ਅਮਨਪਾਲ ਸਾਰਾ ਇੱਕ ਇੰਡੋ-ਕੈਨੇਡੀਅਨ ਪੰਜਾਬੀ ਕਵੀ, ਕਹਾਣੀਕਾਰ, ਅਤੇ ਰੰਗਕਰਮੀ ਸਨ। ਉਹਨਾਂ ਦੀਆਂ ਸਾਹਿਤਕ ਲਿਖਤਾਂ ਵਿੱਚ ਇੰਡੋ-ਕੈਨੇਡੀਅਨਾਂ ਦੇ ਜੀਵਨ ਦਾ ਬਹੁਪੱਖੀ ਚਿਤਰਨ ਮਿਲਦਾ ਹੈ।

ਅਮਨਪਾਲ ਸਾਰਾ
ਤਸਵੀਰ:Amanpal.jpg
ਜਨਮ2 ਅਗਸਤ 1957
ਹੁਸ਼ਿਆਰਪੁਰ, ਪੰਜਾਬ
ਮੌਤ17 ਜਨਵਰੀ 2023 (65 ਸਾਲ)
ਕਿੱਤਾਕਵੀ, ਕਹਾਣੀਕਾਰ ਅਤੇ ਰੰਗਕਰਮੀ
ਭਾਸ਼ਾਪੰਜਾਬੀ
ਰਾਸ਼ਟਰੀਅਤਾਕੈਨੇਡੀਅਨ
ਸਿੱਖਿਆਬੀ ਐੱਸਸੀ
ਅਲਮਾ ਮਾਤਰਹੁਸ਼ਿਆਰਪੁਰ ਸਰਕਾਰੀ ਕਾਲਜ, ਹੁਸ਼ਿਆਰਪੁਰ, ਪੰਜਾਬ ;
ਜੀਵਨ ਸਾਥੀਸੁਖਜਿੰਦਰ ਕੌਰ ਸ਼ੇਰਗਿਲ
ਰਿਸ਼ਤੇਦਾਰਅਜ਼ਾਦ ਪਾਲ ਸਿੰਘ ਸਾਰਾ (ਪੁੱਤਰ), ਸੂਰਜ ਪਾਲ ਸਿੰਘ ਸਾਰਾ (ਪੁੱਤਰ)

ਜੀਵਨ

ਸੋਧੋ

ਅਮਨਪਾਲ ਸਾਰਾ ਦਾ ਜਨਮ 2 ਅਗਸਤ 1957 ਨੂੰ ਹੁਸ਼ਿਆਰਪੁਰ ਵਿਖੇ ਹੋਇਆ। ਉਹਨਾਂ ਦੇ ਮਾਤਾ ਜੀ, ਗੁਰਮੀਤ ਕੌਰ, ਹੁਸ਼ਿਆਰਪੁਰ ਦੇ ਸਰਕਾਰੀ ਗਰਲਜ਼ ਹਾਇਰ ਸੈਕੰਡਰੀ ਸਕੂਲ ਵਿਖੇ ਅਧਿਆਪਕ ਸਨ ਅਤੇ ਉਹਨਾਂ ਦੇ ਪਿਤਾ ਜੀ, ਹਰਨੌਨਿਹਾਲ ਸਿੰਘ ਸਾਰਾ, ਹੁਸ਼ਿਆਰਪੁਰ ਦੇ ਸਰਕਾਰੀ ਹਾਈ ਸਕੂਲ ਦੇ ਪ੍ਰਿੰਸੀਪਲ ਸਨ।

ਪੜ੍ਹਾਈ

ਸੋਧੋ

ਹੁਸ਼ਿਆਰਪੁਰ ਦੇ ਸਰਕਾਰੀ ਹਾਈ ਸਕੂਲ ਦੀ ਪੜ੍ਹਾਈ ਤੋਂ ਬਾਅਦ, ਅਮਨਪਾਲ ਸਾਰਾ ਨੇ ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਵਿਖੇ ਦਾਖਲਾ ਲਿਆ ਅਤੇ 1976 ਵਿੱਚ ਉਹਨਾਂ ਨੇ ਆਪਣੀ ਬੀ·ਐੱਸ ਸੀ ਦੀ ਪੜ੍ਹਾਈ ਮੁਕੰਮਲ ਕੀਤੀ। ਉਹਨਾਂ ਦੇ ਮੁੱਖ ਵਿਸ਼ੇ ਬਾਇਓਲੌਜੀ (biology) ਅਤੇ ਕੈਮਿਸਟਰੀ (chemistry) ਸਨ।

