ਨੂਰ ਅਲੀ ਜ਼ਾਦਰਾਨ نور علی ځدارڼ (ਜਨਮ 10 ਜੁਲਾਈ 1988) ਇੱਕ ਅਫ਼ਗ਼ਾਨਿਸਤਾਨ ਦਾ ਕ੍ਰਿਕਟ ਖਿਡਾਰੀ ਹੈ। ਉਹ ਸੱਜੇ ਹੱਥ ਦਾ ਬੱਲੇਬਾਜ਼ ਹੈ ਅਤੇ ਸੱਜੇ ਹੱਥ ਨਾਲ ਮੱਧਮ-ਤੇਜ ਗਤੀ ਨਾਲ ਗੇਂਦਬਾਜ਼ੀ ਕਰਦਾ ਹੈ। ਨੂਰ ਅਲੀ ਸਾਬਕਾ ਆਸਟਰੇਲੀਆਈ ਕਪਤਾਨ ਬੱਲੇਬਾਜ਼ ਰਿਕੀ ਪੌਂਟਿੰਗ ਨੂੰ ਆਪਣਾ ਪ੍ਰੇਰਕ ਮੰਨਦਾ ਹੈ ਅਤੇ ਉਹ ਰਿਕੀ ਨੂੰ ਹੀ ਕ੍ਰਿਕਟ ਹੀਰੋ ਮੰਨਦਾ ਹੈ।[1]

ਨੂਰ ਅਲੀ نور علي
ਨਿੱਜੀ ਜਾਣਕਾਰੀ
ਪੂਰਾ ਨਾਮ
ਨੂਰ ਅਲੀ ਜ਼ਦਰਾਨ نور علي ځدراڼ
ਜਨਮ (1988-07-10) 10 ਜੁਲਾਈ 1988 (ਉਮਰ 36)
ਖੋਸਤ, ਖੋਸਤ ਸੂਬਾ, ਅਫ਼ਗ਼ਾਨਿਸਤਾਨ
ਬੱਲੇਬਾਜ਼ੀ ਅੰਦਾਜ਼ਸੱਜੂ ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 8)19 ਅਪ੍ਰੈਲ 2009 ਬਨਾਮ ਸਕਾਟਲੈਂਡ
ਆਖ਼ਰੀ ਓਡੀਆਈ05 ਮਾਰਚ 2014 ਬਨਾਮ ਭਾਰਤ
ਓਡੀਆਈ ਕਮੀਜ਼ ਨੰ.15
ਪਹਿਲਾ ਟੀ20ਆਈ ਮੈਚ (ਟੋਪੀ 13)4 ਫਰਵਰੀ 2010 ਬਨਾਮ ਕੈਨੇਡਾ
ਆਖ਼ਰੀ ਟੀ20ਆਈ5 ਮਈ 2010 ਬਨਾਮ ਦੱਖਣੀ ਅਫ਼ਰੀਕਾ
ਟੀ20 ਕਮੀਜ਼ ਨੰ.15
ਕਰੀਅਰ ਅੰਕੜੇ
ਪ੍ਰਤਿਯੋਗਤਾ ਓਡੀਆਈ ਟਵੰਟੀ20 ਪਹਿਲਾ ਦਰਜਾ ਕ੍ਰਿਕਟ ਲਿਸਟ ਏ ਕ੍ਰਿਕਟ
ਮੈਚ 17 10 6 28
ਦੌੜਾਂ ਬਣਾਈਆਂ 467 269 558 743
ਬੱਲੇਬਾਜ਼ੀ ਔਸਤ 29,18 29,88 50.72 27.51
100/50 1/1 –/2 2/4 2/2
ਸ੍ਰੇਸ਼ਠ ਸਕੋਰ 114 50 130 122
ਗੇਂਦਾਂ ਪਾਈਆਂ 14 2
ਵਿਕਟਾਂ 1
ਗੇਂਦਬਾਜ਼ੀ ਔਸਤ 6.00
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ
ਸ੍ਰੇਸ਼ਠ ਗੇਂਦਬਾਜ਼ੀ &ndash 1/6
ਕੈਚਾਂ/ਸਟੰਪ 6/– 2/– 2/– 6/–
ਸਰੋਤ: Cricinfo, 05 ਮਾਰਚ 2014

