ਪੁਰਾਣ
ਪੁਰਾਣ ਪਰਾਚੀਨ ਹਿੰਦੂ ਗਰਂਥ ਹਨ। ਇਹ ਸਭ ਧਾਰਮਿਕ ਗ੍ਰੰਥ ਹਿੰਦੂ ਧਰਮ ਦਾ ਹਿੱਸਾ ਕਰ ਕੇ ਜਾਣੇ ਜਾਂਦੇ ਹਨ। ਇਹ ਸਾਰੀਆਂ ਧਾਰਮਿਕ ਪੁਸਤਕਾਂ ਮਨੁੱਖੀ ਜੀਵਨ ਨੂੰ ਜਿਊਣ ਦੀ ਕਲਾ ਦਾ ਗਿਆਨ ਦਿੰਦੀਆਂ ਹਨ। ਇਹ ਮਨੁੱਖ ਦੇ ਜੀਵਨ ਨੂੰ ਸੁੰਦਰ ਅਤੇ ਸੁਖਾਲ਼ਾ ਬਣਾਉਣ ਦੀਆਂ ਵਿਧੀਆਂ, ਮੰਤਰਾਂ ਅਤੇ ਵਿਦਿਆ ਦੇ ਨਾਲ ਭਰਪੂਰ ਹਨ। ਇਹ ਸਾਰੇ ਧਰਮ ਗ੍ਰੰਥ ਮਨੁੱਖ ਦੇ ਜੀਵਨ ਨੂੰ ਸੁਖਾਲ਼ਾ ਬਣਾਉਣ ਅਤੇ ਇੱਕ ਉੱਚੀ ਅਤੇ ਸੁੱਚੀ ਜ਼ਿੰਦਗੀ ਜਿਊਣ ਵਿੱਚ ਸਹਾਇਕ ਸਿੱਧ ਹੁੰਦੇ ਹਨ। ਇਹ ਧਾਰਮਿਕ ਗ੍ਰੰਥ ਪੁਰਾਤਨ ਸਮੇਂ ਵਿੱਚ ਹੋਏ ਰਿਸ਼ੀਆਂ ਅਤੇ ਮੁਨੀਆਂ ਦੀਆਂ ਜੀਵਨ ਕਹਾਣੀਆਂ ਵੀ ਦੱਸਦੀਆਂ ਹਨ[1]। 18 ਪੁਰਾਣ ਜਿਹਨਾਂ ਦੇ ਨਾਮ ਇਸ ਪ੍ਰਕਾਰ ਹਨ।: ਅਗਨੀ ਪੁਰਾਣ, ਭਗਵਤ ਪੁਰਾਣ, ਬ੍ਰਹਮਾ ਪੁਰਾਣ, ਬ੍ਰਹਿਮੰਦ ਪੁਰਾਣ, ਬ੍ਰਹਮਾ ਵੇਵਰਤਾ ਪੁਰਾਣ, ਗਰੁੜ ਪੁਰਾਣ, ਕੂਰਮ ਪੁਰਾਣ, ਲਿੰਗ ਪੁਰਾਣ, ਮਾਰਕੰਡਾ ਪੁਰਾਣ, ਮਤੱਸਿਆ ਪੁਰਾਣ, ਨਾਰਾਇਣ ਪੁਰਾਣ, ਪਦਮ ਪੁਰਾਣ, ਸ਼ਿਵ ਪੁਰਾਣ, ਸਿਕੰਦ ਪੁਰਾਣ, ਵਾਮਨ ਪੁਰਾਣ, ਵਰਾਹ ਪੁਰਾਣ, ਵਿਸ਼ਨੂ ਪੁਰਾਣ, ਭਵਿਸ਼ਯ ਪੁਰਾਣ।
ਰਿਗਵੇਦ · ਯਜੁਰਵੇਦ · ਸਾਮਵੇਦ · ਅਥਰਵ ਵੇਦ |
ਰਿਤੁਗਵੇਦਿਕ |
ਬ੍ਰਹਮਾ ਪੁਰਾਣ |
ਹੋਰ ਹਿੰਦੂ ਗਰੰਥ
ਭਗਵਤ ਗੀਤਾ · ਮੰਨੂੰ ਸਿਮ੍ਰਤੀ |
ਗਰੰਥੋਂ ਦਾ ਵਰਗੀਕਾਰਣ
|
ਲੜੀ ਨੰ | ਪੁਰਾਣਾਂ ਦਾ ਨਾਮ | ਛੰਦਾਂ ਦੀ ਗਿਣਤੀ |
---|---|---|
1 | ਅਗਨੀ ਪੁਰਾਣ | 15,400 |
2 | ਭਗਵਤ ਪੁਰਾਣ | 18,000 |
3 | ਬ੍ਰਹਮਾ ਪੁਰਾਣ | 10,000 |
4 | ਬ੍ਰਹਿਮੰਦ ਪੁਰਾਣ | 12,000 |
5 | ਬ੍ਰਹਮਾ ਵੇਵਰਤਾ ਪੁਰਾਣ | 17,000 |
6 | ਗਰੁੜ ਪੁਰਾਣ | 19,000 |
7 | ਕੂਰਮ ਪੁਰਾਣ | 17,000 |
8 | ਲਿੰਗ ਪੁਰਾਣ | 11,000 |
9 | ਮਾਰਕੰਡਾ ਪੁਰਾਣ | 9,000 |
10 | ਮਤੱਸਿਆ ਪੁਰਾਣ | 14,000 |
11 | ਨਾਰਾਇਣ ਪੁਰਾਣ | 25,000 |
12 | ਪਦਮ ਪੁਰਾਣ | 55,000 |
13 | ਸ਼ਿਵ ਪੁਰਾਣ | 24,000 |
14 | ਸਿਕੰਦ ਪੁਰਾਣ | 81,100 |
15 | ਵਾਮਨ ਪੁਰਾਣ | 10,000 |
16 | ਵਰਾਹ ਪੁਰਾਣ | 24,000 |
17 | ਭਵਿਸ਼ਯ ਪੁਰਾਣ | 24,000 |
18 | ਵਿਸ਼ਨੂ ਪੁਰਾਣ | 23,000 |