ਮਹਿਮਾ ਪ੍ਰਕਾਸ਼
ਮਹਿਮਾ ਪ੍ਰਕਾਸ਼
ਸੋਧੋਸ਼੍ਰੀ ਸਰੂਪ ਦਾਸ ਭੱਲਾ ਰਚਿਤ ਮਹਿਮਾ ਪ੍ਰਕਾਸ਼ ਦੀ ਰਚਨਾ ਦੀ ਰਚਨਾ 1833 ਬਿਕਰਮੀ ਵਿੱਚ ਕੀਤੀ ਗਈ, ਇਹ ਵਰਣਨ ਯੋਗ ਗ੍ਰੰਥ ਹੈ। ਇਸ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਬੰਦਾ ਬਹਾਦਰ ਤਕ ਦਾ ਇਤਿਹਾਸ ਵਿਸਥਾਰ ਨਾਲ ਦਰਜ ਹੈ। ਇਹ ਪਹਿਲਾ ਗ੍ਰੰਥ ਹੈ, ਜਿਸ ਵਿੱਚ ਉਸ ਸਮੇਂ ਤੱਕ ਦਾ ਪੂਰਾ ਸਿੱਖ ਇਤਿਹਾਸ ਹੈ। ਇਸ ਵਿੱਚ ਭਾਈ ਮਨੀ ਸਿੰਘ ਜੀ ਦੀ ਸਾਖੀ ਵਾਂਗ ਗੁਰੂ ਨਾਨਕ ਦੇਵ ਜੀ ਦਾ ਜਨਮ ਵੈਸ਼ਾਖ ਸਦੀ ਦਾ ਅਤੇ ਜੋਤੀ ਜੋਤਿ ਸਮਾਉਣਾ ਲਿਖਿਆ ਹੈ। ਮਹਿਮਾ ਪ੍ਰਕਾਸ਼ ਵਿੱਚ ਪਹਿਲੀ ਸਾਖੀ ਸ੍ਰੀ ਸਤਿਗੁਰੂ ਅਵਤਾਰ ਕਥਾ ਹੈ, ਅਤੇ ਅੰਤਲੀ ਸਾਖੀ ਸ੍ਰੀ ਗੁਰੂ ਬਾਬੇ ਜੀ ਤੇ ਜੋਤੀ ਜੋਤ ਸਮਾਵਨੇ ਕੀ ਹੈ। ਇਸ ਵਿੱਚ ਪਦ ਤੇ ਗਦ ਦੋਵੇਂ ਮਿਸਰਤ ਹਨ। ਪਦ ਵਿੱਚ ਦੋਹਿਰਾ, ਸੋਰਠਾ, ਅੜਲ, ਚੌਪਾਈ, ਮੁਧਭਾਰ ਛੰਦ, ਅਕਰਾ ਛੰਦ, ਮਕਰਾ ਛੰਦ, ਪਓੁੜੀ ਤੋਮਰ ਆਦਿ ਛੰਦਾਂ ਦੀ ਵਰਤੋਂ ਸਫਲਤਾ ਪੂਰਬਕ ਕੀਤੀ ਹੈ। ਸਾਖੀਆ ਆਰੰਭ ਕਰਨ ਤੋਂ ਪਹਿਲਾਂ ਕਵੀ ਨੇ ਮਹਿਮਾ ਪ੍ਰਕਾਸ਼ ਬਾਰੇ ਜਾਣਕਾਰੀ ਦਿੱਤੀ ਹੈ।
"ਸਤਿਗੁਰੂ ਪਰਕਾਸ਼ ਸਾਖੀ ਜਨਮ,ਜਗੁ ਗਾਵਤ ਨਿਤਨੀਤ ਮਹਿਮਾ ਪ੍ਰਕਾਸ਼ ਤਿਹ ਨਾਮ ਧਰਿ, ਲਿਖੀ ਪੋਥੀ ਕੀਨੀ ਸੀਤਾ"
ਵਾਰਤਕ ਵੀ ਸਧੂਕੜੀ ਭਾਸ਼ਾ ਵਿੱਚ ਹੈ। ਅੰਤ ਉਤੇ ਆਸਾ ਮਹਲਾ। "ਦੀਵਾ ਮੇਰਾ ਨਾਮੁ ਦੁਖ ਵਿੱਚ ਪਾਇਆ ਤੇਲ" ਦਾ ਪਰਮਾਰਥ ਦਿੱਤਾ ਹੈ। ਇਹ ਗੁਰੂ ਇਤਿਹਾਸ ਤੇ ਗੁਰਬਾਣੀ ਦਾ ਸਿਮਰਨ ਹੈ। ਇਸ ਵਿੱਚ ਤਕਰੀਬਨ ਸਾਰਾ ਸਿਖ ਇਤਿਹਾਸ ਅਠਾਰ੍ਹਵੀਂ ਸਦੀ ਦੇ ਮੱਦ ਤੱਕ ਦਾ ਆ ਜਾਂਦਾ ਹੈ। ਇਸ ਗ੍ਰੰਥ ਨੂੰ ਭਾਈ ਵੀਰ ਸੰਤੋਖ ਸਿੰਘ ਨੇ ਗੁਰੂ ਪ੍ਰਤਾਪ ਸੂਰਯ ਲਈ ਅਧਾਰ ਬਣਾਇਆ। ਇਹ ਮਹਾਨ ਰਚਨਾਵਾਂ ਵਿਸ਼ਾ ਵਸਤੂ ਦੇ ਪੱਖ ਤੋਂ ਪੰਜਾਬੀ ਸਾਹਿਤ ਦੇ ਇਤਿਹਾਸ ਨਾਲ ਜੁੜਿਆ ਹੋਇਆ ਹੈ। ਇਸ ਲਈ ਕੋਈ ਵੀ ਪੰਜਾਬੀ ਸਾਹਿਤ ਦਾ ਇਤਿਹਾਸਕਾਰ ਇਨ੍ਹਾਂ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦਾ
ਹਵਾਲਾ
ਸੋਧੋਕਿਰਪਾਲ ਸਿੰਘ ਕਸੇਲ,ਡਾ.ਪਰਮਿੰਦਰ ਸਿੰਘ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ, ਪੰਨਾ ਨੰ. 213. ਡਾ. ਜੀਤ ਸਿੰਘ ਸੀਤਲ, ਆਲੋਚਨਾਤਮਿਕ ਇਤਿਹਾਸ ਆਦਿ ਕਾਲ,(1980), ਪੰਨਾ ਨੰ,208