ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/4 ਮਾਰਚ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਮਾਰਚ 4 ਤੋਂ ਮੋੜਿਆ ਗਿਆ)
- 1861– ਅਬਰਾਹਮ ਲਿੰਕਨ ਨੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। 5 ਸਾਬਕਾ ਰਾਸ਼ਟਰਪਤੀ ਇਸ ਰਸਮ ਵਿਚ ਸ਼ਾਮਲ ਹੋਏ।
- 1879– ਔਰਤਾਂ ਨੂੰ ਉੱਚ ਸਿੱਖਿਆ ਪ੍ਰਦਾਨ ਕਰਨ ਦੇ ਮਕਸਦ ਨਾਲ ਅੰਗਰੇਜ਼ਾਂ ਨੇ ਕਲਕੱਤਾ 'ਚ ਬੇਥੂਨ ਕਾਲਜ ਦੀ ਸਥਾਪਨਾ ਕੀਤੀ।
- 1924– ਕਲਾਯਡੋਨ ਸੰਨੀ ਨੇ ਹੈਪੀ ਬਰਥਡੇਅ ਟੂ ਯੂ. ਗੀਤ ਲਿਖਿਆ।
- 1951– ਨਵੀਂ ਦਿੱਲੀ 'ਚ ਪਹਿਲੇ ਏਸ਼ੀਆਈ ਖੇਡਾਂ ਦਾ ਆਯੋਜਨ ਹੋਇਆ।
- 1961– ਭਾਰਤ ਦੇ ਪਹਿਲੇ ਜੰਗੀ ਬੇੜੇ ਆਈ. ਐੱਨ. ਐੱਸ. ਵਿਕਰਾਂਤ ਨੂੰ ਫੌਜ ਦੇ ਬੇੜੇ 'ਚ ਸ਼ਾਮਲ ਕੀਤਾ ਗਿਆ।
- 1997– ਅਮਰੀਕਾ ਦੇ ਰਾਸ਼ਟਰਪਤੀ ਬਿਲ ਕਲਿੰਟਨ ਨੇ ਸਰਕਾਰੀ ਖ਼ਰਚ 'ਤੇ ਇਨਸਾਨੀ ਕਲੋਨਿੰਗ ਦੀ ਖੋਜ 'ਤੇ ਪਾਬੰਦੀ ਲਾਈ।
- 2012– ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਤੇ ਸ਼੍ਰੋਮਣੀ ਅਕਾਲੀ ਦਲ ਨੇ ਮੁੜ ਤਾਕਤ ਹਾਸਲ ਕੀਤੀ।