ਕੈਨੇਡਾ ਅਵਾਸ

ਸੋਧੋ

ਅਮਨਪਾਲ ਸਾਰਾ ਸੰਨ 1976 ਵਿੱਚ ਕੈਨੇਡਾ ਆਏ। ਸੰਨ 1979 ਵਿੱਚ ਭਾਰਤ ਪਰਤ ਗਏ ਅਤੇ ਇੱਕ ਸਾਲ ਬਾਅਦ ਵਾਪਸ ਕੈਨੇਡਾ ਆ ਗਏ। 2 ਅਗਸਤ 1980 ਨੂੰ ਉਹਨਾਂ ਦਾ ਵਿਆਹ ਸੁਖਜਿੰਦਰ ਕੌਰ ਸ਼ੇਰਗਿਲ ਨਾਲ ਹੋਇਆ। ਅਮਨਪਾਲ ਸਾਰਾ ਅਤੇ ਸੁਖਜਿੰਦਰ ਕੌਰ ਸਾਰਾ ਦੇ ਦੋ ਬੇਟੇ ਹਨ - ਅਜ਼ਾਦ ਪਾਲ ਸਿੰਘ ਸਾਰਾ ਅਤੇ ਸੂਰਜ ਪਾਲ ਸਿੰਘ ਸਾਰਾ।

1980 ਵਿੱਚ ਜਦੋਂ ਅਮਨਪਾਲ ਸਾਰਾ ਵਾਪਸ ਕੈਨੇਡਾ ਆਏ, ਤਾਂ ਉਹਨਾਂ ਨੇ 6 ਮਹੀਨਿਆਂ ਲਈ ਟੈਕਸੀ ਚਲਾਈ ਅਤੇ 1981 ਵਿੱਚ ਉਹਨਾਂ ਨੇ ਬੀ·ਸੀ· ਟ੍ਰੈਂਜ਼ਿਟ ਨਾਲ ਬੱਸ ਚਲਾਉਣੀ ਸ਼ੁਰੂ ਕਰ ਦਿੱਤੀ। 1988 ਵਿੱਚ ਅਮਨਪਾਲ ਸਾਰਾ ਨੂੰ ਪਾਰਕਿੰਸਨਜ਼ (parkinson's) ਬਿਮਾਰੀ ਹੋਣ ਦਾ ਪਤਾ ਲੱਗਾ। ਬਿਮਾਰੀ ਦੇ ਕਾਰਨ ਉਹਨਾਂ ਨੇ ਸੰਨ 2003 ਵਿੱਚ ਬੱਸ ਚਲਾਉਣੀ ਬੰਦ ਕਰ ਦਿੱਤੀ, ਪਰ ਉਹਨਾਂ ਨੇ ਅਪਣਾ ਸਾਹਿਤਕ ਸਫਰ ਨਹੀਂ ਛੱਡਿਆ।

ਅਮਨਪਾਲ ਸਾਰਾ ਕੈਨੇਡਾ ਦੇ ਜੰਪਪਲ ਬੱਚਿਆਂ ਨੂੰ ਭੰਗੜਾ ਸਿਖਾਉਣ ਵਾਲੀ ਟੀਮ 'ਕਰਾਟੇ ਕਿਡਜ਼' ਅਤੇ 'ਦੁਆਬਾ ਸਾਕਰ ਕਲੱਬ' ਦੇ ਫਾਉਡਿੰਗ ਮੈਂਬਰ ਵੀ ਹਨ।

