ਰਿਲੇਸ਼ਨਲ ਕੁਆਂਟਮ ਮਕੈਨਿਕਸ

ਇਹ ਲੇਖ ਉਹਨਾਂ ਪਾਠਕਾਂ ਨੂੰ ਮੁੱਖ ਰੱਖ ਕੇ ਬਣਾਇਆ ਗਿਆ ਹੈ ਜੋ ਕੁਆਂਟਮ ਮਕੈਨਿਕਸ ਅਤੇ ਇਸਦੀਆਂ ਹਾਜ਼ਰ ਵਿਆਖਿਆਤਮਿਕ ਕਠਿਨਾਈਆਂ ਨਾਲ ਪਹਿਲਾਂ ਤੋਂ ਹੀ ਵਾਕਿਫ ਹਨ। ਜਿਹੜੇ ਪਾਠਕ ਇਸ ਵਿਸ਼ੇ ਪ੍ਰਤਿ ਨਵੇਂ ਹਨ ਹੋ ਸਕਦਾ ਹੈ ਉਹਨਾਂ ਨੂੰ ਪਹਿਲਾਂ ਕੁਆਂਟਮ ਮਕੈਨਿਕਸ ਨਾਲ ਜਾਣ-ਪਛਾਣ ਪੜਨਾ ਚਾਹੀਦਾ ਹੋਵੇ।

ਰਿਲੇਸ਼ਨਲ ਕੁਆਂਟਮ ਮਕੈਨਿਕਸ (RQM) ਕੁਆਂਟਮ ਮਕੈਨਿਕਸ ਦੀ ਇੱਕ ਵਿਆਖਿਆ ਹੈ ਜੋ ਕਿਸੇ ਕੁਆਂਟਮ ਸਿਸਟਮ ਦੀ ਅਵਸਥਾ ਨੂੰ ਨਿਰੀਖਕ-ਅਧਾਰਿਤ ਸਮਝਦੀ ਹੈ, ਯਾਨਿ ਕਿ, ਅਵਸਥਾ, ਨਿਰੀਖਕ ਅਤੇ ਸਿਸਟਮ ਵਿਚਕਾਰਲਾ ਸਬੰਧ ਹੁੰਦੀ ਹੈ। ਇਹ ਵਿਆਖਿਆ ਸਭ ਤੋਂ ਪਹਿਲਾਂ 1994 ਦੇ ਪੂਰਵ-ਛਾਪੇ ਵਿੱਚ ਕਾਰਲੋ ਰੋਵੇੱਲੀ ਦੁਆਰਾ ਘੜੀ ਗਈ ਸੀ, ਅਤੇ ਉਦੋਂ ਤੋਂ ਬਹੁਤ ਸਾਰੇ ਸਿਧਾਂਤਵਾਦੀਆਂ ਦੁਆਰਾ ਵਧਾਈ ਜਾਂਦੀ ਰਹੀ ਹੈ। ਇਹ ਸਪੈਸ਼ਲ ਰਿਲੇਟੀਵਿਟੀ ਮਗਰਲੇ ਪ੍ਰਮੁੱਖ ਵਿਚਾਰ ਦੁਆਰਾ ਪ੍ਰੇਰਿਤ ਹੈ, ਕਿ ਕਿਸੇ ਨਿਰੀਖਣ ਦੇ ਵਿਵਰਣ ਨਿਰੀਖਕ ਦੀ ਰੈੱਫਰੈਂਸ ਫਰੇਮ ਉੱਤੇ ਨਿਰਭਰ ਕਰਦੇ ਹਨ, ਅਤੇ ਕੁਆਂਟਮ ਸੂਚਨਾ ਉੱਤੇ ਵੀਲਰ ਤੋਂ ਕੁੱਝ ਵਿਚਾਰਾਂ ਦੀ ਵਰਤੋ ਕਰਦੀ ਹੈ।

ਥਿਊਰੀ ਦੀ ਭੌਤਿਕੀ ਸਮੱਗਰੀ ਦਾ ਖੁਦ ਵਸਤੂਆਂ ਨਾਲ ਕੋਈ ਸਰੋਕਾਰ ਨਹੀਂ ਹੁੰਦਾ, ਪਰ ਉਹਨਾਂ ਦਰਮਿਆਨ ਸਬੰਧਾਂ ਨਾਲ ਵਾਸਤਾ ਹੁੰਦਾ ਹੈ। ਜਿਵੇਂ ਰੋਵੇੱਲੀ ਇਸ ਬਾਰੇ ਕਹਿੰਦਾ ਹੈ: “ਕੁਆਂਟਮ ਮਕੈਨਿਕਸ ਹੋਰ ਸਿਸਟਮਾਂ ਦੇ ਸਾਪੇਖਿਕ ਭੌਤਿਕੀ ਸਿਸਟਮਾਂ ਦਾ ਇੱਕ ਭੌਤਿਕੀ ਵਿਵਰਣ ਹੈ, ਅਤੇ ਸੰਸਾਰ ਦਾ ਇੱਕ ਸੰਪੂਰਣ ਵਿਵਰਣ ਹੈ”

ਸਪੈਸ਼ਲ ਰਿਲੇਟੀਵਿਟੀ ਦੀ ਮਿਸਾਲ ਅਪਣਾਉਂਦੇ ਹੋਏ ਰਿਲੇਸ਼ਨਲ ਕੁਆਂਟਮ ਮਕੈਨਿਕਸ ਮਗਰਲਾ ਲਾਜ਼ਮੀ ਵਿਚਾਰ ਇਹ ਹੈ ਕਿ ਵੱਖਰੇ ਨਿਰੀਖਕ ਘਟਨਾਵਾਂ ਦੀਆਂ ਇੱਕੋ ਜਿਹੀਆਂ ਲੜੀਆਂ ਨੂੰ ਵੱਖਰੇ ਤੌਰ ਤੇ ਲੈ ਸਕਦੇ ਹਨ: ਉਦਾਹਰਨ ਦੇ ਤੌਰ ਤੇ, ਵਕਤ ਵਿੱਚ ਕਿਸੇ ਦਿੱਤੇ ਹੋਏ ਬਿੰਦੂ ਉੱਤੇ ਕਿਸੇ ਇੱਕ ਨਿਰੀਖਕ ਲਈ, ਕੋਈ ਸਿਸਟਮ ਇੱਕ ਇਕਲੌਤੀ ‘ਤੋੜੀ ਹੋਈ’ ਆਈਗਨ-ਅਵਸਥਾ ਹੋ ਸਕਦਾ ਹੈ, ਜਦੋਂਕਿ ਕਿਸੇ ਹੋਰ ਨਿਰੀਖਕ ਵਾਸਤੇ ਉਸੇ ਵਕਤ, ਇਹ ਦੋ ਜਾਂ ਜਿਆਦਾ ਅਵਸਥਾਵਾਂ ਦੀ ਇੱਕ ਸੁਪਰਪੁਜੀਸ਼ਨ ਹੋ ਸਕਦੀ ਹੈ। ਨਤੀਜੇ ਵਜੋਂ, ਜੇਕਰ ਕੁਆਂਟਮ ਮਕੈਨਿਕਸ ਕੋਈ ਸੰਪੂਰਣ ਥਿਊਰੀ ਹੋਵੇ, ਤਾਂ ਰਿਲੇਸ਼ਨਲ ਕੁਆਂਟਮ ਮਕੈਨਿਕਸ ਤਰਕ ਕਰਦਾ ਹੈ ਕਿ ਅਵਸਥਾ ਦੀ ਧਾਰਨਾ ਖੁਦ ਨਿਰੀਖਤ ਸਿਸਟਮ ਨੂੰ ਨਹੀਂ ਦਰਸਾਉਂਦੀ, ਪਰ ਸਿਸਟਮ ਅਤੇ ਇਸਦੇ ਨਿਰੀਖਕ ਦਰਮਿਆਨ ਸਬੰਧ, ਸਹਿ-ਸਬੰਧ, ਦਰਸਾਉਂਦੀ ਹੈ। ਪ੍ਰੰਪਰਿਕ ਕੁਆਂਟਮ ਮਕੈਨਿਕਸ ਦਾ ਅਵਸਥਾ ਵੈਕਟਰ, ਨਿਰੀਖਕ ਦੀਆਂ ਨਿਰੀਖਤ ਸਿਸਟਮ ਪ੍ਰਤਿ ਅਜ਼ਾਦੀ ਦੀਆਂ ਕੁੱਝ ਡਿਗਰੀਆਂ ਦੇ ਸਹਿ-ਸਬੰਧ ਦਾ ਵਿਵਰਣ ਬਣ ਜਾਂਦਾ ਹੈ। ਫੇਰ ਵੀ, ਰਿਲੇਸ਼ਨਲ ਕੁਆਂਟਮ ਮਕੈਨਿਕਸ ਦੁਆਰਾ ਇਹ ਮੰਨਿਆ ਜਾਂਦਾ ਹੈ ਕਿ ਇਹ ਸਾਰੀਆਂ ਭੌਤਿਕੀ ਵਸਤੂਆਂ ਪ੍ਰਤਿ ਲਾਗੂ ਹੁੰਦਾ ਹੈ, ਚਾਹੇ ਉਹ ਚੇਤੰਨ ਜਾਂ ਅਸਥੂਲ ਹੋਣ ਚਾਹੇ ਨਾ ਹੋਣ। ਕੋਈ ਵੀ ‘ਨਾਪ ਘਟਨਾ’ ਸਰਲਤਾ ਨਾਲ ਕੋਈ ਸਧਾਰਣ ਭੌਤਿਕੀ ਪਰਸਪਰ ਕ੍ਰਿਆ ਦੇ ਤੌਰ ਤੇ ਦੇਖੀ ਜਾਂਦੀ ਹੈ, ਜੋ ਉੱਪਰ ਚਰਚਿਤ ਕੀਤੇ ਸਹਿ-ਸਬੰਧ ਦੀ ਕਿਸਮ ਦੀ ਇੱਕ ਸਥਾਪਨਾ ਹੁੰਦੀ ਹੈ। ਇਸਤਰਾਂ, ਥਿਊਰੀ ਦੀ ਭੌਤਿਕੀ ਸਮੱਗਰੀ ਦਾ ਖੁਦ ਵਸਤੂਆਂ ਨਾਲ ਕੋਈ ਸਰੋਕਾਰ ਨਹੀਂ ਹੁੰਦਾ, ਪਰ ਉਹਨਾਂ ਦਰਮਿਆਨ ਸਬੰਧਾਂ ਨਾਲ ਵਾਸਤਾ ਹੁੰਦਾ ਹੈ।

ਇੱਕ ਸੁਤੰਤਰ ਕੁਆਂਟਮ ਮਕੈਨਿਕਸ ਪ੍ਰਤਿ ਸਬੰਧਾਤਮਿਕ ਦ੍ਰਿਸ਼ਟੀਕੋਣ ਡੇਵਿਡ ਬੋਹਮ ਦੇ ਸਪੈਸ਼ਲ ਰਿਲੇਟੀਵਿਟੀ ਦੇ ਸਪੱਸ਼ਟੀਕਰਨ ਦੇ ਤੁਲ ਵਿਕਸਿਤ ਕੀਤਾ ਗਿਆ ਸੀ, ਜਿਸ ਵਿੱਚ ਕਿਸੇ ਸ਼ਨਾਖਤੀ ਘਟਨਾ ਨੂੰ ਕੁਆਂਟਾਇਜ਼ ਕੀਤੀ ਗਈ ਫੀਲਡ ਅਤੇ ਸ਼ਨਾਖਤੀ ਯੰਤਰ ਦਰਮਿਆਨ ਇੱਕ ਸਬੰਧ ਦੇ ਤੌਰ ਤੇ ਕਿਹਾ ਗਿਆ। ਹੇਜ਼ਨਬਰਗ ਦਾ ਅਨਸਰਟਨਟੀ ਸਿਧਾਂਤ ਲਾਗੂ ਕਰਨ ਨਾਲ ਸਬੰਧਤ ਸਹਿਜ ਅਸਪੱਸ਼ਟਤਾ ਇਸਤੋਂ ਬਾਦ ਜਰਾ ਪਾਸੇ ਰੱਖ ਦਿੱਤੀ ਜਾਂਦੀ ਹੈ।

ਰਿਲੇਸ਼ਨਲ ਵਿਆਖਿਆ ਦੇ ਸਮਰਥਕ ਤਰਕ ਕਰਦੇ ਹਨ ਕਿ ਇਹ ਦ੍ਰਿਸ਼ਟੀਕੋਣ ਕੁਆਂਟਮ ਮਕੈਨਿਕਸ ਕਈ ਬਹੁਤ ਸਾਰੀਆਂ ਪ੍ਰੰਪਰਿਕ ਵਿਆਖਿਆਤਮਿਕ ਕਠਿਨਾਈਆਂ ਨੂੰ ਸਾਫ ਕਰਦਾ ਹੈ, ਅਤੇ ਸੰਕਲਪਿਕ ਤੌਰ ਤੇ ਸ਼ਾਨਦਾਰ ਅਤੇ ਔਂਟੌਲੌਜੀਕਲ ਤੌਰ ਤੇ ਕਿਫਾਇਤੀ ਇਕੱਠਾ ਹੀ ਹੈ।

ਇਤਿਹਾਸ ਅਤੇ ਵਿਕਾਸ

ਸੋਧੋ

ਰਿਲੇਸ਼ਨਲ ਕੁਆਂਟਮ ਮਕੈਨਿਕਸ ਦਾ ਜਨਮ ਸਪੈਸ਼ਲ ਰਿਲੇਟੀਵਿਟੀ ਤੋਂ ਪਹਿਲਾਂ ਅਤੇ ਲੌਰੰਟਜ਼ ਪਰਿਵਰਤਨਾਂ ਦੀ ਫਾਰਮੂਲਾ ਵਿਓਂਤਬੰਦੀ ਤੋਂ ਬਾਦ ਦੀ ਪ੍ਰਸਥਿਤੀ ਨਾਲ ਕੁਆਂਟਮ ਮਕੈਨਿਕਸ ਦੀਆਂ ਵਿਆਖਿਆਵਾਂ ਦੁਆਰਾ ਸਾਹਮਣੇ ਰੱਖੀਆਂ ਗਈਆਂ ਆਸ਼ੰਕਾਵਾਂ ਦੀ ਇੱਕ ਇਤਿਹਾਸਿਕ ਤੁਲਨਾ ਤੋਂ ਹੋਇਆ। ਰੋਵੈੱਲੀ ਨੇ ਮਹਿਸੂਸ ਕੀਤਾ ਕਿ ਜਿਵੇਂ ਲੌਰੰਟਜ਼ ਸਮੀਕਰਨਾਂ ਦੀ ਪੂਰਵ-ਸਾਪੇਖਿਕ ਵਿਆਖਿਆ ਪਿੱਛੇ ਇੱਕ “ਗਲਤ ਧਾਰਨਾ” ਛੁਪੀ ਹੋਈ ਸੀ।, ਜਿਸਨੂੰ ਆਈਨਸਟਾਈਨ ਨੇ ਲੌਰੰਟਜ਼ ਕੋਵੇਰੀਅੰਸ ਅਤੇ ਸਾਰੀਆਂ ਰੈਫਰੈਂਸ ਫਰੇਮਾਂ ਅੰਦਰ ਪ੍ਰਕਾਸ਼ ਦੀ ਸਪੀਡ ਦੀ ਸਥਿਰਤਾ ਤੋਂ ਵਿਓਂਤਬੰਦ ਕਰਕੇ ਸੋਧਿਆ, ਇਸੇਤਰਾਂ ਕੁਆਂਟਮ ਫਾਰਮੂਲਾ ਵਿਓਂਤਬੰਦੀ ਨੂੰ ਅਰਥ ਭਰਪੂਰ ਬਣਾਉਣ ਦੇ ਬਹੁਤ ਸਾਰੇ ਯਤਨਾਂ ਪਿੱਛੇ ਵੀ ਮਿਲਦੀ ਜੁਲਦੀ ਗਲਤ ਧਾਰਨਾ ਛੁਪੀ ਹੈ, ਜੋ ਥਿਊਰੀ ਦੁਆਰਾ ਸਾਹਮਣੇ ਰੱਖੀਆਂ ਬਹੁਤ ਸਾਰੀਆਂ ਵਿਆਖਿਆਤਮਿਕ ਕਠਿਨਾਈਆਂ ਲਈ ਜਿਮੇਵਾਰ ਹੈ। ਉਸਨੇ ਕਿਹਾ ਕਿ ਇਹ ਗਲਤ ਧਾਰਨਾ ਕਿਸੇ ਸਿਸਟਮ ਦੀ ਨਿਰੀਖਕ-ਅਧਾਰਿਤ ਅਵਸਥਾ ਵਾਲੀ ਸੀ, ਅਤੇ ਉਸਨੇ ਕਠਿਨਾਈ ਤੋਂ ਨਿਜਾਤ ਪਾਉਣ ਦੀ ਕੋਸ਼ਿਸ਼ ਵਿੱਚ ਇਸ ਵਿਆਖਿਆ ਦੀਆਂ ਬੁਨਿਆਦਾਂ ਧਰੀਆਂ।

ਇਹ ਵਿਚਾਰ ਲੀ ਸਮੋਲਿਨ ਅਤੇ ਲੁਇਸ ਕ੍ਰੇਨ ਦੁਆਰਾ ਹੋਰ ਅੱਗੇ ਵਧਾਇਆ ਗਿਆ, ਜਿਹਨਾਂ ਨੇ ਇਸ ਸੰਕਲਪ ਨੂੰ ਕੁਆਂਟਮ ਬ੍ਰਹਿਮੰਡ ਵਿਗਿਆਨ ਤੇ ਲਾਗੂ ਕੀਤਾ ਹੈ, ਅਤੇ ਵਿਆਖਿਆ EPR ਪਹੇਲੀ ਉੱਤੇ ਲਾਗੂ ਕੀਤੀ ਗਈ ਹੈ, ਜਿਸਨੇ ਨਾ ਕੇਵਲ ਕੁਆਂਟਮ ਮਕੈਨਿਕਸ ਅਤੇ ਸਪੈਸ਼ਲ ਰਿਲੇਟੀਵਿਟੀ ਦਰਮਿਆਨ ਇੱਕ ਸ਼ਾਂਤ ਸਹਿ-ਮੌਜੂਦਗੀ ਦਾ ਹੀ ਭੇਤ ਖੋਲਿਆ, ਸਗੋਂ ਵਾਸਤਵਿਕ ਪ੍ਰਤਿ ਇੱਕ ਸੰਪੂਰਣ ਸਥਾਨਿਕ ਵਿਸ਼ੇਸ਼ਤਾ ਵੱਲ ਵੀ ਇੱਕ ਰਸਮੀ ਇਸ਼ਾਰਾ ਕੀਤਾ।

