ਚਾਰਲਸ ਡਾਰਵਿਨ
ਚਾਰਲਸ ਡਾਰਵਿਨ (12 ਫ਼ਰਵਰੀ 1809 – 19 ਅਪਰੈਲ 1882[1]) ਇੱਕ ਵਿਗਿਆਨੀ ਸੀ, ਜਿਸਨੇ ਵਿਕਾਸ ਦਾ ਸਿਧਾਂਤ ਪ੍ਰਤੀਪਾਦਨ ਕੀਤਾ ਅਤੇ 'ਕੁਦਰਤੀ ਚੋਣ ਦਾ ਸਿਧਾਂਤ' ਨਾਮ ਦਾ ਖੋਜ ਕਾਰਜ ਕੀਤਾ।[2] ਇਸ ਤੋਂ ਇਲਾਵਾ ਵੀ ਡਾਰਵਿਨ ਨੇ ਜੰਤੂ ਵਿਗਿਆਨ, ਬਨਸਪਤ ਵਿਗਿਆਨ ਅਤੇ ਧਰਤ ਵਿਗਿਆਨ ਬਾਰੇ ਪੁਸਤਕਾਂ ਲਿਖੀਆਂ ਅਤੇ ਸਿਧਾਂਤ ਪੇਸ਼ ਕੀਤੇ। ਉਸਨੂੰ ਪ੍ਰਕਿਰਤੀ ਨਾਲ ਬਹੁਤ ਪਿਆਰ ਸੀ।
ਚਾਰਲਸ ਡਾਰਵਿਨ | |
---|---|
ਜਨਮ | ਚਾਰਲਸ ਰਾਬਰਟ ਡਾਰਵਿਨ 12 ਫਰਵਰੀ 1809 |
ਮੌਤ | 19 ਅਪ੍ਰੈਲ 1882 | (ਉਮਰ 73)
ਰਾਸ਼ਟਰੀਅਤਾ | ਬਰਤਾਨਵੀ |
ਨਾਗਰਿਕਤਾ | ਬਰਤਾਨਵੀ |
ਲਈ ਪ੍ਰਸਿੱਧ | ਬੀਗਲ ਦੀ ਲੰਬੀ ਸਮੁੰਦਰੀ ਯਾਤਰਾ ਜੀਵ ਦੇ ਵਿਕਾਸ ਦਾ ਮੂਲ ਵਿਕਾਸ ਦਾ ਸਿਧਾਂਤ ਦੁਆਰਾ ਕੁਦਰਤੀ ਚੋਣ, ਮਨੁੱਖ ਦਾ ਵਿਕਾਸ |
ਜੀਵਨ ਸਾਥੀ | ਐਮਾ ਡਾਰਵਿਨ (ਵਿਆਹ 1839) |
ਬੱਚੇ | 10 ਬੱਚੇ |
ਪੁਰਸਕਾਰ | ਰਾਇਲ ਮੈਡਲ (1853) ਵਾਲੇਸਟਨ ਮੈਡਲ (1859) ਕਾਪਲੇ ਮੈਡਲ (1864) |
ਵਿਗਿਆਨਕ ਕਰੀਅਰ | |
ਖੇਤਰ | ਕੁਦਰਤ |
ਅਦਾਰੇ | ਪਡ਼੍ਹਾਈ: ਯੂਨੀਵਰਸਿਟੀ ਆਫ਼ ਐਡਿਨਬਰਾ ਮੈਡੀਕਲ ਸਕੂਲ (ਡਾਕਟਰੀ) ਕੈਂਬਰਿਜ ਯੂਨੀਵਰਸਿਟੀ ਕਿੱਤਾ ਸੰਸਥਾ: ਧਰਤ ਸੁਸਾਇਟੀ, ਲੰਡਨ |
ਅਕਾਦਮਿਕ ਸਲਾਹਕਾਰ | ਜਾਨ ਸਟੀਵਨ ਹੈਨਸਲੋਅ ਐਡਮ ਸੈਜਵਿਕ |
Influences | ਅਲੈਗਜ਼ੈਂਡਰ ਵਾਨ ਹੰਬੋਲਟ ਜਾਨ ਹੈਰਸ਼ਲ ਚਾਰਲਸ ਲਾਏਲ |
Influenced | ਜੋਸੇਫ਼ ਡਾਲਟਨ ਹੂਕਰ ਥਾਮਸ ਹੈਨਰੀ ਹਗਜ਼ਲੀ ਜੌਰਜ ਰੋਮਨਜ਼ ਅਰਨਸਟ ਹਾਏਕਲ ਜਾਨ ਲਬੋਕ |
ਦਸਤਖ਼ਤ | |
ਜਨਮ ਅਤੇ ਬਚਪਨ
ਸੋਧੋਸਕਾਟਲੈਂਡ ਵਿੱਚ ਲਿਚਫ਼ੀਲਡ ਨਾਂ ਦਾ ਇੱਕ ਛੋਟਾ ਜਿਹਾ ਪਿੰਡ ਹੈ, ਅਠ੍ਹਾਰਵੀਂ ਸ਼ਤਾਬਦੀ ਈਸਵੀ ਦੇ ਦੂਜੇ ਅੱਧ ਵਿੱਚ ਇਸ ਪਿੰਡ ਵਿੱਚ ਇੱਕ ਪ੍ਰਸਿੱਧ ਡਾਕਟਰ ਈਰੈਸਮਿਸ ਡਾਰਵਿਨ ਰਿਹਾ ਕਰਦਾ ਸੀ। ਇਸਦੇ ਤੀਜੇ ਪੁੱਤਰ, ਰਾਬਰਟ ਵਾਰਿੰਗ ਡਾਰਵਿਨ ਨੇ ਵੀ ਆਪਣੇ ਪਿਤਾ ਵਾਂਗ ਡਾਕਟਰੀ ਦਾ ਹੀ ਧੰਦਾ ਅਪਣਾਇਆ ਅਤੇ ਲਿਚਫ਼ੀਲਡ ਨੂੰ ਛੱਡ ਕੇ ਸ਼ਿਰੀਊਸਬਰੀ ਵਿੱਚ ਜਾ ਵਸਿਆ। ਇੱਥੇ ਹੀ ਚਾਰਲਸ ਦਾ ਜਨਮ ਸ਼ਰਿਊਜ਼ਬਰੀ, ਸ਼ਰਾਪਸ਼ਾਇਰ(ਇੰਗਲੈਂਡ) ਵਿੱਚ 12 ਫ਼ਰਵਰੀ 1809 ਨੂੰ ਹੋਇਆ। ਉਹ ਆਪਣੇ ਛੇ ਭੈਣ-ਭਰਾਵਾਂ ਵਿੱਚ ਪੰਜਵੇਂ ਨੰਬਰ ਉੱਤੇ ਸੀ। ਉਸਦੀ ਮਾਂ ਦਾ ਨਾਂ ਸੀ- ਸੁਜ਼ੈਨਾ ਵੈੱਜਵੁੱਡ। ਸੁਜ਼ੈਨਾ ਦੇ ਮਾਪੇ ਵੈੱਜਵੁੱਡ ਪਰਵਾਰ ਸਨ। ਦਾਦੇ ਦਾ ਨਾਂ ਇਰੈਜ਼ਮਸ ਡਾਰਵਿਨ ਸੀ ਅਤੇ ਦਾਦੀ ਦਾ ਨਾਂ ਜੋਸਾਇਆ ਵੈੱਜਵੁੱਡ। ਦੋਨੋਂ ਪਰਵਾਰ ਅਦ੍ਵੈਤਵਾਦ ਵਿੱਚ ਵਿਸ਼ਵਾਸ ਰੱਖਦੇ ਸਨ। ਚਾਰਲਸ ਦੇ ਪਿਤਾ ਰਾਬਰਟ ਵਾਰਿੰਗ ਡਾਰਵਿਨ ਖੁੱਲ੍ਹ-ਖ਼ਿਆਲੀਆ ਵਿਅਕਤੀ ਸਨ। ਜਦੋਂ ਚਾਰਲਸ ਅੱਠ ਵਰ੍ਹਿਆਂ ਦਾ ਸੀ ਤਾਂ 1817 ਵਿੱਚ ਡਾਰਵਿਨ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ।
ਸਿੱਖਿਆ
ਸੋਧੋਉਸ ਸਮੇਂ ਇੰਗਲੈਂਡ ਵਿੱਚ ਪੁਰਾਤਨ ਯੂਨਾਨੀ ਤੇ ਲਾਤੀਨੀ ਤਰੀਕਿਆਂ ਦੀ ਵਿੱਦਿਆ ਪ੍ਰਚਲਿਤ ਸੀ। ਪਿਤਾ ਨੇ ਪੁੱਤਰ ਦੇ ਦਿਮਾਗ ਵਿੱਚ ਕੁਝ ਥੋਡ਼੍ਹੀ ਬਹੁਤ ਸੂਝ-ਬੂਝ ਭਰਨ ਲਈ ਚਾਰਲਸ ਨੂੰ ਸਕੂਲ ਪਾਇਆ, ਪਰ ਇਸ ਪਡ਼੍ਹਾਈ ਵਿੱਚ ਉਸਦੀ ਦਿਲਚਸਪੀ ਨਹੀਂ ਸੀ। ਉਹ ਘਰ ਬੈਠ ਕੇ ਰਸਾਇਣਿਕ ਵਿੱਦਿਆ ਅਤੇ ਗਣਿਤ ਦੀ ਪਡ਼੍ਹਾਈ ਕਰਦਾ ਰਹਿੰਦਾ ਜਾਂ ਬਾਹਰ ਜਾ ਕੇ ਪੌਦਿਆਂ, ਸਿੱਪੀਆਂ ਪੱਥਰਾਂ, ਪੰਛੀਆਂ ਅਤੇ ਕੀਡ਼ਿਆਂ ਦੇ ਨਮੂਨੇ ਇਕੱਤਰ ਕਰਦਾ। ਉਸਨੇ ਆਪਣੇ ਪਿਤਾ ਦੇ ਬਾਗ ਵਿੱਚ ਚੋਰੀ ਛਿਪੇ ਇੱਕ ਪ੍ਰਯੋਗਸ਼ਾਲਾ ਤਿਆਰ ਕਰ ਲਈ ਅਤੇ ਭੌਤਿਕ ਵਿਗਿਆਨ ਅਤੇ ਰਸਾਇਣ ਦਾ ਆਪਣਾ ਠਰਕ ਪੂਰਾ ਕਰਨ ਲੱਗਾ। ਉਹਨਾਂ ਦਿਨਾਂ ਵਿੱਚ ਲੋਕ ਰਸਾਇਣਿਕ ਵਿੱਦਿਆ ਨੂੰ ਬਹੁਤ ਘਟੀਆ ਸਮਝਦੇ ਸਨ। ਉਸਦਾ ਪਿਤਾ ਵੀ ਉਸ ਤੋਂ ਤੰਗ ਸੀ। ਉਸਨੇ ਚਾਰਲਸ ਨੂੰ ਇੱਥੋਂ ਉਠਾ ਕੇ ਐਡਨਬਰਾ ਦੇ ਵਿਸ਼ਵਵਿਦਿਆਲੇ ਵਿੱਚ ਦਾਖ਼ਲ ਕਰਵਾ ਦਿੱਤਾ।
ਰਾਬਰਟ ਦੀ ਤੀਬਰ ਇੱਛਾ ਸੀ ਕਿ ਚਾਰਲਸ ਆਪਣੇ ਪਿਉ ਦਾਦੇ ਦੇ ਕਿੱਤੇ ਵਾਂਗ ਡਾਕਟਰੀ ਨੂੰ ਅਪਣਾਏ, ਸੋ ਉਸਨੂੰ ਐਡਨਬਰਾ ਵਿੱਚ ਡਾਕਟਰੀ ਦੀ ਪਡ਼੍ਹਾਈ ਸ਼ੁਰੂ ਕਰਵਾਈ। ਪਰੰਤੂ ਚਾਰਲਸ ਨੂੰ ਡਾਕਟਰੀ ਦਾ ਪੇਸ਼ਾ ਪਸੰਦ ਨਹੀਂ ਸੀ। ਉਸਨੂੰ ਚੀਰ-ਫਾਡ਼ ਤੋਂ ਡਰ ਲਗਦਾ ਸੀ, ਅਤੇ ਉਸ ਸਮੇਂ ਰੋਗੀ ਨੂੰ ਬੇਹੋਸ਼ ਵੀ ਨਹੀਂ ਕੀਤਾ ਜਾਂਦਾ ਸੀ।
