ਗੁਰਬਖ਼ਸ਼ ਸਿੰਘ ਪ੍ਰੀਤਲੜੀ

ਪੰਜਾਬੀ ਲੇਖਕ

ਗੁਰਬਖ਼ਸ਼ ਸਿੰਘ ਪ੍ਰੀਤਲੜੀ (26 ਅਪ੍ਰੈਲ 1895 - 20 ਅਗਸਤ 1977) ਪੰਜਾਬੀ ਦਾ ਇੱਕ ਕਹਾਣੀਕਾਰ, ਨਾਵਲਕਾਰ, ਨਾਟਕਕਾਰ, ਵਾਰਤਕ ਲੇਖਕ ਅਤੇ ਸੰਪਾਦਕ ਸੀ। ਇਨ੍ਹਾਂ ਨੂੰ ਪੰਜਾਬੀ ਵਾਰਤਕ ਨੂੰ ਸਿਖਰ ਉੱਪਰ ਲਿਜਾਣ ਵਾਲਾ ਅਤੇ ਸਭ ਤੋਂ ਜ਼ਿਆਦਾ ਵਰਤਕ ਰਚਨ ਵਾਲਾ ਲੇਖਕ ਕਿਹਾ ਜਾਂਦਾ ਹੈ। ਗੁਰਬਖਸ ਸਿੰਘ ਨੇ 50 ਤੋਂ ਜ਼ਿਆਦਾ ਕਿਤਾਬਾਂ ਦੀ ਰਚਨਾ ਕੀਤੀ।[1]

ਗੁਰਬਖ਼ਸ਼ ਸਿੰਘ ਪ੍ਰੀਤਲੜੀ
ਗੁਰਬਖ਼ਸ਼ ਸਿੰਘ (ਖੱਬੇ), 1964 ਵਿੱਚ

ਮੇਰੀ ਲੇਖਣੀ ਦਾ ਹਰ ਭਾਗ ਗਲਤ ਕੀਮਤਾਂ ਦੇ ਖਿਲਾਫ ਪ੍ਰਗਟ ਜਾਂ ਅਪ੍ਰਗਟ ਗਿਲਾ ਹੈ। ਮੇਰਾ ਯਕੀਨ ਹੈ ਕਿ ਮਨੁੱਖ ਦੀ ਤਕਦੀਰ ਵਿੱਚ ਸਿਵਾਏ ਉਸ ਦੀਆਂ ਆਪ ਪ੍ਰਚਲਿਤ ਕੀਤੀਆਂ ਗਲਤ ਕੀਮਤਾਂ ਦੇ ਹੋਰ ਕੋਈ ਵੀ ਦੁੱਖ ਨਹੀਂ। ਜ਼ਿੰਦਗੀ ਹਰ ਕਿਸੇ ਲਈ ਇੱਕ ਦਿਲਚਸਪ ਘਟਨਾ ਹੈ। ਨਾ ਜ਼ਿੰਦਗੀ ਤੋਂ ਪਹਿਲਾਂ ਕੋਈ ਮੁਸੀਬਤ ਸੀ, ਨਾ ਜ਼ਿੰਦਗੀ ਤੋਂ ਪਿੱਛੋਂ ਕੋਈ ਹੋਵੇਗੀ। ਸਾਰੀਆਂ ਮੁਸੀਬਤਾਂ ਦਾ ਜਾਲ ਮਨੁੱਖ ਨੇ ਗਲਤ ਕੀਮਤਾਂ ਤੇ ਗਲਤ ਅਨੁਮਾਨਾਂ ਨਾਲ ਆਪ ਉਣਿਆ ਹੈ।

"ਅਣਵਿਆਹੀ ਮਾਂ" ਵਿੱਚੋਂ, ਗੁਰਬਖ਼ਸ਼ ਸਿੰਘ

ਮੁਢਲਾ ਜੀਵਨ

ਸੋਧੋ

ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਜਨਮ ਸਰਦਾਰ ਪਿਸ਼ੌਰਾ ਸਿੰਘ ਤੇ ਮਾਤਾ ਮਾਲਣੀ ਦੇ ਘਰ 26 ਅਪ੍ਰੈਲ 1895 ਈ.ਨੂੰ ਸਿਆਲਕੋਟ (ਪਾਕਿਸਤਾਨ) ਵਿੱਚ ਹੋਇਆ। ਬਚਪਨ ਵਿੱਚ ਇਸ ਉੱਪਰ ਆਪਣੀ ਦਾਦੀ ਜੀ ਦੀ ਕੋਮਲ ਸਖਸ਼ੀਅਤ ਦਾ ਬਹੁਤ ਪ੍ਰਭਾਵ ਪਿਆ। ਘਰ ਦੀ ਆਰਥਿਕ ਹਾਲਤ ਚੰਗੀ ਨਾ ਹੋਣ ਕਰਕੇ ਉਸ ਨੂੰ ਬਚਪਨ ਤੋਂ ਲੈ ਕੇ ਕਾਫ਼ੀ ਲੰਮੇ ਸਮੇਂ ਤੱਕ ਗਰੀਬੀ ਨਾਲ ਸੰਘਰਸ਼ ਕਰਨਾ ਪਿਆ।[2] ਆਪਣੇ ਜੀਵਨ ਦੇ ਸੰਘਰਸ਼ ਨੂੰ ਇਨ੍ਹਾਂ ਨੇ ਆਪਣੀ ਸਵੈ ਜੀਵਨੀ ਮੇਰੀ ਜੀਵਨ ਕਹਾਣੀ ਵਿੱਚ ਦਰਜ ਕੀਤਾ ਹੈ। ਗੁਰਬਖਸ਼ ਸਿੰਘ ਦਾ ਵਿਆਹ1912 ਵਿੱਚ ਹੋਇਆ, ਇਸ ਸਮੇਂ ਉਸ ਦੀ ਉਮਰ 17 ਵਰਿਆਂ ਦੀ ਸੀ ਅਤੇ ਦਸਵੀਂ ਦਾ ਇਮਤਿਹਾਨ ਪਾਸ ਕਰ ਲਿਆ ਸੀ। ਪਤਨੀ ਦਾ ਪੇਕਾ ਨਾਂ ਸ਼ਿਵਦਈ ਸੀ। ਸਹੁਰਾ ਘਰ ਦਾ ਨਾਂ ਜਗਜੀਤ ਕੌਰ ਸੀ। ਗੁਰਬਖਸ਼ ਸਿੰਘ ਉਸ ਨੂੰ ਜੀਤੀ ਜਾਂ ਜੀਤਾ ਨਾਂ ਨਾਲ ਯਾਦ ਕਰਦਾ ਸੀ।[3] ਫਿਰ ਇਨ੍ਹਾਂ ਦੇ ਘਰ 8 ਜਨਵਰੀ 1925 ਈ. ਨੂੰ ਪੁੱਤਰ ਨਵਤੇਜ ਸਿੰਘ ਪੈਦਾ ਹੋਇਆ। ਇਸ ਤੋਂ ਬਾਅਦ ਤਿੰਨ ਲੜਕੀਆਂ - ਉਮਾ (27ਜੁਲਾਈ1927), ਉਰਮਿਲਾ (15 ਅਕਤੂਬਰ, 1928) ਪ੍ਰਤਿਮਾ 30 ਮਈ 1930 ਅਤੇ ਫਿਰ ਇੱਕ ਲੜਕਾ ਹਿਰਦੇ ਪਾਲ (6 ਫ਼ਰਵਰੀ 1934), ਇੱਕ ਲੜਕੀ ਅਨਸੂਯਾ (9 ਜਨਵਰੀ 1936) ਪੈਦਾ ਹੋਏ। ਗੁਰਬਖ਼ਸ਼ ਸਿੰਘ ਦੇ ਘਰ ਦੋ ਪੁੱਤਰ ਅਤੇ ਚਾਰ ਪੁੱਤਰੀਆਂ ਨੇ ਜਨਮ ਲਿਆ।[4]

