ਪਰਮਿੰਦਰ ਗਿੱਲ

ਭਾਰਤੀ ਅਦਕਾਰਾ

ਪਰਮਿੰਦਰ ਗਿੱਲ (Parminder Gill) ਹਿੰਦੀ ਅਤੇ ਪੰਜਾਬੀ ਫ਼ਿਲਮ, ਟੀ.ਵੀ., ਥੀਏਟਰ, ਗਿੱਧਾ ਅਤੇ ਪੰਜਾਬੀ ਲੋਕ-ਨਾਚ ਦੀ ਕੁਸ਼ਲ ਅਭਿਨੇਤਰੀ (Actress) ਹੈ। ਪਰਮਿੰਦਰ ਗਿੱਲ ਦਾ ਜਨਮ ਲੁਧਿਆਣਾ ਜ਼ਿਲ੍ਹਾ ਦੇ ਰਾਏਕੋਟ ਵਿਖੇ ਇੱਕ ਸਿੱਖ ਪਰਿਵਾਰ ਵਿੱਚ 16 ਸਤੰਬਰ 1970 ਨੂੰ ਰਣਜੀਤ ਸਿੰਘ ਮੀਨ ਅਤੇ ਕ੍ਰਿਸ਼ਨ ਕੌਰ ਦੇ ਘਰ ਜਨਮ ਹੋਇਆ। ਪਰਮਿੰਦਰ ਗਿੱਲ ਨੇ ਐਸ.ਜੀ.ਜੀ.ਜੀ.ਕਾਲਜ ਰਾਏਕੋਟ ਤੋਂ ਸਿੱਖਿਆ ਹਾਸਲ ਕੀਤੀ। 22 ਸਾਲ ਦੀ ਉਮਰ ਵਿੱਚ ਪਰਮਿੰਦਰ ਗਿੱਲ ਦਾ ਵਿਆਹ ਬਰਨਾਲਾ ਵਿਖੇ ਸੁਖਜਿੰਦਰ ਸਿੰਘ (ਅਦਾਕਾਰ ਅਤੇ ਨਿਰਦੇਸ਼ਕ) ਨਾਲ ਹੋਇਆ ਅਤੇ ਉਹਨਾਂ ਦੀਆਂ ਦੋ ਲੜਕੀਆਂ ਅਤੇ ਇੱਕ ਬੇਟਾ ਹੈ। ਪਰਮਿੰਦਰ ਨੇ 15 ਸਾਲ ਦੀ ਉਮਰ ਵਿੱਚ ਕਲਾਕਾਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਪਰਮਿੰਦਰ ਗਿੱਲ ਨੇ ਮੁੱਖ ਤੌਰ ਤੇ ਪੰਜਾਬੀ ਫ਼ਿਲਮਾਂ ਅਤੇ ਨਾਟਕਾਂ ਵਿੱਚ ਬਹੁਪੱਖੀ ਭੂਮਿਕਾ ਨਿਭਾਈ ਹੈ। ਉਹਨਾ ਕੁਝ ਹਿੰਦੀ ਫ਼ਿਲਮਾਂ ਵਿੱਚ ਵੀ ਕਲਾਕਾਰ ਵਜੋਂ ਕੰਮ ਕੀਤਾ। ਫ਼ਿਲਮਾਂ ਅਤੇ ਟੀ.ਵੀ. ਸੀਰੀਜ਼ ਵਿੱਚ ਤੋਂ ਇਲਾਵਾ ਪਰਮਿੰਦਰ ਨੇ 100+ ਨਾਟਕ, ਟੈਲੀਫਿਲਮਜ਼ ਅਤੇ ਛੋਟੀਆਂ ਫ਼ਿਲਮਾਂ ਵਿੱਚ ਵੀ ਕਲਾਕਾਰ ਵਜੋਂ ਕੰਮ ਕੀਤਾ।

