Vikramjittihara
ਵਿਕਰਮਜੀਤ ਸਿੰਘ ਤਿਹਾੜਾ ਇਕ ਕਵੀ, ਲਿਖਾਰੀ ਅਤੇ ਚਿੰਤਕ ਹੈ। ਜਿਸ ਨੇ ਧਰਮ ਅਧਿਐਨ ਦੇ ਖੇਤਰ ਵਿੱਚ ਆਪਣੀ ਪਹਿਚਾਣ ਸਥਾਪਿਤ ਕੀਤੀ ਹੈ। ਸਮਾਜਿਕ ਸਥਿਤੀ ਅਤੇ ਚੁਣੌਤੀਆਂ ਸੰਬੰਧੀ ਉਸ ਨੇ ਖੂਬ ਲਿਖਿਆ ਅਤੇ ਬੋਲਿਆ ਹੈ। ਉਹ ਦੋ ਪੁਸਤਕਾਂ ਦਾ ਸਹਿ-ਲੇਖਕ ਵੀ ਹੈ।
ਉਸ ਦਾ ਜਨਮ ਪਿੰਡ ਕਿਸ਼ਨਪੁਰਾ ਕਲਾਂ, ਜ਼ਿਲ੍ਹਾ ਮੋਗਾ, ਪੰਜਾਬ ਵਿੱਚ ਹੋਇਆ। ਬਚਪਨ ਵਿੱਚ ਹੀ ਪਰਿਵਾਰ ਦੇ ਪਿੰਡ ਤਿਹਾੜੇ ਵੱਸ ਜਾਣ ਕਾਰਨ ਉਹ ਦਾ ਬਚਪਨ ਪਿੰਡ ਤਿਹਾੜਾ (ਜ਼ਿਲ੍ਹਾ ਲੁਧਿਆਣਾ) ਵਿਖੇ ਹੀ ਬੀਤਿਆ। ਇਸ ਕਰ ਕੇ ‘ਤਿਹਾੜਾ’ ਉਸ ਦੇ ਨਾਮ ਨਾਲ ਤੁਖੱਲੁਸ ਵਜੋਂ ਜੁੜ ਗਿਆ। ਉਸ ਦੇ ਪਰਿਵਾਰ ਵਿੱਚ ਚਾਰ ਮੈਂਬਰ ਹਨ।ਪਿਤਾ ਜੀ ਦਰਜ਼ੀ ਹਨ ਅਤੇ ਮਾਤਾ ਜੀ ਘਰ ਦਾ ਕੰਮ-ਕਾਜ ਦੇਖਦੇ ਹਨ। ਇਕ ਛੋਟਾ ਭਰਾ ਦਾ ਪੜ੍ਹਾਈ ਕਰਦਾ ਹੈ।
ਉਸ ਨੇ ਮੁੱਢਲੀ ਸਕੂਲੀ ਵਿਦਿਆ ਪਿੰਡ ਤੋਂ ਹੀ ਪ੍ਰਾਪਤ ਕੀਤੀ। ਉਸ ਤੋਂ ਬਾਅਦ ਗ੍ਰੈਜੂਏਸ਼ਨ ਲਈ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼, ਨਿਸ਼ਾਨ ਏ ਸਿੱਖੀ ਖਡੂਰ ਸਾਹਿਬ ਵਿੱਚ ਦਾਖਲਾ ਲਿਆ। ਪਰਿਵਾਰ ਵਿੱਚੋਂ ਹੀ ਧਾਰਮਿਕ ਮਾਹੌਲ ਮਿਲਣ ਦੇ ਨਾਲ ਨਾਲ ਧਰਮ ਪ੍ਰਤੀ ਮੁੱਢਲੀ ਸਮਝ ਆਪਣੇ ਘਰੋਂ ਪਿਤਾ ਜੀ ਪਾਸੋਂ ਪ੍ਰਾਪਤ ਹੋਈ। ਮਾਤਾ ਜੀ ਨੇ ਜਨਮ ਸਾਖੀ ਦੀ ਕਥਾ ਰਾਤ ਨੂੰ ਸੌਣ ਤੋਂ ਪਹਿਲਾ ਸਣਾਉਣੀ ਅਤੇ ਪਿਤਾ ਜੀ ਨੇ ਵਿਆਖਿਆ ਕਰਨੀ। ਇਸ ਤਰ੍ਹਾਂ ਧਰਮ ਪ੍ਰਤੀ ਪਿਆਰ, ਸਮਝ ਅਤੇ ਨੈਤਿਕ ਕੀਮਤਾਂ ਦੀ ਪ੍ਰਾਪਤੀ ਪਰਿਵਾਰ ਵਿੱਚੋ ਹੀ ਪ੍ਰਾਪਤ ਹੋਈ।
ਨਿਸ਼ਾਨ ਏ ਸਿੱਖੀ ਵਿਖੇ ਉਸ ਨੇ ਧਰਮ ਨੂੰ ਅਕਾਦਮਿਕਤਾ ਦੇ ਪੱਖ ਤੋਂ ਘੋਖਣਾ ਸ਼ੁਰੂ ਕੀਤਾ। ਧਰਮ ਸ਼ਾਸ਼ਤਰੀ ਅਧਿਐਨ, ਧਰਮਾਂ ਦਾ ਤੁਲਨਾਤਮਿਕ ਅਧਿਐਨ, ਧਰਮ ਦਰਸ਼ਨ, ਵਿਆਖਿਆ ਸ਼ਾਸਤਰ ਆਦਿ ਬਾਰੇ ਸਮਝ ਵਿਕਸਿਤ ਹੋਈ। ਇਸ ਦੇ ਨਾਲ ਨਾਲ ਹੀ ਸੰਸਥਾ ਵੱਲੋਂ ਸਿੱਖ ਅਧਿਐਨ ਵੱਖਰਾ ਕਰਵਾਇਆ ਗਿਆ, ਜਿਸ ਵਿੱਚ ਗੁਰਬਾਣੀ ਅਧਿਐਨ, ਸਿੱਖ ਗ੍ਰੰਥ ਅਤੇ ਗ੍ਰੰਥਕਾਰ ਅਤੇ ਸਿੱਖ ਇਤਿਹਾਸ ਦਾ ਬਾਰੀਕੀ ਨਾਲ ਅਧਿਐਨ ਕੀਤਾ।ਇਸ ਨਾਲ ਉਸ ਦਾ ਦ੍ਰਿਸ਼ਟੀਕੋਣ, ਭਾਸ਼ਾ, ਭਾਸ਼ਣ ਕਲਾ ਅਤੇ ਵਿਆਖਿਆ ਪ੍ਰਵਿਰਤੀ ਦਾ ਘੇਰਾ ਵਿਸ਼ਾਲ ਹੁੰਦਾ ਗਿਆ।
