ਅਰਨਸਟ ਮਾਖ਼
ਅਰਨਸਟ ਵਾਲਡਫ੍ਰਾਈਡ ਜੋਸੇਫ ਵੈਂਜ਼ਲ ਮਾਖ਼ (/ˈmɑːx/; ਜਰਮਨ: [ˈɛɐ̯nst max]; 18 ਫਰਵਰੀ 1838 – 19 ਫਰਵਰੀ 1916), ਇੱਕ ਆਸਟਰੀਅਨ[7] ਭੌਤਿਕ ਵਿਗਿਆਨੀ ਅਤੇ ਫ਼ਿਲਾਸਫ਼ਰ ਸੀ ਭੌਤਿਕ ਵਿਗਿਆਨ ਵਿੱਚ ਆਪਣੇ ਯੋਗਦਾਨ, ਜਿਵੇਂ ਸਦਮਾ ਤਰੰਗਾਂ ਦਾ ਅਧਿਐਨ, ਲਈ ਪ੍ਰਸਿੱਧ ਹੈ। ਆਵਾਜ਼ ਨਾਲ ਕਿਸੇ ਦੀ ਗਤੀ ਦੀ ਅਨੁਪਾਤ ਦਾ ਨਾਮ ਉਸ ਦੇ ਸਨਮਾਨ ਵਿੱਚ ਮਾਖ਼ ਸੰਖਿਆ ਰੱਖਿਆ ਗਿਆ ਹੈ। ਵਿਗਿਆਨ ਦੇ ਇੱਕ ਦਾਰਸ਼ਨਿਕ ਹੋਣ ਦੇ ਨਾਤੇ, ਤਰਕਸ਼ੀਲ ਪ੍ਰਤੱਖਵਾਦ ਅਤੇ ਅਮਰੀਕੀ ਪ੍ਰੈਗਮੈਟਿਜ਼ਮ ਤੇ ਉਸਦਾ ਵੱਡਾ ਪ੍ਰਭਾਵ ਸੀ।[8] ਪੁਲਾੜ ਅਤੇ ਸਮੇਂ ਦੇ ਨਿਊਟਨ ਦੇ ਸਿਧਾਂਤਾਂ ਦੀ ਉਸ ਦੀ ਆਲੋਚਨਾ ਦੁਆਰਾ, ਉਸਨੇ ਆਇਨਸਟਾਈਨ ਦੇ ਰੀਲੇਟੀਵਿਟੀ ਦੇ ਸਿਧਾਂਤ ਦੀਆਂ ਅਗੇਤੀਆਂ ਝਲਕਾਂ ਦਰਸਾਈਆਂ।
ਅਰਨਸਟ ਮਾਖ਼ | |
---|---|
ਜਨਮ | ਅਰਨਸਟ ਵਾਲਡਫ੍ਰਾਈਡ ਜੋਸੇਫ ਵੈਂਜ਼ਲ ਮਾਖ਼ 18 ਫਰਵਰੀ 1838 |
ਮੌਤ | 19 ਫਰਵਰੀ 1916 | (ਉਮਰ 78)
ਰਾਸ਼ਟਰੀਅਤਾ | ਆਸਟਰੀਅਨ |
ਨਾਗਰਿਕਤਾ | ਆਸਟਰੀਅਨ |
ਅਲਮਾ ਮਾਤਰ | ਵਿਆਨਾ ਯੂਨੀਵਰਸਿਟੀ |
ਲਈ ਪ੍ਰਸਿੱਧ | ਮਾਖ਼ ਸੰਖਿਆ ਮਾਖ਼ ਸਿਧਾਂਤ ਸਦਮਾ ਤਰੰਗਾਂs Mach reflection effects ਸਦਮਾ ਬੈਂਡ ਇਜ਼ੈਕ ਨਿਊਟਨ ਦੇ ਬਕਟ ਆਰਗੂਮੈਂਟ ਦੀ ਆਲੋਚਨਾ[6] ਮਾਖ਼ ਹੀਰੇ ਅਨੁਭਵਸਿੱਧ-ਆਲੋਚਨਾ |
ਵਿਗਿਆਨਕ ਕਰੀਅਰ | |
ਖੇਤਰ | ਭੌਤਿਕ ਵਿਗਿਆਨੀ |
ਅਦਾਰੇ | ਗਰਾਜ਼ ਯੂਨੀਵਰਸਿਟੀ ਚਾਰਲਸ ਯੂਨੀਵਰਸਿਟੀ (ਪਰਾਗ) ਵਿਆਨਾ ਯੂਨੀਵਰਸਿਟੀ |
ਡਾਕਟੋਰਲ ਸਲਾਹਕਾਰ | ਆਂਡ੍ਰੈਅਸ ਵੌਨ ਈਟਟਿੰਗਸ਼ੌਸਨ |
ਡਾਕਟੋਰਲ ਵਿਦਿਆਰਥੀ | ਹੇਨਰੀਚ ਗੋਮਰਜ ਓਟੋਕਾਰ ਤੁਮਿਲਰਜ |
ਹੋਰ ਉੱਘੇ ਵਿਦਿਆਰਥੀ | ਐਂਡਰੀਜਾ ਮੋਹੋਰੋਵਿਸੀਕ |
Influences | ਆਂਡ੍ਰੈਅਸ ਵੌਨ ਈਟਟਿੰਗਸ਼ੌਸਨ[1] ਗੁਸਤਾਵ ਫੈਚਨਰ[2] ਕਾਰਲ ਲੁਡਵਿਗ[3] |
Influenced | ਵਿਆਨਾ ਸਰਕਲ ਲੁਡਵਿਗ ਬੋਲਟਜ਼ਮੈਨ ਅਲਬਰਟ ਆਇਨਸਟਾਈਨ ਵੋਲਫਗਾਂਗ ਪੌਲੀ ਵਿਲੀਅਮ ਜੇਮਸ ਵਿਲਹੇਲਮ ਕਿਨਜ਼ਲ[4] ਪੇਅਰ ਡੂਹੇਮ[5] |
ਦਸਤਖ਼ਤ | |
ਨੋਟ | |
ਉਹ ਵੋਲਫਗਾਂਗ ਪੌਲੀ ਦਾ ਗੌਡਫ਼ਾਦਰ ਸੀ। ਮਾਖ਼-ਜ਼ਿਹਨਦਰ ਇੰਟਰਫੋਰੇਮੀਟਰ ਦਾ ਨਾਂ ਉਸਦੇ ਬੇਟੇ ਲੁਡਵਿਗ ਮਾਖ਼ ਦੇ ਨਾਂ ਤੋਂ ਰੱਖਿਆ ਗਿਆ ਹੈ, ਜੋ ਇੱਕ ਭੌਤਿਕ ਵਿਗਿਆਨੀ ਵੀ ਸੀ। |
