ਭਾਰਤ ਦਾ ਉਪ ਰਾਸ਼ਟਰਪਤੀ

(ਰਾਜ ਸਭਾ ਦਾ ਚੇਅਰਮੈਨ ਤੋਂ ਮੋੜਿਆ ਗਿਆ)

ਭਾਰਤ ਦਾ ਉਪ ਰਾਸ਼ਟਰਪਤੀ ਭਾਰਤ ਗਣਰਾਜ ਦੇ ਰਾਜ ਦਾ ਉਪ ਮੁੱਖ ਹੁੰਦਾ ਹੈ ਇਹ ਅਹੁਦਾ ਭਾਰਤ ਦੇ ਰਾਸ਼ਟਰਪਤੀ ਤੋ ਬਾਅਦ ਰਾਜ ਦਾ ਸਭ ਤੋ ਉੱਚਾ ਪਦ ਹੈ। ਭਾਰਤੀ ਸੰਵਿਧਾਨ ਦੇ ਅਨੁਛੇਦ 63 ਵਿੱਚ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਵਿਵਸਥਾ ਹੈ। ਭਾਰਤ ਦਾ ਉਪ ਰਾਸ਼ਟਰਪਤੀ ਰਾਜ ਸਭਾ(ਭਾਰਤੀ ਸੰਸਦ ਦਾ ਉਪਰਲਾ ਸਦਨ) ਦਾ ਕਾਰਜਕਾਰੀ ਚੈਅਰਮੈਨ ਹੁੰਦਾ ਹੈ।

ਭਾਰਤ ਦਾ/ਦੀ ਉਪ ਰਾਸ਼ਟਰਪਤੀ
ਹੁਣ ਅਹੁਦੇ 'ਤੇੇ
ਜਗਦੀਪ ਧਨਖੜ
11 ਅਗਸਤ 2022 ਤੋਂ
ਰਿਹਾਇਸ਼ਉਪ ਰਾਸ਼ਟਰਪਤੀ ਭਵਨ, ਨਵੀਂ ਦਿੱਲੀ, ਦਿੱਲੀ, ਭਾਰਤ
ਅਹੁਦੇ ਦੀ ਮਿਆਦ5 ਸਾਲ
ਗਠਿਤ ਕਰਨ ਦਾ ਸਾਧਨਭਾਰਤੀ ਸੰਵਿਧਾਨ (ਅਨੁਛੇਦ 63)
ਪਹਿਲਾ ਧਾਰਕਸਰਵੇਪੱਲੀ ਰਾਧਾਕ੍ਰਿਸ਼ਣਨ (1952–1962)
ਨਿਰਮਾਣ13 ਮਈ 1952; 72 ਸਾਲ ਪਹਿਲਾਂ (1952-05-13)
ਤਨਖਾਹ4,00,000 (US$5,000) ਪ੍ਰਤੀ ਮਹੀਨਾ[1]
ਵੈੱਬਸਾਈਟvicepresidentofindia.nic.in

ਜਗਦੀਪ ਧਨਖੜ ਭਾਰਤ ਦੇ ਮੌਜੂਦਾ ਉਪ ਰਾਸ਼ਟਰਪਤੀ ਹਨ। ਉਹਨਾਂ 11 ਅਗਸਤ 2022 ਨੂੰ ਭਾਰਤੀ ਰਾਸ਼ਟਰੀ ਕਾਂਗਰਸ ਦੇ ਉਮੀਦਵਾਰ ਮਾਰਗਰੇਟ ਅਲਵਾ ਨੂੰ ਹਰਾਇਆ।