Parminder Gill
ਪਰਮਿੰਦਰ ਗਿੱਲ
ਪਰਮਿੰਦਰ ਗਿੱਲ
ਜਨਮ
ਪਰਮਿੰਦਰ ਕੌਰ

(1970-09-16) ਸਤੰਬਰ 16, 1970 (ਉਮਰ 54)
ਪੇਸ਼ਾ
  • ਅਦਾਕਾਰਾ
  • ਗਾਇਕਾ
ਸਰਗਰਮੀ ਦੇ ਸਾਲ1993 - ਵਰਤਮਾਨ
ਜੀਵਨ ਸਾਥੀਸੁਖਜਿੰਦਰ ਗਿੱਲ
ਬੱਚੇ
  • ਭਾਲਵਿੰਦਰ ਕੌਰ
  • ਜੋਤ ਇੰਦਰਪ੍ਰੀਤ ਕੌਰ
  • ਮਹਿਰਮਬੀਰ ਸਿੰਘ

ਕੈਰੀਅਰ

ਸੋਧੋ

ਸਕੂਲ ਦੇ ਦੌਰਾਨ, ਪਰਮਿੰਦਰ ਇੱਕ ਥੀਏਟਰ ਕਲਾਕਾਰ ਸੀ। ਉਸਨੇ ਆਪਣਾ ਕੈਰੀਅਰ 1994 ਵਿੱਚ ਹਿੰਦੀ ਟੈਲੀਵਿਜ਼ਨ ਦੇ ਲੜੀ "ਡੇਰਾ" ਵਿੱਚ ਸ਼ੁਰੂ ਕੀਤਾ।

ਹਿੰਦੀ ਫ਼ਿਲਮਾਂ

ਸੋਧੋ
  • ਝਰਤੀ ਰੇਤ
  • ਕੁਲਜੌਤੀ
  • ਪਿਆਸ

ਪੰਜਾਬੀ ਫ਼ਿਲਮਾਂ

ਸੋਧੋ
ਫ਼ਿਲਮ
ਪਗੜੀ ਸਿੰਘ ਦਾ ਤਾਜ
ਨਾ ਕਾਰ ਬਦਨਾਮ ਕੈਨੇਡਾ ਨੂੰ
ਯਾਰਾਂ ਨਾਲ ਬਹਾਰਾਂ 2
ਕੀ ਜਾਨਾ ਪ੍ਰਦੇਸ਼
ਕਿੰਨਾ ਤੈਨੂੰ ਕਰਦਿਆ ਪਿਆਰ
ਵੱਤਰ
ਜੁਗਨੀ
ਰੱਬੀ ਨੂਰ ਗੁਰੂ ਰਵਿਦਾਸ
ਕੋਣ ਕਰੇ ਇਨਸਾਫ
Game Of Injustice
ਹੋ ਜਾਵੇ ਜੇ ਪਿਆਰ
ਦ ਬਲੱਡ ਸਟਰੀਟ
ਫਸ ਗਈ ਜੁਗਨੀ
ਹੈਪੀ ਗੋ ਲੱਕੀ
ਅੱਜ ਦੇ ਲਾਫੇਂਗੇ
ਅੰਗਰੇਜ (ਫ਼ਿਲਮ)
ਤੂਫਾਨ ਸਿੰਘ
ਅਰਦਾਸ (ਫ਼ਿਲਮ)
ਵਿਸਾਖੀ ਲਿਸਟ
ਮੈਂ ਤੇਰੀ ਤੂੰ ਮੇਰਾ
ਨਿੱਕਾ ਜ਼ੈਲਦਾਰ
ਸਰਘੀ
ਵੀਜ਼ਾ
ਨਿੱਕਾ ਜ਼ੈਲਦਾਰ 2
ਵੇਖ ਬਰਾਤਾਂ ਚੱਲੀਆਂ
ਸਤਿ ਸ੍ਰੀ ਆਕਾਲ ਇੰਗਲੈਂਡ
ਸੂਬੇਦਾਰ ਜੋਗਿੰਦਰ ਸਿੰਘ
ਫੈਮਲੀ 420 ਵਂਸ ਅਗੇਨ
ਫ਼ੌਜੀ ਕੇਹਰ ਸਿੰਘ
ਮਰ ਗਏ ਓਏ ਲੋਕੋ
ਕੁੜਮਾਈਆਂ
ਯਾਰ ਬੇਲੀ
ਮੁਕਲਾਵਾ
ਚੰਨ ਤਾਰਾ
ਛੜਾ
ਛੱਲੇ ਮੁੰਦੀਆਂ
ਰੱਬ ਦਾ ਰੇਡੀਓ 2
ਨਿੱਕਾ ਜ਼ੈਲਦਾਰ 3
ਜੱਦੀ ਸਰਦਾਰ
ਤੇਰੀ ਮੇਰੀ ਜੋੜੀ
ਜ਼ਖਮੀ
ਸਾਵਾ ਨੀ ਗਿਰਧਾਰੀ ਲਾਲ
ਕਿੱਕਲੀ
ਝੱਲੇ ਪੈ ਪਾਏ ਪੱਲੇ
ਮੇਰਾ ਵਿਆਹ ਕਰਵਾ ਦੋ
ਸੱਸ ਮੇਰੀ ਨੇ ਮੁੰਡਾ ਜੰਮਿਆ
ਬਾਜਰੇ ਦਾ ਸਿੱਟਾ
ਮਜਾਜਣ
ਮੋਹ
ਵਿੱਚ ਬੋਲੁਗਾ ਤੇਰੇ
ਓਏ ਮੱਖਣਾ
ਰਾਹਦਾਰੀਆਂ
ਤੇਰੀ ਮੇਰੀ ਮੰਗਣੀ
ਬੋਦੇ ਵਾਲਾ ਤਾਰਾ
ਬੱਲੇ ਓ ਚਲਾਕ ਸੱਜਣਾ
ਸਰਿੰਜ
ਵੇਖੀ ਜਾ ਛੇੜੀ ਨਾ
ਕਿਤਾਬ
ਧਰਮੀ ਪਿੰਡ
ਨੂੰਹ ਲੈਣੀ ਚੰਨ ਵਰਗੀ
ਲੈਬਰਗਿਨੀ