ਜਦ ਪਿਤਾ ਨੇ ਵੇਖਿਆ ਕਿ ਉਹ ਡਾਕਟਰ ਨਹੀਂ ਸਕਦਾ ਤਾਂ ਉਸਨੇ ਸੋਚਿਆ ਕਿ ਜੇਕਰ ਇਹ ਸਰੀਰਿਕ ਬਿਮਾਰੀਆਂ ਦੇ ਇਲਾਜ ਨੂੰ ਪਸੰਦ ਨਹੀਂ ਕਰਦਾ ਤਾਂ ਪਾਦਰੀ ਬਣ ਕੇ ਮਾਨਸਿਕ ਅਤੇ ਰੂਹਾਨੀ ਤਰੁੱਟੀਆਂ ਨੂੰ ਗੰਢਣ ਵਾਲਾ ਤਾਂ ਬਣ ਜਾਵੇ।
ਸੋ ਪਿਤਾ ਨੇ ਚਾਰਲਸ ਨੂੰ ਪ੍ਰਚਾਰਕ ਬਣਾਉਣ ਦੇ ਸੁਪਨੇ ਵੇਖਣੇ ਆਰੰਭ ਕੀਤੇ। ਭਾਵੇਂ ਚਾਰਲਸ ਨੂੰ ਇਹ ਵੀ ਪਸੰਦ ਨਹੀਂ ਸੀ, ਫਿਰ ਵੀ ਪਿਤਾ ਦਾ ਦਿਲ ਰੱਖਣ ਲਈ ਉਸ ਨੇ ਦਿਲੋਂ ਮਿਹਨਤ ਕੀਤੀ ਅਤੇ ਸਿੱਟਾ ਇਹ ਨਿਕਲਿਆ ਕਿ ਉਸਨੂੰ 'ਡਾਕਟਰ' ਦੀ ਡਿਗਰੀ ਮਿਲ ਗਈ। ਪਰ ਫਿਰ ਵੀ ਪਡ਼੍ਹਾਈ ਤੋਂ ਵਿਹਲ ਦਾ ਸਮਾਂ ਉਹ ਸ਼ਿਕਾਰ, ਸਵਾਰੀ ਅਤੇ ਵਿਸ਼ੇਸ਼ ਕਰਕੇ ਭੰਬੀਰੀਆਂ ਇਕੱਠੀਆਂ ਕਰਨ ਵਿੱਚ ਲਗਾਉਂਦਾ।
ਜਦੋਂ ਉਹ ਕੈਂਬਰਿਜ ਵਿੱਚ ਪਡ਼੍ਹਾਈ ਕਰ ਰਿਹਾ ਸੀ, ਤਾਂ ਉਸਨੇ ਜਰਮਨੀ ਦੇ ਪ੍ਰਸਿੱਧ ਦੱਤ ਵਿਗਿਆਨੀ ਹੰਬੋਲਟ ਦੀ ਰਚਨਾ 'ਨਿੱਜੀ ਕਹਾਣੀ' ਪਡ਼੍ਹੀ। ਇਸ ਪੁਸਤਕ ਨੇ ਉਸ ਨੂੰ ਇੱਕ ਦੱਤ ਵਿਗਿਆਨੀ ਅਤੇ ਯਾਤਰੂ ਬਣਨ ਲਈ ਪ੍ਰੇਰਨਾ ਦਿੱਤੀ। ਇਸ ਸਮੇਂ ਉਸ ਦਾ ਮੇਲ ਬਨਸਪਤ ਵਿੱਦਿਆ ਦੇ ਪ੍ਰੋਫੈਸਰ ਹੈਨਸਲੋ ਨਾਲ ਹੋਇਆ। ਹੈਨਸਲੋ ਦੀ ਪ੍ਰੇਰਨਾ ਤੇ ਉਸ ਨੇ ਭੂ-ਵਿਗਿਆਨ ਉੱਤੇ ਕੁਝ ਭਾਸ਼ਣ ਸੁਣੇ।
'ਬੀਗਲ' ਨਾਮ ਦਾ ਜਹਾਜ਼ ਜਿਸਦਾ ਕਪਤਾਨ ਫਿਟਜ਼ਰਾਏ ਸੀ, ਦੱਖਣੀ ਅਮਰੀਕਾ ਦੇ ਸਮੁੰਦਰੀ ਕੰਢਿਆਂ ਨੂੰ ਜੋਖਣ ਅਤੇ ਕੱਛਣ ਲਈ ਜਾ ਰਿਹਾ ਸੀ। ਹੈਨਸਲੋ ਨੇ ਇਸ ਜਹਾਜ਼ ਵਿੱਚ ਦੱਤ-ਵਿਗਿਆਨੀ ਦੀ ਪਦਵੀ ਲਈ ਡਾਰਵਿਨ ਦੀ ਸਿਫ਼ਾਰਿਸ਼ ਕੀਤੀ।
ਬੀਗਲ 'ਤੇ ਯਾਤਰਾ ਦੌਰਾਨ
ਸੋਧੋਸੰਨ 1831 ਵਿੱਚ 'ਬੀਗਲ' ਨੇ ਦੱਖਣੀ ਅਮਰੀਕਾ ਲਈ ਚਾਲੇ ਪਾਏ। ਅਗਲੇ ਪੰਜ ਵਰ੍ਹੇ ਇਸ ਜਹਾਜ਼ ਦੇ ਕਰਮਚਾਰੀਆਂ ਨੇ ਦੱਖਣੀ ਅਮਰੀਕਾ ਦੇ ਸਮੁੰਦਰੀ ਤਟ ਦੀ ਘੋਖ ਅਤੇ ਮਿੱਣਤੀ ਕੀਤੀ। ਡਾਰਵਿਨ ਨੇ ਆਪਣੀਆਂ ਅੱਖਾਂ ਨਾਲ ਸੰਸਾਰ ਦੇ ਪਸਾਰੇ ਅਤੇ ਉਸ ਦੇ ਵਿੱਚ ਵਿਚਰ ਰਹੇ ਅਣਗਿਣਤ ਜੀਆਂ ਨੂੰ ਵੇਖਿਆ। ਪਰ ਹਾਲਾਂ ਤੱਕ ਉਸ ਨੇ ਇਹ ਨਹੀਂ ਵਿਚਾਰਿਆ ਸੀ ਕਿ ਉਸਦੀ ਪਡ਼ਤਾਲ ਉਸਨੂੰ ਕਿਸ ਪਾਸੇ ਵੱਲ ਲੈ ਜਾ ਰਹੀ ਹੈ। ਉਸ ਨੇ ਇਸ ਕੰਮ ਨੂੰ ਸਿਧਾਤਾਂ ਨਾਲ ਨਹੀਂ, ਸਗੋਂ ਸੱਚਾਈਆਂ ਨਾਲ ਪਰਖਣਾ ਸ਼ੁਰੂ ਕੀਤਾ। ਵੀਹ ਸਾਲਾਂ ਦੇ ਅਣਥੱਕ ਅਮਲ ਮਗਰੋਂ ਹੀ ਉਸ ਨੇ ਵਿਕਾਸ ਦੇ ਸਿਧਾਂਤ ਨੂੰ ਦੁਨੀਆ ਸਾਹਮਣੇ ਲਿਆਂਦਾ। ਇੱਕ ਸਮੇਂ ਬੀਗਲ ਬਰਾਜ਼ੀਲ ਦੇ ਕੰਢੇ ਜਾ ਲੱਗਾ। ਉਸਨੇ ਆਪਣੀ 'ਬੀਗਲ ਡਾਇਰੀ' ਵਿੱਚ ਇਸ ਬਾਰੇ ਕਾਫੀ ਕੁਝ ਸਾਂਝਾ ਕੀਤਾ ਹੈ।
