ਇਕਬਾਲ ਰਾਮੂਵਾਲੀਆ
ਇਕਬਾਲ ਰਾਮੂਵਾਲੀਆ (22 ਫ਼ਰਵਰੀ 1946 -17 ਜੂਨ 2017) ਕਨੇਡੀਅਨ ਪੰਜਾਬੀ-ਅੰਗਰੇਜ਼ੀ ਲੇਖਕ ਕਵੀ, ਕਹਾਣੀਕਾਰ ਅਤੇ ਵਾਰਤਕਕਾਰ ਸੀ।
ਇਕਬਾਲ ਰਾਮੂਵਾਲੀਆ | |
---|---|
ਜਨਮ | ਰਾਮੂਵਾਲਾ, ਜ਼ਿਲ੍ਹਾ ਫ਼ਰੀਦਕੋਟ (ਹੁਣ ਮੋਗਾ), ਪੰਜਾਬ, ਭਾਰਤ | 22 ਫਰਵਰੀ 1946
ਮੌਤ | 17 ਜੂਨ 2017 ਟਰਾਂਟੋ, ਕੈਨੇਡਾ | (ਉਮਰ 71)
ਕਿੱਤਾ | ਕਵੀ, ਲੇਖਕ |
ਰਿਸ਼ਤੇਦਾਰ | ਕਰਨੈਲ ਸਿੰਘ ਪਾਰਸ (ਪਿਤਾ) |
ਜੀਵਨ ਵੇਰਵੇ
ਸੋਧੋਇਕਬਾਲ ਦਾ ਜਨਮ 22 ਫ਼ਰਵਰੀ 1946 ਨੂੰ ਮੋਗਾ ਨੇੜੇ ਪਿੰਡ ਰਾਮੂਵਾਲਾ ਵਿੱਚ ਪ੍ਰਸਿੱਧ ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਘਰ ਹੋਇਆ। ਮੁੱਢਲੀ ਦਸਵੀਂ ਜਮਾਤ ਤੀਕ ਦੀ ਪੜ੍ਹਾਈ ਪਿੰਡ ਦੇ ਅਤੇ ਮੋਗੇ ਦੇ ਖ਼ਾਲਸਾ ਸਕੂਲ `ਚੋਂ ਤੇ ਬੀ. ਏ.ਡੀ.ਐਮ. ਕਾਲਜ ਮੋਗਾ ਤੋਂ ਕੀਤੀ। ਅੰਗਰੇਜ਼ੀ ਦੀ ਐਮ. ਏ. ਗੌਰਮਿੰਟ ਕਾਲਜ ਲੁਧਿਆਣਾ ਤੋੰਂ 1970 `ਚ ਕੀਤੀ। 1970 ਤੋਂ 1975 ਤੀਕ ਖ਼ਾਲਸਾ ਕਾਲਜ ਗੁਰੂਸਰ ਸੁਧਾਰ 'ਚ ਲੈਕਚਰਾਰ ਹਰੇ। 1975 `ਚ ਕੈਨੇਡਾ ਚਲੇ ਗਏ ਅਤੇ ਕੈਨੇਡਾ ਵਿੱਚ ਕਈ ਸਾਲ ਫੈਕਰਟੀ ਵਰਕਰ, ਦਰਬਾਨ, ਟੈਕਸੀ ਡਰਾਈਵਰ ਦੇ ਤੌਰ 'ਤੇ ਕੰਮ ਕੀਤਾ। ਯੂਨੀਵਰਸਿਟੀ ਆਫ਼ ਵਾਟਰਲੂ ਤੋਂ ਐਮ.ਏ., ਐਮ.ਫਿਲ. ਅੰਗਰੇਜ਼ੀ ਵਿਸ਼ੇ `ਚ ਕੀਤੀ। ਡਲਹੌਜ਼ੀ ਯੂਨੀਵਰਸਿਟੀ ਹੈਲਾਫ਼ੈਕਸ ਤੋਂ ਬੀ.ਐਡ.ਕੀਤੀ। 1985 ਤੋਂ 2013 ਤੱਕ ਟਰਾਂਟੋ ਅਤੇ ਪੀਅਲ ਸਕੂਲ ਬੋਰਡਾਂ ਵਿੱਚ ਵਿਦਿਆਕਾਰ ਵਜੋਂ ਸੇਵਾ ਨਿਭਾ। ਉਨ੍ਹਾਂ ਦੀ ਪਤਨੀ ਦਾ ਨਾਮ ਸੁਖਸਾਗਰ ਤੇ ਜੌੜੀਆਂ ਧੀਆਂ ਦਾ ਨਾਮ ਸੁਖਦੀਪ ਸੁੱਖੀ ਤੇ ਕਿਰਨਪਾਲ ਕਿੰਨੂ ਹੈ। 17 ਜੂਨ 2017 ਨੂੰ ਉਹਨਾਂ ਦਾ ਦਿਹਾਂਤ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਹੋ ਗਿਆ।[1] ਉਹ ਗਦੂਦਾਂ ਦੇ ਕੈਂਸਰ ਤੋਂ ਪੀੜਤ ਸਨ।[2]
ਵਿਲੱਖਣ ਸਾਹਿਤਕਾਰ
