ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/30 ਜੂਨ
- 1859--ਚਾਰਲਸ ਬਲੋਨਡਿਨ ਨਾਂ ਦੇ ਇੱਕ ਸ਼ਖ਼ਸ ਨੇ ਨਿਆਗਰਾ ਝਰਨਾ ਨੂੰ ਪਹਿਲੀ ਵਾਰ ਇੱਕ ਰੱਸੇ ਨਾਲ ਪਾਰ ਕੀਤਾ।
- 1928--ਜੈਤੋ ਦਾ ਮੋਰਚਾ ਦੌਰਾਨ ਕੈਦੀਆਂ ਨੂੰ ਰਸਦ ਵਗ਼ੈਰਾ ਪਹੁੰਚਾਉਣ ਅਤੇ ਖ਼ੁਫ਼ੀਆ ਜਾਣਕਾਰੀ ਇਕੱਠੀ ਕਰਨ ਤੇ ਮਾਈ ਕਿਸ਼ਨ ਕੌਰ ਕਾਉਂਕੇ ਨੂੰ ਸੱਤ-ਸੱਤ ਸਾਲ ਸਖ਼ਤ ਕੈਦ ਦੀ ਸਜ਼ਾ ਦਿਤੀ ਸੀ।
- 1936--ਮਾਰਗਰੇਟ ਮਿੱਸ਼ਲ ਦਾ ਮਸ਼ਹੂਰ ਨਾਵਲ 'ਗੌਨ ਵਿਦ ਦ ਵਿੰਡ' ਰਲੀਜ਼ ਕੀਤਾ ਗਿਆ।
- 1943 – ਭਾਰਤੀ ਫ਼ਿਲਮ ਨਿਰਦੇਸ਼ਕ ਸਈਦ ਅਖ਼ਤਰ ਮਿਰਜ਼ਾ ਦਾ ਜਨਮ।
- 1948--ਜੌਹਨ ਬਾਰਡੀਨ, ਵਾਲਟਰ ਬਰਾਟੇਨ ਤੇ ਵਿਲੀਅਮ ਸ਼ੌਕਲੀ ਨੇ ਟਰਾਂਜ਼ਿਸਟਰ ਰੇਡੀਉ ਦੀ ਨੁਮਾਇਸ਼ ਕਰ ਕੇ ਵਿਖਾਈ।
- 1954– ਪੰਜਾਬੀ ਲੋਕਧਾਰਾ ਲੇਖਕ ਅਤੇ ਅਧਿਆਪਨ ਡਾ. ਜੀਤ ਸਿੰਘ ਜੋਸ਼ੀ ਦਾ ਜਨਮ।
- 1970--ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਕਾਲਜ ਜੋੜਨ ਦੇ ਵਿਰੋਧ ਵਿੱਚ ਜਨਸੰਘੀ ਵਜ਼ੀਰਾਂ ਨੇ ਅਸਤੀਫ਼ੇ ਦਿਤੇ।