ਵਿਕੀਪੀਡੀਆ:ਸੱਥ/ਪੁਰਾਣੀ ਚਰਚਾ 12
Wikidata: Access to data from arbitrary items is here
ਸੋਧੋ(Sorry for writing in English)
Hi everyone,
As I have previously announced here we have now enabled the arbitrary access feature here. This means from now on you can make use of data from any Wikidata item in any article here. Before you could for example only access data about Berlin in the article about Berlin. If you want to find out more or have questions please come to d:Wikidata:Arbitrary access. I hope this will open up great possibilities for you and make your work easier. Cheers Lydia Pintscher (WMDE) 13:32, 12 ਅਗਸਤ 2015 (UTC)
ਪੰਜਾਬੀ ਵਿਕੀ ਵਰਕਸ਼ਾਪ ਅਕਤੂਬਰ 2015, ਚੰਡੀਗੜ੍ਹ
ਸੋਧੋਦੋਸਤੋ ਅਕਤੂਬਰ ਦੇ ਮਹੀਨੇ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਪੰਜਾਬੀ ਵਿਕੀਪੀਡੀਆ ਦੀ ਵਰਕਸ਼ਾਪ ਕਰਵਾਈ ਜਾ ਰਹੀ ਹੈ। ਇਸ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ ਨਾਲ ਪੰਜਾਬੀ ਵਿਕੀਪੀਡੀਆ ਦੇ ਸਰਗਰਮ ਵਰਤੋਂਕਾਰਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਆਣ-ਜਾਣ ਅਤੇ ਚੰਡੀਗੜ੍ਹ ਵਿੱਚ ਰਾਤ ਗੁਜ਼ਾਰਨ ਦਾ ਇੰਤਜ਼ਾਮ ਕੀਤਾ ਜਾਵੇਗਾ। ਇਸ ਵਿੱਚ ਸ਼ਾਮਿਲ ਹੋਣ ਲਈ ਲਗਭਗ 20 ਵਰਤੋਂਕਾਰਾਂ ਨੂੰ ਸਕਾਲਰਸ਼ਿਪ ਦਿੱਤੀ ਜਾਵੇਗੀ। ਜੇਕਰ ਤੁਸੀਂ ਇਸ ਵਰਕਸ਼ਾਪ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ satdeepgill@gmail.com ਉੱਤੇ ਆਪਣਾ ਨਾਂ, ਪਤਾ ਅਤੇ ਫ਼ੋਨ ਨੰ. ਭੇਜੋ।
ਇਸ ਵਰਕਸ਼ਾਪ ਲਈ ਵਿਕੀਮੀਡਿਆ ਫਾਊਂਡੇਸ਼ਨ ਤੋਂ 90,000 ਰੁਪਏ ਦੀ ਮੰਗ ਕੀਤੀ ਗਈ ਹੈ। ਕੱਲੇ-ਕੱਲੇ ਖਰਚੇ ਦਾ ਹਿਸਾਬ ਰੱਖਿਆ ਜਾਵੇਗਾ ਅਤੇ ਉਹਨਾਂ ਨੂੰ ਹਰ ਖ਼ਰਚੇ ਦੀ ਰਸੀਦ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਬਚਦੇ ਪੈਸੇ ਵੀ ਵਾਪਿਸ ਭੇਜੇ ਜਾਣਗੇ। ਇਸ ਸਫ਼ੇ ਉੱਤੇ ਤੁਸੀਂ ਖ਼ਰਚੇ ਦਾ ਸਾਰਾ ਵੇਰਵਾ ਦੇਖ ਸਕਦੇ ਹੋ। ਜੇਕਰ ਤੁਸੀਂ ਇਸ ਸਾਰੇ ਪ੍ਰੋਜੈਕਟ ਨਾਲ ਸਹਿਮਤ ਹੋ ਤਾਂ ਨੀਚੇ ਸਮਰਥਨ ਵਿੱਚ #{{tick}} ~~~~ ਦੇ ਨਾਲ ਆਪਣੇ ਦਸਤਖ਼ਤ ਕਰੋ। ਤੁਸੀਂ ਵਿਰੋਧ ਵੀ ਕਰ ਸਕਦੇ ਹੋ ਅਤੇ ਕੋਈ ਟਿੱਪਣੀ ਵੀ ਕਰ ਸਕਦੇ ਹੋ।
--Harvinder Chandigarh (ਗੱਲ-ਬਾਤ) 19:10, 18 ਅਗਸਤ 2015 (UTC)
ਸਮਰਥਨ
ਸੋਧੋ- --Charan Gill (ਗੱਲ-ਬਾਤ) 11:33, 18 ਅਗਸਤ 2015 (UTC)
- --raghbirkhanna (ਗੱਲ-ਬਾਤ) 11:33, 18 ਅਗਸਤ 2015 (UTC)
- --Harvinder Chandigarh (ਗੱਲ-ਬਾਤ) 11:33, 18 ਅਗਸਤ 2015 (UTC)
- --ਮਸੁਬਾ'ਹੇ ਹਰੀਕ਼ (ਗੱਲ-ਬਾਤ) 04:43, 19 ਅਗਸਤ 2015 (UTC)
- --Gurbakhshish chand (ਗੱਲ-ਬਾਤ) 11:33, 18 ਅਗਸਤ 2015 (UTC)
- --Baljeet Bilaspur (ਗੱਲ-ਬਾਤ) 11:33, 18 ਅਗਸਤ 2015 (UTC)
- --Jaswant.Jass904 (ਗੱਲ-ਬਾਤ) 10:18, 3 ਅਕਤੂਬਰ 2015 (UTC)
- --Dr. Manavpreet Kaur (ਗੱਲ-ਬਾਤ) 13:18, 18 ਅਕਤੂਬਰ 2015 (UTC)
- -- Stalinjeet (ਗੱਲ-ਬਾਤ) 13:48, 19 ਅਕਤੂਬਰ 2015 (UTC)
- --Param munde (ਗੱਲ-ਬਾਤ) 17:40, 8 ਨਵੰਬਰ 2015 (UTC)
ਵਿਰੋਧ
ਸੋਧੋਟਿੱਪਣੀਆਂ
ਸੋਧੋHow can we improve Wikimedia grants to support you better?
ਸੋਧੋMy apologies for posting this message in English. Please help translate it if you can.
Hello,
The Wikimedia Foundation would like your feedback about how we can reimagine Wikimedia Foundation grants, to better support people and ideas in your Wikimedia project. Ways to participate:
- Respond to questions on the discussion page of the idea.
- Join a small group conversation.
- Learn more about this consultation.
Feedback is welcome in any language.
With thanks,
I JethroBT (WMF), Community Resources, Wikimedia Foundation.
(Opt-out Instructions) This message was sent by I JethroBT (WMF) through MediaWiki message delivery. 23:09, 18 ਅਗਸਤ 2015 (UTC)
Introducing the Wikimedia public policy site
ਸੋਧੋHi all,
We are excited to introduce a new Wikimedia Public Policy site. The site includes resources and position statements on access, copyright, censorship, intermediary liability, and privacy. The site explains how good public policy supports the Wikimedia projects, editors, and mission.
Visit the public policy portal: https://policy.wikimedia.org/
Please help translate the statements on Meta Wiki. You can read more on the Wikimedia blog.
Thanks,
Yana and Stephen (Talk) 18:12, 2 ਸਤੰਬਰ 2015 (UTC)
(Sent with the Global message delivery system)
Open call for Individual Engagement Grants
ਸੋਧੋMy apologies for posting this message in English. Please help translate it if you can.
Greetings! The Individual Engagement Grants program is accepting proposals until September 29th to fund new tools, community-building processes, and other experimental ideas that enhance the work of Wikimedia volunteers. Whether you need a small or large amount of funds (up to $30,000 USD), Individual Engagement Grants can support you and your team’s project development time in addition to project expenses such as materials, travel, and rental space.
- Submit a grant request
- Get help with your proposal in IdeaLab or an upcoming Hangout session
- Learn from examples of completed Individual Engagement Grants
Thanks,
I JethroBT (WMF), Community Resources, Wikimedia Foundation. 20:52, 4 ਸਤੰਬਰ 2015 (UTC)
(Opt-out Instructions) This message was sent by I JethroBT (WMF) (talk) through MediaWiki message delivery.
New Wikipedia Library Database Access (September 2015)
ਸੋਧੋHello Wikimedians!
The Wikipedia Library is announcing signups today for free, full-access accounts to published research as part of our Publisher Donation Program. You can sign up for new accounts and research materials from:
- EBSCOHost - this is one of our largest access donations so far: access to a wide variety of academic, newspaper and magazine sources through their Academic Search Complete, Business Source Complete and MasterFILE Complete
- Newspaperarchive.com - historical newspapers from the United States, Canada, UK and 20 other countries, and includes an Open Access "clipping" feature (1000 accounts)
- IMF Elibary- a digital collection of the IMF's reports, studies and research on global economics and development (50 accounts)
- Sabinet - one of the largest African digital publishers, based in South Africa, with a wide range of content in English and other European and African languages (10 accounts)
- Numérique Premium - a French language social science and humanities ebook database, with topical collections on a wide range of topics (100)
- Al Manhal - an Arabic and English database with a wide range of sources, largely focused on or published in the Middle East (60 accounts)
- Jamalon - an Arabic book distributor, who is providing targeted book delivery to volunteers (50 editors)
Many other partnerships with accounts available are listed on our partners page, including expanded accounts for Elsevier ScienceDirect, British Medical Journal and Dynamed and additional accounts for Project MUSE, DeGruyter, Newspapers.com, Highbeam and HeinOnline. Do better research and help expand the use of high quality references across Wikipedia projects: sign up today!
--The Wikipedia Library Team 19:42, 16 September 2015 (UTC)
- We need help! Help us coordinate Wikipedia Library's distribution of accounts, communication of access opportunities and more! Please join our team at our new coordinator signup.
- This message was delivered via the Global Mass Message tool to The Wikipedia Library Global Delivery List.
ਗੁਰਮੁਖੀ ਅੰਕਾਂ ਦੀ ਜਗ੍ਹਾ ਅਰਬੀ ਅੰਕਾਂ ਨੂੰ ਡਿਫਾਲਟ ਕਰਨ ਸੰਬੰਧੀ
ਸੋਧੋArabic Numerals (123) are used predominantly in Punjabi books. So, please Support this proposal to change the default numerals from Gurmukhi (123) to Arabic (123). There is an expression error in templates a lot of times and doing this is going to resolve that.
ਦੋਸਤੋ ਪੰਜਾਬੀ ਵਿੱਚ ਅੱਜ ਦੀ ਤਾਰੀਖ਼ ਵਿੱਚ ਜ਼ਿਆਦਾਤਰ ਕਿਤਾਬਾਂ ਵਿੱਚ ਅਰਬੀ ਜਾਂ ਰੋਮਨ ਅੰਕ (123) ਹੀ ਪ੍ਰਚੱਲਤ ਹਨ। ਪੰਜਾਬੀ ਵਿਕੀਪੀਡੀਆ ਉੱਤੇ ਗੁਰਮੁਖੀ ਅੰਕਾਂ ਦੀ ਜਗ੍ਹਾ ਅਰਬੀ ਅੰਕਾਂ ਨੂੰ ਡਿਫਾਲਟ ਬਣਾਉਣ ਲਈ ਸਮਰਥਨ ਵਿੱਚ {{tick}} ਲਿਖੋ ਅਤੇ ~~~~ ਦੇ ਨਾਲ ਆਪਣੇ ਦਸਤਖ਼ਤ ਕਰੋ। ਇੰਝ ਕਰਨ ਤੋਂ ਬਾਅਦ ਵੀ ਜੇਕਰ ਕੋਈ ਵਿਅਕਤੀ ਗੁਰਮੁਖੀ ਅੱਖਰ ਵੇਖਣਾ ਚਾਹੁੰਦਾ ਹੈ ਤਾਂ ਉਹ ਅੰਕ-ਬਦਲੋ ਗੈਜਟ ਦੀ ਵਰਤੋਂ ਕਰ ਸਕੇਗਾ।
ਸਮਰਥਨ
ਸੋਧੋ- --Satdeep Gill (ਗੱਲ-ਬਾਤ) 07:26, 18 ਸਤੰਬਰ 2015 (UTC)
- --Charan Gill (ਗੱਲ-ਬਾਤ) 14:08, 19 ਸਤੰਬਰ 2015 (UTC)
- --Baljeet Bilaspur (ਗੱਲ-ਬਾਤ) 14:08, 19 ਸਤੰਬਰ 2015 (UTC)
- --Gaurav Jhammat (ਗੱਲ-ਬਾਤ) 07:02, 2 ਅਕਤੂਬਰ 2015 (UTC)
- --Jaswant.Jass904 (ਗੱਲ-ਬਾਤ) 11:,11,13 ਅਕਤੂਬਰ 2015 (UTC)
- ----Param munde (ਗੱਲ-ਬਾਤ) 17:39, 8 ਨਵੰਬਰ 2015 (UTC)
ਵਿਰੋਧ
ਸੋਧੋ- ਪ੍ਰਚਾਰਕ (ਗੱਲ-ਬਾਤ) 06:25, 11 ਨਵੰਬਰ 2015 (UTC)
- --Babanwalia (ਗੱਲ-ਬਾਤ) 03:16, 15 ਦਸੰਬਰ 2015 (UTC)
- --2405:205:411E:38BC:0:0:1624:98A4 17:58, 29 ਜਨਵਰੀ 2019 (UTC)
ਟਿੱਪਣੀਆਂ
ਸੋਧੋOnly one week left for Individual Engagement Grant proposals!
ਸੋਧੋ(Apologies for using English below, please help translate if you are able.)
There is still one week left to submit Individual Engagement Grant (IEG) proposals before the September 29th deadline. If you have ideas for new tools, community-building processes, and other experimental projects that enhance the work of Wikimedia volunteers, start your proposal today! Please encourage others who have great ideas to apply as well. Support is available if you want help turning your idea into a grant request.
- Submit a grant request
- Get help with your proposal in IdeaLab
- Learn from examples of completed Individual Engagement Grants
I JethroBT (WMF), Community Resources 21:01, 22 ਸਤੰਬਰ 2015 (UTC)
Reimagining WMF grants report
ਸੋਧੋ(My apologies for using English here, please help translate if you are able.)
Last month, we asked for community feedback on a proposal to change the structure of WMF grant programs. Thanks to the 200+ people who participated! A report on what we learned and changed based on this consultation is now available.
Come read about the findings and next steps as WMF’s Community Resources team begins to implement changes based on your feedback. Your questions and comments are welcome on the outcomes discussion page.
