ਕੌਰਵ
ਕੌਰਵ ਮਹਾਂਭਾਰਤ ਵਿੱਚ ਹਸਿਤਨਾਪੁਰ ਨਿਰੇਸ਼ ਧ੍ਰਿਤਰਾਸ਼ਟਰ ਅਤੇ ਗੰਧਾਰੀ ਦੇ ਪੁੱਤਰ ਸਨ। ਇਹ ਗਿਣਤੀ ਵਿੱਚ ਸੌ ਸਨ ਅਤੇ ਕੁਰੁ ਦੇ ਵੰਸ਼ਜ ਸਨ। ਕੌਰਵਾਂ ਵਿੱਚ ਦੁਰਯੋਧਨ ਸਭ ਤੋਂ ਵੱਡਾ ਸੀ, ਜੋ ਬਹੁਤ ਹੀ ਹਠੀ ਸੁਭਾਅ ਦਾ ਬੰਦਾ ਸੀ। ਮਹਾਂਭਾਰਤ ਯੁੱਗ ਵਿੱਚ ਕੌਰਵਾਂ ਦਾ ਪੂਰੇ ਭਾਰਤ ਵਿੱਚ ਪ੍ਰਭਾਵ ਸੀ।ਦੁਰਯੋਧਨ, ਦੁਸ਼ਾਸਨ ਅਤੇ ਵਿਕਾਰ ੧੦੦ ਭਰਾਵਾਂ ਵਿੱਚੋਂ ਸਭ ਤੋਂ ਵੱਧ ਪ੍ਰਸਿੱਧ ਹਨ। ਉਨ੍ਹਾਂ ਦੀ ਇੱਕ ਭੈਣ ਵੀ ਸੀ ਜਿਸ ਦਾ ਨਾਮ ਦੁਹਸਲਾ ਸੀ ਅਤੇ ਇੱਕ ਮਤਰੇਆ ਭਰਾ ਸੀ ਜਿਸ ਦਾ ਨਾਮ ਯੂਯੁਤਸੂ ਹੈ।
ਨਿਰੁਕਤੀ
ਸੋਧੋ''ਮਹਾਂਭਾਰਤ' ਵਿੱਚ ''ਕੌਰਵ' ਸ਼ਬਦ ਦੀ ਵਰਤੋਂ ਦੋ ਅਰਥਾਂ ਵਿਚ ਕੀਤੀ ਗਈ ਹੈ:
- ਵਿਆਪਕ ਅਰਥਾਂ ਦੀ ਵਰਤੋਂ ਕੁਰੂ ਦੇ ਸਾਰੇ ਵੰਸ਼ਜਾਂ ਦੀ ਨੁਮਾਇੰਦਗੀ ਕਰਨ ਲਈ ਕੀਤੀ ਜਾਂਦੀ ਹੈ। ਇਹ ਅਰਥ, ਜਿਸ ਵਿੱਚ ਪਾਂਡਵ ਭਰਾ ਵੀ ਸ਼ਾਮਲ ਹਨ, ਅਕਸਰ ਮਹਾਂਭਾਰਤ' ਦੀਆਂ ਪ੍ਰਸਿੱਧ ਪੇਸ਼ਕਾਰੀਆਂ ਦੇ ਪਹਿਲੇ ਭਾਗਾਂ ਵਿੱਚ ਵਰਤਿਆ ਜਾਂਦਾ ਹੈ।[1]
- ਕੁਰੂ ਦੇ ਵੰਸ਼ਜਾਂ ਲਈ ਇਸਦੀ ਵਰਤੋਂ ਆਮ ਅਰਥ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਇਸ ਨੂੰ ਰਾਜੇ ਧ੍ਰਿਤਰਾਸ਼ਟਰ ਦੇ ਬੱਚਿਆਂ ਤੱਕ ਸੀਮਿਤ ਕਰਦਾ ਹੈ। ਕਿਉਕਿ ਧ੍ਰਿਤਰਾਸ਼ਟਰ ਉਸ ਸਮੇਂ ਰਾਜਾ ਸੀ। ਇਸ ਲਈ ਕੌਰਵ ਉਸਦੇ ੧੦੦ ਪੁੱਤਰਾਂ ਲਈ ਕਿਹਾ ਗਿਆ। ਉਸ ਦੇ ਛੋਟੇ ਭਰਾ ਪਾਂਡੂ ਦੇ ਬੱਚਿਆਂ ਲਈ ਪਾਂਡਵ ਸ਼੍ਰੇਣੀ ਬਣਾਉਂਦੇ ਹਨ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
- ↑ Monier-Williams, Sir Monier (1872). A Sanskṛit-English Dictionary Etymologically and Philologically Arranged: With Special Reference to Greek, Latin, Gothic, German, Anglo-Saxon, and Other Cognate Indo-European Languages (in ਅੰਗਰੇਜ਼ੀ). Clarendon Press.