ਕਰੀਅਰ

ਸੋਧੋ

ਘਰ ਵਿੱਚ ਗਰੀਬੀ ਦੀ ਹਾਲਤ ਹੋਣ ਕਰਨ ਆਪਣੀ ਸਕੂਲੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਕੁਝ ਚਿਰ 15 ਰੁਪਏ ਮਹੀਨੇ ਤੇ ਕਲਰਕ ਦੀ ਨੌਕਰੀ ਕੀਤੀ। 1914 ਵਿੱਚ ਪਹਿਲੀ ਵੱਡੀ ਸੰਸਾਰ ਜੰਗ ਹੋ ਜਾਣ ਕਾਰਣ ਉਸ ਨੂੰ ਫੌਜ ਵਿੱਚ ਇੰਜੀਨੀਅਰ ਦੀ ਨੌਕਰੀ ਮਿਲ ਗਈ। 1924-32 ਤਕ ਭਾਰਤੀ ਰੇਲਵੇ ਵਿੱਚ ਇੰਜੀਨੀਅਰ ਦੀ ਨੌਕਰੀ ਕੀਤੀ। ਨੁਸ਼ਹਿਰੇ ਵਿੱਚ ਅਕਾਲੀ ਫੂਲਾ ਸਿੰਘ ਦੇ ਗੁਰਦੁਆਰੇ ਵਿੱਚ ਪ੍ਰਬੰਧ ਦੀ ਸੇਵਾ ਕੀਤੀ। ਨਵੀਨ ਤਕਨੀਕੀ ਢੰਗ ਨਾਲ ਫਾਰਮਿੰਗ ਕੀਤੀ। ਫਿਰ ਪ੍ਰੀਤ ਨਗਰ ਵਿਚ ਵੀ ਇਹੋ ਕਿੱਤਾ ਜਾਰੀ ਰੱਖਿਆ।[5] ਉਸ ਨੇ ਇਰਾਕ, ਈਰਾਨ, ਅਮਰੀਕਾ ,ਕੈਨੇਡਾ, ਫਰਾਂਸ, ਬੈਲਜੀਅਮ, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਜਰਮਨੀ, ਚੀਨ, ਹਾਂਗ ਕਾਂਗ, ਸੋਵੀਅਤ ਯੂਨੀਅਨ, ਹੰਗਰੀ, ਰੁਮਾਨੀਆ,ਚੈਕੋਸਲੋਵਾਕੀਆ, ਫ਼ਿਨਲੈਂਡ, ਜਮਹੂਰੀ ਜਰਮਨੀ, ਅਫ਼ਗਾਨਿਸਤਾਨ ਆਦਿ ਦੇਸ਼ਾਂ ਦੀ ਯਾਤਰਾ ਕੀਤੀ।

