ਆਧੁਨਿਕ ਪੰਜਾਬੀ ਵਾਰਤਕ

ਪੰਜਾਬੀ ਵਾਰਤਕ ਦਾ ਜਨਮ ਲਗ਼ਭਗ ਪੰਜਾਬੀ ਕਵਿਤਾ ਦੇ ਨਾਲ ਹੀ ਹੋਇਆ। ਪਰ ਇਹ ਧਿਆਨ ਦੇਣ ਯੋਗ ਗੱਲ ਹੈ ਕਿ ਵਾਰਤਕ ਹਮੇਸ਼ਾ ਕਵਿਤਾ ਤੋਂ ਪਿੱਛੋਂ ਉਪਜਦੀ ਹੈ ਅਤੇ ਇਸ ਲਈ ਦਲੀਲ ਤੇ ਬੁੱਧੀ ਦਾ ਵਿਕਾਸ ਲੁੜੀਂਦਾ ਹੈ।[1] ਆਮ ਤੌਰ 'ਤੇ ਆਧੁਨਿਕ ਕਾਲ ਦਾ ਸਮਾਂ 1850 ਤੋਂ ਮੰਨ ਲਿਆ ਜਾਂਦਾ ਹੈ। ਪਰ ਪੰਜਾਬੀ ਸਾਹਿਤ ਵਿੱਚ ਵਾਰਤਕ 1900 ਤੋਂ ਬਾਅਦ ਵਿਕਸਿਤ ਹੁੰਦੀ ਹੈ। '1919 ਤੋਂ 1936 ਤਕ ਦੇ ਦੌਰ ਵਿੱਚਨ ਸਭ ਤੋਂ ਵੱਧ ਨਿਖ਼ਾਰ ਵਾਰਤਕ ਦੇ ਖੇਤਰ ਵਿੱਚ ਆਇਆ। ਸਮਾਜਕ ਅੰਦੋਲਨਾਂ ਦੇ ਪਰਚਾਰ ਹਿੱਤ ਮਣਾਂ-ਮੂੰਹੀਂ ਸਾਹਿਤ, ਅਖ਼ਬਾਰਾਂ, ਰਸਾਲਿਆਂ, ਪੈਂਫਲਿਟਾਂ ਤੇ ਟ੍ਰੈਕਟਾਂ ਰਾਹੀਂ ਛਾਪਿਆ ਤੇ ਵੰਡਿਆ ਜਾਣ ਲੱਗਾ। ਪੱਤਰਕਾਰੀ ਦੇ ਵਾਧੇ ਨੇ ਵਾਰਤਕ ਦੀ ਲੋੜ 'ਤੇ ਪਰਸਾਰ ਦੇ ਸਾਧਨ ਪੈਦਾ ਕੀਤੇ।' [2] ਸੋ ਇਹ ਕਾਲ (1919-36) ਪੰਜਾਬੀ ਵਾਰਤਕ ਵਿੱਚ ਪ੍ਰਯੋਗਾਂ ਦਾ ਕਾਲ ਸੀ।ਆਮ ਤੌਰ 'ਤੇ ਕਵਿਤਾ ਨੂੰ ਜਜ਼ਬਿਆਂ ਦੀ ਰਾਣੀ ਸਮਝਿਆ ਜਾਂਦਾ ਹੈ ਪਰ ਨਵੀਂ ਵਾਰਤਕ ਜਜ਼ਬਿਆਂ ਤੇ ਮਾਨਸਿਕ ਉਤਰਾਵਾਂ ਚੜ੍ਹਾਵਾਂ ਨੂੰ ਵੀ ਆਪਣਾ ਵਿਸ਼ਾ ਬਣਾਉਂਦੀ ਹੈ। ਕਵਿਤਾ ਵਿੱਚ ਜਜ਼ਬੇ ਪ੍ਰਧਾਨ ਹਨ ਪਰ ਵਾਰਤਕ ਜਜ਼ਬਿਆਂ ਤੋਂ ਆਪਣਾ ਸਫ਼ਰ ਸ਼ੁਰੂ ਕਰ ਕੇ ਬੁੱਧੀ ਦੇ ਉੱਚੇ ਤੋਂ ਉੱਚੇ ਮੰਡਲ ਵਿੱਚ ਪ੍ਰਵੇਸ਼ ਕਰਦੀ ਹੈ। 19