ਉਪ ਰਾਸ਼ਟਰਪਤੀ ਦੀ ਚੋਣ

ਸੋਧੋ

ਭਾਰਤ ਦਾ ਉਪ ਰਾਸ਼ਟਰਪਤੀ ਵੀ ਅਪ੍ਰਤੱਖ ਢੰਗ ਨਾਲ ਚੁਣਿਆ ਜਾਂਦਾ ਹੈ। ਉਪ ਰਾਸ਼ਟਰਪਤੀ ਦੀ ਚੋਣ ਵਿੱਚ ਸਿਰਫ਼ ਪਾਰਲੀਮੈਂਟ ਦੇ ਦੋਨੋਂ ਸਦਨਾਂ ਦੇ ਮੈਂਬਰ ਭਾਗ ਲੈਂਦੇ ਹਨ। ਦੋਨੋਂ ਸਦਨਾਂ ਦੇ ਚੁਣੇ ਅਤੇ ਨਾਮਜ਼ਦ ਮੈਂਬਰ ਉਪ ਰਾਸ਼ਟਰਪਤੀ ਦੀ ਚੋਣ ਵਿੱਚ ਵੋਟ ਪਾਉਂਦੇ ਹਨ। ਪਰ ਰਾਸ਼ਟਰਪਤੀ ਦੀ ਚੋਣ ਵਿੱਚ ਸਿਰਫ਼ ਚੁਣੇ ਮੈਂਬਰ ਹੀ ਵੋਟ ਪਾ ਸਕਦੇ ਹਨ। ਉਪ ਰਾਸ਼ਟਰਪਤੀ ਦੀ ਚੋਣ ਵਿੱਚ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਮੈਂਬਰ ਭਾਗ ਨਹੀਂ ਲੈਂਦੇ।

ਯੋਗਤਾਵਾਂ

ਸੋਧੋ
  1. ਉਹ ਭਾਰਤ ਦਾ ਨਾਗਰਿਕ ਹੋਵੇ।
  2. ਉਸ ਦੀ ਉਮਰ 35 ਸਾਲ ਤੋਂ ਉੱਪਰ ਹੋਵੇ।
  3. ਉਹ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਕਿਸੇ ਸਰਕਾਰੀ ਅਹੁਦੇ ਤੇ ਨਹੀਂ ਹੋਣਾ ਚਾਹੀਦਾ।

ਉਪ ਰਾਸ਼ਟਰਪਤੀ ਦਾ ਕਾਰਜਕਾਲ

ਸੋਧੋ

ਉਪ ਰਾਸ਼ਟਰਪਤੀ ਦਾ ਕਾਰਜਕਾਲ ਪੰਜ ਸਾਲ ਹੁੰਦਾ ਹੈ। ਉਹ ਉਸ ਤੋਂ ਪਹਿਲਾਂ ਵੀ ਅਸਤੀਫ਼ਾ ਦੇ ਸਕਦਾ ਹੈ। ਉਪ ਰਾਸ਼ਟਰਪਤੀ ਆਪਣਾ ਅਸਤੀਫ਼ਾ ਰਾਸ਼ਟਰਪਤੀ ਨੂੰ ਦਿੰਦਾ ਹੈ। ਉਪ ਰਾਸ਼ਟਰਪਤੀ ਨੂੰ ਮਹਾਂਦੋਸ਼ ਰਾਹੀਂ ਨਹੀਂ ਹਟਾਇਆ ਜਾ ਸਕਦਾ।ਰਾਜ ਸਭਾ ਵਿੱਚ ਬਹੁਮੱਤ ਨਾਲ ਮਤਾ ਪਾਸ ਹੋਵੇ ਅਤੇ ਨਾਲ ਲੋਕ ਸਭਾ ਸਹਿਮਤ ਹੋਵੇ ਤਾਂ ਉਪ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਉਪ ਰਾਸ਼ਟਰਪਤੀ ਇੱਕ ਤੋਂ ਜਿਆਦਾ ਬਾਰ ਵੀ ਚੋਣ ਲੜ ਸਕਦਾ ਹੈ। ਉਪ ਰਾਸ਼ਟਰਪਤੀ ਦੀ ਚੋਣ ਸਬੰਧੀ ਕੋਈ ਵਿਵਾਦ ਹੋਵੇ ਉਸ ਨੂੰ ਸੁਪਰੀਮ ਕੋਰਟ ਹੱਲ ਕਰਦੀ ਹੈ।

