ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/21 ਜੂਨ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਜੂਨ 21 ਤੋਂ ਮੋੜਿਆ ਗਿਆ)
- 1661 – ਗੁਰੂ ਤੇਗ ਬਹਾਦਰ ਸਾਹਿਬ ਧਰਮ ਪ੍ਰਚਾਰ ਲਈ ਕਾਂਸ਼ੀ ਵਾਰਾਣਸੀ ਪੁੱਜੇ।
- 1756 – ਕੋਲਕਾਤਾ 'ਚ ਬ੍ਰਿਟਿਸ਼ ਸੈਨਿਕਾਂ ਦੀ ਟੁੱਕੜੀ ਦੇ ਕਮਾਂਡਰ ਹਾਲਵੇਲ ਨੇ ਬੰਗਾਲ ਦੇ ਨਵਾਬ ਸਿਰਾਜੁਦੌਲਾ ਦੇ ਸਾਹਮਣੇ ਆਤਮਸਮਰਪਣ ਕੀਤਾ।
- 1854 – ਪਹਿਲਾ ਵਿਕਟੋਰੀਆ ਕਰੌਸ ਸਨਮਾਨ ਦਿੱਤਾ ਗਿਆ।
- 1859 – ਦੁਨੀਆ ਦਾ ਪਹਿਲਾ ਰਾਕਟ ਪੇਟੈਂਟ ਕਰਵਾਇਆ ਗਿਆ।
- 1912 – ਭਾਰਤੀ ਲੇਖਕ ਵਿਸ਼ਣੂ ਪ੍ਰਭਾਕਰ ਦਾ ਜਨਮ (ਮੌਤ 2009)
- 1948 – ਸੀ ਰਾਜਗੋਪਾਲਾਚਾਰੀ ਭਾਰਤ ਦਾ ਅੰਤਿਮ ਗਵਰਨਰ ਜਨਰਲ ਨਿਯੁਕਤ ਕੀਤੇ ਗਏ।
- 1970 – ਬ੍ਰਾਜ਼ੀਲ ਨੇ ਇਟਲੀ ਨੂੰ 4-1 ਤੋਂ ਹਰਾ ਕੇ ਫੀਫਾ ਵਿਸ਼ਵ ਕੱਪ ਜਿੱਤਿਆ।
- 1991 – ਪੀ ਵੀ ਨਰਸਿਮਾ ਰਾਓ ਦੇਸ਼ ਦੇ 9ਵੇਂ ਪ੍ਰਧਾਨ ਮੰਤਰੀ ਬਣੇ।
- 1991 – ਅੱਧੀ ਰਾਤ ਸਮੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਰੱਦ।
- 2006 – ਪਲੂਟੋ ਗ੍ਰਹਿ ਦੇ ਨਵੇਂ ਖੋਜੇ ਚੰਦ ਦਾ ਨਾਮ ਨਿਕਸ ਅਤੇ ਹਾਈਡਰਾ(ਚੰਦ) ਰੱਖਿਆ ਗਿਆ।