With thanks, I JethroBT (WMF) 16:56, 28 ਸਤੰਬਰ 2015 (UTC)
I noticed that administrators here are too busy to delete some copyright violations I reported several months ago. Additionally, local files have quite bad tagging (only 29 % machine-readable). I know it's hard to manage files with all the technical knowledge it requires, is it worth it? I propose to switch this wiki to Commons-based uploads, disabling local uploads for non-admins and pointing everyone else to commons:Special:UploadWizard which is much easier. (I'd be very thankful if someone could translate this.) Nemo bis (ਗੱਲ-ਬਾਤ) 17:35, 3 ਅਕਤੂਬਰ 2015 (UTC)
- Thanks Nemo bis, i have deleted all the reported images. I agree that we should switch to Commons-based uploads for normal users. How can we do that ?--Satdeep Gill (ਗੱਲ-ਬਾਤ) 02:16, 10 ਅਕਤੂਬਰ 2015 (UTC)
ਵਿਕੀਪੀਡੀਆ ਰਾਸ਼ਟਰੀ ਕਾਨਫਰੰਸ 2016
ਸੋਧੋਵਿਕਿਪੀਡਿਆ ਦੀ ਰਾਸ਼ਟਰੀ ਪੱਧਰ ਦੀ ਇੱਕ ਕਾਨਫਰੰਸ 2016 ਵਰ੍ਹੇ ਵਿੱਚ ਮਾਰਚ ਮਹੀਨੇ ਦੇ ਅੰਤ ਵਿੱਚ ਕਾਰਵਾਈ ਜਾਂ ਰਹੀ ਹੈ। ਇਸ ਵਿੱਚ ਹਾਲ ਦੀ ਘੜੀ ਇਸ ਦੇ ਸਥਾਨ ਲਈ ਚੋਣ ਹੋ ਰਹੀ ਹੈ। ਚੋਣ ਦਾ ਆਧਾਰ ਇਹੀ ਹੈ ਕਿ ਨਾਮਜ਼ਦ ਸ਼ਹਿਰ ਵਿੱਚ ਇੱਕ ਏਅਰਪੋਰਟ ਜਰੂਰ ਹੋਵੇ। ਇਸ ਲਿਹਾਜ਼ ਨਾਲ ਜੇ ਪੰਜਾਬੀ ਭਾਸ਼ਾ ਇਹ ਕਾਨਫਰੰਸ ਕਰਾਉਣਾ ਚਾਹੁੰਦੀ ਹੈ ਜਾਂ ਇਸ ਬਾਰੇ ਕੋਈ ਵਿੱਚਾਰ ਪੇਸ਼ ਕਰਨਾ ਚਾਹੁੰਦੀ ਹੈ ਤਾਂ ਉਸਨੂੰ ਹੇਠਾਂ ਲਿਖਿਆ ਜਾ ਸਕਦਾ ਹੈ। ਏਅਰਪੋਰਟ ਵਾਲੀ ਸ਼ਰਤ ਕਾਰਨ ਇਹ ਸਥਾਨ ਚੰਡੀਗੜ ਵਿੱਚ ਹੀ ਸੰਭਵ ਹੋ ਸਕਦਾ ਹੈ।
ਸਮਰਥਨ
ਸੋਧੋ- Gaurav Jhammat (ਗੱਲ-ਬਾਤ) 07:25, 18 ਅਕਤੂਬਰ 2015 (UTC)
- Satdeep Gill (ਗੱਲ-ਬਾਤ) 09:18, 18 ਅਕਤੂਬਰ 2015 (UTC)
- --Harvinder Chandigarh (ਗੱਲ-ਬਾਤ) 09:24, 18 ਅਕਤੂਬਰ 2015 (UTC)
- --Charan Gill (ਗੱਲ-ਬਾਤ) 09:56, 18 ਅਕਤੂਬਰ 2015 (UTC)
- --Jaswant.Jass904 (ਗੱਲ-ਬਾਤ) 10:27, 18 ਅਕਤੂਬਰ 2015 (UTC)
- --Baljeet Bilaspur (ਗੱਲ-ਬਾਤ) 16:10, 18 ਅਕਤੂਬਰ 2015 (UTC)
- Parveer Grewal (ਗੱਲ-ਬਾਤ) 12:57, 18 ਅਕਤੂਬਰ 2015 (UTC)
- --Dr. Manavpreet Kaur (ਗੱਲ-ਬਾਤ) 13:17, 18 ਅਕਤੂਬਰ 2015 (UTC)
- Nachhattardhammu (ਗੱਲ-ਬਾਤ) 14:27, 19 ਅਕਤੂਬਰ 2015 (UTC)
- --ਮਸੁਬਾ'ਹੇ ਹਰੀਕ਼ (ਗੱਲ-ਬਾਤ) 17:09, 19 ਅਕਤੂਬਰ 2015 (UTC)
- --Param munde (ਗੱਲ-ਬਾਤ) 16:42, 22 ਨਵੰਬਰ 2015 (UTC)
- Bhvintri (ਗੱਲ-ਬਾਤ) 01:43, 4 ਦਸੰਬਰ 2015 (UTC)
- --Wikilover90 (ਗੱਲ-ਬਾਤ) 08:11, 4 ਦਸੰਬਰ 2015 (UTC)
ਵਿਰੋਧ
ਸੋਧੋਟਿੱਪਣੀਆਂ
ਸੋਧੋUPDATE: 2015 Global Congress on Intellectual Property and the Public Interest
ਸੋਧੋHello,
Apologies for writing in English, please feel free to translate this message to your language.
Earlier, we announced in the mailing lists informing you all about the 2015 Global Congress on Intellectual Property and the Public Interest that is going to be held between 15 and 17 December at National Law University, Delhi. 10 Wikimedians from various Indian language Wikimedia communities and Indian English Wikipedia/Wikimedia community will be selected to attend this event where the event is aimed at helping them to work on various policy level works for their respective communities.
So far, from your community we have got one nomination. We would like more applications from your community from which you would be selecting only one participant by endorsing. Please edit the subsections below and endorse the applicant you think should be representing your community in the event. We also encourage more applicants, especially more female applicants, to apply and share their application with other fellow Wikimedians in your language community for endorsements. Though we understand it is quite difficult to assess one’s contribution on the basis of endorsements
Last date of nomination/endorsement is: 15 November 2015, 23:59 (IST) --Titodutta (ਗੱਲ-ਬਾਤ) 12:47, 9 ਨਵੰਬਰ 2015 (UTC)
Endorsements
ਸੋਧੋ- She is a prolific Wikimedian who has reduced the gap on Punjabi Wikipedia by creating articles related to Forensic Science.--Satdeep Gill (ਗੱਲ-ਬਾਤ) 16:06, 9 ਨਵੰਬਰ 2015 (UTC)
- She deserves this Dr.klara (ਗੱਲ-ਬਾਤ) 18:18, 9 ਨਵੰਬਰ 2015 (UTC)
- --Charan Gill (ਗੱਲ-ਬਾਤ) 03:54, 11 ਨਵੰਬਰ 2015 (UTC)
- --Baljeet Bilaspur (ਗੱਲ-ਬਾਤ) 09:28, 11 ਨਵੰਬਰ 2015 (UTC)
- Parveer Grewal (ਗੱਲ-ਬਾਤ) 17:06, 13 ਨਵੰਬਰ 2015 (UTC)
- --Jaswant.Jass904 (ਗੱਲ-ਬਾਤ) 17:03, 14 ਨਵੰਬਰ 2015 (UTC)
- she is one of those wikipedians who changed the flavour of pa wiki by creating articles on a new type. she has completed 100wikidays challange also. so she deserve this chance. --Gaurav Jhammat (ਗੱਲ-ਬਾਤ) 20:27, 14 ਨਵੰਬਰ 2015 (UTC)
- --Gurbakhshish chand (ਗੱਲ-ਬਾਤ) 05:34, 15 ਨਵੰਬਰ 2015 (UTC)
Update
ਸੋਧੋThanks for getting involved.. Based on your discussion and endorsements the following user has been selected: User:Dr. Manavpreet Kaur . --Titodutta (ਗੱਲ-ਬਾਤ) 05:23, 28 ਨਵੰਬਰ 2015 (UTC)
Community Wishlist Survey
ਸੋਧੋHi everyone! Apologies for posting in English. Translations are very welcome.
The Community Tech team at the Wikimedia Foundation is focused on building improved curation and moderation tools for experienced Wikimedia contributors. We're now starting a Community Wishlist Survey to find the most useful projects that we can work on.
For phase 1 of the survey, we're inviting all active contributors to submit brief proposals, explaining the project that you'd like us to work on, and why it's important. Phase 1 will last for 2 weeks. In phase 2, we'll ask you to vote on the proposals. Afterwards, we'll analyze the top 10 proposals and create a prioritized wishlist.
While most of this process will be conducted in English, we're inviting people from any Wikimedia wiki to submit proposals. We'll also invite volunteer translators to help translate proposals into English.
Your proposal should include: the problem that you want to solve, who would benefit, and a proposed solution, if you have one. You can submit your proposal on the Community Wishlist Survey page, using the entry field and the big blue button. We will be accepting proposals for 2 weeks, ending on November 23.
We're looking forward to hearing your ideas!
Wikimania 2016 scholarships ambassadors needed
ਸੋਧੋHello! Wikimania 2016 scholarships will soon be open; by the end of the week we'll form the committee and we need your help, see Scholarship committee for details.
If you want to carefully review nearly a thousand applications in January, you might be a perfect committee member. Otherwise, you can volunteer as "ambassador": you will observe all the committee activities, ensure that people from your language or project manage to apply for a scholarship, translate scholarship applications written in your language to English and so on. Ambassadors are allowed to ask for a scholarship, unlike committee members.
Wikimania 2016 scholarships subteam 10:48, 10 ਨਵੰਬਰ 2015 (UTC)
ਮਦਦ: ਉਪ ਸਿਰਲੇਖ ਢਾਂਚੇ
ਸੋਧੋਪਿਆਰੇ ਵਿਕੀ ਸਾਥੀਓ, ਵਿਕੀ ਦੇ ਵਿਕਾਸ ਹਿੱਤ ਇੱਕ ਨਵੀਂ ਯੋਜਨਾ ਉਪ-ਸਿਰਲੇਖ਼ ਢਾਂਚੇ ਦਾ ਵਿੱਚਾਰ ਮੇਰੇ ਮਨ ਵਿੱਚ ਆਇਆ ਹੈ ਜੋ ਕਿ ਇਸ ਪ੍ਰਕਾਰ ਹੈ:
- ਹਰੇਕ ਸ਼੍ਰੇਣੀ ਦੇ ਲੇਖ਼ ਲਈ ਇੱਕ ਉਪ-ਸਿਰਲੇਖਾਂ ਵਾਲਾ ਪੰਨਾ ਜਾਂ ਢਾਂਚਾ ਤਿਆਰ ਕਰਨਾ ਤਾਂ ਜੋ ਉਸੇ ਸ਼੍ਰੇਣੀ ਦੇ ਹਰੇਕ ਲੇਖ਼ ਵਿੱਚ ਇੱਕੋ ਜਿਹੇ ਉਪ-ਸਿਰਲੇਖ ਹੋਣ।
- ਇਸ ਪੰਨੇ ਨੂੰ ਨਵੇਂ ਵਰਤੋਂਕਾਰਾ ਨੂੰ ਭੇਜੇ ਜਾਣ ਵਾਲੇ ਸਵਾਗਤ ਸੰਦੇਸ਼ ਪੰਨੇ ਵਿੱਚ ਜੋੜਿਆ ਜਾਵੇ ਤਾਂ ਜੋ ਉਹਨਾਂ ਨੂੰ ਪਹਿਲਾਂ ਹੀ ਇਹ ਪਤਾ ਲੱਗ ਸਕੇ ਕਿ ਲੇਖ਼ ਲਈ ਕਿਹੜੀ-ਕਿਹਭੀ ਸਾਮੱਗਰੀ ਜ਼ਰੂਰੀ ਹੈ।
- ਅਜਿਹਾ ਕਰਨ ਨਾਲ ਇੱਕ ਤਾਂ ਪੰਜਾਬੀ ਵਿਕੀ ਦੀ Branding ਹੋ ਸਕੇਗੀ ਦੂਜਾ ਸੰਪਾਦਕਾਂ ਲਈ ਸੰਪਾਦਨ ਹੋਰ ਸੁਖਾਲਾ ਹੋ ਜਾਵੇਗਾ।
ਸਮਰਥਨ ਕਰਨ ਲਈ (ਠੀਕ) ਜਾਂ ਵਿਰੋਧ ਲਈ (ਗਲਤ) ਲਗਾਓ ਜਾਂ ਟਿੱਪਣੀਆਂ ਕਰੋ ਅਤੇ ਆਖ਼ੀਰ ਵਿੱਚ ਆਪਣੇ ਦਸਤਖ਼ਤ ਜ਼ਰੂਰ ਕਰੋ।
ਸਮਰਥਨ
ਸੋਧੋਵਿਰੋਧ
ਸੋਧੋਟਿੱਪਣੀਆਂ
ਸੋਧੋ- ਇਸ ਬਾਰੇ ਮੈਂ ਵੀ ਸੋਚ ਰਿਹਾ ਹਾਂ ਬਹੁਤ ਸਮੇਂ ਤੋਂ ਪਰ ਦਰਅਸਲ ਗੱਲ ਇਹ ਹੈ ਕਿ ਵਿਕੀਪੀਡੀਆ ਉੱਤੇ ਲੇਖ ਲਿਖਣ ਦਾ ਕੋਈ ਪਹਿਲਾਂ ਤੋਂ ਹੀ ਸੋਚਿਆ ਸਮਝਿਆ ਤਰੀਕਾ ਨਹੀਂ ਹੈ। ਇਹ ਤਾਂ ਮੌਜਦਾ ਖੋਜ ਸਮੱਗਰੀ ਦੇ ਮੁਤਾਬਕ ਬਣਦਾ ਜਾਂਦਾ ਹੈ। ਮਿਸਾਲ ਵਜੋਂ ਲੇਖਕਾਂ ਦੀ ਸ਼੍ਰੇਣੀ ਲੈ ਲਵੋ। ਕਿਸੇ ਲੇਖਕ ਬਾਰੇ ਤਾਂ ਬਹੁਤ ਹਵਾਲਾ ਪੁਸਤਕਾਂ ਅਤੇ ਹੋਰ ਸਰੋਤ ਮੌਜੂਦ ਹੋ ਸਕਦੇ ਹਨ ਪਰ ਅਜਿਹੇ ਵੀ ਬਹੁਤ ਲੇਖਕ ਹਨ ਜਿਹਨਾਂ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਅਜਿਹੀ ਸਥਿਤੀ ਵੀ ਇਕਸਾਰਤਾ ਲਿਆਉਣਾ ਔਖਾ ਕੰਮ ਹੈ। ਪਰ ਹਾਂ ਇਸ ਬਾਰੇ ਵਿੱਚਾਰ ਚਰਚਾ ਕਰਨ ਦੀ ਜ਼ਰੂਰਤ ਹੈ ਅਤੇ ਇੱਕ ਦਮ ਹੀ ਪਾਲਿਸੀ ਲਾਗੂ ਕਰਨ ਬਾਰੇ ਸੋਚਣ ਦੀ ਜ਼ਰੂਰਤ ਨਹੀਂ ਹੈ। --Satdeep Gill (ਗੱਲ-ਬਾਤ) 14:28, 12 ਨਵੰਬਰ 2015 (UTC)
Highlight or Discuss your community issues in CIS-A2K's policy handbook
ਸੋਧੋHello,
Currently at CIS-A2K, we are working on a handbook called "Indic Wikipedia Policies and Guidelines Handbook" where we are discussing a number of things such as: Creating new policies, Modifying existing ones; and to explain these we had to discuss Village Pump, Consensus etc. The book is in English, but we hope to translate and print the book in a few Indian languages.
Now,
a) We are eager to add your frequently asked questions on policies and guidelines, and discuss the difficulties you are facing to manage, enforce or deal with any policy on your Wikipedia.
For this reason, we are inviting you to ask questions or discuss things related to your Wikipedia's policies and guidelines.
Selected questions or discussions will be published in our handbook and askers/participants will be given credits in the book.
and/or
b) We are also inviting you to preview the handbook and give your feedback to improve it.
Please fill this form and let us know if you want to join this survey
Regards. --Titodutta (ਗੱਲ-ਬਾਤ) 09:34, 17 ਨਵੰਬਰ 2015 (UTC)
Harassment consultation
ਸੋਧੋਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਤਰਜਮਾ ਕਰਨ ਵਿੱਚ ਮਦਦ ਕਰੋ
The Community Advocacy team the Wikimedia Foundation has opened a consultation on the topic of harassment on Meta. The consultation period is intended to run for one month from today, November 16, and end on December 17. Please share your thoughts there on harassment-related issues facing our communities and potential solutions. (Note: this consultation is not intended to evaluate specific cases of harassment, but rather to discuss the problem of harassment itself.)
This is a message regarding the proposed 2015 Free Bassel banner. Translations are available.
Hi everyone,
This is to inform all Wikimedia contributors that a straw poll seeking your involvement has just been started on Meta-Wiki.
As some of your might be aware, a small group of Wikimedia volunteers have proposed a banner campaign informing Wikipedia readers about the urgent situation of our fellow Wikipedian, open source software developer and Creative Commons activist, Bassel Khartabil. An exemplary banner and an explanatory page have now been prepared, and translated into about half a dozen languages by volunteer translators.
We are seeking your involvement to decide if the global Wikimedia community approves starting a banner campaign asking Wikipedia readers to call on the Syrian government to release Bassel from prison. We understand that a campaign like this would be unprecedented in Wikipedia's history, which is why we're seeking the widest possible consensus among the community.
Given Bassel's urgent situation and the resulting tight schedule, we ask everyone to get involved with the poll and the discussion to the widest possible extent, and to promote it among your communities as soon as possible.
(Apologies for writing in English; please kindly translate this message into your own language.)
Thank you for your participation!
Posted by the MediaWiki message delivery 21:47, 25 November 2015 (UTC) • Translate • Get help
User Groups (Autopatroller, Patrollers, Importers etc.)
ਸੋਧੋPunjabi Wikimedia projects does not have Autopatrollers, Patrollers, Importers etc.We would like to request Wikimedia Community to make these changes.
