ਭੁਵਨ ਬਾਮ ਦਿੱਲੀ, ਭਾਰਤ ਤੋਂ ਇੱਕ ਯੂਟਿਊਬ ਇੰਟਰਨੈੱਟ ਸ਼ਖਸ਼ੀਅਤ ਅਤੇ ਹਾਸ ਰਸ ਕਲਾਕਾਰ ਹੈ, ਜੋ ਆਪਣੇ ਯੂਟਿਊਬ ਚੈਨਲ ਬੀ ਬੀ ਕੀ ਵਾਈਨਜ਼ ਅਤੇ ਦਿ ਵਾਇਰਲ ਫੀਵਰ ਵਿੱਚ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ। ਉਸਦਾ ਪਹਿਲਾ ਗਾਣਾ ਤੇਰੀ ਮੇਰੀ ਕਹਾਣੀ, ਦਿ ਵਾਇਰਲ ਫੀਵਰ 'ਤੇ ਹੀ ਰਿਲੀਜ਼ ਹੋਇਆ ਸੀ। ਭੂਵਨ ਨੇ ਟੈੱਡ ਐਕਸ ਇੰਦਰਪ੍ਰਸਥ ਸੂਚਨਾ ਤਕਨਾਲੋਜੀ ਇੰਸਟੀਚਿਊਟ ਅਤੇ ਜੇਪੀ ਸੂਚਨਾ ਤਕਨਾਲੋਜੀ ਯੂਨੀਵਰਸਿਟੀ ਵਿੱਚ ਭਾਸ਼ਣ ਵੀ ਦਿੱਤਾ ਹੈ।[1][2] 13 ਜਨਵਰੀ 2018 ਨੂੰ ਉਸਨੇ ਆਪਣੇ ਯੂਟਿਊਬ ਚੈਨਲ ਤੇ ਇੱਕ ਹੋਰ ਸਿੰਗਲ ਗਾਣਾ ਸੰਗ ਹੂੰ ਤੇਰੇ ਰਿਲੀਜ਼ ਕੀਤਾ। ਉਸ ਦਾ ਤੀਜਾ ਗਾਣਾ, ਸਫਰ 13 ਜੂਨ 2018 ਨੂੰ ਯੂਟਿਊਬ 'ਤੇ ਰਿਲੀਜ ਕੀਤਾ ਗਿਆ।

ਭੁਵਨ ਬਾਮ
2019 ਵਿੱਚ ਭੁਵਨ ਬਾਮ
ਨਿੱਜੀ ਜਾਣਕਾਰੀ
ਜਨਮ
ਭੁਵਨ ਅਵਨਿੰਦਰਾ ਸ਼ੰਕਰ ਬਾਮ

(1994-01-22) 22 ਜਨਵਰੀ 1994 (ਉਮਰ 30)
ਸਿੱਖਿਆਸ਼ਹੀਦ ਭਗਤ ਸਿੰਘ ਕਾਲਜ, ਦਿੱਲੀ ਯੂਨੀਵਰਸਿਟੀ (ਬੀਏ ਇਤਿਹਾਸ)
ਕਿੱਤਾ
ਯੂਟਿਊਬ ਜਾਣਕਾਰੀ
ਚੈਨਲਬੀਬੀ ਕੀ ਵਾਈਨਜ਼
ਬੀਬੀ ਕੀ ਵਾਈਨਜ਼ ਪ੍ਰੋਡਕਸ਼ਨ
ਸਾਲ ਸਰਗਰਮ2015–ਮੌਜੂਦਾ
ਸ਼ੈਲੀਹਾਸਰਸ
ਸਬਸਕ੍ਰਾਈਬਰਸ26.23 ਮਿਲੀਅਨ (ਸੰਯੁਕਤ)
ਕੁੱਲ ਵਿਊਜ਼4.86 ਬਿਲੀਅਨ (ਸੰਯੁਕਤ)
100,000 ਸਬਸਕ੍ਰਾਈਬਰਸ2017
1,000,000 ਸਬਸਕ੍ਰਾਈਬਰਸ2018
10,000,000 ਸਬਸਕ੍ਰਾਈਬਰਸ2018

