ਨੀਤੂ ਸਿੰਘ
ਨੀਤੂ ਸਿੰਘ ਇੱਕ ਬਾਲੀਵੁਡ ਅਦਾਕਾਰਾ ਹੈ ਅਤੇ 1980 ਵਿੱਚ ਰਿਸ਼ੀ ਕਪੂਰ ਨਾਲ ਵਿਆਹ ਹੋਣ ਕਾਰਨ ਇਸਨੂੰ "ਨੀਤੂ ਕਪੂਰ" ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਨੀਤੂ ਨੇ ਆਪਣਾ ਫ਼ਿਲਮੀ ਕਰੀਅਰ ਅੱਠ ਸਾਲ ਦੀ ਉਮਰ ਵਿੱਚ ਬੇਬੀ ਸੋਨੀਆ ਦੇ ਨਾਂ ਹੇਠ ਸ਼ੁਰੂ ਕੀਤਾ। ਇਸਨੇ 1966 ਵਿੱਚ ਦਸ ਲੱਖ ਫ਼ਿਲਮ ਵਿੱਚ ਰੂਪਾ ਦੀ ਅਤੇ ਦੋ ਕਲੀਆਂ ਵਿੱਚ ਦੁਹਰੀ ਭੂਮਿਕਾ ਨਿਭਾਈ। ਬਾਲ ਅਭਿਨੇਤਰੀ ਵਜੋ ਨੀਤੂ ਦੀ ਵਾਰਿਸ ਅਤੇ ਪਵਿਤਰ ਪਾਪੀ ਵਰਗੀ ਫਿਲਮਾਂ ਵੀ ਧਿਆਨ ਖਿੱਚਣ ਵਾਲੀਆਂ ਹਨ। ਨੀਤੂ ਨੇ ਮੁੱਖ ਅਭਿਨੇਤਰੀ ਦੀ ਭੂਮਿਕਾ 1972 ਵਿੱਚ ਰਿਕਸ਼ਾਵਾਲਾ ਫ਼ਿਲਮ ਵਿੱਚ ਨਿਭਾਉਣ ਤੋਂ ਸ਼ੁਰੂਆਤ ਕੀਤੀ। ਨੀਤੂ ਸਿੰਘ ਨੇ ਫ਼ਿਲਮ ਇੰਡਸਟਰੀ ਨੂੰ 1983 ਵਿੱਚ 1980 ਵਿੱਚ ਰਿਸ਼ੀ ਕਪੂਰ ਨਾਲ ਵਿਆਹ ਹੋਣ ਤੋਂ ਬਾਅਦ ਤਿਆਗ ਦਿੱਤਾ। ਭੂਤ ਲੰਮੇ ਸਮੇਂ ਬਾਅਦ, 26 ਸਾਲਾਂ ਬਾਅਦ ਨੀਤੂ ਨੇ ਦੁਬਾਰਾ ਬਾਲੀਵੁਡ ਵਿੱਚ ਪ੍ਰਵੇਸ਼ ਕੀਤਾ ਅਤੇ ਆਪਣੇ ਪਤੀ ਦੇ ਨਾਲ ਲਵ ਆਜ ਕਲ(2009), ਦੋ ਦੂਣੀ ਚਾਰ(2010), ਜਬ ਤਕ ਹੈ ਜਾਨ(2012) ਅਤੇ ਬੇਸ਼ਰਮ (2013) ਵਿੱਚ ਕੰਮ ਕੀਤਾ।
ਨੀਤੂ ਕਪੂਰ | |
---|---|
ਜਨਮ | ਨੀਤੂ ਸਿੰਘ 8 ਜੁਲਾਈ 1958 |
ਹੋਰ ਨਾਮ | ਬੇਬੀ ਸੋਨੀਆ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 1966–1972 (ਬਤੌਰ ਬਾਲ ਅਦਾਕਾਰਾ), 1972–1983, 2009–ਵਰਤਮਾਨ |
ਜੀਵਨ ਸਾਥੀ | ਰਿਸ਼ੀ ਕਪੂਰ (1979–present) |
ਬੱਚੇ | ਰਿਧਿਮਾ ਕਪੂਰ ਸਾਹਨੀ (b. 1980) ਰਣਬੀਰ ਕਪੂਰ (b. 1982) |
Parent(s) | ਦਰਸ਼ਨ ਸਿੰਘ Rajee Kaur |
ਮੁੱਢਲਾ ਜੀਵਨ
ਸੋਧੋਨੀਤੂ ਸਿੰਘ ਦਾ ਜਨਮ ਦਿੱਲੀ ਵਿੱਚ ਇੱਕ ਸਿੱਖ ਘਰਾਨੇ ਵਿੱਚ ਹੋਇਆ। ਇਸਦੇ ਮਾਤਾ ਪਿਤਾ ਦਾ ਨਾਂ ਰਾਜੀ ਕੌਰ ਅਤੇ ਦਰਸ਼ਨ ਸਿੰਘ ਸੀ। ਇਹ ਸ਼ਾਂਤੀ ਬਿਲਡਿੰਗ, ਪੇਦਾਰ ਰੋਡ, ਬੰਬਈ ਵਿੱਚ ਰਹਿੰਦੇ ਸਨ ਅਤੇ ਨੀਤੂ ਨੇ "ਹੀਲ ਗ੍ਰਾਂਜ ਹਾਈ ਸਕੂਲ", ਪੇਦਾਰ ਰੋਡ ਵਿੱਚ ਦਾਖ਼ਿਲਾ ਲਿਆ।