ਆਧੁਨਿਕ ਵਾਰਤਕ ਦੇ ਰੂਪ ਸੋਧੋ

ਪੰਜਾਬੀ ਵਾਰਤਕ ਦੇ ਵਿਸ਼ਾਲ ਸਾਗਰ ਵਿੱਚ ਹੋਰ ਕਈ ਰੂਪ ਹੋਂਦ ਵਿੱਚ ਆਏ ਹਨ : 1. ਨਿਬੰਧ, 2. ਰੇਖਾ ਚਿੱਤਰ, 3. ਜੀਵਨੀ, 4. ਸਵੈ-ਜੀਵਨੀ, 5. ਸਫ਼ਰਨਾਮਾ, 6. ਆਲੋਚਨਾ, 7. ਸਾਹਿਤਕ ਇਤਿਹਾਸ, 8. ਸਾਹਿਤਕ ਡਾਇਰੀ, 9. ਸਾਹਿਤਕ ਪੱਤਰਕਾਰੀ ਆਦਿ।

ਨਿਬੰਧਕਾਰ ਸੋਧੋ

ਪ੍ਰੋ.ਪੂਰਨ ਸਿੰਘ , ਸ.ਸ.ਚਰਨ ਸਿੰਘ ਸ਼ਹੀਦ , ਲਾਲ ਸਿੰਘ ਕਮਲਾ ਅਕਾਲੀ , ਤੇਜਾ ਸਿੰਘ , ਗੁਰਬਖ਼ਸ਼ ਸਿੰਘ ਪ੍ਰੀਤਲੜੀ , ਡਾ.ਬਲਬੀਰ ਸਿੰਘ , ਹਰਿੰਦਰ ਸਿੰਘ ਰੂਪ , ਸ.ਸ.ਅਮੋਲ , ਕਪੂਰ ਸਿੰਘ ਆਈ. ਸੀ। ਐਸ, ਸ਼ਵਰ ਚਿੱਤਰਕਾਰ , ਪ੍ਰੋ.ਜਗਦੀਸ਼ ਸਿੰਘ , ਬਲਰਾਜ ਸਾਹਨੀ , ਗਿਆਨੀ ਲਾਲ ਸਿੰਘ , ਗਿਆਨੀ ਗੁਰਦਿੱਤ ਸਿੰਘ , ਡਾ.ਗੁਰਨਾਮ ਸਿੰਘ ਤੀਰ,

ਸਮਕਾਲੀ ਨਿਬੰਧਕਾਰ :- ਕੁਲਬੀਰ ਸਿੰਘ ਕਾਂਗ , ਨਰਿੰਦਰ ਸਿੰਘ ਕਪੂਰ , ਕੇ. ਐਲ. ਗਰਗ, ਰਾਮ ਨਾਥ ਸ਼ੁਕਲਾ , ਸਾਥੀ ਲੁਧਿਆਣਵੀ , ਦਲਜੀਤ ਅਮੀ , ਹਰਪਾਲ ਪੰਨੂ , ਡਾ.ਕੁਲਦੀਪ ਸਿੰਘ ਧੀਰ

ਰੇਖਾ ਚਿੱਤਰ ਲੇਖਕ ਸੋਧੋ

ਡਾ. ਕੁਲਵੀਰ ਸਿੰਘ ਕਾਂਗ,ਬਲਵੰਤ ਗਾਰਗੀ,ਗੁਰਬਚਨ ਸਿੰਘ ਭੁੱਲਰ

ਜੀਵਨੀਕਾਰ ਸੋਧੋ

ਸਵੈ-ਜੀਵਨੀ ਲੇਖਕ ਸੋਧੋ

ਸਫ਼ਰਨਾਮਾ ਲੇਖਕ ਸੋਧੋ

ਲਾਲ ਸਿੰਘ ਕਮਲਾ ਅਕਾਲੀ,ਪਿਆਰਾ ਸਿੰਘ ਦਾਤਾ, ਗੁਰਬਖਸ਼ ਸਿੰਘ ਪ੍ਰੀਤਲੜੀ,ਬਲਰਾਜ ਸਾਹਨੀ, ਨਰਿੰਦਰ ਸਿੰਘ ਕਪੂਰ

ਹਵਾਲੇ ਸੋਧੋ

  1. ਪਰਮਿੰਦਰ ਸਿੰਘ,ਕਿਰਪਾਲ ਸਿੰਘ ਕਸੇਲ,ਸਾਹਿਤ ਦੇ ਰੂਪ,ਪੰਨਾ 275
  2. ਭਾਸ਼ਾ ਵਿਭਾਗ ਪੰਜਾਬ, 'ਪੰਜਾਬੀ ਸਾਹਿਤ ਦਾ ਇਤਿਹਾਸ ਭਾਗ ਦੂਜਾ (ਸੰਪਾ. ਕਿਰਪਾਲ ਸਿੰਘ ਕਸੇਲ), ਪੰਨਾ- 57