ਪੰਜਾਬੀ ਵਿਕੀਪੀਡੀਆ ਵਿੱਚ ਪੈਟਰੋਲਰ, ਇੰਪੋਰਟਰ ਆਦਿ ਵਰਤੋਂਕਾਰ ਸਮੂਹ ਮੌਜੂਦ ਨਹੀਂ ਹਨ। ਇਹਨਾਂ ਸਮੂਹਾਂ ਨੂੰ ਚਾਲੂ ਕਰਨ ਲਈ ਆਪਣਾ ਸਮਰਥਨ ਦੇਵੋ ਅਤੇ ਤੁਸੀਂ ਵਿਰੋਧ ਕਰ ਸਕਦੇ ਹੋ।
Support (ਸਮਰਥਨ)
ਸੋਧੋ- Baljeet Bilaspur (ਗੱਲ-ਬਾਤ) 01:38, 30 ਨਵੰਬਰ 2015 (UTC)
- Satdeep Gill (ਗੱਲ-ਬਾਤ) 15:45, 3 ਦਸੰਬਰ 2015 (UTC)
- Charan Gill (ਗੱਲ-ਬਾਤ) 03:21, 4 ਦਸੰਬਰ 2015 (UTC)
- Dr. Manavpreet Kaur (ਗੱਲ-ਬਾਤ) 04:32, 4 ਦਸੰਬਰ 2015 (UTC)
- --Wikilover90 (ਗੱਲ-ਬਾਤ) 08:10, 4 ਦਸੰਬਰ 2015 (UTC)
- ਪ੍ਰਚਾਰਕ (ਗੱਲ-ਬਾਤ) 09:56, 4 ਦਸੰਬਰ 2015 (UTC)
- Gaurav Jhammat (ਗੱਲ-ਬਾਤ) 13:54, 4 ਦਸੰਬਰ 2015 (UTC)
- --Param munde (ਗੱਲ-ਬਾਤ) 03:19, 11 ਦਸੰਬਰ 2015 (UTC)
Oppose (ਵਿਰੋਧ)
ਸੋਧੋComments (*ਟਿੱਪਣੀਆਂ)
ਸੋਧੋਇੰਪੋਰਟਰ, ਆਟੋਪੈਟ੍ਰੋਲਰ ਤੇ ਪੈਟੋਰੌਲਰ ਵਗੈਰਾਹ ਹੁੰਦਾ ਹੈ ਕੀ ਏ, ਕੁੱਝ ਇਸਤੇ ਵੀ ਚਾਨਣਾ ਪਾ ਦਿਓ!--Param munde (ਗੱਲ-ਬਾਤ) 03:21, 11 ਦਸੰਬਰ 2015 (UTC)
Community Wishlist Survey
ਸੋਧੋHi everyone! Apologies for posting this in English. Translations are very welcome.
We're beginning the second part of the Community Tech team's Community Wishlist Survey, and we're inviting all active contributors to vote on the proposals that have been submitted.
Thanks to you and other Wikimedia contributors, 111 proposals were submitted to the team. We've split the proposals into categories, and now it's time to vote! You can vote for any proposal listed on the pages, using the {{Support}} tag. Feel free to add comments pro or con, but only support votes will be counted. The voting period will be 2 weeks, ending on December 14.
The proposals with the most support votes will be the team's top priority backlog to investigate and address. Thank you for participating, and we're looking forward to hearing what you think!
Community Tech via
MediaWiki message delivery (ਗੱਲ-ਬਾਤ) 14:38, 1 ਦਸੰਬਰ 2015 (UTC)
20,000 ਲੇਖਾਂ ਲਈ ਲੋਗੋ
ਸੋਧੋਪੰਜਾਬੀ ਵਿਕੀਪੀਡੀਆ ਉੱਤੇ ਜਲਦੀ ਹੀ 20,000 ਲੇਖ ਪੂਰੇ ਹੋਣ ਵਾਲੇ ਹਨ। ਇਸ ਮੌਕੇ ਲਈ ਮੈਂ ਇੱਕ ਖ਼ਾਸ ਲੋਗੋ ਤਿਆਰ ਕੀਤਾ ਹੈ। ਜੇ ਤੁਸੀਂ ਇਸ ਲੋਗੋ ਨਾਲ ਸਹਿਮਤ ਹੋ ਤਾਂ ਸਮਰਥਨ ਦੇਣ ਲਈ {{tick}} ਅਤੇ ਦਸਤਖ਼ਤ ~~~~ ਕਰੋ।
ਸਮਰਥਨ
ਸੋਧੋ- Satdeep Gill (ਗੱਲ-ਬਾਤ) 03:16, 4 ਦਸੰਬਰ 2015 (UTC)
- Charan Gill (ਗੱਲ-ਬਾਤ) 03:22, 4 ਦਸੰਬਰ 2015 (UTC)
- Dr. Manavpreet Kaur (ਗੱਲ-ਬਾਤ) 04:31, 4 ਦਸੰਬਰ 2015 (UTC)
- Parveer Grewal (ਗੱਲ-ਬਾਤ) 05:11, 4 ਦਸੰਬਰ 2015 (UTC)
- Harvinder Chandigarh (ਗੱਲ-ਬਾਤ) 05:16, 4 ਦਸੰਬਰ 2015 (UTC)
- Wikilover90 (ਗੱਲ-ਬਾਤ) 08:09, 4 ਦਸੰਬਰ 2015 (UTC)
- ਪ੍ਰਚਾਰਕ (ਗੱਲ-ਬਾਤ) 09:54, 4 ਦਸੰਬਰ 2015 (UTC)
- Gurbakhshish chand (ਗੱਲ-ਬਾਤ) 12:05, 4 ਦਸੰਬਰ 2015 (UTC)
- Gaurav Jhammat (ਗੱਲ-ਬਾਤ) 13:40, 4 ਦਸੰਬਰ 2015 (UTC)
- Zarienah (ਗੱਲ-ਬਾਤ) 18:23, 4 ਦਸੰਬਰ 2015 (UTC)
- --Param munde (ਗੱਲ-ਬਾਤ) 16:16, 5 ਦਸੰਬਰ 2015 (UTC)
- Baljeet Bilaspur (ਗੱਲ-ਬਾਤ) 08:14, 6 ਦਸੰਬਰ 2015 (UTC)
ਵਿਰੋਧ
ਸੋਧੋਲੋਗੋ ਤਾਂ ਵਧੀਆ ਖਿਆਲ ਹੈ, ਪਰ ਇੱਕ ਛੋਟੇ ਸੁਧਾਰ, ਸ਼ਬਦ ਆਜ਼ਾਦ ਨਹੀਂ, ਪੰਜਾਬੀ ਵਿੱਚ ਅਜ਼ਾਦ ਹੋਣਾ ਚਾਹੀਦਾ ਹੈ। ਕਿਰਪਾ ਪੂਰਬਕ ਅ ਨਾਲ ਵਾਧੂ ਕੰਨਾ ਲਗਾ ਹੈ।ਹਟਾ ਦਿਓ।ਸੁਧਾਰ ਕਰੋ ਤਾਂ ਲੋਗੋ ਲਈ ਪ੍ਰੋੜ੍ਹਤਾ ਹੀ ਹੈ ਤੇ ਟੀਚੇ ਦੀ ਪ੍ਰਾਪਤੀ ਲਈ ਸ਼ਾਬਾਸ਼ੀ ਵੀ।--Guglani (ਗੱਲ-ਬਾਤ) 11:38, 5 ਦਸੰਬਰ 2015 (UTC)
ਟਿੱਪਣੀਆਂ
ਸੋਧੋਮੁਆਫ਼ ਕਰਨਾ ਸਤਦੀਪ ਵੀਰ ਕਿਉਂਕਿ ਮੇਰੀ ਸਲਾਹ ਹੈ ਕਿ ਤੁਹਾਨੂੰ ਫੌਂਟ ਬਦਲਣੇ ਚਾਹੀਦੇ ਹਨ। ਇਸਦਾ ਮੁੱਖ ਕਾਰਨ ਸ਼ਾਇਦ ਤੁਹਾਨੂੰ ਨਾ ਮਾਲੂਮ ਹੋਵੇ ਪਰ ਜਦੋਂ ਤੁਸੀਂ ਨਿਸ਼ਾਨ(ਲੋਗੋ) ਨੂੰ ਧਿਆਨ ਨਾਲ ਵੇਖੋਗੇ ਤਾਂ ਤੁਹਾਨੂੰ ਇਸ ਵਿੱਚ ਲਿਖੇ ਸ਼ਬਦ ਆਜ਼ਾਦ ਵਿੱਚ ਜ਼ਾ ਅਤੇ ਦ ਵਿੱਚ ਥੋੜ੍ਹਾ ਜਿਹਾ ਵਿਹਲ ਨਜ਼ਰ ਆਵੇਗਾ ਇਸੇ ਤਰ੍ਹਾਂ ਹੀ ਵਿਸ਼ਵਕੋਸ਼ ਸ਼ਬਦ ਵਿੱਚ ਸਿਹਾਰੀ ਅਤੇ ਕੋ ਅਤੇ ਸ਼ ਵਿਚਕਾਰ ਵਿਹਲ ਨਜ਼ਰ ਆਵੇਗਾ। ਵੇਸੇ ਤਾਂ ਇਹ ਸਿਰਫ਼ ਅਣਗੌਲੀ ਹੀ ਸਮੱਸਿਆ ਹੈ ਪਰ ਮੈਂ ਫਿਰ ਵੀ ਆਪ ਨੂੰ ਇਸ ਬਾਰੇ ਸੂਚਿਤ ਕਰਨਾ ਆਪਣਾ ਫਰਜ਼ ਸਮਝਦਾ ਹਾਂ। ਮੇਰੀ ਸਲਾਹ ਹੈ ਕਿ ਤੁਸੀਂ ਕੋਈ ਹੋਰ ਪੰਜਾਬੀ ਯੁਨੀਕੋਡ ਫੌਂਟ ਜਿਵੇਂ ਕਿ ਨੋਟੋ ਸੈਨਜ਼ ਗੁਰਮੁਖੀ ਵਰਤ ਕੇ ਦੇਖੋ ਇਸ ਨਾਲ ਨਿਸ਼ਾਨ 'ਚ ਬਦਲਾਵ ਵੀ ਸਾਫ਼ ਹੀ ਝਲਕੇਗਾ ਅਤੇ ਸੋਹਣੀ ਦਿੱਖ ਵੀ ਪ੍ਰਾਪਤ ਹੋਵੇਗੀ ਨਾਲੇ ਵਿਕੀਪੀਡੀਆ ਲਿਖਤ ਨੂੰ ੧੦ px ਹੇਠਾਂ ਵੀ ਕਰ ਦਿਓ ਕਿਉਂਕਿ ਵਿਕੀ-ਗੋਲਾ ਅਤੇ ਲਿਖਤ ਆਪਸ 'ਚ ਥੋੜ੍ਹੇ ਜਿਹੇ ਟਕਰਾਉਂਦੇ ਹਨ। ਧੰਨਵਾਦ। ਪ੍ਰਚਾਰਕ (ਗੱਲ-ਬਾਤ) 15:10, 4 ਦਸੰਬਰ 2015 (UTC)
- ਪ੍ਰਚਾਰਕ ਜੀ, ਤੁਸੀਂ ਤਾਂ ਇਸ ਵਿੱਚ ਮਾਹਰ ਲਗਦੇ ਹੋ। ਮੈਂ ਤਾਂ ਇਹ ਕੰਮ ਅਣਸਰਦੇ ਹੀ ਕੀਤਾ ਸੀ। ਮੈਨੂੰ ਚੰਗੀ ਤਰ੍ਹਾਂ ਆਉਂਦਾ ਨਹੀਂ ਅਤੇ ਮੈਂ ਇਹ ਸਭ ਕੱਲ੍ਹ ਹੀ ਸਿੱਖਿਆ ਹੈ। ਜੇਕਰ ਤੁਸੀਂ ਇਸਦੇ ਫ਼ੌਂਟ ਵਿੱਚ ਤਬਦੀਲੀ ਕਰਕੇ ਨਵਾਂ ਵਰਜ਼ਨ ਅਪਲੋਡ ਕਰ ਦੇਵੋ ਤਾਂ ਬਹੁਤ ਹੀ ਵਧੀਆ ਹੋਵੇਗਾ। ਇਹ ਫ਼ਾਈਲ .svg ਦੇ ਤੌਰ ਉੱਤੇ ਮੌਜੂਦ ਹੈ ਅਤੇ ਤੁਹਾਨੂੰ ਐਡਿਟ ਕਰਨ ਵਿੱਚ ਕੋਈ ਮੁਸ਼ਕਿਲ ਨਹੀਂ ਆਵੇਗੀ।--Satdeep Gill (ਗੱਲ-ਬਾਤ) 15:42, 4 ਦਸੰਬਰ 2015 (UTC)
- ਹੁਣ ਵੇਖਿਓ ਜ਼ਰਾ। --Satdeep Gill (ਗੱਲ-ਬਾਤ) 15:50, 4 ਦਸੰਬਰ 2015 (UTC)
- ਬਹੁਤ ਵਧੀਆ ਸਤਦੀਪ ਜੀ। ਹੁਣ ਇਹ ਨਿਸ਼ਾਨ(ਲੋਗੋ) ਅੱਗੇ ਨਾਲੋਂ ਬਿਹਤਰ ਲੱਗ ਰਿਹਾ ਹੈ। ਗੌਰ ਫਰਮਾੳਉਣ ਲਈ ਧੰਨਵਾਦ। ਪ੍ਰਚਾਰਕ (ਗੱਲ-ਬਾਤ) 08:26, 5 ਦਸੰਬਰ 2015 (UTC)
- ਹੁਣ ਵੇਖਿਓ ਜ਼ਰਾ। --Satdeep Gill (ਗੱਲ-ਬਾਤ) 15:50, 4 ਦਸੰਬਰ 2015 (UTC)
ਬਹੁਤ ਵਧੀਆ ਗੱਲ ਜੀ, ਪੰਜਾਬੀ ਵਿਕੀ ਕੰਮਿਊਨਿਟੀ ਨੂੰ ਢੇਰ ਸਾਰੀਆਂ ਵਧਾਈਆਂ! --Zarienah (ਗੱਲ-ਬਾਤ) 18:23, 4 ਦਸੰਬਰ 2015 (UTC)
- ਬਹੁਤ ਸੁੰਦਰ! "ਆਜ਼ਾਦ" ਸ਼ਾਇਦ ਹਿੰਦੀ ਦਾ ਸ਼ਬਦ ਹੈ, ਪਰ ਪੰਜਾਬੀ ਵਿੱਚ ਜਿਆਦਾਤਰ "ਅਜ਼ਾਦ" ਲਿਖਿਆ ਜਾਂਦਾ ਹੈ, ਵੈਸੇ "ਆਜ਼ਾਦ" ਵੀ ਲਿਖਿਆ ਜਾ ਸਕਦਾ ਹੈ|--Param munde (ਗੱਲ-ਬਾਤ) 16:19, 5 ਦਸੰਬਰ 2015 (UTC)
ਗੁਰਮੁਖੀ ਅੰਕ ਡਿਫਲਟ ਕਰੋ
ਸੋਧੋ- ਹੇਠ ਦਿੱਤੀ ਚਰਚਾ ਬੰਦ ਕਰ ਦਿੱਤੀ ਗਈ ਹੈ। ਕਿਰਪਾ ਕਰਕੇ ਇਸ ਨੂੰ ਨਾ ਬਦਲੋ। ਕੋਈ ਨਵੀਂ ਟਿੱਪਣੀ ਕਰਨ ਨਵਾਂ ਭਾਗ ਸ਼ੁਰੂ ਕਰੋ। ਇਸ ਚਰਚਾ ਦਾ ਸੰਪਾਦਨ ਨਾ ਕਰੋ।
"ਕਾਫ਼ੀ ਸਮਾਂ ਦੇਣ ਤੋਂ ਬਾਦ ਕੋਈ ਉਲਟ ਸੁਝਾਅ ਨਾ ਆਉਣ ਤੇ ਇਸ ਚਰਚਾ ਦੇ ਸਿੱਟੇ ਵਜੋਂ ਆਮ ਰਾਏ ਜਾਂ ਕਨਸੈਂਸਸ ਹੈ • With no opposite opinion being expressed after giving long time it can be concluded as consensus that • "Consensus on issue of 'Make Gurmukhi digits default' is that Change digits gadget 'be made default , restricting bot or any other user, from making changes from Gurmukhi digits to Arabic digits, in texts on Punjabi wiki, from Sri Guru Granth Sahib or other heritage texts or texts of astrology(ਜੋਤਸ਼ ਗਿਆਨ).
