ਜੇਮਜ਼ ਪੀਸ
ਕੇਂਨਥ ਜੇਮਜ਼ ਪੀਸ (ਅੰਗਰੇਜ਼ੀ : Kenneth James Peace), 28 ਸਤੰਬਰ, 1963 ਨੂੰ ਪੈਸਲੇ (ਸਕਾਟਿਸ਼ ਗੌਲਿਕ : Pàislig) ਵਿਚ ਜਨਮਿਆਂ, ਸਕਾਟਲੈਂਡ ਦਾ ਸੰਗੀਤਕਾਰ, ਸਮਾਰੋਹਾਂ ਵਿੱਚ ਪਿਆਨੋਵਾਦਨ ਕਰਨ ਵਾਲਾ ਅਤੇ ਦਾਰਸ਼ਨਿਕ ਕਲਾਕਾਰ (ਵਿਜ਼ੂਅਲ ਆਰਟਿਸਟ) ਹੈꓲ
ਜੀਵਨੀ
ਸੋਧੋਜੇਮਜ਼ ਪੀਸ ਦਾ ਜਨਮ 28 ਸਤੰਬਰ, 1963 ਨੂੰ ਸਕਾਟਲੈਂਡ ਦੇ ਪੈਸਲੇ ਟਾਊਨ ਵਿੱਚ ਹੋਇਆ ਸੀ।[1][2] ਉਸਨੇ ਆਪਣੇ ਬਚਪਨ ਦਾ ਬਹੁਤਾ ਸਮਾਂ ਸਕਾਟਲੈਂਡ (ਸਕਾਟਿਸ਼ ਗੌਲਿਕ : Alba) ਦੇ ਪੱਛਮ ਵਿੱਚ ਸਮੁੰਦਰ ਕੰਢੇ ਬਣੇ ਇੱਕ ਰਿਜੋਰਟ ਹੇਲਨਸਬਰਗ (ਸਕਾਟਿਸ਼ ਗੌਲਿਕ : Baile Eilidh) ਵਿੱਚ ਬਿਤਾਇਆ। ਉਸਦੇ ਪਰਿਵਾਰ ਵਿੱਚ ਬਹੁਤ ਸਾਰੇ ਕਲਾਕਾਰ ਜਿਵੇਂ ਜੌਨ ਮੈਕਗੀ (ਅੰਗਰੇਜ਼ੀ : John McGhie), ਸ਼ਾਮਲ ਹਨ, ਅਤੇ ਉਹ ਵੀਹਵੀਂ ਸਦੀ ਦੇ ਪਹਿਲੇ ਅੱਧ ਵਿੱਚ ਨਾਚ ਸੰਗੀਤ ਦੇ ਪ੍ਰਸਿੱਧ ਸੰਗੀਤਕਾਰ, ਫੈਲਿਕਸ ਬਰਨਜ਼ (ਅੰਗਰੇਜ਼ੀ : Felix Burns) ਨਾਲ ਵੀ ਸਬੰਧਤ ਹੈ।[1][3] ਉਸਨੇ ਅੱਠ ਸਾਲ ਦੀ ਉਮਰ ਤੋਂ ਪਿਆਨੋ ਦੀ ਸਿਖਲਾਈ ਪ੍ਰਾਪਤ ਕੀਤੀ ਹੈ ਅਤੇ ਉਸਨੇ ਆਪਣਾ ਪਹਿਲਾ ਕਲਾ ਦਾ ਜਨਤਕ ਪ੍ਰਦਰਸ਼ਨ ਚੌਦਾਂ ਸਾਲਾਂ ਦੀ ਉਮਰ ਵਿੱਚ ਕੀਤਾ ਸੀ, ਜਿੱਥੇ ਉਸਨੇ ਸਕੌਟ ਜੋਪਲਿਨ (ਅੰਗਰੇਜ਼ੀ : Scott Joplin) ਦੁਆਰਾ ਤਿਆਰ ਕੀਤਾ ਸੰਗੀਤ ਪੇਸ਼ ਕੀਤਾ ਸੀ। ਦੋ ਸਾਲਾਂ ਬਾਅਦ ਉਸਨੂੰ ਰਾਇਲ ਸਕਾਟਲੈਂਡ ਅਕੈਡਮੀ ਆਫ਼ ਮਿਊਜ਼ਿਕ ਐਂਡ ਡਰਾਮਾ (ਜਿਸ ਨੂੰ ਹੁਣ ਸਕਾਟਲੈਂਡ ਦਾ ਰਾਇਲ,ਸਕਾਟਿਸ਼ ਗੌਲਿਕ : Conservatoire Rìoghail na h-Alba, ਕੰਜ਼ਰਸੈਟੋਅਰ ਕਿਹਾ ਜਾਂਦਾ ਹੈ) ਵਿੱਚ ਸਭ ਤੋਂ ਘੱਟ ਉਮਰ ਦੇ ਫੁੱਲ-ਟਾਈਮ ਵਿਦਿਆਰਥੀ ਵਜੋਂ ਦਾਖ਼ਲਾ ਮਿਲਿਆ ਸੀ।