ਜੀਵਨੀ
ਸੋਧੋਅਰਨਸਟ ਵਾਲਡਫ੍ਰਾਈਡ ਜੋਸੇਫ ਵੈਂਜ਼ਲ ਮਾਖ਼ ਦਾ ਜਨਮ ਚਰਲਾਈਸ (ਜਰਮਨ: Chirlitz), ਮੋਰਾਵੀਆ (ਫਿਰ ਆਸਟਰੀਆ ਦੇ ਸਾਮਰਾਜ ਵਿਚ, ਹੁਣ ਚੈੱਕ ਗਣਰਾਜ ਵਿੱਚ ਬ੍ਰਨੋ ਦਾ ਹਿੱਸਾ) ਵਿੱਚ ਹੋਇਆ ਸੀ। ਉਸ ਦੇ ਪਿਤਾ ਨੇ ਪਰਾਗ ਵਿਚਲੀ ਚਾਰਲਸ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਸੀ ਅਤੇ ਮੋਰਾਵੀਆ ਦੇ ਪੂਰਬੀ ਜ਼ਲਿਨ ਵਿਚਲੇ ਕੁਲੀਨ ਬ੍ਰੈਂਡਨ ਪਰਿਵਾਰ ਦੇ ਟਿਊਟਰ ਵਜੋਂ ਕੰਮ ਕੀਤਾ ਸੀ। ਉਸ ਦੇ ਦਾਦਾ, ਵੈਂਜ਼ਲ ਲੈਨਹੌਸ, ਚਿਰਲਿੰਟਸ ਦੀ ਜਾਗੀਰ ਦਾ ਪ੍ਰਸ਼ਾਸਕ ਸੀ, ਉਹ ਉੱਥੇ ਸੜਕਾਂ ਦਾ ਮਾਸਟਰ ਬਿਲਡਰ ਵੀ ਸੀ। ਉਸ ਖੇਤਰ ਵਿੱਚ ਉਸ ਦੀਆਂ ਗਤੀਵਿਧੀਆਂ ਨੇ ਬਾਅਦ ਵਿੱਚ ਅਰਨਸਟ ਮਾਖ਼ ਦੇ ਸਿਧਾਂਤਕ ਕੰਮ ਨੂੰ ਪ੍ਰਭਾਵਤ ਕੀਤਾ। ਕੁੱਝ ਸਰੋਤ ਮਾਖ਼ ਦਾ ਜਨਮ ਅਸਥਾਨ ਨੂੰ ਟੂਰੇਨੀ (ਜਰਮਨ: Turas, ਹੁਣ ਬਰਨੋ ਦਾ ਵੀ ਹਿੱਸਾ) ਮੰਨਦੇ ਹਨ, ਜੋ ਕਿ ਚਿਰਲਿਜ਼ ਰਜਿਸਟਰੀ ਆਫ਼ਿਸ ਦਾ ਟਿਕਾਣਾ ਹੈ। ਇਹ ਉੱਥੇ ਸੀ ਕਿ ਅਰਨਸਟ ਮਾਖ਼ ਨੇ ਪੈਰੀਗ੍ਰਿਨ ਵੇਜ ਕੋਲੋਂ ਬਪਤਿਸਮਾ ਲਿਆ ਸੀ। ਮਾਖ਼ ਬਾਅਦ ਵਿਚ ਸਮਾਜਵਾਦੀ ਅਤੇ ਨਾਸਤਿਕ ਬਣ ਗਿਆ ਸੀ।[9] ਹਾਲਾਂਕਿ ਉਸ ਦੀ ਥਿਊਰੀ ਅਤੇ ਜ਼ਿੰਦਗੀ ਦੀ ਕਈ ਵਾਰ ਬੁੱਧ ਧਰਮ ਨਾਲ ਤੁਲਨਾ ਕੀਤੀ ਗਈ ਸੀ, ਅਰਥਾਤ ਹੇਨਰੀਚ ਗੋਮਪਰਜ਼ ਦੁਆਰਾ ਉਸ ਨੂੰ "ਵਿਗਿਆਨ ਦਾ ਬੁੱਧ" ਦੇ ਤੌਰ 'ਤੇ ਸੰਬੋਧਨ ਕੀਤਾ ਗਿਆ ਸੀ ਜਿਸਦਾ ਕਾਰਨ ਸੰਵੇਦਨਾਵਾਂ ਦੇ ਉਸਦੇ ਵਿਸ਼ਲੇਸ਼ਣ ਵਿੱਚ "ਹਉਮੈ" ਦੇ ਪ੍ਰਤੀ ਉਸਦਾ ਵਰਤਾਰਾਵਾਦੀ ਦ੍ਰਿਸ਼ਟੀਕੋਣ ਸੀ।[10][11] 14 ਸਾਲ ਦੀ ਉਮਰ ਤੱਕ ਉਹ ਘਰ ਦੇ ਸਕੂਲ ਵਿੱਚ ਹੀ ਪੜ੍ਹਿਆ ਸੀ, ਫਿਰ Kroměříž ਜਿਮਨੇਜ਼ੀਅਮ ਵਿੱਚ ਦਾਖਲ ਹੋ ਗਿਆ। 1855 ਵਿੱਚ ਉਹ ਵਿਆਨਾ ਯੂਨੀਵਰਸਿਟੀ ਵਿੱਚ ਦਾਖ਼ਲ ਹੋਇਆ, ਜਿਸ ਨੇ 1860 ਵਿੱਚ ਭੌਤਿਕ ਵਿਗਿਆਨ ਵਿੱਚ ਡਾਕਟਰੇਟ ਦੇ ਨਾਲ ਗ੍ਰੈਜੂਏਸ਼ਨ ਕੀਤੀ। ਇੱਕ ਸਾਲ ਬਾਅਦ, ਉਸ ਨੇ ਆਂਡ੍ਰੈਅਸ ਵਾਨ ਏਟਟਿੰਗਹਾਜਨ ਦੀ ਅਗਵਾਈ ਹੇਠ ਅਧਿਆਪਨ ਦੀ ਕਾਬਲੀਅਤ ਹਾਸਲ ਕੀਤੀ।
ਹਵਾਲੇ
ਸੋਧੋ- ↑ whonamedit.com, Ernst Waldfried Josef Wenzel Mach
- ↑ Jagdish Mehra, Helmut Rechenberg, The Historical Development of Quantum Theory, page 47
