ਪੰਜਾਬੀ ਵਿਕੀਪੀਡੀਆ
ਪੰਜਾਬੀ ਵਿਕੀਪੀਡੀਆ ਵਿਕੀਪੀਡੀਆ ਦਾ ਪੰਜਾਬੀ ਰੂਪ ਅਤੇ ਇੱਕ ਅਜ਼ਾਦ ਗਿਆਨਕੋਸ਼ ਹੈ।[3][4]। ਇਸਦੀ ਵੈੱਬਸਾਈਟ 3 ਜੂਨ 2002 ਨੂੰ ਹੋਂਦ ਵਿੱਚ ਆਈ ਸੀ।[4][5] ਪਰ ਇਸ ਦੇ ਸਭ ਤੋਂ ਪਹਿਲੇ ਤਿੰਨ ਲੇਖ ਅਗਸਤ 2004 ਵਿੱਚ ਲਿਖੇ ਗਏ।[6] ਜੁਲਾਈ 2012 ਤੱਕ ਇਸ ’ਤੇ 2,400 ਲੇਖ ਸਨ।[4]
![]() ![]() ਪੱਛਮੀ ਪੰਜਾਬੀ ਵਿਕੀਪੀਡੀਆ ਦਾ ਲੋਗੋ (ਅੱਗੇ) ਅਤੇ ਪੂਰਬੀ ਪੰਜਾਬੀ ਵਿਕੀਪੀਡੀਆ ਦਾ ਲੋਗੋ (ਪਿੱਛੇ) | |
ਵੈੱਬ-ਪਤਾ | pnb pa |
---|---|
ਨਾਅਰਾ | کھلا انسائیکلوپیڈیا ਇੱਕ ਅਜ਼ਾਦ ਗਿਆਨਕੋਸ਼ The Free Encyclopaedia |
ਵਪਾਰਕ | ਨਹੀਂ |
ਸਾਈਟ ਦੀ ਕਿਸਮ | ਇੰਟਰਨੈੱਟ ਇਨਸਾਈਕਲੋਪੀਡੀਆ ਪ੍ਰੋਜੈਕਟ |
ਰਜਿਸਟਰੇਸ਼ਨ | ਚੋਣਵੇਂ ਕਾਰਜਾਂ ਲਈ ਜ਼ਰੂਰੀ |
ਬੋਲੀਆਂ | ਪੰਜਾਬੀ |
ਵਰਤੋਂਕਾਰ | ਪੱਛਮੀ: 16,309 (ਅਕਤੂਬਰ 2016)[1] ਪੂਰਬੀ: 15,776 (ਅਕਤੂਬਰ 2016)[2] |
ਸਮੱਗਰੀ ਲਸੰਸ | Creative Commons Attribution-ShareAlike 3.0 ਅਤੇ GFDL, Media licensing varies |
ਮਾਲਕ | ਵਿਕੀਮੀਡੀਆ ਫ਼ਾਊਂਡੇਸ਼ਨ |
ਜਾਰੀ ਕਰਨ ਦੀ ਮਿਤੀ | ਅਕਤੂਬਰ 24, 2008 ਜੂਨ 3, 2002 (ਪੂਰਬੀ ਪੰਜਾਬੀ) | (ਪੱਛਮੀ ਪੰਜਾਬੀ)
ਮੌਜੂਦਾ ਹਾਲਤ | ਸਰਗਰਮ |
ਅਗਸਤ 2012 ਤੱਕ ਇਸ ’ਤੇ 3,400 ਲੇਖ ਸਨ ਅਤੇ ਦੁਨੀਆ ਭਰ ’ਚੋ ਇਸ ਦੇ ਪਾਠਕਾਂ ਦੀ ਗਿਣਤੀ ਤਕਰੀਬਨ 26 ਲੱਖ ਸੀ[7] ਅਤੇ ਜਨਵਰੀ 2021 ਮੁਤਾਬਿਕ ਇਸ ਵਿਕੀ ’ਤੇ 35,079 ਲੇਖ ਹਨ ਅਤੇ ਇਸ ਦੇ ਕੁੱਲ 35,791 ਦਰਜ਼ (ਰਜਿਸਟਰ) ਵਰਤੋਂਕਾਰਾਂ ਨੇ ਕੁੱਲ 5,52,512 ਫੇਰ-ਬਦਲ ਕੀਤੇ ਹਨ। ਇਹ ਮੀਡੀਆਵਿਕੀ ਦਾ 1.36.0-wmf.26 (97444ce) ਵਰਜਨ ਵਰਤ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬੀ ਵਿਕੀਪੀਡੀਆ ਨੇ ਕਾਫੀ ਤਰੱਕੀ ਕੀਤੀ ਹੈ। 3 ਨਵੰਬਰ 2018 ਤੱਕ ਇਸ ਦੀ ਸਾਈਟ ਤੇ 30,562 ਲੇਖ ਸਨ।
ਗੁਰਮੁਖੀ ਅਤੇ ਸ਼ਾਹਮੁਖੀ ਵਿਕੀਪੀਡੀਆਸੋਧੋ
ਪੰਜਾਬੀ ਵਿਕੀਪੀਡੀਆ ਗੁਰਮੁਖੀ ਅਤੇ ਸ਼ਾਹਮੁਖੀ ਦੋ ਲਿਪੀਆਂ ਵਿੱਚ ਉਪਲਬਧ ਹੈ।ਪੂਰਬੀ ਪੰਜਾਬ, ਭਾਰਤ ਦੀ ਨੁਮਾਇੰਦਗੀ ਕਰਨ ਵਾਲਾ ਵਿਕੀਪੀਡੀਆ ਗੁਰਮੁਖੀ ਲਿਪੀ ਵਿੱਚ ਉਪਲਬਧ ਹੈ ਜਦ ਕਿ ਪੱਛਮੀ ਪੰਜਾਬ, ਪਾਕਿਸਤਾਨ ਦਾ ਆਪਣਾ ਇੱਕ ਵੱਖਰਾ ਵਿਕੀਪੀਡੀਆ ਹੈ ਜੋ 24 ਅਕਤੂਬਰ, 2008 ਨੂੰ ਹੋਂਦ ਵਿੱਚ ਆਇਆ ਅਤੇ ਇਹ ਸ਼ਾਹਮੁਖੀ ਲਿਪੀ ਵਿੱਚ ਹੈ।
