ਤੁਗ਼ਲਕ ਵੰਸ਼

ਵੰਸ਼
(ਤੁਗਲਕ ਵੰਸ਼ ਤੋਂ ਰੀਡਿਰੈਕਟ)

ਤੁਗ਼ਲਕ ਵੰਸ਼[4] ਇੱਕ ਮੁਸਲਿਮ ਵੰਸ਼ ਸੀ, ਜਿਸ ਵਿੱਚ ਕਿ ਤੁਰਕੋ-ਭਾਰਤੀ ਮੂਲ ਦੇ ਰਾਜੇ ਸਨ[5] ਜਿਹਨਾਂ ਨੇ ਕਿ ਦਿੱਲੀ ਸਲਤਨਤ 'ਤੇ ਮੱਧਕਾਲੀਨ ਭਾਰਤ ਸਮੇਂ ਰਾਜ ਕੀਤਾ।[6] ਇਸ ਦੀ ਸ਼ੁਰੂਆਤ ਦਿੱਲੀ ਵਿੱਚ 1320 ਵਿੱਚ ਹੋਈ ਸੀ, ਉਸ ਸਮੇਂ ਗਿਆਸਉੱਦੀਨ ਤੁਗ਼ਲਕ ਦੀ ਸਰਪ੍ਰਸਤੀ ਹੇਠ ਇਸਦੀ ਸ਼ੁਰੂਆਤ ਕੀਤੀ ਗਈ ਸੀ। ਇਸ ਵੰਸ਼ ਦਾ ਅੰਤ 1413 ਵਿੱਚ ਹੋ ਗਿਆ ਸੀ।[1][7]

ਤੁਗ਼ਲਕ ਵੰਸ਼
1320–1413[1]
ਦਿੱਲੀ ਸਲਤਨਤ ਦਾ ਸਾਮਰਾਜ 1330-1335 ਈਸਵੀ
ਰਾਜਧਾਨੀ ਦਿੱਲੀ
ਭਾਸ਼ਾਵਾਂ ਫ਼ਾਰਸੀ (ਮੁੱਖ ਭਾਸ਼ਾ)[2]
ਧਰਮ ਮੁੱਖ: ਸੁੰਨੀ ਇਸਲਾਮ
ਹੋਰ: ਹਿੰਦੂ ਧਰਮ,[3] ਸ਼ੀਆ
ਸਰਕਾਰ ਸਲਤਨਤ
ਸੁਲਤਾਨ
 •  1321–1325 ਗ਼ਿਆਸੁੱਦੀਨ ਤੁਗ਼ਲਕ
 •  1325–1351 ਮੁਹੰਮਦ ਬਿਨ ਤੁਗ਼ਲਕ
 •  1351–1388 ਫ਼ਿਰੋਜ ਸ਼ਾਹ ਤੁਗ਼ਲਕ
 •  1388–1413 ਗਿਆਸਉੱਦੀਨ ਤੁਗ਼ਲਕ ਸ਼ਾਹ / ਅਬੂ ਬਕਰ ਸ਼ਾਹ / ਮੁਹੰਮਦ ਸ਼ਾਹ / ਮਹਿਮੂਦ ਤੁਗ਼ਲਕ / ਨੁਸਰਤ ਸ਼ਾਹ
ਇਤਿਹਾਸਕ ਜ਼ਮਾਨਾ ਮੱਧਕਾਲ
 •  ਸ਼ੁਰੂ 1320
 •  ਖ਼ਤਮ 1413[1]
Area 32,00,000 km² (12,35,527 sq mi)
ਸਾਬਕਾ
ਅਗਲਾ
ਖ਼ਿਲਜੀ ਵੰਸ਼
ਸਇਦ ਵੰਸ਼
ਵਿਜੈਨਗਰ ਸਾਮਰਾਜ
ਬਾਹਮਣੀ ਸਲਤਨਤ
ਬੰਗਾਲ ਸਲਤਨਤ
ਗੁਜਰਾਤ ਸਲਤਨਤ
ਹੁਣ  ਭਾਰਤ
 ਨੇਪਾਲ
 ਪਾਕਿਸਤਾਨ
 ਬੰਗਲਾਦੇਸ਼ ਦਾ ਹਿੱਸਾ
Warning: Value specified for "continent" does not comply