[1][3][4][5] 1983 ਵਿਚ ਉਸਨੇ ਗਲਾਸਗੋ ਯੂਨੀਵਰਸਿਟੀ (ਸਕਾਟਿਸ਼ ਗੌਲਿਕ : Oilthigh Ghlaschu) ਤੋਂ ਪਿਆਨੋ ਦੀ ਸਿੱਖਿਆ ਦੇਣ ਵਿੱਚ ਬੀ.ਏ. ਦੀ ਡਿਗਰੀ ਹਾਸਲ ਕੀਤੀ।[6][7] ਅਗਲੇ ਸਾਲ ਉਸ ਨੇ RSAMD ਆਰਕੈਸਟਰਾ ਨਾਲ ਮੈਂਡੇਲਸੋਹਨਜ਼ ਪਿਆਨੋ ਕਨਸਰਟ ਨੰ: 1 ਖੇਡਣ ਤੋਂ ਬਾਅਦ ਸੰਗੀਤ ਦੀ ਕਾਰਗੁਜ਼ਾਰੀ ਵਿਚ ਡਿਪਲੋਮਾ ਪ੍ਰਾਪਤ ਕੀਤਾ।[1] ਰਸਮੀ ਪੜ੍ਹਾਈ ਛੱਡਣ ਤੋਂ ਬਾਅਦ ਉਸਦੀ ਪਿਆਨੋਵਾਦਕ ਵਜੋਂ ਬਹੁਤ ਭਾਰੀ ਮੰਗ ਸੀ ਅਤੇ 1988-1991 ਵਿਚ ਐਡਨਬਰਗ (ਸਕਾਟਿਸ਼ ਗੌਲਿਕ : Dùn Èadeann) ਵਿਚ ਰਿਹਾ ਹੈ।[1][3]
ਜੇਮਜ਼ ਪੀਸ ਨੇ 1991-2009 ਤੱਕ ਬੈਡ ਨੌਹਾਈਮ (ਅਲਮਾਨੀ : Bad Nauheim), ਜਰਮਨੀ (ਅਲਮਾਨੀ : Bundesrepublik Deutschland) ਵਿੱਚ ਨਿਵਾਸ ਕੀਤਾ।[1][4][5][7][8] 1998 ਤੋਂ ਉਸਨੇ ਟੈਂਗੋ ਦਾ ਅਧਿਐਨ ਕੀਤਾ, ਆਪਣੀ ਟੈਂਗੋ-ਪ੍ਰੇਰਿਤ ਪਿਆਨੋ ਰਚਨਾਵਾਂ ਦੀ ਇੱਕ ਸੀਡੀ ਟੈਂਗੋ ਐਸਕੋਸ (ਸਕੌਟਿਸ਼ ਟੈਂਗੋ) ਤਿਆਰ ਕੀਤੀ,[1][8][9] ਅਤੇ 2002 ਵਿਚ ਉਹ ਵਿਕਟੋਰੀਆ ਕਾਲਜ ਆਫ਼ ਮਿਊਜ਼ਿਕ (ਅੰਗਰੇਜ਼ੀ : Victoria College of Music) ਦਾ ਮੈਂਬਰ (ਅੰਗਰੇਜ਼ੀ : “Fellow”) ਬਣ ਗਿਆ।[3][8] ਉਸੇ ਸਾਲ, ਉਹ ਸਤੰਬਰ / ਅਕਤੂਬਰ ਵਿਚ ਉੱਤਰੀ ਜਰਮਨੀ ਵਿੱਚ ਇਕੱਲੇ ਤੌਰ 'ਤੇ ਸੰਗੀਤ ਸਮਾਰੋਹਾਂ ਵਿੱਚ ਪੇਸ਼ਕਾਰੀ ਕਰਨ ਗਿਆ ਅਤੇ ਨਵੰਬਰ ਵਿਚ ਦੂਰ ਪੂਰਬ ਵੱਲ ਗਿਆ, ਹਾਂਗਕਾਂਗ (ਅੰਗਰੇਜ਼ੀ : Hong Kong) ਵਿਚ ਆਪਣੀ “ਟੈਂਗੋ XVII” ਦੀ ਪਹਿਲੀ ਪੇਸ਼ਕਾਰੀ ਦਿੱਤੀ।[7][10][11][12][13]
