ਦੁਨੀਆ ਦੇ ਨਵੇਂ ਸੱਤ ਅਜੂਬੇ

ਦੁਨੀਆ ਦੇ ਨਵੇਂ ਸੱਤ ਅਜੂਬੇ (2001-2007) 2001 ਵਿੱਚ 200 ਮੌਜੂਦਾ ਸਮਾਰਕਾਂ ਦੇ ਸਮੂਹ ਵਿੱਚੋਂ ਦੁਨੀਆ ਦੇ ਅਜੂਬੇ ਚੁਣਨ ਲਈ ਅਰੰਭੀ ਗਈ ਪਹਿਲ-ਕਦਮੀ ਸੀ। ਇਸ ਪ੍ਰਸਿੱਧੀ ਚੋਣ ਦਾ ਆਗੂ ਕੈਨੇਡੀਆਈ-ਸਵਿਸ ਬਰਨਾਰਡ ਵੈਬਰ[1] ਅਤੇ ਇਸ ਦਾ ਪ੍ਰਬੰਧ ਜ਼ੂਰਿਖ਼, ਸਵਿਟਜ਼ਰਲੈਂਡ ਵਿਖੇ ਅਧਾਰਤ ਨਿਊ7ਵੰਡਰਜ਼ ਫ਼ਾਊਂਡੇਸ਼ਨ (New7Wonders Foundation) ਵੱਲੋਂ ਕੀਤਾ ਗਿਆ ਅਤੇ ਜੇਤੂਆਂ ਦਾ ਐਲਾਨ 7 ਜੁਲਾਈ, 2007 ਨੂੰ ਲਿਸਬਨ ਵਿਖੇ ਕੀਤਾ ਗਿਆ।[2]

ਦੁਨੀਆ ਦੇ ਨਵੇਂ 7 ਅਜੂਬੇ

ਨਿਊ7ਵੰਡਰਜ਼ ਫ਼ਾਊਂਡੇਸ਼ਨ ਦਾ ਦਾਅਵਾ ਹੈ ਕਿ ਇੰਟਰਨੈੱਟ ਜਾਂ ਫ਼ੋਨ ਰਾਹੀਂ ਕੁੱਲ 100,000,000 ਤੋਂ ਵੱਧ ਵੋਟਾਂ ਪਈਆਂ ਸਨ। ਬਹੁਭਾਗੀ ਵੋਟਾਂ ਨੂੰ ਰੋਕਣ ਦਾ ਕੋਈ ਵਸੀਲਾ ਨਹੀਂ ਕੀਤਾ ਗਿਆ ਸੀ; ਸੋ ਚੋਣ ਨੂੰ "ਬੇਸ਼ੱਕ ਗ਼ੈਰ-ਵਿਗਿਆਨਕ" ਕਰਾਰ ਦਿੱਤਾ ਗਿਆ।[3]

ਇਸ ਪ੍ਰੋਗਰਾਮ ਨੇ ਬਹੁਤ ਸਾਰੀਆਂ ਅਧਿਕਾਰਕ ਪ੍ਰਤੀਕਿਰਿਆਵਾਂ ਨੂੰ ਆਕਰਸ਼ਤ ਕੀਤਾ। ਕੁਝ ਦੇਸ਼ਾਂ ਨੇ ਆਪਣੇ ਆਖ਼ਰੀ ਗੇੜ ਦੇ ਖਿਡਾਰੀਆਂ ਦੀ ਦਲਾਲੀ ਕੀਤੀ ਅਤੇ ਵੱਧ ਤੋਂ ਵੱਧ ਵੋਟਾਂ ਦਿਵਾਉਣ ਦਾ ਜਤਨ ਕੀਤਾ ਜਦਕਿ ਕੁਝ ਨੇ ਇਸ ਪ੍ਰਤੀਯੋਗਤਾ ਨੂੰ ਨਗੂਣਾ ਦੱਸਿਆ ਅਤੇ ਇਸ ਦੀ ਅਲੋਚਨਾ ਕੀਤੀ।[2][2][3]