ਮੁਹੰਮਦ ਬਿਨ ਤੁਗ਼ਲਕ ਦੀਆਂ ਸੈਨਿਕ ਕਾਰਵਾਈਆਂ ਕਾਰਨ ਇਸ ਵੰਸ਼ ਦਾ ਕਾਫ਼ੀ ਵਿਸਥਾਰ ਹੋ ਗਿਆ ਸੀ ਅਤੇ 1330 ਤੋਂ 1335 ਵਿਚਕਾਰ ਇਹ ਆਪਣੇ ਸਿਖ਼ਰ ਤੇ ਸੀ। ਮੰਨਿਆ ਜਾਂਦਾ ਹੈ ਕਿ ਇਸ ਵੰਸ਼ ਸਮੇਂ ਅੱਤਿਆਚਾਰ ਅਤੇ ਜ਼ੁਲਮ ਵਿੱਚ ਵਾਧਾ ਹੋ ਗਿਆ ਸੀ।[8]

ਇਤਿਹਾਸਸੋਧੋ

ਖ਼ਿਲਜੀ ਵੰਸ਼ ਨੇ 1320 ਤੋਂ ਪਹਿਲਾਂ ਦਿੱਲੀ ਸਲਤਨਤ 'ਤੇ ਰਾਜ ਕੀਤਾ ਸੀ। ਇਸਦਾ ਆਖ਼ਰੀ ਸ਼ਾਸ਼ਕ ਖੁਸਰੋ ਖ਼ਾਨ ਇੱਕ ਹਿੰਦੂ ਸੀ, ਜਿਸਨੇ ਧਰਮ ਪਰਿਵਰਤਨ ਕਰ ਲਿਆ ਸੀ ਅਤੇ ਇਸਲਾਮ ਅਪਣਾ ਲਿਆ ਸੀ। ਫਿਰ ਉਸਨੇ ਦਿੱਲੀ ਸਲਤਨਤ ਵਿੱਚ ਸੈਨਾ ਦੇ ਮੁਖੀ ਵਜੋਂ ਆਪਣੀ ਸੇਵਾ ਨਿਭਾਈ ਸੀ।[9] ਖੁਸਰੋ ਖ਼ਾਨ ਨੇ ਮਲਿਕ ਕਫ਼ੂਰ ਨਾਲ ਮਿਲ ਕੇ ਅਲਾਉੱਦੀਨ ਖ਼ਿਲਜੀ ਲੀ ਵੱਖ-ਵੱਖ ਸੈਨਿਕ ਮੁਹਿੰਮਾ ਵਿੱਚ ਹਿੱਸਾ ਲਿਆ ਅਤੇ ਉਹਨਾਂ ਨੇ ਭਾਰਤ ਦੇ ਗ਼ੈਰ-ਮੁਸਲਿਮ ਰਾਜਵੰਸ਼ਾਂ ਦਾ ਖ਼ਾਤਮਾ ਕਰਕੇ ਆਪਣੀ ਸਲਤਨਤ ਦਾ ਵਿਸਥਾਰ ਕਰਨ ਵਿੱਚ ਪੂਰਾ ਯੋਗਦਾਨ ਪਾਇਆ।[10][11]

ਅਲਾਉੱਦੀਨ ਖ਼ਿਲਜੀ ਦੀ 1316 ਵਿੱਚ ਬਿਮਾਰ ਹੋ ਜਾਣ ਕਾਰਨ ਮੌਤ ਹੋ ਗਈ,[12] ਫਿਰ ਖੁਸਰੋ ਖ਼ਾਨ ਨੇ ਅਲਾਉੱਦੀਨ ਖ਼ਿਲਜੀ ਦੇ ਪੁੱਤਰ ਮੁਬਾਰਕ ਖ਼ਿਲਜੀ ਨੂੰ ਮਾਰ ਕੇ ਜੂਨ 1320 ਵਿੱਚ ਸ਼ਕਤੀ ਆਪਣੇ ਹੱਥਾਂ ਵਿੱਚ ਲੈ ਲਈ ਸੀ।[13] ਇਸ ਕਰਕੇ, ਦਿੱਲੀ ਵਿੱਚ ਖ਼ਿਲਜੀ ਵੰਸ਼ ਦੇ ਬਾਕੀ ਸਹਾਇਕਾਂ ਜਾਂ ਲੋਕਾਂ ਵਿੱਚ ਉਸ ਪ੍ਰਤੀ ਨਜ਼ਰੀਆ ਬਦਲ ਗਿਆ ਅਤੇ ਉਹ ਉਸਦੀ ਮਦਦ ਕਰਨ ਤੋਂ ਇਨਕਾਰੀ ਹੋ ਗਏ ਸਨ। ਫਿਰ ਦਿੱਲੀ ਦੇ ਰਾਜ-ਲੋਕਾਂ ਨੇ ਗਾਜ਼ੀ ਮਲਿਕ ਨੂੰ, ਜੋ ਕਿ ਉਸ ਸਮੇਂ ਖ਼ਿਲਜੀ ਵੰਸ਼ ਵੱਲੋਂ ਪੰਜਾਬ ਦਾ ਗਵਰਨਰ ਸੀ, ਨੂੰ ਕਿਹਾ ਕਿ ਉਹ ਦਿੱਲੀ ਤੇ ਹਮਲਾ ਕਰੇ ਅਤੇ ਖੁਸਰੋ ਖ਼ਾਨ ਦੇ ਇਸ ਸ਼ਾਸ਼ਨ ਦਾ ਅੰਤ ਕਰੇ। 1320 ਵਿੱਚ, ਗਾਜ਼ੀ ਮਲਿਕ ਨੇ ਦਿੱਲੀ ਤੇ ਹਮਲਾ ਕਰ ਦਿੱਤਾ ਅਤੇ ਖੁਸਰੋ ਖ਼ਾਨ ਨੂੰ ਮਾਰ ਦਿੱਤਾ।[14]

ਸ਼ਾਸ਼ਕਸੋਧੋ

ਨਾਮ ਨਿੱਜੀ ਨਾਮ ਖੇਤਰ
Sultan Ghiyath-ud-din Tughluq Shah
سلطان غیاث الدین تغلق شاہ
ਗਿਆਸੁੱਦੀਨ ਤੁਗ਼ਲਕ
غازی ملک
1321–1325
Sultan Muhammad Adil bin Tughluq Shah
سلطان محمد عادل بن تغلق شاہ
ਉਲਗ ਖ਼ਾਨ
الغ خان
ਜੂਨਾ ਖ਼ਾਨ
جنا خان
ਮੁਹੰਮਦ ਬਿਨ ਤੁਗ਼ਲਕ
ملک فخر الدین
1325–1351
Sultan Feroze Shah Tughluq
سلطان فیروز شاہ تغلق
ਫ਼ਿਰੋਜ ਸ਼ਾਹ ਤੁਗ਼ਲਕ
ملک فیروز ابن ملک رجب
1351–1388
Sultan Ghiyath-ud-din Tughluq Shah
سلطان غیاث الدین تغلق شاہ
ਤੁਗ਼ਲਕ ਖ਼ਾਨ
تغلق خان ابن فتح خان ابن فیروز شاہ
1388–1389
Sultan Abu Bakr Shah
سلطان ابو بکر شاہ
ਸੁਲਤਾਨ ਅਬੂ ਬਕਰ ਸ਼ਾਹ ਤੁਗ਼ਲਕ
ابو بکر خان ابن ظفر خان ابن فتح خان ابن فیروز شاہ
1389–1390
Sultan Muhammad Shah
سلطان محمد شاہ
ਸੁਲਤਾਨ ਮੁਹੰਮਦ ਸ਼ਾਹ ਤੁਗ਼ਲਕ
محمد شاہ ابن فیروز شاہ
1390–1394
Sultan Ala-ud-din Sikandar Shah
سلطان علاءالدین سکندر شاہ
ਅਲਾ ਉਦ-ਦੀਨ ਸਿਕੰਦਰ ਸ਼ਾਹ
ھمایوں خان
1394
Sultan Nasir-ud-din Mahmud Shah Tughluq
سلطان ناصر الدین محمود شاہ تغلق
ਨਾਸਿਰ-ਉਦ-ਦੀਨ ਮਹਿਮੂਦ ਸ਼ਾਹ ਤੁਗ਼ਲਕ
محمود شاہ ابن محمد شاہ
1394–1412/1413
Sultan Nasir-ud-din Nusrat Shah Tughluq
سلطان ناصر الدین نصرت شاہ تغلق
ਨਸੀਰ-ਉਦ-ਦੀਨ ਨੁਸਰਤ ਸ਼ਾਹ ਤੁਗ਼ਲਕ
نصرت خان ابن فتح خان ابن فیروز شاہ
1394–1398
 • ਰੰਗਦਾਰ ਲਾਇਨ੍ਹਾਂ ਆਖ਼ਰੀ ਦੋ ਸ਼ਾਸ਼ਕਾਂ ਨੂੰ ਦਰਸਾ ਰਹੀਆਂ ਹਨ; ਪਹਿਲਾ ਫ਼ਿਰੋਜਾਬਾਦ ਅਤੇ ਦੂਸਰਾ ਦਿੱਲੀ