ਸਾਹਿਤਕ ਜੀਵਨ/ਸਫਰ

ਸੋਧੋ

ਅਮਨਪਾਲ ਸਾਰਾ ਨੇ ਆਪਣੀ ਸਾਹਿਤਕ ਸ਼ੁਰੂਆਤ ਸਾਲ 1984 ਵਿੱਚ ਇੱਕ ਕਵਿਤਾ ਲਿਖ ਕੇ ਕੀਤੀ। ਉਹਨਾਂ ਦੀ ਇਹ ਕਵਿਤਾ ਪੰਜਾਬ ਵਿੱਚ ਚਲ ਰਹੇ ਅੱਤਵਾਦ ਦੇ ਮਾਹੌਲ ਬਾਰੇ ਸੀ। ਉਹਨਾਂ ਨੇ ਆਪਣੀ ਇਹ ਕਵਿਤਾ ਆਪਣੀ ਮਾਸੀ ਨੂੰ ਦਿੱਖਾਈ ਅਤੇ ਉਹਨਾਂ ਦੀ ਵਡਿਆਈ ਤੋਂ ਹਿੰਮਤ ਲੈ ਕੇ, ਅਮਨਪਾਲ ਸਾਰਾ ਨੇ ਆਪਣੀ ਕਵਿਤਾ ਗੁਰਸ਼ਰਨ ਸਿੰਘ ਨੂੰ ਭੇਜੀ। ਗੁਰਸ਼ਰਨ ਸਿੰਘ ਨੂੰ ਅਮਨਪਾਲ ਸਾਰਾ ਦੀ ਕਵਿਤਾ ਬੜੀ ਹੀ ਪਸੰਦ ਆਈ ਅਤੇ ਉਹਨਾਂ ਨੇ ਇਹ ਕਵਿਤਾ ਆਪਣੇ ਮਹੀਨੇਵਾਰ ਮੈਗਜ਼ੀਨ "ਸਮਤਾ" ਵਿੱਚ ਪ੍ਰਕਾਸ਼ਤ ਕੀਤੀ। ਅਮਨਪਾਲ ਸਾਰਾ ਦਾ ਆਪਣੀ ਲਿਖਤ ਪ੍ਰਕਾਸ਼ਤ ਹੋਈ ਦੇਖ ਕੇ ਹੋਂਸਲਾ ਵਧਿਆ ਅਤੇ ਨਾਲ ਹੀ ਉਹਨਾਂ ਦੀ ਸਾਹਿਤਕ ਭਾਈਚਾਰੇ ਵਿੱਚ ਪਛਾਣ ਬਣਨੀ ਸ਼ੁਰੂ ਹੋਈ। ਲਿਖਣ ਦੇ ਨਾਲ ਨਾਲ, ਅਮਨਪਾਲ ਸਾਰਾ ਸਾਹਿਤਕ ਭਾਈਚਾਰੇ ਦੀਆਂ ਸਰਗਰਮੀਆਂ ਵਿੱਚ ਹਿੱਸਾ ਲੈਣ ਲੱਗ ਪਏ।

1984 ਵਿੱਚ ਅਮਨਪਾਲ ਸਾਰਾ 'ਵੈਨਕੂਵਰ ਸੱਥ' ਨਾਂ ਦੇ ਇੱਕ ਡਰਾਮੇ ਗਰੁਪ ਦੇ ਮੈਂਬਰ ਬਣੇ। ਇਸ ਗਰੁੱਪ ਦਾ ਮੁੱਖ ਮਕਸਦ ਕੈਨੇਡਾ ਦੇ ਪੰਜਾਬੀ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਨਾਟਕਾਂ ਰਾਹੀਂ ਭਾਈਚਾਰੇ ਦੇ ਸਾਹਮਣੇ ਲਿਆਉਣਾ ਅਤੇ ਉਹਨਾਂ ਬਾਰੇ ਵਿਚਾਰ ਚਰਚਾ ਛੇੜਨਾ ਸੀ। ਅਮਨਪਾਲ ਸਾਰਾ ਨੇ ਵੈਨਕੂਵਰ ਸੱਥ ਵਲੋਂ ਤਿਆਰ ਕੀਤੇ ਅਤੇ ਖੇਡੇ ਬਹੁਤ ਸਾਰੇ ਨਾਟਕਾਂ ਵਿੱਚ ਇੱਕ ਅਦਾਕਾਰ ਵੱਜੋਂ ਕੰਮ ਕੀਤਾ ਅਤੇ ਨਾਲ ਦੀ ਨਾਲ ਇਸ ਦੀ ਪ੍ਰੋਡਕਸ਼ਨ ਟੀਮ ਦੇ ਸਰਗਰਮ ਮੈਂਬਰ ਰਹੇ। ਵੈਨਕੂਵਰ ਸੱਥ ਵਲੋਂ ਖੇਡੇ ਜਿਹਨਾਂ ਨਾਟਕਾਂ ਵਿੱਚ ਇਹਨਾਂ ਨੇ ਕੰਮ ਕੀਤਾ ਉਹਨਾਂ ਦੇ ਨਾਂ ਹਨ: ਪਿਕਟ ਲਾਈਨ, ਲੱਤਾਂ ਦੇ ਭੂਤ, ਹਵੇਲੀਆਂ ਤੇ ਪਾਰਕਾਂ, ਜ਼ਹਿਰ ਦੀ ਫਸਲ, ਮਲੂਕੇ ਦਾ ਵਿਸ਼ਵ ਵਿਦਿਆਲਾ, ਨਿੱਕੀ ਜਿਹੀ ਗੱਲ ਨਹੀਂ ਅਤੇ ਤੂਤਾਂ ਵਾਲਾ ਖੂਹ। ਇਹ ਨਾਟਕ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਅਤੇ ਸੂਬਿਆਂ ਵਿੱਚ ਖੇਡੇ ਗਏ। ਅਮਨਪਾਲ ਸਾਰਾ 'ਵੈਨਕੂਵਰ ਸੱਥ' ਵਲੋਂ ਕੱਢੇ ਅੰਗਰੇਜ਼ੀ ਮੈਗਜ਼ੀਨ 'ਅੰਕੁਰ' ਦੀ ਟੀਮ ਦੇ ਵੀ ਮੈਂਬਰ ਰਹੇ।