ਪ੍ਰੀਤਲੜੀ

ਸੋਧੋ

ਆਪਣੇ ਦ੍ਰਿਸ਼ਟੀਕੋਣ ਅਤੇ ਜੀਵਨ ਦੇ ਫਲਸਫੇ ਨੂੰ ਦੂਜਿਆਂ ਨਾਲ ਸਾਂਝਾ ਕਰਨ ਲਈ, ਉਸਨੇ 1933 ਵਿੱਚ ਮਾਸਿਕ ਰਸਾਲਾ ਪ੍ਰੀਤਲੜੀ ਸ਼ੁਰੂ ਕੀਤਾ। ਇਹ ਰਸਾਲਾ ਇੰਨਾ ਮਸ਼ਹੂਰ ਹੋ ਗਿਆ ਕਿ ਗੁਰਬਖਸ਼ ਸਿੰਘ ਨੂੰ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਨਾਂ ਨਾਲ ਜਾਣਿਆ ਜਾਣ ਲੱਗਾ, ਹਾਲਾਂਕਿ ਉਸਨੇ ਖੁਦ ਇੱਕ ਲੇਖਕ ਵਜੋਂ ਇਸ ਤਖੱਲਸ ਦੀ ਵਰਤੋਂ ਨਹੀਂ ਕੀਤੀ। 1936 ਵਿੱਚ ਇਸ ਪਤ੍ਰਿਕਾ ਦਾ ਪ੍ਰਕਾਸ਼ਨ ਮਾਡਲ ਟਾਊਨ ਤੋਂ ਹੋਣ ਲੱਗਾ, ਪਰ 1938 ਵਿੱਚ ਇਸ ਦੀ ਛਾਪਣ ਦੀ ਵਿਵਸਥਾ ਪ੍ਰੀਤ ਨਗਰ ਤੋਂ ਹੀ ਕੀਤੀ ਜਾਣ ਲੱਗੀ। ਅਗਸਤ 1947 ਤੋਂ ਲੈ ਕੇ ਅਪ੍ਰੈਲ 1948 ਪ੍ਰੀਤ ਲੜੀ ਦਾ ਕੋਈ ਅੰਕ ਨਹੀਂ ਛਪਿਆ। ਮਈ 1948 ਤੋਂ 49 ਤੱਕ ਇਸ ਦਾ ਪ੍ਰਕਾਸ਼ਨ ਮਹਿਰੌਲੀ (ਦਿੱਲੀ) ਤੋਂ ਹੋਣ ਲੱਗਾ। ਦਸੰਬਰ 1950ਤੋਂ ਪ੍ਰੀਤ ਨਗਰ ਤੋਂ ਛਪਣ ਲੱਗਾ। ਜੂਨ 1939 ਤੋਂ ਪ੍ਰੀਤਲੜੀ ਦਾ ਹਿੰਦੀ ਪ੍ਰਕਾਸ਼ਨ ਸ਼ੁਰੂ ਹੋਇਆ, ਪਰ ਪਾਠਕਾਂ ਦੀ ਘਾਟ ਬਹੁਤ ਚਿਰ ਚੱਲ ਨਾ ਸਕਿਆ। ਅਗਸਤ 1939 ਵਿੱਚ ਉਰਦੂ ਵਿਚ ਵੀ ਛਪਣ ਲੱਗਾ, ਜੋ ਦੇਸ਼ ਵੰਡ ਤੱਕ ਜਾਰੀ ਰਿਹਾ।[6] ਗੁਰਬਖਸ਼ ਸਿੰਘ ਦੇ ਜੀਵਨ ਕਾਲ ਦੌਰਾਨ, 1950 ਦੇ ਦਹਾਕੇ ਤੋਂ ਉਨ੍ਹਾਂ ਦੇ ਪੁੱਤਰ ਨਵਤੇਜ ਸਿੰਘ ਨੇ ਆਪਣੇ ਪਿਤਾ ਨਾਲ ਇਸ ਰਸਾਲੇ ਦਾ ਸਹਿ-ਸੰਪਾਦਨ ਕਰਨਾ ਸ਼ੁਰੂ ਕੀਤਾ ਅਤੇ ਉਹ 1981 ਵਿੱਚ ਆਪਣੀ ਮੌਤ ਤੱਕ ਇਸ ਦੇ ਸੰਪਾਦਕ ਰਹੇ।

ਨਵਤੇਜ ਸਿੰਘ ਦੀ ਮੌਤ ਤੋਂ ਬਾਅਦ ਉਹਨਾ ਦੇ ਪੁੱਤਰ ਸੁਮਿਤ ਸਿੰਘ ਉਰਫ਼ ਸ਼ੰਮੀ ਅਤੇ ਸ਼ੰਮੀ ਦੀ ਪਤਨੀ ਪੂਨਮ ਮੈਗਜ਼ੀਨ ਚਲਾਉਂਦੇ ਰਹੇ। ਸ਼ੰਮੀ ਨੂੰ ਕੱਟੜਪੰਥੀਆਂ ਨੇ ਮਾਰ ਦਿੱਤਾ ਕਿਉਂਕਿ ਉਸਨੇ ਕੱਟੜਪੰਥ ਦੇ ਵਿਰੁੱਧ ਲਿਖਿਆ ਸੀ। ਇਹ ਮੈਗਜ਼ੀਨ ਹੁਣ ਪੂਨਮ ਸਿੰਘ ਦੁਆਰਾ ਚਲਾਇਆ ਜਾਂਦਾ ਹੈ ਜੋ ਇਸ ਦੀ ਸੰਪਾਦਕ ਹੈ ਅਤੇ ਓਤੇ ਭਰਾ ਰਤੀ ਕਾਂਤ ਸਿੰਘ ਦੀ ਪਤਨੀ ਹਨ। ਗੁਰਬਖਸ਼ ਸਿੰਘ ਦੇ ਸਪੁੱਤਰ ਹਿਰਦੇ ਪਾਲ ਸਿੰਘ ਨੇ "ਬਾਲ ਸੰਦੇਸ਼" ਮੈਗਜ਼ੀਨ ਦਾ ਸੰਪਾਦਨ ਕੀਤਾ ਜੋ ਗੁਰਬਖਸ਼ ਸਿੰਘ ਦੁਆਰਾ ਪੰਜਾਬੀ ਵਿੱਚ ਵਿਸ਼ੇਸ਼ ਤੌਰ ਦੇ ਬੱਚਿਆਂ ਦੇ ਲਈ ਸ਼ੁਰੂ ਕੀਤਾ ਗਿਆ ਸੀ।[7]

ਗੁਰਬਖ਼ਸ਼ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪ੍ਰੀਤਲੜੀ ਲਈ ਕੀਤੇ ਉਨ੍ਹਾਂ ਦੇ ਯਤਨਾਂ ਦਾ ਸਮਰਥਨ ਕੀਤਾ ਅਤੇ ਅਗਲੀ ਪੀੜ੍ਹੀ ਨੇ ਉਨ੍ਹਾਂ ਦੇ ਜੀਵਨ ਕਾਲ ਦੌਰਾਨ ਅਤੇ ਬਾਅਦ ਵਿੱਚ ਕੰਮ ਨੂੰ ਜਾਰੀ ਰੱਖਿਆ। ਚਾਰ ਭਾਸ਼ਾਵਾਂ ਵਿੱਚ ਛਪੇ ਇਸ ਮੈਗਜ਼ੀਨ ਨੇ ਪਾਕਿਸਤਾਨ ਵਿੱਚ ਵੀ ਸੱਤਰਵਿਆਂ ਦੇ ਅਖੀਰ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰਭਾਵਿਤ ਕੀਤਾ ਅਤੇ ਥਾਈਲੈਂਡ ਵਰਗੇ ਕਈ ਦੇਸ਼ਾਂ ਵਿੱਚ ਵੀ ਪਹੁੰਚਿਆ। ਯਾਨੀ ਕਿ ਜਿੱਥੇ ਕਿਤੇ ਵੀ ਪੰਜਾਬੀ ਵਸੇ ਉੱਥੇ ਇਸ ਨੇ ਸੱਭਿਆਚਾਰਕ ਕ੍ਰਾਂਤੀ ਲਿਆਉਣ ਵਿੱਚ ਮਦਦ ਕੀਤੀ। ਇਹ ਮੈਗਜ਼ੀਨ ਹੁਣ ਪ੍ਰਕਾਸ਼ਿਤ ਹੁੰਦਾ ਹੈ ਅਤੇ ਉਸ ਦੀ ਪੋਤ ਨੂੰਹ ਪੂਨਮ ਸਿੰਘ ਦੁਆਰਾ ਸੰਪਾਦਿਤ ਅਤੇ ਉਸਦੀ ਪੋਤੇ ਰਤੀ ਕਾਂਤ ਸਿੰਘ ਦੁਆਰਾ ਪ੍ਰਕਾਸ਼ਿਤ ਚਲਾਇਆ ਜਾ ਰਿਹਾ ਹੈ।[8]