ਕੈਰੀਅਰ
ਸੋਧੋਨੀਤੂ ਸਿੰਘ ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਬਚਪਨ ਵਿੱਚ ਹੀ 1960ਵਿਆਂ ਦੇ ਅੰਤ ਵਿੱਚ ਦੋ ਕਲੀਆਂ ਫ਼ਿਲਮ ਤੋਂ ਕੀਤੀ। ਨੀਤੂ ਨੇ ਮੁੱਖ ਅਦਾਕਾਰਾ ਵਜੋਂ 1972 ਵਿੱਚ ਫ਼ਿਲਮ ਰਿਕਸ਼ਾਵਾਲਾ ਵਿੱਚ ਭੂਮਿਕਾ ਨਿਭਾਈ ਜੋ ਪਰਦੇ ਉੱਪਰ ਨਾਕਾਮਯਾਬ ਫਿਲਮ ਰਹੀ। 1973 ਵਿੱਚ ਨੀਤੂ ਨੂੰ ਯਾਦੋਂ ਕੀ ਬਾਰਾਤ ਫ਼ਿਲਮ ਵਿੱਚ ਛੋਟਾ ਰੋਲ ਮਿਲਿਆ ਜਿਸ ਨੂੰ ਬਹੁਤ ਸਫ਼ਲਤਾ ਪ੍ਰਾਪਤ ਹੋਈ ਅਤੇ ਫ਼ਿਲਮ ਵਿਚਲੇ ਗੀਤ "ਲੇਕਰ ਹਮ" ਉੱਪਰ ਕੀਤੇ ਡਾਂਸ ਨਾਲ ਨੀਤੂ ਨੂੰ ਬਹੁਤ ਪ੍ਰਸਿਧੀ ਮਿਲੀ ਅਤੇ ਇਸ ਤੋਂ ਬਾਅਦ ਨੀਤੂ ਨੂੰ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਮੁੱਖ ਭੂਮਿਕਾ ਲਈ ਆਫ਼ਰ ਪ੍ਰਾਪਤ ਹੋਏ। ਨੀਤੂ ਨੇ ਉਸ ਸਮੇਂ ਦੇ ਉੱਘੇ ਕਲਾਕਾਰਾਂ ਨਾਲ ਕਾਰਜ ਕੀਤਾ ਜਿਨ੍ਹਾਂ ਵਿਚੋਂ ਕਸਮੇਂ ਵਾਦੇ ਫ਼ਿਲਮ ਵਿੱਚ ਇਸਨੇ ਨੇ ਆਪਣੇ ਪਤੀ ਦੇ ਭਰਾ ਰਣਧੀਰ ਕਪੂਰ ਨਾਲ ਵੀ ਕੰਮ ਕੀਤਾ।
ਨਿੱਜੀ ਜੀਵਨ
ਸੋਧੋਫ਼ਿਲਮੀ ਜੀਵਨ ਦੇ ਦੌਰਾਨ ਨੀਤੂ ਸਿੰਘ ਅਤੇ ਰਿਸ਼ੀ ਕਪੂਰ ਵਿੱਚ ਪਿਆਰ ਪੈ ਗਿਆ। ਇਹਨਾਂ ਨੇ 1980 ਵਿੱਚ ਪ੍ਰੇਮ ਵਿਆਹ ਕੀਤਾ ਅਤੇ ਦੋ ਬੱਚਿਆਂ ਰਿਧਿਮਾ (15 ਸਤੰਬਰ, 1980) ਅਤੇ ਰਣਬੀਰ (28 ਸਤੰਬਰ, 1982) ਨੇ ਜਨਮ ਲਿਆ। ਰਿਧਿਮਾ ਕਪੂਰ ਇੱਕ ਪ੍ਰਸਿਧ ਫੈਸ਼ਨ ਡਿਜ਼ਾਇਨਰ ਵਜੋਂ ਜਾਣੀ ਜਾਂਦੀ ਹੈ ਜਿਸਦਾ ਵਿਆਹ ਦਿੱਲੀ ਦੇ ਪ੍ਰਸਿਧ ਉਦਯੋਗਪਤੀ "ਭਾਰਤ ਸਾਹਨੀ" ਨਾਲ ਹੋਇਆ ਅਤੇ ਇਹਨਾਂ ਦਾ ਬੇਟਾ ਰਣਬੀਰ ਕਪੂਰ ਬਾਲੀਵੁਡ ਦਾ ਪ੍ਰਸਿਧ ਅਦਾਕਾਰ ਹੈ।
ਸਨਮਾਨ
ਸੋਧੋਨੀਤੂ ਸਿੰਘ ਨੂੰ ਵਾਲਕ ਆਫ਼ ਦ ਸਟਾਰਜ਼ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਇਸਦੇ ਹੈਂਡ ਪ੍ਰਿੰਟ ਨੂੰ ਇਸਦੇ ਵੰਸ਼ ਲਈ "ਬਾਂਦਰਾ ਬੈਂਡਸਟੈਂਡ, ਮੁੰਬਈ" ਵਿੱਚ ਸੰਭਾਲ ਕੇ ਰਖਿਆ ਗਿਆ।
