ਕਾਲਾ ਸਿਰ-ਡਮਰਾ
ਕਾਲਾ ਸਿਰ-ਡਮਰਾ (ਅੰਗਰੇਜ਼ੀ:black-headed gull) ਕਾਲ਼ਾ ਸਿਰ ਡਮਰਾ - ਕਾਲ਼ਾ ਸਿਰ ਡਮਰਾ ਦਾ ਵਿਗਿਆਨਕ ਨਾਂਅ Chroicocephalus Ridibundus ਏ। Chroicocephalus ਪੁਰਾਤਨ ਯੂਨਾਨੀ ਭਾਸ਼ਾ ਦੇ ਸ਼ਬਦ Khroizo (ਰੰਗ ਨੂੰ) ਤੇ Kephale (ਸਿਰ) ਤੋਂ ਲਿਆ ਗਿਆ ਹੈ। Ridibundus ਇੱਕ ਲਾਤੀਨੀ ਸ਼ਬਦ ਹੈ ਜੇਸ ਮਾਇਨੇ ਹੱਸਣਾ ਹੁੰਦਾ ਹੈ। ਇਸਦੇ ਵਿਗਿਆਨਕ ਨਾਂਅ ਵਿੱਚ ਹੱਸਣ ਦਾ ਜ਼ਿਕਰ ਇਸਦੀ ਅਵਾਜ਼ ਕਾਰਨ ਹੈ। ਕਾਲਾ ਸਿਰ ਡਮਰੇ ਦਾ ਇਲਾਕਾ ਯੂਰਪ, ਏਸ਼ੀਆ ਤੇ ਕਨੇਡਾ ਦੇ ਚੜ੍ਹਦੇ ਪਾਸੇ ਦੇ ਸਮੁੰਦਰੀ ਕੰਢੇ ਹਨ। ਇਸਦੀ ਬਹੁਤੀ ਵਸੋਂ ਸਿਆਲ ਵਿੱਚ ਦੱਖਣ ਵੱਲ ਨੂੰ ਪਰਵਾਸ ਕਰ ਜਾਂਦੀ ਹੈ ਪਰ ਯੂਰਪ ਦੀ ਕੁਝ ਵਸੋਂ ਯੂਰਪ ਦੀ ਪੱਛਮੀ ਬਾਹੀ 'ਤੇ ਟਿਕੀ ਰਹਿੰਦੀ ਹੈ। ਕੁਝ ਵਸੋਂ ਸਿਆਲ ਦਾ ਵੇਲਾ ਉੱਤਰੀ ਅਮਰੀਕਾ ਦੇ ਉੱਤਰੀ-ਪੂਰਬੀ ਇਲਾਕੇ ਵਿੱਚ ਬਿਤਾਉਂਦੀ ਹੈ।
Black-headed gull | |
---|---|
Adult summer plumage. | |
Scientific classification | |
Kingdom: | |
Phylum: | |
Class: | |
Order: | |
Family: | |
Genus: | |
Species: | C. ridibundus
|
Binomial name | |
Chroicocephalus ridibundus (Linnaeus, 1766)
| |
Synonyms | |
Larus ridibundus |
ਜਾਣ ਪਛਾਣ
ਸੋਧੋਇਸਦੀ ਲੰਮਾਈ ੩੫-੩੯ ਸੈਮੀ, ਪਰਾਂ ਦਾ ਫੈਲਾਅ ੮੬-੯੯ ਸੈਮੀ ਤੇ ਇਸਦਾ ਵਜ਼ਨ ੨੦੦ ਤੋਂ ੪੦੦ ਗ੍ਰਾਮ ਹੁੰਦਾ ਏ। ਗਰਮੀਆਂ ਵਿੱਚ ਇਸਦਾ ਸਿਰ ਚਾਕਲੇਟੀ ਭੂਰੇ ਰੰਗ ਦਾ ਹੁੰਦਾ ਹੈ ਪਰ ਦੂਰੋਂ ਵੇਖਿਆਂ ਕਾਲ਼ਾ ਨਜ਼ਰੀਂ ਪੈਂਦਾ ਹੈ। ਸਿਆਲ ਵਿੱਚ ਇਹ ਕਾਲ਼ਾ ਟੋਪ ਅਲੋਪ ਹੋ ਜਾਂਦਾ ਹੈ ਤੇ ਮਗਰ ਸਿਰਫ ੨ ਦੋ ਬਿੰਦੀਆਂ ਹੀ ਰਹਿ ਜਾਂਦੀਆਂ ਹਨ। ਪਰਾਂ ਦੇ ਕੰਢੇ ਤੇ ਪੂੰਝਾ ਕਾਲ਼ੇ ਰੰਗ ਦੇ ਅਤੇ ਚੁੰਝ ਤੇ ਪਾਹੁੰਚੇ ਗਾਜਰੀ ਰੰਗ ਦੇ ਹੁੰਦੇ ਹਨ। ਇਸਦਾ ਬਾਕੀ ਦਾ ਸਰੀਰ ਫਿੱਕਾ ਸਲੇਟੀ ਹੁੰਦਾ ਹੈ।