"ਮੁੱਦਾ ਗੁਰਮੁਖੀ ਅੰਕ ਡਿਫਾਲਟ ਤੇ ਆਮ ਰਾਏ ਹੈ ਕਿ ਅੰਕ ਬਦਲੋ ਗੈਜਟ ਡਿਫਾਲਟ ਬਣਾ ਦਿੱਤਾ ਜਾਵੇ, ਨਾਲ ਹੀ ਪੰਜਾਬੀ ਵਿਕੀ ਸਮੱਗਰੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਹੋਰ ਵਿਰਾਸਤੀ ਲਿਖਤਾਂ ਤੋਂ ਲੀਤੀ ਸਮੱਗਰੀ ਵਿੱਚ ਜਾਂ ਜੋਤਸ਼ ਗਿਆਨ ਬਾਰੇ ਸਮੱਗਰੀ ਵਿੱਚ ਬੋਟ ਜਾਂ ਕਿਸੇ ਹੋਰ ਵਰਤੋਂਕਾਰ ਨੂੰ ਗੁਰਮੁਖੀ ਅੰਕਾਂ ਤੋਂ ਅਰਬੀ ਅੰਕ ਬਦਲਣ ਦੀ ਮਨਾਹੀ ਹੈ। "--Guglani (ਗੱਲ-ਬਾਤ) 10:12, 2 ਫ਼ਰਵਰੀ 2016 (UTC)
ਵਿਕੀ 'ਚ ਗੁਰਮੁਖੀ ਅੰਕਾਂ ਦੀ ਜਗ੍ਹਾ ਅਰਬੀ ਅੰਕਾਂ ਨੂੰ ਡਿਫਾਲਟ ਕਰਕੇ ਪੰਜਾਬੀ ਬੋਲੀ ਦਾ ਘਾਣ ਕੀਤਾ ਗਿਆ ਹੈ। ਸਭ ਪੰਜਾਬੀ ਵਰਤੋਂਕਾਰਾਂ ਨੂੰ ਅਪੀਲ ਹੈ ਕਿ ਗੁਰਮੁਖੀ ਅੰਕ ਡਿਫਾਲਟ ਕਰਨ ਲਈ ਸਮਰਥਨ ਕੀਤਾ ਜਾਵੇ ਅਤੇ ਜੇਕਰ ਕਿਸੇ ਨੂੰ ਗੁਰਮੁਖੀ ਅੰਕ ਨਹੀਂ ਪੜ੍ਹਨੇ ਆਉਂਦੇ ਤਾਂ ਉਸਦੇ ਲਈ ਬਦਲਾਵ ਦੇ ਰੂਪ 'ਚ ਵਿਕਲਪ ਰੱਖਿਆ ਜਾਵੇ। ਸਮਰਥਨ ਲੀ (ਠੀਕ) ਅਤੇ ਵਿਰੋਧ ਲਈ (ਗਲਤ) ਸਮੇਤ ਆਪਣੇ ਦਸਤਖ਼ਤ ਕਰੋ। ਧੰਨਵਾਦ।
ਸਮਰਥਨ
ਸੋਧੋ- ਪ੍ਰਚਾਰਕ (ਗੱਲ-ਬਾਤ) 10:36, 6 ਦਸੰਬਰ 2015 (UTC)
Zarienah (ਗੱਲ-ਬਾਤ) 11:48, 6 ਦਸੰਬਰ 2015 (UTC)- --Babanwalia (ਗੱਲ-ਬਾਤ) 03:09, 15 ਦਸੰਬਰ 2015 (UTC)
- --radiomiles talk 11:55, 16 ਦਸੰਬਰ 2015 (UTC)
- --Guglani (ਗੱਲ-ਬਾਤ) 09:13, 22 ਦਸੰਬਰ 2015 (UTC)
ਵਿਰੋਧ
ਸੋਧੋਗੁਰਮੁਖੀ ਅੱਖਰ ਬਹੁਗਿਣਤੀ ਲਈ ਸਮਝਣ ਦੇ ਲੈਵਲ ਤੇ ਮੁਸ਼ਕਿਲ ਹਨ, ਇੱਥੋਂ ਤੱਕ ਕਿ ਜਿਹਨਾਂ ਨੂੰ ਭਲਾ ਚੰਗਾ ਇਹਨਾਂ ਬਾਰੇ ਪਤਾ ਵੀ ਹੈ ਉਹ ਵੀ ਇਹਨਾਂ ਨੂੰ ਪੜਨ ਸਮਝਣ ਵਿੱਚ ਕੁੱਝ ਵਕਤ ਲਗਾਉਂਦੇ ਹਨ ਕਿਉਂਕਿ ਇਹਨਾਂ ਦੀ ਆਦਤ ਘੱਟ ਪਾਈ ਗਈ ਹੈ| ਮੇਰੇ ਖਿਆਲ ਨਾਲ ਪਾਠਕਾਂ ਦੀ ਸੌਖ ਜਿਆਦਾ ਮਹੱਤਵਪੂਰਨ ਹੋਣੀ ਚਾਹੀਦੀ ਹੈ ਨਾ ਕਿ ਭਾਸ਼ਾ ਸਬੰਧੀ ਪ੍ਰੇਮ ਭਾਵਨਾ ਕਾਰਨ ਪਾਠਕਾਂ ਨੂੰ ਕਠਿਨਾਈ ਦੇਣੀ ਚਾਹੀਦੀ ਹੈ|— Preceding unsigned comment added by Param munde (talk • contribs) 13:34, 6 December 2015 (UTC)
- ਪਰਮ ਵੀਰ ਜੇਕਰ ਕਿਸੇ ਨੂੰ ਗੁਰਮੁਖੀ ਅੰਕ ਪੜ੍ਹਨ ਵਿੱਚ ਔਖ ਹੁੰਦੀ ਹੈ ਤਾਂ ਉਸਦੀ ਸਹੂਲਤ ਲਈ ਪੰਨੇ ਦੇ ਸਭ ਤੋਂ ਉੱਪਰ ਆਰਜ਼ੀ ਤੌਰ 'ਤੇ ਅਰਬੀ ਅੰਕ ਬਦਲਣ ਦਾ ਵਿਕਲਪ ਵੀ ਰੱਖਿਆ ਜਾਵੇਗਾ। ਧੰਨਵਾਦ। -- ਪ੍ਰਚਾਰਕ (ਗੱਲ-ਬਾਤ) 14:14, 6 ਦਸੰਬਰ 2015 (UTC)
- ਪਹਿਲਾਂ ਵਾਲੀ ਚਰਚਾ ਦੇ ਅਨੁਸਾਰ ਹੀ ਅਰਬੀ ਅੰਕ ਲਾਗੂ ਕੀਤੇ ਗਏ ਸਨ। ਬਹੁਤੀ ਗਿਣਤੀ ਲੋਕ ਅਰਬੀ ਅੰਕਾਂ ਦੇ ਹੱਕ ਵਿੱਚ ਹਨ ਜੇਕਰ ਕਈ ਵਿਅਕਤੀ ਗੁਰਮੁਖੀ ਅੰਜ ਵੇਖਣਾ ਚਾਹੁੰਦਾ ਹੈ ਤਾਂ ਅੰਕ ਬਦਲੋ ਦੀ ਵਰਤੋਂ ਕਰ ਸਕਦਾ ਹੈ।--Satdeep Gill (ਗੱਲ-ਬਾਤ) 14:48, 6 ਦਸੰਬਰ 2015 (UTC)
- --Charan Gill (ਗੱਲ-ਬਾਤ) 16:06, 6 ਦਸੰਬਰ 2015 (UTC)
- --Wikilover90 (ਗੱਲ-ਬਾਤ) 04:44, 7 ਦਸੰਬਰ 2015 (UTC)
- --Bhvintri (ਗੱਲ-ਬਾਤ) 09:56, 12 ਦਸੰਬਰ 2015 (UTC)
- --Gaurav Jhammat (ਗੱਲ-ਬਾਤ) 07:34, 15 ਦਸੰਬਰ 2015 (UTC)
- --Jaswant.Jass904 (ਗੱਲ-ਬਾਤ) 15:54, 21 ਦਸੰਬਰ 2015 (UTC)
ਟਿੱਪਣੀਆਂ
ਸੋਧੋਮੈਨੂੰ ਪ੍ਰਚਾਰਕ ਸ਼੍ਰੀਮਾਨ ਦਾ ਮੱਤ ਨਾਲ ਸਹਿਮਤ ਹੈ, ਕਿੰਤੂ ਦੂਜੇ ਵਿਕਲਪ ਦੀ ਕੀ ਲੋੜ ਹੈ ਜੀ? ਸਾਦਰ, --Zarienah (ਗੱਲ-ਬਾਤ) 11:48, 6 ਦਸੰਬਰ 2015 (UTC)
- ਇਹ ਮਸਲੇ ਪੰਜਾਬੀ ਵਿਕੀ ਭਾਈਚਾਰੇ ਦੀ ਮੀਟਿੰਗ ਵਿੱਚ ਵੀ ਉਠਾਏ ਗਏ ਸਨ ਅਤੇ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਅਰਬੀ ਅੰਕ ਡਿਫ਼ਾਲਟ ਕੀਤੇ ਜਾਣ। ਵੱਡੇ ਪੱਧਰ ਉੱਤੇ ਵੀ, ਜ਼ਿਆਦਾਤਰ ਪੰਜਾਬੀ ਕਿਤਾਬਾਂ ਵਿੱਚ ਵੀ ਪੰਜਾਬੀ ਭਾਈਚਾਰੇ ਦੁਆਰਾ ਅਰਬੀ ਅੰਕਾਂ ਦੀ ਵਰਤੋਂ ਹੀ ਕੀਤੀ ਜਾ ਰਹੀ ਹੈ।--Satdeep Gill (ਗੱਲ-ਬਾਤ) 14:57, 6 ਦਸੰਬਰ 2015 (UTC)
- ਤੁਹਾਨੂੰ ਨਵਾਂ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਪੁਰਾਣੀ ਚਰਚਾ ਦੇਖ ਲੈਣੀ ਚਾਹੀਦੀ ਸੀ।--Satdeep Gill (ਗੱਲ-ਬਾਤ) 15:02, 6 ਦਸੰਬਰ 2015 (UTC)
- ਉਚਿਤ ਕਿਹਾ ਸੱਤਦੀਪ ਜੀ। ਖਿਮਾ ਕਰੋ ਵੀਰਜੀ ਪ੍ਰਚਾਰਕ ਕਿੰਤੂ ਮੈਨੂੰ ਹਸਤਖੇਪ ਨਹੀਂ ਕਰਣੀ ਚਹੁੰਦੀ। ਸਾਦਰ, --Zarienah (ਗੱਲ-ਬਾਤ) 16:59, 6 ਦਸੰਬਰ 2015 (UTC)
- ਸਤਦੀਪ ਜੀ ਅਰਬੀ ਅੰਕ ਨੂੰ ਡਿਫਾਲਟ ਕਰਨ ਦੇ ਨਾਲ ਨਾਲ ਜੇ ਤੁਸੀਂ ਅੰਕ ਬਦਲੋ ਗੈਜਟ ਨੂੰ ਜੋ ਹੁਣ ਤਰਜੀਹਾਂ ਵਿੱਚ ਜਾ ਕੇ ਸਰਗਰਮ ਕਰਨਾ ਪੈਂਦਾ ਹੈ ਤਰਜੀਹਾਂ ਵਾਚ ਇਸ ਗੈਜਟ ਲਈ ਟਿਕ ਡਿਫਾਲਟ ਡਿਫਾਲਟ ਕਰ ਦੇਂਦੇ ਤਾਂ ਵਧੀਆ ਰਹਿੰਦਾ। ਵਰਤੋਂਕਾਰ ਕੋਲ ਦੋਨੋਂ ਅੰਕਾਂ ਦੀ ਚੋਣ ਡਿਫਾਲਟ ਮੁੱਖ ਸਫ਼ੇ ਤੇ ਮੌਜੂਦ ਰਹਿੰਦੀ। ਹੁਣ ਵੀ ਤੁਸੀਂ ਅੰਕ ਬਦਲੋ ਗੈਜਟ ਨੂੰ ਡਿਫਾਲਟ ਚੋਣ ਕਰ ਸਕਦੇ ਹੋ, ਜਿਸ ਕਿਸੇ ਨੇ ਗੈਜਟ ਹਟਾਉਣਾ ਹੋਵੇ ਆਪਣੀਆਂ ਤਰਜੀਹਾਂ ਵਿੱਚ ਟਿਕ ਹਟਾ ਕੇ ਹਟਾ ਸਕੇ।--Guglani (ਗੱਲ-ਬਾਤ) 06:29, 7 ਦਸੰਬਰ 2015 (UTC)--Guglani (ਗੱਲ-ਬਾਤ) 06:29, 7 ਦਸੰਬਰ 2015 (UTC)
- ਉਚਿਤ ਕਿਹਾ ਸੱਤਦੀਪ ਜੀ। ਖਿਮਾ ਕਰੋ ਵੀਰਜੀ ਪ੍ਰਚਾਰਕ ਕਿੰਤੂ ਮੈਨੂੰ ਹਸਤਖੇਪ ਨਹੀਂ ਕਰਣੀ ਚਹੁੰਦੀ। ਸਾਦਰ, --Zarienah (ਗੱਲ-ਬਾਤ) 16:59, 6 ਦਸੰਬਰ 2015 (UTC)
- ਤੁਹਾਨੂੰ ਨਵਾਂ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਪੁਰਾਣੀ ਚਰਚਾ ਦੇਖ ਲੈਣੀ ਚਾਹੀਦੀ ਸੀ।--Satdeep Gill (ਗੱਲ-ਬਾਤ) 15:02, 6 ਦਸੰਬਰ 2015 (UTC)
ਮੇਰੇ ਪਿਆਰੇ ਵਿਕੀ ਸਾਥੀਓ ਮੈਂ ਇਹ ਮੁੱਦਾ ਇੱਥੇ ਹੀ ਖ਼ਤਮ ਕਰਦਾ ਹਾਂ। ਬੋਲੀ ਦੇ ਘਾਣ ਲਈ ਸਾਰਿਆਂ ਦਾ ਧੰਨਵਾਦ। ਆਸ ਹੈ ਕਿ ਜਿਸ ਤਰ੍ਹਾਂ ਪੰਜਾਬੀ ਵਿੱਚ ਅਰਬੀ ਅੰਕ ਵਰਤ ਕੇ ਜਿਸ ਤਰ੍ਹਾਂ ਇਸਦੇ ਅੰਕਾਂ ਦਾ ਖਾਤਮਾ ਕੀਤਾ ਗਿਆ ਹੈ ਉਸੇ ਤਰ੍ਹਾਂ ਹੀ ਹੌਲੀ-ਹੌਲੀ ਪੰਜਾਬੀ ਵਿੱਚ ਅੰਗਰੇਜ਼ੀ ਜਾਂ ਕਿਸੇ ਹੋਰ ਭਾਸ਼ਾ ਦੀਆਂ ਲਿਪੀਆਂ ਜਾਂ ਅੱਖਰ ਵਰਤ ਕੇ ਇਸਦਾ ਵਜੂਦ ਹੀ ਮਿਟਾ ਦਿੱਤਾ ਜਾਵੇਗਾ। ਧੰਨਵਾਦ।
ਮੇਰੀ ਯਾਨੀ ਕਿ ਪ੍ਰਚਾਰਕ ਦਾ ਮਨੋਰਥ ਕਿਸੇ ਨੂੰ ਗੁੱਸਾ ਪਹੁੰਚਾਉਣ ਦਾ ਨਹੀਂ ਮੈਂ ਇਹ ਜੋ ਕੁਝ ਵੀ ਲਿਖਿਆ ਹੈ ਸਭ ਆਪਣੀ ਮਾਂ-ਬੋਲੀ ਦੇ ਭਲੇ ਲਈ ਹੀ ਲਿਖਿਆ ਹੈ। .................... ਬਾਕੀ, ਖ਼ੈਰ ਛੱਡੋ ਕੀ ਫਾਇਦਾ। --ਪ੍ਰਚਾਰਕ (ਗੱਲ-ਬਾਤ) 10:48, 7 ਦਸੰਬਰ 2015 (UTC)
- @ਪ੍ਰਚਾਰਕ: ਜੀ, ਅਰਬੀ ਅੰਕਾਂ ਨੂੰ ਵਰਤ ਕੇ ਪੰਜਾਬੀ ਦਾ ਘਾਣ ਵਿਕੀ ਤੋਂ ਬਾਹਰ ਬਹੁਤ ਵੱਡੇ ਪੱਧਰ ਉੱਤੇ ਹੋ ਰਿਹਾ ਹੈ। @Guglani: ਜੀ ਮੇਰਾ ਇਹ ਵਿਚਾਰ ਹੈ ਕਿ ਹਾਲੇ ਅਜਿਹੀ ਬਹੁਤ ਘੱਟ ਲੋਕ ਹਨ ਜੋ ਗੁਰਮੁਖੀ ਅੰਕ ਵੇਖਣਾ ਚਾਹੁੰਦੇ ਹਨ। ਸਾਰਿਆਂ ਦੇ ਲਈ ਇਸਨੂੰ ਡਿਫਾਲਟ ਕਰਨ ਨਾਲ ਕੋਈ ਦਿੱਕਤ ਵੀ ਆ ਸਕਦੀ ਹੈ। ਕਦੇ ਕਦੇ ਉਹ ਟੂਲ ਆਮ ਸਥਿਤੀ ਵਿੱਚ ਵੀ ਆਪਣੀ ਮਰਜ਼ੀ ਨਾਲ ਗੁਰਮੁਖੀ ਜਾਂ ਅਰਬੀ ਅੰਕ ਦਿਖਾਉਂਦਾ ਹੈ।--Satdeep Gill (ਗੱਲ-ਬਾਤ) 11:30, 7 ਦਸੰਬਰ 2015 (UTC)
- ਸਤਦੀਪ ਜੀ!ਤੁਸੀਂ ਕਿਸੇ ਸੰਭਾਵਨਾ ਦੇ ਅਸਰ ਹੇਠ ਵਿਚਾਰ ਬਣਾਂਉਦੇ ਹੋ, ਹਕੀਕਤ ਇਹ ਹੈ ਕਿ ਹਿੰਦੀ ਵਿੱਚ ਇਹ ਡਿਫਾਲਟ ਬਣਿਆ ਹੋਇਆ ਹੈ। ਜਿਸ ਨੂੰ ਮੁਸ਼ਕਲ ਆਵੇ ਉਹ ਗੈਜਟ ਵਿੱਚ ਤਰਜੀਹਾਂ ਵਿੱਚ ਜਾ ਕੇ ਹਟਾ ਸਕਦਾ ਹੈ ਕੀ ਮੁਸ਼ਕਲ ਹੈ?ਤੁਸਾਂ ਵਿਕੀਪੀਡੀਆ ਦੀ ਛਾਪ ਵਿੱਚ ਅਜ਼ਾਦ ਸ਼ਬਦ ਠੀਕ ਕਰਨ ਦਾ ਵੀ ਕੋਈ ਭਰੋਸਾ ਨਹੀਂ ਦਿਵਾਇਆ।ਪ੍ਰਚਾਰਕ ਜੀ! ਤੁਸੀਂ ਹੀ ਕੁਝ ਇਸ ਸੰਬੰਧ ਵਿੱਚ ਯੋਗਦਾਨ ਪਾਵੋ।@Satdeep Gill and ਪ੍ਰਚਾਰਕ:--Guglani (ਗੱਲ-ਬਾਤ) 01:08, 8 ਦਸੰਬਰ 2015 (UTC)
