ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ, ਜਿਨ੍ਹਾਂ ਨੂੰ ਉਨ੍ਹਾਂ ਦੇ ਪੈਰੋਕਾਰਾਂ ਦੁਆਰਾ ਬਾਬਾ ਜੀ ਵਜੋਂ ਵੀ ਜਾਣਿਆ ਜਾਂਦਾ ਹੈ, ਰਾਧਾ ਸੁਆਮੀ ਸਤਿਸੰਗ ਬਿਆਸ (RSSB) ਦਾ ਅਧਿਆਤਮਿਕ ਮੁਖੀ ਹਨ। ਆਪ 10 ਜੂਨ 1990 ਨੂੰ ਹਜ਼ੂਰ ਮਹਾਰਾਜ ਚਰਨ ਸਿੰਘ ਜੀ (ਮਹਾਰਾਜ ਸਾਵਣ ਸਿੰਘ ਜੀ ਦੇ ਪੋਤੇ ਅਤੇ ਸਰਦਾਰ ਬਹਾਦਰ ਮਹਾਰਾਜ ਜਗਤ ਸਿੰਘ ਜੀ ਦੇ ਉੱਤਰਾਧਿਕਾਰੀ), ਜੋ ਆਪ ਦੇ ਮਾਮਾ ਜੀ ਸਨ, ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਡੇਰਾ ਬਿਆਸ ਦੇ ਅਗਲੇ ਅਧਿਆਤਮਿਕ ਮੁਖੀ ਬਣੇ।[1] ਇਸ ਅਧਿਆਤਮਿਕ ਸੰਪਰਦਾ ਦਾ ਮੁੱਖ ਕੇਂਦਰ, ਡੇਰਾ ਬਾਬਾ ਜੈਮਲ ਸਿੰਘ, ਉੱਤਰੀ ਭਾਰਤ ਵਿੱਚ ਪੰਜਾਬ ਦੇ ਬਿਆਸ ਸ਼ਹਿਰ ਦੇ ਨੇੜੇ ਬਿਆਸ ਦਰਿਆ ਦੇ ਕੰਢੇ 'ਤੇ ਸਥਿਤ ਹੈ, ਅਤੇ 1891 ਤੋਂ ਸਤਿਸੰਗ ਦਾ ਕੇਂਦਰ ਰਿਹਾ ਹੈ। ਰਾਧਾ ਸੁਆਮੀ ਸਤਿਸੰਗ ਬਿਆਸ ਦੇ ਸਤਿਸੰਗ ਘਰ ਪੂਰੀ ਦੁਨੀਆ ਵਿੱਚ ਸਥਿਤ ਹਨ।

ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ
ਨਿੱਜੀ
ਜਨਮ (1954-08-01) 1 ਅਗਸਤ 1954 (ਉਮਰ 70)
ਧਰਮਸਿੱਖ ਧਰਮ
ਜੀਵਨ ਸਾਥੀਸ਼੍ਰੀਮਤੀ ਸ਼ਬਨਮ ਕੌਰ ਢਿੱਲੋਂ ਜੀ
(ਦਿਹਾਂਤ 27 ਨਵੰਬਰ 2019)
ਬੱਚੇਗੁਰਪ੍ਰੀਤ ਸਿੰਘ ਢਿੱਲੋਂ
ਗੁਰਕੀਰਤ ਸਿੰਘ ਢਿੱਲੋਂ
ਮਾਤਾ-ਪਿਤਾਸਰਦਾਰ ਗੁਰਮੁਖ ਸਿੰਘ ਜੀ ਢਿੱਲੋਂ
(ਪਿਤਾ)
ਮਾਤਾ ਮਹਿੰਦਰ ਕੌਰ ਜੀ
(ਮਾਤਾ)
ਹੋਰ ਨਾਮਹਜ਼ੂਰ ਬਾਬਾ ਜੀ
ਧਾਰਮਿਕ ਜੀਵਨ
Period in office1990–ਮੌਜੂਦਾ
Predecessorਹਜ਼ੂਰ ਮਹਾਰਾਜ ਚਰਨ ਸਿੰਘ ਜੀ
ਵਾਰਸਹਜ਼ੂਰ ਜਸਦੀਪ ਸਿੰਘ ਜੀ ਗਿੱਲ
ਵੈੱਬਸਾਈਟwww.rssb.org