ਡੇਵਿਡ ਮਰਮਿਨ ਨੇ ਅਪਣੀ “ਇਥਾਕਾ ਵਿਆਖਿਆ” ਵਿੱਚ ਸਬੰਧਾਤਮਿਕ ਦ੍ਰਿਸ਼ਟੀਕੋਣ ਪ੍ਰਤਿ ਯੋਗਦਾਨ ਪਾਇਆ ਹੈ। ਉਹ “ਸਬੰਧਤ ਬਗੈਰ ਸਹਿ-ਸਬੰਧ” ਦਰਸਾਉਂਦਾ ਹੈ, ਜਿਸਦਾ ਅਰਥ ਹੈ ਕਿ ਸਬੰਧਤ ਕੀਤੀਆਂ ਜਾ ਰਹੀਆਂ ਵਸਤੂਆਂ ਨਾਲੋਂ ਸਬੰਧ ਜਿਆਦਾ ਠੋਸ ਹੋਂਦ ਰੱਖਣ ਵਾਲੇ ਹੁੰਦੇ ਹਨ। ਗੈਰਟ ਦੁਆਰਾ “ਜ਼ੀਰੋ ਸੰਸਾਰ” ਨਾਮ ਵੀ ਪ੍ਰਸਿੱਧ ਕੀਤਾ ਗਿਆ ਹੈ।

ਨਿਰੀਖਕ ਅਤੇ ਨਿਰੀਖਤ ਦੀ ਸਮੱਸਿਆ

ਸੋਧੋ

ਇਹ ਸਮੱਸਿਆ ਸ਼ੁਰੂਆਤ ਵਿੱਚ ਐਵਰੈੱਟ ਦੇ ਥੀਸਿਸ ਵਿੱਚ ਵਿਸਥਾਰਪੂਰਵਕ ਚਰਚਿਤ ਕੀਤੀ ਗਈ ਸੀ, ਜਿਸਨੂੰ ਬ੍ਰਹਿਮੰਡੀ ਵੇਵ ਫੰਕਸ਼ਨ ਦੀ ਥਿਊਰੀ। ਨਿਰੀਖਕ O ਤੇ ਵਿਚਾਰ ਕਰੋ, ਜੋ ਕੁਆਂਟਮ ਸਿਸਟਮ S ਦੀ ਅਵਸਥਾ ਨੂੰ ਨਾਪਦਾ ਹੋਵੇ। ਅਸੀਂ ਮੰਨਦੇ ਹਾਂ ਕਿ O, ਸਿਸਟਮ ਉੱਤੇ ਪੂਰੀ ਜਾਣਕਾਰੀ ਰੱਖਦਾ ਹੈ, ਅਤੇ O ਇਸਨੂੰ ਦਰਸਾਉਣ ਵਾਲਾ ਵੇਵ ਫੰਕਸ਼ਨ   ਲਿਖ ਸਕਦਾ ਹੈ। ਇਸੇ ਵਕਤ ਉੱਤੇ, ਇੱਕ ਹੋਰ ਔਬਜਰਵਰ (ਨਿਰੀਖਕ) O’ ਹੁੰਦਾ ਹੈ, ਜੋ ਪੂਰੇ O-S ਸਿਸਟਮ ਦੀ ਅਵਸਥਾ ਵਿੱਚ ਦਿਲਚਸਪੀ ਰੱਖਦਾ ਹੈ, ਅਤੇ ਇਸੇ ਤਰਾਂ O’ ਪੂਰੀ ਜਾਣਕਾਰੀ ਰੱਖਦਾ ਹੁੰਦਾ ਹੈ।

ਰਸਮੀ ਤੌਰ ਤੇ ਇਸ ਸਿਸਟਮ ਦਾ ਵਿਸ਼ਲੇਸ਼ਣ ਕਰਨ ਲਈ, ਅਸੀਂ ਇੱਕ ਸਿਸਟਮ S ਤੇ ਵਿਚਾਰ ਕਰਦੇ ਹਾਂ ਜੋ ਦੋ ਅਵਸਥਾਵਾਂ ਵਿੱਚੋਂ ਇੱਕ ਅਵਸਥਾ ਲੈ ਸਕਦਾ ਹੁੰਦਾ ਹੈ, ਜਿਸਨੂੰ ਅਸੀਂ ਹਿਲਬਰਟ ਸਪੇਸ   ਅੰਦਰ,   ਅਤੇ and   ਕੈੱਟ ਵੈਕਟਰ ਚਿੰਨ ਪ੍ਰਦਾਨ ਕਰਦੇ ਹਾਂ। ਹੁਣ, ਨਿਰੀਖਕ O ਸਿਸਟਮ ਉੱਤੇ ਕੋਈ ਨਾਪ ਲੈਣਾ ਚਾਹੁੰਦਾ ਹੈ। ਵਕਤ t1 ਉੱਤੇ, ਇਹ ਔਬਜ਼ਰਵਰ (ਨਿਰੀਖਕ) ਸਿਸਟਮ ਨੂੰ ਇਸਤਰਾਂ ਵਿਸ਼ੇਸ਼ਤਾ ਦੇ ਸਕਦਾ ਹੈ:

 

ਜਿੱਥੇ   ਅਤੇ   ਕ੍ਰਮਵਾਰ ਸਬੰਧਤ ਅਵਸਥਾਵਾਂ ਵਿੱਚ ਸਿਸਟਮ ਦੇ ਹੋਣ ਦੀਆਂ ਖੋਜਯੋਗਤਾਵਾਂ (ਪ੍ਰੋਬੇਬਿਲਟੀਆਂ) ਹਨ, ਅਤੇ ਸਪੱਸ਼ਟ ਤੌਰ ਤੇ ਇਹਨਾਂ ਦਾ ਜੋੜ 1 ਹੁੰਦਾ ਹੈ। ਇੱਥੇ ਸਾਡੇ ਉਦੇਸ਼ ਵਾਸਤੇ, ਅਸੀਂ ਮੰਨ ਸਕਦੇ ਹਾਂ ਕਿ ਕਿਸੇ ਇਕਲੌਤੇ ਪ੍ਰਯੋਗ ਵਿੱਚ, ਨਤੀਜਾ ਆਈਗਨ-ਅਵਸਥਾ   ਨਿਕਲਦਾ ਹੈ (ਪਰ ਇਹ ਸਾਰੇ ਦੇ ਸਾਰੇ ਪ੍ਰਯੋਗ ਵਿੱਚ ਤਥਾਕਥਿਤ ਪਰਿਵਰਤਨਾਂ ਸਾਹਿਤ   ਨਾਲ ਬਦਲਿਆ ਜਾ ਸਕਦਾ ਹੈ)। ਇਸਲਈ, ਅਸੀਂ ਇਸ ਪ੍ਰਯੋਗ ਵਿੱਚ ਘਟਨਾਵਾਂ ਦੇ ਲੜੀ-ਕ੍ਰਮ ਨੂੰ ਹੇਠਾਂ ਲਿਖੇ ਤਰੀਕੇ ਨਾਲ ਪ੍ਰਸਤੁਤ ਕਰ ਸਕਦੇ ਹਾਂ, ਜਿਸ ਵਿੱਚ ਔਬਜ਼ਰਵਰ O ਨਿਰੀਖਣ ਕਰਦਾ ਹੈ:

 

ਇਹ ਨਾਪ ਘਟਨਾ ਦਾ O ਨਿਰੀਖਕ ਦੁਆਰਾ ਦਿੱਤਾ ਵਿਵਰਣ ਹੈ। ਹੁਣ, ਕੋਈ ਵੀ ਨਾਪ ਦੋ ਜਾਂ ਦੋ ਤੋਂ ਜਿਆਦਾ ਸਿਸਟਮਾਂ ਦਰਮਿਆਨ ਇੱਕ ਭੌਤਿਕੀ ਪਰਸਪਰ ਕ੍ਰਿਆ ਵੀ ਹੁੰਦਾ ਹੈ। ਇਸਦੇ ਅਨੁਸਾਰ, ਅਸੀਂ ਟੈਂਸਰ ਗੁਣਨਫਲ ਹਿਲਬਰਟ ਸਪੇਸ   ਤੇ ਵਿਚਾਰ ਕਰ ਸਕਦੇ ਹਾਂ, ਜਿੱਥੇ ਔਬਜ਼ਰਵਰ/ਨਿਰੀਖਕ O ਦਰਸਾਉਣ ਵਾਲੇ ਅਵਸਥਾ ਵੈਕਟਰਾਂ ਦੁਆਰਾ ਨਿਵਾਸ ਸਥਾਨ ਬਣਾ ਕੇ ਰੱਖੀ ਜਾਂਦੀ ਹਿਲਬਰਟ ਸਪੇਸ   ਰਾਹੀਂ ਦਰਸਾਈ ਗਈ ਹੈ। ਜੇਕਰ ਔਬਜ਼ਰਵਰ/ਨਿਰੀਖਕ O ਦੀ ਸ਼ੁਰੂਆਤੀ ਅਵਸਥਾ   ਨਾਲ ਦਰਸਾਈ ਜਾਵੇ, ਤਾਂ O ਵਿਚਲੀ ਅਜ਼ਾਦੀ ਦੀਆਂ ਡਿਗਰੀਆਂ ਵਿੱਚੋਂ ਕੁੱਝ ਡਿਗਰੀਆਂ ਨਾਪ ਤੋਂ ਬਾਦ S ਦੀ ਅਵਸਥਾ ਨਾਲ ਸਹਿ-ਸਬੰਧਤ ਹੋ ਜਾਂਦੀਆਂ ਹਨ, ਅਤੇ ਇਹ ਸਹਿ-ਸਬੰਧ ਇਹਨਾਂ ਦੋ ਮੁੱਲਾਂ ਵਿੱਚੋਂ ਇੱਕ ਮੁੱਲ ਲੈ ਸਕਦਾ ਹੈ:   or   ਜਿੱਥੇ ਸਬ-ਸਕ੍ਰਿਪਟ ਵਿਚਲੇ ਤੀਰ ਦੀ ਦਿਸ਼ਾ O ਦੁਆਰਾ S ਉੱਤੇ ਲਏ ਗਏ ਨਾਪ ਦੇ ਨਤੀਜੇ ਨਾਲ ਸਬੰਧਤ ਹੁੰਦੀ ਹੈ। ਜੇਕਰ ਅਸੀਂ ਹੁਣ ਕਿਸੇ ਹੋਰ ਔਬਜ਼ਰਵਰ/ਨਿਰੀਖਕ O’ ਦੁਆਰਾ ਨਾਪ ਘਟਨਾ ਦੇ ਵਿਵਰਣ ਤੇ ਵਿਚਾਰ ਕਰੀਏ, ਜੋ ਸੰਯੁਕਤ ਸਿਸਟਮ S+O ਨੂੰ ਦਰਸਾਉਂਦਾ ਹੋਵੇ, ਪਰ ਇਸ ਨਾਲ ਪਰਸਪਰ ਕ੍ਰਿਆ ਨਾ ਕਰਦਾ ਹੋਵੇ, ਤਾਂ ਕੁਆਂਟਮ ਫਾਰਮੂਲਾ ਵਿਓਂਤਬੰਦੀ ਦੀ ਜਨਮਜਾਤ ਰੇਖਿਕਤਾ (ਲੀਨੀਅਰਟੀ) ਕਰਕੇ ਹੇਠਾਂ ਲਿਖੀ ਐਕਸਪ੍ਰੈਸ਼ਨ (ਦਰਸਾਓ) O’ ਦੇ ਅਨੁਸਾਰ ਨਾਪ ਘਟਨਾ ਦਾ ਵਿਵਰਣ ਦਿੰਦੀ ਹੈ:

 


ਇਸਤਰਾਂ, ਇਹ ਮੰਨਦੇ ਹੋਏ ਕਿ (ਦੇਖੋ ਹੇਠਾਂ ਦਿੱਤੀ ਪਰਿਕਲਪਨਾ 2) ਕੁਆਂਟਮ ਮਕੈਨਿਕਸ ਸੰਪੂਰਣ ਹੈ, ਦੋਵੇਂ ਨਿਰੀਖਕ O ਅਤੇ O’, ਘਟਨਾਵਾਂ   ਦੇ ਵੱਖਰੇ ਪਰ ਬਰਾਬਰ ਦੇ ਸਹੀ ਖਾਤੇ ਦਿੰਦੇ ਹਨ।

ਕੇਂਦਰੀ ਸਿਧਾਂਤ

ਸੋਧੋ

ਅਵਸਥਾ ਦੀ ਨਿਰੀਖਕ-ਨਿਰਭਰਤਾ

ਸੋਧੋ

O ਦੇ ਮੁਤਾਬਿਕ, ਵਕਤ ਉੱਤੇ, ਸਿਸਟਮ S ਕਿਸੇ ਨਿਰਧਾਰਿਤ ਅਵਸਥਾ ਵਿੱਚ ਹੁੰਦਾ ਹੈ, ਜਿਸਦਾ ਨਾਮ “ਸਪਿੱਨ ਅੱਪ” ਹੈ। ਅਤੇ, ਜੇਕਰ ਕੁਆਂਟਮ ਮਕੈਨਿਕਸ ਸੰਪੂਰਣ ਮੰਨਿਆ ਜਾਵੇ, ਤਾਂ ਇਸਦਾ ਵਿਵਰਣ ਵੀ ਸੰਪੂਰਣ ਹੋਣਾ ਚਾਹੀਦਾ ਹੈ। ਪਰ, O’ ਵਾਸਤੇ, S ਨਿਰਾਲੇ ਤੌਰ ਤੇ ਨਿਰਧਾਰਿਤ ਨਹੀਂ ਹੁੰਦਾ, ਸਗੋਂ O ਦੀ ਅਵਸਥਾ ਨਾਲ ਇੰਟੈਗਲਡ ਹੁੰਦਾ ਹੈ- ਧਿਆਨ ਦਿਓ ਕਿ ਵਕਤ ਉੱਤੇ ਪ੍ਰਸਥਿਤੀ ਦੀ ਇਸਦਾ ਵਿਵਰਣ ਹਿੱਸਿਆਂ (ਫੈਕਟਰਾਂ) ਵਿੱਚ ਵੰਡਣ ਯੋਗ ਨਹੀਂ ਹੁੰਦਾ ਭਾਵੇਂ ਜਿਹੜਾ ਮਰਜੀ ਬੇਸਿਸ ਚੁਣਿਆ ਹੋਵੇ। ਪਰ, ਜੇਕਰ ਕੁਆਂਟਮ ਮਕੈਨਿਕਸ ਸੰਪੂਰਣ ਹੈ, ਤਾਂ O’ ਦੁਆਰਾ ਮਿਲਣ ਵਾਲਾ ਇਸਦਾ ਵਿਵਰਣ ਵੀ ਸੰਪੂਰਣ ਹੋਣਾ ਚਾਹੀਦਾ ਹੈ।

ਇਸਤਰਾਂ ਕੁਆਂਟਮ ਮਕੈਨਿਕਸ ਦੀ ਗਣਿਤਿਕ ਫਾਰਮੂਲਾ ਮਿਆਰੀ ਵਿਓਂਤਬੰਦੀ ਵੱਖਰੇ ਵੱਖਰੇ ਨਿਰੀਖਕਾਂ ਨੂੰ ਘਟਨਾਵਾਂ ਦੇ ਇੱਕੋ ਲੜੀਕ੍ਰਮ ਲਈ ਵੱਖਰੇ ਵੱਖਰੇ ਖਾਤੇ ਦੇਣ ਦੀ ਆਗਿਆ ਦਿੰਦੀ ਹੈ। ਇਸ ਸਮਝੀ ਗਈ ਕਠਿਨਾਈ ਤੋਂ ਛੁਟਕਾਰਾ ਪਾਉਣ ਦੇ ਕਈ ਤਰੀਕੇ ਹੁੰਦੇ ਹਨ। ਇਸਨੂੰ ਇੱਕ ਇਪਿਸਟੇਮਿਕ ਕਮੀ ਦੇ ਤੌਰ ਤੇ ਦਰਸਾਇਆ ਜਾ ਸਕਦਾ ਹੈ- ਅਸੀਂ ਕਹਿ ਸਕਦੇ ਹਾਂ ਕਿ, ਸਿਸਟਮ ਪ੍ਰਤਿ ਪੂਰੀ ਜਾਣਕਾਰੀ ਵਾਲੇ ਨਿਰੀਖਕ, ਮਾਮਲਿਆਂ ਦੀ ਅਵਸਥਾ ਦੀ ਇੱਕ ਪੂਰੀ ਅਤੇ ਬਰਾਬਰ ਦੀ ਵਿਆਖਿਆ ਦੇ ਸਕਦੇ ਸਨ, ਪਰ ਇਸ ਤਰਾਂ ਦੀ ਜਾਣਕਾਰੀ ਪ੍ਰਾਪਤ ਕਰਨੀ ਅਭਿਆਸ ਵਿੱਚ ਅਸੰਭਵ ਹੁੰਦੀ ਹੈ। ਪਰ ਕਿਸਨੂੰ? O’ ਦੇ ਵਿਵਰਣ ਨਾਲੋਂ O ਦੇ ਵਿਵਰਣ ਨੂੰ, ਜਾਂ O’ ਦੇ ਵਿਵਰਣ ਨੂੰ O ਦੇ ਵਿਵਰਣ ਨਾਲੋਂ, ਕਿਹੜੀ ਚੀਜ਼ ਬੇਹਤਰ ਬਣਾਉਂਦੀ ਹੁੰਦੀ ਹੈ? ਬਦਲਵੇਂ ਤੌਰ ਤੇ, ਅਸੀਂ ਦਾਅਵਾ ਕਰ ਸਕਦੇ ਸੀ ਕਿ ਕੁਆਂਟਮ ਮਕੈਨਿਕਸ ਕੋਈ ਸੰਪੂਰਣ ਥਿਊਰੀ ਨਹੀਂ ਹੈ, ਅਤੇ ਹੋਰ ਬਣਤਰ ਜੋੜਕੇ ਅਸੀਂ ਕਿਸੇ ਬ੍ਰਹਿਮੰਡੀ ਵਿਵਰਣ ਉੱਤੇ ਪਹੁੰਚ ਸਕਦੇ ਸੀ– ਜੋ ਜਿਆਦਾ ਅਪਮਾਨਜਨਕ, ਅਤੇ ਕੋਈ ਇੱਥੋਂ ਤੱਕ ਕਹਿ ਸਕਦਾ ਹੋਵੇਗਾ ਕਿ ਬਦਨਾਮ, ਛੁਪੇ ਅਸਥਿਰਾਂਕਾਂ ਦੀ ਪ੍ਰਾਪਤੀ ਹੁੰਦੀ। ਅਜੇ ਵੀ ਇੱਕ ਹੋਰ ਵਿਕਲਪ ਮੁਤਾਬਿਕ, ਕਿਸੇ ਖਾਸ ਨਿਰੀਖਕ ਜਾਂ ਨਿਰੀਖਕ ਦੀ ਕਿਸਮ ਨੂੰ ਕੋਈ ਤਰਜੀਹ ਵਾਲਾ ਰੁਤਬਾ ਦੇਣਾ ਹੁੰਦਾ ਹੈ, ਅਤੇ ਉਹਨਾਂ ਦੇ ਸਿਰਫ ਵਿਵਰਣ ਮਾਤਰ ਨੂੰ ਹੀ ਸ਼ੁੱਧਤਾ ਦਾ ਗੁਣ-ਸੂਚਕ ਨਾਮ ਪ੍ਰਦਾਨ ਕਰਨਾ ਹੁੰਦਾ ਹੈ। ਇਹ ਵਿਸ਼ੇਸ਼ ਹੋਣ ਕਾਰਨ ਨੁਕਸਾਨਦਾਇਕ ਹੈ, ਕਿਉਂਕਿ ਕੋਈ ਵੀ ਸਪੱਸ਼ਟ ਤੌਰ ਤੇ ਪਰਿਭਾਸ਼ਿਤ ਜਾਂ ਭੌਤਿਕੀ ਤੌਰ ਤੇ ਅਨੁਮਾਨਿਤ ਸਹਿਜ ਮਾਪਦੰਡ ਨਹੀਂ ਹੁੰਦਾ ਜਿਸ ਰਾਹੀਂ ਇਸ ਸੁੱਪਰ-ਨਿਰੀਖਕ ਨੂੰ ਚੁਣਿਆ ਜਾਣਾ ਚਾਹੀਦਾ ਹੈ (ਜੋ ਸਮਸਤ ਬ੍ਰਹਿਮੰਡ ਦੇ ਸਾਰੇ ਨਿਰੀਖਕਾਂ ਦੁਆਰਾ ਨਿਰੀਖਣਾਂ ਦੇ ਸਾਰੇ ਸੰਭਵ ਸੰਗ੍ਰਹਿਾਂ ਦਾ ਨਿਰੀਖਣ ਕਰ ਸਕਦਾ ਹੋਵੇ)।