ਪ੍ਰੀਤਨਗਰ

ਸੋਧੋ

ਸੰਨ 1936 ਵਿੱਚ ਗੁਰਬਖਸ਼ ਸਿੰਘ ਨੇ ਮਾਡਲ ਟਾਊਨ ਲਾਹੌਰ ਆ ਵਸੇ। ਦੋ ਕੁ ਸਾਲ ਬਾਅਦ 1938 ਵਿੱਚ ਇਨ੍ਹਾਂ ਨੇ ਲਾਹੌਰ ਤੇ ਅੰਮ੍ਰਿਤਸਰ ਦੇ ਵਿਚਕਾਰ 15 ਏਕੜ ਜ਼ਮੀਨ ਮੁੱਲ ਲੈ ਕੇ ਪ੍ਰੀਤ ਨਗਰ ਦੀ ਸਥਾਪਨਾ ਕੀਤੀ। ਆਪਣੇ ਨਿੱਜੀ ਕਰਿਸ਼ਮੇ ਰਾਹੀਂ ਉਹਨਾ ਫੈਜ਼ ਅਹਿਮਦ ਫੈਜ਼, ਸਾਹਿਰ ਲੁਧਿਆਣਵੀ, ਨਾਨਕ ਸਿੰਘ, ਕਲਾਕਾਰ ਸੋਭਾ ਸਿੰਘ, ਬਲਰਾਜ ਸਾਹਨੀ, ਕਰਤਾਰ ਸਿੰਘ, ਕਵੀ ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਨਾਟਕਕਾਰ ਬਲਵੰਤ ਗਾਰਗੀ ਦੀਵਾਨ ਸਿੰਘ ਬੰਗਲਾਦੇਸ਼ ਜੰਗੀ ਪ੍ਰਸਿੱਧੀ ਦੇ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਦੇ ਪਿਤਾ ਵਰਗੇ ਲੋਕਾਂ ਨੂੰ ਆਪਣੇ ਨਾਲ ਜੋੜਿਆ। ਸ਼ਹੀਦ ਦੀਵਾਨ ਸਿੰਘ ਕਾਲੇਪਾਣੀ, ਪ੍ਰਿੰਸੀਪਲ ਤੇਜਾ ਸਿੰਘ, ਪ੍ਰਿੰਸੀਪਲ ਜੋਧ ਸਿੰਘ ਆਦਿ ਵੀ ਇਸ ਨਗਰ ਨਾਲ ਜੁੜੇ ਹੋਏ ਸਨ। ਪ੍ਰਧਾਨ ਮੰਤਰੀ ਨਹਿਰੂ ਨੇ ਇੱਕ ਵਾਰ ਇਸ ਜਗ੍ਹਾ ਦੀ ਫੇਰੀ ਪਾਈ। ਮਹਾਤਮਾ ਗਾਂਧੀ ਅਤੇ ਟੈਗੋਰ ਇਸ ਬਾਰੇ ਜਾਣੂ ਸਨ। ਅੰਗਰੇਜ਼ੀ ਦੇ ਪ੍ਰਸਿੱਧ ਲੇਖਕ ਮੁਲਖ ਰਾਜ ਆਨੰਦ ਨੇ ਕਿਹਾ ਕਿ ਟੈਗੋਰ ਦੀ ਵਿਰਾਸਤ ਨੂੰ ਭਾਰਤ ਵਿੱਚ ਚਾਰ ਲੋਕਾਂ ਨੇ ਅੱਗੇ ਤੋਰਿਆ ਅਤੇ ਗੁਰਬਖ਼ਸ਼ ਸਿੰਘ ਨੂੰ ਉਨ੍ਹਾਂ ਵਿੱਚੋਂ ਇੱਕ ਮੰਨਿਆ।

ਉਸਨੇ 1933 ਵਿੱਚ ਸਥਾਪਿਤ ਕੀਤੀ ਜਰਨਲ ਵਿੱਚ ਆਪਣੀਆਂ ਲਿਖਤਾਂ ਰਾਹੀਂ ਆਉਣ ਵਾਲੇ ਮੱਧ ਵਰਗ ਅਤੇ ਪੇਸ਼ੇਵਾਰਾਂ ਨੂੰ ਬਹੁਤ ਦਿਲਾਸਾ ਅਤੇ ਸਾਹਸ ਦੀ ਭਾਵਨਾ ਪ੍ਰਦਾਨ ਕੀਤੀ। 5 ਸਾਲ ਪਹਿਲਾਂ ਚਲਾਏ ਗਏ ਰਸਾਲੇ ਪ੍ਰੀਤਲੜੀ ਅਤੇ ਪ੍ਰੀਤ ਨਗਰ ਦੁਆਰਾ ਵਿੱਚ ਉਸ ਨੇ ਸਿਰਫ਼ ਪ੍ਰੀਤ ਦਾ ਸੁਨੇਹਾ ਦਿੱਤਾ। ਇਹ ਨਗਰ ਮਧ ਵਰਗੀ ਭਾਈਚਾਰਿਆਂ ਲਈ ਅੰਤਰਰਾਸ਼ਟਰੀ ਰੁਝਾਨ ਦੇ ਅਨੁਸਾਰ ਸੀ, ਇਸ ਵਿੱਚ ਇੱਕ ਕਮਿਊਨਿਟੀ ਇੱਕ ਰਸੋਈ ਸੀ, ਇੱਕ ਗਤੀਵਿਧੀ-ਅਧਾਰਤ ਸਕੂਲ ਜਿਸ ਨੂੰ ਐਕਟੀਵਿਟੀ ਸਕੂਲ ਕਿਹਾ ਜਾਂਦਾ ਸੀ, ਇਸ ਵਿੱਚ ਪਾਰਕ, ​​ਸਰੀਰਕ, ਕਲਾਤਮਕ, ਰਾਜਨੀਤਿਕ, ਆਰਥਿਕ ਗਤੀਵਿਧੀਆਂ, ਨਾਟਕੀ ਗਤੀਵਿਧੀਆਂ, ਪਿਕਨਿਕ, ਆਦਿ ਸ਼ਾਮਿਲ ਸੀ।