ਅਗਲੇ ਸਾਲਾਂ ਵਿੱਚ ਉਸਦੀਆਂ ਪੇਸ਼ਕਾਰੀਆਂ ਯੂਰਪ ਵਿੱਚ ਕੇਂਦ੍ਰਿਤ ਸਨ। ਉਸਨੇ ਅੱਗੇ ਦੱਸੇ ਰਾਜਧਾਨੀ ਸ਼ਹਿਰਾਂ ਵਿੱਚ ਆਪਣੇ ਟੈਂਗੋ ਕਲਾ-ਸੰਗੀਤ ਦੀ ਪ੍ਰਦਰਸ਼ਨੀ ਕੀਤੀ ਹੈ: ਐਮਸਟਰਡਮ, ਐਥਨਜ਼[14], ਬਰਲਿਨ[15], ਬਰੂਸਲ, ਹੈਲਸਿੰਕੀ[16], ਲਿਸਬਨ[17], ਲੰਡਨ, ਮਾਦਰੀਦ[18], ਓਸਲੋ[19], ਰੇਕੀਆਵਿਕ[20] ਅਤੇ ਵਿਆਨਾ[21] ਵਿੱਚ।
2008 ਵਿਚ ਉਹ ਟੈਂਗੋ ਸੰਗੀਤ ਦੀਆਂ ਸੇਵਾਵਾਂ ਬਦਲੇ ਲੰਡਨ ਕਾਲਜ ਆਫ਼ ਮਿਊਜ਼ਿਕ (ਅੰਗਰੇਜ਼ੀ : London College of Music) ਦਾ ਮੈਂਬਰ (ਅੰਗਰੇਜ਼ੀ : “Fellow”) ਬਣਿਆ।[1]
ਐਡਿਨਬਰਗ ਵਿਚ ਥੋੜ੍ਹਾ ਸਮਾਂ ਰਹਿਣ ਬਾਅਦ ਉਹ ਫਰਵਰੀ 2010 ਵਿਚ ਵਿਅਸਬਾਡੇਨ (ਅਲਮਾਨੀ : Wiesbaden) ਵਿਚ ਰਹਿਣ ਲਈ ਜਰਮਨੀ ਪਰਤਿਆ।[1][2] ਇਸ ਨਾਲ ਨਵੇਂ ਸਿਰਜਣਾਤਮਕ ਪ੍ਰਭਾਵ ਪੈਦਾ ਹੋਏ ਅਤੇ ਉਸਨੇ ਆਪਣੀਆਂ ਕੁਝ ਰਚਨਾਵਾਂ ਦੀਆਂ ਛੋਟੀਆਂ ਫਿਲਮਾਂ ਬਣਾਈਆਂ। ਦਸਤਾਵੇਜ਼ੀ ਫਿਲਮ “ਜੇਮਜ਼ ਪੀਸ ਇਨ ਵਿਅਸਬਾਡੇਨ” ਇਸ ਸ਼ੈਲੀ ਦੇ ਉਸ ਦੇ ਕੀਤੇ ਕੰਮਾਂ ਵਿਚੋਂ ਇਕ ਹੈ।[22][23]
ਪੁਰਸਕਾਰ ਅਤੇ ਸਨਮਾਨ
ਸੋਧੋ- ਪਹਿਲਾ ਇਨਾਮ, “ਐਗਨੇਸ ਮਿਲਰ” ਮੁਕਾਬਲਾ (ਅੰਗਰੇਜ਼ੀ : Agnes Millar Prize for sight-reading), ਗਲਾਸਗੋ, 1983[4]
- ਪਹਿਲਾ ਇਨਾਮ, “ਡਨਬਾਰਟਨਸ਼ਾਇਰ ਈ.ਆਈ.ਐੱਸ.” ਮੁਕਾਬਲਾ (ਅੰਗਰੇਜ਼ੀ : Dunbartonshire E.I.S. Prize for piano accompaniment), ਗਲਾਸਗੋ, 1984[4]