RQM, ਫੇਰ ਵੀ, ਸੱਚਾਈ ਦੇ ਮੁੱਲ ਉੱਤੇ ਇਸ ਸਮੱਸਿਆ ਦੁਆਰਾ ਸਮਝਾਏ ਇਸ਼ਾਰੇ ਨੂੰ ਲੈਂਦਾ ਹੈ। ਸੰਸਾਰ ਬਾਰੇ ਸਾਡੇ ਦੁਆਰਾ ਰੱਖੀਆਂ ਜਾਣ ਵਾਲੀਆਂ ਪੂਰਵ ਧਾਰਨਵਾਂ ਅਨੁਸਾਰ ਕੁਆਂਟਮ ਮਕੈਨਿਕਸ ਨੂੰ ਫਿੱਟ ਕਰਨ ਦੇ ਚੱਕਰ ਵਿੱਚ ਇਸ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰਨ ਨਾਲੋਂ, ਰੋਵੇੱਲੀ ਕਹਿੰਦਾ ਹੈ ਕਿ ਸਾਨੂੰ ਗਤੀ ਦੀ ਸਾਡੀ ਸਭ ਤੋਂ ਵਧੀਆ ਭੌਤਿਕੀ ਥਿਊਰੀ ਪ੍ਰਤਿ ਜਿਮੇਵਾਰ ਚੀਜ਼ਾਂ ਨੂੰ ਸਾਬਤ ਕਰਨ ਲਈ ਸੰਸਾਰ ਪ੍ਰਤਿ ਅਪਣਾ ਨਜ਼ਰੀਆ (ਦ੍ਰਿਸ਼ਟੀਕੋਣ) ਸੁਧਾਰਨਾ ਚਾਹੀਦਾ ਹੈ। ਜਿਵੇਂ ਸ਼ੁੱਧ ਸਮਕਾਲੀਤਾ ਦੀ ਧਾਰਨਾ ਨੂੰ ਤਿਆਗਣ ਨੇ ਲੌਰੰਟਜ਼ ਪਰਿਵਰਤਨਾਂ ਦੀ ਵਿਆਖਿਆ ਨਾਲ ਜੁੜੀਆਂ ਸਮੱਸਿਆਵਾਂ ਹੱਲ ਕਰਨ ਵਿੱਚ ਮੱਦਦ ਕੀਤੀ ਸੀ, ਉਸੇ ਤਰਾਂ ਕੁਆਂਟਮ ਮਕੈਨਿਕਸ ਨਾਲ ਸਬੰਧਤ ਕਈ ਪਹੇਲੀਆਂ ਹੱਲ ਹੋ ਜਾਂਦੀਆਂ ਹਨ, ਬਸ਼ਰਤੇ ਕਿ ਸਿਸਟਮ ਦੀ ਅਵਸਥਾ ਨੂੰ ਨਿਰੀਖਕ-ਅਧਾਰਿਤ ਮੰਨ ਲਿਆ ਜਾਵੇ- ਜਿਵੇਂ ਸਪੈਸ਼ਲ ਰਿਲੇਟੀਵਿਟੀ ਅੰਦਰ ਸਮਕਾਲੀਨਤਾ ਵਾਂਗ। ਇਹ ਗਹਿਰੀ ਸਮਝ ਤਰਕ ਦੇ ਤੌਰ ਤੇ ਹੇਠਾਂ ਲਿਖੀ ਵਿਆਖਿਆ ਦੇਣ ਵਾਲੀਆਂ ਦਿ ਪ੍ਰਮੁੱਖ ਪਰਿਕਲਪਨਾਵਾਂ ਤੋਂ ਪਤਾ ਚਲਦੀ ਹੈ:

  • ਪਰਿਕਲਪਨਾ 1: ਸਿਸਟਮਾਂ ਦੀ ਸਮਾਨਤਾ। ਕੋਈ ਵੀ ਇੱਕ ਪ੍ਰਥਮਿਕਤਾ (ਮੁਢਲਾ) ਵਖਰੇਵਾਂ (ਅੰਤਰ) ਨਹੀਂ ਹੁੰਦਾ ਜੋ ਕੁਆਂਟਮ ਅਤੇ ਮੈਕ੍ਰੋਸਕੋਪਿਕ (ਵਿਸ਼ਾਲ ਗੁੰਜਾਇਸ਼ ਵਾਲੇ) ਸਿਸਟਮਾਂ ਦਰਮਿਆਨ ਕੀਤਾ ਜਾ ਸਕਦਾ ਹੋਵੇ। ਸਾਰੇ ਸਿਸਟਮ, ਮੁਢਲੇ ਤੌਰ ਤੇ, ਕੁਆਂਟਮ ਸਿਸਟਮ ਹੀ ਹੁੰਦੇ ਹਨ।
  • ਪਰਿਕਲਪਨਾ 2: ਕੁਆਂਟਮ ਮਕੈਨਿਕਸ ਦੀ ਸੰਪੂਰਣਤਾ। ਕੋਈ ਵੀ ਛੁਪੇ ਅਸਥਿਰਾਂਕ ਜਾਂ ਹੋਰ ਹਿੱਸੇ (ਫੈਕਟਰ) ਨਹੀਂ ਹੁੰਦੇ ਜਿਹਨਾਂ ਨੂੰ ਢੁਕਵੇਂ ਤਰੀਕੇ ਨਾਲ, ਤਾਜ਼ਾ ਪ੍ਰਯੋਗਿਕ ਸਬੂਤਾਂ ਦੀ ਰੋਸ਼ਨੀ ਵਿੱਚ, ਕੁਆਂਟਮ ਮਕੈਨਿਕਸ ਵਿੱਚ ਜੋੜਿਆ ਜਾ ਸਕਦਾ ਹੋਵੇ।

ਇਸਤਰਾਂ, ਜੇਕਰ ਕੋਈ ਅਵਸਥਾ ਔਬਜ਼ਰਵਰ-ਅਧਾਰਿਤ ਹੁੰਦੀ ਹੋਵੇ, ਤਾਂ ਕਿਸੇ ਸਿਸਟਮ ਦੀ ਦਾ ਕੋਈ ਵਿਵਰਣ, “ਔਬਜ਼ਰਵਰ O ਪ੍ਰਤਿ ਹਵਾਲੇ ਨਾਲ, x ਅਵਸਥਾ ਵਿੱਚ, ਸਿਸਟਮ S” ਰੂਪ ਅਪਣਾਏਗਾ, ਜਾਂ ਰਿਲੇਟੀਵਿਟੀ ਥਿਊਰੀ ਵਿਚਲੀਆਂ ਬਣਤਰਾਂ ਨਾਲ ਮਿਲਦੀਆਂ ਜੁਲਦੀਆਂ ਬਣਤਰਾਂ ਅਪਣਾਏਗਾ। RQM ਵਿੱਚ, ਕਿਸੇ ਸਿਸਟਮ ਦੀ ਸ਼ੁੱਧ, ਨਿਰੀਖਕ-ਅਧਾਰਿਤ ਅਵਸਥਾ ਬਾਰੇ ਗੱਲ ਕਰਨਾ ਬੇਅਰਥਾ ਹੈ।

ਸੂਚਨਾ ਅਤੇ ਸਹਿ-ਸਬੰਧ

ਸੋਧੋ

ਇਹ ਆਮ ਤੌਰ ਤੇ ਚੰਗੀ ਤਰਾਂ ਸਥਾਪਿਤ ਹੈ ਕਿ ਕੋਈ ਵੀ ਕੁਆਂਟਮ ਮਕੈਨੀਕਲ ਨਾਪ ਹਾਂ/ਨਾਂਹ ਸਵਾਲਾਂ ਜਾਂ ਬਿੱਟਾਂ ਦੇ ਇੱਕ ਸੈੱਟ ਤੱਕ ਸੰਖੇਪ ਕੀਤਾ ਜਾ ਸਕਦਾ ਹੈ ਜੋ ਜਾਂ ਤਾਂ 1 ਹੁੰਦੇ ਹਨ ਜਾਂ 0 ਹੁੰਦੇ ਹਨ। RQM ਇਸ ਤੱਥ ਦੀ ਵਰਤੋਂ ਕਲਾਉਡਿ ਸ਼ੈੱਨੋਨ ਦੁਆਰਾ ਵਿਕਸਿਤ ਕੀਤੀ ਗਈ ਸੂਚਨਾ ਦੀ ਭੌਤਿਕੀ ਧਾਰਨਾ ਦੀ ਭਾਸ਼ਾ ਵਿੱਚ ਕਿਸੇ ਕੁਆਂਟਮ ਸਿਸਟਮ (ਕਿਸੇ ਦਿੱਤੇ ਹੋਏ ਔਬਜ਼ਰਵਰ!) ਦੀ ਅਵਸਥਾ ਦੀ ਫਾਰਮੂਲਾ ਵਿਓਂਤਬੰਦੀ ਕਰਨ ਲਈ ਕਰਦਾ ਹੈ। ਕੋਈ ਵੀ ਹਾਂ/ਨਾਂਹ ਸਵਾਲ ਸੂਚਨਾ ਦੇ ਇੱਕੋ ਇਕਲੌਤੇ ਬਿੱਟ ਨਾਲ ਦਰਸਾਇਆ ਜਾ ਸਕਦਾ ਹੈ। ਇਸਨੂੰ ਕੁਆਂਟਮ ਇਨਫਰਮੇਸ਼ਨ ਥਿਊਰੀ ਵਾਲੇ ਇੱਕ ਕਿਉਬਿਟ ਦਾ ਵਿਚਾਰ ਸਮਝ ਕੇ ਕਨਫਿਊਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਇੱਕ ਕਿਉਬਿਟ, ਮੁੱਲਾਂ ਦੀ ਸੁਪਰਪੁਜੀਸ਼ਨ ਵਿੱਚ ਹੋ ਸਕਦਾ ਹੈ, ਜਦੋਂਕਿ RQM ਦੇ ਸਵਾਲ ਸਧਾਰਨ ਬਾਇਨਰੀ ਅਸਥਿਰਾਂਕ ਹੁੰਦੇ ਹਨ।

ਕੋਈ ਵੀ ਕੁਆਂਟਮ ਨਾਪ ਮੁਢਲੇ ਤੌਰ ਤੇ ਇੱਕ ਭੌਤਿਕੀ ਪਰਸਪਰ ਕ੍ਰਿਆ ਹੁੰਦਾ ਹੈ ਜੋ ਨਾਪੇ ਜਾ ਰਹੇ ਸਿਸਟਮ ਅਤੇ ਕਿਸੇ ਤਰਾਂ ਦੇ ਨਾਪ-ਯੰਤਰ ਦਰਮਿਆਨ ਹੁੰਦੀ ਹੈ। ਵਾਧੇ ਰਾਹੀਂ, ਕਿਸੇ ਵੀ ਭੌਤਿਕੀ ਪਰਸਪਰ ਕ੍ਰਿਆ ਨੂੰ ਕੁਆਂਟਮ ਨਾਪ ਦੀ ਇੱਕ ਕਿਸਮ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ, ਕਿਉਂਕਿ ਸਾਰੇ ਸਿਸਟਮ RQM ਵਿੱਚ ਕੁਆਂਟਮ ਸਿਸਟਮਾਂ ਦੇ ਤੌਰ ਤੇ ਦੇਖੇ ਜਾਂਦੇ ਹਨ। ਇੱਕ ਭੌਤਿਕੀ ਪਰਸਪਰ ਕ੍ਰਿਆ ਨੂੰ ਸਿਸਟਮ ਅਤੇ ਨਿਰੀਖਕ ਦਰਮਿਆਨ ਇੱਕ ਸਹਿ-ਸਬੰਧ ਸਥਾਪਿਤ ਕਰਦੀ ਹੋਈ ਦੇਖਿਆ ਜਾ ਸਕਦਾ ਹੈ ਅਤੇ ਕੁਆਂਟਮ ਫਾਰਮੂਲਾ ਵਿਓਂਤਬੰਦੀ ਦੁਆਰਾ ਜੋ ਅਨੁਮਾਨਿਤ ਕੀਤਾ ਜਾਂਦਾ ਹੈ ਤੇ ਦਰਸਾਇਆ ਜਾਂਦਾ ਹੈ ਉਹ ਚੀਜ਼ਾਂ ਇਹ ਨਿਰੀਖਕ ਅਤੇ ਸਹਿ-ਸਬੰਧ ਹੀ ਹੁੰਦੇ ਹਨ।

ਪਰ, ਰੋਵੇੱਲੀ ਇਸ਼ਾਰਾ ਕਰਦਾ ਹੈ, ਕਿ ਸਹਿ-ਸਬੰਧ ਦੀ ਇਹ ਕਿਸਮ ਸ਼ੁੱਧ ਤੌਰ ਤੇ ਸ਼ੈੱਨੋਨ ਦੀ ਥਿਊਰੀ ਵਿੱਚ ਸੂਚਨਾ ਦੀ ਪਰਿਭਾਸ਼ਾ ਸਮਾਨ ਹੀ ਹੈ। ਵਿਸ਼ੇਸ਼ ਤੌਰ ਤੇ, ਇੱਕ ਸਿਸਟਮ S ਨਦਾ ਨਿਰੀਖਣ ਕਰਨ ਵਾਲਾ ਕੋਈ ਔਬਜ਼ਰਵਰ/ਨਿਰੀਖਕ O, ਨਾਪ ਤੋਂ ਬਾਦ, S ਦੀਆਂ ਅਜ਼ਾਦੀ ਦੀਆਂ ਡਿਗਰੀਆਂ ਨਾਲ ਸਹਿ-ਸਬੰਧਤ ਕੁੱਝ ਡਿਗਰੀਆਂ ਰੱਖਦਾ ਹੋਵੇਗਾ। ਇਸ ਸਹਿ-ਸਬੰਧ ਦੀ ਮਾਤਰਾ log2k ਬਿੱਟਾਂ ਰਾਹੀਂ ਦਿੱਤੀ ਜਾਂਦੀ ਹੈ, ਜਿੱਥੇ ਨੰਬਰ k ਉਹ ਸੰਭਵ ਮੁੱਲਾਂ ਦੀ ਗਿਣਤੀ ਹੁੰਦੀ ਹੈ ਜੋ ਇਹ ਸਹ-ਸਬੰਧ ਲੈ ਸਕਦਾ ਹੁੰਦਾ ਹੈ- ਕਿ ਵਿਕਲਪਾਂ ਦੀ ਗਿਣਤੀ ਕਿੰਨੀ ਹੈ।

ਸਾਰੇ ਸਿਸਟਮ ਕੁਆਂਟਮ ਸਿਸਟਮ ਹੁੰਦੇ ਹਨ

ਸੋਧੋ

ਸਾਰੀਆਂ ਭੌਤਿਕੀ ਪਰਸਪਰ ਕ੍ਰਿਆਵਾਂ, ਗਹਿਰਾਈ ਉੱਤੇ, ਕੁਆਂਟਮ ਪਰਸਪਰ ਕ੍ਰਿਆਵਾਂ ਹੁੰਦੀਆਂ ਹਨ, ਅਤੇ ਜਰੂਰ ਹੀ ਅੰਤਿਮ ਤੌਰ ਤੇ ਇੱਕੋ ਜਿਹੇ ਨਿਯਮਾਂ ਦੁਆਰਾ ਨਿਯੰਤ੍ਰਿਤ ਹੋਣੀਆਂ ਚਾਹੀਦੀਆਂ ਹਨ। ਇਸਤਰਾਂ, ਦੋ ਕਣਾਂ ਦਰਮਿਆਨ ਕੋਈ ਪਰਸਪਰ ਕ੍ਰਿਆ, RQM ਵਿੱਚ, ਮੁਢਲੇ ਤੌਰ ਤੇ ਕਿਸੇ ਕਣ ਅਤੇ ਕਿਸੇ ਯੰਤਰ ਦਰਮਿਆਨ ਪਰਸਪਰ ਕ੍ਰਿਆ ਨਾਲੋਂ ਵੱਖਰੀ ਹੁੰਦੀ ਹੈ। ਕੋਈ ਵੀ ਸੱਚਮੁੱਚ ਦਾ ਵੇਵ ਕੋਲੈਪਸ ਨਹੀਂ ਹੁੰਦਾ, ਜਿਸ ਭਾਵ ਵਿੱਚ ਇਹ ਕੌਪਨਹੀਗਨ ਵਿਆਖਿਆ ਅੰਦਰ ਵਾਪਰਦਾ ਹੈ।

