ਅਲੈਗਜ਼ੈਂਡਰ ਵਾਨ ਹੰਬੋਲਟ

ਅਲੈਗਜ਼ੈਂਡਰ ਵਾਨ ਹੰਬੋਲਟ (1769-1859) (ਅੰਗਰੇਜ਼ੀ: Alexander Von Humboldt;) ਇੱਕ ਵਿਗਿਆਨੀ ਸੀ, ਜਿਸਨੇ ਜੀਵ ਵਿਗਿਆਨ, ਤਾਰਾ ਵਿਗਿਆਨ, ਭੌਤਿਕ ਵਿਗਿਆਨ, ਧਰਤੀ ਵਿਗਿਆਨ, ਬਨਸਪਤ ਵਿਗਿਆਨ ਵਿਸ਼ਿਆਂ ਦਾ ਅਧਿਐਨ ਕੀਤਾ ਅਤੇ ਵੱਖ-ਵੱਖ ਪੁਸਤਕਾਂ ਲਿਖੀਆਂ। "ਕਿਸੇ ਦੇਸ਼ ਨੂੰ ਚੰਗੀ ਤਰ੍ਹਾਂ ਜਾਣਨ ਲ ਇਹ ਅਤੀ ਜਰੂਰੀ ਹੈ ਕਿ ਉਸਦੇ ਹਿਰਦੇ ਦੀ ਖੋਜ ਕੀਤੀ ਜਾਵੇ।" ਇਸ ਸਿਧਾਂਤ ਨੂੰ ਸਭ ਤੋਂ ਪਹਿਲਾਂ ਹੰਬੋਲਟ ਨੇ ਹੀ ਵਰਤੋਂ ਵਿੱਚ ਲਿਆਂਦਾ।

ਅਲੈਗਜ਼ੈਂਡਰ ਵਾਨ ਹੰਬੋਲਟ
ਅਲੈਗਜ਼ੈਂਡਰ ਵਾਨ ਹੰਬੋਲਟ
ਜਨਮ14 ਸਤੰਬਰ 1769
ਮੌਤ6 ਮਈ 1859(1859-05-06) (ਉਮਰ 89)
ਰਾਸ਼ਟਰੀਅਤਾਜਰਮਨ
ਲਈ ਪ੍ਰਸਿੱਧਜੀਵ-ਭੂਗੋਲ, ਕੋਸਮੋਸ (1845), ਹੰਬੋਲਟ ਕਰੰਟ
ਪੁਰਸਕਾਰਕਾਪਲੇ ਮੈਡਲ (1852)
ਵਿਗਿਆਨਕ ਕਰੀਅਰ
ਖੇਤਰਭੂਗੋਲ
Influencesਫਰੇਡਰਿਖ ਸ਼ੇਲਿੰਗ
Influencedਡਾਰਵਿਨ
ਦਸਤਖ਼ਤ