- ਪਹਿਲਾ ਇਨਾਮ, ਸਿਬੇਲੀਅਸ ਲੇਖ ਮੁਕਾਬਲਾ, ਗਲਾਸਗੋ, 1985[4]
- ਡਿਪਲੋਮਾ, ਟੀ.ਆਈ.ਐਮ. ਅੰਤਰਰਾਸ਼ਟਰੀ ਸੰਗੀਤਕ-ਰਚਨਾ ਮੁਕਾਬਲਾ (ਇਤਾਲਵੀ : Torneo Internazionale di Musica), ਰੋਮ, 2000[1][2][5]
- ਡਿਪਲੋਮਾ, IBLA ਫਾਉਂਡੇਸ਼ਨ, ਨਿਊਯਾਰਕ, 2002[1][2][5]
- ਯਾਦਗਾਰੀ ਤਮਗਾ (ਪਹਿਲੀ ਸ਼੍ਰੇਣੀ), ਇੰਟਰਨੈਸ਼ਨਲ ਪਿਆਨੋ ਡੁਓ ਐਸੋਸੀਏਸ਼ਨ, ਟੋਕੀਓ, 2002[1][2][5][13]
- ਗੋਲਡ ਮੈਡਲ, ਲੂਟਿਸ ਅੰਤਰਰਾਸ਼ਟਰੀ ਐਸੋਸੀਏਸ਼ਨ (ਫ਼ਰਾਂਸੀਸੀ : Internationale Académie de Lutèce), ਪੈਰਿਸ, 2005[1][2]
ਸੰਗੀਤ ਪ੍ਰਕਾਸ਼ਨ
ਸੋਧੋ- ਉਹ ਝਰਨਾ (ਅੰਗਰੇਜ਼ੀ : The Waterfall)
- ਆਈਡੀਲਜ਼ (ਅੰਗਰੇਜ਼ੀ : Idylls)
- ਸਵੇਰ ਦਾ ਗੀਤ (ਅੰਗਰੇਜ਼ੀ: Aubade)
- ਚੁੱਪ ਅੱਥਰੂ (ਇਤਾਲਵੀ : Lento Lacrimoso)
- ਭੁੱਲੇ ਜਾ ਚੁੱਕੇ ਪੱਤੇ (ਅੰਗਰੇਜ਼ੀ : Forgotten Leaves)
- ਸੋਨਾਟਾ ਫ਼ਾਰ ਓਬੋ ਅਤੇ ਪਿਆਨੋ (ਅੰਗਰੇਜ਼ੀ : Oboe Sonata)
- ਬਾਲੇਡ (ਅੰਗਰੇਜ਼ੀ : Ballade)
- ਸਮਾਰੋਹ ਪਰੇਡ ਨੰ.੧ (ਅੰਗਰੇਜ਼ੀ : Ceremonial March No.1)
- ਸਮਾਰੋਹ ਪਰੇਡ ਨੰ. ੨ (ਅੰਗਰੇਜ਼ੀ : Ceremonial March No.2)
- ਪਤਝੜ ਦਾ ਸੋਨਾ (ਅੰਗਰੇਜ਼ੀ : Autumn Gold)[24]
- ਸਦੀਵੀ ਗਾਣਾ (ਅੰਗਰੇਜ਼ੀ : Eternal Song)
- ਜਾਰਜੀਆ ਲਈ (ਜਾਰਜੀਆਈ ਭਾਸ਼ਾ : საქართველოსთვის)
ਬੋਲ: ਤਾਮਾਰੀ ਚਿਕਵੈਦਜ਼, ਜ਼ੁਰਾਥੀ ਚਿਕਵੈਦਜ਼ ਅਤੇ ਜੇਮਜ਼ ਪੀਸ