ਸੋਧੋਚਾਰ ਦਹਾਕਿਆਂ ਤੋਂ ਕੈਨੇਡਾ ਵਿੱਚ ਨਿਵਾਸ ਕਰਦਾ ਰਿਹਾ ਇਕਬਾਲ ਰਾਮੂਵਾਲੀਆ ਬਹੁਪੱਖੀ ਅਤੇ ਵਿਲੱਖਣ ਸਾਹਿਤਕਾਰ ਹੋਣ ਦੇ ਨਾਲ਼-ਨਾਲ਼ ਸਰਗਰਮ ਮੀਡੀਆ-ਚਿੰਤਕ ਵੀ ਸੀ। ਬਹੁਪੱਖੀ ਸਾਹਿਤਕਾਰ ਇਸ ਲਈ ਕਿ ਉਸ ਨੇ ਕਵਿਤਾ, ਕਹਾਣੀ, ਅੰਗਰੇਜ਼ੀ ਨਾਵਲ, ਪੰਜਾਬੀ ਨਾਵਲ, ਕਾਵਿ-ਨਾਟ, ਅਤੇ ਸਿਰਜਣਾਤਮਕ ਗੱਦ ਵਰਗੀਆਂ ਭਿੰਨ-ਭਿੰਨ ਵਿਧਾਵਾਂ ਵਿੱਚ ਪੁਸਤਕ-ਰਚਨਾ ਕੀਤੀ। ਉਹ ਵਿਲੱਖਣ ਸਾਹਿਤਕਾਰ ਇਸ ਲਈ ਸੀ ਕਿ ਉਸ ਦੀ ਇੱਕ ਵਿਧਾ ਵਿੱਚ ਕੀਤੀ ਗਈ ਰਚਨਾ, ਉਸ ਦੁਆਰਾ ਕਿਸੇ ਹੋਰ ਵਿਧਾ ਵਿੱਚ ਕੀਤੀ ਗਈ ਕਿਸੇ ਰਚਨਾ ਦਾ ਅਨੁਵਾਦ, ਵਿਸਥਾਰ, ਜਾਂ ਪਰਛਾਵਾਂ ਨਹੀਂ ਹੈ।[3] ਉਹਨਾਂ ਦੀਆਂ ਰਚਨਾਵਾਂ ਵਿੱਚ ਬਹੁਤ ਵਧੀਆ ਸ਼ਬਦ ਚੋਣ ਅਤੇ ਵਾਕ ਬਣਤਰ ਹੈ[4]
ਰਚਨਾਵਾਂ
ਸੋਧੋਹੇਠ ਲਿਖੀਆਂ ਉਹਨਾਂ ਦੀਆਂ ਕਵਿਤਾਵਾਂ ਹਨ, ਜਿਵੇਂ-
ਕਾਵਿ-ਸੰਗ੍ਰਹਿ
ਸੋਧੋ- ਸੁਲਘਦੇ ਅਹਿਸਾਸ (1973)
- ਕੁਝ ਵੀ ਨਹੀਂ (1984, 1991)ਰਹੇ
- ਪਾਣੀ ਦਾ ਪ੍ਰਛਾਵਾਂ (1985)
- ਕਵਿਤਾ ਮੈਨੂੰ ਲਿਖਦੀ ਹੈ (1995)
- ਪਲੰਘ-ਪੰਘੂੜਾ ਕਾਵਿ-ਨਾਟ(2000)
- ਤਿੰਨ ਕੋਣ'' (ਸੁਰਿੰਦਰ ਧੰਜਲ ਅਤੇ ਸੁਖਿੰਦਰ ਨਾਲ ਸਾਂਝੀ, 1978)
ਹੋਰ
ਸੋਧੋ- ਸੜਦੇ ਸਾਜ਼ ਦੀ ਸਰਗਮ (ਸਵੈ-ਜੀਵਨੀ ਭਾਗ-1, 2012)
- ਬਰਫ਼ ਵਿੱਚੋਂ ਉਗਦਿਆਂ (ਸਵੈਜੀਵਨੀ ਭਾਗ-2)
- ਮੌਤ ਇੱਕ ਪਾਸਪੋਰਟ ਦੀ (ਨਾਵਲ, 2005)
- The Death of a Passport (ਅੰਗਰੇਜ਼ੀ ਨਾਵਲ)
- ਮਕਤਲ (ਨਵੇਂ ਦੌਰ ਦੀ ਪੰਜਾਬੀ ਕਵਿਤਾ- ਸੰਪਾਦਨਾ, 1983)
- The Midair Frown (ਅੰਗਰੇਜ਼ੀ ਨਾਵਲ)
- ਮਿੱਟੀ ਦੀ ਜ਼ਾਤ (ਕਹਾਣੀ ਸੰਗ੍ਰਹਿ, 2014)
ਹਵਾਲਾ
ਸੋਧੋ- ↑ [1] Archived 2021-01-19 at the Wayback Machine./ਲੇਖਕ ਇਕਬਾਲ ਰਾਮੂਵਾਲੀਆ ਦਾ ਦਿਹਾਂਤ
- ↑ ਸਾਜ਼ ਦੀ ਸਰਗਮ'ਹੋਈ ਖ਼ਾਮੋਸ਼
- ↑ ਵਿੱਚ ਉੱਗੀ ਨਿੱਘੀ ਕਲਮ: ਇਕਬਾਲ ਰਾਮੂਵਾਲੀਆ --- ਡਾ. ਸੁਰਿੰਦਰ ਧੰਜਲ[permanent dead link]
- ↑ ਉੱਠੀ ਕਵੀਸ਼ਰੀ --- ਇਕਬਾਲ ਰਾਮੂਵਾਲੀਆ[permanent dead link]
ਅੰਗਰੇਜ਼ੀ ਦਾ ਨਾਵਲਕਾਰ ਪੰਜਾਬੀ ਦਾ ਨਾਵਲਕਾਰ ਪੰਜਾਬੀ ਕਹਾਣੀਕਾਰ