ਕਿਉਂਕਿ RQM ਵਿੱਚ “ਅਵਸਥਾ” ਨੂੰ ਦੋ ਸਿਸਟਮਾਂ ਦਰਮਿਆਨ ਸਹਿ-ਸਬੰਧ ਦੇ ਰੂਪ ਵਿੱਚ ਦਰਸਾਇਆ ਜਾਂਦਾ ਹੈ, ਇਸਲਈ “ਸਵੈ-ਨਾਪ” ਦਾ ਕੋਈ ਅਰਥ ਨਹੀਂ ਹੋ ਸਕਦਾ। ਜੇਕਰ ਔਬਜ਼ਰਵਰ/ਨਿਰੀਖਕ O ਸਿਸਟਮ S ਨੂੰ ਨਾਪਦਾ ਹੈ, ਤਾਂ ਸਿਸਟਮ S ਦੀ “ਅਵਸਥਾ” ਨੂੰ O ਅਤੇ S ਦਰਮਿਆਨ ਇੱਕ ਸਹਿ-ਸਬੰਧ ਦੇ ਤੌਰ ਤੇ ਪ੍ਰਸਤੁਤ ਕੀਤਾ ਜਾਂਦਾ ਹੈ। O ਖੁਦ ਅਪਣੀ “ਅਵਸਥਾ” ਬਾਰੇ ਕੁੱਝ ਨਹੀਂ ਕਹਿ ਸਕਦਾ, ਕਿਉਂਕਿ ਇਸਦੀ “ਅਪਣੀ ਅਵਸਥਾ” ਸਿਰਫ ਕਿਸੇ ਹੋਰ ਔਬਜ਼ਰਵਰ O’ ਦੇ ਸਾਪੇਖਿਕ ਹੀ ਪਰਿਭਾਸ਼ਿਤ ਕੀਤਾ ਜਾਂਦਾ ਹੈ। ਜੇਕਰ S+O ਸੰਯੁਕਤ ਸਿਸਟਮ ਕਿਸੇ ਹੋਰ ਸਿਸਟਮ/ਸਿਸਟਮਾਂ ਨਾਲ ਪਰਸਪਰ ਕ੍ਰਿਆ ਨਹੀਂ ਕਰਦਾ, ਤਾਂ ਇਹ ਸਪੱਸ਼ਟ ਤੌਰ ਪਰਿਭਾਸ਼ਿਤ ਅਵਸਥਾ O’ ਦੇ ਸਾਪੇਖਿਕ ਰੱਖੇਗਾ। ਫੇਰ ਵੀ, ਕਿਉਂਕਿ O’ ਦੁਆਰਾ ਲਿਆ ਗਿਆ S ਦਾ ਨਾਪ O ਦੇ ਸੰਦਰਭ ਵਿੱਚ ਇਸਦੀ ਯੂਨਾਇਟਰੀ ਉਤਪਤੀ ਤੋੜ ਦਿੰਦਾ ਹੈ, O ਨਿਰੀਖਕ, S+O ਸਿਸਟਮ ਦਾ ਇੱਕ ਪੂਰਾ ਵਿਵਰਣ ਦੇਣ ਦੇ ਯੋਗ ਨਹੀਂ ਹੋਵੇਗਾ (ਕਿਉਂਕਿ ਇਹ S ਅਤੇ ਅਪਣੇ ਆਪ ਦਰਮਿਆਨ ਸਹਿ-ਸਬੰਧ ਬਾਰੇ ਸਿਰਫ ਗੱਲ ਕਰ ਸਕਦਾ ਹੈ, ਪਰ ਅਪਣੇ ਖੁਦ ਦੇ ਵਰਤਾਓ ਬਾਰੇ ਨਹੀਂ)। (S+O)+O’ ਸਿਸਟਮ ਦਾ ਇੱਕ ਸੰਪੂਰਣ ਵਿਵਰਣ ਸਿਰਫ ਕਿਸੇ ਹੋਰ, ਬਾਹਰੀ ਔਬਜ਼ਰਵਰ/ਨਿਰੀਖਕ ਦੁਆਰਾ ਹੀ ਦਿੱਤਾ ਜਾ ਜਾ ਸਕਦਾ ਹੈ, ਅਤੇ ਇਸੇ ਤਰਾਂ ਹੋਰ ਅੱਗੇ ਲੜੀ ਬਣਦੀ ਜਾਂਦੀ ਹੈ।


ਉੱਪਰ ਦਰਸਾਏ ਮਾਡਲ ਸਿਸਟਮ ਨੂੰ ਲੈਂਦੇ ਹੋਏ, ਜੇਕਰ O’ ਨਿਰੀਖਕ, S+O ਸਿਸਟਮ ਉੱਤੇ ਮੌਜੂਦ ਪੂਰੀ ਜਾਣਕਾਰੀ ਰੱਖਦਾ ਹੋਵੇ, ਤਾਂ ਇਹ S ਅਤੇ O ਦੋਹਾਂ ਦੇ ਹੈਮਿਲਟੋਨੀਅਨ ਜਾਣਦਾ ਹੋਵੇਗਾ, ਜਿਹਨਾਂ ਵਿੱਚ ਪਰਸਪਰ ਕ੍ਰਿਆ ਹੈਮਿਲਟੋਨੀਅਨ ਵੀ ਸ਼ਾਮਲ ਹੁੰਦੇ ਹਨ। ਇਸਤਰਾਂ, ਨਿਰੀਖਕ O ਦੇ ਸਾਪੇਖਿਕ ਇਹ ਸਿਸਟਮ ਪੂਰੀ ਤਰਾਂ ਯੂਨਾਇਰੀ ਤਰੀਕੇ ਨਾਲ ਉਤਪੰਨ ਹੋਵੇਗਾ (ਬਗੈਰ ਕਿਸੇ ਕਿਸਮ ਦੇ ਕੋਲੈਪਸ ਤੋਂ), ਜੇਕਰ O ਨਿਰੀਖਕ S ਸਿਸਟਮ ਨੂੰ ਨਾਪਦਾ ਹੋਵੇ। ਇੱਕੋ ਇੱਕ ਕਾਰਣ ਜਿਸ ਕਾਰਨ O ਕੋਈ ਕੌਲੈਪਸ ਗ੍ਰਹਿਣ ਕਰਦਾ ਹੈ ਇਹ ਹੁੰਦਾ ਹੈ ਕਿ O ਕੋਲ ਸਿਸਟਮ ਉੱਤੇ ਮੌਜੂਦ ਜਾਣਕਾਰੀ ਅਧੂਰੀ ਹੁੰਦੀ ਹੈ (ਖਾਸਤੌਰ ਤੇ, O ਨੂੰ ਅਪਣਾ ਖੁਦ ਦਾ ਹੈਮਿਲਟੋਨੀਅਨ ਨਹੀਂ ਪਤਾ ਹੁੰਦਾ, ਅਤੇ ਨਾਪ ਵਾਸਤੇ ਪਰਸਪਰ ਕ੍ਰਿਆ ਹੈਮਿਲਟੋਨੀਅਨ ਵੀ ਨਹੀਂ ਪਤਾ ਹੁੰਦਾ)।

ਨਤੀਜੇ ਅਤੇ ਪ੍ਰਭਾਵ

ਸੋਧੋ

ਕੋਹਰੰਸ (ਅਨੁਕੂਲਤਾ)

ਸੋਧੋ

ਸਾਡੇ ਉੱਪਰ ਦਰਸਾਏ ਸਿਸਟਮ ਵਿੱਚ, 'O'’ ਨਿਰੀਖਕ ਇਹ ਜਾਂਚ ਕਰਨ ਵਿੱਚ ਦਿਲਚਸਪੀ ਰੱਖਦਾ ਹੋ ਸਕਦਾ ਹੈ ਕਿ ਕੀ O ਦੀ ਅਵਸਥਾ ਸ਼ੁੱਧਤਾ ਨਾਲ ਸਿਸਟਮ S ਦੀ ਅਵਸਥਾ ਪਰਿਵਰਤਿਤ ਕਰਦੀ ਹੈ ਕਿ ਨਹੀਂ। ਅਸੀਂ ਨਿਰੀਖਕ O’ ਵਾਸਤੇ ਇੱਕ ਓਪਰੇਟਰ M ਖਿੱਚ ਸਕਦੇ ਹਾਂ, ਜੋ ਇਸ ਪ੍ਰਕਾਰ ਵਿਸ਼ੇਸ਼ ਤੌਰ ਤੇ ਦਰਸਾਇਆ ਜਾ ਸਕਦਾ ਹੈ:

 
 
 
 

ਜਿਸਦੀ ਆਈਗਨਵੈਲੀਊ 1 ਹੁੰਦੀ ਹੈ ਜਿਸਦਾ ਅਰਥ ਹੈ ਕਿ O ਸੱਚਮੁੱਚ ਹੀ ਸ਼ੁੱਧਤਾ ਨਾਲ ਸਿਸਟਮ S ਦੀ ਅਵਸਥਾ ਪਰਵਰਤਿਤ ਕਰਦਾ ਹੈ। ਇਸਤਰਾਂ ਜੇਕਰ O ਨਿਰੀਖਕ ਖੁਦ   ਅਵਸਥਾ ਵਿੱਚ ਹੋਵੇ ਤਾਂ   ਅਵਸਥਾ ਵਾਲੇ ਸਿਸਟਮ ਦੀ ਅਵਸਥਾ ਨੂੰ ਪਰਵਰਤਿਤ ਕਰਨ ਦੀ O ਦੀ ਪ੍ਰੋਬੇਬਿਲਟੀ 0 ਹੁੰਦੀ ਹੈ, ਅਤੇ ਇਸੇ ਤਰਾਂ ਹੋਰ ਅੱਗੇ ਤੱਕ ਇਹ ਸਿਲਸਿਲਾ ਚਲਦਾ ਰਹਿੰਦਾ ਹੈ। ਇਸਦਾ ਪ੍ਰਭਾਵ ਇਹ ਪੈਂਦਾ ਹੈ ਕਿ ਵਕਤ ਉੱਤੇ, ਨਿਰੀਖਕ O’ ਨਿਸ਼ਚਤ ਤੌਰ ਤੇ ਸਿਸਟਮ S'+'O ਬਾਰੇ ਇਹ ਅਨੁਮਾਨ ਲਗਾ ਸਕਦਾ ਹੈ ਕਿ ਇਹ M ਦੀ ਕਿਸੇ ਆਇਗਨ-ਅਵਸਥਾ ਵਿੱਚ ਹੈ, ਪਰ ਇਹ ਨਹੀਂ ਕਹਿ ਸਕਦਾ ਹੈ ਕਿਸ ਆਈਗਨ-ਅਵਸਥਾ ਵਿੱਚ ਹੁੰਦਾ ਹੈ, ਜਦੋਂ ਤੱਕ ਖੁਦ O’ ਨਿਰੀਖਕ, ਸਿਸਟਮ S'+'O ਨਾਲ ਪਰਸਪਰ ਕ੍ਰਿਆ ਨਾ ਕਰਦਾ ਹੋਵੇ।

ਇੱਕ ਸਪੱਸ਼ਟ ਪਹੇਲੀ ਪੈਦਾ ਹੋ ਜਾਂਦੀ ਹੈ ਜਦੋਂ ਦੋ ਔਬਜ਼ਰਵਰਾਂ ਦਰਮਿਆਨ ਤੁਲਨਾ ਤੇ ਵਿਚਾਰ ਕੀਤਾ ਜਾਂਦਾ ਹੈ, ਜੋ ਕਿਸੇ ਨਾਪ ਦੇ ਵਿਸ਼ੇਸ਼ ਨਤੀਜਿਆਂ ਦੇ ਨਿਰੀਖਕ ਹੁੰਦੇ ਹਨ। ਉੱਪਰ ਦਰਸਾਏ ਸੈਕਸ਼ਨ ਨਿਰੀਖਕ ਅਤੇ ਨਿਰੀਖਤ ਦੀ ਸਮੱਸਿਆ ਵਿੱਚ, ਆਓ ਅਸੀਂ ਕਲਪਨਾ ਕਰੀਏ ਕਿ ਦੋ ਪ੍ਰਯੋਗ, ਨਤੀਜਿਆਂ ਦੀ ਤੁਲਨਾ ਚਾਹੁੰਦੇ ਹਨ। ਇਹ ਸਪੱਸ਼ਟ ਹੈ ਕਿ ਔਬਜ਼ਰਵਰ O’ ਕੋਲ S ਅਤੇ O ਦੋਹਾਂ ਦੇ ਪੂਰੇ ਹੈਮਿਲਟੋਨੀਅਨ ਹੁੰਦੇ ਹਨ, ਉਹ ਨਿਸ਼ਚਿਤ ਤੌਰ ਤੇ ਇਹ ਕਹਿ ਸਕਣ ਦੇ ਕਾਬਲ ਹੋਵੇਗਾ ਕਿ ਵਕਤ ਉੱਤੇ, O ਕੋਲ S ਦੇ ਸਪਿੱਨ ਲਈ ਇੱਕ ਨਿਰਧਾਰਿਤ ਨਤੀਜਾ ਹੁੰਦਾ ਹੈ, ਪਰ ਉਹ ਇਹ ਕਹਿ ਸਕਣ ਦੇ ਯੋਗ ਨਹੀਂ ਹੋਵੇਗਾ ਕਿ O’ ਦਾ ਕਿਹੜਾ ਨਤੀਜਾ ਪਰਸਪਰ ਕ੍ਰਿਆ ਬਗੈਰ ਹੁੰਦਾ ਹੈ, ਅਤੇ ਜਿਸ ਕਰਕੇ ਸੰਯੁਕਤ ਸਿਸਟਮ ਦੀ ਯੂਨਾਇਟਰੀ ਉਤਪਤੀ ਨੂੰ ਤੋੜ ਦਿੰਦਾ ਹੋਵੇਗਾ (ਕਿਉਂਕਿ ਉਸਨੂੰ ਅਪਣਾ ਖੁਦ ਦਾ ਹੈਮਿਲਟੋਨੀਅਨ ਨਹੀਂ ਪਤਾ ਹੁੰਦਾ)। ਰੋਜ਼ਾਨਾ ਜਿੰਦਗੀ ਵਿੱਚ “ਉਸ” ਅਤੇ “ਕੀ” ਨੂੰ ਜਾਣਨ ਵਿੱਚ ਅੰਤਰ ਇੱਕ ਸਾਂਝੀ ਗੱਲ ਹੈ: ਹਰ ਕੋਈ ਜਾਣਦਾ ਹੈ ਕਿ ਆਉਣ ਵਾਲੇ ਕੱਲ ਨੂੰ ਮੌਸਮ ਕਿਸੇ ਤਰਾਂ ਦਾ ਹੋਵੇਗਾ, ਪਰ ਕੋਈ ਵੀ ਇਹ ਨਹੀਂ ਜਾਣਦਾ ਹੁੰਦਾ ਕਿ ਕੱਲ ਨੂੰ ਮੌਸਮ ਇੰਨਬਿੰਨ ਕਿਸ ਤਰਾਂ ਦਾ ਹੋਵੇਗਾ।

ਪਰ, ਆਓ ਅਸੀਂ ਕਲਪਨਾ ਕਰੀਏ ਕਿ O’ ਨਿਰੀਖਕ, ਸਿਸਟਮ S ਦਾ ਸਪਿੱਨ ਨਾਪਦਾ ਹੈ, ਅਤੇ ਉਸਨੂੰ ਪਤਾ ਚਲਦਾ ਹੈ ਕਿ ਇਸਦਾ ਸਪਿੱਨ ਡਾਊਨ ਹੈ (ਅਤੇ ਧਿਆਨ ਦੇਓ ਕਿ ਉੱਪਰਲੇ ਵਿਸ਼ਲੇਸ਼ਣ ਅੰਦਰ ਇਸ ਕਿਸਮ ਦੀ ਘਟਨਾ ਨੂੰ ਵਾਪਰਨ ਤੋਂ ਕੋਈ ਚੀਜ਼ ਵੀ ਰੋਕਦੀ ਨਹੀਂ ਹੈ)। ਕੀ ਹੁੰਦਾ ਹੈ ਜੇਕਰ ਉਹ O ਨਾਲ ਗੱਲ ਕਰੇ, ਅਤੇ ਦੋਵੇਂ ਨਿਰੀਖਕ ਅਪਣੇ ਅਪਣੇ ਪ੍ਰਯੋਗਾਂ ਦੇ ਨਤੀਜਿਆਂ ਦੀ ਤੁਲਨਾ ਕਰਨ? ਇਹ ਯਾਦ ਰੱਖਿਆ ਜਾਵੇਗਾ ਕਿ O ਨੇ ਕਣ ਉੱਤੇ ਮੌਜੂਦ ਸਪਿੱਨ ਅੱਪ ਨਾਪਿਆ ਸੀ। ਇਹ ਆਪਾਵਿਰੋਧੀ ਲਗਦਾ ਹੋ ਸਕਦਾ ਹੈ: ਦੋਵੇਂ ਨਿਰੀਖਕ, ਯਕੀਨੀ ਤੌਰ ਤੇ, ਮਹਿਸੂਸ ਕਰਨਗੇ ਕਿ ਉਹਨਾਂ ਦੇ ਨਤੀਜੇ ਉਲਟੇ ਹਨ।

ਫੇਰ ਵੀ, ਇਹ ਸਪੱਸ਼ਟ ਆਪਾਵਿਰੋਧ ਸਿਰਫ ਅਜਿਹੇ ਸਵਾਲ ਦੇ ਨਤੀਜੇ ਵਜੋਂ ਪੈਦਾ ਹੁੰਦਾ ਹੈ ਜਿਸਨੂੰ ਗਲਤ ਤਰੀਕੇ ਨਾਲ ਢਾਂਚੇ ਵਿੱਚ ਜੜਿਆ ਜਾ ਰਿਹਾ ਹੁੰਦਾ ਹੈ: ਜਿੰਨੀ ਦੇਰ ਅਸੀਂ ਸੰਸਾਰ ਦੀ ਕਿਸੇ ਸ਼ੁੱਧ ਜਾਂ ਸੱਚੀ ਅਵਸਥਾ ਦੀ ਪੂਰਵ ਧਾਰਨਾ ਬਣਾਉਂਦੇ ਰਹਿੰਦੇ ਹਾਂ, ਇਹ ਸੱਚਮੁੱਚ, ਸਬੰਧਾਤਮਿਕ ਵਿਆਖਿਆ ਵਾਸਤੇ ਇੱਕ ਅਤਿ ਕਠਿਨ ਰੁਕਾਵਟ ਪੇਸ਼ ਕਰਦਾ ਰਹੇਗਾ। ਫੇਰ ਵੀ, ਕਿਸੇ ਪੂਰੀ ਤਰਾਂ ਸਬੰਧਾਤਮਿਕ ਸੰਦਰਭ ਅੰਦਰ, ਕੋਈ ਅਜਿਹਾ ਤਰੀਕਾ ਨਹੀਂ ਹੁੰਦਾ ਜਿਸ ਵਿੱਚ ਸਮੱਸਿਆ ਨੂੰ ਸਪੱਸ਼ਟ ਤੌਰ ਤੇ ਦਰਸਾਇਆ ਤੱਕ ਵੀ ਜਾ ਸਕਦਾ ਹੋਵੇ। ਉੱਪਰ ਪਰਿਭਾਸ਼ਿਤ ਕੀਤੇ M-ਓਪਰੇਟਰ ਦੁਆਰਾ ਮਿਸਾਲਬੱਧ, ਕੁਆਂਟਮ ਫਾਰਮੂਲਾ ਵਿਓਂਤਬੰਦੀ ਅੰਦਰਲੀ ਕੇਂਦਰੀ ਅਨੁਕੂਲਤਾ, ਯਕੀਨ ਦਵਾਉਂਦੀ ਹੈ ਕਿ ਰਿਕਾਰਡਾਂ ਦਰਮਿਆਨ ਕੋਈ ਬੇਮੇਲਤਾ/ਵਿਰੋਧਤਾ ਨਹੀਂ ਹੋਵੇਗੀ। ਨਿਰੀਖਕ O’ ਅਤੇ ਨਾਪਣ ਲਈ ਚੁਣੇ ਔਬਜ਼ਰਵੇਬਲ/ਨਿਰੀਖਣਯੋਗ ਦਰਮਿਆਨ ਪਰਸਪਰ ਕ੍ਰਿਆ, ਚਾਹੇ ਇਹ S'+'O ਸੰਯੁਕਤ ਸਿਸਟਮ ਹੋਵੇ ਚਾਹੇ O ਜਾਂ S ਵਿਆਕਤੀਗਤ ਰੂਪ ਵਿੱਚ ਹੋਣ, ਕੋਈ ਭੌਤਿਕੀ ਪਰਸਪਰ ਕ੍ਰਿਆ ਹੋਵੇਗੀ, ਜੋ ਕੁਆਂਟਮ ਪਰਸਪਰ ਕ੍ਰਿਆ ਹੁੰਦੀ ਹੈ, ਅਤੇ ਇਸੇਤਰਾਂ ਇਸਦਾ ਇੱਕ ਪੂਰਾ ਵਿਵਰਣ ਸਿਰਫ ਕਿਸੇ ਹੋਰ ਅੱਗੇ ਦੇ ਇੱਕ ਔਬਜ਼ਰਵਰ O’’ ਦੁਆਰਾ ਹੀ ਦਿੱਤਾ ਜਾ ਸਕਦਾ ਹੈ, ਜਿਸ ਕੋਲ ਸਪੱਸ਼ਟਤਾ ਯਕੀਨੀ ਬਣਾਉਣ ਵਾਲਾ ਮਿਲਦਾ ਜੁਲਦਾ M-ਓਪਰੇਟਰ ਹੋਵੇਗਾ, ਅਤੇ ਇਸੇ ਤਰਾਂ ਹੋਰ ਬਾਹਰ ਇਹੀ ਕੁੱਝ ਚਲਦਾ ਰਹੇਗਾ। ਦੂਜੇ ਸ਼ਬਦਾਂ ਵਿੱਚ, ਉੱਪਰ ਦੱਸੀ ਪ੍ਰਸਥਿਤੀ ਵਰਗੀ ਕੋਈ ਪ੍ਰਸਥਿਤੀ ਕਿਸੇ ਭੌਤਿਕੀ ਨਿਰੀਖਣ ਦੀ ਉੰਨੀ ਦੇਰ ਤੱਕ ਉਲੰਘਣਾ ਨਹੀਂ ਕਰ ਸਕਦੀ, ਜਿੰਨੀ ਦੇਰ ਤੱਕ ਕੁਆਂਟਮ ਮਕੈਨਿਕਸ ਦੀ ਭੌਤਿਕੀ ਸਮੱਗਰੀ ਸਿਰਫ ਸਬੰਧਾਂ ਪ੍ਰਤਿ ਇਸ਼ਾਰਾ ਕਰਨ ਵਾਲੀ ਮੰਨੀ ਜਾਂਦੀ ਰਹਿੰਦੀ ਹੈ।