ਹੋਰ ਵੇਖੋ
ਸੋਧੋ- Souvenir de Buenos Aires (ਪਿਆਨੋ ਲਬੀ) ਯੂਟਿਊਬ ਉਤੇ
- Autumn Gold ਯੂਟਿਊਬ ਉਤੇ
- Lento Lacrimoso ਯੂਟਿਊਬ ਉਤੇ
ਹਵਾਲੇ
ਸੋਧੋ- ↑ 1.00 1.01 1.02 1.03 1.04 1.05 1.06 1.07 1.08 1.09 1.10 1.11 1.12 1.13 Birgitta Lampert. “ਵਿਦਆਊਟ 'ਪ੍ਰਿਕਲੀ' ਸਾਊਂਡਸ” । Wiesbadener Tagblatt (ਜਰਮਨ ਅਖਬਾਰ), 10 ਫਰਵਰੀ 2011
- ↑ 2.0 2.1 2.2 2.3 2.4 2.5 Julia Anderton. “ਟੈਂਗੋ ਲਾਇਕ ਏ ਬਿਟਰਸਵੀਟ ਸਟੋਰੀ” । Wiesbadener Kurier (ਜਰਮਨ ਅਖਬਾਰ), 24 ਮਾਰਰ 2012
- ↑ 3.0 3.1 3.2 3.3 Sabine Klein. “ਮਾਈ ਮਿਊਜ਼ਿਕ ਇਜ਼ ਲਾਇਕ ਮੀ - ਵੈਰੀ ਰੋਮਾਂਟਿਕ” । Frankfurter Rundschau (ਜਰਮਨ ਅਖਬਾਰ), 1992. ਨੰ.254, ਪੰਨਾ 2
- ↑ 4.0 4.1 4.2 4.3 4.4 G Müller. “ਏ ਵਰਚੁਓਸਿਕ ਐਂਡ ਸੈਂਸੀਟੀਵੇਲੀ ਕਲਰਡ ਰੋਮਾਂਟਿਕ ਵਰਲਡ” । Kulturspiegel Wetterauer (ਜਰਮਨ ਅਖਬਾਰ), 17 ਜਲੀ 2001, ਪੰਨਾ 5
- ↑ 5.0 5.1 5.2 5.3 5.4 ਜਰਮਨ ਨੈਸ਼ਨਲ ਲਾਇਬ੍ਰੇਰੀ. “ਜੇਮਜ਼ ਪੀਸ”
- ↑ “ਜੇਮਜ਼ ਪੀਸ” । FRIZZ (ਜਰਮਨ ਰਸਾਲਾ), ਜਨਵਰੀ 2012, ਪੰਨਾ 5
- ↑ 7.0 7.1 7.2 Manfred Merz. “ਦ ਪਿਆਨੋਜ਼ ਸੋਲ ਡਾਂਸਜ਼ ਟੈਂਗੋ"। Wetterauer Zeitung (ਜਰਮਨ ਅਖਬਾਰ), 12 ਦਸੰਥਰ 1992, ਪੰਨਾ 19
- ↑ 8.0 8.1 8.2 “ਜੇਮਜ਼ ਪੀਸ” । The Tango Times of New York (ਰਸਾਲਾ), ਜਾਰੀ ਕਰਨ ਦੀ ਮਿਤੀ: 2003/2004, ਪੰਨਾ-5