ਜੀਵਨ

ਸੋਧੋ

ਜੀਵਨ

ਸੋਧੋ

ਜਰਮਨੀ ਕੇਂਦਰੀ ਯੂਰਪ ਦਾ ਉੱਘਾ ਦੇਸ਼ ਹੈ। ਇਸ ਦੇਸ਼ ਨੇ ਸਮੇਂ ਸਮੇਂ ਤੇ ਕ ਸੰਸਾਰ ਪ੍ਰਸਿੱਧ ਵਿਅਕਤੀਆਂ ਨੂੰ ਜਨਮ ਦਿੱਤਾ ਹੈ। ਇਨ੍ਹਾਂ ਵਿੱਚੋਂ ਇੱਕ ਸੀ, 'ਅਲੈਗਜ਼ੈਂਡਰ ਵਾਨ ਹੰਬੋਲਟ'। ਅਲੈਗਜ਼ੈਂਡਰ ਵਾਨ ਹੰਬੋਲਟ ਦਾ ਜਨਮ ਸੰਨ 1769 ਵਿੱਚ ਇੱਕ ਪਤਵੰਤੇ ਜਰਮਨ ਘਰਾਣੇ ਵਿੱਚ ਹੋਇਆ। ਹੰਬੋਲਟ ਦੇ ਪਿਤਾ 'ਮੇਜਰ ਹੰਬੋਲਟ', ਫਰੈੱਡਰਿਕ ਮਹਾਨ ਦੀ ਡਿਓਢੀ ਦੇ ਸਰਦਾਰ ਸਨ। ਹੰਬੋਲਟ ਦੇ ਪਿਤਾ ਨੂੰ ਸੱਤ ਸਾਲਾ ਯੁੱਧ ਵਿੱਚ ਸੇਵਾਵਾਂ ਲ 'ਪ੍ਰਿੰਸ' ਦੀ ਉਪਾਧੀ ਮਿਲੀ ਹੋ ਸੀ। ਹੰਬੋਲਟ ਦਾ ਮੁੱਢਲਾ ਪਾਲਣ-ਪੋਸ਼ਣ ਪਿਤਾ ਦੀ ਜਗੀਰ ਵਿੱਚ ਹੋਇਆ, ਇਹ ਜਗੀਰ ਟੈਗਲ ਨਾਂ ਦੇ ਸਥਾਨ ਤੇ ਸੀ। ਬਚਪਨ ਵਿੱਚ ਹੀ ਉਸਨੇ ਮਨ ਬਣਾ ਲਿਆ ਸੀ ਕਿ ਉਹ ਵੱਡਾ ਹੋ ਕੇ ਦੂਰ ਦੁਰਾਡੇ ਦੇਸ਼ਾਂ ਦੀ ਯਾਤਰਾ ਕਰੇਗਾ ਅਤੇ ਓਨ੍ਹਾ ਦੀ ਖੋਜ ਵਿੱਚ ਆਪਣਾ ਜੀਵਨ ਬਿਤਾਏਗਾ। ਹੰਬੋਲਟ ਦੀ ਪਹਿਲੀ ਪਤਨੀ ਦੀ ਮੌਤ ਵਿਆਹ ਤੋਂ ਥੋਡ਼੍ਹਾ ਸਮਾਂ ਬਾਅਦ ਹੀ ਹੋ ਗ ਸੀ ਅਤੇ ਬਾਅਦ ਵਿੱਚ ਹੰਬੋਲਟ ਨੇ ਦੂਜਾ ਵਿਆਹ ਮੈਰੀ ਐਲਿਜ਼ਾਬੈਥ ਨਾਲ ਕਰਵਾਇਆ। ਕਿਹਾ ਜਾਂਦਾ ਹੈ ਕਿ ਹੰਬੋਲਟ ਪਹਿਲਾ ਵਿਅਕਤੀ ਸੀ ਜਿਸ ਨੇ ਵਿਗਿਆਨਿਕ ਦ੍ਰਿਸ਼ਟੀ ਨਾਲ ਮਹਾਦੀਪਾਂ ਦੀ ਯਾਤਰਾ ਕੀਤੀ ਸੀ।

ਰੂਚੀ

ਸੋਧੋ

ਜਰਮਨੀ ਦੇ ਮਹਾਨ ਕਵੀ 'ਗੇਟੇ' ਇੱਕ ਦਿਨ ਹੰਬੋਲਟ ਦੇ ਘਰ ਆਏ। ਓਨ੍ਹਾ ਨੇ ਹੰਬੋਲਟ ਨੂੰ ਵੇਖ ਕੇ ਇਸ ਬੱਚੇ ਤੇ ਕ ਪ੍ਰਸ਼ਨ ਕੀਤੇ ਅਤੇ ਉਸਦੀਆਂ ਰੁਚੀਆਂ ਨੂੰ ਪਰਖਿਆ। ਗੇਟੇ ਦੁਆਰਾ ਦਿੱਤੀ ਗ ਸਲਾਹ ਨੂੰ ਮੰਨਦੇ ਹੋਏ ਉਸਦੇ ਪਿਤਾ ਨੇ ਹੰਬੋਲਟ ਨੂੰ ਪ੍ਰਕਿਰਤੀ ਵਿਗਿਆਨ ਦੀ ਪੜ੍ਹਾ ਵਿੱਚ ਗਟਿੰਜਨ ਦੇ ਵਿਸ਼ਵਵਿਦਿਆਲੇ ਵਿੱਚ ਦਾਖਲ ਕਰਾ ਦਿੱਤਾ। ਬਾਕੀ ਵਿਗਿਆਨਾਂ ਦੇ ਵਿਸ਼ੇ ਵਿੱਚ ਹੋ ਉੱਨਤੀ ਨੂੰ ਵੇਖਦੇ ਹੋਏ, ਹੰਬੋਲਟ ਨੇ ਪ੍ਰਕਿਰਤੀ ਵਿਗਿਆਨ ਦੇ ਵਿਸ਼ੇ ਨੂੰ ਮੁੱਖ ਰੱਖਦੇ ਹੋਏ ਇਸ ਕੰਮ ਵਿੱਚ ਅਗੁਵਾ ਕਰਨ ਦਾ ਬੀੜਾ ਚੁੱਕਿਆ।