- ↑ stanford.edu, Ernst Mach First published Wed May 21, 2008; substantive revision Tue Apr 28, 2009, Mach interest in physiology, Johannes Peter Müller and his students, Ernst Brüke and Carl Ludwig, started a new school of physiology in 1840s.
- ↑ John T. Blackmore, Ernst Mach: His Work, Life, and Influence, 1972, p. 44.
- ↑ John T. Blackmore, Ernst Mach: His Work, Life, and Influence, 1972, p. 196.
- ↑ Mach, E. (1960 [1883]), The Science of Mechanics, LaSalle, IL: Open Court Publishing, p. 284.
- ↑ "Ernst Mach". Encyclopædia Britannica. 2016. http://www.britannica.com/biography/Ernst-Mach. Retrieved January 6, 2016.
- ↑ John T. Blackmore (1972), Ernst Mach; his work, life, and influence, Berkeley: University of California Press, ISBN 0520018494, OCLC 534406, 0520018494
{{citation}}
: More than one of|ID=
and|id=
specified (help); More than one of|ISBN=
and|isbn=
specified (help); More than one of|OCLC=
and|oclc=
specified (help) - ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000015-QINU`"'</ref>" does not exist.
- ↑ Cf. Ursula Baatz: "Ernst Mach – The Scientist as a Buddhist?" In: John Blackmore (ed.): Ernst Mach — A Deeper Look. Documents and New Perspectives (Boston Studies in the Philosophy of Science, vol. 143). Springer, Dordrecht 1992, pp. 183–199.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000016-QINU`"'</ref>" does not exist.
<ref>
tag defined in <references>
has no name attribute.