ਕੰਵਰ ਮਹਿੰਦਰ ਸਿੰਘ ਬੇਦੀ 'ਸਹਰ'

ਕੰਵਰ ਮਹਿੰਦਰ ਸਿੰਘ ਬੇਦੀ ਸਹਰ (ਉਰਦੂ: کنور مہیندرا سنگھ بیدی سحر‎) ਕਲਮੀ ਨਾਮ ਸਹਰ ਇੱਕ ਭਾਰਤੀ ਉਰਦੂ ਕਵੀ ਸੀ।[1][2] ਟਾਈਮਜ ਆਫ ਇੰਡੀਆ ਨੇ ਉਸਨੂੰ ਇੱਕ "ਮਸ਼ਹੂਰ ਉਰਦੂ ਕਵੀ," ਲਿਖਿਆ।[3]

ਕੰਵਰ ਮਹਿੰਦਰ ਸਿੰਘ ਬੇਦੀ ਸਹਰ
ਜਨਮ1920
ਪੇਸ਼ਾਸ਼ਾਇਰ

ਨਿੱਜੀ ਜ਼ਿੰਦਗੀ ਸੋਧੋ

ਸਹਰ ਦਾ ਜਨਮ ਸਾਹੀਵਾਲ, ਪੰਜਾਬ, ਬਰਤਾਨਵੀ ਭਾਰਤ ਹੁਣ ਪਾਕਿਸਤਾਨ ਵਿੱਚ 1920 ਚ ਹੋਇਆ ਸੀ ਅਤੇ ਭਾਰਤ ਦੀ ਵੰਡ ਦੇ ਬਾਅਦ ਉਸ ਦਾ ਪਰਿਵਾਰ ਪਾਕਿਸਤਾਨ ਤੋਂ ਫਾਜ਼ਿਲਕਾ, ਭਾਰਤ ਆ ਗਿਆ।

ਕੈਰੀਅਰ ਸੋਧੋ

ਉਸ ਦੀ ਕਵਿਤਾ ਵੰਨ ਸਵੰਨੀ ਹੈ ਅਤੇ ਪਿਆਰ ਅਤੇ ਉਮੰਗ ਦੇ ਰਵਾਇਤੀ ਥੀਮਾਂ ਦੇ ਇਲਾਵਾ ਏਕਤਾ ਦੇ ਸਰੂਪ, ਭਾਰਤ ਅਤੇ ਪਾਕਿਸਤਾਨ ਵਿਚਕਾਰ ਅਮਨ ਅਤੇ ਹਾਸਰਸ ਦੇ ਥੀਮ ਵੀ ਸ਼ਾਮਲ ਹਨ। ਉਸ ਦੀ ਕਵਿਤਾ ਮੁਹੰਮਦ ਇਕਬਾਲ, ਫੈਜ਼ ਅਹਿਮਦ ਫੈਜ਼ ਅਤੇ ਅਹਿਮਦ ਫਰਾਜ਼ ਵਰਗੇ ਭਾਰਤੀ ਉਪਮਹਾਦਵੀਪ ਦੇ ਹੋਰ ਉੱਤਮ ਕਵੀਆਂ ਦੇ ਵਾਂਗ ਹੀ ਪਾਰ ਧਾਰਮਿਕ ਅਤੇ ਪਾਰ ਕੌਮੀ ਪਰੰਪਰਾ ਨਾਲ ਸੰਬੰਧਿਤ ਮੰਨੀ ਜਾਂਦੀ ਹੈ।[4]

ਸਹਰ ਦੀ ਪਹਿਲੀ ਕਾਵਿ-ਪੁਸਤਕ ਤੁਲੂ-ਇ ਸਹਰ (1962) ਵਿੱਚ ਪ੍ਰਕਾਸ਼ਿਤ ਹੋਈ ਸੀ।[5]; (ਸਿਰਲੇਖ ਦਾ ਅਨੁਵਾਦ "ਸਵੇਰ ਦਾ ਆਗਮਨ"; ਇਹ ਕਲਮੀ ਨਾਮ "ਸਹਰ" ਸ਼ਬਦ ਨਾਲ ਖੇਡ ਹੈ ਉਰਦੂ ਸ਼ਬਦ ਦਾ ਮਤਲਬ ਹੈ 'ਸਵੇਰ')। 1983 ਵਿੱਚ, ਉਸ ਨੇ ਯਾਦੋਂ ਕਾ ਜਸ਼ਨ ਸਿਰਲੇਖ ਸਵੈਜੀਵਨੀਪਰਕ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕੀਤਾ ਸੀ।[6]

ਉਸ ਦੇ ਕਾਵਿ ਦਾ ਜਸ਼ਨ ਮਨਾਉਣ ਲਈ ਇੱਕ ਅੰਤਰਰਾਸ਼ਟਰੀ ਸਮਾਰੋਹ, ਜਿਸਨੂੰ ਜਸ਼ਨ-ਏ-ਸਹਰ ਕਹਿੰਦੇ ਹਨ 1992 ਵਿੱਚ ਯੂ.ਏ.ਈ. ਵਿੱਚ ਆਯੋਜਿਤ ਕੀਤਾ ਗਿਆ ਸੀ।[7]

ਹਵਾਲੇ ਸੋਧੋ

  1. "Songs sound like jingles today: Jagjit". Daily Tribune।ndia. 2002-04-19. Retrieved 2012-09-19.
  2. "Fazilka gears up for heritage fest". Daily Tribune।ndia. 2007-11-18. Retrieved 2012-09-19.
  3. "GURGAON: THEN AND NOW". The Times of।ndia. Archived from the original on ਜਨਵਰੀ 3, 2014. Retrieved September 19, 2012. {{cite news}}: Unknown parameter |dead-url= ignored (help)
  4. pg 157, Reliving karbala by S A Hyder,।SBN 978-019-537302-8
  5. LCC number PK2200.B4 T8
  6. Yādon̲ kā jashn, Library of Congress control number 86930258. Last accessed September 19, 2012
  7. Jashne Sahar: mushaira, Library of Congress control number 92930332. Last accessed September 20, 2012