- @Guglani: ਜੀ ਆਜ਼ਾਦ ਸ਼ਬਦ ਦੇ ਹਿੱਜੇ ਤਾਂ ਕਿੰਨੀ ਦੇਰ ਤੋਂ ਇਹੀ ਚੱਲ ਰਹੇ ਹਨ। ਇਸ ਬਾਰੇ ਮੈਂ ਸੋਚ ਵਿਚਾਰ ਕਰ ਰਿਹਾ ਹਾਂ ਪਰ ਹਾਲੇ ਕਿੱਸੇ ਸਿੱਟੇ ਉੱਤੇ ਨਹੀਂ ਪਹੁੰਚਿਆ।Satdeep Gill (ਗੱਲ-ਬਾਤ) 01:34, 8 ਦਸੰਬਰ 2015 (UTC)
- @Radiomiles, Satdeep Gill, and ਪ੍ਰਚਾਰਕ:ਅੰਕ ਬਦਲੋ ਗੈਜਟ ਡਿਫਾਲਟ ਲਈ:੯੮ % ਅਰਬੀ ਅੰਕਾਂ ਦੀ ਵਰਤੋਂ ਬਾਰੇ ਕਹਿਣਾ ਚਾਹਾਂਗਾ ਕਿ ਗੁਰਮੁਖੀ ਸਕਰਿਪਟ ਦੇ ਯੂਨੀਕੋਡ ਮਿਆਰ[1] ਵਿੱਚ ਗੁਰਮੁਖੀ ਅੰਕ ਹੀ ਹਨ ਅਰਬੀ ਨਹੀਂ। ਬਹੁਤੇ ਯੂਨੀਕੋਡ ਪੰਜਾਬੀ ਕੀਬੋਰਡਾਂ (ਜੋ ਵਿਕੀ ਤੇ ਵਰਤੀ ਜਾਂਦੀ ਹੈ) ਚਾਹੇ ਡੈਸਕਟਾਪ ਹੋਣ ਜਾਂ ਮੋਬਾਈਲ ਹਾਲੇ ਗੁਰਮੁਖੀ ਅੰਕ ਹੀ ਦਿੱਤੇ ਹਨ ਜੋ ਯੂਨੀਕੋਡ ਸਟੈਂਡਰਡ ਮੁਤਾਬਕ ਹੈ, ਇਸ ਲਈ ਅਰਬੀ ਅੰਕਾਂ ਸਲਦੀ ਲੇਖ ਕੀ ਇਨ ਕਰਨ ਲਈ ਬਾਰ ਬਾਰ ਕੀਬੋਰਡ ਬਦਲਣਾ ਪੈਂਦਾ ਹੈ ਜੋ ਪਰੈਕਟੀਕਲ ਸਮੱਸਿਆ ਹੈ,ਇਸ ਲਈ ਗੁਰਮੁਖੀ ਅੰਕ ਡਿਫਾਲਟ ਕਰਨ ਲਈ ਪੁਨਰ ਵਿਚਾਰ ਕਰੋ। ਵਿਕੀ ਆਪਣਾ ਸਟੈਂਡਰਡ ਨਹੀਂ ਘੜਦਾ ਇਹ ਤਾਂ ਮੂਲ ਖੋਜ ਹੋਵੇਗੀ ਜੋ ਵਿਕੀ ਦੀ ਨੀਤੀ ਨਹੀਂ, ਘੱਟੋ ਘੱਟ ਗੈਜਟ ਤਾਂ ਡਿਫਾਲਟ ਕਰ ਦੇਵੋ ਤਾਂ ਜੋ ਟੈਕਸਾਟ ਟਾਈਪ ਕਰਦਿਆਂ ਗੁਰਮੁਖੀ ਅੰਕ ਕੀ ਇਨ ਹੋ ਜਾਣ ਤਾਂ ਇਸ ਨੂੰ ਗਲਤੀ ਨਾਂ ਮੰਨਿਆ ਜਾਵੇ।--Guglani (ਗੱਲ-ਬਾਤ) 01:13, 9 ਦਸੰਬਰ 2015 (UTC)
- @Guglani: ਜੀ ਆਜ਼ਾਦ ਸ਼ਬਦ ਦੇ ਹਿੱਜੇ ਤਾਂ ਕਿੰਨੀ ਦੇਰ ਤੋਂ ਇਹੀ ਚੱਲ ਰਹੇ ਹਨ। ਇਸ ਬਾਰੇ ਮੈਂ ਸੋਚ ਵਿਚਾਰ ਕਰ ਰਿਹਾ ਹਾਂ ਪਰ ਹਾਲੇ ਕਿੱਸੇ ਸਿੱਟੇ ਉੱਤੇ ਨਹੀਂ ਪਹੁੰਚਿਆ।Satdeep Gill (ਗੱਲ-ਬਾਤ) 01:34, 8 ਦਸੰਬਰ 2015 (UTC)
- ਸਤਦੀਪ ਜੀ!ਤੁਸੀਂ ਕਿਸੇ ਸੰਭਾਵਨਾ ਦੇ ਅਸਰ ਹੇਠ ਵਿਚਾਰ ਬਣਾਂਉਦੇ ਹੋ, ਹਕੀਕਤ ਇਹ ਹੈ ਕਿ ਹਿੰਦੀ ਵਿੱਚ ਇਹ ਡਿਫਾਲਟ ਬਣਿਆ ਹੋਇਆ ਹੈ। ਜਿਸ ਨੂੰ ਮੁਸ਼ਕਲ ਆਵੇ ਉਹ ਗੈਜਟ ਵਿੱਚ ਤਰਜੀਹਾਂ ਵਿੱਚ ਜਾ ਕੇ ਹਟਾ ਸਕਦਾ ਹੈ ਕੀ ਮੁਸ਼ਕਲ ਹੈ?ਤੁਸਾਂ ਵਿਕੀਪੀਡੀਆ ਦੀ ਛਾਪ ਵਿੱਚ ਅਜ਼ਾਦ ਸ਼ਬਦ ਠੀਕ ਕਰਨ ਦਾ ਵੀ ਕੋਈ ਭਰੋਸਾ ਨਹੀਂ ਦਿਵਾਇਆ।ਪ੍ਰਚਾਰਕ ਜੀ! ਤੁਸੀਂ ਹੀ ਕੁਝ ਇਸ ਸੰਬੰਧ ਵਿੱਚ ਯੋਗਦਾਨ ਪਾਵੋ।@Satdeep Gill and ਪ੍ਰਚਾਰਕ:--Guglani (ਗੱਲ-ਬਾਤ) 01:08, 8 ਦਸੰਬਰ 2015 (UTC)
ਨਹੀਂ, ਨਹੀਂ @@Guglani: ਜੀ, 98% ਕਹਿਣ ਤੋਂ ਮੇਰਾ ਮਤਲਬ "ਪੰਜਾਬੀ ਦਾ ਘਾਣ" ਵਾਲੀ ਗੱਲ ਨਾਲ਼ ਸਬੰਧਤ ਸੀ ਪਰ ਸ਼ਾਇਦ ਮੈਂ ਸਮਝਾ ਨਹੀਂ ਸਕਿਆ। ਖ਼ੈਰ, ਮੇਰਾ ਮਤਲਬ ਸੀ ਕਿ ਮੈਨੂੰ ਦੋਵੇਂ ਅੰਕ ਆਉਂਦੇ ਹਨ। ਜਿਵੇਂ ਮੈਂ ਪਹਿਲਾਂ ਵੀ ਕਿਹੈ ਕਿ ਮੈਨੂੰ ਕਿਸੇ ਵੀ ਅੰਕ ਨਾਲ ਕੋਈ ਮਸਲਾ ਨਹੀਂ। ਜੋ ਵੀ ਭਾਈਚਾਰਾ ਚੁਣੇ, ਮਨਜ਼ੂਰ। ਮੈਂ ਸਹਿਮਤ ਹਾਂ ਜੀ ਕਿ ਕਿਸੇ ਨੂੰ ਮੁਸ਼ਕਿਲ ਹੈ ਤਾਂ ਅੰਕਾਂ ਨੂੰ ਅਰਬੀ ਕਰ ਲੈਣ ਦੀ ਸਹੂਲਤ ਹਾਜ਼ਰ ਹੈ। ਪਰ ਜਿੱਥੋਂ ਤੱਕ ਵਿਕੀ ਦੇ ਮਿਆਰੀਕਰਨ ਦਾ ਸਵਾਲ ਹੈ, ਜਾਂ ਜੋ ਵੀ ਤੁਸੀਂ ਇਸਨੂੰ ਸੱਦਣਾ ਚਾਹੋ, ਤਾਂ ਗੁਰਮੁਖੀ ਦੇ ਆਪਣੇ ਅੰਕ ਹੀ ਡਿਫਾਲਟ ਕਰਨੇ ਬਣਦੇ ਹਨ। ਚੋਣ ਓਹ ਕਰਨ ਜੋ ਪੰਜਾਬੀ ਤੋਂ ਗ਼ੈਰ-ਪੰਜਾਬੀ (ਅਰਬੀ ਅੰਕਾਂ) ਵੱਲ ਜਾਣ, ਪੰਜਾਬੀ ਵਿਕੀ ਤੇ ਪੰਜਾਬੀ ਨੂੰ ਹੀ ਤਰਜੀਹ ਦੇਣ ਵਾਲ਼ੇ ਕਿਉਂ ਚੋਣ ਕਰਨ? ਸੋ ਮੇਰੇ ਖ਼ਿਆਲ ਵਿੱਚ ਵੀ ਇਹ ਮੂਲੋਂ (ਡਿਫਾਲਟ) ਪੰਜਾਬੀ ਹੀ ਹੋਣੇ ਚਾਹੀਦੇ ਹਨ ਅਤੇ ਗੈਜਟ ਵੀ। --radiomiles talk 16:25, 14 ਦਸੰਬਰ 2015 (UTC)
@Radiomiles, Satdeep Gill, ਪ੍ਰਚਾਰਕ, and Guglani: ਵਾਕਈ ਏਸ ਮੰਚ ਉੱਤੇ ਹੁਣ ਭਾਸ਼ਾਈ ਸਿਆਸਤ ਦਾ ਬੋਲਬਾਲਾ ਹੋਣ ਲੱਗ ਪਿਆ ਹੈ। ਸਿਰਫ਼ ੧-੨ ਮਹੀਨੇ ਦੀ ਛੁੱਟੀ ਅਤੇ ਏਨਾ ਕੁਝ ਬਦਲ ਦਿੱਤਾ ਗਿਆ?! ਸਤਦੀਪ ਜੀ, ਇਹ ਆਸ ਨਹੀਂ ਸੀ ਤੁਹਾਡੇ ਤੋਂ (ਜਾਂ ਸ਼ਾਇਦ ਕਿਤੇ ਨਾ ਕਿਤੇ ਸੀ?)! ਤੁਸੀਂ ਕਿਹੜੀ ਭਾਈਚਾਰਕ ਮੀਟਿੰਗ ਦੀ ਗੱਲ ਪਏ ਕਰਦੇ ਓ? ਜਿਹੜੀ ਚੰਡੀਗੜ੍ਹ ਵਿੱਚ ਪੰਜਾਬ ਭਰ ਤੋਂ ਆਏ ਸੋਧਕਾਰਾਂ ਨਾਲ਼ ਹੋਈ ਸੀ? ਉੱਥੇ ਤਾਂ ਕੋਈ ਅਜਿਹਾ ਫ਼ੈਸਲਾ ਨਹੀਂ ਲਿਆ ਗਿਆ...ਕਿ ਪੰਜਾਬੀ ਯੂਨੀ ਦੀ ਚਾਰ-ਦੀਵਾਰੀ ਅੰਦਰ ਹੁੰਦੀਆਂ "ਮੀਟਿੰਗਾਂ" ਦੀ ਜਿਹਨਾਂ ਦਾ ਫ਼ੈਸਲਾ ਪੂਰੇ ਭਾਈਚਾਰੇ ਦਾ ਫ਼ੈਸਲਾ ਗਿਣਿਆ ਹੀ ਨਹੀਂ ਜਾ ਸਕਦਾ। ਏਥੇ ਹੁਣ ਸਿਰਫ਼ ਪ੍ਰਾਪੇਗੰਡਾ ਫੈਲਾਇਆ ਜਾਣ ਲੱਗ ਪਿਆ ਹੈ। ਪੰਜਾਬੀ ਯੂਨੀ ਦੇ "ਵਿਦਿਆਰਥੀਆਂ/ਅਧਿਆਪਕਾਂ/" ਅਤੇ so-called "ਮਾਹਰਾਂ" ਦੇ ਵਿਚਾਰਾਂ ਨੂੰ ਸਮੁੱਚੇ ਪੰਜਾਬੀ ਭਾਈਚਾਰੇ ਦੇ ਵਿਚਾਰਾਂ ਦਾ ਨਾਂ ਦੇਣ ਦੀ ਕੋਸ਼ਿਸ ਨਾ ਕਰੋ। ਸਭ ਤੋਂ ਪਹਿਲਾਂ ਤੁਸੀਂ ਸਿਰਫ਼ ਅਰਬੀ ਅੰਕ ਸ਼ਾਮਲ ਕੀਤੇ...ਮਨਜ਼ੂਰ! ਫੇਰ ਇਹਨਾਂ ਨੂੰ ਚੁਣਨ ਵਾਸਤੇ ਇੱਕ ਸੰਦ ਲੈ ਕੇ ਆਏ...ਮਨਜ਼ੂਰ! ਅਤੇ ਹੁਣ ਗੁਰਮੁਖੀ ਵਾਲ਼ਿਆਂ ਨੂੰ ਪਾਸੇ ਕਰ ਕੇ ਇਹਨਾਂ ਨੂੰ ਪਟਰਾਣੀ ਵਜੋਂ ਥਾਪ/ਥੋਪ ਰਹੇ ਓਂ?! ਨਾ-ਮਨਜ਼ੂਰ! ਇਹ ਗੁਰਮੁਖੀ ਪੰਜਾਬੀ ਵਿਕੀਪੀਡੀਆ ਐ, ਸੋ ਗੁਰਮੁਖੀ ਅੰਕ ਵਰਤਣੇ ਹੀ ਸੋਭਦੇ ਹਨ। ਜੇਕਰ ਕਿਸੇ ਦੀ ਤਰਜੀਹ ਜਾਂ ਸੌਖ ਅਰਬੀ ਵੱਲ ਹੈ ਤਾਂ ਉਹ ਅੰਕ-ਬਦਲ ਸੰਦ ਵਰਤ ਸਕਦਾ ਹੈ। ਪਰ ਜੋ ਇਹ ਫ਼ੈਸਲੇ ਬਿਨਾਂ ਵਿਚਾਰੇ ਲਏ ਜਾ ਰਹੇ ਨੇ ਉਹ ਵਿਕੀ ਅਸੂਲਾਂ ਅਤੇ ਲੋਕਰਾਜੀ ਅਸੂਲਾਂ ਦੇ ਉਲਟ ਹੋ ਰਿਹਾ ਹੈ ਜਿਸਦਾ ਨਤੀਜਾ ਏਸ ਉਪਰਾਲੇ ਵਾਸਤੇ ਸਹੀ ਨਹੀਂ ਹੋਵੇਗਾ। ਏਸ ਵਿੱਚ ਤੁਹਾਡੇ ਬੌਟ ਵੱਲੋਂ ਕੀਤੀਆਂ ਗਈਆਂ "ਸ਼ਰਾਰਤੀ" ਸੋਧਾਂ ('ਤੇ ਨੂੰ ਉੱਤੇ ਅਤੇ ਗੁਰਮੁਖੀ ਅੰਕਾਂ ਨੂੰ ਅਰਬੀ ਕਰਨਾ ਵਗੈਰਾ) ਵੀ ਸ਼ਾਮਲ ਹਨ ਜੋ ਬਿਨਾਂ ਕਿਸੇ ਗੱਲਬਾਤ ਦੇ ਕੀਤੀਆਂ ਗਈਆਂ ਹਨ ਅਤੇ ਅਗਲੇ ਕੁਝ ਦਿਨਾਂ ਤੱਕ (ਮੇਰੇ ਇਮਤਿਹਾਨ ਅਗਲੇ ਹਫ਼ਤੇ ਮੁੱਕ ਰਹੇ ਨੇ:P) ਵਾਪਸ ਮੋੜ ਦਿੱਤੀਆਂ ਜਾਣਗੀਆਂ। ਬਿਹਤਰ ਹੋਵੇਗਾ ਜੇਕਰ ਤੁਸੀਂ ਆਪ ਹੀ ਮੋੜ ਦਿਉਂ!!! ਏਸ ਨੂੰ ਨਿੱਜੀ ਹਮਲੇ ਦੀ ਬਜਾਏ ਤੁਹਾਡੇ ਅਤੇ ਕੁਝ ਹੋਰ ਮੈਂਬਰਾਂ ਦੇ ਯੋਗਦਾਨ ਪਾਉਣ ਦੇ ਨਿੱਜੀ ਤਰੀਕੇ ਉੱਤੇ ਇੱਕ ਟਿੱਪਣੀ ਸਮਝਿਓ ਅਤੇ ਏਸ ਨੂੰ ਹੋ ਸਕੇ ਤਾਂ ਜ਼ਰੂਰ ਵਿਚਾਰਨਾ! ਹੋ ਸਕੇ ਤਾਂ ਪਟਿਆਲਵੀ ਕੰਧਾਂ ਤੋਂ ਬਾਹਰ ਵਸਦੇ ਪੰਜਾਬੀਆਂ ਦੇ ਨਜ਼ਰੀਏ ਤੋਂ ਵੀ! ਮਿਹਰਬਾਨੀ! --Babanwalia (ਗੱਲ-ਬਾਤ) 03:09, 15 ਦਸੰਬਰ 2015 (UTC)
ਹੈਰਾਨੀ ਅਤੇ ਫ਼ਿਕਰ ਏਸ ਗੱਲ ਦੀ ਵੀ ਐ ਕਿ Wikilover90 ਅਤੇ Bhvintri ਜਿਹੇ ਵਰਤੋਂਕਾਰ ਜੋ ਹੁਣ ਤੱਕ ਕਦੇ ਵਿਖਾਈ ਵੀ ਨਹੀਂ ਸਨ ਦਿੱਤੇ, ਉਹ ਏਸ ਮੁੱਦੇ 'ਤੇ ਬੜਾ ਵਧ-ਚੜ੍ਹ ਕੇ "ਯੋਗਦਾਨ" ਪਾ ਰਹੇ ਨੇਂ! ਦਾਲ ਵਿੱਚ ਕੁਝ ਕਾਲ਼ਾ ਜਾਂ ਸਿਰਫ਼ ਮੇਰੇ ਮਨ ਦਾ ਵਹਿਮ?! ;) --Babanwalia (ਗੱਲ-ਬਾਤ) 03:12, 15 ਦਸੰਬਰ 2015 (UTC)
@@Babanwalia: I just found out that you accused me of being someone else. Let me clear up this misunderstanding. I am certainly not SatdeepGill. And i supported the Arabic numerals to be choosen as default because i do not understand Gurmukhi numbers and it was excessively inconvenient to read the numbers (as there was no option to change the numerals without logging in). And as for me being new here, i didnt know that was unacceptable? Isnt our Punjabi community welcoming of new members? Of their contributions, whether its article making or their inputs in the ongoing discussions.And as it happens, i am not a new member but an old one using a new username due to my own person reasons for privacy. And i will declare sometime in the future. And sorry for the late reply. I too like you have busy schedule. I cannot come here often as i Dont have time or the resources. But i come as often as i can. That aside, i hope misconception about the mixed identity is resolved.--Wikilover90 (ਗੱਲ-ਬਾਤ) 09:02, 17 ਦਸੰਬਰ 2015 (UTC)