ਖੇਡ ਜੀਵਨ

ਸੋਧੋ

ਅਲੀ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਅੰਡਰ-17 ਕ੍ਰਿਕਟ ਟੀਮ ਵਿੱਚ 2004 ਵਿੱਚ ਸੰਯੁਕਤ ਅਰਬ ਅਮੀਰਾਤ ਦੀ ਕ੍ਰਿਕਟ ਟੀਮ ਖਿਲਾਫ਼ ਖੇਡਿਆ। ਫਿਰ ਅਲੀ ਨੇ ਸੀਨੀਅਰ ਟੀਮ ਲਈ ਆਪਣਾ ਪਹਿਲਾ ਮੈਚ 2006 ਵਿੱਚ ਮਿਡਲ ਈਸਟ ਕੱਪ ਵਿੱਚ ਖੇਡਦੇ ਹੋਏ ਸੰਯੁਕਤ ਅਰਬ ਅਮੀਰਾਤ ਵਿਰੁੱਧ ਖੇਡਿਆ।[2] ਫਿਰ ਅਲੀ ਨੇ ਆਪਣਾ ਪਹਿਲਾ ਟਵੰਟੀ20 ਕ੍ਰਿਕਟ ਮੈਚ 2007 ਏਸ਼ੀਆਈ ਕ੍ਰਿਕਟ ਚੈਂਪੀਅਨਸ਼ਿਪ ਦੌਰਾਨ ਓਮਾਨ ਦੀ ਰਾਸ਼ਟਰੀ ਕ੍ਰਿਕਟ ਟੀਮ ਖਿਲਾਫ਼ ਖੇਡਿਆ। ਅਲੀ ਅਫ਼ਗ਼ਾਨਿਸਤਾਨ ਦੀ ਕ੍ਰਿਕਟ ਨਾਲ ਕਾਫੀ ਸਮੇਂ ਤੋਂ ਜੁੜਿਆ ਹੋਇਆ ਹੈ। ਵਿਸ਼ਵ ਕੱਪ ਕੁਆਲੀਫ਼ਾਈ ਮੁਕਾਬਲਿਆਂ ਵਿੱਚ ਉਸਨੇ ਆਪਣਾ ਪਹਿਲਾ ਲਿਸਟ-ਏ ਕ੍ਰਿਕਟ ਮੈਚ ਖੇਡਿਆ ਸੀ। ਇਹ ਮੈਚ ਉਸਨੇ ਡੈਨਮਾਰਕ ਦੀ ਕ੍ਰਿਕਟ ਟੀਮ ਖਿਲਾਫ਼ ਖੇਡਿਆ ਸੀ।[3] ਅਲੀ ਨੇ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਸਕਾਟਲੈਂਡ ਵਿਰੁੱਧ ਖੇਡਿਆ ਅਤੇ ਇਸ ਮੈਚ ਵਿੱਚ ਉਸਨੇ 45 ਦੌੜਾਂ ਬਣਾਈਆਂ ਸਨ।[4]

ਅਫ਼ਗ਼ਾਨਿਸਤਾਨ ਦੇ 2009 ਵਿੱਚ ਨੀਦਰਲੈਂਡ ਟੂਰ ਦੌਰਾਨ ਅਲੀ ਨੇ ਅਰਧ-ਸੈਂਕੜਾ ਬਣਾਇਆ ਸੀ ਅਤੇ ਉਸ ਅਰਧ-ਸੈਂਕੜੇ ਦੀ ਬਦੌਲਤ ਅਫ਼ਗ਼ਾਨਿਸਤਾਨ ਦੀ ਟੀਮ 1 ਵਿਕਟ ਨਾਲ ਜਿੱਤ ਗਈ ਸੀ। ਨਵੰਬਰ 2009 ਵਿੱਚ ਅਲੀ ਏਸ਼ੀਆਈ ਕ੍ਰਿਕਟ ਚੈਂਪੀਅਨਸ਼ਿਪ ਜਿੱਤਣ ਵਾਲੀ ਅਫ਼ਗ਼ਾਨਿਸਤਾਨ ਟੀਮ ਦਾ ਮੁੱਖ ਮੈਂਬਰ ਸੀ।

