ਪੋਨਾਕਾ ਕਾਨਕਾਮਮਾ

ਪੋਨਾਕਾ ਕਾਨਕਾਮਮਾ (1892 - 1963) ਇੱਕ ਸੋਸ਼ਲ ਵਰਕਰ[1], ਕਾਰਕੁਨ ਅਤੇ ਆਜ਼ਾਦੀ ਘੁਲਾਟੀਏ[2], ਇੱਕ ਸਾਲ ਲਈ ਕੈਦੀ ਰਹੀ ਸੀ, ਉਹ ਭਾਰਤ ਵਿੱਚ, ਮਹਾਤਮਾ ਗਾਂਧੀ, ਦੀ ਇੱਕ ਚੇਲੀ ਸੀ।[3][4][5] ਉਸਨੇ ਕਸਤੂਰੀ ਦੇਵੀ ਵਿਦੀਆਲਮ ਦੀ ਸਥਾਪਨਾ ਕੀਤੀ, ਜੋ ਨੇੱਲੋਰ ਵਿੱਚ ਕੁੜੀਆਂ ਦਾ ਇੱਕ ਬਹੁਤ ਵੱਡਾ ਸਕੂਲ ਸੀ।[1] 

ਪੋਨਾਕਾ ਕਾਨਕਾਮਮਾ
Ponaka Kanakamma.jpg
ਪੋਨਾਕਾ ਕਾਨਕਾਮਮਾ
ਸਾਹਿਤ ਅਕੈਡਮੀ ਦੀ ਸੰਸਥਾਪਕ ਮੈਂਬਰ
ਨਿੱਜੀ ਜਾਣਕਾਰੀ
ਜਨਮ

10 ਜੂਨ 1892
ਮਿੰਗਾਲੂ, ਨੇੱਲੋਰ, ਆਂਧਰਾ ਪ੍ਰਦੇਸ਼

ਮੌਤ

15 ਸਤੰਬਰ 1963
ਨੇੱਲੋਰ

ਸਿਆਸੀ ਪਾਰਟੀ

ਭਾਰਤੀ ਰਾਸ਼ਟਰੀ ਕਾਂਗਰਸ

ਪਤੀ/ਪਤਨੀ

ਪੋਨਾਕਾ ਸੁਬ੍ਰਾਮੀ ਰੈੱਡੀ

ਸੰਤਾਨ

1 ਕੁੜੀ

ਰਿਹਾਇਸ਼

ਪੋਟਲਾਪੁੜੀ, ਨੇੱਲੋਰ ਜ਼ਿਲ੍ਹਾ

ਜ਼ਿੰਦਗੀਸੋਧੋ

ਪੋਨਾਕਾ ਕਾਨਕਾਮਮਾ ਦਾ ਜਨਮ, ਨੇੱਲੋਰ ਜ਼ਿਲ੍ਹਾ, ਵਿੱਖੇ 10 ਜੂਨ 1892 ਵਿੱਚ ਮਿਨਾਗਾਲੂ ਵਿੱਖੇ ਹੋਇਆ। ਉਸਦੇ ਪਿਤਾ ਦਾ ਨਾਂ ਮਾਰੁਪੁਰੂ ਕੋਂਡਾ ਰੈੱਡੀ ਅਤੇ ਉਸਦੀ ਮਾਤਾ ਦਾ ਨਾਂ ਕਾਨਾਕਮਮਾ ਸੀ।[1]