ਬੀਗਲ ਦੇ ਕਰਮਚਾਰੀਆਂ ਨੇ ਦੱਖਣੀ ਅਮਰੀਕਾ ਦੇ ਸਮੁੰਦਰੀ ਤੱਟ ਦੀ ਘੋਖ ਅਤੇ ਮਿਣਤੀ ਕੀਤੀ। ਇਸ ਤੋਂ ਛੁੱਟ ਉਹਨਾਂ ਨੇ ਨਿਊਜ਼ੀਲੈਂਡ, ਆਸਟ੍ਰੇਲੀਆ, ਤਸਮਾਨੀਆਂ, ਮਾਰੀਸ਼ੀਅਸ, ਐਸਨਸ਼ਨ ਅਤੇ ਸੇਂਟ ਹੈਲੀਨਾ ਦੇ ਸਮੁੰਦਰੀ ਕੰਢੇ ਵੀ ਕੱਛੇ। ਡਾਰਵਿਨ ਨੇ ਗਾਲਾਪਾਗਸ ਟਾਪੂ ਦੇ ਪੰਛੀਆਂ ਅਤੇ ਅਮਰੀਕਾ ਵਿੱਚ ਮਿਲੀਆਂ ਹੱਡੀਆਂ, ਪੱਥਰਾਂ ਦੀ ਵੀ ਘੋਖ ਕੀਤੀ। ਇਸ ਲੰਮੀ ਯਾਤਰਾ ਨੇ ਡਾਰਵਿਨ ਨੂੰ ਜੰਤੂ ਵਿਗਿਆਨ ਅਤੇ ਧਰਤ ਵਿਗਿਆਨ ਦਾ ਅਮਲੀ ਗਿਆਨ ਦਿੱਤਾ। ਇਸ ਸਾਰੇ ਨਿਰੀਖਣ ਨੇ ਉਸਨੂੰ ਵਿਕਾਸ ਦੇ ਨਿਯਮਾਂ ਨੂੰ ਹੱਲ ਕਰਨ ਲਈ ਉਤਸ਼ਾਹ ਦਿੱਤਾ।
ਇਸ ਯਾਤਰਾ ਦੇ ਸੰਬੰਧ ਵਿੱਚ ਡਾਰਵਿਨ ਲਿਖਦਾ ਹੈ, "ਬੀਗਲ ਰਾਹੀਂ ਕੀਤੀ ਯਾਤਰਾ ਮੇਰੇ ਜੀਵਨ ਦੀ ਸਭ ਤੋਂ ਮਹੱਤਵਪੂਰਨ ਘਟਨਾ ਹੈ ਅਤੇ ਇਸ ਨੇ ਮੇਰੇ ਸਾਰੇ ਕਾਰੋਬਰੀ ਜੀਵਨ ਨੂੰ ਢਾਲਿਆ ਹੈ। ਮੈਂ ਸਮਝਦਾ ਹਾਂ ਕਿ ਇਸ ਯਾਤਰਾ ਨੇ ਮੈਨੂੰ ਮੁਢਲੀ ਵਿੱਦਿਆ ਪ੍ਰਦਾਨ ਕੀਤੀ ਅਤੇ ਮੈਂ ਪ੍ਰਕਿਰਤੀ ਵਿਗਿਆਨ ਦੇ ਕਈ ਵਿਸ਼ਿਆਂ ਦਾ ਅਧਿਐਨ ਕਰਨ ਲੱਗਾ।"[3]
ਇਸ ਸਮੁੰਦਰੀ ਯਾਤਰਾ ਤੋਂ ਬਾਅਦ ਇੰਗਲੈਂਡ ਵਿੱਚ ਵਾਪਸ ਪੁੱਜ ਕੇ, ਕੁਝ ਸਮਾਂ ਡਾਰਵਿਨ ਨੇ ਆਪਣੇ ਕੀਤੇ ਨਿਰੀਖਣਾਂ ਨੂੰ ਪੁਸਤਕਾਂ ਦੇ ਰੂਪ ਵਿੱਚ ਜਨਤਾ ਦੇ ਸਾਹਮਣੇ ਲਿਆਉਣ ਵਿੱਚ ਬਤੀਤ ਕੀਤਾ। ਨਾਲ ਹੀ ਅਗਲੇ ਤਿੰਨ ਵਰ੍ਹਿਆਂ ਲਈ ਲਈ ਉਸ ਨੇ ਧਰਤ ਸੁਸਾਇਟੀ ਦੇ ਸਕੱਤਰ ਵਜੋਂ ਸੇਵਾ ਨਿਭਾਈ।
ਵਿਆਹ
ਸੋਧੋਸੰਨ 1839 ਵਿੱਚ ਉਸਨੇ ਆਪਣੇ ਮਾਮੇ ਦੀ ਧੀ ਕੁਮਾਰੀ ਐਮਾ ਵੈਜਵੁਡ ਨਾਲ ਵਿਆਹ ਕਰ ਲਿਆ ਅਤੇ ਇਹ ਜੋਡ਼ਾ ਲੰਡਨ ਆ ਵਸਿਆ। ਪਰ ਛੇਤੀ ਹੀ ਲੰਡਨ ਨੂੰ ਛੱਡ ਕੇ ਉਹਨਾਂ ਨੇ ਕੈਂਟ ਦੇ ਪਿੰਡ ਡਾਊਨ ਨੂੰ ਆਪਣਾ ਨਿਵਾਸ ਸਥਾਨ ਬਣਾ ਲਿਆ। ਕਿਉਂ ਕਿ ਸ਼ਹਿਰ ਦਾ ਜਲਵਾਯੂ ਉਹਨਾਂ ਦੇ ਅਨੁਕੂਲ ਨਹੀਂ ਸੀ। ਇੱਥੇ ਵੀ ਬਿਮਾਰੀ ਨੇ ਉਸਦਾ ਪਿੱਛਾ ਨਾ ਛੱਡਿਆ। ਪਰ ਇਸ ਬਿਮਾਰੀ ਨੂੰ ਦੂਜਿਆਂ ਤੋਂ ਲੁਕਾ ਕੇ, ਉਹ ਦੱਖਣੀ ਅਮਰੀਕਾ ਅਤੇ ਇਸਦੇ ਜਵਾਲਾਮੁਖੀ ਟਾਪੂਆਂ ਦੇ ਪੱਥਰਾਂ ਆਦਿ ਦੇ ਵਿਸ਼ੇ ਵਿੱਚ ਆਪਣੇ ਵਿਚਾਰਾਂ ਨੂੰ ਲਿਖਤੀ ਰੂਪ ਦਿੰਦਾ ਰਿਹਾ।
