ਫਾਟਕ:ਇਲੈਕਟ੍ਰੋਸਟੈਟਿਕਸ/ਦੋ ਕਿਸਮਾਂ ਦੇ ਚਾਰਜ
ਵਿਕੀਪੀਡੀਆ ਵਿੱਦਿਆ ਪ੍ਰੋਗਰਾਮ
|
ਮੈਂਬਰ
|
ਵਿਸ਼ੇ
|
ਨੋਟਿਸਬੋਰਡ
|
ਚਰਚਾ
|
ਇਲੈਕਟ੍ਰੋਸਟੈਟਿਕਸ
ਇਲੈਕਟ੍ਰਿਕ ਚਾਰਜ
Menu Page 3 of 18
ਦੋ ਕਿਸਮਾਂ ਦੇ ਚਾਰਜ
ਕੁੱਝ ਸਾਵਧਾਨੀ ਪੂਰਵਕ ਕੀਤੇ ਗਏ ਕਈ ਸਾਲਾਂ ਦੇ ਯਤਨਾਂ ਸਦਕਾ ਪ੍ਰਾਪਤ ਕੁੱਝ ਸਰਲ ਤੱਥਾਂ ਤੇ ਗੌਰ ਕਰਦੇ ਹਾਂ;
- ਜੇਕਰ ਕਿਸੇ ਗਲਾਸ ਰੌਡ ਨੂੰ ਕਿਸੇ ਰੇਸ਼ਮ (ਸਿਲਕ) ਦੇ ਟੁਕੜੇ ਨਾਲ ਰਗੜਿਆ ਜਾਵੇ ਤੇ ਫੇਰ ਕਿਸੇ ਅਜਿਹੀ ਹੀ (ਜੋ ਕਿਸੇ ਹੋਰ ਸਿਲਕ ਦੇ ਟੁਕੜੇ ਨਾਲ ਰਗੜੀ ਹੋਈ ਹੋਵੇ) ਹੋਰ ਗਲਾਸ ਰੌਡ ਦੇ ਨੇੜੇ ਲਿਆਂਦਾ ਜਾਵੇ ਤਾਂ ਦੋਵੇਂ ਗਲਾਸ ਰੌਡਾਂ ਇੱਕ ਦੂਜੀ ਨੂੰ ਪਰਾਂ ਧੱਕਣਗੀਆਂ, ਅਤੇ ਸਿਲਕ ਦੇ ਟੁਕੜੇ ਵੀ ਆਪਸ ਵਿੱਚ ਇੱਕ ਦੂਜੇ ਨੂੰ ਪਰਾਂ ਧੱਕਣਗੇ । ਪਰ ਗਲਾਸ ਰੌਡ ਅਤੇ ਸਿਲਕ ਦੇ ਟੁਕੜੇ ਇੱਕ ਦੂਜੇ ਨੂੰ ਖਿੱਚਦੇ ਹਨ।
- ਐਬੌਨਾਈਟ/ਐਂਬਰ ਦੀ ਰੌਡ ਜਦੋਂ ਕਿਸੇ ਬਿੱਲੀ ਦੀ ਖੱਲ ਨਾਲ ਰਗੜੀ ਜਾਂਦੀ ਹੈ ਤਾਂ ਵੀ ਉੱਪਰ ਦੱਸੇ ਵਾਂਗ ਹੁੰਦਾ ਹੈ।
- ਐਬੌਨਾਈਟ ਦੀ ਰੌਡ ਅਤੇ ਗਲਾਸ ਰੌਡ ਇੱਕ ਦੂਜੇ ਨੂੰ ਖਿੱਚਦੇ ਹਨ ਅਤੇ ਗਲਾਸ ਰੌਡ ਤੇ ਬਿੱਲੀ ਦੀ ਖੱਲ ਇੱਕ ਦੂਜੇ ਨੂੰ ਪਰਾਂ ਧੱਕਦੇ ਹਨ। ਇਸੇ ਤਰਾਂ ਐਬੋਨਾਈਟ ਦੀ ਰੌਡ ਅਤੇ ਸਿਲਕ ਇੱਕ ਦੂਜੇ ਨੂੰ ਪਰਾਂ ਧੱਕਦੇ ਹਨ।
- ਜੇਕਰ ਦੋ ਪਿੱਚ ਬਾਲਾਂ ਨੂੰ ਕਿਸੇ ਗਲਾਸ ਰੌਡ ਜਾਂ ਐਬੋਨਾਈਟ ਰੌਡ ਨਾਲ ਛੂਹ ਕੇ ਕੋਲ ਲਿਆਂਦਾ ਜਾਵੇ ਤਾਂ ਦੋਵੇਂ ਪਿੱਚ ਬਾਲਾਂ ਇੱਕ ਦੂਜੀ ਨੂੰ ਪਰਾਂ ਧੱਕਦੀਆਂ ਹਨ। ਪਰ ਜੇਕਰ ਇੱਕ ਪਿੱਚ ਬਾਲ ਨੂੰ ਗਲਾਸ ਰੌਡ ਨਾਲ ਛੂਹਿਆ ਜਾਂਦਾ ਹੈ ਤੇ ਦੂਜੀ ਨੂੰ ਐਬੋਨਾਈਟ ਦੀ ਰੌਡ ਨਾਲ ਤਾਂ ਦੋਵੇਂ ਪਿੱਚ ਬਾਲਾਂ ਇੱਕ ਦੂਜੀ ਨੂੰ ਖਿੱਚਣ ਵਾਲ਼ਾ ਚਾਰਜ ਰੱਖਦੀਆਂ ਹਨ।
