2 ਮਾਰਚ
<< | ਮਾਰਚ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | |||||
3 | 4 | 5 | 6 | 7 | 8 | 9 |
10 | 11 | 12 | 13 | 14 | 15 | 16 |
17 | 18 | 19 | 20 | 21 | 22 | 23 |
24 | 25 | 26 | 27 | 28 | 29 | 30 |
31 | ||||||
2024 |
2 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 61ਵਾਂ (ਲੀਪ ਸਾਲ ਵਿੱਚ 62ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 304 ਦਿਨ ਬਾਕੀ ਹਨ।
ਵਾਕਿਆ
ਸੋਧੋ- 1807 – ਅਮਰੀਕਨ ਕਾਂਗਰਸ ਨੇ ਗ਼ੁਲਾਮਾਂ ਦੀ ਵੇਚ ਅਤੇ ਖ਼ਰੀਦ 'ਤੇ ਪਹਿਲੀ ਜਨਵਰੀ, 1808 ਤੋਂ ਪਾਬੰਦੀ ਲਾਈ।
- 1819 – ਅਮਰੀਕਾ ਨੇ ਪਹਿਲਾ ਇਮੀਗਰੇਸ਼ਨ ਕਾਨੂੰਨ ਪਾਸ ਕੀਤਾ।
- 1888 – ਕੌਾਸਤੈਂਤੀਨੋਪਲ (ਹੁਣ ਇਸਤਾਨਬੁਲ) ਕਨਵੈਨਸ਼ਨ' ਨੇ ਸੁਏਸ ਨਹਿਰ ਵਿੱਚ ਜਹਾਜ਼ਾਂ ਦੀ ਖੁਲੇਆਮ ਆਵਾਜਾਈ ਦਾ ਮੁਆਹਦਾ ਕੀਤਾ।
- 1918 – ਗ਼ਦਰ ਪਾਰਟੀ ਦੇ ਆਗੂ ਭਾਨ ਸਿੰਘ ਸੁਨੇਤ ਜੇਲ ਵਿੱਚ ਸ਼ਹੀਦ।
- 1923 – ਮਸ਼ਹੂਰ ਟਾਈਮ (ਪਤ੍ਰਿਕਾ)' ਛਪਣਾ ਸ਼ੁਰੂ ਹੋਇਆ।
- 1925 – ਜਾਪਾਨ ਦੇ ਹਾਊਸ ਆਫ਼ ਲਾਰਡਜ਼ ਨੇ ਮਰਦਾਂ ਵਾਸਤੇ ਵੋਟ ਦੇ ਹੱਕ ਨੂੰ ਤਸਲੀਮ ਕੀਤਾ। ਉਦੋਂ ਜਾਪਾਨ ਵਿੱਚ ਆਮ ਚੋਣਾਂ ਨਹੀਂ ਹੁੰਦੀਆਂ ਸਨ।
- 1946 – ਹੋ ਚੀ ਮਿੰਨ੍ਹ ਵੀਅਤਨਾਮ ਦਾ ਰਾਸ਼ਟਰਪਤੀ ਚੁਣਿਆ ਗਿਆ।
- 1949 – ਮਾਸਟਰ ਤਾਰਾ ਸਿੰਘ ਦੀ ਗਿ੍ਫ਼ਤਾਰੀ ਵਿਰੁਧ ਪ੍ਰੋਟੈਸਟ ਦਿਨ ਮਨਾਇਆ ਗਿਆ
- 1956 – ਮਰਾਕੋ ਮੁਲਕ ਨੇ ਫ਼ਰਾਂਸ ਤੋਂ ਆਜ਼ਾਦ ਹੋਣ ਦਾ ਐਲਾਨ ਕੀਤਾ।
- 1976 – ਅਮਰੀਕਾ ਦੇ ਵਾਲਟ ਡਿਜ਼ਨੀ ਨੂੰ ਦੇਖਣ ਆਉਣ ਵਾਲਿਆਂ ਦੀ ਗਿਣਤੀ 5 ਕਰੋੜ ਤੋਂ ਟੱਪ ਗਈ।
- 1989 – ਸਿੰਗਰ ਮੈਡੋਨਾ ਦਾ 'ਲਾਈਕ ਏ ਪਰੇਅਰ' ਰਿਕਾਰਡ ਰੀਲੀਜ਼ ਹੋਇਆ।
- 1990 – ਅਮਰੀਕਾ ਵਿੱਚ 'ਗਰੇਅ ਹਾਊਾਡ' ਬਸਾਂ ਦੀ ਹੜਤਾਲ ਨੇ ਸਾਰੇ ਮੁਲਕ 'ਚ ਭੜਥੂ ਪਾਇਆ, ਸਾਰੇ ਪਾਸੇ ਮੁਸਾਫ਼ਰਾਂ ਨੂੰ ਬੇਹਦ ਮੁਸ਼ਕਿਲ ਆਈ।
- 1997 – ਕਰੋੜਪਤੀ ਸਾਊਦੀ ਸ਼ਹਿਜ਼ਾਦੇ ਅਲ ਵਲੀਦ ਬਿਨ ਤਾਲਾਤ ਨੇ ਅਮਰੀਕਾ ਦੀ 'ਐਪਲ' ਕੰਪਨੀ ਦੇ 5% ਹਿੱਸੇ ਖ਼ਰੀਦ ਲਏ।
ਜਨਮ
ਸੋਧੋ- 1909 – ਕਪੂਰ ਸਿੰਘ ਆਈ. ਸੀ। ਐਸ, ਸਿੱਖ ਵਿਦਵਾਨ
- 1931 – ਮਿਖਾਇਲ ਗੋਰਬਾਚੇਵ, ਨੋਬਲ ਇਨਾਮ ਜੇਤੂ ਸੋਵੀਅਤ ਸਿਆਸਤਦਾਨ
ਮੌਤ
ਸੋਧੋ- 1949 – ਸਰੋਜਿਨੀ ਨਾਇਡੂ, ਭਾਰਤੀ ਕਵਿਤਰੀ
- 1972 – ਨਾਸਿਰ ਕਾਜ਼ਮੀ, ਪਾਕਿਸਤਾਨੀ ਉਰਦੂ ਸ਼ਾਇਰ
ਛੁੱਟੀਆਂ ਅਤੇ ਹੋਰ ਦਿਨ
ਸੋਧੋ- ਕਿਸਾਨ ਦਿਵਸ (ਬਰਮਾ)