ਗਰੁੱਪ 13 ਜਾਂ ਬੋਰੋਨ ਗਰੁੱਪ ਜਿਸ ਵਿੱਚ ਛੇ ਤੱਤ ਹਨ। ਮਿਆਦੀ ਪਹਾੜਾ ਵਿੱਚ ਇਸ ਦਾ 13ਵਾਂ ਗਰੁੱਪ ਹੈ। ਸਿਰਫ ਬੋਰੋਨ ਹੀ ਧਾਤਨੁਮਾ ਹੈ, ਇਸ ਗਰੁੱਪ 'ਚ ਬੋਰੋਨ ਦੇ ਵੱਖਰੇ ਹੋਣ ਦਾ ਕਾਰਨ ਇਸ ਦਾ ਸਖਤ ਹੋਣਾ ਹੈ।ਬਾਕੀ ਗਰੀਬ ਧਾਤਾਂ ਹਨ। ਐਲਮੀਨੀਅਮ ਧਰਤੀ ਦੀ ਪੇਪੜੀ ਵਿੱਚ ਮਿਲਣ ਵਾਲੇ ਤੱਤਾਂ ਦਾ ਤਿਸਰਾ ਹਿੱਸਾ ਹੈ। (8.3%).[1] ਗੈਲੀਅਮ 13 ppm, ਇੰਡੀਅਮ ਧਰਤੀ ਦੀ ਪੇਪੜੀ ਤੇ ਮਿਲਣ ਵਾਲਿਆ 'ਚ 61ਵਾਂ ਮਿਲਣ ਵਾਲਾ ਤੱਤ ਹੈ। ਥੈਲੀਅਮ ਘੱਟ ਮਿਲਣ ਵਾਲਾ ਤੱਤ ਹੈ।

ਹੋਰ ਗਰੁੱਪ ਦੀ ਤਰ੍ਹਾਂ ਹੀ ਇਸ ਗਰੁੱਪ ਦੇ ਤੱਤ ਦੇ ਗੁਣ ਇੱਕ ਵਿਸ਼ੇਸ਼ ਤਰਤੀਬ 'ਚ ਹਨ ਜਿਵੇਂ ਇਲੈਕਟ੍ਰਾਨ ਤਰਤੀਬ।

Z ਤੱਤ ਇਲੈਕਟ੍ਰਾਨ ਤਰਤੀਬ ਉਬਾਲ ਦਰਜਾ (Co) ਘਣਤਾ(g/cm3)
5 ਬੋਰੋਨ 2, 3 4,000° 2.46
13 ਐਲਮੀਨੀਅਮ 2, 8, 3 2,519° 2.7
31 ਗੈਲੀਅਮ 2, 8, 18, 3 2,204° 5.904
49 ਇੰਡੀਅਮ 2, 8, 18, 18, 3 2,072° 7.31
81 ਥੈਲੀਅਮ 2, 8, 18, 32, 18, 3 1,473° 11.85
113 ਅਨਅਨਟਰਾਇਅਮ 2, 8, 18, 32, 32, 18, 3

ਹਵਾਲੇ

ਸੋਧੋ
  1. "Soviet Aluminium from Clay". The New Scientist. 8 (191). One Shilling Weekly: 89. 1960.[permanent dead link]