ਉਪ ਰਾਸ਼ਟਰਪਤੀ ਦੀਆਂ ਸ਼ਕਤੀਆਂ

ਸੋਧੋ
  1. ਉਪ ਰਾਸ਼ਟਰਪਤੀ ਰਾਜ ਸਭਾ ਦਾ ਵੀ ਸਭਾਪਤੀ ਹੁੰਦਾ ਹੈ। ਭਾਰਤੀ ਸੰਵਿਧਾਨ ਦੇ ਆਰਟੀਕਲ 64 ਵਿੱਚ ਵਿਵਸਥਾ ਕੀਤੀ ਹੈ। ਉਪ ਰਾਸ਼ਟਰਪਤੀ ਦੀਆਂ ਸ਼ਕਤੀਆਂ ਲੋਕ ਸਭਾ ਦੇ ਸਪੀਕਰ ਦੇ ਬਰਾਬਰ ਹੀ ਹੁੰਦੀਆਂ ਹਨ।
  2. ਜਦੋਂ ਰਾਸ਼ਟਰਪਤੀ ਦਾ ਅਹੁਦਾ ਖ਼ਾਲੀ ਹੋਵੇ ਤਾਂ ਉਪ ਰਾਸ਼ਟਰਪਤੀ ਉਹ ਕੰਮ ਕਰਦਾ ਹੈ ਜੋ ਰਾਸ਼ਟਰਪਤੀ ਦੇ ਹੁੰਦੇ ਹਨ। ਉਪ ਰਾਸ਼ਟਰਪਤੀ ਛੇ ਮਹੀਨੇ ਤੱਕ ਕੰਮ ਕਰਦਾ ਹੈ ਛੇ ਮਹੀਨੇ ਅੰਦਰ ਰਾਸ਼ਟਰਪਤੀ ਦੀ ਦੁਬਾਰਾ ਚੋਣ ਹੋ ਜਾਂਦੀ ਹੈ। ਉਸ ਸਮੇਂ ਰਾਜ ਸਭਾ ਦੀ ਪ੍ਰਧਾਨਗੀ ਉਪ ਸਭਾਪਤੀ ਕਰਦਾ ਹੈ।

ਉਪ ਰਾਸ਼ਟਰਪਤੀ ਦੀ ਤਨਖਾਹ

ਸੋਧੋ

ਭਾਰਤੀ ਸੰਵਿਧਾਨ ਵਿੱਚ ਉਪ ਰਾਸ਼ਟਰਪਤੀ ਦੀ ਤਨਖਾਹ ਬਾਰੇ ਕੁੱਝ ਦਰਜ਼ ਨਹੀਂ ਹੈ। ਉਪ ਰਾਸ਼ਟਰਪਤੀ ਦੀ ਤਨਖਾਹ ਸੰਸਦ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ। ਉਪ ਰਾਸ਼ਟਰਪਤੀ ਨੂੰ ਘਰ, ਮੈਡੀਕਲ, ਹੋਰ ਸਾਰੀਆਂ ਸਹੂਲਤਾਂ ਪ੍ਰਪਾਤ ਹਨ। ਉਪ ਰਾਸ਼ਟਰਪਤੀ ਜਦੋਂ ਰਾਸ਼ਟਰਪਤੀ ਦੇ ਕਾਰਜ ਸੰਭਾਲਦਾ ਹੈ ਤਾਂ ਉਸ ਨੂੰ ਰਾਜ ਸਭਾ ਚੇਅਰਮੈਨ ਵਾਲੇ ਭੱਤੇ ਨਹੀਂ ਮਿਲਦੇ ਉਸ ਨੂੰ ਰਾਸ਼ਟਰਪਤੀ ਵਾਲੇ ਭੱਤੇ ਮਿਲਦੇ ਹਨ।

ਇਹ ਵੀ ਦੇਖੋ

ਸੋਧੋ

ਹਵਾਲੇ

ਸੋਧੋ
  1. "President, Vice President, Governors' salaries hiked to Rs 5 lakh, respectively". www.timesnownews.com.