ਸਬੰਧਾਤਮਿਕ ਤੰਤਰ

ਸੋਧੋ

RQM ਦਾ ਇੱਕ ਦਿਲਚਸਪ ਪ੍ਰਭਾਵ ਉਦੋਂ ਜਨਮ ਲੈਂਦਾ ਹੈ ਜਦੋਂ ਅਸੀਂ ਇਹ ਵਿਚਾਰ ਕਰਦੇ ਹਾਂ ਕਿ ਪਦਾਰਥਕ ਸਿਸਟਮਾਂ ਦਰਮਿਆਨ ਪਰਸਪਰ ਕ੍ਰਿਆਵਾਂ ਸਿਰਫ ਸਪੈਸ਼ਲ ਰਿਲੇਟੀਵਿਟੀ ਦੁਆਰਾ ਨਿਰਧਾਰਿਤ ਕੀਤੀਆਂ ਜਾਂਦੀਆਂ ਰੁਕਾਵਟਾਂ ਅੰਦਰ ਹੀ ਵਾਪਰ ਸਕਦੀਆਂ ਹਨ, ਜਿਹਨਾਂ ਨੂੰ ਸਿਸਟਮਾਂ ਦੀਆਂ ਲਾਈਟ ਕੋਨਾਂ ਦੀਆਂ ਪਰਸਪਰ ਕ੍ਰਿਆਵਾਂ ਅੰਦਰ ਵਾਪਰਦੀਆਂ ਕਿਹਾ ਜਾਂਦਾ ਹੈ: ਦੂਜੇ ਸ਼ਬਦਾਂ ਵਿੱਚ, ਜਦੋਂ ਉਹ ਸਥਾਨਿਕ ਤੌਰ ਤੇ ਅਸਥਾਈ ਰੂਪ ਵਿੱਚ ਨਜ਼ਦੀਕ ਹੋਣ। ਸਾਪੇਖਿਕਤਾ ਸਾਨੂੰ ਦੱਸਦੀ ਹੈ ਕਿ ਵਸਤੂਆਂ ਸਿਰਫ ਦੂਜੀਆਂ ਹੋਰ ਵਸਤੂਆਂ ਦੇ ਸਾਪੇਖਿਕ ਹੀ ਸਥਾਨ ਘੇਰਦੀਆਂ ਹਨ। ਵਾਧੇ ਦੁਆਰਾ, ਸਿਸਟਮਾਂ ਦੇ ਕਿਸੇ ਸੈੱਟ ਦੀਆਂ ਵਿਸ਼ੇਸ਼ਤਾਵਾਂ ਉੱਤੇ ਅਧਾਰਿਤ ਸਬੰਧਾਂ ਦਾ ਇੱਕ ਤੰਤਰ ਬੁਣਿਆ ਜਾ ਸਕਦਾ ਹੈ, ਜੋ ਇਹ ਨਿਰਧਾਰਿਤ ਕਰਦਾ ਹੈ ਕਿ ਕਿਹੜੇ ਸਿਸਟਮ ਕਿਹੜੇ ਹੋਰ ਸਿਸਟਮਾਂ ਦੇ ਸਾਪੇਖਿਕ ਵਿਸ਼ੇਸ਼ਤਾਵਾਂ ਰੱਖਦੇ ਹਨ, ਅਤੇ ਕਦੋਂ ਰੱਖਦੇ ਹਨ (ਕਿਉਂਕਿ ਓਸ ਔਬਜ਼ਰਵਰ ਵਾਸਤੇ ਯੂਨਾਇਟਰੀ ਉਤਪਤੀ ਟੁੱਟ ਜਾਣ ਤੋਂ ਬਾਦ ਕਿਸੇ ਵਿਸ਼ੇਸ਼ ਔਬਜ਼ਰਵਰ ਦੇ ਸਾਪੇਖਿਕ ਵਿਸ਼ੇਸ਼ਤਾਵਾਂ ਚੰਗੀ ਤਰਾਂ ਪਰਿਭਾਸ਼ਿਤ ਨਹੀਂ ਰਹਿੰਦੀਆਂ)। ਇਸ ਧਾਰਨਾ ਅਨੁਸਾਰ ਕਿ ਸਾਰੀਆਂ ਪਰਸਪਰ ਕ੍ਰਿਆਵਾਂ ਸਥਾਨਿਕ ਹੁੰਦੀਆਂ ਹਨ (ਜੋ ਥੱਲੇ ਪੇਸ਼ ਕੀਤੇ ਗਏ EPR ਆਪਾਵਿਰੋਧ ਦੇ ਵਿਸ਼ਲੇਸ਼ਣ ਦੁਆਰਾ ਸਾਂਭਿਆ ਜਾਂਦਾ ਹੈ), ਇਹ ਕਿਹਾ ਜਾ ਸਕਦਾ ਹੈ ਕਿ ਅਵਸਥਾ ਅਤੇ ਸਥਾਨਿਕ ਤੌਰ ਤੇ ਅਸਥਾਈ ਨਜ਼ਦੀਕਤਾ ਦੇ ਵਿਚਾਰ ਇੱਕੋ ਸਿੱਕੇ ਦੇ ਦੋ ਪਾਸੇ ਹਨ: ਸਪੇਸਟਾਈਮ ਲੋਕੇਸ਼ਨ ਪਰਸਪਰ ਕ੍ਰਿਆ ਦੀ ਸੰਭਾਵਨਾ ਨੂੰ ਨਿਰਧਾਰਿਤ ਕਰਦੀ ਹੈ, ਪਰ ਪਰਸਪਰ ਕ੍ਰਿਆਵਾਂ ਸਥਾਨਿਕ ਤੌਰ ਤੇ ਅਸਥਾਈ ਬਣਤਰ ਨੂੰ ਨਿਰਧਾਰਿਤ ਕਰਦੀਆਂ ਹਨ। ਇਸ ਸਬੰਧ ਦਾ ਪੂਰਾ ਵਿਸਥਾਰ-ਖੇਤਰ, ਫੇਰ ਵੀ, ਅਜੇ ਤੱਕ ਪੂਰੀ ਤਰਾਂ ਨਾਲ ਖੋਜਿਆ ਨਹੀਂ ਗਿਆ ਹੈ।

RQM ਅਤੇ ਕੁਆਂਟਮ ਬ੍ਰਹਿਮੰਡ ਵਿਗਿਆਨ

ਸੋਧੋ

ਬ੍ਰਹਿਮੰਡ ਓਸ ਸਾਰੇ ਕਾਸੇ ਦਾ ਕੁੱਲ ਜੋੜ ਹੁੰਦਾ ਹੈ ਜੋ ਇਸਦੀ ਹੋਂਦ ਅੰਦਰ ਮੌਜੂਦ ਹੁੰਦਾ ਹੈ। ਭੌਤਿਕੀ ਤੌਰ ਤੇ, ਬ੍ਰਹਿਮੰਡ ਦੇ ਬਾਹਰ ਕਿਸੇ (ਭੌਤਿਕੀ) ਔਬਜ਼ਰਵਰ/ਨਿਰੀਖਕ, ਨੂੰ ਗੇਜ ਇਨਵੇਰੀਅੰਸ ਦੇ ਟੁੱਟਣ, ਅਤੇ ਗੇਜ-ਇਨਵੇਰੀਅੰਸ ਥਿਊਰੀ ਦੀ ਗਣਿਤਿਕ ਬਣਤਰ ਅੰਦਰ ਕੁਦਰਤੀ ਤੌਰ ਤੇ ਸਹਿਯੋਗੀ ਤਬਾਦਲੇ ਦੀ ਜਰੂਰਤ ਹੋ ਸਕਦੀ ਹੋਵੇਗੀ। ਇਸੇਤਰਾਂ, RQM ਸੰਕਲਪਿਕ ਤੌਰ ਤੇ ਕਿਸੇ ਬਾਹਰੀ ਔਬਜ਼ਰਵਰ ਦੀ ਸੰਭਾਵਨਾਂ ਤੇ ਪਾਬੰਧੀ ਲਗਾਉਂਦਾ ਹੈ। ਕਿਉਂਕਿ ਕਿਸੇ ਕੁਆਂਟਮ ਅਵਸਥਾ ਦੀ ਪ੍ਰਦਾਨਿਕਤਾ ਘੱਟੋ ਘੱਟ ਦੋ “ਵਸਤੂਆਂ” (ਸਿਸਟਮ ਅਤੇ ਨਿਰੀਖਕ) ਦੀ ਮੰਗ ਕਰਦੀ ਹੈ, ਜੋ ਲਾਜ਼ਮੀ ਤੌਰ ਤੇ ਦੋਵੇਂ ਹੀ ਭੌਤਿਕੀ ਸਿਸਟਮ ਹੋਣੇ ਚਾਹੀਦੇ ਹਨ, ਪੂਰੇ ਬ੍ਰਹਿਮੰਡ ਦੀ “ਅਵਸਥਾ” ਬਾਰੇ ਗੱਲ ਕਰਨੀ ਬੇਅਰਥੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਇਹ ਅਵਸਥਾ, ਬ੍ਰਹਿਮੰਡ ਅਤੇ ਕਿਸੇ ਹੋਰ ਭੌਤਿਕੀ ਔਬਜ਼ਰਵਰ ਦਰਮਿਆਨ ਕਿਸੇ ਸਹਿ-ਸਬੰਧ ਨਾਲ ਸਬੰਧਤ ਕਰਨੀ ਪਏਗੀ, ਪਰ ਇਸਦੇ ਨਤੀਜੇ ਵਜੋਂ ਇਹ ਔਬਜ਼ਰਵਰ ਬ੍ਰਹਿਮੰਡ ਦੇ ਹਿੱਸੇ ਨੂੰ ਰਚਦਾ ਹੋਣਾ ਚਾਹੀਦਾ ਹੋਵੇਗਾ, ਅਤੇ ਜਿਵੇਂ ਉੱਪਰ ਚਰਚਿਤ ਕੀਤਾ ਗਿਆ ਸੀ, ਕਿਸੇ ਵਸਤੂ ਲਈ ਅਪਣੇ ਆਪ ਦੀ ਪੂਰੀ ਸਪੈਸੀਫਿਕੇਸ਼ਨ (ਵਿਸ਼ੇਸ਼ ਵਿਵਰਣ) ਦੇਣਾ ਅਸੰਭਵ ਹੁੰਦਾ ਹੈ। ਉੱਪਰ ਦਰਸਾਏ ਸਬੰਧਾਤਮਿਕ ਤੰਤਰ ਦੇ ਵਿਚਾਰ ਦਾ ਪਿੱਛਾ ਕਰਦੇ ਹੋਏ, ਇੱਕ RQM-ਝੁਕਾਓ ਵਾਲੀ ਬ੍ਰਹਿਮੰਡ ਵਿਗਿਆਨ ਨੂੰ, ਇੱਕ ਦੂਜੇ ਦੇ ਵਿਵਰਣਾਂ ਨੂੰ ਮੁੱਹਈਆ ਕਰਵਾਉਣ ਵਾਲੇ ਅੰਸ਼ਿਕ ਸਿਸਟਮਾਂ ਦੇ ਕਿਸੇ ਸੈੱਟ ਦੇ ਤੌਰ ਤੇ ਬ੍ਰਹਿਮੰਡ ਵਾਸਤੇ ਜਿਮੇਵਾਰ ਹੋਣਾ ਹੀ ਪਏਗਾ। ਅਜਿਹੇ ਕਿਸੇ ਰਚਨਾ ਦੀ ਸ਼ੁੱਧ ਫਿਤਰਤ ਇੱਕ ਖੁੱਲਾ ਸਵਾਲ ਬਣਿਆ ਰਹਿੰਦੀ ਹੈ।

ਹੋਰ ਵਿਆਖਿਆਵਾਂ ਨਾਲ ਸਬੰਧ

ਸੋਧੋ

ਕੁਆਂਟਮ ਮਕੈਨਿਕਸ ਦੀਆਂ ਵਿਆਖਿਆਵਾਂ ਦਾ ਇਕਲੌਤਾ ਗਰੁੱਪ ਜਿਸ ਨਾਲ RQM ਲੱਗਪਗ ਪੂਰੀ ਤਰਾਂ ਬੇਮੇਲ ਹੁੰਦਾ ਹੈ ਛੁਪੇ ਅਸਥਿਰਾਂਕਾਂ ਦੀਆਂ ਥਿਊਰੀਆਂ ਦਾ ਗਰੁੱਪ ਹੁੰਦਾ ਹੈ। RQM ਹੋਰ ਦ੍ਰਿਸ਼ਟੀਕੋਣਾਂ ਨਾਲ ਕੁੱਝ ਗਹਿਰੀਆਂ ਸਮਾਨਤਾਵਾਂ ਸਾਂਝੀਆਂ ਰੱਖਦਾ ਹੈ, ਪਰ ਉਹਨਾਂ ਸਭ ਤੋਂ ਓਸ ਵਿਸਥਾਰ ਖੇਤਰ ਨਾਲ ਵੱਖਰਾ ਹੁੰਦਾ ਹੈ ਜਿਸ ਤੱਕ RQM ਦੁਆਰਾ ਅੱਗੇ ਰੱਖਿਆ “ਸਬੰਧਤਾਮਿਕ ਸੰਸਾਰ” ਹੋਰ ਵਿਆਖਿਆਵਾਂ ਮੁਤਾਬਿਕ ਨਹੀਂ ਹੁੰਦਾ।


ਕੌਪਨਹੀਗਨ ਵਿਆਖਿਆ

ਸੋਧੋ

RQM, ਸਾਰਾਂਸ਼ ਵਿੱਚ, ਕੌਪਨਹੀਗਨ ਵਿਆਖਿਆ ਨਾਲ ਕਾਫੀ ਮਿਲਦਾ ਜੁਲਦਾ ਹੈ, ਪਰ ਇੱਕ ਮਹੱਤਵਪੂਰਨ ਫਰਕ ਨਾਲ ਮਿਲਦਾ ਹੈ। ਕੌਪਨਹੀਗਨ ਵਿਆਖਿਆ ਅੰਦਰ, ਅਸਥੂਲ ਸੰਸਾਰ ਨੂੰ ਕੁਦਰਤ ਅੰਦਰ ਅੰਦਰੂਨੀ ਤੌਰ ਤੇ ਕਲਾਸੀਕਲ ਮੰਨਿਆ ਜਾਂਦਾ ਹੈ, ਅਤੇ ਵੇਵ ਫੰਕਸ਼ਨ ਕੋਲੈਪਸ ਉਦੋਂ ਵਾਪਰਦਾ ਹੈ ਜਦੋਂ ਕੋਈ ਕੁਆਂਟਮ ਸਿਸਟਮ ਅਸਥੂਲ ਯੰਤਰਾਂ ਨਾਲ ਪਰਸਪਰ ਕ੍ਰਿਆ ਕਰਦਾ ਹੈ। RQM ਵਿੱਚ, ਕੋਈ ਵੀ ਪਰਸਪਰ ਕ੍ਰਿਆ, ਚਾਹੇ ਸੂਖਮ ਹੋਵੇ ਚਾਹੇ ਵਿਸ਼ਾਲ, ਸ਼੍ਰੋਡਿੰਜਰ ਉਤਪਤੀ ਦੀ ਰੇਖਿਕਤਾ (ਲੀਨੀਅਰਟੀ) ਨੂੰ ਤੋੜਨ ਲਈ ਜਿਮੇਵਾਰ ਹੁੰਦੀ ਹੈ। ਕਲਾਸੀਕਲ ਸੰਸਾਰ ਨੂੰ ਇੱਕ ਵਿਸ਼ੇਸ਼ ਅਧਿਕਾਰ ਵਾਲਾ ਇੱਕ ਰੁਤਬਾ ਪ੍ਰਦਾਨ ਕਰਕੇ (ਜੋ ਰਿਲੇਟੀਵਿਟੀ ਵਿੱਚ ਕਿਸੇ ਤਰਜੀਹ ਦਿੱਤੇ ਢਾਂਚੇ ਨਾਲੋਂ ਵੱਖਰਾ ਨਹੀਂ ਹੈ) , ਸੰਸਾਰ ਦੇ ਕੌਪਨਹੀਗਨ-ਵਰਗੇ ਦ੍ਰਿਸ਼ਟੀਕੋਣ ਨੂੰ RQM ਅਪਣੇ ਵਿੱਚ ਸਮਾ ਸਕਦਾ ਸੀ। ਫੇਰ ਵੀ, ਇਸਤਰਾਂ ਕਰਨ ਨਾਲ RQM ਦੁਆਰਾ ਕੁਆਂਟਮ ਸੰਸਾਰ ਪ੍ਰਤਿ ਸਾਨੂੰ ਦਿੱਤੇ ਦ੍ਰਿਸ਼ਟੀਕੋਣ ਦੇ ਪ੍ਰਮੁੱਖ ਲੱਛਣਾਂ ਪ੍ਰਤਿ ਗਹਿਰੀ ਸਮਝ ਨੇ ਗੁਆਚ ਜਾਣਾ ਸੀ।

