22 ਜੂਨ
<< | ਜੂਨ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | 7 |
8 | 9 | 10 | 11 | 12 | 13 | 14 |
15 | 16 | 17 | 18 | 19 | 20 | 21 |
22 | 23 | 24 | 25 | 26 | 27 | 28 |
29 | 30 | |||||
2025 |
22 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 173ਵਾਂ (ਲੀਪ ਸਾਲ ਵਿੱਚ 174ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 192 ਦਿਨ ਬਾਕੀ ਹਨ।
ਵਾਕਿਆ
ਸੋਧੋ- 1713 – ਸਿੱਖਾਂ ਅਤੇ ਮੁਗਲਾਂ ਦੇ ਵਿਚਕਾਰ ਸਢੌਰੇ ਦੀ ਲੜਾਈ ਹੋਈ।
- 1772 – ਇੰਗਲੈਂਡ ਵਿੱਚ ਗੁਲਾਮ ਰੱਖਣ ਤੇ ਕਾਨੂੰਨੀ ਪਾਬੰਦੀ ਲਗਾਈ ਗਈ।
- 1812 – ਨੇਪੋਲੀਅਨ ਦੀ ਸੈਨਾ ਨੇ ਰੂਸ 'ਤੇ ਹਮਲਾ ਕੀਤਾ।
- 1911 – ਇੰਗਲੈਂਡ ਦੇ ਬਾਦਸ਼ਾਹ ਜਾਰਜ ਪੰਚਮ ਦੀ ਤਾਜਪੋਸ਼ੀ ਹੋਈ।
- 1933 – ਅਡੋਲਫ ਹਿਟਲਰ ਨੇ ਨਾਜੀ ਪਾਰਟੀ ਤੋਂ ਬਗੈਰ ਸਾਰੀਆਂ ਪਾਰਟੀਆਂ ਤੇ ਪਾਬੰਦੀ ਲਗਾ ਦਿੱਤੀ।
- 1939 – ਸੁਭਾਸ਼ ਚੰਦਰ ਬੋਸ ਨੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਵੱਖ ਹੋਣ ਤੋਂ ਬਾਅਦ ਫਾਰਵਰਡ ਬਲਾਕ ਦੀ ਸਥਾਪਨਾ ਕੀਤੀ।
- 1941 – ਜਰਮਨੀ, ਇਟਲੀ ਅਤੇ ਰੋਮਾਨੀਆ ਨੇ ਸੋਵਿਅਤ ਸੰਘ ਨਾਲ ਯੁੱਧ ਦਾ ਐਲਾਨ ਕੀਤਾ।
- 1946 – ਸਿੱਖਾਂ ਨੇ ਅੰਤਰਮ ਸਰਕਾਰ ਦਾ ਬਾਈਕਾਟ ਦਾ ਫੈਸਲਾ ਕੀਤਾ।
- 1948 – ਬ੍ਰਿਟਿਸ਼ ਸ਼ਾਸਕ ਨੇ ਆਪਣੀ 'ਭਾਰਤ ਦਾ ਸਮਰਾਟ' ਦੀ ਉਪਾਧੀ ਛੱਡੀ।
- 1970 – ਅਮਰੀਕਾ ਦੇ ਰਾਸਟਰਪਤੀ ਨੇ ਵੋਟਰ ਦੀ ਉਮਰ 18 ਸਾਲ ਕਰਨ ਦੇ ਕਾਨੂੰਨ ਤੇ ਦਸਤਖਤ ਕੀਤੇ।
- 1984 – ਸੰਤਾ ਸਿੰਘ ਨਿਹੰਗ ਪੰਥ 'ਚ ਖਾਰਜ।
- 1996 – ਸੌਰਵ ਗਾਂਗੁਲੀ ਨੇ ਲਾਰਡਸ 'ਚ ਆਪਣੇ ਟੈਸਟ ਕ੍ਰਿਕਟ ਮੈਚ 'ਚ 131 ਦੌੜਾਂ ਬਣਾਈਆਂ।
ਛੁੱਟੀਆਂ
ਸੋਧੋਜਨਮ
ਸੋਧੋ- 1805– ਇਤਾਲਵੀ ਸਿਆਸਤਦਾਨ, ਖ਼ਬਰਨਵੀਸ ਜੂਜ਼ੈੱਪੇ ਮਾਤਸੀਨੀ ਦਾ ਜਨਮ।
- 1813– ਅੰਗਰੇਜ਼ੀ ਲੇਖਕ ਅਤੇ ਨਾਰੀਵਾਦੀ ਐਨਾ ਸਵਾਨਵਿਕ ਦਾ ਜਨਮ।
- 1864– ਨੰਬਰਜ਼ ਦੇ ਮੋਢੀ ਹਰਮਨ ਮਿਨਕੋਵਸਕੀ ਦਾ ਜਨਮ।
- 1898– ਜਰਮਨ ਨਾਵਲਕਾਰ ਏਰਿਸ਼ ਮਰੀਆ ਰਿਮਾਰਕ ਦਾ ਜਨਮ।