'ਕੁਦਰਤੀ ਚੋਣ' ਦਾ ਸਿਧਾਂਤ
ਸੋਧੋਸੰਨ 1838 ਵਿੱਚ ਡਾਰਵਿਨ ਨੇ ਮਾਲਥਸ ਦੀ ਰਚਨਾ ਨੂੰ ਘੋਖਿਆ। ਇਸ ਦੇ ਫਲਸਰੂਪ ਉਸਦੇ ਵਿਚਾਰਾਂ ਨੇ ਹੋਰ ਹੀ ਮੋਡ਼ ਫਡ਼ ਲਿਆ। ਮਾਲਥਸ ਦੇ ਵਿਚਾਰਾਂ ਨੂੰ ਆਪਣੇ ਨਿਰੀਖਣਾਂ ਦੀ ਕਸਵੱਟੀ 'ਤੇ ਲਾ ਕੇ ਅੰਤ ਨੂੰ ਸੰਨ 1842 ਵਿੱਚ ਉਸਨੇ 'ਕੁਦਰਤੀ ਚੋਣ' ਦੇ ਸਿਧਾਂਤ ਨੂੰ ਪਹਿਲੀ ਵਾਰ ਅਪਣਾਇਆ ਅਤੇ ਇਸ ਵਿਸ਼ੇ 'ਤੇ ਪੈਂਤੀ ਸਫ਼ਿਆਂ ਦੀ ਇੱਕ ਲਿਖ਼ਤ ਅੰਕਿਤ ਕੀਤੀ, ਜਿਸ ਦਾ ਵਿਸਥਾਰ ਕਰਕੇ ਸੰਨ 1844 ਵਿੱਚ 230 ਪੰਨਿਆਂ ਦੀ ਲਿਖ਼ਤ ਦੀ ਸ਼ਕਲ ਦਿੱਤੀ ਗਈ। ਪਰ ਇਸਨੂੰ ਛਾਪਣ ਦੀ ਥਾਂ ਉਸਨੇ ਆਪਣੇ ਇਕੱਠੇ ਕੀਤੇ ਮਿਸਾਲੇ ਦੀ ਹੋਰ ਪੰਦਰਾਂ ਵਰ੍ਹਿਆਂ ਲਈ ਪਰਖ ਜਾਰੀ ਰੱਖੀ। ਇਸ ਸਿਧਾਂਤ ਦੀ ਪੁਸ਼ਟੀ ਲਈ ਉਸਨੇ ਕਈ ਪ੍ਰਯੋਗ ਕੀਤੇ, ਜਿਹਨਾਂ ਵਿੱਚ ਪੰਛੀਆਂ ਦੇ ਪਿੰਜਰਾਂ ਦੀ ਘੋਖ, ਕਬੂਤਰ ਦੇ ਬੱਚੇ ਕਢਾਣ ਦੇ ਤਜਰਬੇ, ਬੀਜਾਂ ਦੀ ਥਾਂ ਬਦਲੀ ਆਦਿ ਸ਼ਾਮਿਲ ਹਨ। ਨਾਲ ਹੀ ਉਸਨੇ ਉਸ ਸਮੇਂ ਦੇ ਪ੍ਰਸਿੱਧ ਭੂ-ਵਿਗਿਆਨੀ ਪ੍ਰੋਫੈਸਰ ਲਾਇਲ ਅਤੇ ਦੋ ਬਨਸਪਤੀ-ਵਿਗਿਆਨੀਆਂ ਹੂਕਰ ਅਤੇ ਆਸਾਗਰੇ ਨਾਲ ਚਿੱਠੀ ਪੱਤਰ ਰਾਹੀਂ ਵਿਚਾਰ-ਵਟਾਂਦਰਾ ਸ਼ੁਰੂ ਕਰ ਦਿੱਤਾ। ਅੰਤ ਲਾਇਲ ਦੀ ਪ੍ਰੇਰਨਾ ਉੱਤੇ ਡਾਰਵਿਨ ਨੇ ਆਪਣੇ ਕੀਤੇ ਪ੍ਰਯੋਗਾਂ ਦੇ ਨਿਚੋਡ਼ ਨੂੰ ਸੰਨ 1856 ਵਿੱਚ ਅੰਕਿਤ ਕਰਨਾ ਸ਼ੁਰੂ ਕਰ ਦਿੱਤਾ।
ਪੁਸਤਕ- 'ਜੀਵ ਦੇ ਵਿਕਾਸ ਦਾ ਮੂਲ'
ਸੋਧੋਸੰਨ 1859 ਵਿੱਚ ਡਾਰਵਿਨ ਨੇ 'ਜੀਵ ਦੇ ਵਿਕਾਸ ਦਾ ਮੂਲ' ਦੇ ਸਿਰਲੇਖ ਹੇਠਾਂ ਆਪਣੀ ਇੱਕ ਪੁਸਤਕ ਪ੍ਰਕਾਸ਼ਿਤ ਕੀਤੀ। ਇਹ ਪੁਸਤਕ ਹੱਥੋ-ਹੱਥ ਵਿਕ ਗਈ ਅਤੇ ਸਾਰੇ ਦੇਸ਼ ਵਿੱਚ ਵਾਦ-ਵਿਵਾਦ ਦਾ ਇੱਕ ਭਾਂਬਡ਼ ਜਿਹਾ ਮੱਚ ਗਿਆ। ਇਸ ਦਾ ਕਾਰਨ ਇਹ ਸੀ ਕਿ ਈਸਾਈ ਮਤ ਤਾਂ ਕਹਿੰਦਾ ਸੀ ਕਿ ਸ਼੍ਰਿਸ਼ਟੀ ਦੇ ਜੀਅਜੰਤ ਉਚੇਚੇ ਤੌਰ 'ਤੇ ਪਰਮਾਤਮਾ ਨੇ ਉਸੇ ਸ਼ਕਲ ਵਿੱਚ ਬਣਾਏ ਹਨ ਜਿਸਦੇ ਵਿੱਚ ਉਹ ਅੱਜ ਵੀ ਦਿਸਦੇ ਹਨ। ਪਰ ਡਾਰਵਿਨ ਦੇ ਵਿਚਾਰ ਇਸ ਧਾਰਮਿਕ ਵਿਚਾਰ ਨੂੰ ਚੁਣੌਤੀ ਦਿੰਦੇ ਸਨ। ਸੋ ਇਸ ਸਿਧਾਂਤ ਦੇ ਸਮਰਥਕਾਂ ਅਤੇ ਵਿਰੋਧੀਆਂ ਦੇ ਵਿਚਕਾਰ ਖੂਬ ਟਕਰਾਅ ਹੋਇਆ। ਡਾਰਵਿਨ ਨੇ ਹੂਕਰ ਨੂੰ ਲਿਖਿਆ "ਮੈਂ ਹੈਰਾਨ ਵੀ ਹਾਂ ਅਤੇ ਪ੍ਰਸੰਨ ਵੀ ਕਿ ਮੇਰੇ ਸਿਧਾਤਾਂ ਨੂੰ ਇੰਨੇ ਲੋਕਾਂ ਨੇ ਅਪਣਾਇਆ ਹੈ।" ਇਸ ਦੇ ਨਾਲ ਉਸਨੇ ਕ੍ਰਮਵਾਰ ਕੁਝ ਅਜਿਹੇ ਵਿਅਕਤੀਆਂ ਦੇ ਨਾਂ ਲਿਖੇ, ਜੋ ਉਸਦੇ ਵਿਚਾਰਾਂ ਦੀ ਪ੍ਰੋਡ਼ਤਾ ਕਰਦੇ ਸਨ। ਇਨ੍ਹਾਂ ਵਿੱਚ ਲਾਇਲ, ਰੇਮਜ਼ੇ, ਜੀਊਲਜ਼ ਅਤੇ ਰੋਜਰਸ ਆਦਿ ਵਿਗਿਆਨੀ ਸ਼ਾਮਿਲ ਸਨ। ਇਥੇ ਹੀ ਬਸ ਨਹੀਂ, ਇਸ ਸੂਚੀ ਵਿੱਚ ਜੰਤੂ ਵਿਗਿਆਨੀਆਂ- ਹਕਸਲੇ, ਲੂਬਕ, ਜੈਨਿਨਜ਼, ਸੀਰਲਵੁਡ, ਸਰੀਰ ਵਿਗਿਆਨੀਆਂ- ਕਾਰਪੈਂਟਰ ਅਤੇ ਸਰ ਐੱਚ. ਹਾਲੈਂਡ ਅਤੇ ਬਨਸਪਤ ਵਿਗਿਆਨੀਆਂ- ਹੂਕਰ, ਵਾਟਸਨ, ਆਸਾਗਰੇ ਅਤੇ ਬੂਟ ਦੇ ਨਾਮ ਵਰਨਣ ਕੀਤੇ ਹੋਏ ਸਨ।[4][5]
ਪੁਸਤਕਾਂ
ਸੋਧੋਡਾਰਵਿਨ ਨੇ ਬਹੁਤ ਸਾਰਾ ਸਮਾਂ ਬਨਸਪਤ ਵਿਗਿਆਨ ਦੀ ਖੋਜ ਵਿੱਚ ਬਿਤਾਇਆ ਅਤੇ ਸੰਨ 1862 ਵਿੱਚ 'ਬਗੀਚੇ ਦਾ ਫਲਨ' ਤੇ ਇੱਕ ਪੁਸਤਕ ਲਿਖੀ। ਇਸ ਤੋਂ ਦੋ ਵਰ੍ਹੇ ਬਾਅਦ ਉਸਨੇ ਆਪਣੀ ਇੱਕ ਹੋਰ ਰਚਨਾ ਪ੍ਰਕਾਸ਼ਿਤ ਕੀਤੀ, ਇਹ ਸੀ 'ਵੇਲਦਾਰ ਪੌਦਿਆਂ ਦੀ ਚਾਲ ਅਤੇ ਉਹਨਾਂ ਦੀਆਂ ਆਦਤਾਂ'। ਸੰਨ 1868 ਵਿੱਚ ਉਸ ਨੇ ਵਿਕਾਸ ਦੇ ਸਿਧਾਂਤ ਨੂੰ ਹੋਰ ਵਿਸਥਾਰ ਨਾਲ ਲਿਖ ਕੇ 'ਸਿਧਾਈ ਸਮੇਂ ਜੀਵਾਂ ਅਤੇ ਪੌਦਿਆਂ ਵਿੱਚ ਪਰਿਵਰਤਨ' ਨਾਂ ਦੀ ਪੁਸਤਕ ਤਿਆਰ ਕੀਤੀ, ਇਸ ਤੋਂ ਅੱਗੇ ਚੱਲ ਕੇ ਡਾਰਵਿਨ ਨੇ ਸੰਨ 1871 ਵਿੱਚ 'ਮਨੁੱਖੀ ਵਿਕਾਸ' ਦੇ ਸਿਰਲੇਖ ਹੇਠ ਇੱਕ ਹੋਰ ਪੁਸਤਕ ਦੀ ਰਚਨਾ ਕੀਤੀ ਤੇ ਅੰਤ ਨੂੰ ਸੰਨ 1872 ਵਿੱਚ ਵਿਕਾਸ ਦੇ ਸਿਧਾਂਤ ਨੂੰ ਆਪਣੀ ਰਚਨਾ 'ਮਨੁੱਖ ਅਤੇ ਹੋਰ ਜੀਵਾਂ ਦੇ ਵਲਵਲਿਆਂ ਦਾ ਪ੍ਰਗਟਾਅ' ਨਾਲ ਹੋਰ ਅੱਗੇ ਤੋਰਿਆ।
ਉਸਦੀ ਪਤਨੀ ਭਾਵੇਂ ਈਸਾਈ ਮੱਤ ਦੀ ਕੱਟਡ਼ ਸ਼ਰਧਾਲੂ ਸੀ, ਪਰ ਉਹ ਆਪਣੇ ਪਤੀ (ਜਿਸ ਨੂੰ ਲੋਕ ਨਾਸਤਿਕ ਕਹਿ ਕੇ ਭੰਡਦੇ ਸਨ) ਦੇ ਮੋਢੇ ਨਾਲ ਮੋਢਾ ਜੋਡ਼ ਕੇ ਕੰਮ ਕਰਦੀ ਤੇ ਉਸਨੂੰ ਸਹਾਰਾ ਦਿੰਦੀ ਸੀ। ਉਹ ਉਸਦੀਆਂ ਰਚਨਾਵਾਂ ਦੇ ਖਰੜਿਆਂ ਦੀ ਸੋਧ ਕਰਦੀ ਅਤੇ ਉਹਨਾਂ ਵਿੱਚ ਸ਼ਬਦੀ ਅਦਲਾ-ਬਦਲੀ ਕਰਕੇ ਉਹਨਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਦਿੰਦੀ। ਡਾਰਵਿਨ ਵੀ ਉਸ ਦੇ ਨਾਲ ਉਹਨਾਂ ਹੀ ਮੋਡ਼ਵਾਂ ਪਿਆਰ ਕਰਦਾ।