ਜੇਤੂ

ਸੋਧੋ
 
ਨਵੇਂ ਸੱਤ ਅਜੂਬਿਆਂ ਦੇ ਜੇਤੂਆਂ ਦੀ ਸਥਿਤੀ।
ਅਜੂਬਾ ਸਥਿਤੀ ਤਸਵੀਰ
ਤਾਜ ਮਹੱਲ
ताज महल
تاج محل
ਆਗਰਾ, ਉੱਤਰ ਪ੍ਰਦੇਸ਼, ਭਾਰਤ  
ਚੀਚੇਨ ਇਟਜ਼ਾ
Chi'ch'èen Ìitsha'
ਯੁਕਾਤਾਨ, ਮੈਕਸੀਕੋ  
ਯੀਸੂ ਮੁਕਤੀਦਾਤਾ
O Cristo Redentor
ਰਿਓ ਡੇ ਹਾਨੇਈਰੋ, ਬ੍ਰਾਜ਼ੀਲ  
ਕੋਲੋਸੀਓ
Colosseo
ਰੋਮ, ਇਟਲੀ  
ਚੀਨ ਦੀ ਮਹਾਨ ਦਿਵਾਰ
万里长城
Wànlǐ Chángchéng
ਚੀਨ  
ਮਾਚੂ ਪਿਕਚੂ
Machu Picchu
ਕੂਸਕੋ ਖੇਤਰ, ਪੇਰੂ  
ਪੇਤਰਾ
البتراء
ਅਲ-ਬਤਰਾʾ
ਮਾਆਨ ਰਾਜਪਾਲੀ, ਜਾਰਡਨ  

ਮਿਸਰ ਦਾ ਗੀਜ਼ਾ ਪਿਰਾਮਿਡ, ਜੋ ਇੱਕੋ-ਇੱਕ ਸਾਬਤ ਪੁਰਾਤਨ ਅਜੂਬਾ ਹੈ, ਨੂੰ ਸਨਮਾਨੀ ਦਰਜਾ ਦਿੱਤਾ ਗਿਆ ਸੀ।

ਅਜੂਬਾ ਸਥਿਤੀ ਤਸਵੀਰ
ਗੀਜ਼ਾ ਪਿਰਾਮਿਡ ਭਵਨ-ਸਮੂਹ
أهرام الجيزة
ਗੀਜ਼ਾ, ਮਿਸਰ  

ਹੋਰ ਆਖ਼ਰੀ ਗੇੜ ਦੇ ਖਿਡਾਰੀ

ਸੋਧੋ

ਆਖ਼ਰੀ ਗੇੜ ਦੇ ਹੋਰ 13 ਖਿਡਾਰੀ ਸਨ:

ਅਜੂਬਾ ਸਥਿਤੀ ਤਸਵੀਰ
ਐਥਨਜ਼ ਦੀ ਗੜ੍ਹੀ ਐਥਨਜ਼, ਯੂਨਾਨ  
ਆਲਾਂਬਰਾ ਗ੍ਰਾਨਾਦਾ, ਸਪੇਨ  
ਅੰਗਕੋਰ ਵਤ ਅੰਗਕੋਰ, ਕੰਬੋਡੀਆ  
ਆਈਫ਼ਲ ਬੁਰਜ ਪੈਰਿਸ, ਫ਼ਰਾਂਸ  
ਹਾਜੀਆ ਸੋਫ਼ੀਆ ਇਸਤਾਂਬੁਲ, ਤੁਰਕੀ  
ਕੀਓਮੀਜ਼ੂ-ਦੇਰਾ ਕਿਓਤੋ, ਜਪਾਨ  
ਮੋਆਈ ਈਸਟਰ ਟਾਪੂ, ਚਿਲੀ  
ਨੌਇਸ਼ਵਾਨਸ਼ਟਾਈਨ ਫ਼ਿਊਸਨ, ਜਰਮਨੀ  
ਲਾਲ ਚੌਂਕ ਮਾਸਕੋ, ਰੂਸ  
ਖ਼ਲਾਸੀ ਦਾ ਬੁੱਤ ਨਿਊ ਯਾਰਕ, ਸੰਯੁਕਤ ਰਾਜ  
ਸਟੋਨਹੈਂਜ ਏਮਜ਼ਬਰੀ, ਸੰਯੁਕਤ ਬਾਦਸ਼ਾਹੀ  
ਸਿਡਨੀ ਓਪੇਰਾ ਹਾਊਸ ਸਿਡਨੀ, ਆਸਟਰੇਲੀਆ  
ਤਿੰਬਕਤੂ ਤਿੰਬਕਤੂ, ਮਾਲੀ  

ਬਾਹਰੀ ਕੜੀਆਂ

ਸੋਧੋ

ਹਵਾਲੇ

ਸੋਧੋ
  1. The project founder Bernard Weber - A Short History
  2. 2.0 2.1 2.2 Dwoskin, Elizabeth (2007-07-09). "Vote for Christ". Newsweek. ISSN 0028-9604.
  3. 3.0 3.1 The Seven Wonders of the World, 2.0, Los Angeles Times, 2007-07-07]

[[ਸ਼੍ਰੇਣੀ:ਦੁਨੀਆ ਦੇ ਅਜੂਬੇ}}