ਪੰਜਾਬੀ ਵਿਕੀਪੀਡੀਆ (ਗੁਰਮੁਖੀ ਲਿਪੀ)ਸੋਧੋ
ਪੰਜਾਬੀ ਵਿਕੀਪੀਡੀਆ | |||
---|---|---|---|
ਲੇਖ | 35,079 | ||
ਸਫ਼ੇ | 1,22,872 | ||
ਫ਼ਾਇਲਾਂ (ਤਸਵੀਰਾਂ) | 1,516 | ||
ਸੋਧਾਂ | 5,52,512 | ||
ਵਰਤੋਂਕਾਰ | 35,791 | ||
ਪ੍ਰਬੰਧਕ (ਐਡਮਿਨ) | 9 | ||
ਸਰਗਰਮ ਵਰਤੋਂਕਾਰ | 90 | ||
ਹੋਰ ਵੇਖੋ |
ਵਰਕਸ਼ਾਪਾਂ ਕਾਨਫਰੰਸਾਂਸੋਧੋ
ਪੰਜਾਬੀ ਵਿਕੀਪੀਡੀਆ ਦੀ ਪਹਿਲੀ ਵਰਕਸ਼ਾਪ 28 ਜੁਲਾਈ 2012 ਨੂੰ ਲੁਧਿਆਣਾ ਵਿਖੇ ਲਾਈ ਗਈ। ਉਸ ਤੋਂ ਬਾਅਦ 16 ਅਗਸਤ 2012 ਨੂੰ ਪਟਿਆਲਾ ਵਿੱਚ ਪੰਜਾਬੀ ਯੂਨੀਵਰਸਿਟੀ ਵਿਖੇ[8] ਅਤੇ ਫਿਰ ਅੰਮ੍ਰਿਤਸਰ ਵਿਖੇ ਲਾਈਆਂ ਗਈਆਂ। ਇਸ ਤੋਂ ਬਾਅਦ 16 ਅਤੇ 17 ਨਵੰਬਰ 2015 ਵਿੱਚ ਇੱਕ ਦੋ ਰੋਜ਼ਾ ਵਰਕਸ਼ਾਪ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਵੀ ਲਗਾਈ ਗਈ।
ਮੀਡੀਆਸੋਧੋ
ਅਖ਼ਬਾਰਾਂ ਵਿੱਚ ਵਿਕੀਪੀਡੀਆ ਬਾਰੇ ਲੇਖਸੋਧੋ
ਵਿਕੀਪੀਡੀਆ ਅਤੇ ਪੰਜਾਬੀ ਵਿਕੀਪੀਡੀਆ ਦੇ ਵਿਕਾਸ, ਸਮਸਿਆਵਾਂ ਅਤੇ ਸੰਭਾਵਨਾਵਾਂ ਅਤੇ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਬਾਰੇ ਖੇਤਰੀ ਭਾਸ਼ਾ ਪੰਜਾਬੀ ਦੇ ਅਖਬਾਰਾਂ ਵਿੱਚ ਵੱਖ-ਵੱਖ ਲੇਖ ਵੀ ਪ੍ਰਕਾਸ਼ਿਤ ਹੋਏ। ਇਹ ਲੇਖ ਪੰਜਾਬੀ ਅਖ਼ਬਾਰ ਨਵਾਂ ਜ਼ਮਾਨਾ ਅਤੇ ਅਜੀਤ ਅਤੇ ਪੰਜਾਬੀ ਜਾਗਰਣ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਏ[9][10][11][12]
ਇਹ ਵੀ ਵੇਖੋਸੋਧੋ
ਹਵਾਲੇਸੋਧੋ
- ↑ Western Punjabi Wikipedia statistics
- ↑ Punjabi Wikipedia statistics
- ↑ "Punjabi Wikipedia workshop in Delhi on 27th, Ludhiana on 28th of July". ਜੁਲਾਈ 27, 2012. YesPunjab.com. Retrieved ਅਕਤੂਬਰ 15, 2012. Check date values in:
|access-date=
(help); External link in|publisher=
(help) - ↑ 4.0 4.1 4.2 "Contribute to Wikipedia Punjabi, says representative". ਦ ਟ੍ਰਿਬਿਊਨ. ਲੁਧਿਆਣਾ. ਜੁਲਾਈ 29, 2012. Retrieved ਅਕਤੂਬਰ 10, 2012. Check date values in:
