ਜਾਲੰਧਰ ਅਰਾਈਆਂ, ਪਾਕਿਸਤਾਨ
ਜਾਲੰਧਰ ਅਰਾਈਆਂ ( ਉਰਦੂ جالندھر آرائیاں) ਫੈਸਲਾਬਾਦ,ਪਾਕਿਸਤਾਨ ਤੋਂ 42 ਕਿ.ਮੀ.ਦੂਰ ਸਥਿੱਤ ਇੱਕ ਪਿੰਡ ਹੈ [1] ਇਸ ਦੀ ਸਮੁੰਦਰ ਤਲ ਤੋਂ ਉਚਾਈ 176 ਮੀਟਰ ਹੈ। [2] ਪਿੰਡ ਦਾ ਪੂਰਾ ਨਾਮ ਚੱਕ ਨੰਬਰ 267 ਆਰ ਬੀ ਜਾਲੰਧਰ ਅਰਾਈਆਂ ਹੈ।
ਪਿੰਡ ਦੀ ਕੁੱਲ ਆਬਾਦੀ 12000+ ਹੈ ਅਤੇ ਕੁੱਲ ਘਰ 1500 ਹਨ [3] ਬਿਜਲੀ, ਗੈਸ, ਟੈਲੀਫੋਨ, ਪਾਣੀ, ਕੇਬਲ, ਸਕੂਲ ਅਤੇ ਇੰਟਰਨੈੱਟ ਵਰਗੀਆਂ ਸਹੂਲਤਾਂ ਉਪਲਬਧ ਹਨ। ਵਸਨੀਕ ਸਾਰੇ ਪੰਜਾਬੀ ਹਨ।[ਹਵਾਲਾ ਲੋੜੀਂਦਾ] ਇਸਦਾ ਇੱਕ ਕੇਂਦਰੀ ਹਸਪਤਾਲ ਅਤੇ "ਬਿਲਾਲ ਮਸਜਿਦ" ਨਾਮ ਦੀ ਇੱਕ ਮਸਜਿਦ ਹੈ। [4] ਲੋਕਾਂ ਦੀ ਆਮਦਨ ਦਾ ਮੁੱਖ ਸਾਧਨ ਖੇਤੀ ਹੈ। ਇੱਥੇ ਗੰਨਾ, ਕਣਕ, ਚੌਲਾਂ ਦੀ ਖੇਤੀ ਹੁੰਦੀ ਹੈ ਅਤੇ ਪੋਲਟਰੀ ਫਾਰਮ ਵੀ ਹਨ।