ਹਾਲਾਂਕਿ ਪ੍ਰੀਤ ਨਗਰ ਨੇ ਭਾਰਤ ਦੀ ਵੰਡ ਸਮੇਂ ਬਹੁਤ ਦੁੱਖ ਝੱਲਿਆ (ਇਹ ਭਾਰਤ ਅਤੇ ਪਾਕਿਸਤਾਨ ਨੂੰ ਵੰਡਣ ਵਾਲੀ ਸਰਹੱਦ ਤੋਂ ਸਿਰਫ਼ ਕੁਝ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ) ਅਤੇ ਇਸ ਦੇ ਬਹੁਤੇ ਵਸਨੀਕ ਉਨ੍ਹਾਂ ਔਖੇ ਦਿਨਾਂ ਦੌਰਾਨ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਚਲੇ ਗਏ,ਇਹ ਨਗਰ ਉੱਜੜ ਗਿਆ। ਗੁਰਬਖਸ਼ ਸਿੰਘ ਅਤੇ ਉਸਦਾ ਪਰਿਵਾਰ ਦਿੱਲੀ ਚਲੇ ਗਏ ਪਰ ਉੱਥੇ ਉਹਨਾਂ ਦਾ ਦਿਲ ਨਾ ਲੱਗਾ। ਉਹ ਮੁੜ 1950 ਵਿੱਚ ਪ੍ਰੀਤ ਨਗਰ ਆ ਕੇ ਉਸ ਦੀ ਪੁਨਰਸਥਾਪਨਾ ਵਿੱਚ ਜੁੱਟ ਗਏ ਅਤੇ ਆਖ਼ਰੀ ਦਮ ਤਕ ਇੱਥੇ ਰਹੇ। ਇੱਥੋਂ ਹੀ 1940 ਵਿੱਚ ਬਾਲ ਸੰਦੇਸ਼ ਨਾਂ ਦਾ ਮਾਸਿਕ ਪੱਤਰ ਸ਼ੁਰੂ ਕੀਤਾ।[9]

1990 ਦੇ ਦਹਾਕੇ ਦੇ ਅੱਧ ਵਿੱਚ, ਗੁਰਬਖਸ਼ ਸਿੰਘ ਦੀ ਮੌਤ ਤੋਂ ਦੋ ਦਹਾਕਿਆਂ ਬਾਅਦ, ਪ੍ਰੀਤ ਨਗਰ ਵਿੱਚ ਸੱਭਿਆਚਾਰਕ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰਨ ਲਈ 'ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ' ਨਾਂ ਦਾ ਇੱਕ ਟਰੱਸਟ ਸਥਾਪਤ ਕੀਤਾ ਗਿਆ ਸੀ। ਇੱਕ ਇਮਾਰਤ ਇੱਕ ਲਾਇਬ੍ਰੇਰੀ, ਇੱਕ ਇਨਡੋਰ ਕਾਨਫਰੰਸ ਹਾਲ ਬਣਾਏ ਗਏ। ਵਰਤਮਾਨ ਵਿੱਚ, ਲੇਖਕ ਦੀ ਵੱਡੀ ਪੁੱਤਰੀ, ਉਮਾ ਦੁਆਰਾ ਗੁਰਬਖਸ਼ ਸਿੰਘ ਦੀ ਪ੍ਰਧਾਨਗੀ ਹੇਠ, ਸਥਾਨਕ ਲੋਕਾਂ ਦੇ ਮਨੋਰੰਜਨ ਅਤੇ ਉਹਨਾਂ ਨੂੰ ਸਿੱਖਿਅਤ ਕਰਨ ਲਈ ਹਰ ਮਹੀਨੇ ਨਾਟਕਾਂ ਦਾ ਮੰਚਨ ਕੀਤਾ ਜਾਂਦਾ ਹੈ। ਇਹ ਪਰੰਪਰਾ ਪਿਛਲੇ ਦਸ ਸਾਲਾਂ ਤੋਂ ਚੱਲੀ ਆ ਰਹੀ ਹੈ ਅਤੇ ਸੂਬੇ ਭਰ ਦੇ ਨਾਲ-ਨਾਲ ਗੁਆਂਢੀ ਦੇਸ਼ ਪਾਕਿਸਤਾਨ ਤੋਂ ਵੀ ਪੰਜਾਬੀ ਨਾਟਕ ਖੇਡੇ ਜਾਂਦੇ ਹਨ।

ਆਖਰੀ ਸਮਾਂ

ਸੋਧੋ

ਗੁਰਬਖਸ਼ ਸਿੰਘ ਦੀ ਮੌਤ 20 ਅਗਸਤ 1977 ਨੂੰ ਪੀ.ਜੀ.ਆਈ. ਸਵੇਰੇ ਛੇ ਵਜੇ ਹੋਈ।[ਹਵਾਲਾ ਲੋੜੀਂਦਾ]