ਦੱਖਣੀ ਅਮਰੀਕਾ ਦੇ ਦੇਸ਼ਾਂ ਦੀ ਯਾਤਰਾ

ਸੋਧੋ

ਸਪੇਨ ਰਾਜ ਦੀ ਕਿਰਪਾ ਨਾਲ ਹੰਬੋਲਟ ਨੂੰ ਦੱਖਣੀ ਅਮਰੀਕਾ ਦੇ ਦੇਸ਼ਾਂ ਦੀ ਖੋਜ ਦੀ ਆਗਿਆ ਪ੍ਰਾਪਤ ਹੋ ਗ ਅਤੇ ਉਸ ਨੂੰ ਪਿਜ਼ਾਰੋ ਨਾਮ ਦਾ ਸਮੁੰਦਰੀ ਜਹਾਜ਼ ਮਿਲ ਗਿਆ। ਇੱਕ ਹੋਰ ਵਿਗਿਆਨੀ, ਬੋਨਪਲੈਂਡ ਨੇ ਇਸ ਕੰਮ ਵਿੱਚ ਹੰਬੋਲਟ ਦੀ ਸਹਾਇਤਾ ਕਰਨੀ ਮੰਨ ਲ। ਸਮੁੰਦਰੀ ਯਾਤਰਾ ਦੌਰਾਨ ਓਨ੍ਹਾ ਨੂੰ ਕ ਕਠਿਨਾਆਂ ਦਾ ਸਾਹਮਣਾ ਕਰਨਾ ਪਿਆ ਤੇ ਇਸ ਯਾਤਰਾ ਦੌਰਾਨ ਇੱਕ ਮਲਾਹ ਦੀ ਮੌਤ ਵੀ ਹੋ ਗ। ਪਹੰਚਣ ਮਗਰੋਂ ਦੋਵੇਂ ਖੋਜੀ ਜੰਗਲਾਂ ਵਿੱਚ ਚਲੇ ਗਏ। ਕੀਊਮਨਾ ਵਿੱਚ ਓਨ੍ਹਾ ਨੇ ਇੱਕ ਅਨੋਖੇ ਬੂਟੇ ਦਾ ਪਤਾ ਲਗਾਇਆ, ਜਿਸਨੂੰ 'ਅਸਰਾਲ ਲਹੂ' ਕਹਿੰਦੇ ਸਨ। ਇਸ ਤੋਂ ਬਾਅਦ ਉਹ ਕਾਰਾਕਾਸ ਅਤੇ ਅਮੇਜ਼ੋਨ ਨਦੀ ਤੋਂ ਹੁੰਦੇ ਹੋਏ ਉਰੀਨੋਕੋ ਦਰਿਆ ਦੇ ਕੰਢੇ ਪੁੱਜੇ। ਇਸ ਤੋਂ ਓਨ੍ਹਾ ਨੇ ਇਹ ਸਿੱਟਾ ਕੱਢਿਆ ਕਿ ਭਾਵੇਂ ਥਾਂ-ਥਾਂ ਦੇ ਜਲਵਾਯੂ, ਤਲ, ਉਪਜ ਆਦਿ ਵਿੱਚ ਭਿੰਨ ਭੇਦ ਹੈ, ਫਿਰ ਵੀ ਬੁਨਿਆਦੀ ਤੌਰ 'ਤੇ ਮਨੁੱਖਤਾ ਇੱਕ ਹੈ। ਹੰਬੋਲਟ ਨੇ ਰੰਗ-ਬਿਰੰਗੇ ਕੀੜੇ ਮਕੌੜੇ, ਪਸ਼ੂ-ਪੰਛੀ, ਬਨਸਪਤੀ, ਜਲ-ਥਲ ਆਦਿ ਦਾ ਅਧਿਐਨ ਬੜੇ ਗਹੁ ਨਾਲ ਕੀਤਾ ਅਤੇ ਕਿਹਾ ਕਿ 'ਸਾਰਾ ਜੀਵਨ ਹੀ ਇੱਕ ਇਕਾ ਹੈ, ਜਿਸ ਦੇ ਅਣਗਿਣਤ ਅਣੂਆਂ ਵਿੱਚ ਮਨੁੱਖ ਇੱਕ ਨਾਂ-ਮਾਤਰ ਹੀ ਵਸਤੂ ਹੈ।' ਦੱਖਣੀ ਅਮਰੀਕਾ ਤੋਂ ਚਲ ਕੇ ਉਹ ਕਿਊਬਾ ਪੁੱਜਾ ਤੇ ਉਸ ਤੋਂ ਮਗਰੋਂ ਮੈਕਸੀਕੋ ਗਿਆ। ਉਸਨੇ ਅਮਰੀਕਾ ਪੁਜ ਕੇ ਕੁਝ ਦਿਨ ਫਿਲੇਡੈਲਫ਼ੀਆ ਅਤੇ ਵਾਸ਼ਿੰਗਟਨ ਵਿੱਚ ਆਰਾਮ ਕੀਤਾ। ਇਸ ਤੋਂ ਬਾਅਦ ਉਸਨੇ ਆਪਣੇ ਦੇਸ਼ ਵਾਪਸ ਮੁੜਨ ਦਾ ਵਿਚਾਰ ਕੀਤਾ। ਉਸਨੇ ਪੰਜ ਵਰ੍ਹਿਆਂ ਦਾ ਸਮਾਂ ਇਸ ਯਾਤਰਾ ਦੌਰਾਨ ਬਤੀਤ ਕੀਤਾ। ਇਨ੍ਹਾਂ ਪੰਜ ਵਰ੍ਹਿਆਂ ਦੌਰਾਨ ਯੂਰਪ ਵਿੱਚ ਨੈਪੋਲੀਅਨ ਦੀ ਸੈਨਿਕ ਸ਼ਕਤੀ ਕਾਰਨ ਕਾਫੀ ਉਥਲ-ਪੁਥਲ ਹੋ ਚੁੱਕੀ ਸੀ। ਬੰਦਰਗਾਹ ਉੱਤੇ ਹੰਬੋਲਟ ਦਾ ਸੁਆਗਤ ਲੋਕਾਂ ਨੇ ਬਹੁਤ ਸ਼ਾਨਦਾਰ ਕੀਤਾ।