- @Wikilover90: ਸਤਿ ਸ੍ਰੀ ਅਕਾਲ, Wikilover90 ਜੀ! ਮੈਂ ਕਿਤੇ ਵੀ ਇਹ ਨਹੀਂ ਕਿਹਾ ਕਿ ਤੁਸੀਂ ਸਤਦੀਪ ਗਿੱਲ ਹੋ। ਰਹੀ ਗੱਲ ਨਵੇਂ ਵਰਤੋਂਕਾਰਾਂ ਦੇ ਆਉ-ਭਗਤ ਦੀ, ਤਾਂ ਮਸਲਾ ਇੱਥੇ ਯੋਗਦਾਨ ਦਾ ਨਹੀਂ, ਸਗੋਂ ਕੁਝ ਅਹਿਮ ਮੁੱਦਿਆਂ 'ਤੇ ਵੋਟ ਪਾਉਣ ਦਾ ਹੈ। ਕੱਲ੍ਹ ਨੂੰ ਕੋਈ ਨਵਾਂ ਖਾਤਾ ਬਣਾ ਕੇ ਮਲਿਆਲਮ ਜਾਂ ਹਿੰਦੀ ਵਿਕੀ ਤੋਂ ਆ ਕੇ ਵੀ ਵੋਟ ਪਾ ਸਕਦਾ ਹੈ।ਜੇਕਰ ਤੁਸੀਂ ਆਪਣੀ ਪਛਾਣ 'ਤੇ ਇਸ ਤਰ੍ਹਾਂ ਦਾ ਲੁਕੋਅ ਰੱਖੋਗੇ ਤਾਂ ਅਜਿਹੀ ਪੁੱਛ-ਪੜਤਾਲ ਦਾ ਨਿਸ਼ਾਨਾ ਬਣਨ 'ਤੇ ਵੀ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਉਣੀ ਚਾਹੀਦੀ। ਵੈਸੇ ਮੈਨੂੰ ਕਾਫ਼ੀ ਹੱਦ ਤੱਕ ਤੁਹਾਡੀ ਪਛਾਣ ਆ ਗਈ ਹੈ:P --Babanwalia (ਗੱਲ-ਬਾਤ) 05:02, 24 ਦਸੰਬਰ 2015 (UTC)
- ਬਬਨ ਜੀ ਇਸ ਤਰ੍ਹਾਂ ਇਲਜ਼ਾਮ ਨਾ ਲਗਾਏ ਜਾਣ। ਇਸ ਬਾਰੇ ਪਹਿਲਾਂ ਵੋਟਿੰਗ ਹੋਈ ਸੀ। ਮੈਨੂੰ ਤਾਂ ਯਾਦ ਹੈ ਮੇਰੀ ਤੁਹਾਡੇ ਨਾਲ ਵੀ ਗੱਲ ਹੋਈ ਸੀ ਇਸ ਬਾਰੇ। ਦੇਖੋ ਬਹੁਗਿਣਤੀ ਅਰਬੀ ਅੰਕ ਹੀ ਵਰਤਦੀ ਹੈ। ਪੰਜਾਬੀ ਵਿੱਚ ਛਪਦੀਆਂ ਪੁਸਤਕਾਂ ਦੇਖ ਲਵੋ। ਜੇ ਇਸ ਅੰਕ ਬਦਲੋ ਨੂੰ ਲਾਜ਼ਮੀ ਟੂਲ ਬਣਾਉਣਾ ਹੈ ਤਾਂ ਤੁਸੀਂ ਉਸ ਲਈ ਅਲਗ ਵੋਟਿੰਗ ਕਰਵਾ ਸਕਦੇ ਹੋ ਅਤੇ ਫਿਰ Phabricator ਉੱਤੇ ਮੰਗ ਕੀਤੀ ਜਾ ਸਕਦੀ ਹੈ। ਸਮੂਚੇ ਭਾਈਚਾਰੇ ਦੇ ਅਨੁਸਾਰ ਹੀ ਅਰਬੀ ਅੰਕ ਵਰਤਣੇ ਚਾਹੀਦੇ ਹਨ। ਸਿਰਫ਼ ਮੇਰਾ ਨਿੱਜੀ ਫ਼ੈਸਲਾ ਨਹੀਂ ਹੈ।--Satdeep Gill (ਗੱਲ-ਬਾਤ) 03:35, 15 ਦਸੰਬਰ 2015 (UTC)
- ਬਹੁਗਿਣਤੀ ਆਪਣੇ ਮਾਪਿਆਂ ਨੂੰ ਅੱਜਕੱਲ੍ਹ "ਮੰਮੀ/ਡੈਡੀ/ਪਾਪਾ", ਸਿਉ/ਸੇਬ ਨੂੰ "ਐਪਲ" ਅਤੇ ਅਧਿਆਪਕ ਨੂੰ "ਟੀਚਰ" ਕਹਿਣਾ ਪਸੰਦ ਕਰਦੀ ਹੈ। ਇਹ ਮਤਲਬ ਨਹੀਂ ਕਿ ਹੁਣ ਆਪਾਂ ਇਹਨਾਂ ਦੇ ਸਿਰਲੇਖ ਵੀ ਬਦਲ ਦੇਈਏ? ਅਗਲੇ ਹਫ਼ਤੇ ਤੋਂ ਸਰਗਰਮ ਹੋ ਕੇ ਕੁਝ ਨਵੇਂ ਫ਼ੈਸਲੇ ਲੈਣੇ ਪੈਣਗੇ। ਅਤੇ ਫੇਰ ਦੁਹਰਾ ਰਿਹਾ ਹਾਂ, ਕਿ ਤੁਹਾਡੇ ਜਾਂ ਤੁਹਾਡੇ ਅਦਾਰੇ ਨਾਲ ਜੁੜੇ ਸੋਧਕਾਰ ਸਮੁੱਚਾ ਭਾਈਚਾਰਾ ਨਹੀਂ ਅਖਵਾ ਸਕਦੇ!! ਇਹਨਾਂ ਸਮੁੱਚਿਆਂ ਤੋਂ ਬਾਹਰ ਦੇ ਲੋਕ ਵਿਰੋਧ ਕਰ ਰਹੇ ਹਨ ਪਰ ਪੰਜਾਬੀ ਯੂਨੀ ਦੇ ਵਿਦਿਆਰਥੀਆਂ ਜਾਂ ਉਹਨਾਂ ਦੇ ਦੋਸਤਾਂ ਦੀਆਂ ਵੋਟਾਂ ਦੀ ਕਤਾਰ ਬਣਵਾ ਕੇ ਇੱਥੇ ਫ਼ੈਸਲੇ ਲਏ ਜਾ ਰਹੇ ਨੇ ਜੋ ਹਰ ਪੱਖੋਂ ਗਲਤ ਹੈ। ਖ਼ੈਰ, ਮੇਰੇ ਇਮਤਿਹਾਨ ਕੱਲ ਰਹੇ ਹਨ। ਸੋ ਫ਼ਿਲਹਾਲ ਏਸ ਤੋਂ ਵੱਧ ਬਹਿਸ ਨਹੀਂ ਕਰਾਂਗਾ। --Babanwalia (ਗੱਲ-ਬਾਤ) 04:07, 15 ਦਸੰਬਰ 2015 (UTC)
- ਅੰਕਾਂ ਦਾ ਮਾਮਲਾ ਇਹਨ ਨੂੰ ਵੱਖ ਹੈ। ਕਿਤਾਬਾਂ, ਅਖ਼ਬਾਰਾਂ ਵਾਲੇ "ਐਪਲ" ਜਾਂ "ਮੰਮੀ" - "ਡੈਡੀ" ਨਹੀਂ ਵਰਤਦੇ। ਤੁਸੀਂ ਦੱਸ ਸਕਦੇ ਹੋ ਕਿ ਕਿਹੜੇ ਲੋਕ ਅਰਬੀ ਅੰਕ ਡਿਫਾਲਟ ਕਰਨ ਦਾ ਵਿਰੋਧ ਕਰ ਰਹੇ ਹਨ ? ਬਾਕੀ ਮੈਂ ਦੱਸ ਚੁੱਕਿਆ ਹਾਂ ਅੰਕ ਬਦਲੋ ਨੂੰ ਲਾਜ਼ਮੀ ਟੂਲ ਬਣਾਉਣਾ ਹੈ ਤਾਂ ਤੁਸੀਂ ਉਸ ਲਈ ਅਲਗ ਵੋਟਿੰਗ ਕਰਵਾ ਸਕਦੇ ਹੋ। ਬੇਬੁਨਿਆਦ ਇਲਜ਼ਾਮ ਲਗਾਉਣਾ ਠੀਕ ਨਹੀਂ। ਬਾਕੀ ਤੁਹਾਡੀ ਮਰਜ਼ੀ ਹੈ। --Satdeep Gill (ਗੱਲ-ਬਾਤ) 04:16, 15 ਦਸੰਬਰ 2015 (UTC)
- ਬਹੁਗਿਣਤੀ ਆਪਣੇ ਮਾਪਿਆਂ ਨੂੰ ਅੱਜਕੱਲ੍ਹ "ਮੰਮੀ/ਡੈਡੀ/ਪਾਪਾ", ਸਿਉ/ਸੇਬ ਨੂੰ "ਐਪਲ" ਅਤੇ ਅਧਿਆਪਕ ਨੂੰ "ਟੀਚਰ" ਕਹਿਣਾ ਪਸੰਦ ਕਰਦੀ ਹੈ। ਇਹ ਮਤਲਬ ਨਹੀਂ ਕਿ ਹੁਣ ਆਪਾਂ ਇਹਨਾਂ ਦੇ ਸਿਰਲੇਖ ਵੀ ਬਦਲ ਦੇਈਏ? ਅਗਲੇ ਹਫ਼ਤੇ ਤੋਂ ਸਰਗਰਮ ਹੋ ਕੇ ਕੁਝ ਨਵੇਂ ਫ਼ੈਸਲੇ ਲੈਣੇ ਪੈਣਗੇ। ਅਤੇ ਫੇਰ ਦੁਹਰਾ ਰਿਹਾ ਹਾਂ, ਕਿ ਤੁਹਾਡੇ ਜਾਂ ਤੁਹਾਡੇ ਅਦਾਰੇ ਨਾਲ ਜੁੜੇ ਸੋਧਕਾਰ ਸਮੁੱਚਾ ਭਾਈਚਾਰਾ ਨਹੀਂ ਅਖਵਾ ਸਕਦੇ!! ਇਹਨਾਂ ਸਮੁੱਚਿਆਂ ਤੋਂ ਬਾਹਰ ਦੇ ਲੋਕ ਵਿਰੋਧ ਕਰ ਰਹੇ ਹਨ ਪਰ ਪੰਜਾਬੀ ਯੂਨੀ ਦੇ ਵਿਦਿਆਰਥੀਆਂ ਜਾਂ ਉਹਨਾਂ ਦੇ ਦੋਸਤਾਂ ਦੀਆਂ ਵੋਟਾਂ ਦੀ ਕਤਾਰ ਬਣਵਾ ਕੇ ਇੱਥੇ ਫ਼ੈਸਲੇ ਲਏ ਜਾ ਰਹੇ ਨੇ ਜੋ ਹਰ ਪੱਖੋਂ ਗਲਤ ਹੈ। ਖ਼ੈਰ, ਮੇਰੇ ਇਮਤਿਹਾਨ ਕੱਲ ਰਹੇ ਹਨ। ਸੋ ਫ਼ਿਲਹਾਲ ਏਸ ਤੋਂ ਵੱਧ ਬਹਿਸ ਨਹੀਂ ਕਰਾਂਗਾ। --Babanwalia (ਗੱਲ-ਬਾਤ) 04:07, 15 ਦਸੰਬਰ 2015 (UTC)
- ਮੁਆਫ਼ ਕਰਨਾ @Satdeep gill: ਜੀ ਪਰ ਤੁਸੀਂ ਜਿਨਾਂ ਪੁਸਤਕਾਂ ਦੀਆਂ ਗੱਲਾਂ ਕਰ ਰਹੇ ਹੋ ਉਨ੍ਹਾਂ ਦਾ ਉਦੇਸ਼ ਕੇਵਲ ਜਲਦੀ ਤੋਂ ਜਲਦੀ ਲਾਭ ਕਮਾਉਣ ਦਾ ਹੁੰਦਾ ਹੈ। ਨਾਲ ਹੀ ਤੁਹਾਡੀ ਜਾਣਕਾਰੀ ਲਈ ਵੀ ਦੱਸ ਦਿਆਂ ਕਿ ਗੁਰੂ ਗ੍ਰੰਥ ਸਾਹਿਬ ਅਤੇ ਮਹਾਨ ਕੋਸ਼, ਜੋ ਕਿ ਪੰਜਾਬੀ ਬੋਲੀ ਦੀ ਰੀੜ੍ਹ ਦੀ ਹੱਡੀ ਸਮਾਨ ਹਨ, ਉਨ੍ਹਾਂ ਵਿੱਚ ਵੀ ਗੁਰਮੁਖੀ ਅੰਕਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ ਸਤਦੀਪ ਜੀ ਤੁਸੀਂ ਜਿਸ ਵੋਟਿੰਗ ਦੀ ਗੱਲ ਕਰ ਰਹੇ ਹੋ ਤਾਂ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਹਾਂ ਕਿ ਤੁਹਾਡੇ ਦੁਆਰਾ ਕਰਵਾਈ ਗਈ ਵੋਟਿੰਗ ਤੋਂ ਪਹਿਲਾਂ ਵੀ ਇਸ ਸੰਬੰਧੀ ਗੁਰਮੁਖੀ ਅੰਕਾਂ ਦੇ ਹੱਕ ਵਿੱਚ ਵੋਟਿੰਗ ਹੋ ਚੁੱਕੀ ਹੈ ਇਸ ਲਈ ਮੇਰੇ ਹਿਸਾਬ ਨਾਲ ਤੁਹਾਡੀ ਵੋਟਿੰਗ ਬਿਲਕੁਲ ਹੀ ਵਿਅਰਥ (ਫਾਲਤੂ) ਹੈ। ਇਸ ਲਈ ਜਲਦੀ ਤੋਂ ਜਲਦੀ ਗੁਰਮੁਖੀ ਅੰਕ ਮੂਲ(ਡਿਫਾਲਟ) ਕਰੋ। --ਪ੍ਰਚਾਰਕ (ਗੱਲ-ਬਾਤ) 04:28, 15 ਦਸੰਬਰ 2015 (UTC)
- @SatdeepGill:*ਤੁਸਾਂ ਮੇਰੀ ਉਠਾਈ ਕਠਿਨਾਈ ਦਾ ਨੋਟਿਸ ਨਹੀਂ ਲਿਆ, ਉਹ ਇਹ ਕਿ ਬਹੁਤੇ ਮੋਬਾਈਲਾਂ ਦੇ ਪੰਜਾਬੀ ਕੀਬੋਰਡਾਂ ਵਿੱਚ ਡਿਫਾਲਟ ਗੁਰਮੁਖੀ ਅੰਕ ਹਨ, ਚਾਹੇ ਐਂਡਰਾਇਡ ਚਾਹੇ ਐਪਲ ਦੇ ਕੀਬੋਰਡ ਦੇਖ ਲਵੋ ਜਾਂ ਡੈਸਕਟਾਪਾਂ ਦੇ ਵਿੰਡੋਜ਼ ਦੇ ਕੀਬੋਰਡ। ਇਹ ਸਭ ਯੂਨੀਕੋਡ[1]ਜੋ ਸੰਸਾਰ ਭਰ ਵਿੱਚ ਮਾਣਕ ਹੈ ਦੇ ਅਧਾਰ ਤੇ ਹੀ ਬਣੇ ਹਨ। ਅਰਬੀ ਅੰਕ ਭਰਨ ਲਈ ਬਾਰ ਬਾਰ ਕੀ ਬੋਰਡ ਬਦਲਣਾ ਪੈਦਾ ਹੈ।
- ਦੂਸਰਾ ਅਰਬੀ ਅੰਕ ਡਿਫਾਲਟ ਕਰਨ ਨਾਲ ਗਿਆਨ ਸੰਦੂਕ ਫਰਮਿਆਂ ਵਿੱਚ ਗੁਰਮੁਖੀ ਅੰਕ ਪ੍ਰੋਸੈਸਿੰਗ ਵਿੱਚ ਦਿੱਕਤ ਆਂਉਦੀ ਹੈ। ਪੰਜਾਬੀ ਗੁਰਮੁਖੀ ਵਿਕੀ ਹੋਵੇ ਤੇ ਉਸ ਦਾ ਸੰਸਾਰ ਪੱਧਰ ਦੇ ਯੂਨੀਕੋਡ ਮਾਣਕ ਵਿੱਚ ਗੁਰਮੁਖੀ ਹਿੰਦਸੇ ਹੋਣ,ਤੇ ਫਿਰ ਐਸੇ ਵਿਕੀ ਦਾ ਕੀ ਫਾਇਦਾ ਜੋ ਆਪਣੀ ਭਾਸ਼ਾ ਦੇ ਮਾਣਕਾ ਦੇ ਹੀ ਅਨੁਕੂਲ ਨਹੀਂ।
- ਰਹੀ ਗੱਲ ਗੁਰਮੁਖੀ ਅੰਕ ਪਛਾਣਨ ਦੀ ਜਿਨ੍ਹਾਂ ਗੁਰਮੁਖੀ ਅੱਖਰ ਸਿੱਖ ਲਏ ਹਨ ਉਨ੍ਹਾਂ ਲਈ ਇਹ ਕੋਈ ਔਖ ਨਹੀਂ, ਫਿਰ ਰਿਹਾ ਅੰਕ ਇੰਨੇ ਅਰਬੀ ਅੰਕਾਂ ਨਾਲ ਮਿਲਦੇ ਹਨ ਕਿ ਕਿਸੇ ਨੂੰ ਪੜ੍ਹਣ ਲਿਖਣ ਵਿੱਚ ਭੁਲੇਖਾ ਪੈਣਾ ਸੰਭਵ ਨਹੀਂ ਨਾਲੇ ਕੀਬੋਰਡਾਂ ਤੇ ਅੰਕ ਇੱਕ ਕਰਮ ਵਿੱਚ ਦਿੱਤੇ ਹੁੰਦੇ ਹਨ।ਔਖ ਕੇਵਲ ਉਨ੍ਹਾਂ ਨੂੰ ਹੈ ਜੋ ਨਾ ਤਾਂ ਪੰਜਾਬੀ ਚਾਹੁੰਦੇ ਹਨ ਤੇ ਨਾ ਗੁਰਮੁਖੀ। ਸਗੋਂ ਚਾਹੁੰਦੇ ਹਨ ਕਿ ਪੰਜਾਬੀ ਦੀ ਵਿਲੱਖਣਤਾ ਖਤਮ ਹੋ ਜਾਵੇ ਤੇ ਇਹ ਭਾਸ਼ਾ ਜਜ਼ਬ ਹੋ ਜਾਵੇ।ਜਦ ਕਿ ਇਸ ਭਾਸ਼ਾ ਨੂੰ ਗੁਰਮੁਖੀ ਮਿਆਰੀ ਲਿਪੀ ਵਜੋਂ ਸੋਧ ਕੇ, ਗੁਰੂਆਂ ਨੇ ਉਸ ਵੇਲੇ ਦੇ, ਪੰਜਾਬੀ ਤੇ ਹਿੰਦੁਸਤਾਨੀ ਸਭਿਆਚਾਰ ਉੱਤੇ ਹੋ ਰਹੇ ਫ਼ਾਰਸੀ ਲਿਪੀ ਦੇ ਵਿਦੇਸ਼ੀ ਹਮਲੇ ਤੋਂ ਬਚਾਇਆ।
ਮੁੱਕਦੀ ਗੱਲ ਵਿਕੀ ਵਿੱਚ ਭਰੋਸੇਯੋਗ ਸਰੋਤਾਂ ਦਾ ਮਹੱਤਵ ਕਿਸੇ ਵੀ ਵੋਟਾਂ ਦੀ ਗਿਣਤੀ ਤੋਂ ਵੱਧ ਹੈ। ਯੂਨੀਕੋਡ ਮਿਅਰ[1] ਇਤਨਾ ਭਰੋਸੇਯੋਗ ਸਰੋਤ ਹੈ ਜੋ ਸੰਸਾਰ ਭਰ ਵਿੱਚ ਮਾਣਕ ਹੈ। ਰਿਹਾ ਕਿਸੇ ਇੱਕ ਯੂਨੀਵਰਸਿਟੀ ਜਾਂ ਅਦਾਰੇ ਦਾ ਮੁਥਾਜ ਨਹੀਂ ਇਸ ਲਈ ਇਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।ਨਤੀਜਾ ਤੇ ਨੀਤੀ ਇਹੀ ਕਹਿੰਦੀ ਹੈ ਕਿ ਗੁਰਮੁਖੀ ਅੰਕ ਡਿਫਾਲਟ ਤੁਰੰਤ ਬਹਾਲ ਕੀਤਾ ਜਾਵੇ ਨਾਲ ਨਾਲ ਸਹੂਲਤ ਲਈ ਅੰਕ ਪਰਿਵਰਤਨ ਗੈਜਟ ਨੂੰ ਵੀ ਡਿਫਾਲਟ ਕਰ ਦਿੱਤਾ ਜਾਵੇ। ਮਾਣਕਾ ਦੀ ਉਗਾਹੀ ਸਾਹਮਣੇ ਆਣ ਬਾਦ ਵੱਖਰੀ ਚਰਚਾ ਕਰਾਉਣ ਦੀ ਲੋੜ ਨਹੀਂ ਰਹਿ ਜਾਂਦੀ।--Guglani (ਗੱਲ-ਬਾਤ) 09:13, 22 ਦਸੰਬਰ 2015 (UTC)