ਆਖਰੀ ਅੱਪਡੇਟ: 21 ਅਗਸਤ 2022

ਮੁੱਢਲਾ ਜੀਵਨ ਅਤੇ ਪੜ੍ਹਾਈ

ਸੋਧੋ

ਭੂਵਨ ਨੇ ਰੈਸਟੋਰੈਂਟਾਂ ਵਿੱਚ ਗਾਣੇ ਗਾਉਣ ਨਾਲ ਆਪਣਾ ਸੰਗੀਤਕ ਕਰੀਅਰ ਸ਼ੁਰੂ ਕੀਤਾ। ਬਾਅਦ ਵਿੱਚ ਉਸਨੇ ਆਪਣੇ ਗਾਣੇ ਲਿਖਣੇ ਅਤੇ ਸੰਗੀਤਬੱਧ ਕਰਨੇ ਸ਼ੁਰੂ ਕਰ ਦਿੱਤੇ। ਉਸ ਨੇ ਗਰੀਨ ਫੀਲਡ ਸਕੂਲ, ਨਵੀਂ ਦਿੱਲੀ ਤੋਂ ਸਕੂਲੀ ਪੜ੍ਹਾਈ ਕੀਤੀ ਅਤੇ ਸ਼ਹੀਦ ਭਗਤ ਸਿੰਘ ਕਾਲਜ ਤੋਂ ਬੈਚਲਰ ਡਿਗਰੀ ਪ੍ਰਾਪਤ ਕੀਤੀ।[3]

ਇੰਟਰਨੈਟ ਕਰੀਅਰ

ਸੋਧੋ

ਉਸਨੇ ਆਪਣੇ ਇੰਟਰਨੈੱਟ ਕਰੀਅਰ ਦੀ ਸ਼ੁਰੂਆਤ ਇੱਕ ਪੱਤਰਕਾਰ ਦੀ ਵੀਡੀਓ ਨਾਲ ਕੀਤੀ ਜੋ ਇੱਕ ਔਰਤ ਨੂੰ ਕਸ਼ਮੀਰ ਹੜ੍ਹ ਕਾਰਨ ਉਸਦੇ ਪੁੱਤਰ ਦੀ ਮੌਤ ਬਾਰੇ ਅਸੰਵੇਦਨਸ਼ੀਲ ਸਵਾਲ ਪੁੱਛ ਰਹੀ ਸੀ, ਇਸ ਵਿਡੀਓ ਨੂੰ ਫੇਸਬੁੱਕ 'ਤੇ ਲੱਗਭਗ 15,000 ਵਾਰ ਦੇਖਿਆ ਜਾ ਚੁੱਕਿਆ ਸੀ। ਉਸ ਦੀ ਪਹਿਲੀ ਵੀਡੀਓ ਆਈ ਐੱਮ ਫੀਲਿੰਗ ਹੌਰਨੀ ਪਾਕਿਸਤਾਨ ਵਿੱਚ ਵਾਇਰਲ ਹੋ ਗਈ ਅਤੇ ਇਸ ਤੋਂ ਪ੍ਰੇਰਿਤ ਹੋ ਕੇ ਬਮ ਨੇ 21 ਜੂਨ 2015 ਨੂੰ ਆਪਣਾ ਯੂਟਿਊਬ ਚੈਨਲ ਬਣਾਇਆ।[4]

ਬੀ ਬੀ ਕੀ ਵਾਈਨਜ਼

ਸੋਧੋ

ਬੀਬੀ ਕੀ ਵਾਈਨਜ਼ ਇੱਕ ਯੂਟਿਊਬ ਚੈਨਲ ਹੈ, ਜਿੱਥੇ 2-8 ਮਿੰਟ ਲੰਬੀਆਂ ਵੀਡੀਓ ਇੱਕ ਸ਼ਹਿਰੀ ਕਿਸ਼ੋਰ ਦੇ ਜੀਵਨ ਨੂੰ ਦਰਸਾਉਂਦੀਆਂ ਹਨ।[5] ਬਮ ਦੇ ਯੂਟਿਊਬ ਚੈਨਲ, ਬੀਬੀ ਕੀ ਵਾਈਨਜ਼ 'ਤੇ 8 ਮਿਲੀਅਨ ਤੋਂ ਵੱਧ ਸਬਸਕ੍ਰਾਈਬਰ ਅਤੇ 1 ਬਿਲੀਅਨ ਤੋਂ ਵੱਧ ਦੇ ਵਿਊ ਹਨ (5 ਜੂਨ 2018 ਤੱਕ)।

