ਰਾਸ਼ਟਰਪਤੀ ਭਾਰਤ ਦਾ ਪਹਿਲਾ ਨਾਗਰਿਕ ਹੁੰਦਾ ਹੈ।ਉਸ ਤੋਂ ਬਾਅਦ ਉਪ ਰਾਸ਼ਟਰਪਤੀ ਦਾ ਅਹੁਦਾ ਹੁੰਦਾ ਹੈ। ਭਾਰਤੀ ਸੰਵਿਧਾਨ ਦੇ ਆਰਟੀਕਲ 63 ਵਿੱਚ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਵਿਵਸਥਾ ਹੈ।ਵੈਂਕਈਆ ਨਾਇਡੂ ਭਾਰਤ ਦਾ ਮੌਜੂਦਾ ਉਪ ਰਾਸ਼ਟਰਪਤੀ ਹੈ। ਉਸਨੇ 5 ਅਗਸਤ 2017 ਨੂੰ ਯੂਪੀਏ ਦੇ ਉਮੀਦਵਾਰ ਗੋਪਾਲਕ੍ਰਿਸ਼ਨ ਗਾਂਧੀ ਨੂੰ ਹਰਾਇਆ।

ਉਪ ਰਾਸ਼ਟਰਪਤੀ ਦੀ ਚੋਣਸੋਧੋ

ਭਾਰਤ ਦਾ ਉਪ ਰਾਸ਼ਟਰਪਤੀ ਵੀ ਅਪ੍ਰਤੱਖ ਢੰਗ ਨਾਲ ਚੁਣਿਆ ਜਾਂਦਾ ਹੈ।ਉਪ ਰਾਸ਼ਟਰਪਤੀ ਦੀ ਚੋਣ ਵਿੱਚ ਸਿਰਫ਼ ਪਾਰਲੀਮੈਂਟ ਦੇ ਦੋਨੋਂ ਸਦਨਾਂ ਦੇ ਮੈਂਬਰ ਭਾਗ ਲੈਂਦੇ ਹਨ।ਦੋਨੋਂ ਸਦਨਾਂ ਦੇ ਚੁਣੇ ਅਤੇ ਨਾਮਜ਼ਦ ਮੈਂਬਰ ਉਪ ਰਾਸ਼ਟਰਪਤੀ ਦੀ ਚੋਣ ਵਿੱਚ ਵੋਟ ਪਾਉਂਦੇ ਹਨ।ਪਰ ਰਾਸ਼ਟਰਪਤੀ ਦੀ ਚੋਣ ਵਿੱਚ ਸਿਰਫ਼ ਚੁਣੇ ਮੈਂਬਰ ਹੀ ਵੋਟ ਪਾ ਸਕਦੇ ਸੀ।ਉਪ ਰਾਸ਼ਟਰਪਤੀ ਦੀ ਚੋਣ ਵਿੱਚ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਮੈਂਬਰ ਭਾਗ ਨਹੀਂ ਲੈਂਦੇ।

ਯੋਗਤਾਵਾਂਸੋਧੋ

  1. ਉਹ ਭਾਰਤ ਦਾ ਨਾਗਰਿਕ ਹੋਵੇ।
  2. ਉਸ ਦੀ ਉਮਰ 35 ਸਾਲ ਤੋਂ ਉੱਪਰ ਹੋਵੇ।
  3. ਉਹ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਕਿਸੇ ਸਰਕਾਰੀ ਅਹੁਦੇ ਤੇ ਨਹੀਂ ਹੋਣਾ ਚਾਹੀਦਾ।

ਉਪ ਰਾਸ਼ਟਰਪਤੀ ਦਾ ਕਾਰਜਕਾਲਸੋਧੋ

ਉਪ ਰਾਸ਼ਟਰਪਤੀ ਦਾ ਕਾਰਜਕਾਲ ਪੰਜ ਸਾਲ ਹੁੰਦਾ ਹੈ।ਉਹ ਉਸ ਤੋਂ ਪਹਿਲਾਂ ਵੀ ਅਸ਼ਤੀਫ਼ਾ ਦੇ ਸਕਦਾ ਹੈ।ਉਪ ਰਾਸ਼ਟਰਪਤੀ ਆਪਣਾ ਅਸ਼ਤੀਫ਼ਾ ਰਾਸ਼ਟਰਪਤੀ ਨੂੰ ਦਿੰਦਾ ਹੈ।ਉਪ ਰਾਸ਼ਟਰਪਤੀ ਨੂੰ ਮਹਾਂਦੋਸ਼ ਰਾਹੀਂ ਨਹੀਂ ਹਟਾਇਆ ਜਾ ਸਕਦਾ।ਰਾਜ ਸਭਾ ਵਿੱਚ ਬਹੁਮੱਤ ਨਾਲ ਮਤਾ ਪਾਸ ਹੋਵੇ ਅਤੇ ਨਾਲ ਲੋਕ ਸਭਾ ਸਹਿਮਤ ਹੋਵੇ ਤਾਂ ਉਪ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ।ਉਪ ਰਾਸ਼ਟਰਪਤੀ ਇੱਕ ਤੋਂ ਜ਼ਿਆਦਾ ਬਾਰ ਵੀ ਚੋਣ ਲੜ ਸਕਦਾ ਹੈ।ਉਪ ਰਾਸ਼ਟਰਪਤੀ ਦੀ ਚੋਣ ਸਬੰਧੀ ਕੋਈ ਵਿਵਾਦ ਹੋਵੇ ਉਸ ਨੂੰ ਸੁਪਰੀਮ ਕੋਰਟ ਹੱਲ ਕਰਦੀ ਹੈ।