ਸਾਇਬੇਰੀਆ ਅਤੇ ਰੂਸ ਦੇ ਪੂਰਬੀ ਹਿੱਸਿਆਂ ਦੀ ਯਾਤਰਾ

ਸੋਧੋ

ਜਦੋਂ ਹੰਬੋਲਟ ਨੇ ਸਾਇਬੇਰੀਆ ਅਤੇ ਰੂਸ ਦ ਪੂਰਬੀ ਹਿੱਸਿਆਂ ਦੀ ਯਾਤਰਾ ਕਰਨ ਦਾ ਫੈਸਲਾ ਕੀਤਾ ਤਾਂ ਉਸ ਸਮੇਂ ਉਹ ਸੱਠ ਵਰ੍ਹਿਆਂ ਦਾ ਹੋ ਚੁੱਕਾ ਸੀ, ਇਸ ਸਮੇਂ ਲੋਕ ਆਰਾਮ ਅਤੇ ਸ਼ਾਂਤੀ ਪਸੰਦ ਕਰਦੇ ਹਨ। ਰੂਸ ਦੇ ਜ਼ਾਰ ਪਾਸੋਂ ਇਸ ਯਾਤਰਾ ਲ ਸਾਰੀਆਂ ਸਹੂਲਤਾਂ ਪ੍ਰਾਪਤ ਕਰਕੇ ਹੰਬੋਲਟ ਮੁੜ ਜੰਗਲਾਂ ਵੱਲ ਨੂੰ ਤੁਰਿਆ। ਉਸ ਨੇ ਪਹਿਲਾ ਪੜਾਅ ਮਾਸਕੋ ਵਿੱਚ ਕੀਤਾ। ਇੱਥੇ ਚੱਲ ਕੇ ਉਹ ਨਿਜਨੀ ਨੋਵੋਗਰੋਡ ਪੁੱਜਾ। ਫਿਰ ਮੰਗੋਲੀਆ ਤੋਂ ਹੁੰਦੇ ਹੋਏ ਉਸ ਨੇ ਕੇਸਪੀਅਨ ਸਾਗਰ ਦੇ ਜੰਤੂਆਂ ਦੇ ਨਮੂਨੇ ਇਕੱਤਰ ਕੀਤੇ, ਸਟੀਪ ਦੇ ਮੈਦਾਨਾਂ ਦਾ ਚੱਕਰ ਕੱਟਿਆ ਤੇ ਅੰਤ ਨੂੰ ਛੇ ਮਹੀਨੇ ਦੀ ਯਾਤਰਾ ਪੂਰੀ ਕਰਕੇ ਵਾਪਸ ਜਰਮਨੀ ਪੁੱਜਾ।

ਅਧਿਐਨ ਨੂੰ ਲਿਖਣਾ

ਸੋਧੋ

ਉਸਨੇ ਫੈਸਲਾ ਕੀਤਾ ਕਿ ਆਪਣੇ ਠਿਕਾਣੇ ਬੈਠ ਕੇ ਬ੍ਰਹਿਮੰਡ ਦੀ ਰਚਨਾ ਬਾਬਤ ਇੱਕ ਮਹਾਨ ਗ੍ਰੰਥ ਲਿਖਿਆ ਜਾਵੇ। ਉਸਦੇ ਕੋਲ ਲਿਖਣ ਲ ਬਹੁਤ ਸਮੱਗਰੀ ਸੀ। ਸੋਚ ਵਿਚਾਰ ਕਰਨ ਮਗਰੋਂ ਉਸਨੇ ਇਸ ਮਸਲੇ ਦੀ ਘੋਖ ਕੀਤੀ ਤੇ ਇਸਨੂੰ ਛੇ ਹਿੱਸਿਆਂ ਵਿੱਚ ਵੰਡਿਆ। ਪਹਿਲੇ ਹਿੱਸੇ ਵਿੱਚ ਉਸਨੇ ਖ਼ਤਰਿਆਂ ਦਾ ਵਰਨਣ ਕੀਤਾ, ਜੋ ਉਸਨੂੰ ਯਾਤਰਾ ਸਮੇਂ ਵਾਪਰੇ ਸਨ। ਉਪਰੰਤ ਉਸਨੇ ਅਲੱਗ-ਅਲੱਗ ਵਿਸ਼ਿਆਂ ਤੇ ਪੁਸਤਕ ਲਿਖਣੀ ਸੀ- ਜੀਵ ਵਿਗਿਆਨ, ਤਾਰਾ ਵਿਗਿਆਨ, ਭੌਤਿਕ ਵਿਗਿਆਨ, ਧਰਤ ਵਿਗਿਆਨ, ਬਨਸਪਤ ਵਿਗਿਆਨ ਅਤੇ ਨਵੇਂ ਸਪੇਨ ਵਿੱਚ ਸਪੇਨ ਅਤੇ ਪੁਰਤਗਾਲ ਦੇ ਲੋਕਾਂ ਦਾ ਰਾਜਨੀਤਿਕ ਅਤੇ ਸੱਭਿਆਚਾਰਕ ਇਤਿਹਾਸ। ਕਾਸਮੋਸ ਇਸ ਵਿਗਿਆਨੀ ਦੇ ਜੀਵਨ ਦੇ ਅੰਤਲੇ ਸਮੇਂ ਦੀ ਰਚਨਾ ਹੈ। ਜਿਸ ਸਮੇਂ ਇਹ ਰਚਨਾ ਛਪ ਕੇ ਤਿਆਰ ਹੋ, ਹੰਬੋਲਟ ਦੀ ਉਮਰ ਉਸ ਸਮੇਂ ਨੱਬੇ ਸਾਲ ਦੇ ਲਗਭਗ ਸੀ।