ਪੋਨਕਾ ਇੱਕ ਬਹੁਤ ਅਮੀਰ ਪਰਿਵਾਰ ਤੋਂ ਸੀ। ਉਸਦਾ ਵਿਆਹ ਉਸਦੇ ਮਾਮਾ ਸੁਬਰਅਮਾ ਰੈੱਡੀ, ਨੇੱਲੋਰ ਦੇ ਨੇੜੇ ਇੱਕ ਪਿੰਡ ਪੋਟਲਾਪੁੜੀ ਦਾ ਇੱਕ ਅਮੀਰ ਆਦਮੀ ਸੀ, ਨਾਲ ਵਿਆਹ ਕਰਵਾਇਆ ਗਿਆ। ਜਦੋਂ ਉਸਦਾ ਵਿਆਹ ਹੋਇਆ ਤਾਂ ਉਸਦੀ ਉਮਰ ਉਸ ਸਮੇਂ ਅੱਠ ਸਾਲ ਦੀ ਸੀ। ਉਸਦਾ ਪਤੀ ਉਸ ਸਮੇਂ ਦੇ ਸਮਾਜ ਮੁਤਾਬਿਕ ਇੱਕ ਰਵਾਇਤੀ ਵਿਅਕਤੀ ਸੀ, ਜਿਸ ਕਾਰਨ ਪੋਨਕਾ ਨੂੰ ਸਕੂਲ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਭਾਵੇਂ ਕਿ ਉਸਨੇ ਕੋਈ ਰਸਮੀ ਪੜ੍ਹਾਈ ਨਹੀਂ ਕੀਤੀ ਸੀ, ਉਸਨੇ ਤੇਲਗੂ, ਹਿੰਦੀ ਅਤੇ ਸੰਸਕ੍ਰਿਤ ਵਿੱਚ ਆਪਣੀ ਹੀ ਕੋਸ਼ਿਸ਼ਾਂ ਕਰਕੇ ਇਨ੍ਹਾਂ ਵਿਸ਼ਿਆਂ ਵਿੱਚ ਮੁਹਾਰਤ ਹਾਸਿਲ ਕਰ ਲਈ ਸੀ। 1907 ਵਿੱਚ, ਜਦੋਂ ਬਿਪੀਨਚੰਦਰਪਾਲ ਅਤੇ ਉਸਦੀ ਪਤਨੀ ਨੇ ਨੇੱਲੋਰ ਦਾ ਦੌਰਾ ਕੀਤਾ ਤਾਂ ਉਹ 'ਵੰਦੇ ਮਾਤਰਮ ਲਹਿਰ' ਦੇ ਸੰਪਰਕ ਨਾਲ ਜੁੜੇ ਹੋਏ ਸੀ। ਇਸ ਕ੍ਰਾਂਤੀਕਾਰੀ ਜੋੜੇ ਨੂੰ ਪੋਨਕਾ ਨੇ ਹੀ ਸੰਭਾਲਿਆ। ਜਿਸ ਸਮੇਂ ਉਹ ਬਿਪੀਨਚੰਦਰਪਾਲ ਦੇ ਸੰਪਰਕ ਵਿੱਚ ਆਈ ਉਸ ਸਮੇਂ ਉਹ 16 ਸਾਲ ਦੀ ਸੀ। ਉਸਦੇ ਛੋਟੇ ਦੇਵਰ ਪੱਤਾਭੀਰਾਮੇਰੇੱਦੀ, ਜੋ ਲਾਇਬ੍ਰੇਰੀ ਮੁਹਿਮ ਵਿੱਚ ਸ਼ਾਮਿਲ ਸੀ, ਦੀ ਮਦਦ ਨਾਲ ਨੇੱਲੋਰ ਸਮਾਜ ਲਈ ਉਸਦੇ ਨੇੜੇ, ਪੋਟਲਾਪੁੜੀ ਪਿੰਡ ਵਿੱਚ 'ਸੁਜਾਨਾ ਰਨਜਾਨੀ ਸਮਾਜਮ' ਅਤੇ 'ਵਿਵੇਕੰਦਾ ਗ੍ਰੰਥਾਯਮ' ਦੀ ਸਥਾਪਨਾ ਕੀਤੀ। ਉਸਨੇ ਹਰੀਜਨ (ਨੀਚੀ ਜਾਤਾਂ ਕਹੀ ਜਾਣ ਵਾਲੀ) ਅਤੇ ਗਰੀਬਾਂ ਲਈ ਕੰਮ ਕੀਤਾ। 1916 ਤੋਂ 1919 ਤੱਕ ਬਹੁਤ ਥੋੜੇ ਸਮੇਂ ਲਈ, ਉਹ ਕ੍ਰਾਂਤੀਕਾਰੀ ਰਾਜੀਨੀਤੀ ਦੇ ਪ੍ਰਭਾਵ ਹੇਠ ਆ ਗਈ ਸੀ ਅਤੇ ਬਾਅਦ ਵਿੱਚ ਉਹ ਮਹਾਤਮਾ ਗਾਂਧੀ ਦੀ ਚੇਲੀ ਬਣ ਗਈ। ਉਸਨੇ ਨੇੱਲੋਰ ਦੇ ਪੱਲੀਪੁੜੀ ਪਿੰਡ ਤੋਂ ਅੱਠ ਮੀਲ ਦੂਰ ਪੇੰਨਾ ਨਦੀ ਦੇ ਕਿਨਾਰੇ 13 ਏਕੜ ਜ਼ਮੀਨ ਖਰੀਦੀ, ਜਿਸ ਨੂੰ ਖਰੀਦਣ ਦਾ ਮਕਸੱਦ ਉਸਦੇ ਕ੍ਰਾਂਤੀਕਾਰੀ ਦੋਸਤਾਂ ਦੇ ਗੋਲੀਬਾਰੀ ਦੇ ਅਭਿਆਸ ਕਰਨਾ ਸੀ।[6]