ਸਨਮਾਨ

ਸੋਧੋ
  1. ਭਾਸ਼ਾ ਵਿਭਾਗ ਪੰਜਾਬ ਵੱਲੋਂ ਵਰ੍ਹੇ ਦੇ ਸਾਹਿਤਕਾਰ ਦਾ ਪੁਰਸਕਾਰ।
  2. ਭਾਸ਼ਾ ਵਿਭਾਗ, ਪੰਜਾਬ ਵੱਲੋਂ ਤਿੰਨ ਵਾਰ ਪਹਿਲਾ ਸਾਹਿਤਕ ਇਨਾਮ।
  3. ਅਭਿਨੰਦਨ ਗ੍ਰੰਥ -1970
  4. ਗੋਰਕੀ ਦੇ ਨਾਵਲ 'ਮਾਂ' ਦੇ ਅਨੁਵਾਦ ਲਈ ਸੋਵੀਅਤ ਲੈਂਡ ਨਹਿਰੂ ਪੁਰਸਕਾਰ।
  5. ਪ੍ਰਧਾਨਗੀ,ਸਾਹਿਤ ਅਕਾਦਮੀ,ਪੰਜਾਬ।
  6. ਮੈਂਬਰੀ, ਪੰਜਾਬੀ ਸਲਾਹਕਾਰ ਕਮੇਟੀ, ਸਾਹਿਤਕ ਅਕਾਦਮੀ ਦਿੱਲੀ।
  7. ਮੈਂਬਰੀ ,ਜਨਰਲ ਕੌਂਸਲ, ਸਾਹਿਤ ਅਕਾਦਮੀ, ਦਿੱਲੀ।
  8. ਮੀਤ ਪਰਧਾਨਗੀ ਆਲ ਇੰਡੀਆ ਪੀਸ ਕੌਂਸਲ।
  9. ਮੈਂਬਰੀ-ਸੰਸਾਰ ਅਮਨ ਕੌਂਸਲ।[10][ਹਵਾਲਾ ਲੋੜੀਂਦਾ]

ਰਚਨਾਵਾਂ

ਸੋਧੋ

ਨਿਬੰਧ ਸੰਗ੍ਰਹਿ

ਸੋਧੋ

ਸਵੈਜੀਵਨੀ ਅਤੇ ਯਾਦਾਂ

ਸੋਧੋ

ਨਾਵਲ

ਸੋਧੋ

ਕਹਾਣੀ ਸੰਗ੍ਰਹਿ

ਸੋਧੋ

ਪਹਿਲੀ ਕਹਾਣੀ ਪ੍ਰਤਿਮਾ ਲਿਖੀ

ਨਾਟਕ

ਸੋਧੋ

ਬਾਲ ਸਾਹਿਤ

ਸੋਧੋ

ਅਨੁਵਾਦ

ਸੋਧੋ

ਵਿਸ਼ੇ

ਸੋਧੋ

ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਵੱਡੀ ਗਿਣਤੀ ਵਿਚ ਪੁਸਤਕਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ। ਇਹਨਾਂ ਵਿਚ ਵੱਡੀ ਗਿਣਤੀ ਉਹਨਾਂ ਦੇ ਲੇਖ ਸੰਗ੍ਰਹਿਆਂ ਦੀ ਹੈ। ਉਹਨਾਂ ਦੇ ਕੁਲ ਲੇਖ ਸੰਗ੍ਰਹਿਆਂ ਦੀ ਗਿਣਤੀ 31 ਬਣਦੀ ਹੈ। ਮੋਟੇ ਤੌਰ ’ਤੇ ਇਹਨਾਂ ਵਿਚ 542 ਵੱਡੇ ਨਿੱਕੇ ਲੇਖ ਅਤੇ 341 ਟਿੱਪਣੀ-ਲੇਖ ਸੰਕਲਿਤ ਕੀਤੇ ਹੋਏ ਹਨ।[12] ਉਹਨਾਂ ਦੁਆਰਾ ਕੀਤੀ ਸਾਹਿਤ ਸਿਰਜਣਾ ਨੂੰ ਕੁਝ ਵਰਗਾਂ ਦੀਆਂ ਸੀਮਾਵਾਂ ਵਿਚ ਬੰਨ੍ਹਣਾ ਮੁਸ਼ਕਿਲ ਕਾਰਜ ਹੈ। ਡਾ. ਰਤਨ ਸਿੰਘ ਜੱਗੀ ਨੇ ਆਪਣੀ ਸੰਪਾਦਿਤ ਕਿਤਾਬ ‘ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਪ੍ਰਤੀਨਿਧ ਲੇਖ’ (ਪਹਿਲੀ ਸੈਂਚੀ) ਦੀ ਭੂਮਿਕਾ ਵਿਚ ਉਹਨਾਂ ਦੇ ਲੇਖਾਂ ਦੀਆਂ ਵਿਸ਼ੇ ਪੱਖ ਤੋਂ ਕਿਸਮਾਂ ਤੈਅ ਕਰਨ ਦੀ ਕੋਸ਼ਿਸ਼ ਕੀਤੀ ਹੈ :-

  1. ਪ੍ਰੇਮ ਪ੍ਰਧਾਨ ਲੇਖ
  2. ਸ਼ਿਸ਼ਟਾਚਾਰ ਪ੍ਰਧਾਨ ਲੇਖ
  3. ਸਭਿਆਚਾਰਕ ਲੇਖ
  4. ਧਾਰਮਿਕ ਲੇਖ
  5. ਮਨੁੱਖੀ ਸਰੂਪ, ਸਿਹਤ ਅਤੇ ਵਿਵਹਾਰ ਸੰਬੰਧੀ ਲੇਖ
  6. ਸਾਮਿਅਕ ਸਮੱਸਿਆਵਾਂ ਸੰਬੰਧੀ ਲੇਖ
  7. ਵਿਗਿਆਨਿਕ ਵਿਸ਼ਿਆਂ ਨਾਲ ਸੰਬੰਧਿਤ ਲੇਖ
  8. ਸਾਹਿਤ, ਭਾਸ਼ਾ ਅਤੇ ਸੂਖਮ ਕਲਾਵਾਂ ਨਾਲ ਸੰਬੰਧਿਤ ਲੇਖ[13]