ਸੀਰੀਅਲ

ਸੋਧੋ
  • ਅਖੀਆਂ ਤੋ ਦੂਰ ਜਾਏਂ ਨਾ (ETC TV ਪੰਜਾਬੀ)
  • ਅਸਾਂ ਹੂੰ ਤੁਰ ਜਾਨਾ [ਚੈਨਲ ਪੰਜਾਬ (ਲੰਡਨ) ਅਤੇ 7ਸੀ ਟੀਵੀ]
  • ਤਰਕ ਦੀ ਸਾਨ ਤੇ (ਡੀਡੀ ਪੰਜਾਬੀ)
  • ਤਰਕ ਦੀ ਸਾਨ ਤੇ (ਟਾਈਮ ਟੀਵੀ ਪੰਜਾਬੀ)
  • ਜਾਦੂ ਟੋਨਾ ਦੁਆਰਾ ਪਾਲੀ ਭੁਪਿੰਦਰ (ਚੈਨਲ ਪੰਜਾਬ ਲੰਡਨ)
  • ISHQ VICH You Never KNOW By Sukhwant dhada (ਚੈਨਲ ਪੰਜਾਬ ਲੰਡਨ ਅਤੇ ਪੰਜਾਬੀ ਪ੍ਰਾਪਤ ਕਰੋ)
  • ਸ਼ਾਸ਼ਤਰੋਂ ਮੈਂ ਭੀ ਲਿਖਾ ਹੈ ਦੁਆਰਾ ਡਾਕਟਰ ਸੰਧੂ (DD1)
  • ਨੰਨੀ ਛਾਂ ਦੁਆਰਾ ਅਵਿਨਾਸ਼
  • ਬਟਵਾਰਾ (ਹਿੰਦੀ) ਦੁਆਰਾ ਕੇਸਰ ਸਿੰਘ (ਡੀਡੀ)


ਫੋਟੋ

ਸੋਧੋ

ਹਵਾਲੇ

ਸੋਧੋ