ਏਲਨਾਬਾਦ
ਏਲਨਾਬਾਦ ਭਾਰਤ ਦੇ ਹਰਿਆਣਾ ਸੂਬੇ ਦੇ ਸਿਰਸਾ ਜ਼ਿਲ੍ਹਾ ਦਾ ਇੱਕ ਸ਼ਹਿਰ ਹੈ। ਸੂਬੇ ਦੀ ਰਾਜਧਾਨੀ ਚੰਡੀਗੜ੍ਹ ਤੋਂ 208 ਕਿਲੋਮੀਟਰ ਪੱਛਮ ਵੱਲ ਹੈ। ਇਹ ਹਿਸਾਰ ਡਿਵੀਜ਼ਨ ਨਾਲ ਸਬੰਧਤ ਹੈ। ਇਹ ਜ਼ਿਲ੍ਹਾ ਹੈੱਡ ਕੁਆਰਟਰ ਸਿਰਸਾ ਤੋਂ ਪੱਛਮ ਵੱਲ 43 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਹ ਤਹਿਸੀਲ ਹੈੱਡ ਕੁਆਰਟਰ ਹੈ। ਜਿਸ ਦਾ ਪੁਰਾਣਾ ਨਾਂ ਖਡਿਆਲ ਹੈ ਜਿਸ ਦੀ ਆਬਾਦੀ ਇੱਕ ਲੱਖ ਤੋਂ ਉੱਪਰ ਜਾ ਚੁੱਕੀ ਹੈ। ਇਸਦਾ ਪਿੰਨ ਕੋਡ 125102 ਹੈ ਅਤੇ ਡਾਕ ਦਾ ਮੁੱਖ ਦਫਤਰ ਏਲਨਾਬਾਦ ਹੈ। ਇਹ ਉੱਤਰ ਵੱਲ ਰਾਣੀਆ ਤਹਿਸੀਲ, ਪੱਛਮ ਵੱਲ ਟਿੱਬੀ ਤਹਿਸੀਲ, ਦੱਖਣ ਵੱਲ ਨੋਹਰ ਤਹਿਸੀਲ, ਪੂਰਬ ਵੱਲ ਸਿਰਸਾ ਤਹਿਸੀਲ ਨਾਲ ਘਿਰਿਆ ਹੋਇਆ ਹੈ। ਹਨੂੰਮਾਨਗੜ੍ਹ ਜ਼ਿਲ੍ਹਾ ਇਸ ਸਥਾਨ ਵੱਲ ਪੱਛਮ ਵੱਲ ਹੈ। ਇਹ ਰਾਜਸਥਾਨ ਰਾਜ ਦੀ ਸਰਹੱਦ ਦੇ ਨੇੜੇ ਹੈ।
ਏਲਨਾਬਾਦ
ऐलनाबाद | |
---|---|
ਸ਼ਹਿਰ | |
ਗੁਣਕ: 29°27′03″N 74°39′50″E / 29.450741°N 74.663933°E | |
ਦੇਸ਼ | ਭਾਰਤ |
ਰਾਜ | ਹਰਿਆਣਾ |
ਜ਼ਿਲ੍ਹਾ | ਸਿਰਸਾ |
ਉੱਚਾਈ | 189 m (620 ft) |
ਆਬਾਦੀ (2011 ਜਨਗਣਨਾ) | |
• ਕੁੱਲ | 32.795 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ, ਬਾਗੜੀ, ਹਿੰਦੀ, ਹਰਿਆਣਵੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 125102 |
ਟੈਲੀਫ਼ੋਨ ਕੋਡ | 01698****** |
ਵਾਹਨ ਰਜਿਸਟ੍ਰੇਸ਼ਨ | HR:44 |
ਨੇੜੇ ਦਾ ਸ਼ਹਿਰ | ਸਿਰਸਾ |
ਨੇੜੇ ਦੇ ਪਿੰਡ
ਸੋਧੋਪ੍ਰਤਾਪ ਨਗਰ (5 ਕਿਲੋਮੀਟਰ), ਖਾਰੀ ਸੁਰੇਰਾਂ (6 ਕਿਲੋਮੀਟਰ), ਤਲਵਾੜਾ ਖੁਰਦ (7 ਕਿਲੋਮੀਟਰ), ਅੰਮ੍ਰਿਤਸਰ ਕਲਾਂ (7 ਕਿਲੋਮੀਟਰ), ਮੌਜੂਖੇੜਾ (7 ਕਿਲੋਮੀਟਰ) ਇਸਦੇ ਨੇੜਲੇ ਪਿੰਡ ਹਨ।