ਛੁਪੇ ਅਸਥਿਰਾਂਕ ਥਿਊਰੀਆਂ

ਸੋਧੋ

ਕੁਆਂਟਮ ਮਕੈਨਿਕਸ ਦੀ ਬੋਹਮ ਦੀ ਵਿਆਖਿਆ RQM ਨਾਲ ਚੰਗੀ ਤਰਾਂ ਫਿੱਟ ਨਹੀਂ ਬੈਠਦੀ। RQM ਦੀ ਰਚਨਾ ਵਿੱਚ ਸਪੱਸ਼ਟ ਪਰਿਕਲਪਨਾਵਾਂ ਵਿੱਚੋਂ ਇੱਕ ਇਹ ਹੁੰਦੀ ਹੈ ਕਿ ਕੁਆਂਟਮ ਮਕੈਨਿਕਸ ਇੱਕ ਸੰਪੂਰਣ ਥਿਊਰੀ ਹੈ, ਯਾਨਿ ਕਿ, ਇਹ ਸੰਸਾਰ ਦਾ ਸੰਪੂਰਣ ਵਿਵਰਣ ਮੁਹੱਈਆ ਕਰਵਾਉਦਾਂ ਹੈ। ਹੋਰ ਤਾਂ ਹੋਰ, ਬੋਹਮੀਅਨ ਦ੍ਰਿਸ਼ਟੀਕੋਣ ਸਾਰੇ ਸਿਸਟਮਾਂ ਦੀਆਂ ਅਵਸਥਾਵਾਂ ਦੇ ਇੱਕ ਛੁਪੇ ਸ਼ੁੱਧ ਸੈੱਟ ਤੋਂ ਭਾਵ ਰੱਖਦਾ ਵੀ ਲਗਦਾ ਹੈ, ਜਿਸਨੂੰ ਵੀ RQM ਦੇ ਇੱਕ ਨਤੀਜੇ ਵਜੋਂ ਬਾਹਰ ਕੱਢ ਦਿੱਤਾ ਜਾਂਦਾ ਹੈ।

ਅਸੀਂ RQM ਅਤੇ ਪੈਨਰੋਜ਼ ਦੇ ਸੁਝਾਵਾਂ ਦਰਮਿਆਨ ਇੱਕ ਮਿਲਦੀ ਜੁਲਦੀ ਬੇਮੇਲਤਾ ਦੇਖਦੇ ਹਾਂ, ਜੋ ਇਹ ਸਿੱਧ ਕਤਦੇ ਹਨ ਕਿ ਕੁੱਖ ਕ੍ਰਿਆਵਾਂ (ਪੈਨਰੋਜ਼ ਦੇ ਮਸਾਲੇ ਵਿੱਚ, ਗਰੈਵੀਟੇਸ਼ਨਲ ਪ੍ਰਭਾਵ) ਸਿਸਟਮ ਵਾਸਤੇ ਸ਼੍ਰੋਡਿੰਜਰ ਇਕੁਏਸ਼ਨ ਦੀ ਰੇਖਿਕ ਉਤਪਤੀ ਦੀ ਉਲੰਘਣਾ ਕਰਦੀਆਂ ਹਨ।

ਸਾਪੇਖਿਕ-ਅਵਸਥਾ ਫਾਰਮੂਲਾ ਵਿਓਂਤਬੰਦੀ

ਸੋਧੋ

ਵਿਆਖਿਆਵਾਂ ਦੀ ਕਈ-ਸੰਸਾਰ ਫੈਮਲੀ (MWI) ਰਿਲੇਸ਼ਨਲ ਕੁਆਂਟਮ ਮਕੈਨਿਕਸ ਨਾਲ ਇੱਕ ਮਹੱਤਵਪੂਰਨ ਲੱਛਣ ਸਾਂਝਾ ਰੱਖਦੀ ਹੈ, ਜੋ ਸਾਰੇ ਮੁੱਲ ਪ੍ਰਦਾਨਾਂ ਦੀ ਸਬੰਧਾਤਮਿਕ ਫਿਤਰਤ ਹੈ। ਫੇਰ ਵੀ, ਐਵਰੈੱਟ ਇਸ ਗੱਲ ਨੂੰ ਕਾਇਮ ਰੱਖਦਾ ਹੈ ਕਿ ਬ੍ਰਹਿਮੰਡੀ ਵੇਵ ਫੰਕਸ਼ਨ ਸਾਰੇ ਬ੍ਰਹਿਮੰਡ ਦਾ ਇੱਕ ਪੂਰਾ ਵਿਵਰਣ ਦਿੰਦਾ ਹੈ, ਜਦੋਂਕਿ ਰੋਵੇੱਲੀ ਤਰਕ ਕਰਦਾ ਹੈ ਕਿ ਇਹ ਸਮੱਸਿਆ-ਯੁਕਤ ਹੈ, ਕਿਉਂਕਿ ਇੱਕ ਤਾਂ ਇਹ ਵਿਵਰਣ ਕਿਸੇ ਵਿਸ਼ੇਸ਼ ਨਿਰੀਖਕ ਨਾਲ ਜੁੜਿਆ ਨਹੀਂ ਹੁੰਦਾ (ਅਤੇ ਇਸੇ ਕਾਰਨ RQM ਵਿੱਚ ਇਹ ਬੇਅਰਥਾ ਹੈ), ਅਤੇ ਦੂਜਾ ਕਾਰਣ ਇਹ ਹੈ ਕਿ RQM ਇਸ ਗੱਲ ਨੂੰ ਕਾਇਮ ਰੱਖਦਾ ਹੈ ਕਿ ਬ੍ਰਹਿਮੰਡ ਦੀ ਕੋਈ ਸਿੰਗਲ, ਸ਼ੁੱਧ ਵਿਆਖਿਆ ਸੰਪੂਰਣ ਤੌਰ ਤੇ ਨਹੀਂ ਹੁੰਦੀ, ਸਗੋਂ ਅੰਦਰੂਨੀ ਤੌਰ ਤੇ ਸਬੰਧਤ ਅੰਸ਼ਿਕ ਵਿਵਰਣਾਂ ਦਾ ਇੱਕ ਜਾਲ ਹੁੰਦੀ ਹੈ।

ਅਨੁਕੂਲ ਇਤਿਹਾਸ ਦ੍ਰਿਸ਼ਟੀਕੋਣ

ਸੋਧੋ

ਕੁਆਂਟਮ ਮਕੈਨਿਕਸ ਪ੍ਰਤਿ ਅਨੁਕੂਲ ਇਤਿਹਾਸ ਪਹੁੰਚ ਵਿੱਚ, ਕਿਸੇ ਦਿੱਤੇ ਹੋਏ ਸਿਸਟਮ ਵਾਸਤੇ ਇਕਲੌਤੇ ਮੁੱਲਾਂ ਨੂੰ ਪ੍ਰੋਬੇਬਿਲਟੀਆਂ ਪ੍ਰਦਾਨ ਕਰਨ ਦੀ ਵਜਾਏ, ਮੁੱਲਾਂ ਦੀਆਂ ਕ੍ਰਮ-ਲੜੀਆਂ ਉੱਤੇ ਇਸ ਤਰੀਕੇ ਨਾਲ ਜੋਰ ਦਿੱਤਾ ਜਾਂਦਾ ਹੈ ਕਿ ਸਾਰੇ ਮੁੱਲ ਪ੍ਰਦਾਨਿਕਤਾਵਾਂ ਨੂੰ ਬਾਹਰ ਕੱਢਿਆ ਜਾ ਸਕੇ (ਜੋ ਭੌਤਿਕੀ ਤੌਰ ਤੇ ਅਸੰਭਵ ਹੁੰਦਾ ਹੈ), ਜਿਸਦੇ ਨਤੀਜੇ ਵਜੋਂ ਸਿਸਟਮ ਦੀਆਂ ਨਿਰੀਖਤ ਅਵਸਥਾਵਾਂ ਪ੍ਰਤਿ ਵਿਸ਼ੇਸ਼ ਹੋਣ ਦੇ ਤੌਰ ਤੇ ਬੇਮੇਲ ਪ੍ਰੋਬੇਬਿਲਟੀਆਂ ਮਿਲਦੀਆਂ ਹਨ। ਅਜਿਹਾ ਕਰਨ ਲਈ, ਢਾਂਚਿਆਂ ਨੂੰ ਮੁੱਲ ਪ੍ਰਦਾਨ ਕੀਤੇ ਜਾਂਦੇ ਹਨ, ਅਤੇ ਇਸਤਰਾਂ ਸਾਰੇ ਮੁੱਲ ਢਾਂਚੇ ਉੱਤੇ ਨਿਰਭਰ ਹੁੰਦੇ ਹਨ।

RQM ਪੂਰੀ ਤਰਾਂ ਇਸ ਦ੍ਰਿਸ਼ਟੀਕੋਣ ਮੁਤਾਬਿਕ ਹੁੰਦਾ ਹੈ। ਫੇਰ ਵੀ, ਇੱਥੇ ਅਨੁਕੂਲ ਇਤਿਹਾਸ ਦ੍ਰਿਸ਼ਟੀਕੋਣ, ਢਾਂਚਾ-ਅਧਾਰਿਤ ਮੁੱਲ ਦੇ ਭੌਤਿਕੀ ਅਰਥ ਦਾ ਇੱਕ ਪੂਰਾ ਵਿਵਰਣ ਨਹੀਂ ਦਿੰਦਾ (ਯਾਨਿ ਕਿ, ਇਹ ਇਸ ਗੱਲ ਲਈ ਜਿਮੇਵਾਰ ਨਹੀਂ ਹੁੰਦਾ ਕਿ ਤੱਥ ਕਿਵੇਂ ਹੋ ਸਕਦੇ ਹਨ ਜੇਕਰ ਕਿਸੇ ਵਿਸ਼ੇਸ਼ਤਾ ਦਾ ਮੁੱਲ ਚੁਣੇ ਗਏ ਢਾਂਚੇ ਉੱਤੇ ਨਿਰਭਰ ਹੋਵੇ)। ਇਸ ਦ੍ਰਿਸ਼ਟੀਕੋਣ ਪ੍ਰਤਿ ਸਬੰਧਾਤਮਿਕ ਦ੍ਰਿਸ਼ਟੀਕੋਣ ਨਾਲ ਸਹੋਯੋਗ ਕਰਕੇ, ਸਮੱਸਿਆ ਹੱਲ ਹੋ ਜਾਂਦੀ ਹੈ: RQM ਉਹ ਕੁੱਝ ਮੁੱਹਈਆ ਕਰਵਾਉਂਦਾ ਹੈ ਜਿਸਦੇ ਰਾਹੀਂ ਵਿਭਿੰਨ ਇਤਿਹਾਸਾਂ ਦੀਆਂ ਨਿਰੀਖਕ-ਅਧਾਰਿਤ, ਢਾਂਚਾ-ਅਧਾਰਿਤ ਪ੍ਰੋਬੇਬਿਲਟੀਆਂ ਸੰਸਾਰ ਦੇ ਨਿਰੀਖਕ-ਅਧਾਰਿਤ ਵਿਵਰਣਾਂ ਨਾਲ ਮਿਲਾ ਲਈਆਂ ਜਾਂਦੀਆਂ ਹਨ।

EPR ਅਤੇ ਕੁਆਂਟਮ ਗੈਰ-ਸਥਾਨਿਕਤਾ

ਸੋਧੋ
 
EPR ਸੋਚ ਪ੍ਰਯੋਗ, ਜੋ ਇਲੈਕਟ੍ਰੌਨਾਂ ਨਾਲ ਕੀਤਾ ਗਿਆ ਸੀ। ਇੱਕ ਰੇਡੀਓਐਕਟਿਵ ਸੋਮਾ (ਕੇਂਦਰ ਵਾਲਾ) ਦੋ ਸਪੇਸਵਰਗੇ ਵੱਖਰੇ ਨਿਰੀਖਕਾਂ ਏਲੀਸ (ਖੱਬੇ ਪਾਸੇ) ਅਤੇ ਬੌਬ (ਸੱਜੇ) ਵੱਲ ਇਲੈਕਟ੍ਰੌਨਾਂ ਨੂੰ ਇੱਕ ਸਿੰਗਲੈੱਟ ਅਵਸਥਾ ਵਿੱਚ ਭੇਜਦਾ ਹੈ, ਜੋ ਸਪਿੱਨ ਨਾਪ ਲੈ ਸਕਦੇ ਹਨ। ਜੇਕਰ ਏਲੀਸ ਅਪਣੇ ਇਲੈਕਟ੍ਰੌਨ ਉੱਤੇ ਸਪਿੱਨ ਅੱਪ ਨਾਪਦੀ ਹੋਵੇ, ਤਾਂ ਬੌਬ ਅਪਣੇ ਇਲੈਕਟ੍ਰੌਨ ਉੱਤੇ ਸਪਿੱਨ ਡਾਊਨ ਨਾਪੇਗਾ, ਅਤੇ ਇਵੇਂ ਹੀ ਇਸਤੋਂ ਉਲਟ ਵੀ

ਰਿਲੇਸ਼ਨ ਕੁਆਂਟਮ ਮਕੈਨਿਕਸ EPR ਪੈਰਾਡੌਕਸ ਦਾ ਇੱਕ ਖਾਸ ਹੱਲ ਮੁੱਹਈਆ ਕਰਵਾਉਂਦਾ ਹੈ। ਸੱਚਮੁੱਚ, ਇਹ ਸਮੱਸਿਆ ਨੂੰ ਇਕੱਠਾ ਹੱਲ ਕਰਨ ਦੀ ਕੁੱਝ ਇਸਤਰਾਂ ਯੋਜਨਾ ਬਣਾਉਂਦਾ ਹੈ, ਜਿਵੇਂ ਬੈੱਲ ਪਰਖ ਪ੍ਰਯੋਗ ਅੰਦਰ ਸ਼ਾਮਿਲ ਸੂਚਨਾ ਦੀ ਕੋਈ ਸੁਪਰ-ਰੋਸ਼ਨਾਤਮਿਕ (ਪ੍ਰਕਾਸ਼ ਦੀ ਗਤੀ ਤੋਂ ਵੀ ਤੇਜ਼) ਸੰਚਾਰ ਵਿਵਸਥਾ ਨਾ ਹੋਵੇ: ਸਥਾਨਿਕਤਾ ਦਾ ਸਿਧਾਂਤ ਸਾਰੇ ਨਿਰੀਖਕਾਂ ਵਾਸਤੇ ਅਖੰਡ ਸੁਰੱਖਿਅਤ ਰੱਖਿਆ ਜਾਂਦਾ ਹੈ।

ਸਮੱਸਿਆ

ਸੋਧੋ

EPR ਸੋਚ ਪ੍ਰਯੋਗ ਅੰਦਰ, ਇੱਕ ਰੇਡੀਓਐਕਟਿਵ ਸੋਮਾ ਕਿਸੇ ਸਿੰਗਲੈੱਟ ਅਵਸਥਾ ਵਿੱਚ ਦੋ ਇਲੈਕਟ੍ਰੌਨ ਪੈਦਾ ਕਰਦਾ ਹੈ, ਜਿਸਦਾ ਅਰਥ ਹੈ ਕਿ ਦੋਵੇਂ ਇਲੈਕਟ੍ਰੌਨਾਂ ਉੱਤੇ ਸਪਿੱਨ ਦਾ ਜੋੜ 0 ਹੁੰਦਾ ਹੈ। ਇਹ ਇਲੈਕਟ੍ਰੌਨ ਦੋ ਸਪੇਸ-ਲਾਈਕ ਵੱਖਰੇ ਨਿਰੀਖਕਾਂ, ਏਲੀਸ ਅਤੇ ਬੌਬ ਵੱਲ ਵਕਤ t1 ਉੱਤੇ ਦਾਗੇ (ਤੇਜ਼ੀ ਨਾਲ ਭੇਜੇ) ਜਾਂਦੇ ਹਨ, ਜੋ ਸਪਿੱਨ ਨਾਪ ਲੈ ਸਕਦੇ ਹੁੰਦੇ ਹਨ, ਜੋ ਇਹ ਵਕਤ t2 ਉੱਤੇ ਅਜਿਹਾ ਕਰਦੇ ਹਨ। ਤੱਥ ਕਿ ਦੋਵੇਂ ਇਲੈਕਟ੍ਰੌਨ ਇੱਕ ਸਿੰਗਲੈੱਟ ਹਨ ਦਾ ਅਰਥ ਹੈ ਕਿ ਜੇਕਰ ਏਲੀਸ ਅਪਣੇ ਇਲੈਕਟ੍ਰੌਨ ਉੱਤੇ ਮੌਜੂਦ z-ਸਪਿੱਨ ਨੂੰ ਅੱਪ ਅਵਸਥਾ ਵਿੱਚ ਨਾਪਦੀ ਹੈ, ਤਾਂ ਬੌਬ ਅਪਣੇ ਇਲੈਕਟ੍ਰੌਨ ਉੱਤੇ ਮੌਜੂਦ z-ਸਪਿੱਨ ਨੂੰ ਡਾਊਨ ਅਵਸਥਾ ਵਿੱਚ ਹੁੰਦਾ ਨਾਪੇਗਾ, ਅਤੇ ਇਸੇ ਤਰਾਂ ਉਲਟ ਅਵਸਥਾ ਲਈ ਵੀ ਹੁੰਦਾ ਹੈ: ਸਹਿ-ਸਬੰਧ ਸਹੀ ਹੁੰਦਾ ਹੈ। ਜੇਕਰ ਏਲੀਸ z-ਸਪਿੱਨ ਨੂੰ ਨਾਪਦੀ ਹੈ ਤਾਂ ਬੌਬ ਔਰਥੋਗਨਲ y-ਸਪਿੱਨ ਨਾਪਦਾ ਹੈ, ਫੇਰ ਵੀ, ਸਹਿ-ਸਬੰਧ ਜ਼ੀਰੋ ਰਹੇਗਾ। ਮੱਧ ਵਿਚਕਾਰਲੇ ਐਂਗਲ (ਕੋਣ) ਅਜਿਹੇ ਤਰੀਕੇ ਨਾਲ ਮੱਧ ਵਿਚਕਾਰਲੇ ਸਹ-ਸਬੰਧ ਦਿੰਦੇ ਹਨ ਜੋ, ਸਾਵਧਾਨੀ ਪੂਰਵਕ ਵਿਸ਼ਲੇਸ਼ਣ ਕਰਨ ਤੇ, ਇਸ ਵਿਚਾਰ ਦੇ ਅਨੁਕੂਲ ਸਾਬਤ ਨਹੀਂ ਹੁੰਦੇ ਕਿ ਹਰੇਕ ਕਣ ਨਿਰੀਖਤ ਨਾਪਾਂ ਨੂੰ ਪੈਦਾ ਕਰਨ ਵਾਲੀ ਇੱਕ ਨਿਸ਼ਚਿਤ ਸੁਤੰਤਰ ਪ੍ਰੋਬੇਬਿਲਟੀ ਰੱਖਦਾ ਹੁੰਦਾ ਹੈ ( ਸਹਿ-ਸਬੰਧ ਬੈੱਲ ਦੀ ਅਸਮਾਨਤਾ ਦਾ ਉਲੰਘਣ ਕਰਦੇ ਹਨ)।

ਇੱਕ ਨਾਪ ਦੀ ਦੂਜੇ ਨਾਪ ਉੱਤੇ ਇਹ ਠੋਸ ਨਿਰਭਰਤਾ ਉਦੋਂ ਵੀ ਲਾਗੂ ਰਹਿੰਦੀ ਹੈ ਜਦੋਂ ਨਾਪਾਂ ਨੂੰ ਕਿਸੇ ਵਿਸ਼ਾਲ ਦੂਰੀ ਤੋਂ ਇਕੱਠਾ ਲਿਆ ਜਾਂਦਾ ਹੈ, ਜੋ ਦੋਵੇਂ ਇਲੈਕਟ੍ਰੌਨਾਂ ਦਰਮਿਆਨ ਕਿਸੇ ਪ੍ਰਕਾਸ਼ ਦੀ ਗਤੀ ਤੋਂ ਵੀ ਤੇਜ਼ ਸੰਚਾਰ ਦੀ ਹੋਂਦ ਦਿਖਾਉਂਦਾ ਲਗਦਾ ਹੈ। ਸਰਲ ਤੌਰ ਤੇ ਰੱਖਦੇ ਹੋਏ, ਬੌਬ ਦਾ ਇਲੈਕਟ੍ਰੌਨ ਕਿਵੇਂ ਜਾਣ ਸਕਦਾ ਹੈ ਕਿ ਏਲੀਸ ਨੇ ਅਪਣੇ ਵਾਲੇ ਪਾਸੇ ਕੀ ਨਾਪਿਆ, ਤਾਂ ਜੋ ਉਹ ਉਸਦੇ ਅਨੁਸਾਰ ਅਪਣਾ ਵਰਤਾਓ ਅਡਜਸਟ ਕਰ (ਢਾਲ) ਸਕੇ?

