ਲਾਲ ਚੰਦ ਯਮਲਾ ਜੱਟ
ਲਾਲ ਚੰਦ ਯਮਲਾ ਜੱਟ

ਲਾਲ ਚੰਦ ਯਮਲਾ ਜੱਟ (28 ਮਾਰਚ 1910- 20 ਦਸੰਬਰ 1991) ਜਾਂ ਯਮਲਾ ਜੱਟ ਪੰਜਾਬ ਦਾ ਇੱਕ ਪ੍ਰਸਿੱਧ ਲੋਕ ਗਾਇਕ ਸੀ। ਉਹ ਆਪਣੇ ਤੂੰਬੀ ਵਜਾਉਣ ਦੇ ਅੰਦਾਜ਼ ਅਤੇ ਆਪਣੀ ਤੁਰਲੇ ਵਾਲੀ ਪੱਗ ਲਈ ਮਸ਼ਹੂਰ ਸੀ। ਲਾਲ ਚੰਦ ਯਮਲਾ ਜੱਟ ਤੂੰਬੀ ਦੇ ਬਾਦਸ਼ਾਹ ਵਜੋਂ ਦੁਨੀਆਂ ਵਿੱਚ ਮਸ਼ਹੂਰ ਹੋ ਗਿਆ। ਲਾਲ ਚੰਦ ਦਾ ਜਨਮ 1910 ਦੇ ਲਾਗੇ-ਚਾਗੇ (28 ਮਾਰਚ 1910) ਚੱਕ ਨੰਬਰ 384 ਟੋਭਾ ਟੇਕ ਸਿੰਘ, ਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ ਪੀਰ ਕਟੋਰੇ ਸ਼ਾਹ ਦੀ ਸਮਾਧ ਉੱਤੇ ਹਰ ਸਾਲ ਪੰਦਰਾਂ ਹਾੜ ਨੂੰ ਤਿੰਨ ਦਿਨਾਂ ਦਾ ਮੇਲਾ ਭਰਦਾ, ਬੜੀ ਰੌਣਕ ਹੁੰਦੀ, ਦੂਰੋਂ-ਦੁਰੇਡਿਉਂ ਵੀ ਰਾਗੀ, ਢਾਡੀ, ਗੁਮੰਤਰੀ ਤੇ ਗਵੱਈਏ ਆਉਂਦੇ । ਲਾਲ ਚੰਦ ਹਾਲੇ ਸੱਤ-ਅੱਠ ਵਰ੍ਹਿਆਂ ਦਾ ਸੀ, ਉਸਨੂੰ ਗਾਉਣ ਦੀਆਂ ਲੂਹਰੀਆਂ ਉੱਠਣ ਲੱਗ ਪਈਆਂ ।ਮੇਲੇ ਵਿੱਚ ਤੁਰਿਆ ਫਿਰਦਾ ਉਹ ਗੁਮੰਤਰੀਆਂ ਨੂੰ ਸੁਣਦਾ । ਜਦ ਉਹ ਨੌਂ ਸਾਲ ਦਾ ਹੋਇਆ ਤਾਂ ਉਸਨੇ ਪਹਿਲੀ ਵਾਰ ਉਸ ਮੇਲੇ ਵਿੱਚ ਗਾਇਆ। ਉਹਨਾਂ ਹੀ ਦਿਨਾਂ ਵਿੱਚ ਲਾਲ ਚੰਦ ਨੇ ਲਾਇਲਪੁਰ ਦੀ ਇੱਕ ਪੇਸ਼ਾਵਰ ਗਾਇਕਾ ਖ਼ੁਰਸ਼ੀਦ ਬੇਗ਼ਮ ਦਾ ਗਾਣਾ , ‘ ਅੱਖੀਆਂ ਕਰਮਾਂ ਸੜੀਆਂ, ਜਿਹੜੀਆਂ ਨਾਲ ਸੱਜਣ ਦੇ ਲੜੀਆਂ ’, ਸੁਣ ਲਿਆ ਤੇ ਟੁੰਬਿਆ ਗਿਆ । ਉਹ ਬਾਰ-ਬਾਰ ਉਹਦੇ ਘਰ ਅੱਗੋਂ ਲੰਘਦਾ, ਮਤਾਂ ਖ਼ੁਰਸ਼ੀਦ ਬੇਗਮ ਦੀ ਆਵਾਜ਼ ਮੁੜ ਕੰਨਾਂ ਵਿੱਚ ਪੈ ਜਾਵੇ, ਇੱਕ ਦਿਨ ਲੰਘਦਾ-ਲੰਘਦਾ ਹੀ ਉਹ ਇਸ ਗੀਤ ਦੇ ਬੋਲ ਗੁਣਗੁਣਾਂਦਾ ਜਾਂਦਾ ਸੀ, ਤਾਂ ਬੇਗ਼ਮ ਨੇ ਸੁਣ ਲਿਆ, ਉਹ ਖਿੱਝ ਗਈ, “ ਸੁਣ ਵੇ ਛੋਕਿਰਆ ਜੇ ਮੇਰੀ ਗਲੀ ਆਣਾ ਈਂ ਤਾਂ ਏਡਾ ਬੇਸੁਰਾ ਗੀਤ ਨਾ ਗਾਣਾ ।” ਲਾਲ ਚੰਦ ਦੇ ਸੀਨੇ ਬੋਲੀ ਵੱਜੀ । ਹੁਣ ਉਹ ਆਪਣੇ ਨਾਨਾ ਗੂੜ੍ਹਾ ਰਾਮ ਪਾਸ ਬੈਠ ਕੇ ਘੰਟਿਆਂ ਬੱਧੀ ਰਿਆਜ਼ ਕਰਦਾ । 20 ਦਸੰਬਰ 1991 ਦੀ ਰਾਤ ਲਾਲ ਚੰਦ ਯਮਲਾ ਜੱਟ ਨੇ ਮੋਹਨ ਦੇਵੀ ਓਸਵਾਲ ਹਸਪਤਾਲ ਲੁਧਿਆਣਾ ਵਿੱਚ ਆਪਣੇ ਪ੍ਰਾਣ ਤਿਆਗ ਦਿੱਤੇ । ਯਮਲਾ ਜੱਟ ਦੀ ਮੌਤ ਨਾਲ ਪੰਜਾਬ ਵਿੱਚ ਸਾਫ਼-ਸੁਥਰੀ, ਰਵਾਇਤੀ ਤੇ ਲੋਕ ਸਭਿਆਚਾਰਕ ਗਾਇਨ ਕਲਾ ਨੂੰ ਅਮੁੱਕ ਘਾਟਾ ਪੈ ਗਿਆ ।

ਅੱਜ ਇਤਿਹਾਸ ਵਿੱਚ 20 ਦਸੰਬਰ

20 ਦਸੰਬਰ:

ਯਾਮਿਨੀ ਕ੍ਰਿਸ਼ਨਾਮੂਰਤੀ

ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 19 ਦਸੰਬਰ20 ਦਸੰਬਰ21 ਦਸੰਬਰ


ਕੀ ਤੁਸੀਂ ਜਾਣਦੇ ਹੋ

...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 332 ਵਿੱਚੋਂ 100ਵਾਂ ਹੈ।
...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1624 ਕਿੱਲੋ (ਲਗਭਗ) ਹੋਵੇਗਾ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।

ਖ਼ਬਰਾਂ

2017 ਵਿੱਚ ਡੌਨਲਡ ਟਰੰਪ
ਡੌਨਲਡ ਟਰੰਪ