ਨੇੜੇ ਦੇ ਸ਼ਹਿਰ
ਸੋਧੋਏਲਨਾਬਾਦ ਦੇ ਰਾਣੀਆਂ, ਰਾਵਤਸਰ, ਨੋਹਰ ਨੇੜਲੇ ਸ਼ਹਿਰ ਹਨ।
ਇਤਿਹਾਸ
ਸੋਧੋਖਡਿਆਲ ਦਾ ਨਾਂ ਏਲਨਾਬਾਦ ਰਾਣੀ ਏਲਨਾ ਦੇ ਨਾਂ ਤੋਂ ਪਿਆ। ਰਾਣੀ ਏਲਨਾ ਉਸ ਸਮੇਂ ਦੇ ਹਿਸਾਰ ਦੇ ਕਮਿਸ਼ਨਰ ਰਾਬਟ ਹੱਚ ਦੀ ਪਤਨੀ ਸੀ। ਸ਼ਹਿਰ ਦੇ ਉੱਤਰ ਵਾਲੇ ਪਾਸੇ ਵਹਿ ਰਹੀ ਘੱਗਰ ਨਦੀ ਕਦੇ ਸ਼ਹਿਰ ਵਿੱਚੋਂ ਹੋ ਕੇ ਗੁਜ਼ਰਦੀ ਸੀ। ਬਰਸਾਤ ਦੇ ਦਿਨਾਂ ਵਿੱਚ ਘੱਗਰ ਨਦੀ ਖਡਿਆਲ ਨੂੰ ਤਬਾਹ ਕਰਦੀ ਹੈ। ਖਡਿਆਲ ਦੇ ਮੁੱਖ ਮਾਲਕ ਧਾਨੂਕੇ ਸਨ। ਉਹਨਾਂ ਨਾਲ ਲੱਗਦੀ ਜ਼ਮੀਨ ਗੋਲਛਿਆਂ ਅਤੇ ਭਾਦੂ ਪਰਿਵਾਰ ਦੀ ਸੀ। ਇੱਥੇ ਖੁੱਲ੍ਹੀ ਵਹਿਣ ਵਾਲੀ ਘੱਗਰ ਨਦੀ ਅਕਸਰ ਖਡਿਆਲ ਨੂੰ ਭਾਰੀ ਨੁਕਸਾਨ ਪਹੁੰਚਾਉਂਦੀ ਸੀ। ਸਾਲ 1962, 63 ਅਤੇ 88 ਵਿੱਚ ਆਏ ਹੜ੍ਹ ਨਾਲ ਅੱਧਾ ਖਡਿਆਲ ਡੁੱਬ ਗਿਆ ਸੀ ਤੇ ਸੇਠ ਗੌਰੀ ਸ਼ੰਕਰ ਨੇ ਰੁਪਿਆ ਖਰਚ ਕਰਕੇ ਖਡਿਆਲ ਦੇ ਚਾਰੋਂ ਪਾਸੇ ਬੰਨ੍ਹ ਬਣਾ ਕੇ ਇਸ ਸ਼ਹਿਰ ਨੂੰ ਬਚਾਇਆ ਸੀ। ਸੰਨ 1978 ਵਿੱਚ ਸਰਕਾਰ ਨੇ ਇੱਥੋਂ ਲੰਘਦੀ ਘੱਗਰ ਨਦੀ ਦੇ ਦੋਵੇਂ ਪਾਸੇ ਬੰਨ੍ਹ ਬਣਾ ਕੇ ਇਸ ਹਲਕੇ ਦੇ ਲੋਕਾਂ ਨੂੰ ਨਵਾਂ ਜੀਵਨ ਦਿੱਤਾ।
ਸਹੂਲਤਾ
ਸੋਧੋਸੰਨ 1927 ਵਿੱਚ ਏਲਨਾਬਾਦ ਨੂੰ ਰੇਲਵੇ ਲਾਈਨ ਨਾਲ ਜੋੜਿਆ। 1967 ਵਿੱਚ ਏਲਨਾਬਾਦ ਨੂੰ ਨਗਰ ਪਾਲਿਕਾ ਦਾ ਦਰਜਾ ਮਿਲਿਆ। ਏਲਨਾਬਾਦ ਰੇਲਵੇ ਸਟੇਸ਼ਨ ਇਲਾਕੇ ਨੂੰ ਰੇਲ ਸੇਵਾ ਪ੍ਰਦਾਨ ਕਰਦਾ ਹੈ। 17 ਵਾਰਡਾਂ ਵਿੱਚ ਵੰਡਿਆ ਹੋਇਆ ਹੈ। ਸੰਨ 1940 ਵਿੱਚ ਇੱਥੇ ਪਹਿਲਾ ਸਰਕਾਰੀ ਪ੍ਰਾਇਮਰੀ ਸਕੂਲ, 1947 ਵਿੱਚ ਮਿਡਲ ਸਕੂਲ ਬਣਿਆ। ਇਸ ਸਮੇਂ ਏਲਨਾਬਾਦ ਬਲਾਕ ਵਿੱਚ ਕੁੱਲ 100 ਸਰਕਾਰੀ ਸਕੂਲ ਹਨ। ਏਲਨਾਬਾਦ ਸ਼ਹਿਰ ਨੂੰ 1979 ਵਿੱਚ ਉਪ-ਤਹਿਸੀਲ,1982 ਵਿੱਚ ਤਹਿਸੀਲ ਅਤੇ 1989 ਵਿੱਚ ਉਪ ਮੰਡਲ ਦਾ ਦਰਜਾ ਮਿਲਿਆ।