ਪੁਰਸਕਾਰ

ਸੋਧੋ

ਭੂਵਨ ਬਮ ਨੇ ਸਿਓਲ, ਦੱਖਣੀ ਕੋਰੀਆ ਵਿੱਚ ਆਯੋਜਿਤ ਵੈੱਬ ਟੀਵੀ ਏਸ਼ੀਆ ਅਵਾਰਡਜ਼ 2016 ਵਿੱਚ ਯੂਟਿਊਬ 'ਤੇ ਸਭ ਤੋਂ ਪ੍ਰਸਿੱਧ ਚੈਨਲ ਲਈ ਐਵਾਰਡ ਜਿੱਤਿਆ ਸੀ।[6][7]

ਹਿੰਦੁਸਤਾਨ ਟਾਈਮਸ ਨੇ ਗੇਮ ਚੇਂਜਰ ਅਵਾਰਡ ਦੇ ਪਹਿਲੇ ਐਡੀਸ਼ਨ ਵਿੱਚ ਬਮ ਨੂੰ ਸਨਮਾਨਿਤ ਕੀਤਾ ਸੀ।[8] ਹਾਲ ਹੀ ਵਿੱਚ ਭਾਰਤ ਨੇ 2017 ਦਾ ਯੂਟਿਊਬ ਸਿਰਜਣਹਾਰ ਸੰਮੇਲਨ ਗੋਲਫ ਪ੍ਰਤੀਯੋਗਤਾ ਜਿੱਤਿਆ, ਜਿਸ ਵਿੱਚ ਮੁੱਖ ਯੋਗਦਾਨ ਬੀਬੀ ਕੀ ਵਾਈਨਜ਼ ਅਤੇ ਟੈਕਨਕਲ ਗੁਰੂਜੀ ਦਾ ਸੀ।[9]

ਡਿਸਕੋਗ੍ਰਾਫੀ

ਸੋਧੋ
ਸਾਲ ਗਾਣਾ ਲੇਬਲ
2016 ਬਨ ਚੋਦ
2016 ਤੇਰੀ ਮੇਰੀ ਕਹਾਣੀ ਦਿ ਵਾਇਰਲ ਫੀਵਰ ਅਤੇ ਬੀਬੀ ਕੀ ਵਾਈਨਜ਼
2017 ਸੰਗ ਹੂੰ ਤੇਰੇ ਬੀਬੀ ਕੀ ਵਾਈਨਜ਼
2018 ਸਫਰ ਬੀਬੀ ਕੀ ਵਾਈਨਜ਼

ਹਵਾਲੇ

ਸੋਧੋ
  1. "TEDxIIITD | TED.com". www.ted.com (in ਅੰਗਰੇਜ਼ੀ). Retrieved 2017-08-02.
  2. "TEDxJUIT | TED.com". www.ted.com (in ਅੰਗਰੇਜ਼ੀ). Retrieved 2017-08-02.
  3. "Youtube star Bhuvan Bam: Students need to know that there is a life #BeyondMarks". Hindustantimes.com/ (in ਅੰਗਰੇਜ਼ੀ). 2017-05-24. Retrieved 2017-08-04.
  4. Goyal, Malini (May 8, 2016). "Meet India's top 10 YouTube superstars". India Times. Bennet, Coleman, & Co. Retrieved July 21, 2017.
  5. "Meet India's YouTube Millionaires- Business News". www.businesstoday.in. Retrieved 2017-08-02.
  6. Surendran, Vivek (November 29, 2016). "INTERVIEW: YouTuber Bhuvan Bam of BB Ki Vines talks about content, fame and his new show Bro Court". India Today. New Delhi: TV Today Network. Retrieved 21 July 2017.
  7. "WebTVAsia Awards 2016 Korea". www.webtvasiaawards.com. Archived from the original on 2017-08-02. Retrieved 2017-08-02.
  8. "Hindustan Times launches first edition of Game Changer Awards". 2017-05-24. Archived from the original on 2017-08-04. Retrieved 2017-08-04.
  9. Arwa Ali. "Indian YouTubers shining at Melbourne Creator summit 2017". Archived from the original on 2017-12-08. Retrieved 2018-06-26. {{cite web}}: Cite has empty unknown parameter: |4= (help)