ਸਬੰਧਾਤਮਿਕ ਹੱਲ

ਸੋਧੋ

RQM ਵਿੱਚ, ਕਿਸੇ ਸਿਸਟਮ ਅਤੇ ਇੱਕ ਨਿਰੀਖਕ ਦਰਮਿਆਨ ਇੱਕ ਪਰਸਪਰ ਕ੍ਰਿਆ ਓਸ ਔਬਜ਼ਰਵਰ ਦੇ ਸਾਪੇਖਿਕ ਸਪੱਸ਼ਟ ਵਿਸ਼ੇਸ਼ਤਾਵਾਂ ਪਰਿਭਾਸ਼ਿਤ ਕਰਨ ਵਾਸਤੇ ਲਾਜ਼ਮੀ ਹਨ। ਕਿਉਂਕਿ ਦੋਵੇਂ ਨਾਪ ਘਟਨਾਵਾਂ ਕਿਸੇ ਸਪੇਸ-ਵਰਗੇ ਵਖਰੇਵੇਂ ਉੱਤੇ ਵਾਪਰਦੀਆਂ ਹਨ, ਇਸਲਈ ਇਹ ਏਲੀਸ ਅਤੇ ਬੌਬ ਦੀਆਂ ਲਾਈਟ-ਕੋਨਾਂ ਦੀ ਕਾਟ ਵਿੱਚ ਨਹੀਂ ਰੱਖੀਆਂ ਹੁੰਦੀਆਂ। ਸੱਚਮੁੱਚ, ਦੋਵੇਂ ਇਲੈਕਟ੍ਰੌਨਾਂ ਦੇ ਸਪਿੱਨ ਨੂੰ ਤੁਰੰਤ ਨਾਪ ਸਕਣ ਵਾਲਾ ਕੋਈ ਨਿਰੀਖਕ ਨਹੀਂ ਹੁੰਦਾ।

RQM ਵਿਸ਼ਲੇਸ਼ਣ ਲਈ ਕੁੰਜੀ ਇਹ ਯਾਦ ਰੱਖਣ ਵਾਲੀ ਹੁੰਦੀ ਹੈ ਕਿ ਪ੍ਰਯੋਗ ਦੇ ਹਰੇਕ ਪੱਖ ਉੱਤੇ ਪ੍ਰਾਪਤ ਕੀਤੇ ਨਤੀਜੇ ਸਿਰਫ ਕਿਸੇ ਦਿੱਤੇ ਹੋਏ ਨਿਰੀਖਕ ਵਾਸਤੇ ਨਿਰਧਾਰਿਤ ਹੋ ਜਾਂਦੇ ਹਨ ਜਦੋਂ ਇੱਕ ਵਾਰ ਓਹ ਔਬਜ਼ਰਵਰ ਦੂਜੇ ਸ਼ਾਮਿਲ ਔਬਜ਼ਰਵਰ ਨਾਲ ਪਰਸਪਰ ਕ੍ਰਿਆ ਕਰ ਚੁੱਕਾ ਹੁੰਦਾ ਹੈ। ਜਿੱਥੋਂ ਤੱਕ ਏਲੀਸ ਦਾ ਸਬੰਧ ਹੈ, ਪ੍ਰਯੋਗ ਦੇ ਬੌਬ ਵਾਲੇ ਪੱਖ ਉੱਤੇ ਪ੍ਰਾਪਤ ਹੋਏ ਵਿਸ਼ੇਸ਼ ਨਤੀਜੇ ਉਸਦੇ (ਏਲੀਸ) ਲਈ ਅਨਿਰਧਾਰਿਤ ਰਹਿੰਦੇ ਹਨ, ਬੇਸ਼ੱਕ ਉਹ ਜਾਣ ਜਾਵੇਗੀ ਕਿ ਬੌਬ ਕੋਲ ਇੱਕ ਨਿਸ਼ਚਿਤ ਨਤੀਜਾ ਹੁੰਦਾ ਹੈ। ਇਹ ਖੋਜਣ ਲਈ ਕਿ ਬੌਬ ਕੋਲ ਕਿਹੜਾ ਨਤੀਜਾ ਹੈ, ਉਸਨੂੰ (ਏਲੀਸ) ਨੂੰ ਉਸ (ਬੌਬ) ਨਾਲ ਕਿਸੇ ਵਕਤ   ਉੱਤੇ ਉਹਨਾਂ ਦੀਆਂ ਭਵਿੱਖ ਵਾਲੀਆਂ ਲਾਈਟ-ਕੋਨਾਂ ਅੰਦਰ ਪਰਸਪਰ ਗੱਲਬਾਤ ਕਰਨੀ ਪਏਗੀ, ਜੋ ਕਿਸੇ ਸਧਾਰਨ ਕਲਾਸੀਕਲ ਜਾਣਕਾਰੀ ਚੈਨਲ ਰਾਹੀਂ ਹੋਵੇਗੀ।

ਫੇਰ ਸਵਾਲ ਇਹਨਾਂ ਦੋ ਗੱਲਾਂ ਵਿੱਚੋਂ ਇੱਕ ਬਣ ਜਾਂਦਾ ਹੈ ਕਿ ਕੀ ਨਤੀਜਿਆਂ ਵਿੱਚ ਉਮੀਦ ਕੀਤੇ ਸਹਿ-ਸਬੰਧ ਦਿਸਣਗੇ: ਕੀ ਦੋਵੇਂ ਕਣ ਕੁਆਂਟਮ ਮਕੈਨਿਕਸ ਦੇ ਨਿਯਮਾਂ ਅਨੁਸਾਰ ਵਰਤਾਓ ਕਰਨਗੇ? ਆਓ ਅਸੀਂ ਚਿੰਨ ਰਾਹੀਂ ਇਸ ਵਿਚਾਰ ਨੂੰ ਦਰਸਾਈਏ ਕਿ ਔਬਜ਼ਰਵਰ A (ਏਲੀਸ), ਸਿਸਟਮ (ਏਲੀਸ ਦਾ ਕਣ) ਦੀ ਅਵਸਥਾ ਨੂੰ ਨਾਪਦਾ ਹੈ।

ਇਸਲਈ, ਵਕਤ   ਉੱਤੇ, ਏਲੀਸ ਦਾ ਮੁੱਲ ਜਾਣਦੀ ਹੁੰਦੀ ਹੈ: ਜੋ ਉਸਦੇ ਅਪਣੇ ਆਪ ਦੇ ਸਾਪੇਖਿਕ ਉਸਦੇ ਕਣ ਦਾ ਸਪਿੱਨ ਹੁੰਦਾ ਹੈ। ਪਰ, ਕਿਉਂਕਿ ਕਣ ਕਿਸੇ ਸਿੰਗਲੈੱਟ ਅਵਸਥਾ ਵਿੱਚ ਹੁੰਦੇ ਹਨ, ਇਸਲਈ ਉਹ ਜਾਣਦੀ ਹੈ ਕਿ,

 

ਅਤੇ ਇਸਲਈ ਜੇਕਰ ਉਹ ਅਪਣੇ ਕਣ ਦੇ ਸਪਿੱਨ ਨੂੰ   ਹੋਣਾ ਨਾਪਦਾ ਹੈ, ਤਾਂ ਉਹ ਬੌਬ ਦੇ ਕਣ ( ) ਨੂੰ ਸਪਿੱਨ   ਰੱਖਦਾ ਹੋਇਆ ਅਨੁਮਾਨਿਤ ਕਰੇਗੀ। ਇਹ ਸਾਰਾ ਕੁੱਝ ਮਿਆਰੀ ਕੁਆਂਟਮ ਮਕੈਨਿਕਸ ਤੋਂ ਪਤਾ ਚਲਦਾ ਹੈ, ਅਤੇ ਅਜੇ ਤੱਕ ਕੋਈ “ਦੂਰੀ ਉੱਤੇ ਅਜੀਬ ਕਾਰਜ” ਨਹੀਂ ਹੋਇਆ ਹੁੰਦਾ। ਉੱਪਰ ਚਰਚਿਤ ਕੀਤੇ “ਕੋਗਰੰਸ-ਓਪਰੇਟਰ” ਤੋਂ, ਏਲੀਸ ਇਹ ਵੀ ਜਾਣਦੀ ਹੁੰਦੀ ਹੈ ਕਿ ਜੇਕਰ ਵਕਤ   ਉੱਤੇ ਉਹ ਬੌਬ ਦੇ ਕਣ ਨੂੰ ਨਾਪੇ, ਅਤੇ ਫੇਰ ਬੌਬ ਨੂੰ ਨਾਪੇ (ਯਾਨਿ ਕਿ, ਉਸਨੂੰ ਪੁੱਛੇ ਕਿ ਉਸਨੇ ਕੀ ਨਤੀਜਾ ਪ੍ਰਾਪਤ ਕੀਤਾ) – ਜਾਂ ਇਸਦੇ ਉਲਟ ਕੀਤਾ ਜਾਵੇ- ਨਤੀਜੇ ਅਨੁਕੂਲ ਮਿਲਣਗੇ:

 

ਅੰਤ ਵਿੱਚ, ਜੇਕਰ ਕੋਈ ਤੀਜਾ ਨਿਰੀਖਕ (ਮੰਨ ਲਓ, ਚਾਰਲੀ) ਆ ਜਾਂਦਾ ਹੈ ਤੇ ਏਲੀਸ, ਬੌਬ ਅਤੇ ਉਹਨਾਂ ਦੇ ਕ੍ਰਮਵਾਰ ਨਤੀਜਿਆਂ ਨੂੰ ਨਾਪੇ, ਤਾਂ ਉਹ ਖੋਜੇਗਾ ਕਿ ਅਜੇ ਵੀ ਸਾਰੇ ਸਹਿਮਤ ਹੋਣਗੇ, ਕਿਉਂਕਿ ਉਸਦਾ ਅਪਣਾ “ਕੋਹਰੰਸ-ਓਪਰੇਟਰ” ਇਹ ਮੰਗ ਕਰਦਾ ਹੈ ਕਿ

 

ਅਤੇ

 


ਜਦੋਂਕਿ ਕਣਾਂ ਦੇ ਸਿੰਗਲੈੱਟ ਅਵਸਥਾ ਵਿੱਚ ਹੋਣ ਦੀ ਜਾਣਕਾਰੀ ਉਸਨੂੰ ਦੱਸਦੀ ਹੈ ਕਿ

 

ਇਸਤਰਾਂ ਸਿਸਟਮ ਦੀ ਇੱਕ “ਸੁੱਧ-ਅਵਸਥਾ” ਦੀ ਧਾਰਨਾ ਨੂੰ ਸਹਾਰਾ ਬਣਾ ਕੇ ਰਿਲੇਸ਼ਨਲ ਵਿਆਖਿਆ EPR ਪਹੇਲੀ ਦੇ ਇੱਕ ਵਿਸ਼ਲੇਸ਼ਣ ਵਾਸਤੇ ਆਗਿਆ ਦਿੰਦੀ ਹੈ ਜੋ ਨਾ ਤਾਂ ਪ੍ਰੰਪਰਿਕ ਸਥਾਨਿਕਤਸਾ ਰੁਕਾਵਟਾਂ ਦੀ ਉਲੰਘਣਾ ਕਰਦੀ ਹੈ, ਨਾਂ ਹੀ ਪ੍ਰਕਾਸ਼ ਦੀ ਗਤੀ ਤੋਂ ਤੇਜ਼ ਸੂਚਨਾ ਸੰਚਾਰ ਹੀ ਫੁਰਮਾਉਂਦੀ ਹੈ, ਕਿਉਂਕਿ ਅਸੀਂ ਮੰਨ ਸਕਦੇ ਹਾਂ ਕਿ ਸਾਰੇ ਨਿਰੀਖਕ ਅਰਾਮਦਾਇਕ ਉੱਪ-ਪ੍ਰਕਾਸ਼ ਵਿਲੌਸਟੀਆਂ ਉੱਤੇ ਗਤੀਸ਼ੀਲ ਹੁੰਦੇ ਹਨ। ਅਤੇ, ਸਭ ਤੋਂ ਜਿਆਦਾ ਮਹੱਤਵਪੂਰਨ ਤੌਰ ਤੇ, ਹਰੇਕ ਨਿਰੀਖਕ ਦੇ ਨਤੀਜੇ ਪ੍ਰੰਪਰਿਕ ਕੁਆਂਟਮ ਮਕੈਨਿਕਸ ਦੁਆਰਾ ਉਮੀਦ ਕੀਤੇ ਜਾਣ ਵਾਲੇ ਨਤੀਜਿਆਂ ਨਾਲ ਪੂਰੀ ਤਰਾਂ ਸਹਿਮਤ ਹੁੰਦੇ ਹਨ।

ਵਿਓਂਤਬੰਦੀ

ਸੋਧੋ

ਇਸ ਵਿਆਖਿਆ ਦਾ ਇੱਕ ਵਾਅਦਾ ਕਰਨ ਵਾਲਾ ਗੁਣ ਇਹ ਹੈ ਕਿ RQM ਘੱਟ ਸੰਖਿਆ ਦੇ ਸਵੈ-ਸਿੱਧ ਸਿਧਾਂਤਾਂ ਤੋਂ ਜਾਂ ਪ੍ਰਯੋਗਿਕ ਨਿਰੀਖਣਾਂ ਉੱਤੇ ਅਧਾਰਿਤ ਸਵੈ-ਸਿੱਧ ਸਿਧਾਂਤਾਂ ਤੋਂ ਰਚਿਆ ਰਚੇ ਜਾਣ ਦੀ ਸੰਭਾਵਨਾ ਦਾ ਪ੍ਰਸਤਾਵ ਰੱਖਦਾ ਹੈ। RQM ਦੀ ਰੋਵੇਲੀ ਦੀ ਵਿਓਂਤਬੰਦੀ ਤਿੰਨ ਬੁਨਿਆਦੀ ਸਵੈ-ਸਿੱਧ ਸਿਧਾਂਤਾਂ ਦੀ ਵਰਤੋਂ ਕਰਦੀ ਹੈ। ਫੇਰ ਵੀ, ਇਹ ਸੁਝਾਇਆ ਗਿਆ ਹੈ ਕਿ ਤੀਜੇ ਸਵੈ-ਸਿਧਾਂਤ ਨੂੰ ਕਿਸੇ ਹੋਰ ਕਮਜੋਰ ਕਥਨ ਵਿੱਚ ਪੁਨਰ-ਵਿਓਂਤਬੰਦ ਕਰਨਾ ਸੰਭਵ ਹੈ, ਜਾਂ ਇੱਥੋਂ ਤੱਕ ਸੰਭਵ ਹੈ ਕਿ ਇਸ ਨਾਲ ਇਕੱਠਾ ਕਰਕੇ ਦੂਰ ਕੀਤਾ ਜਾ ਸਕਦਾ ਹੈ। RQM ਦੀ ਵਿਓਂਤਬੰਦੀ ਕੁਆਂਟਮ ਤਰਕ ਨਾਲ ਇੱਕ ਵਿਸ਼ਾਲ ਹੱਦ ਤੱਕ ਸਮਾਂਤਰਤਾ ਰੱਖਦੀ ਹੈ। ਪਹਿਲੇ ਦੋ ਸਵੈ-ਸਿੱਧ ਸਿਧਾਂਤ ਪ੍ਰਯੋਗਿਕ ਨਤੀਜਿਆਂ ਰਾਹੀਂ ਪੂਰੀ ਤਰਾਂ ਨਾਲ ਪ੍ਰੇਰਿਤ ਹਨ, ਜਦੋਂਕਿ ਤੀਜਾ ਸਵੈ-ਸਿੱਧ ਸਿਧਾਂਤ, ਭਾਵੇਂ ਇਹ ਸਾਡੇ ਦੁਆਰਾ ਪ੍ਰਯੋਗਿਕ ਤੌਰ ਤੇ ਖੋਜੀ ਚੀਜ਼ ਦੇ ਪੂਰੀ ਤਰਾਂ ਨਾਲ ਅਨੁਸਾਰ ਹੈ, ਫੇਰ ਵੀ ਇਹ ਬਾਕੀ ਦੇ ਦੋਵੇਂ ਸਵੈ-ਸਿੱਧ ਸਿਧਾਂਤਾਂ ਤੋਂ ਕੁਆਂਟਮ ਮਕੈਨਿਕਸ ਦੀ ਪੂਰੀ ਹਿਲਬਰਟ ਸਪੇਸ ਫਾਰਮੂਲਾ ਵਿਓਂਤਬੰਦੀ ਨੂੰ ਮੱਲਣ ਦੇ ਅਰਥ ਦੇ ਤੌਰ ਤੇ ਪੇਸ਼ ਹੁੰਦਾ ਹੈ। ਦੋ ਅਨੁਭਵ-ਸਿੱਧ ਸਵੈ-ਸਿੱਧ ਸਿਧਾਂਤ ਇਹ ਹਨ;

  • ਸਵੈ-ਸਿੱਧ ਸਿਧਾਂਤ 1: ਸਬੰਧਤ ਜਾਣਕਾਰੀ ਦੀ ਇੱਕ ਵੱਧ ਤੋਂ ਵੱਧ ਮਾਤਰਾ ਹੁੰਦੀ ਹੈ ਜੋ ਕਿਸੇ ਕੁਆਂਟਮ ਸਿਸਟਮ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
  • ਸਵੈ-ਸਿੱਧ ਸਿਧਾਂਤ 2: ਕਿਸੇ ਸਿਸਟਮ ਤੋਂ ਨਵੀਂ ਜਾਣਕਾਰੀ ਪ੍ਰਾਪਤ ਕਰਨੀ ਹਮੇਸ਼ਾਂ ਹੀ ਸੰਭਵ ਹੁੰਦੀ ਹੈ।