ਗੁਰਬਖ਼ਸ਼ ਸਿੰਘ ਸਿੰਘ ਨੇ ਮਨੁੱਖੀ ਜੀਵਨ ਦੇ ਕਈ ਪਾਸਾਰਾਂ ਨੂੰ ਆਪਣੀ ਲੇਖਣੀ ਵਿਚ ਲਿਆਂਦਾ ਹੈ। ਉਹਨਾਂ ਦਾ ਕੇਂਦਰੀ ਸੰਕਲਪ ‘ਪ੍ਰੀਤ’ ਹੈ। ਇਸ ਸੰਕਲਪ ਪਿੱਛੇ ਅਮਰੀਕਾ ਤੇ ਯੂਰਪ ਵਿਚ ਭਾਰਤ ਤੋਂ ਕਿਤੇ ਪਹਿਲਾਂ ਸਥਾਪਿਤ ਹੋਈ ਬੁਰਜੂਆ ਜਮਹੂਰੀਅਤ ਹੈ। ਇਸ ਸੰਕਲਪ ਨਾਲ ਹੀ ਪ੍ਰੀਤਲੜੀ, ਪ੍ਰੀਤ ਨਗਰ, ਪ੍ਰੀਤੋ-ਪੈਥੀ, ‘ਪਿਆਰ ਕਬਜ਼ਾ ਨਹੀਂ ਪਹਿਚਾਣ ਹੈ’ ਵਿਸਥਾਰ ਗ੍ਰਹਿਣ ਕਰਦੇ ਹਨ ਤੇ ਉਹਨਾਂ ਦੀਆਂ ਰਚਨਾਵਾਂ ਦੇ ਵਿਸ਼ਿਆਂ ਦਾ ਰੂਪ ਧਾਰਦੇ ਹਨ। ਉਹਨਾਂ ਨੇ ਆਪਣੇ ਸਮੇਂ ਦੇ ਸੰਕਟਾਂ ਨੂੰ ਸਮਝਦਿਆਂ ਆਪਣੇ ਖ਼ਿਆਲ ਜ਼ਾਹਿਰ ਕੀਤੇ।

ਵਿਸ਼ੇ ਦੇ ਪੱਖ ਤੋਂ ਕੁਝ ਲੇਖ ਕਲਾ ਅਤੇ ਸਾਹਿਤ ਦੇ ਸਿਧਾਂਤ ਨਾਲ ਸੰਬੰਧਿਤ ਹਨ। ਗੁਰਬਖ਼ਸ਼ ਸਿੰਘ ਦੇ ਸਾਹਿਤ ਦੇ ਸਿਧਾਂਤ ਨਾਲ ਸੰਬੰਧਿਤ ਮਜ਼ਮੂਨ ਉਸ ਦੀਆਂ ਪੁਸਤਕਾਂ ਨਵੀਆਂ ਤਕਦੀਰਾਂ ਦੀ ਫੁੱਲ ਕਿਆਰੀ (1942), ਸਾਵੀਂ ਪੱਧਰੀ ਜ਼ਿੰਦਗੀ (1943), ਨਵਾਂ ਸ਼ਿਵਾਲਾ (1947) ਅਤੇ ਜ਼ਿੰਦਗੀ ਦੀ ਰਾਸ (1957) ਆਦਿ ਵਿਚ ਮੌਜੂਦ ਹਨ। ਮਿਸਾਲ ਵਜੋਂ ਪੁਸਤਕ ਨਵਾਂ ਸ਼ਿਵਾਲਾ ਵਿਚਲੇ ਤਿੰਨ ਮਜ਼ਮੂਨਾਂ ਜ਼ਿੰਦਗੀ ਕਲਾ ਦਾ ਇਕ ਟੁਕੜਾ’, ‘ਕਲਾਕਾਰ ਦਾ ਫਰਜ਼ ਅਤੇ ਕਲਾ ਭਾਵਨਾਵਾਂ ਦੀ ਬੋਲੀ ਨੂੰ ਦੇਖਿਆ ਜਾ ਸਕਦਾ ਹੈ। ਗੁਰਬਖ਼ਸ਼ ਸਿੰਘ ਦਾ ਸਾਹਿਤ-ਸਿਧਾਂਤ ਜਾਂ ਸਾਹਿਤ–ਚਿੰਤਨ, ਜ਼ਿੰਦਗੀ ਤੇ ਕਲਾ ਦੇ ਸੰਬੰਧਾਂ ਦੀ ਪਛਾਣ ਤੋਂ ਲੈ ਕੇ ਕਲਾ ਦੇ ਇਨਕਲਾਬੀ ਪ੍ਰਭਾਵ ਤਕ ਫੈਲਿਆ ਹੋਇਆ ਹੈ। ਕਲਾ ਦੇ ਸਮਾਜ, ਲੇਖਕ, ਪਾਠਕ ਅਤੇ ਉਸਦੀ ਆਪਣੀ ਸੁਹਜਮਈ ਹੋਂਦ ਦਾ ਕੋਈ ਅਜੇਹਾ ਬਿੰਦੂ ਨਹੀਂ ਜਿਹੜਾ ਉਸਦੇ ਧਿਆਨ ਦਾ ਮਰਕਜ਼ ਨਾ ਬਣਿਆ ਹੋਵੇ।[14]

ਧਰਮ ਦੇ ਪ੍ਰਸੰਗ ਵਿਚ ਉਹ ਧਾਰਮਿਕ ਕਰਮਕਾਂਡ, ਸੰਪਰਦਾਇਕਤਾ ਤੇ ਧਾਰਮਿਕ ਸੁਆਰਥੀ ਵਿਹਾਰ ਦੇ ਵਿਰੋਧੀ ਸਨ। ਇਸ ਤਰ੍ਹਾਂ ਕਰਦਿਆਂ ਉਹ ਧਰਮ ਦੇ ਸਦਾਚਾਰਕ ਪਹਿਲੂ ਤੋਂ ਇਨਕਾਰੀ ਨਹੀਂ ਸਨ। ਇਸੇ ਸਦਾਚਾਰ ਦਾ ਮੁਜੱਸਮਾ ਹੋਣ ਕਰਕੇ ਗੁਰੂ ਸਾਹਿਬਾਨ ਉਹਨਾਂ ਦੀ ਨਜ਼ਰ ਵਿਚ ‘ਪਰਮ ਮਨੁੱਖ’ ਬਣ ਜਾਂਦੇ ਹਨ। ਇਸਦੀਆਂ ਮਿਸਾਲਾਂ ਪਰਮ ਮਨੁੱਖ (1943), ਕੁਦਰਤੀ ਮਜ਼ਹਬ (1943), ਨਵਾਂ ਸ਼ਿਵਾਲਾ (1949) ’ਚੋਂ ਲਈਆਂ ਜਾ ਸਕਦੀਆਂ ਹਨ।