ਇਹਨਾਂ ਨਿਰੀਖਣਾਂ ਤੋਂ ਇਹ ਸਿੱਟੇ ਨਿਕਲਦੇ ਹਨ;
- ਰਗੜਨ ਨਾਲ ਚੀਜ਼ਾਂ ਇਲੈਕਟ੍ਰਿਕ ਚਾਰਜ ਪ੍ਰਾਪਤ ਕਰ ਲੈਂਦੀਆਂ ਹਨ।
- ਗਲਾਸ ਰੌਡ ਦੁਆਰਾ ਅਪਣਾਇਆ ਗਿਆ ਚਾਰਜ ਐਬੋਨਾਈਟ ਰੌਡ ਵਾਲੇ ਚਾਰਜ ਨਾਲੋਂ ਵੱਖਰਾ ਹੁੰਦਾ ਹੈ। ਇਸੇ ਤਰਾਂ ਸਿਲਕ ਦੇ ਟੁਕੜੇ ਦੁਆਰਾ ਪ੍ਰਾਪਤ ਚਾਰਜ ਬਿੱਲੀ ਦੀ ਖੱਲ ਵਾਲੇ ਚਾਰਜ ਨਾਲੋਂ ਵੱਖਰਾ ਹੁੰਦਾ ਹੈ। ਪਰ ਗਲਾਸ ਰੌਡ ਅਤੇ ਬਿੱਲੀ ਦੀ ਖੱਲ ਵਾਲਾ ਚਾਰਜ ਇੱਕੋ ਤਰਾਂ ਦਾ ਹੁੰਦਾ ਹੈ ਅਤੇ ਸਿਲਕ ਤੇ ਐਬੋਨਾਈਟ ਵਾਲਾ ਚਾਰਜ ਇੱਕੋ ਤਰਾਂ ਦਾ ਰਹਿੰਦਾ ਹੈ।
- ਪਿੱਚ ਬਾਲਾਂ ਕਿਸੇ ਚਾਰਜ ਹੋਈ ਚੀਜ਼ ਨੂੰ ਛੂਹਣ ਤੇ ਉਹਦੇ ਵਰਗਾ ਚਾਰਜ ਪ੍ਰਾਪਤ ਕਰ ਲੈਂਦੀਆਂ ਹਨ।
- ਇੱਕੋ ਜਿਹੇ ਚਾਰਜ ਇੱਕ ਦੂਜੇ ਨੂੰ ਪਰਾਂ ਧੱਕਦੇ ਹਨ ਅਤੇ ਉਲਟ ਕਿਸਮ ਦੇ ਚਾਰਜ ਇੱਕ ਦੂਜੇ ਨੂੰ ਖਿੱਚਦੇ ਹਨ।
ਬੈਂਜਾਮਿਨ ਫ੍ਰੈਂਕਲਿਨ ਨੇ ਦੋ ਕਿਸਮਾਂ ਦੇ ਚਾਰਜਾਂ ਨੂੰ ਪੌਜ਼ਟਿਵ ਅਤੇ ਨੈਗਟਿਵ ਚਾਰਜ ਕਿਹਾ । ਗਲਾਸ ਰੌਡ ਅਤੇ ਬਿੱਲੀ ਦੀ ਖੱਲ + (ਪੌਜ਼ਟਿਵ) ਚਾਰਜ ਅਪਣਾਉਂਦੇ ਹਨ ਅਤੇ ਐਬੋਨਾਈਟ ਦੀ ਰੌਡ ਅਤੇ ਸਿਲਕ ਦਾ ਟੁਕੜਾ – (ਨੈਗਟਿਵ) ਚਾਰਜ ਸਵੀਕਾਰ ਕਰਦੇ ਹਨ। ਦੋਵੇਂ ਕਿਸਮਾਂ ਦੇ ਚਾਰਜਾਂ ਨੂੰ ਨਿਖੇੜਨ ਵਾਲੇ ਇਸ ਗੁਣ ਨੂੰ ਚਾਰਜਾਂ ਦੀ ਪੋਲਰਟੀ ਕਹਿੰਦੇ ਹਨ।
ਧਿਆਨ ਦੇਓ ਕਿ ਰਗੜਨ ਨਾਲ ਚਾਰਜ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਨਹੀਂ ਜਾਂਦਾ । ਚਾਰਜ ਸਿਰਫ ਰਗੜੇ ਵਾਲੇ ਸਥਾਨ ਉੱਤੇ ਹੀ ਸਟੈਟਿਕ (ਟਿਕਿਆ) ਹੁੰਦਾ ਹੈ।
|
ਵਿਕੀਪੀਡੀਆ ਆਰਟੀਕਲ ਲਿੰਕ
- ਅੰਗਰੇਜ਼ੀ - Electrostatics
- ਪੰਜਾਬੀ - ਇਲੈਕਟ੍ਰੋਸਟੈਟਿਕਸ
ਸ਼ਬਦਾਵਲੀ
ਅਗਲੇ ਸਫ਼ੇ ਤੇ ਜਾਣ ਵਾਸਤੇ ਹੇਠਲਾ ਫਾਰਵਰਡ ਤੀਰ ਦਬਾਓ