ਫ਼ਿਲਮਾਂ
ਸੋਧੋ- 1966 ਸੂਰਜ
- 1966 ਦਸ ਲਾਖ
- 1968 ਦੋ ਦੂਣੀ ਚਾਰ
- 1968 ਦੋ ਕਲੀਆਂ
- 1969 ਵਾਰਿਸ
- 1970 ਘਰ ਘਰ ਕੀ ਕਹਾਨੀ
- 1972 ਪਵਿੱਤਰ ਪਾਪੀ
- 1972 ਰਿਕਸ਼ਾਵਾਲਾ
- 1973 ਯਾਦੋਂ ਕੀ ਬਾਰਾਤ
- 1974 ਸ਼ਤਰੰਜ ਕੇ ਮੋਹਰੇ
- 1974 ਆਸ਼ਿਆਨਾ
- 1974 ਜ਼ਹਰੀਲਾ ਇਨਸਾਨ
- 1974 ਹਵਸ
- 1975 ਖੇਲ ਖੇਲ ਮੇਂ
- 1975 ਰਫੂ ਚੱਕਰ
- 1975 ਜ਼ਿੰਦਾ ਦਿਲ
- 1975 ਦੀਵਾਰ
- 1975 ਸੇਵਕ
- 1976 ਸ਼ਰਾਫਤ ਛੋੜ ਦੀ ਮੈਨੇ
- 1976 ਅਦਾਲਤ
- 1976 ਸ਼ੰਕਰ ਦਾਦਾ
- 1976 ਕਭੀ ਕਭੀ
- 1976 ਮਹਾ ਚੋਰ
- 1977 ਪਰਵਰਿਸ਼
- 1977 ਅਮਰ ਅਕਬਰ ਐਨਥੋਨੀ
- 1977 ਦੂਸਰਾ ਆਦਮੀ
- 1977 ਜ਼ਮਾਨਤ
- 1977 ਢੋਂਗੀ
- 1977 ਮਹਾ ਬਦਮਾਸ਼
- 1977 ਚੋਰ ਸਿਪਾਹੀ
- 1977 ਧਰਮ ਵੀਰ
- 1977 ਅਬ ਕਯਾ ਹੋਗਾ
- 1977 ਪ੍ਰਿਯਤਮਾ
- 1977 ਅੰਦੋਲਨ
- 1978 ਕਸਮੇ ਵਾਦੇ
- 1978 ਹੀਰਾਲਾਲ ਪੰਨਾਲਾਲ
- 1978 ਅਨਜਾਨੇ ਮੇਂ
- 1978 ਚੱਕਰਵਯੂਹ
- 1979 ਝੂਠਾ ਕਹੀਂ ਕਾ
- 1979 ਦ ਗ੍ਰੇਟ ਗੈਨਬਲਰ
- 1979 ਆਤਿਸ਼
- 1979 ਕਾਲਾ ਪੱਥਰ
- 1979 ਭਲਾ ਮਾਨਸ
- 1979 ਯੁਵਰਾਜ
- 1979 ਦੁਨਿਆ ਮੇਰੀ ਜੇਬ ਮੇਂ
- 1979 ਜ਼ਹਰੀਲੀ
- 1980 ਚਨੌਤੀ
- 1980 ਦ ਬਰਨਿੰਗ ਟ੍ਰੇਨ
- 1980 ਧਨ ਦੌਲਤ
- 1980 ਚੋਰੋਂ ਕੀ ਬਾਰਾਤ
- 1981 ਏਕ ਔਰ ਏਕ ਗਿਆਰਾ
- 1981 ਖੂਨ ਕਾ ਰਿਸ਼ਤਾ
- 1981 ਯਾਰਾਨਾ
- 1981 ਵਕ਼ਤ ਕੀ ਦੀਵਾਰ
- 1982 ਚੋਰਨੀ
- 1982 ਰਾਜ ਮਹਲ
- 1982 ਤੀਸਰੀ ਆਂਖ
- 1983 ਗੰਗਾ ਮੇਰੀ ਮਾਂ
- 2009 ਲਵ ਆਜ ਕਲ
- 2010 ਦੋ ਦੂਣੀ ਚਾਰ
- 2012 ਜਬ ਤਕ ਹੈ ਜਾਨ
- 2013 ਬੇਸ਼ਰਮ
ਹਵਾਲੇ
ਸੋਧੋ- ↑ Raheja, Dinesh (9 April 2003). "The unforgettable Neetu Singh". Rediff.com. Retrieved 2016-07-25.