ਮਹਾਨਤਾ ਅਤੇ ਪ੍ਰਸਿੱਧੀ

ਸੋਧੋ

ਹੰਬੋਲਟ ਦੀਆਂ ਰਚਨਾਵਾਂ ਅਤੇ ਗੱਲਬਾਤੀ ਸ਼ਕਤੀਆਂ ਨੇ ਉਸਨੂੰ ਬਹੁਤ ਪ੍ਰਸਿੱਧ ਕੀਤਾ। ਹੰਬੋਲਟ ਨੂੰ ਬਰਲਿਨ ਵਿੱਚ ਭਾਸ਼ਣ ਦੇਣ ਲ ਸੱਦਿਆ ਗਿਆ। ਇਸ ਇਕੱਤਰਤਾ ਵਿੱਚ ਉਸ ਦਾ ਪਰਮ ਮਿੱਤਰ ਪ੍ਰਸ਼ੀਆ ਦਾ ਬਾਦਸ਼ਾਹ ਵੀ ਆਇਆ ਹੋਇਆ ਸੀ। ਉਸ ਨੇ ਹੰਬੋਲਟ ਨੂੰ ਰਾਜ ਦੀ ਸਲਾਹਕਾਰ ਸਭਾ ਦਾ ਮੈਂਬਰ ਥਾਪਿਆ ਅਤੇ ਉਸ ਤੋਂ ਬਾਅਦ ਹੰਬੋਲਟ ਨੂੰ 'ਸ੍ਰੀਮਾਨ ਬੈਰਨ ਵਾਨ ਹੰਬੋਲਟ' ਦੇ ਨਾਮ ਨਾਲ ਸੰਬੋਧਨ ਕੀਤਾ ਜਾਣ ਲੱਗਾ। ਅਮਰੀਕਾ ਦਾ ਕਵੀ, ਬੇਅਰਡ ਟੇਲਰ ਇਸ ਮਹਾਨ ਵਿਗਿਆਨੀ ਦੇ ਦਰਸ਼ਨ ਕਰਨ ਲ ਉਚੇਚਾ ਬਰਲਿਨ ਆਇਆ ਸੀ। ਹਰ ਕੋ ਉਸਦਾ ਸਤਿਕਾਰ ਕਰਦਾ ਸੀ, ਉਹ ਇੱਕ ਮਹਾਨ ਵਿਗਿਆਨੀ ਅਤੇ ਵਿਦਵਾਨ ਸੀ।

ਹੰਬੋਲਟ ਦੇ ਮਿੱਤਰਾਂ ਦਾ ਵਿਚਾਰ ਸੀ ਕਿ ਉਹ ਆਪਣੇ ਜੀਵਨ ਦੇ ਨੱਬੇ ਵਰ੍ਹੇ ਵੀ ਪੂਰੇ ਕਰਨਗੇ ਪਰ ਅਪ੍ਰੈਲ ਦਾ ਮਹੀਨਾ ਆਇਆ। ਅਲੈਗਜ਼ੈਂਡਰ ਵਾਨ ਹੰਬੋਲਟ ਦੀ ਮੌਤ 6 ਮ, 1859 ਨੂੰ ਬਰਲਿਨ (ਜਰਮਨੀ) ਵਿਖੇ ਹੋ।

ਹਵਾਲੇ

ਸੋਧੋ

ਬਾਹਰੀ ਕੜੀਆਂ

ਸੋਧੋ

ਪੋਰਟਲ

ਸੋਧੋ

ਆਨਲਾਈਨ ਸਰੋਤ

ਸੋਧੋ