ਜੀਵਨੀ

ਸੋਧੋ

ਬਾਬਾ ਗੁਰਿੰਦਰ ਸਿੰਘ ਜੀ ਦਾ ਜਨਮ 1 ਅਗਸਤ 1954 ਨੂੰ ਢਿੱਲੋਂ ਜੱਟ ਸਿੱਖ ਪਰਿਵਾਰ ਵਿੱਚ ਹੋਇਆ, ਜੋ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਪੈਰੋਕਾਰ ਸਨ। ਆਪ ਜੀ ਦੇ ਮਾਤਾ ਪਿਤਾ ਸਰਦਾਰ ਗੁਰਮੁਖ ਸਿੰਘ ਜੀ ਢਿੱਲੋਂ ਅਤੇ ਮਾਤਾ ਮਹਿੰਦਰ ਕੌਰ ਹੈ।

ਆਪ ਜੀ ਨੇ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਪਹਾੜੀਆਂ ਵਿੱਚ ਦੀ ਲਾਰੈਂਸ ਸਕੂਲ, ਸਨਾਵਰ ਵਿੱਚ ਸਿੱਖਿਆ ਪ੍ਰਾਪਤ ਕੀਤੀ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਕਾਮਰਸ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ। ਰਾਧਾ ਸੁਆਮੀ ਸਤਿਸੰਗ ਬਿਆਸ ਦੇ ਅਗਲੇ ਅਧਿਆਤਮਕ ਮੁਖੀ ਵਜੋਂ ਨਾਮਜ਼ਦਗੀ ਸਵੀਕਾਰ ਕਰਨ ਲਈ 1990 ਵਿੱਚ ਭਾਰਤ ਵਾਪਸ ਆਉਣ ਤੋਂ ਪਹਿਲਾਂ ਆਪ ਸਪੇਨ ਵਿੱਚ ਕੰਮ ਕਰ ਰਹੇ ਸਨ। ਆਪ ਜੀ ਦਾ ਵਿਆਹ ਸ਼੍ਰੀਮਤੀ ਸ਼ਬਨਮ ਕੌਰ ਜੀ ਨਾਲ ਹੋਇਆ ਅਤੇ ਆਪ ਦੇ ਦੋ ਪੁੱਤਰ ਹਨ, ਗੁਰਪ੍ਰੀਤ ਸਿੰਘ ਢਿੱਲੋਂ ਤੇ ਗੁਰਕੀਰਤ ਸਿੰਘ ਢਿੱਲੋਂ। ਗੁਰਪ੍ਰੀਤ ਸਿੰਘ ਢਿੱਲੋਂ ਰੇਲੀਗੇਰ ਹੈਲਥ ਟਰੱਸਟ (ਆਰ.ਐਚ.ਟੀ.) ਦੇ ਸੀ.ਈ.ਓ. ਹਨ।[2]

ਅਧਿਆਤਮਿਕ ਭਾਸ਼ਣ (ਸਤਿਸੰਗ)

ਸੋਧੋ

ਨਿਸ਼ਚਿਤ ਦਿਨਾਂ ਤੇ, ਆਮ ਤੌਰ 'ਤੇ ਸ਼ਨੀਵਾਰ-ਐਤਵਾਰ ਨੂੰ ਹਜ਼ੂਰ ਬਾਬਾ ਜੀ ਦੇ ਸਤਿਸੰਗ ਨੂੰ ਸੁਣਨ ਲਈ ਵੱਡੀ ਗਿਣਤੀ ਵਿੱਚ ਸੰਗਤ ਇਕੱਠੀ ਹੁੰਦੀ ਹੈ। ਆਪ ਜੀ ਭਾਰਤ ਵਿੱਚ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਹੋਰ ਪ੍ਰਮੁੱਖ ਸਤਿਸੰਗ ਕੇਂਦਰਾਂ ਵਿੱਚ ਵੀ ਸਤਿਸੰਗ ਫਰਮਾਉਂਦੇ ਹਨ।[3] ਆਪ ਜੀ ਅਪ੍ਰੈਲ-ਅਗਸਤ ਦੇ ਮਹੀਨਿਆਂ ਦੌਰਾਨ ਭਾਰਤ ਤੋਂ ਬਾਹਰ ਵੱਖ-ਵੱਖ ਰਾਧਾ ਸੁਆਮੀ ਸਤਿਸੰਗ ਬਿਆਸ ਕੇਂਦਰਾਂ ਦਾ ਦੌਰਾ ਵੀ ਕਰਦੇ ਹਨ।

ਬਾਹਰੀ ਲਿੰਕ

ਸੋਧੋ

ਹਵਾਲੇ

ਸੋਧੋ
  1. The encyclopedia of cults, sects, and new religions James R. Lewis - 1998 - Page 395
  2. "RSSB.org". Archived from the original on 11 अप्रैल 2011. Retrieved 5 March 2011. {{cite web}}: Check date values in: |archive-date= (help)
  3. "Satsang Programme". RSSB Official. Retrieved 1 July 2020.