- ਗੁਗਲਾਨੀ ਜੀ, ਵਿਕੀ ਉੱਤੇ ਅਜਿਹੇ ਫ਼ੈਸਲੇ ਭਾਈਚਾਰੇ ਦੀ ਸਹਿਮਤੀ ਨਾਲ ਹੀ ਲਏ ਜਾ ਸਕਦੇ ਹਨ।--Satdeep Gill (ਗੱਲ-ਬਾਤ) 01:07, 28 ਦਸੰਬਰ 2015 (UTC)
- @Satdeep Gill:Please take note of difficulties:
- In punjabi wiki with Gurmukhi script, Gurmukhi digits should not appear rejected, but this happens when info boxes are to be processed with Gurmukhi digits, then info box results in error of non recognition of digits, I think if u make these default then this will not happen.
- As Unicode standard, which is worldwide standard is with Gurmukhi digits, most keyboards in punjabi incorporate Gurmukhi digits as default. So there is difficulty in keying in or typing, which has to be done by switching keyboard.
Thus by making non-standard Arabic digits for punjabi wiki as default, we are not letting Wikipedia follow a well defined guidelines of following world standards.From earlier discussion community appeared divided on issue, but with standard appearing in arguments, and difficulties expressed by me, I think more people should become wiser and come to the point of making Gurmukhi digits default. I request,make corrective action of making Gurmukhi digits default, and not insist otherwise which is against world standard.--Guglani (ਗੱਲ-ਬਾਤ) 06:20, 9 ਜਨਵਰੀ 2016 (UTC)
- ਗੁਗਲਾਨੀ ਜੀ, ਕਈ ਫਰਮਿਆਂ ਵਿੱਚ ਗੁਰਮੁਖੀ ਅੰਕ ਹੋਣ ਕਰਕੇ ਵੀ ਗ਼ਲਤੀਆਂ ਆ ਰਹੀਆਂ ਸਨ। ਉਮਰ ਵਾਲੇ ਫਰਮੇ ਨੂੰ ਮੈਂ ਬਹੁਤ ਮੁਸ਼ਕਿਲ ਨਾਲ ਠੀਕ ਕੀਤਾ ਸੀ। ਇਹ ਗੱਲ ਤੁਹਾਡੀ ਜਾਣਕਾਰੀ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਗੁਰਮੁਖੀ ਜਾਂ ਅਰਬੀ ਅੰਕਾਂ ਨੂੰ ਡਿਫਾਲਟ ਕਰਨਾ ਕਿਸੇ ਇੱਕ ਅੱਧੇ ਪ੍ਰਬੰਧਕ ਦੇ ਹੱਥ ਵਿੱਚ ਨਹੀਂ ਹੈ। ਇਹ ਕੰਮ ਵਿਕੀ ਸੰਬੰਧੀ ਹੋਰ ਅਧਿਕਾਰੀ ਕਰਦੇ ਹਨ ਅਤੇ ਕਿਸੇ ਵੀ ਅੰਕ ਪ੍ਰਣਾਲੀ ਨੂੰ ਡਿਫਾਲਟ ਕਰਨ ਲਈ ਭਾਈਚਾਰੇ ਦਾ ਸਮਰਥਨ ਜ਼ਰੂਰੀ ਹੈ। ਜੇ ਤੁਹਾਨੂੰ ਲਗਦਾ ਹੈ ਕਿ ਜ਼ਿਆਦਾ ਸੰਪਾਦਕ ਗੁਰਮੁਖੀ ਨੂੰ ਤਰਜੀਹ ਦਿੰਦੇ ਹਨ ਤਾਂ ਇਸ ਬਾਰੇ ਫਿਰ ਤੋਂ ਮਤਦਾਨ ਕਰਵਾਇਆ ਜਾ ਸਕਦਾ ਹੈ।--Satdeep Gill (ਗੱਲ-ਬਾਤ) 16:05, 9 ਜਨਵਰੀ 2016 (UTC)
ਮੁਆਫ਼ ਕਰਨਾ @Satdeep Gill:ਜੀ ਪਰ ਅਰਬੀ ਅੰਕ ਤੁਸੀਂ ਸਿਰਫ ਆਪਣੇ ਪਟਿਆਲੇ ਵਾਲੇ ਹੀ ਸਾਰੇ ਸੰਪਾਦਕਾਂ ਦੇ ਅਧਾਰ 'ਤੇ ਚੁਣੇ ਹਨ ਜਦਕਿ ਪਟਿਆਲੇ ਤੋਂ ਬਾਹਰਲੇ ਸਾਰੇ ਸੰਪਾਦਕ ਇਸਦਾ ਵਿਰੋਧ ਹੀ ਕਰ ਰਹੇ ਨੇ। ਇਸ ਲਈ ਜਦੋਂ ਵੀ ਕੋਈ ਫੈਸਲਾ ਲੈਣਾ ਹੋਵੇ ਤਾਂ ਜ਼ਰਾ ਪਟਿਆਲੇ ਤੋਂ ਬਾਹਰ ਵੱਸਦੇ ਪੰਜਾਬੀਆਂ ਦਾ ਵੀ ਖਿਆਲ ਰੱਖਿਆ ਜਾਵੇ ਅਤੇ ਗੁਰਮੁਖੀ ਅੰਕਾਂ ਨੂੰ ਮੂਲ (ਡਿਫਾਲਟ) ਕੀਤਾ ਜਾਵੇ ਅਤੇ ਜਿਨ੍ਹਾਂ ਨੂੰ ਗੁਰਮੁਖੀ ਅੰਕ ਨਹੀਂ ਆਉਂਦੇ ਉਨ੍ਹਾਂ ਦੀ ਸਹੂਲਤ ਲਈ ਗੈਜਟ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਧੰਨਵਾਦ। --ਪ੍ਰਚਾਰਕ (ਗੱਲ-ਬਾਤ) 04:35, 10 ਜਨਵਰੀ 2016 (UTC)- ਪ੍ਰਚਾਰਕ ਜੀ, ਹੁਣ ਤੁਸੀਂ ਵੀ ਗਲਤ ਆਰੋਪ ਲਗਾ ਰਹੇ ਹੋ ਜੀ। ਤੁਸੀਂ ਸੱਥ ਦੀ ਪੁਰਾਣੀ ਚਰਚਾ ਵੇਖੋ ਜੀ। 18 ਸਤੰਬਰ ਨੂੰ ਮੇਰੇ ਵੱਲੋਂ ਸ਼ੁਰੂ ਕੀਤੀ ਚਰਚਾ ਉੱਤੇ ਲਗਭਗ 2 ਮਹੀਨੇ ਤੱਕ ਕੋਈ ਵਿਰੋਧ ਨਹੀਂ ਹੋਇਆ ਸੀ ਅਤੇ ਸਮਰਥਨ ਦੇਣ ਵਾਲੇ 6 ਵਰਤੋਂਕਾਰਾਂ ਵਿੱਚੋਂ ਇੱਕ ਬਿਲਾਸਪੁਰ ਦੇ ਹਨ ਅਤੇ ਇੱਕ ਮੋਹਾਲੀ ਦੇ ਹਨ ਅਤੇ ਦੋ ਹੋਰ ਵਰਤੋਂਕਾਰਾਂ ਵਿੱਚੋਂ ਇੱਕ ਮੂਲ ਰੂਪ ਵਿੱਚ ਹਰਿਆਣਾ ਦੇ ਹਨ ਅਤੇ ਦੂਜੇ ਜਲੰਧਰ ਦੇ ਹਨ। ਮੈਂ ਫਿਰ ਤੋਂ ਦੱਸਣਾ ਚਾਹੁੰਦਾ ਹਾਂ ਕਿ ਕੋਈ ਵੀ ਨੀਤੀ ਲਾਗੂ ਕਰਨ ਲਈ ਘੱਟੋ-ਘੱਟ ਇੱਕ ਹਫਤੇ ਦਾ ਸਮਾਂ ਦੇਣਾ ਜ਼ਰੂਰੀ ਹੈ ਅਤੇ ਅਰਬੀ ਅੰਕਾਂ ਨੂੰ ਡਿਫਾਲਟ ਕਰਨ ਲਈ ਤਾਂ 1 ਮਹੀਨੇ ਤੋਂ ਵੱਧ ਸਮਾਂ ਦਿੱਤਾ ਗਿਆ ਸੀ। ਗੁਰਮੁਖੀ ਅੰਕਾਂ ਬਾਰੇ ਹਾਲੇ ਵੀ ਬਹੁ-ਗਿਣਤੀ ਅਰਬੀ ਅੰਕਾਂ ਦਾ ਸਮਰਥਨ ਕਰਦੀ ਹੈ। ਬੇਨਤੀ ਹੈ ਕਿ ਇਸਨੂੰ ਪਟਿਆਲਾ-ਗ਼ੈਰ ਪਟਿਆਲਾ ਸਾਜਿਸ਼ ਵਜੋਂ ਨਾ ਵੇਖਿਆ ਜਾਵੇ। ਵੈਸੇ ਵੀ ਮੈਂ ਲਾਗੂ ਕਰਨ ਵਾਲਾ ਨਹੀਂ ਹੈ। ਮਤਦਾਨ ਨੂੰ ਦੇਖਦੇ ਹੋਏ ਵਿਕੀ ਦੇ ਕੁਝ ਮੂਲ ਪ੍ਰਬੰਧਕਾਂ ਨੇ ਹੀ ਅਰਬੀ ਅੰਕ ਲਾਗੂ ਕੀਤੇ ਹਨ।--Satdeep Gill (ਗੱਲ-ਬਾਤ) 05:27, 10 ਜਨਵਰੀ 2016 (UTC)
- since giving preferrential treatment to Latin or So called Arabic digits(making these default) ; error data64 has started appearing, on,any revision effected in,many info boxes, on punjabi wiki.We can at best accept Latin digits at par with Gurmukhi digits, and this was the case before Arabic being default, So present situation needs revision and reconsideration in view of difficulties faced.It is not, that earlier decision can't be revised even after difficulties coming in limelight as expressed in earlier comments by me.--Guglani (ਗੱਲ-ਬਾਤ) 02:59, 11 ਜਨਵਰੀ 2016 (UTC)
- ਗੁਗਲਾਨੀ ਜੀ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਚਰਚਾ ਫਿਰ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ ਪਰ ਕੁਝ ਵਰਤੋਂਕਾਰਾਂ ਦਾ ਬੇਬੁਨਿਆਦ ਇਲਜ਼ਾਮ ਲਗਾਉਣਾ ਗ਼ਲਤ ਹੈ ਕਿ ਸਭ ਪਟਿਆਲਾ ਤੈਅ ਕਰ ਰਿਹਾ ਹੈ। ਲਗਭਗ ਦੋ ਮਹੀਨੇ ਤੱਕ ਉਸ ਗੱਲ ਉੱਤੇ 6 ਸਮਰਥਨ ਸੀ ਅਤੇ ਬਾਅਦ ਵਿੱਚ ਜਾ ਕੇ ਇੱਕ ਵਿਰੋਧ ਹੋਇਆ। ਵਿਕੀ ਉੱਤੇ ਤਾਂ ਕੁਝ ਲਾਗੂ ਕਰਨ ਲਈ ਘੱਟੋ-ਘੱਟ 1 ਹਫ਼ਤੇ ਦਾ ਸਮਾਂ ਦਿੱਤਾ ਜਾਂਦਾ ਹੈ ਪਰ 1.5 ਮਹੀਨੇ ਤੱਕ ਇੱਕ ਵੀ ਵਿਰੋਧੀ ਟਿੱਪਣੀ ਨਾ ਆਉਣ ਦਾ ਮਤਲਬ ਇਹ ਨਹੀਂ ਕੱਢਣਾ ਚਾਹੀਦਾ ਕਿ ਸਭ ਪਟਿਆਲਾ ਕਰਵਾ ਰਿਹਾ ਹੈ। ਮੈਂ ਪਹਿਲਾਂ ਵੀ ਦੱਸ ਚੁੱਕੀਆ ਹਾਂ ਕਿ ਮੈਨੂੰ ਗੁਰਮੁਖੀ ਅੱਖਰਾਂ ਨਾਲ ਕੋਈ ਦਿੱਕਤ ਨਹੀਂ ਪਰ ਬਹੁਤੇ ਲੋਕਾਂ ਨੂੰ ਹੈ। ਬਹੁਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਇਹ ਵਿਚਾਰ ਰੱਖੇ ਗਏ ਸਨ ਅਤੇ ਉਸ ਵੇਲੇ ਲੋਕਾਂ ਦੇ ਸਮਰਥਨ ਨਾਲ ਹੀ ਲਾਗੂ ਹੋਏ ਸਨ ਅਤੇ ਲਾਗੂ ਕਰਨ ਵਾਲਾ ਮੈਂ ਨਹੀਂ ਸੀ। ਹੁਣ ਜਿਸ ਕਿਸੇ ਨੂੰ ਲੱਗੇ ਕਿ ਦੁਬਾਰਾ ਤੋਂ ਵਿਚਾਰ ਲੈਕੇ ਦੁਬਾਰਾ ਤੋਂ ਮਤਦਾਨ ਕਰਵਾਉਣਾ ਜ਼ਰੂਰੀ ਹੈ ਤਾਂ ਸ਼ੁਰੂ ਕਰਵਾਇਆ ਜਾ ਸਕਦਾ ਹੈ। ਪਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਸ ਤੋਂ ਪਹਿਲਾਂ ਕੋਈ ਇੱਕ-ਸਾਰਤਾ ਨਹੀਂ ਸੀ ਅਤੇ ਕਿਤੇ ਗੁਰਮੁਖੀ ਅਤੇ ਕਿਤੇ ਅਰਬੀ ਅੰਕ ਵਰਤੇ ਜਾ ਰਹੇ ਸਨ। ਹੁਣ ਸਾਂਝੇ ਤੌਰ ਉੱਤੇ ਇਹ ਲਾਗੂ ਹੋਏ ਹਨ ਅਤੇ ਸਾਰੇ ਸਫ਼ਿਆਂ ਉੱਤੇ ਬੌਟ ਦੀ ਮਦਦ ਨਾਲ ਜਾਂ ਤਾਂ ਬਦਲ ਦਿੱਤੇ ਗਏ ਹਨ ਜਾਂ ਬਦਲ ਦਿੱਤੇ ਜਾਣਗੇ। ਬਾਕੀ ਤੁਸੀਂ ਇਹ ਜ਼ਰੂਰ ਦੱਸੋ ਕੇ error ਕਿੱਥੇ ਆ ਰਿਹਾ ਹੈ ਕਿਉਂਕਿ ਪਹਿਲਾਂ ਕਈ ਫ਼ਰਮਿਆਂ ਵਿੱਚ error ਗੁਰਮੁਖੀ ਅੰਕ ਹੋਣ ਕਰਕੇ ਆ ਰਿਹਾ ਸੀ। error ਨੂੰ ਹੱਲ ਕਰਨ ਵਿੱਚ ਮੈਂ ਮਦਦ ਕਰ ਸਕਦਾ ਹਾਂ ਅਤੇ ਜੇ ਅੰਕ ਬਦਲੋ ਸੰਦ ਨੂੰ ਪੱਕੇ ਤੌਰ ਉੱਤੇ ਲਾਗੂ ਕਰਨਾ ਹੈ ਤਾਂ ਮੈਂ ਸਮਰਥਨ ਕਰਾਂਗਾ।