ਉਪ ਰਾਸ਼ਟਰਪਤੀ ਦੀਆਂ ਸ਼ਕਤੀਆਂਸੋਧੋ

  1. ਉਪ ਰਾਸ਼ਟਰਪਤੀ ਰਾਜ ਸਭਾ ਦਾ ਵੀ ਚੇਅਰਮੈਨ ਹੁੰਦਾ ਹੈ।ਭਾਰਤੀ ਸੰਵਿਧਾਨ ਦੇ ਆਰਟੀਕਲ 64 ਵਿੱਚ ਵਿਵਸਥਾ ਕੀਤੀ ਹੈ।ਉਪ ਰਾਸ਼ਟਰਪਤੀ ਦੀਆਂ ਸ਼ਕਤੀਆਂ ਲੋਕ ਸਭਾ ਦੇ ਸਪੀਕਰ ਦੇ ਬਰਾਬਰ ਹੀ ਹੁੰਦੀਆਂ ਹਨ।
  2. ਜਦੋਂ ਰਾਸ਼ਟਰਪਤੀ ਦਾ ਅਹੁਦਾ ਖ਼ਾਲੀ ਹੋਵੇ ਤਾਂ ਉਪ ਰਾਸ਼ਟਰਪਤੀ ਉਹ ਕੰਮ ਕਰਦਾ ਹੈ ਜੋ ਰਾਸ਼ਟਰਪਤੀ ਦੇ ਹੁੰਦੇ ਹਨ।ਉਪ ਰਾਸ਼ਟਰਪਤੀ ਛੇ ਮਹੀਨੇ ਤੱਕ ਕੰਮ ਕਰਦਾ ਹੈ ਛੇ ਮਹੀਨੇ ਅੰਦਰ ਰਾਸ਼ਟਰਪਤੀ ਦੀ ਦੁਬਾਰਾ ਚੋਣ ਹੋ ਜਾਂਦੀ ਹੈ।ਉਸ ਟਾਈਮ ਰਾਜ ਸਭਾ ਦੀ ਪ੍ਰਧਾਨਗੀ ਡਿਪਟੀ ਚੇਅਰਮੈਨ ਕਰਦਾ ਹੈ।

ਉਪ ਰਾਸ਼ਟਰਪਤੀ ਦੀ ਤਨਖਾਹਸੋਧੋ

ਭਾਰਤੀ ਸੰਵਿਧਾਨ ਵਿੱਚ ਉਪ ਰਾਸ਼ਟਰਪਤੀ ਦੀ ਤਨਖਾਹ ਬਾਰੇ ਕੁੱਝ ਦਰਜ਼ ਨਹੀਂ ਹੈ।ਉਪ ਰਾਸ਼ਟਰਪਤੀ ਦੀ ਤਨਖਾਹ ਪਾਰਲੀਮੈਂਟ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ।ਉਪ ਰਾਸ਼ਟਰਪਤੀ ਨੂੰ ਘਰ, ਮੈਡੀਕਲ,ਹੋਰ ਸਾਰੀਆਂ ਸਹੂਲਤਾਂ ਪ੍ਰਪਾਤ ਹਨ।ਉਪ ਰਾਸ਼ਟਰਪਤੀ ਜਦੋਂ ਰਾਸ਼ਟਰਪਤੀ ਦੇ ਕਾਰਜ ਸੰਬਲਦਾ ਹੈ ਤਾਂ ਉਸ ਨੂੰ ਰਾਜ ਸਭਾ ਚੇਅਰਮੈਨ ਆਲ਼ੇ ਭੱਤੇ ਨਹੀਂ ਮਿਲਦੇ ਉਸ ਨੂੰ ਰਾਸ਼ਟਰਪਤੀ ਆਲ਼ੇ ਭੱਤੇ ਮਿਲਦੇ ਹਨ।