|access-date=, |date=
(help) - ↑ ਪਹਿਲਾ ਫੇਰ-ਬਦਲ
- ↑ Multilingual statistics (2004)
- ↑ "Articles can be compiled in the Punjabi Version of Wikipedia". News. PunjabNewsExpress. ਅਗਸਤ 18, 2012. Retrieved ਅਕਤੂਬਰ 15, 2012. Check date values in:
|access-date=, |date=
(help); External link in|publisher=
(help) - ↑ "Punjabi Wikipedia Workshop at Punjabi University, Patiala". ਖ਼ਬਰ. CIS-India.org. ਸਤੰਬਰ 28, 2012. Retrieved ਅਕਤੂਬਰ 15, 2012. Check date values in:
|access-date=, |date=
(help); External link in|publisher=
(help) - ↑ http://nawanzamana.in/e_paper.html?id=8110
- ↑ http://epaper.ajitjalandhar.com/edition/20150913/8/1/4.cms
- ↑ http://epaper.ajitjalandhar.com/share/20160313/8/1/4/4/2.cms#sthash.PteEFtSd.FDFzntiY.dpbs
- ↑ http://epaper.punjabijagran.com/1082312/Bathinda/Bathinda-:-Punjabi-jagran-News-:-25th-January-2017#page/6/1
ਬਾਹਰੀ ਕੜੀਆਸੋਧੋ
ਪੰਜਾਬੀ ਵਿਕੀਪੀਡੀਆ ਦੇ ਸ਼ਾਹਮੁਖੀ ਅਤੇ ਗੁਰਮੁਖੀ ਲਿਪੀਆਂ ਦੇ ਵੈੱਬਸਾਈਟ ਲਿੰਕ:
- ਸ਼ਾਹਮੁਖੀ
- ਖ਼ਬਰਾਂ ਪੰਜਾਬੀ
- ਸ਼ਾਹਮੁਖੀ ਮੋਬਾਈਲ ਸੰਸਕਰਣ
- ਗੁਰਮੁਖੀ
- ਗੁਰਮੁਖੀ ਮੋਬਾਈਲ ਸੰਸਕਰਣ
- ਵਿਕੀਪੀਡੀਆ 21 ਵੀਂ ਸਦੀ ਦਾ ਗਿਆਨ ਗ੍ਰੰਥ
- ਦੋਹਾਂ ਪੰਜਾਬਾਂ ਨੂੰ ਜੋੜਨ ਵਿੱਚ ਅਹਿਮ ਰੋਲ ਅਦਾ ਕਰ ਸਕਦੀ ਹੈ ਸੂਚਨਾ ਤਕਨੀਕ
- ਪੰਜਾਬੀ ਵਿਕੀਪੀਡੀਆ ਦੀ ਸਥਿਤੀ ਅਤੇ ਸੰਭਾਵਨਾਵਾਂ
- ਪੰਜਾਬੀ ਵਿਕੀਪੀਡੀਆ ਦੂਜੀਆਂ ਭਾਸ਼ਾਵਾਂ ਤੋਂ ਪਿੱਛੇ ਕਿਓਂ ?
- ਪੰਜਾਬੀ ਵਟਸਐਪ ਗਰੁੱਪ ਲਿੰਕ
ਵਿਕੀਮੀਡੀਆ ਕਾਮਨਜ਼ ਉੱਤੇ Punjabi Wikipedia workshops ਨਾਲ ਸਬੰਧਤ ਮੀਡੀਆ ਹੈ। |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
- ↑ smarttechbuzz (2020-05-04). "Punjabi WhatsApp Group Link | Join 400+ Latest Whatsapp Groups". Smart Tech Buzz (in ਅੰਗਰੇਜ਼ੀ). Retrieved 2020-12-16.