ਪੇਂਜਾ ਕਬੀਲਾ
ਪੇਂਜਾ ਇੱਕ ਮੁਸਲਿਮ ਭਾਈਚਾਰਾ ਹੈ ਜੋ ਭਾਰਤ ਦੇ ਪੰਜਾਬ ਰਾਜ ਅਤੇ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਮਿਲ਼ਦਾ ਹੈ। ਉਨ੍ਹਾਂ ਨੂੰ ਨਜ਼ਾਫ਼ ਵਜੋਂ ਵੀ ਜਾਣਿਆ ਜਾਂਦਾ ਹੈ, ਅਤੇ ਪਾਕਿਸਤਾਨ ਵਿੱਚ ਉਨ੍ਹਾਂ ਦਾ ਪਸੰਦੀਦਾ ਅਹੁਦਾ ਸ਼ੇਖ ਮਨਸੂਰੀ ਹੈ। [1]
ਮੂਲ
ਸੋਧੋਭਾਰਤ ਦੇ ਬਹੁਤ ਸਾਰੇ ਭਾਈਚਾਰਿਆਂ ਵਾਂਗ ਪੇਂਜਾ ਭਾਈਚਾਰੇ ਨੇ ਆਪਣੇ ਰਵਾਇਤੀ ਕਿੱਤੇ ਤੋਂ ਆਪਣਾ ਨਾਮ ਪ੍ਰਾਪਤ ਕੀਤਾ ਹੈ। ਪੇਂਜਾ ਦੇ ਮਾਮਲੇ ਵਿੱਚ, ਉਹ ਸੂਤ-ਪਿੰਜਾਰੇ ਸਨ ਅਤੇ ਬਹੁਤ ਸਾਰੇ ਅਜੇ ਵੀ ਹਨ ਅਤੇ ਇੱਕ ਮੋਟਾ ਧਾਗਾ ਪੈਦਾ ਕਰਦੇ ਹਨ। ਉਹ ਮੂਲ ਪੱਖੋਂ ਤੇਲੀ ਜਾਤੀ ਵਿੱਚੋਂ ਕਹੇ ਜਾਂਦੇ ਹਨ ਜਿਨ੍ਹਾਂ ਨੇ ਆਪਣਾ ਕਿੱਤਾ ਤੇਲੀ ਤੋਂ ਕਪਾਹ ਦੇ ਪਿੰਜਾਰੇ ਵਿੱਚ ਬਦਲ ਕੇ ਇੱਕ ਅੰਤਰਜਾਤੀ ਉਪ-ਸਮੂਹ ਬਣਾਇਆ ਸੀ। ਇਤਿਹਾਸਕ ਤੌਰ 'ਤੇ, ਪੇਂਜਾ ਭਾਈਚਾਰਾ ਹੁਣ ਵਾਲ਼ੇ ਭਾਰਤੀ ਜਾਂ ਪੂਰਬੀ ਪੰਜਾਬ ਵਿਚ ਕੇਂਦ੍ਰਿਤ ਸੀ, ਜਿਸ ਕਾਰਨ 1947 ਵਿਚ ਭਾਰਤ ਦੀ ਵੰਡ ਦੇ ਸਮੇਂ ਭਾਈਚਾਰੇ ਦੀ ਬਹੁਗਿਣਤੀ ਪਾਕਿਸਤਾਨ ਚਲੀ ਗਈ ਸੀ। ਰੋਪੜ, ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਇਹ ਭਾਈਚਾਰਾ ਅਜੇ ਵੀ ਮਿਲ਼ਦਾ ਹੈ। ਪਾਕਿਸਤਾਨ ਵਿੱਚ, ਭਾਈਚਾਰਾ ਮੁੱਖ ਤੌਰ 'ਤੇ ਫੈਸਲਾਬਾਦ, ਸਾਹੀਵਾਲ, ਖਾਨੇਵਾਲ ਅਤੇ ਟੋਭਾ ਟੇਕ ਸਿੰਘ ਜ਼ਿਲ੍ਹਿਆਂ ਵਿੱਚ ਮਿਲ਼ਦਾ ਹੈ, ਅਤੇ ਸ਼ੇਖ ਮਨਸੂਰੀ ਜਾਂ ਕਈ ਵਾਰ ਸਿਰਫ਼ ਸ਼ੇਖ ਵਜੋਂ ਜਾਣਿਆ ਜਾਣਾ ਪਸੰਦ ਕਰਦਾ ਹੈ। ਪੇਂਜਾ ਲੋਕ ਪੰਜਾਬੀ ਬੋਲਦੇ ਹਨ, ਪਰ ਜ਼ਿਆਦਾਤਰ ਜੋ ਹੁਣ ਪਾਕਿਸਤਾਨ ਵਿੱਚ ਵਸੇ ਹੋਏ ਹਨ ਉਰਦੂ ਵੀ ਬੋਲਦੇ ਹਨ। ਉਹ ਪੂਰੀ ਤਰ੍ਹਾਂ ਸੁੰਨੀ ਹਨ, ਅਤੇ ਹੁਣ ਕਾਫ਼ੀ ਰੂੜ੍ਹੀਵਾਦੀ ਹਨ। [1]
ਇਹ ਵੀ ਵੇਖੋ
ਸੋਧੋ- ਮਨਸੂਰੀ
- ਪਿੰਜਾਰਾ