ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਦਸੰਬਰ 11
- 1844 – ਮਸੂੜੇ ਸੁੰਨ ਕਰ ਕੇ ਦੰਦ ਕੱਢਣ ਦਾ ਪਹਿਲਾ ਕਾਮਯਾਬ ਐਕਸ਼ਨ ਕੀਤਾ ਗਿਆ। ਇਸ ਮਕਸਦ ਵਾਸਤੇ ਨਾਈਟਰੋ ਆਕਸਾਈਡ ਦੀ ਵਰਤੋਂ ਕੀਤੀ ਗਈ।
- 1910 – ਪੰਜਾਬੀ ਦਾ ਚਿੱਤਰਕਾਰ, ਕਵੀ ਤੇ ਲੇਖਕ ਈਸ਼ਵਰ ਚਿੱਤਰਕਾਰ ਦਾ ਜਨਮ।
- 1913 – ਇੰਗਲੈਂਡ ਦਾ ਬਾਦਸ਼ਾਹ ਜਾਰਜ ਪੰਜਵਾਂ ਅੰਮ੍ਰਿਤਸਰ ਪੁੱਜਾ ਅਤੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਪੁੱਜਾ।
- 1922 – ਭਾਰਤੀ ਫਿਲਮੀ ਐਕਟਰ ਦਲੀਪ ਕੁਮਾਰ ਦਾ ਜਨਮ।
- 1931 – ਭਾਰਤੀ ਰਹੱਸਵਾਦੀ ਅਤੇ ਧਾਰਮਕ ਗੁਰੂ ਓਸ਼ੋ ਦਾ ਜਨਮ।
- 1935 – ਭਾਰਤ ਦੇ 13ਵੇਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਜਨਮ।
- 1969 – ਭਾਰਤੀ ਸ਼ਤਰੰਜ ਖਿਡਾਰੀ ਵਿਸ਼ਵਨਾਥਨ ਅਨੰਦ ਦਾ ਜਨਮ।
- 1972 – ਅਪੋਲੋ 17 ਚੰਦ ਤੇ ਜਾਣ ਵਾਲਾ ਛੇਵਾਂ ਅਤੇ ਅੰਤਿਮ ਅਪੋਲੋ ਮਿਸ਼ਨ ਸੀ।
- 2004 – ਕਰਨਾਟਕ ਕਲਾਸੀਕਲ ਸੰਗੀਤ ਦੀ ਭਾਰਤ ਰਤਨ ਸੰਗੀਤਕਾਰ ਐਮ. ਐਸ. ਸੁੱਬਾਲਕਸ਼ਮੀ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 10 ਦਸੰਬਰ • 11 ਦਸੰਬਰ • 12 ਦਸੰਬਰ