- 1928– ਭਾਰਤੀ ਕ੍ਰਿਕਟ ਖਿਡਾਰੀ ਸੈਂਡੀ ਆਰੋਨ ਦਾ ਜਨਮ।
- 1932– ਪੰਜਾਬੀ ਗ਼ਜ਼ਲ ਕੰਵਰ ਚੌਹਾਨ ਦਾ ਜਨਮ।
- 1932– ਕੇਰਲ, ਭਾਰਤ ਤੋਂ ਮਲਿਆਲਮ-ਭਾਸ਼ਾ ਦਾ ਕਵੀ ਐਮ ਐਨ ਪਾਲੂਰ ਦਾ ਜਨਮ।
- 1932 – ਫ਼ਿਲਮੀ ਕਲਾਕਾਰ ਅਤੇ ਗਾਇਕ ਅਮਰੀਸ਼ ਪੁਰੀ ਦਾ ਜਨਮ ਹੋਇਆ। (ਮੌਤ 2005)
- 1939– ਇਸਰਾਈਲ ਕ੍ਰਿਸਟੇਲੋਗ੍ਰਾਫਰ ਐਡਾ ਯੋਨਥ ਦਾ ਜਨਮ।
- 1940– ਇਰਾਨੀ ਫਿਲਮ ਡਾਇਰੈਕਟਰ, ਪਟਕਥਾ ਲੇਖਕ, ਫੋਟੋਗ੍ਰਾਫਰ ਅੱਬਾਸ ਕਿਆਰੋਸਤਾਮੀ ਦਾ ਜਨਮ।
- 1947– ਫਰਾਂਸੀਸੀ ਦਾਰਸ਼ਨਿਕ, ਮਾਨਵ ਸ਼ਾਸਤਰੀ ਅਤੇ ਸਮਾਜ-ਸ਼ਾਸਤਰੀ ਬਰੂਨੋ ਲਾਟੌਰ ਦਾ ਜਨਮ।
- 1949– ਅਮਰੀਕੀ ਐਕਟਰੈਸ, ਰੰਗ ਮੰਚ, ਟੀਵੀ ਅਤੇ ਫਿਲਮਾਂ ਕਲਾਕਾਰ ਮੇਰਿਲ ਸਟਰੀਪ ਦਾ ਜਨਮ।
- 1949– ਕਮਿਊਨਿਸਟ ਪਾਰਟੀ ਪ੍ਰੋਲਤਾਰੀ ਯੂਨਿਟੀ ਪਾਰਟੀ ਦਾ ਕਾਰਜਕਰਤਾ ਕਾਰਲੋ ਪੇਤਰੀਨੀ ਦਾ ਜਨਮ।
- 1950– ਅਮਰੀਕੀ ਮੂਲ ਦੇ ਇੱਕ ਭਾਰਤੀ ਐਕਟਰ ਟੌਮ ਅਲਟਰ ਦਾ ਜਨਮ।
- 1958– ਅਮਰੀਕੀ ਲੇਖਕ, ਟਰਾਂਸਜੈਂਡਰ ਕਾਰਕੁੰਨ ਅਤੇ ਰਿਆਲਟੀ ਟੈਲੀਵਿਜ਼ਨ ਹਸਤੀ ਜੈਨੀਫਰ ਫਿੰਨਏ ਬੋਏਲਨ ਦਾ ਜਨਮ।
- 1964– ਅਮਰੀਕੀ ਲੇਖਕ ਡਾਨ ਬ੍ਰਾਊਨ ਦਾ ਜਨਮ।
- 1965– ਪੰਜਾਬੀ ਪੱਤਰਕਾਰ ਤੇ ਲੇਖਕ ਹੀਰਾ ਸਿੰਘ ਦਰਦ ਦਾ ਦਿਹਾਂਤ।
- 1974– ਭਾਰਤੀ ਮਹਿਲਾ ਖਿਡਾਰੀ ਬੌਬੀ ਅਲੌਸੀਅਸ ਦਾ ਜਨਮ।
- 1976– ਨਾਈਜੀਰੀਆ ਦੀ ਬੈਡਮਿੰਟਨ ਖਿਡਾਰੀ ਓਲਾਮਾਈਡ ਟੋਯਿਨ ਅਡੇਬਾਯੋ ਦਾ ਜਨਮ।
- 1983– ਇਨਾਮ-ਪ੍ਰਾਪਤ ਜੇਤੂ ਬ੍ਰਿਟਿਸ਼ ਬੱਚਿਆਂ ਦੀ ਕਿਤਾਬ ਲੇਖਕ ਸੈਲੀ ਨਿਕੋਲਸ ਦਾ ਜਨਮ।
- 1989– ਪੱਤਰਕਾਰ ਅਤੇ ਲੇਖਕ ਬੇਅੰਤ ਸਿੰਘ ਬਾਜਵਾ ਦਾ ਜਨਮ।
- 1997– ਵੈਲਸ਼ ਅਦਾਕਾਰਾ ਬਨੀਤਾ ਸੰਧੂ ਦਾ ਜਨਮ।
ਦਿਹਾਂਤ
ਸੋਧੋ- 1990– ਭੌਤਿਕ ਵਿਗਿਆਨ ਲਈ ਨੋਬਲ ਪੁਰਸਕਾਰ ਦਾ ਸੋਵੀਅਤ ਜੇਤੂ ਇਲਿਆ ਫਰੈਂਕ ਦਾ ਦਿਹਾਂਤ।
- 2006– ਕੋਂਕਣੀ ਕਵੀ, ਲੇਖਕ ਅਤੇ ਫਰੈਂਚ ਅਨੁਵਾਦਕ ਡਾ. ਮਨੋਹਰ ਰਾਏ ਸਰਦੇਸਾਈ ਦਾ ਦਿਹਾਂਤ।
- 2015– ਰੋਮਨ ਕੈਥੋਲਿਕ ਧਾਰਮਿਕ ਸਿਸਟਰ ਨਿਰਮਲਾ ਜੋਸ਼ੀ ਦਾ ਦਿਹਾਂਤ।
- 2016– ਪਾਕਿਸਤਾਨੀ ਸੂਫ਼ੀ ਕਵਾਲ ਅਮਜਦ ਸਾਬਰੀ ਦਾ ਕਤਲ ਕੀਤਾ।