ਭਾਰਤੀ-ਇਸਲਾਮੀ ਇਮਾਰਤਾਂਸੋਧੋ

 
ਮੁਲਤਾਨ, ਪਾਕਿਸਤਾਨ ਵਿੱਚ ਸ਼ਾਹ ਰੁਕਨ-ਏ-ਆਲਮ ਦਾ ਮਕਬਰਾ[15]

ਤੁਗ਼ਲਕ ਵੰਸ਼ ਦੇ ਸੁਲਤਾਨਾਂ ਨੇ ਖ਼ਾਸ ਕਰਕੇ ਫ਼ਿਰੋਜ ਸ਼ਾਹ ਤੁਗ਼ਲਕ ਨੇ ਕਈ ਇਮਾਰਤਾਂ ਬਣਵਾਈਆਂ ਜੋ ਉਸ ਸਮੇਂ ਦੇ ਆਰਕੀਟੈਕਚਰ ਨੂੰ ਦਰਸਾਉਂਦੀਆਂ ਹਨ।[16]

ਹਵਾਲੇਸੋਧੋ

 1. 1.0 1.1 Edmund Wright (2006), A Dictionary of World History, 2nd Edition, Oxford University Press, ISBN 9780192807007
 2. "Arabic and Persian Epigraphical Studies - Archaeological Survey of India". Asi.nic.in. Retrieved 2010-11-14. 
 3. Henry Sharp (1938), DELHI: A STORY IN STONE, Journal of the Royal Society of Arts, Vol. 86, No. 4448, pp 321-327
 4. The historical spelling is Ṭughlāq (طغلاق).
 5. Jamal Malik (2008). Islam in South Asia: A Short History. Brill Publishers. p. 104. 
 6. Lombok, E.J. Brill's First Encyclopedia of Islam, Vol 5, ISBN 90-04-09796-1, pp 30, 129-130
 7. Sen, Sailendra (2013). A Textbook of Medieval Indian History. Primus Books. pp. 90–102. ISBN 978-9-38060-734-4. 
 8. W. Haig (1958), The Cambridge History of India: Turks and Afghans, Volume 3, Cambridge University Press, pp 153-163
 9. Vincent Smith, The Oxford Student's History of India ਗੂਗਲ ਬੁਕਸ 'ਤੇ, Oxford University Press, pp 81-82
 10. William Hunter (1903), A Brief History of the Indian Peoples, p. 123, ਗੂਗਲ ਬੁਕਸ 'ਤੇ, Frowde - Publisher to the Oxford University, London, 23rd Edition, pages 123-124
 11. Elliot and Dowson (Translators), Tarikh-I Alai Amir Khusru, The History of India by its own Historians - The Muhammadan Period, Volume 3, Trubner London, pages 67-92; Quote - "The Rai again escaped him, and he ordered a general massacre at Kandur. He heard that in Brahmastpuri there was a golden idol. (He found it). He then determined on razing the beautiful temple to the ground. The roof was covered with rubies and emeralds, in short it was the holy place of the Hindus, which Malik dug up from its foundations with greatest care, while heads of idolaters fell to the ground and blood flowed in torrents. The Musulmans destroyed all the lings (idols). Much gold and valuable jewels fell into the hands of the Musulmans who returned to the royal canopy in April 1311 AD. Malik Kafur and the Musulmans destroyed all the temples at Birdhul, and placed in the plunder in the public treasury."
 12. Tarikh-I Firoz Shahi Ziauddin Barni, The History of India by its own Historians - The Muhammadan Period, Volume 3, Trubner London, pages 214-218
 13. Holt et al. (1977), The Cambridge History of Islam, Vol 2, ISBN 978-0521291378, pp 11-15
 14. Mohammad Arshad (1967), An Advanced History of Muslim Rule in Indo-Pakistan, OCLC 297321674, pp 90-92
 15. Bloom, Jonathan (1995). The Art and Architecture of Islam 1250-1800. Yale University Press. ISBN 9780300064650. Retrieved 25 September 2017. 
 16. William McKibben (1994), The Monumental Pillars of Fīrūz Shāh Tughluq. Ars orientalis, Vol. 24, pp 105-118