ਸ਼ਖਸ਼ੀਅਤ
ਸੋਧੋਡਾਰਵਿਨ ਮਰਦੇ ਦਮ ਤੱਕ ਆਪਣੀ ਧੁਨ ਵਿੱਚ ਲੱਗਾ ਰਿਹਾ ਭਾਵੇਂ ਉਹ ਕਦੀ ਕਦੀ ਥੋਡ਼੍ਹਾ ਸਮਾਂ ਸਾਹ ਲੈਣ ਲਈ ਆਰਾਮ ਵੀ ਕਰ ਲੈਂਦਾ। ਉਸ ਵਿੱਚ ਸ਼੍ਰੇਸ਼ਟ ਗੁਣ ਪਿਆਰ ਦਾ ਸੀ। ਉਸ ਦਾ ਇਹ ਪਿਆਰ ਜੀਵਾਂ ਤੋਂ ਅੱਗੇ ਵਧ ਕੇ ਨਿਰਜੀਵ ਸ਼੍ਰਿਸ਼ਟੀ ਨਾਲ ਵੀ ਪੈ ਗਿਆ ਸੀ। ਡਾਰਵਿਨ ਵਿੱਚ ਮਹਾਨ ਸੂਝਵਾਨਾਂ ਵਾਲਾ ਇੱਕ ਹੋਰ ਗੁਣ ਸੀ- ਨਿਰਮਾਣ ਜਿਹੀ ਨੇਕ ਨੀਤੀ। ਇੱਕ ਦਿਨ ਪ੍ਰਧਾਨ-ਮੰਤਰੀ ਗਲੈਡਸਟੋਨ ਉਸਨੂੰ ਮਿਲਣ ਲਈ ਆਏ। ਜਦ ਉਹ ਚਲੇ ਗਏ, ਤਾਂ ਡਾਰਵਿਨ ਕਹਿਣ ਲੱਗਾ, 'ਇਉਂ ਭਾਸਦਾ ਹੈ ਕਿ ਸ੍ਰੀ ਗਲੈਡਸਟੋਨ ਨੂੰ ਆਪਣੀ ਮਹਾਨਤਾ ਦਾ ਗਿਆਨ ਹੀ ਨਹੀਂ। ਉਹ ਮੇਰੇ ਨਾਲ ਇਉਂ ਗੱਲਬਾਤ ਕਰਦੇ ਰਹੇ ਹਨ, ਜਿਵੇਂ ਮੈਂ ਉਹਨਾਂ ਦੇ ਬਰਾਬਰ ਦਾ ਹੋਵਾਂ।' ਇਹ ਗੱਲ ਜਦ ਗਲੈਡਸਟੋਨ ਪਾਸ ਪਹੁੰਚਾਈ ਗਈ, ਤਾਂ ਉਹਨਾਂ ਨੇ ਉੱਤਰ ਦਿੱਤਾ, "ਸ੍ਰੀ ਡਾਰਵਿਨ ਲਈ ਮੇਰੇ ਪ੍ਰਭਾਵ ਵੀ ਉਹੀ ਹਨ, ਜਿਹੜੇ ਮੇਰੇ ਸੰਬੰਧ ਵਿੱਚ ਉਹਨਾਂ ਦੇ ਹਨ।"
ਹਵਾਲੇ
ਸੋਧੋ- ↑ "Charles Darwin (1809 - 1882)". BBC. Retrieved 2011-11-03.
- ↑ Darwin, Charles (annotated by James T. Costa). 2009. The annotated Origin: a facsimile of the first edition of On the Origin of Species. Harvard, Cambridge, Mass.
- ↑ Browne, Janet 1995. Charles Darwin: vol. 1 Voyaging. Cape, London.।SBN 1-84413-314-1
- ↑ Browne, Janet 2002. Charles Darwin: vol. 2 The power of place. Cape, London.।SBN 0-7126-6837-3
- ↑ Desmond, Adrian and Moore, James 1991. Darwin. Joseph, London.।SBN 0-7181-3430-3
ਇਹ ਵੀ ਵੇਖੋ
ਸੋਧੋਬਾਹਰੀ ਕੜੀਆਂ
ਸੋਧੋਬਾਹਰਲੇ ਜੋੜ
ਸੋਧੋਆਮ ਜਾਣਕਾਰੀ
- "Evolution". New Scientist. Retrieved 2011-05-30.
{{cite web}}