ਬਦਲਵੇਂ ਸਮਾਜ ਲਈ ਉਹਨਾਂ ਕੋਲ ਬਰਾਬਰੀ, ਨਿਆਂ, ਧਰਮ ਨਿਰਪੱਖਤਾ ਦੀਆਂ ਕਦਰਾਂ ਸਨ। ਉਹਨਾਂ ਦੀਆਂ ਪੁਸਤਕਾਂ ਚੰਗੇਰੀ ਦੁਨੀਆਂ (1947), ਇਕ ਦੁਨੀਆਂ ਦੇ ਤੇਰਾਂ ਸੁਪਨੇ (1947), ਨਵੀਂ ਤਕੜੀ ਦੁਨੀਆਂ (1950) ਆਦਿ ਆਪਣੇ ਨਾਂਵਾਂ ਤੋਂ ਹੀ ਸਪਸ਼ਟ ਕਰ ਦਿੰਦੀਆਂ ਹਨ। ਉਹਨਾਂ ਨੇ ਵਿਅਕਤੀਗਤ ਪੱਧਰ ’ਤੇ ਬਿਹਤਰੀ ਭਰੇ ਜੀਵਨ ਨੂੰ ਵੀ ਨਾਲੋ ਨਾਲ ਰਚਨਾਵਾਂ ਦਾ ਵਿਸ਼ਾ ਬਣਾਈ ਰੱਖਿਆ। ਉਹਨਾਂ ਦੀਆਂ ਪੁਸਤਕਾਂ ਸਾਵੀਂ ਪੱਧਰੀ ਜ਼ਿੰਦਗੀ (1943), ਪ੍ਰਸੰਨ ਲੰਮੀ ਉਮਰ (1947), ਖ਼ੁਸ਼ਹਾਲ ਜੀਵਨ (1950), ਜ਼ਿੰਦਗੀ ਦੀ ਰਾਸ (1957) ਆਦਿ ਇਸਦੀ ਹਾਮੀ ਭਰਦੀਆਂ ਹਨ।

ਵਿਚਾਰਧਾਰਾ

ਸੋਧੋ

ਗੁਰਬਖ਼ਸ ਸਿੰਘ ਪ੍ਰੀਤਲੜੀ ਅਸਲੀ ਅਰਥਾਂ ਵਿਚ ਮਨੁੱਖਤਾਵਾਦੀ ਹੈ। ਇਸ ਦਾ ਮੂਲ ਸਿਧਾਂਤ ਹੈ 'ਪਿਆਰ ਕਬਜਾ ਨਹੀਂ ਪਹਿਚਾਣ ਹੈ'। ਇਸ ਦੀ ਹਰ ਰਚਨਾ ਵਿੱਚ ਪ੍ਰੀਤ ਦਾ ਸੁਨੇਹਾ ਮਿਲਦਾ ਹੈ। ਗੁਰਬਖ਼ਸ ਸਿੰਘ ਦੀ ਸਮੁਚੀ ਰਚਨਾ 'ਕਲਾ ਕਲਾ ਲਈ ਨਹੀ,ਕਲਾ ਸਮਾਜ ਲਈ' ਦੇ ਉਦੇਸ਼ ਨੂੰ ਸਾਹਮਣੇ ਰਖ ਕੇ ਲਿਖੀ ਗਈ। ਉਹ ਜੀਵਨ ਵਿੱਚ,ਸਮਾਜ ਵਿੱਚ,ਕਲਾ ਵਿੱਚ,ਧਰਮ ਵਿੱਚ ਹਰ ਪਾਸੇ ਪਸਰੀਆ ਕੀਮਤਾ,ਜੋ ਵਰਤਮਾਨ ਦੇ ਸੰਦਰਭ ਵਿੱਚ ਆਪਣੀ ਉਪਯੋਗਤਾ ਖਤਮ ਕਰ ਚੁੱਕੀਆ ਸਨ,ਨੂੰ ਖਤਮ ਕਰਕੇ ਨਵੀਆਂ ਕੀਮਤਾਂ ਪਸਾਰਨਾ ਅਤੇ ਪ੍ਰਚਾਰਨਾ ਚਾਹੁੰਦਾ ਹੈ। ਗੁਰਬਖ਼ਸ ਸਿੰਘ ਪ੍ਰੀਤਲੜੀ ਦੀ ਵਿਚਾਰਧਾਰਾ ਖੜੋਤ ਨੂੰ ਤੋੋੋੋੜਦੀ ਹੋਈ ਆਦਰਸ਼ਵਾਦ ਤੋਂ ਸਮਾਜਵਾਦ ਵਲ ਯਾਤਰਾ ਕਰਦੀ ਹੈ।[15]

ਹਵਾਲੇ

ਸੋਧੋ
  1. "Father of modern Punjabi prose". The Tribune. 2019-09-22. Archived from the original on 2019-12-12. Retrieved 2019-12-12.
  2. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000018-QINU`"'</ref>" does not exist.
  3. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000019-QINU`"'</ref>" does not exist.
  4. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001A-QINU`"'</ref>" does not exist.
  5. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001B-QINU`"'</ref>" does not exist.
  6. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001C-QINU`"'</ref>" does not exist.
  7. About Archived 2012-11-29 at the Wayback Machine.. Preetlari.
  8. 17 February 2005. Tribune India.
  9. http://www.tribuneindia.com/2005/20050217/aplus.htm#1
  10. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001D-QINU`"'</ref>" does not exist.
  11. ਰਣਜੀਤ ਸਿੰਘ ਸਿੱਧੂ. "ਪੰਜਾਬੀ ਸਾਹਿਤ ਦੀ ਬਹੁਪੱਖੀ ਸ਼ਖਸੀਅਤ ਗੁਰਬਖ਼ਸ਼ ਸਿੰਘ ਪ੍ਰੀਤਲੜੀ". ਪੰਜਾਬੀ ਟਾਇਮਜ਼. Retrieved 30 ਮਈ 2016.[permanent dead link]
  12. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001F-QINU`"'</ref>" does not exist.
  13. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000020-QINU`"'</ref>" does not exist.
  14. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000021-QINU`"'</ref>" does not exist.
  15. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000022-QINU`"'</ref>" does not exist.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.

ਬਾਹਰੀ ਕੜੀਆਂ

ਸੋਧੋ