ਅਸੀਂ   ਨਾਲ ਸਾਰੇ ਅਜਿਹੇ ਸੰਭਵ ਸਵਾਲਾਂ ਦੇ ਸੈੱਟ ਨੂੰ ਦਰਸਾਉਂਦੇ ਹਾਂ ਜੋ ਕਿਸੇ ਕੁਆਂਟਮ ਸਿਸਟਮ ਦੇ ਬਾਬਤ ਪੁੱਛੇ ਜਾ ਸਕਦੇ ਹਨ, ਜਿਹਨਾਂ ਨੂੰ ਅਸੀਂ  ,  , ਰਾਹੀਂ ਦਰਸਾਵਾਂਗੇ। ਅਸੀਂ ਪ੍ਰਯੋਗਿਕ ਤੌਰ ਤੇ ਇਹਨਾਂ ਸਵਾਲਾਂ ਦਰਮਿਆਨ ਕੁੱਝ ਸਬੰਧਾਂ ਦੀ ਖੋਜ ਕਰ ਸਕਦੇ ਹਾਂ:  , ਜੋ ਕ੍ਰਮਵਾਰ {ਕਾਟ (ਇੰਟਰਸੈਕਸ਼ਨ), ਔਰਥੋਗਨਲ ਜੋੜ, ਔਰਥੋਗਨਲ ਪੂਰਕ, ਸ਼ਾਮਲਤਾ, ਅਤੇ ਔਰਥੋਗਨਲਟੀ} ਨਾਲ ਸਬੰਧਤ ਹਨ, ਜਿੱਥੇ   ਹੈ।


ਬਣਤਰ

ਸੋਧੋ

ਪਹਿਲੇ ਸਵੈ-ਸਿੱਧ ਸਿਧਾਂਤ ਤੋਂ, ਇਹ ਪਤਾ ਚਲਦਾ ਹੈ ਕਿ ਅਸੀਂ N ਪਰਸਪਰ ਸੁਤੰਤਰ ਸਵਾਲਾਂ ਦਾ ਇੱਕ ਸਬਸੈੱਟ   ਚੁਣ ਸਕਦੇ ਹਾਂ, ਜਿੱਥੇ N, ਜਾਣਕਾਰੀ ਦੀ ਵੱਧ ਤੋਂ ਵੱਧ ਮਾਤਰਾ ਵਿੱਚ ਮੌਜੂਦ ਬਿੱਟਾਂ ਦੀ ਗਿਣਤੀ ਹੈ। ਅਸੀਂ ਅਜਿਹੇ ਕਿਸੇ ਸਵਾਲ   ਨੂੰ ਇੱਕ ਸੰਪੂਰਣ ਸਵਾਲ ਕਹਿ ਸਕਦੇ ਹਾਂ।   ਦਾ ਮੁੱਲ, ਬਾਇਨਰੀ ਮੁੱਲਾਂ ਵਾਲੇ ਸੰਖਿਆ ਸੂਚਕ ਸਬਦਾਂ (ਅੰਕਾਂ) ਦੇ ਇੱਕ N-ਟੁਪਲ ਲੜੀ-ਕ੍ਰਮ ਦੇ ਤੌਰ ਤੇ ਦਰਸਾਇਆ ਜਾ ਸਕਦਾ ਹੈ, ਜੋ “0” ਅਤੇ “1” ਮੁੱਲਾਂ ਦੀਆਂ   ਗਿਣਤੀ ਦੇ ਸੰਭਵ ਕ੍ਰਮ-ਪਰਿਵਰਤਨ ਰੱਖਦਾ ਹੈ। ਇੱਕ ਸੰਭਵ ਸੰਪੂਰਣ ਸਵਾਲ ਤੋਂ ਜਿਆਦਾ ਸਵਾਲ ਵੀ ਹੋ ਸਕਦੇ ਹਨ। ਜੇਰ ਅਸੀਂ ਹੋਰ ਅੱਗੇ ਇਹ ਮੰਨ ਲਈਏ ਕਿ ਸਬੰਧ   ਸਾਰੇ   ਵਾਸਤੇ ਪਰਿਭਾਸ਼ਿਤ ਹੁੰਦੇ ਹਨ, ਤਾਂ  , ਇੱਕ ਔਰਥੋਮੌਡੂਲਰ ਲੈੱਟਿਸ ਹੋਵੇਗਾ, ਜਦੋਂਕਿ ਸੰਪੂਰਣ ਸਵਾਲਾਂ ਦੇ ਸਮੂਹਾਂ ਦੇ ਸਾਰੇ ਸੰਭਵ ਸੰਘ, ਸਵੈ-ਸਿੱਧ ਸਿਧਾਂਤਾਂ ਦੇ ਰੂਪ ਵਿੱਚ   ਵਾਲਾ ਬੂਲਨ ਅਲਜਬਰਾ ਰਚਦੇ ਹਨ।

ਦੂਜਾ ਸਵੈ-ਸਿੱਧ ਸਿਧਾਂਤ ਕਿਸੇ ਸਿਸਟਮ S ਦੇ ਨਿਰੀਖਕ   ਦੁਆਰਾ ਪੁੱਛੇ ਜਾ ਰਹੇ ਹੋਰ ਸਵਾਲਾਂ ਦੀ ਘਟਨਾ ਨੂੰ ਨਿਯੰਤ੍ਰਿਤ ਕਰਦਾ ਹੈ, ਜਦੋਂ   ਪਹਿਲਾਂ ਹੀ ਸਿਸਟਮ ਉੱਤੇ ਮੌਜੂਦ ਜਾਣਕਾਰੀ ਦਾ ਇੱਕ ਪੂਰਾ ਪੂਰਕ (ਕਿਸੇ ਸੰਪੂਰਣ ਸਵਾਲ ਪ੍ਰਤਿ ਇੱਕ ਜਵਾਬ) ਰੱਖਦਾ ਹੈ। ਅਸੀਂ   ਰਾਹੀਂ ਓਹ ਪ੍ਰੋਬੇਬਿਲਟੀ ਦਰਸਾਉਂਦੇ ਹਾਂ ਜੋ ਕਿਸੇ ਸਵਾਲ   ਪ੍ਰਤਿ ਕਿਸੇ “ਹਾਂ” ਵਾਲੇ ਜਵਾਬ ਦੀ ਸੰਪੂਰਣ ਸਵਾਲ   ਤੋਂ ਪਤਾ ਚਲਦੀ ਹੈ। ਜੇਕਰ  ,   ਤੋਂ ਸੁਤੰਤਰ ਹੋਵੇ, ਤਾਂ   ਹੁੰਦੀ ਹੈ, ਜਾਂ ਇਹ   ਦੁਆਰਾ ਪੂਰੀ ਤਰਾਂ ਨਿਰਧਾਰਿਤ ਹੋ ਸਕਣ ਵਾਲੀ ਹੋ ਸਕਦੀ ਹੈ, ਜਿਸ ਮਾਮਲੇ ਵਿੱਚ,   ਹੁੰਦੀ ਹੈ। ਮੱਧ-ਵਿਚਕਾਰ ਦੇ ਦਾਇਰੇ ਵਾਲੀਆਂ ਸੰਭਾਵਨਾਵਾਂ ਵੀ ਹੋ ਸਕਦੀਆਂ ਹਨ, ਅਤੇ ਇਹ ਮਾਮਲਾ ਹੇਠਾਂ ਜਾਂਚਿਆ ਗਿਆ ਹੈ।

ਜੇਕਰ ਸਿਸਟਮ ਪ੍ਰਤਿ   ਦੁਆਰਾ ਪੁੱਛਣ ਦੀ ਇੱਛਾ ਵਾਲਾ ਸਵਾਲਈੱਕ ਹੋਰ ਸਵਾਲ   ਹੋਵੇ, ਤਾਂ ਕਿਸੇ “ਹਾਂ” ਵਾਲੇ ਜਵਾਬ ਦੀ ਪ੍ਰੋਬੇਬਿਲਟੀ   ਇਸ ਉੱਤੇ ਕੁੱਝ ਰੁਕਾਵਟਾਂ ਖੜੀ ਕਰਦੀ ਹੈ:

1.  
2.  
3.  

ਉੱਪਰ ਦਰਸਾਈਆਂ ਤਿੰਨ ਰੁਕਾਵਟਾਂ ਪ੍ਰੋਬੇਬਿਲਟੀਆਂ ਦੀਆਂ ਸਭ ਤੋਂ ਜਿਆਦਾ ਬੁਨਿਆਦੀ ਵਿਸ਼ੇਸ਼ਤਾਵਾਂ ਦੁਆਰਾ ਪ੍ਰੇਰਿਤ ਹੁੰਦੇ ਹਨ, ਅਤੇ ਤਾਂ ਸੰਤੁਸ਼ਟ ਹੁੰਦੀਆਂ ਹਨ ਜੇਕਰ

 ,

ਜਿੱਥੇ   ਕੋਈ ਯੂਨਾਇਟਰੀ ਮੈਟ੍ਰਿਕਸ ਹੋਵੇ।

  • ਸਵੈ-ਸਿੱਧ ਸਿਧਾਂਤ 3: ਜੇਕਰ b ਅਤੇ c ਦੋ ਸੰਪੂਰਣ ਸਵਾਲ ਹੋਣ, ਤਾਂ ਉਹਨਾਂ ਦੀ ਉੱਪਰ ਦਰਸਾਈ ਪ੍ਰੋਬੇਬਿਲਟੀ ਨਾਲ ਸਬੰਧਤ ਯੂਨਾਇਟਰੀ ਮੈਟ੍ਰਿਕਸ   ਸਾਰੀਆਂ b,c, ਅਤੇ d ਵਾਸਤੇ ਸਮਾਨਤਾ   ਤੇ ਖਰਾ ਉਤਰਦਾ ਹੈ।

ਇਸ ਤੀਜੇ ਸਵੈ-ਸਿੱਧ ਸਿਧਾਂਤ ਤੋਂ ਭਾਵ ਹੈ ਕਿ ਜੇਕਰ ਅਸੀਂ ਕਿਸੇ ਕੰਪਲੈਕਸ ਹਿਲਬਰਟ ਸਪੇਸ ਅੰਦਰ ਕਿਸੇ ਬੇਸਿਸ ਵੈਕਟਰ ਦੇ ਰੂਪ ਵਿੱਚ ਕੋਈ ਸੰਪੂਰਣ ਸਵਾਲ   ਸੈੱਟ ਕਰੀਏ, ਤਾਂ ਅਸੀਂ ਫੇਰ ਇਸਤਰਾਂ ਦੇ ਕਿਸੇ ਰੇਖਿਕ ਮੇਲ ਦੇ ਰੂਪ ਵਿੱਚ ਇਕ ਹੋਰ ਸਵਾਲ   ਪ੍ਰਸਤੁਤ ਕਰ ਸਕਦੇ ਹਾਂ:

 

ਅਤੇ ਕੁਆਂਟਮ ਮਕੈਨਿਕਸ ਦਾ ਪ੍ਰੰਪਰਿਕ ਪ੍ਰੋਬੇਬਿਲਟੀ ਕੰਨੂਨ ਬਿਆਨ ਕਰਦਾ ਹੈ ਕਿ ਜੇਕਰ ਬੇਸਿਸ ਵੈਕਟਰਾਂ ਦੇ ਦੋ ਸੈੱਟ ਉੱਪਰ ਦਰਸਾਏ ਸਬੰਧ ਵਿੱਚ ਹੁੰਦੇ ਹਨ, ਤਾਂ ਪ੍ਰੋਬੇਬਿਲਟੀ   ਇਹ ਹੁੰਦੀ ਹੈ,

 

ਡਾਇਨਾਮਿਕਸ

ਸੋਧੋ

ਵਕਤ ਉਤਪਤੀ ਦੀ ਹੇਜ਼ਨਬਰਗ ਤਸਵੀਰ RQM ਨਾਲ ਜਿਆਦਾ ਅਸਾਨੀ ਨਾਲ ਮੇਲ ਖਾਂਦੀ ਹੈ। ਇੱਕ ਵਕਤ ਦੇ ਮਾਪਦੰਡ   ਨਾਲ ਸਵਾਲਾਂ ਦਾ ਨਾਮਕਰਣ ਕੀਤਾ ਜਾ ਸਕਦਾ ਹੈ, ਅਤੇ ਇਹਨਾਂ ਨੂੰ ਵੱਖਰੇ ਕਿਹਾ ਜਾਂਦਾ ਹੈ ਜੇਕਰ ਇਹ ਕਿਸੇ ਓਪਰੇਟਰ ਦੁਆਰਾ ਵਿਸ਼ੇਸ਼ ਤੌਰ ਤੇ ਦਰਸਾਏ ਜਾਂਦੇ ਹੋਣ ਪਰ ਵੱਖਰੇ ਵਕਤਾਂ ਉੱਤੇ ਕੀਤੇ ਜਾਂਦੇ ਹੋਣ। ਕਿਉਂਕਿ ਵਕਤ ਉਤਪਤੀ ਥਿਊਰੀ ਅੰਦਰ ਇੱਕ ਸਮਰੂਪਤਾ ਹੁੰਦੀ ਹੈ (ਇਹ ਸਵੈ-ਸਿੱਧ ਸਿਧਾਂਤਾਂ ਤੋਂ ਥਿਊਰੀ ਦੀ ਸੰਪੂਰਣ ਰਸਮੀ ਵਿਓਂਤਬੰਦੀ ਦਾ ਇੱਕ ਲਾਜ਼ਮੀ ਹਿੱਸਾ ਰਚਦੀ ਹੈ), ਇਸਲਈ ਵਕਤ   ਉੱਤੇ ਸਾਰੇ ਸੰਭਵ ਸਵਾਲਾਂ ਦਾ ਸਮੂਹ ਵਕਤ   ਉੱਤੇ ਸਾਰੇ ਸੰਭਵ ਸਵਾਲਾਂ ਦੇ ਸੈੱਟ ਪ੍ਰਤਿ ਆਇਸੋਮਰਫਿਕ ਹੁੰਦਾ ਹੈ। ਕੁਆਂਟਮ ਲੌਜਿਕ ਅੰਦਰ ਮਿਆਰੀ ਤਰਕਾਂ ਅੰਦਰ, ਉੱਪਰ ਦਰਸਾਈ ਵਿਓਂਤਬੰਦੀ ਤੋਂ ਇਹ ਪਤਾ ਚਲਦਾ ਹੈ ਕਿ ਔਰਥੋਮੌਡੁਲਰ ਲੈੱਟਿਸ  , ਕਿਸੇ ਹਿਲਬਰਟ ਸਪੇਸ ਦੀਆਂ ਰੇਖਿਕ ਉੱਪ-ਸਪੇਸਾਂ (ਸਬ-ਸਪੇਸਾਂ) ਦੇ ਸੈੱਟ ਦੀ ਬਣਤਰ ਰੱਖਦਾ ਹੈ, ਜੋ ਰੇਖਿਕ ਉੱਪਸਪੇਸਾਂ ਦਰਮਿਆਨ ਸਬੰਧਾਂ ਪ੍ਰਤਿ ਸਬੰਧਤ ਸਵਾਲਾਂ ਦਰਮਿਆਨ ਸਬੰਧਾਂ ਵਾਲਾ ਹੁੰਦਾ ਹੈ।


ਇਹ ਪਤਾ ਚਲਦਾ ਹੈ ਕਿ ਜਰੂਰ ਹੀ ਇੱਕ ਅਜਿਹਾ ਯੂਨਾਇਟਰੀ ਪਰਿਵਰਤਨ   ਹੋਣਾ ਚਾਹੀਦਾ ਹੈ ਜੋ ਇਸ ਸਬੰਧ ਤੇ ਖਰਾ ਉਤਰੇ:

 

ਅਤੇ

 

ਜਿੱਥੇ H ਹੈਮਿਲਟੋਨੀਅਨ ਹੈ, ਜੋ ਹਿਲਬਰਟ ਸਪੇਸ ਉੱਤੇ ਇੱਕ ਸਵੈ-ਅਡਜੋਆਇੰਟ ਓਪਰੇਟਰ ਹੈ ਅਤੇ ਯੂਨਾਇਟਰੀ ਮੈਟ੍ਰਿਕਸ ਇੱਕ ਅਬੇਲੀਅਨ ਗਰੁੱਪ ਹੁੰਦੇ ਹਨ।

ਇਹ ਵੀ ਦੇਖੋ

ਸੋਧੋ

ਨੋਟਸ

ਸੋਧੋ

ਹਵਾਲੇ

ਸੋਧੋ
  • Bitbol, M.: "An analysis of the Einstein–Podolsky–Rosen correlations in terms of events"; Physics Letters 96A, 1983: 66-70
  • Crane, L.: "Clock and Category: Is Quantum Gravity Algebraic?"; Journal of Mathematical Physics 36; 1993: 6180-6193; arXiv:gr-qc/9504038[permanent dead link].
  • Everett, H.: "The Theory of the Universal Wavefunction"; Princeton University Doctoral Dissertation; in DeWitt, B.S. & Graham, R.N. (eds.): "The Many-Worlds Interpretation of Quantum Mechanics"; Princeton University Press; 1973.
  • Finkelstein, D.R.: "Quantum Relativity: A Synthesis of the Ideas of Einstein and Heisenberg"; Springer-Verlag; 1996
  • Garret, R.: "Quantum Mysteries Disentangled" (pdf), Nov 2001, revised Aug 2008.
  • Floridi, L.: "Informational Realism"; Computers and Philosophy 2003 - Selected Papers from the Computer and Philosophy conference (CAP 2003), Conferences in Research and Practice in Information Technology, '37', 2004, edited by J. Weckert. and Y. Al-Saggaf, ACS, pp. 7–12. [1] Archived 7 February 2012[Date mismatch] at the Wayback Machine.
  • Laudisa, F.: "The EPR Argument in a Relational Interpretation of Quantum Mechanics"; Foundations of Physics Letters, 14 (2); 2001: pp. 119–132; arXiv:quant-ph/0011016[permanent dead link]
  • Laudisa, F. & Rovelli, C.: "Relational Quantum Mechanics"; The Stanford Encyclopedia of Philosophy (Fall 2005 Edition), Edward N. Zalta (ed.);online article.
  • Mermin, N.D.: "The Ithaca Interpretation of Quantum Mechanics"; Pramana , 51 (1996): 549-565, arXiv:quant-ph/9609013.
  • Mermin, N.D.: "What is Quantum Mechanics Trying to Tell us?"; American Journal of Physics, 66 (1998): 753-767, arXiv:quant-ph/9801057.
  • Rovelli, C. & Smerlak, M.: "Relational EPR"; Preprint: arXiv:quant-ph/0604064[permanent dead link].
  • Rovelli, C.: "Relational Quantum Mechanics"; International Journal of Theoretical Physics 35; 1996: 1637-1678; arXiv:quant-ph/9609002[permanent dead link].
  • Smolin, L.: "The Bekenstein Bound, Topological Quantum Field Theory and Pluralistic Quantum Field Theory"; Preprint: arXiv:gr-qc/9508064[permanent dead link].
  • Wheeler, J. A.: "Information, physics, quantum: The search for links"; in Zurek,W., ed.: "Complexity, Entropy and the Physics of Information"; pp 3–28; Addison-Wesley; 1990.

ਬਾਹਰੀ ਲਿੰਕ

ਸੋਧੋ