ਮਲਹਾਰ (ਰਾਗ ਪਰਿਵਾਰ)

ਮਲਹਾਰ ਰਾਗਾਂਗ ਅਤੇ ਇਸ ਸ਼੍ਰੇਣੀ ਵਿੱਚ ਆਉਣ ਵਾਲੇ ਹੋਰ ਸਾਰੇ ਰਾਗ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਰਾਗ ਹਨ। [1] ਰਾਗਾਂਗ ਰਾਗਾਂ ਦੇ ਇੱਕ ਪਰਿਵਾਰ ਨੂੰ ਦਰਸਾਉਂਦਾ ਹੈ ਜੋ ਇੱਕ ਸਾਂਝੇ ਸੁਰੀਲੇ ਮੂਲ ਰੂਪ ਨੂੰ ਸਾਂਝਾ ਕਰਦਾ ਹੈ। ਇਸੇ ਤਰ੍ਹਾਂ ਦੇ ਹੋਰ ਰਾਗ ਪਰਿਵਾਰ ਹਨ ਸਾਰੰਗ ਪਰਿਵਾਰ ਅਤੇ ਕੰਨੜ ਪਰਿਵਾਰ। ਮਲਹਾਰ ਰਾਗਾਂ ਨੂੰ ਆਮ ਤੌਰ 'ਤੇ ਬਰਸਾਤ ਦੇ ਮੌਸਮ ਵਿੱਚ ਗਾਇਆ ਜਾਂਦਾ ਹੈ। ਮਲਹਾਰ ਸ਼ਬਦ ਦਾ ਸਬੰਧ ਮੋਹਲੇਧਾਰ ਮੀਂਹ ਨਾਲ ਹੈ। [2]

ਵਿਲੱਖਣ ਸੁਰ ਸੰਗਤੀ ਜੋ ਮਲਹਾਰ ਪਰਿਵਾਰ ਨੂੰ ਦੂਜਿਆਂ ਤੋਂ ਸ਼੍ਰੇਣੀਬੱਧ ਕਰਦੀ ਹੈ ਓਹ ਹੈ

"ਮ (ਮ)ਰੇ (ਮ)ਰੇ ਪ", ਇਹ ਸੁਰ ਸੰਗਤੀ ਮਲਹਾਰ ਦੇ ਹਸਤਾਖਰ ਸੁਰ ਸੰਗਤੀ ਹੈ ਜਿਸ ਤੋਂ ਮਲਹਾਰ ਦੀ ਪਛਾਣ ਹੋ ਜਾਂਦੀ ਹੈ। [3]

ਮੀਆਂ ਤਾਨਸੇਨ

ਕਥਾਵਾਂ ਦੇ ਅਨੁਸਾਰ, ਮਲਹਾਰ ਇੰਨਾ ਸ਼ਕਤੀਸ਼ਾਲੀ ਹੈ ਕਿ ਜਦੋਂ ਗਾਇਆ ਜਾਂਦਾ ਹੈ, ਤਾਂ ਇਹ ਬਾਰਿਸ਼ ਲਿਆ ਸਕਦਾ ਹੈ। [4] ਕਈ ਲਿਖਤੀ ਬਿਰਤਾਂਤ ਰਾਗ ਮਲਹਾਰ ਦਾ ਵਰਣਨ ਕਰਦੇ ਹਨ। ਤਾਨਸੇਨ, ਬੈਜੂ ਬਾਵਰਾ, ਬਾਬਾ ਰਾਮਦਾਸ, ਨਾਇਕ ਚਰਜੂ, ਮੀਆਂ ਬਖਸ਼ੂ, ਤਾਂਤਾ ਰੰਗ, ਤਾਂਤ੍ਰ੍ਸ ਖਾਨ, ਬਿਲਾਸ ਖਾਨ ( ਤਾਨਸੇਨ ਦਾ ਪੁੱਤਰ), ਹਮਮੇਰ ਸੇਨ, ਸੂਰਤ ਸੇਨ ਅਤੇ ਮੀਰਾ ਬਾਈ ਕੁਝ ਅਜੇਹੀਆਂ ਸ਼ਖਸੀਅਤਾਂ ਹਨ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਇੰਨੇ ਕਾਬਿਲ ਸੰ ਕਿ ਰਾਗ ਮਲਹਾਰ ਦੀਆਂ ਵੱਖ-ਵੱਖ ਕਿਸਮਾਂ ਗਾ ਕੇ ਬਾਰਸ਼ ਸ਼ੁਰੂ ਕਰਨ ਦੇ ਸਮਰੱਥ ਸਨ।

ਕਿਹਾ ਜਾਂਦਾ ਹੈ ਕਿ ਰਾਗ ਮੀਆਂ ਕੀ ਮਲਹਾਰ ਦੀ ਰਚਨਾ ਮੀਆਂ ਤਾਨਸੇਨ ਨੇ ਕੀਤੀ ਸੀ।

ਮਲਹਾਰ ਪਰਿਵਾਰ ਵਿੱਚ ਰਾਗਾਂ ਦੀ ਸੂਚੀ

ਸੋਧੋ

ਮਲਹਾਰ ਪਰਿਵਾਰ ਦੇ ਰਾਗਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ:

ਇਹ ਵੀ ਵੇਖੋ

ਸੋਧੋ
  1. Bhavan's Journal v.26:14-26 (1980). Page 27.
  2. "The Malhars".
  3. "Raag Malhar".
  4. Tankha, Rajkumari Sharma. "An evening of Malhar raags". The New Indian Express. Retrieved 7 June 2021.