1989 ਵਿੱਚ ਅਮਨਪਾਲ ਸਾਰਾ ਕੈਨੇਡਾ ਤੋਂ ਸ਼ੁਰੂ ਹੋਏ ਸਾਹਿਤਕ ਮੈਗਜ਼ੀਨ ਵਤਨ ਦੀ ਟੀਮ ਵਿੱਚ ਸ਼ਾਮਲ ਹੋਏ।। ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ ਇਸ ਮੈਗਜ਼ੀਨ ਦੇ ਸੰਪਾਦਕ ਰਹੇ, ਅਤੇ ਅਮਨਪਾਲ ਸਾਰਾ 'ਵਤਨ' ਦੇ ਪ੍ਰਬੰਧਕੀ ਕੰਮਾਂ ਦੇ ਇੰਚਾਰਜ। ਅਮਨਪਾਲ ਸਾਰਾ ਨੇ ਇਸ ਮੈਗਜ਼ੀਨ ਨਾਲ 1995 ਤੱਕ ਕੰਮ ਕੀਤਾ। ਉਸ ਸਮੇਂ ਵਤਨ ਕੁਝ ਸਮੇਂ ਲਈ ਛਪਣਾ ਬੰਦਾ ਹੋ ਗਿਆ ਸੀ।

ਫਿਲਮਾਂ

ਸੋਧੋ

ਅਮਨਪਾਲ ਸਾਰਾ ਨੇ ਕੈਰੋਸਿਲ ਥਿਏਟਰ ਸਕੂਲ ਵੈਨਕੂਵਰ ਤੋਂ ਅਦਾਕਾਰੀ ਦਾ ਡਿਪਲੋਮਾ ਅਤੇ ਵੈਨਕੂਵਰ ਫਿਲਮ ਸਕੂਲ ਤੋਂ ਸਕਰਿਪਟ ਲਿਖਣ ਦੀ ਟ੍ਰੇਨਿੰਗ ਹਾਸਲ ਕੀਤੀ। ਉਹਨਾਂ ਦੀ ਸਭ ਤੋਂ ਪਹਿਲੀ ਫਿਲਮ ਸੀ - ਉਹਲਾ। ਇਸ ਫਿਲਮ ਵਿੱਚ ਉਨ੍ਹਾਂ ਨੇ ਰਮਾ ਵਿੱਜ ਦੇ ਨਾਲ ਮੁੱਖ ਭੂਮਿਕਾ ਨਿਭਾਈ। ਫਿਰ ਉਹਨਾਂ ਨੇ ਇੱਕ 'ਸਾਰਾ ਆਰਟਸ' ਨਾਂ ਦੀ ਫਿਲਮ ਅਤੇ ਥਿਏਟਰ ਕੰਪਨੀ ਖੋਲ੍ਹੀ ਜਿਸ ਰਾਹੀਂ ਉਹਨਾਂ ਨੇ ਸੰਨ 2001 ਵਿੱਚ 'ਗੁਲਦਸਤਾ' ਨਾਂ ਦੀ ਫਿਲਮ ਬਣਾਈ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਉਹਨਾਂ ਦਾ ਗਿੱਟਾ ਟੁੱਟ ਗਿਆ ਪਰ ਫਿਰ ਵੀ ਉਹਨਾਂ ਨੇ ਸ਼ੂਟਿੰਗ ਕਰਨੀ ਬੰਦ ਨਹੀਂ ਕੀਤੀ।

ਰਚਨਾਵਾਂ

ਸੋਧੋ

ਕਹਾਣੀ ਸੰਗ੍ਰਹਿ

ਸੋਧੋ

ਕਵਿਤਾ ਸੰਗ੍ਰਹਿ

ਸੋਧੋ
  • "ਦੋ ਮਾਵਾਂ ਦਾ ਪੁੱਤਰ", ਏਸ਼ੀਆ ਵਿਜ਼ਨਜ਼, 1999

ਹਵਾਲੇ

ਸੋਧੋ
  1. William H. New (2002). Encyclopedia of Literature in Canada. University of Toronto Press. p. 768. ISBN 0-8020-0761-9.
  2. "ਕਨੇਡੀਅਨ ਪੰਜਾਬੀ ਕਹਾਣੀ ਤੇ ਇੱਕ ਝਾਤ". Archived from the original on 2020-10-23. Retrieved 2014-05-08.

ਬਾਹਰਲੇ ਲਿੰਕ

ਸੋਧੋ