ਜਨਵਰੀ 2010 ਵਿੱਚ ਅਲੀ ਨੇ ਆਪਣੇ ਇਸ ਪ੍ਰਦਰਸ਼ਨ ਨੂੰ ਜਾਰੀ ਰੱਖਿਆ ਅਤੇ ਉਸਨੇ ਆਇਰਲੈਂਡ ਖਿਲਾਫ਼ ਇੰਟਰਕਾਂਟੀਨੈਂਟਲ ਚੈਂਪੀਅਨਸ਼ਿਪ ਵਿੱਚ ਦੋ ਅਰਧ-ਸੈਂਕੜੇ ਲਗਾ ਕੇ ਟੀਮ ਨੂੰ ਜਿਤਾਇਆ। ਫਿਰ ਅਲੀ ਕੁਆਲੀਫ਼ਾਈ ਟੂਰਨਾਮੈਂਟ ਜਿੱਤਣ ਵਾਲੀ ਟੀਮ ਦਾ ਵੀ ਹਿੱਸਾ ਸੀ ਅਤੇ ਟੀਮ ਨੂੰ ਜਿਤਾਉਣ ਵਿੱਚ ਉਸਦਾ ਕਾਫੀ ਯੋਗਦਾਨ ਰਿਹਾ।[5]

2010 ਆਈ.ਸੀ.ਸੀ. ਵਿਸ਼ਵ ਟਵੰਟੀ20

ਸੋਧੋ

2010 ਵਿਸ਼ਵ ਟਵੰਟੀ20 ਕੱਪ ਦੇ ਸ਼ੁਰੂਆਤੀ ਮੈਚ ਵਿੱਚ ਅਲੀ ਨੇ ਭਾਰਤੀ ਕ੍ਰਿਕਟ ਟੀਮ ਖਿਲਾਫ਼ 48 ਗੇਂਦਾ ਤੇ 50 ਦੌੜਾਂ ਬਣਾਈਆਂ ਸਨ ਅਤੇ ਉਸਨੇ ਅਸਗ਼ਰ ਸਤਾਨੀਕਜ਼ਾਈ ਨਾਲ ਮਿਲ ਕੇ 68 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਪਰੰਤੂ ਅਲੀ ਦੀਆਂ ਇਹ 50 ਦੌੜਾਂ ਅਫ਼ਗ਼ਾਨਿਸਤਾਨ ਦੀ ਹਾਰ ਨੂੰ ਨਾ ਬਚਾ ਸਕੀਆਂ ਅਤੇ ਟੀਮ 7 ਦੌੜਾਂ ਨਾਲ ਹਾਰ ਗਈ।[6] ਫਿਰ ਦੂਸਰੇ ਮੈਚ ਵਿੱਚ ਦੱਖਣੀ ਅਫ਼ਰੀਕਾ ਖਿਲਾਫ਼ ਅਲੀ ਅਜਿਹਾ ਬੱਲੇਬਾਜ਼ ਸੀ ਜਿਸਨੇ ਦੱਖਣੀ ਅਫ਼ਰੀਕਾ ਦੀ ਤੇਜ਼ ਤਰਾਰ ਗੇਂਦਬਾਜ਼ੀ ਸਾਹਮਣੇ ਬੱਲੇਬਾਜ਼ੀ ਕੀਤੀ, ਉਹ ਡੇਲ ਸਟੇਨ ਦੀ ਗੇਦ ਤੇ ਕੈਚ-ਆਊਟ ਹੋ ਗਿਆ ਸੀ।[7]

ਹਵਾਲੇ

ਸੋਧੋ

ਬਾਹਰੀ ਕੜੀਆਂ

ਸੋਧੋ