ਜਵਾਨ ਹੁੰਦੇ ਪੰਖੇਰੂਆਂ ਦੇ ਪਿੰਡੇ 'ਤੇ ਭੂਰੇ ਚਟਾਕਾਂ ਦੀਆਂ ਧਾਰੀਆਂ ਬਣੀਆਂ ਹੁੰਦੀਆਂ ਹਨ। ਇਸ ਵੇਲੇ ਇਸਦੀ ਚੁੰਝ ਖੱਟੀ ਹੁੰਦੀ ਹੈ ਜਿਹੜੀ 'ਗਾੜਲੇ ਪਾਸਿਓਂ ਕਾਲੀ ਹੁੰਦੀ ਹੈ। ਪਹਿਲੇ ੧ ਸਾਲ ਇਸਦੇ ਪਰਾਂ ਤੇ ਕਾਲ਼ੇ ਦਾਗ਼ ਜ਼ਿਆਦਾ ਹੁੰਦੇ ਹਨ। ਇਸਦੀ ਵੱਧ ਤੋਂ ਵੱਧ ਉਮਰ ੩੩ ਸਾਲ ਅੰਗੀ ਗਈ ਹੈ ਪਰ ਜੇ ਸੁਣੇ ਸੁਣਾਏ ਕਿੱਸਿਆਂ ਦੀ ਮੰਨੀਏ ਤੇ ਉਨ੍ਹਾਂ ਅਨੁਸਾਰ ਇਸ ਵੱਧ ਤੋਂ ਵੱਧ ੬੩ ਸਾਲ ਉਮਰ ਭੋਗੀ ਏ।
ਖ਼ੁਰਾਕ
ਸੋਧੋਇਹ ਕੀਟ ਤੇ ਹੋਰ ਮਿੱਟੀ ਅੰਦਰ ਰਹਿਣ ਵਾਲ਼ੇ ਬਗੈਰ ਰੀੜ੍ਹ ਦੀ ਹੱਡੀ ਵਾਲ਼ੇ ਕੀਟ ਖਾਂਦਾ ਹੈ। ਇਹ ਨਿੱਕੀਆਂ ਮੱਛੀਆਂ, ਕਿਸੇ ਦੁਆਰਾ ਛੱਡੀ ਹੋਈ ਜੂਠ, ਕੂੜੇ ਤੇ ਜਨੌਰਾਂ ਦੀਆਂ ਗਲ਼ੀਆਂ-ਸੜੀਆਂ ਲੋਥਾਂ ਚੋਂ ਕੀੜੇ ਕੱਢ-ਕੱਢ ਖਾਂਦਾ ਹੈ।
ਪਰਸੂਤ
ਸੋਧੋਇਹ ਆਪਣੇ ਆਲ੍ਹਣੇ ਨਿੱਕਿਆਂ-ਵੱਡਿਆਂ ਝੁੰਡਾਂ ਵਿੱਚ ਬਣਾਉਂਦੇ ਹਨ, ਤਾਂ ਜੁ ਆਪਣੇ ਇਲਾਕੇ ਦੀ ਦੁੱਜਿਆਂ ਪੰਛੀਆਂ ਤੋਂ ਰਲ਼ਕੇ ਰਾਖੀ ਕੀਤੀ ਜਾ ਸਕੇ। ਮਾਦਾ ੧ ਵੇਰਾਂ ੨ ਜਾਂ ੩ ਆਂਡੇ ਦੇਂਦੀ ਹੈ, ਜਿਨ੍ਹਾਂ 'ਤੇ ੨੬ ਦਿਨਾਂ ਲਈ ਬਿਹਾ ਜਾਂਦਾ ਹੈ। ਆਂਡਿਆਂ ਚੋਂ ਬੋਟ ਨਿਕਲਣ ਦੇ ੩੫ ਦਿਨਾਂ ਦੇ ਏੜ-ਗੇੜ ਬੋਟ ਆਲ੍ਹਣੇ ਚੋਣ ਅੰਬਰਾਂ ਨੂੰ ਆਪਣੀ ਜ਼ਿੰਦਗੀ ਦੀ ਪਹਿਲੀ ਉਡਾਰੀ ਲਾ ਜਾਂਦੇ ਹਨ ਤੇ ੨ ਸਾਲ ਦੀ ਉਮਰ ਤੱਕ ਪਰਸੂਤ ਲਈ ਤਿਆਰ ਹੋ ਜਾਂਦੇ ਹਨ। [2][3]
ਫੋਟੋ ਗੈਲਰੀ
ਸੋਧੋਹਵਾਲੇ
ਸੋਧੋ- ↑ BirdLife International (2012). "Larus ridibundus". IUCN Red List of Threatened Species. Version 2013.2. International Union for Conservation of Nature. Retrieved 26 ਨਵੰਬਰ 2013.
{{cite web}}
: Invalid|ref=harv
(help) - ↑ "Black Headed Gull ਅੰਗਰੇਜ਼ੀ ਵਿਕੀਪੀਡੀਆ".
- ↑ "Black Headed Gull arkive.org". Archived from the original on 11 ਫ਼ਰਵਰੀ 2015.
{{cite web}}
: Unknown parameter|dead-url=
ignored (|url-status=
suggested) (help)