ਸੰਸਥਾ ਵੱਲੋਂ ਮਾਸਟਰ ਡਿਗਰੀ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਦਾਖਲ ਹੋ ਕੇ ਵੱਖ ਵੱਖ ਧਰਮਾਂ ਦਾ ਅਧਿਐਨ ਕੀਤਾ।ਉਸ ਨੇ ਆਪਣੀ ਮਾਸਟਰ ਡਿਗਰੀ ਦੌਰਾਨ ਹੀ UGC NET & JRF Qualified ਕੀਤਾ ਅਤੇ ਅਸਿਸਟੈਂਟ ਪ੍ਰੋਫੈਸਰ ਲਈ ਮਾਨਤਾ ਹਾਸਿਲ ਕੀਤੀ। ਮਾਸਟਰ ਡਿਗਰੀ ਦੇ ਦੋ ਸਾਲ ਦੇ ਸਮੇਂ ਦੌਰਾਨ ਹੀ ਦੋ ਰੀਸਰਚ ਪ੍ਰੋਜੈਕਟਾਂ ਨੂੰ ਕੀਤਾ ਅਤੇ ਫੀਲਡ ਵਰਕ ਲਈ ਪੰਜਾਬ ਅਤੇ ਹੋਰ ਰਾਜਾਂ ਦੇ ਪਿੰਡਾਂ ਵਿੱਚ ਕਾਰਜ਼ ਕੀਤਾ।ਵੱਖ ਵੱਖ ਲੋਕਾਂ ਨੂੰ ਮਿਲ ਕੇ, ਉਹਨਾਂ ਦੀ ਸਮਝ ਅਨੁਸਾਰ ਸਿਧਾਂਤ ਅਤੇ ਇਤਿਹਾਸ ਦੀ ਪੇਸ਼ਕਾਰੀ ਅਤੇ ਪ੍ਰਦਾਨ ਵਿਧੀ ਲਈ ਨਵੀਂ ਵਿਆਖਿਆ ਦਾ ਤਜ਼ਰਬਾ ਹਾਸਿਲ ਕੀਤਾ।ਉਸ ਨੇ ਗ੍ਰੈਜੂਏਸ਼ਨ ਵਿੱਚ ਯੂਨੀਵਰਸਿਟੀ ਦੀ ਮੈਰਿਟ ਲਿਸਟ ਵਿੱਚ ਨਾਂ ਅਤੇ ਮਾਸਟਰ ਵਿੱਚ ਯੂਨੀਵਰਸਿਟੀ ਵਿੱਚੋਂ ਟਾੱਪ ਕਰ ਕੇ ਗੋਲਡ ਮੈਡਲ ਹਾਸਿਲ ਕੀਤਾ।
ਇਸ ਦੇ ਨਾਲ ਨਾਲ ਰੀਸਰਚ ਵਰਕ ਵੱਲ ਧਿਆਨ ਦਿੱਤਾ। ਬਹੁਤ ਸਾਰੇ ਆਰਟੀਕਲ ਨੈਸ਼ਨਲ ਅਤੇ ਇੰਟਰ ਨੈਸ਼ਨਲ ਅਖਬਾਰਾਂ ਅਤੇ ਰਸਾਲਿਆਂ ਲਈ ਲਿਖੇ । ਦੋ ਕਿਤਾਬਾਂ ਲਿਖੀਆਂ, ਜੋ ਸਿੱਖ ਅਧਿਐਨ ਵਿੱਚ ਅਹਿਮ ਸਥਾਨ ਰੱਖਦੀਆਂ ਹਨ।
- ਸਿੱਖ ਸਖ਼ਸ਼ੀਅਤ ਤੇ ਗੁਰਬਾਣੀ ਅਧਿਐਨ
2. ਗੁਰੂ ਨਾਨਕ ਦੇਵ ਜੀ ਦੀ ਬਾਣੀ : ਸਿਧਾਂਤ ਅਤੇ ਅਧਿਐਨ
ਪਰਮਾਤਮਾ ਵਿੱਚ ਵਿਸ਼ਵਾਸ ਰੱਖਣਾ, ਮਰਿਯਾਦਾ ਅਤੇ ਅਨੁਸ਼ਾਸ਼ਨ ਵਿੱਚ ਰਹਿਣਾ ਉਸ ਦੇ ਜੀਵਨ ਦਾ ਮੁੱਖ ਅੰਗ ਹੈ।
ਹੁਣ ਉਹ ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼, ਨਿਸ਼ਾਨ ਏ ਸਿੱਖੀ, ਖਡੂਰ ਸਾਹਿਬ ਵਿਖੇ ਅਸਿਸਟੈਂਟ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਿਹਾ ਹੈ।