- ↑ 9.0 9.1 National Library of Scotland. “ਟੈਂਗੋ ਅਸਕੋਸ”।
- ↑ La Cadena (ਡੱਚ ਰਸਾਲਾ), ਸਤੰਬਰ 2002, ਪੰਨਾ 26
- ↑ TangoTang (ਅਖਬਾਰ), ਹਾਂਗਕਾਂਗ, 8 ਅਕਤੂਬਰ 2002
- ↑ “ਜੇਮਜ਼ ਪੀਸ” । South China Morning Post (ਪੱਤਰ), 9 ਅਕਤੂਬਰ 2002
- ↑ 13.0 13.1 International Piano Duo Society (ਟੋਕੀਓ). Prizewinners, 2002
- ↑ ਸਮਾਰੋਹ ਪ੍ਰੋਗਰਾਮ ਬਰੋਸ਼ਰ (ਗ੍ਰੀਸ ਦਾ ਸਮਾਰੋਹ ਦੌਰਾ), {Για σένα, Αγγελικη}, 27 ਮਈ 2016
- ↑ Tangodanza (ਜਰਮਨ ਅਖਖਾਰ). Issue number 1/2002 - 9
- ↑ ਸਮਾਰੋਹ ਪੋਸਟਰ (ਫ਼ਿਨਲੈਂਡ, 2014)
- ↑ ਸਮਾਰੋਹ ਪੋਸਟਰ (ਪੁਰਤਗਾਲ, 2016)
- ↑ ਸਮਾਰੋਹ ਪੋਸਟਰ (ਸਪੇਨ ਦਾ ਸਮਾਰੋਹ ਦੌਰਾ) “¡Feliz cincuenta cumpleaños 2013!”
- ↑ Listen.no: Konsert - James Peace, Flygel. Munch Museum, Oslo. 16 ਅਕਭੂਥਰ 2004
- ↑ Ríkarður Ö. Pálsson. “Skozir Slaghörputangoár”. Morgunblaðið (mbl). 14 ਅਕਭੂਥਰ 2004
- ↑ ਸਮਾਰੋਹ ਪੋਗਰਾਮ ਥਰੋਸ਼ਰ (ਵਿਆਨਾ, 23 ਜਨਵਰੀ, 2015)
- ↑ 22.0 22.1 James Peace in Wiesbaden”. National Library of Scotland
- ↑ 23.0 23.1 “James Peace in Wiesbaden”. ਜਰਮਨ ਨੈਸ਼ਨਲ ਲਾਇਬ੍ਰੇਰੀ
- ↑ Schwäbische Post (ਜਰਜਨ ਅਖਥਾਰ). “ਦ ਸਾਊਂਡ ਆਫ਼ ਦ ਵਾਇਲਨ ਸੌਰਜ਼ ਓਵਰ ਦ ਆਰਕੈਸਟਰਾ”। 4 ਜੂਨ 1994