: Italic or bold markup not allowed in:|publisher=
(help) - "Evolution Resources from the National Academies". Washington, D.C.: National Academy of Sciences. Retrieved 2011-05-30.
- "Understanding Evolution: your one-stop resource for information on evolution". University of California, Berkeley. Retrieved 2011-05-30.
- "Evolution of Evolution – 150 Years of Darwin's 'On the Origin of Species'". Arlington County, VA: National Science Foundation. Archived from the original on 2013-05-27. Retrieved 2011-05-30.
{{cite web}}
: Unknown parameter|dead-url=
ignored (|url-status=
suggested) (help)
- ਜੀਵ ਵਿਕਾਸਵਾਦ ਦੇ ਅਮਲ ਸੰਬੰਧੀ ਤਜਰਬੇ
- Lenski, Richard E. "Experimental Evolution". Michigan State University. Retrieved 2013-07-31.
- Chastain, Erick; Livnat, Adi; Papadimitriou, Christos; Vazirani, Umesh (July 22, 2014). "Algorithms, games, and evolution". Proc. Natl. Acad. Sci. U.S.A. 111 (29). Washington, D.C.: National Academy of Sciences: 10620–10623. doi:10.1073/pnas.1406556111. ISSN 0027-8424. Retrieved 2015-01-03.
{{cite journal}}
: Invalid|ref=harv
(help)
- ਔਨਲਾਈਨ ਲੈਕਚਰ
- Carroll, Sean B. "The Making of the Fittest". Retrieved 2011-05-30.
- Stearns, Stephen C. "Principles of Evolution, Ecology and Behavior". Archived from the original on 2011-03-23. Retrieved 2011-08-30.
{{cite web}}
: Unknown parameter|dead-url=
ignored (|url-status=
suggested) (help)