1923 ਵਿੱਚ, ਕਨਾਕਅਮਾ ਨੇ ਗਾਂਧੀ ਜੀ ਦੇ ਉਸਾਰੂ ਪ੍ਰੋਗਰਾਮ ਹੇਠ ਕਸਤੂਰੀਦੇਵੀ ਵਿਦਿਆਲਮ (ਕੁੜੀਆਂ ਲਈ ਸਕੂਲ) ਦੀ ਸਥਾਪਨਾ ਕੀਤੀ ਜਸੀ ਸਕੂਲ ਦਾ ਉਦਘਾਟਨ ਤਨਗੁਤੁਰੀ ਪ੍ਰਕਾਸਮ ਪਨਤੁਲੂ ਦੁਆਰਾ ਕੀਤਾ ਗਿਆ ਸੀ। ਗਾਂਧੀਜੀ ਨੇ 12 ਮਈ 1929 ਨੂੰ ਸਕੂਲ ਦੀ ਸਥਾਈ ਇਮਾਰਤ ਦੀ ਨੀਂਹ ਰੱਖੀ ਸੀ। ਬਾਅਦ ਵਿਚ ਉਸਨੇ ਨੇੱਲੋਰ ਦੇ ਬਾਹਰਲੇ ਇਲਾਕੇ ਵਿਚ 20 ਏਕੜ ਜ਼ਮੀਨ ਨੂੰ ਇਸ ਥਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਇੱਕ ਸਕੂਲ ਦੀ ਇਮਾਰਤ ਦੀ ਉਸਾਰੀ ਕਰੀਬ 1947 ਦੇ ਨੇੜੇ ਕਰਵਾਈ, ਜਿਸ ਲਈ ਸ੍ਰੀ ਤਿਕਵਰਪੁ ਰਾਮਰੇੜੀ ਨੇ 50,000 ਰੁਪਏ ਦਾਨ ਕੀਤਾ ਸੀ। ਕਸਤੂਰੀਦੇਵੀ ਵਿਦਿਆਲਮ ਕੈਂਪਸ, ਕਾਨਕਾਮਮਾ ਦੀ ਯਾਦਗਾਰ ਵਜੋਂ ਬਣਵਾਇਆ ਗਿਆ ਸੀ।

ਪੋਨਕਾ ਕਾਨਕਾਮਮਾ ਦੀ ਮੌਤ 15 ਸਤੰਬਰ 1963 ਨੂੰ ਨੇੱਲੋਰ ਵਿੱਖੇ ਹੋਈ ਸੀ।[7]

 
ਪੋਨਕਾ ਕਾਨਾਕਮਮਾ, ਕਸਤੂਰੀ ਦੇਵੀ ਗਰਲਜ਼ ਸਕੂਲ ਦੀ 3ਜੀ ਵਰ੍ਹੇਗੰਢ ਦੌਰਾਨ ਵਿਦਿਆਰਥੀਆਂ ਨਾਲ

ਹਵਾਲੇਸੋਧੋ

ਬਾਹਰੀ ਲਿੰਕਸੋਧੋ

ਸਰੋਤ
  • Jamiinraitu (Telugu Weekly), 1931–1980
  • Vikramasimhapuri Mandala Sarvasvam-3
  • A biography of Kanakamma written by Raavinootala Sri Ramulu published in the year 2006.
  • Kanakapushyaraagam, an autobiography of Ponaka Kanakamma edited by Dr. K. Purushotham and published by Manasu Foundarion in the year 2011.
  • "Reddy Rani" Monthly Journal Volumes.
  • "Grihalakshmi", "Hidusundari", "Bharathi" and "Krishna Patrika" Volumes.