- since giving preferrential treatment to Latin or So called Arabic digits(making these default) ; error data64 has started appearing, on,any revision effected in,many info boxes, on punjabi wiki.We can at best accept Latin digits at par with Gurmukhi digits, and this was the case before Arabic being default, So present situation needs revision and reconsideration in view of difficulties faced.It is not, that earlier decision can't be revised even after difficulties coming in limelight as expressed in earlier comments by me.--Guglani (ਗੱਲ-ਬਾਤ) 02:59, 11 ਜਨਵਰੀ 2016 (UTC)
- ਪ੍ਰਚਾਰਕ ਜੀ, ਹੁਣ ਤੁਸੀਂ ਵੀ ਗਲਤ ਆਰੋਪ ਲਗਾ ਰਹੇ ਹੋ ਜੀ। ਤੁਸੀਂ ਸੱਥ ਦੀ ਪੁਰਾਣੀ ਚਰਚਾ ਵੇਖੋ ਜੀ। 18 ਸਤੰਬਰ ਨੂੰ ਮੇਰੇ ਵੱਲੋਂ ਸ਼ੁਰੂ ਕੀਤੀ ਚਰਚਾ ਉੱਤੇ ਲਗਭਗ 2 ਮਹੀਨੇ ਤੱਕ ਕੋਈ ਵਿਰੋਧ ਨਹੀਂ ਹੋਇਆ ਸੀ ਅਤੇ ਸਮਰਥਨ ਦੇਣ ਵਾਲੇ 6 ਵਰਤੋਂਕਾਰਾਂ ਵਿੱਚੋਂ ਇੱਕ ਬਿਲਾਸਪੁਰ ਦੇ ਹਨ ਅਤੇ ਇੱਕ ਮੋਹਾਲੀ ਦੇ ਹਨ ਅਤੇ ਦੋ ਹੋਰ ਵਰਤੋਂਕਾਰਾਂ ਵਿੱਚੋਂ ਇੱਕ ਮੂਲ ਰੂਪ ਵਿੱਚ ਹਰਿਆਣਾ ਦੇ ਹਨ ਅਤੇ ਦੂਜੇ ਜਲੰਧਰ ਦੇ ਹਨ। ਮੈਂ ਫਿਰ ਤੋਂ ਦੱਸਣਾ ਚਾਹੁੰਦਾ ਹਾਂ ਕਿ ਕੋਈ ਵੀ ਨੀਤੀ ਲਾਗੂ ਕਰਨ ਲਈ ਘੱਟੋ-ਘੱਟ ਇੱਕ ਹਫਤੇ ਦਾ ਸਮਾਂ ਦੇਣਾ ਜ਼ਰੂਰੀ ਹੈ ਅਤੇ ਅਰਬੀ ਅੰਕਾਂ ਨੂੰ ਡਿਫਾਲਟ ਕਰਨ ਲਈ ਤਾਂ 1 ਮਹੀਨੇ ਤੋਂ ਵੱਧ ਸਮਾਂ ਦਿੱਤਾ ਗਿਆ ਸੀ। ਗੁਰਮੁਖੀ ਅੰਕਾਂ ਬਾਰੇ ਹਾਲੇ ਵੀ ਬਹੁ-ਗਿਣਤੀ ਅਰਬੀ ਅੰਕਾਂ ਦਾ ਸਮਰਥਨ ਕਰਦੀ ਹੈ। ਬੇਨਤੀ ਹੈ ਕਿ ਇਸਨੂੰ ਪਟਿਆਲਾ-ਗ਼ੈਰ ਪਟਿਆਲਾ ਸਾਜਿਸ਼ ਵਜੋਂ ਨਾ ਵੇਖਿਆ ਜਾਵੇ। ਵੈਸੇ ਵੀ ਮੈਂ ਲਾਗੂ ਕਰਨ ਵਾਲਾ ਨਹੀਂ ਹੈ। ਮਤਦਾਨ ਨੂੰ ਦੇਖਦੇ ਹੋਏ ਵਿਕੀ ਦੇ ਕੁਝ ਮੂਲ ਪ੍ਰਬੰਧਕਾਂ ਨੇ ਹੀ ਅਰਬੀ ਅੰਕ ਲਾਗੂ ਕੀਤੇ ਹਨ।--Satdeep Gill (ਗੱਲ-ਬਾਤ) 05:27, 10 ਜਨਵਰੀ 2016 (UTC)
en:Wikipedia:Snowball clause ਦੇ ਮੁਤਾਬਕ ਮੈਂ ਇਸ ਚਰਚਾ ਵਿੱਚ ਅੱਗੇ ਸ਼ਾਮਲ ਹੋਣ ਤੋਂ ਗੁਰੇਜ਼ ਕਰੂੰਗਾ। ਜਿਹਨਾਂ ਵਰਤੋਂਕਾਰਾਂ ਲਈ ਨੂੰ ਲੱਗਦਾ ਹੈ ਕਿ ਇਸ ਚਰਚਾ ਦਾ ਇਸ ਤਰ੍ਹਾਂ ਕੋਈ ਹੱਲ ਹੋ ਸਕਦਾ ਹੈ ਤਾਂ ਉਹ ਚਰਚਾ ਚਲਦੀ ਰੱਖ ਸਕਦੇ ਹਨ। ਮੇਰੇ ਮੁਤਾਬਕ ਜ਼ਿਆਦਾ ਵਰਤੋਂਕਾਰ ਅਰਬੀ ਅੰਕ ਹੀ ਜਾਣਦੇ ਹਨ।--Satdeep Gill (ਗੱਲ-ਬਾਤ) 06:23, 11 ਜਨਵਰੀ 2016 (UTC)
- @Satdeep Gill: Error in execution can be both ways and can be solved, by software experts but that is not the issue. Important is on Punjabi wiki,being a world Standard, Gurmukhi digits do not appear to be a wrong choice if done by users, specially when keyboards according to standard include Gurmukhi digits .For that reason initially I asked digit change gadget to be made default, so that it appears punjabi wiki welcomes both digits and treats these at par, this was also spirit of your call for support see quote wher you said those who want to use Gurmukhi digits can do with gadget, it implied gadget will be made default, this is also made default in Hindi wiki. But, you,give too much stress, in going to count of yes and no's without even a line touching any aspect of issue. I have raised many aspects which are all not answered in the discussions do you rathe laid stress again on yes no's.I agree that even school books today use Latin/Arabic digits, but Gurmukhi digits are an important history, these were in use in account books, are in astrology even today and in all our heritage texts. So giving these par status in Punjabi wiki, may be by ,making gadget default a compromise solution. There might be difficulties in form of some errors this way or that way, those should be solved simultaneously by experts of software and till such time earlier status before Arabic digits default should continue or if errors are of tolerable nature then with errors itself. Rather than counting yes and no's only, decision makers should solve such issues on merits and, specially you, implement fully what you implied in your opening statement quoted in box.--Guglani (ਗੱਲ-ਬਾਤ) 01:27, 12 ਜਨਵਰੀ 2016 (UTC)
"ਪੰਜਾਬੀ ਵਿਕੀਪੀਡੀਆ ਉੱਤੇ ਗੁਰਮੁਖੀ ਅੰਕਾਂ ਦੀ ਜਗ੍ਹਾ ਅਰਬੀ ਅੰਕਾਂ ਨੂੰ ਡਿਫਾਲਟ ਬਣਾਉਣ ਲਈ ਸਮਰਥਨ ਵਿੱਚ {{tick}} ਲਿਖੋ ਅਤੇ ~~~~ ਦੇ ਨਾਲ ਆਪਣੇ ਦਸਤਖ਼ਤ ਕਰੋ। ਇੰਝ ਕਰਨ ਤੋਂ ਬਾਅਦ ਵੀ ਜੇਕਰ ਕੋਈ ਵਿਅਕਤੀ ਗੁਰਮੁਖੀ ਅੱਖਰ ਵੇਖਣਾ ਚਾਹੁੰਦਾ ਹੈ ਤਾਂ ਉਹ ਅੰਕ-ਬਦਲੋ ਗੈਜਟ ਦੀ ਵਰਤੋਂ ਕਰ ਸਕੇਗਾ।।”
[[1]]-quoted by Satdeep Gill
- Sir, I have been saying for a long time that for any such system change we need voting. I can not make any gadget default by myself. Wikipedia is about community as of now and we can not ignore the community and make decisions on our own. Let me tell you even if i request any changes to be made I am asked to give a community consensus to support my statement otherwise no such system changes are made. I agree the gadget needs to be default and I support it and we need voting. Why has not anybody started the voting for making the gadget default as of now? We NEEEEED community consensus for making any such system change. To make the gadget default, community consensus is required again. --Satdeep Gill (ਗੱਲ-ਬਾਤ) 02:35, 12 ਜਨਵਰੀ 2016 (UTC)
ਨਤੀਜਾ/Result
ਸੋਧੋ- With no other than 3 users, commenting on issue for sometime,started with "Make Gurmukhi digits default" by user:ਪ੍ਰਚਾਰਕ ; seems to be getting resolved with under mentioned consensus, which everyone should consider, if there are any differences in wording of consesus alternate wording can be suggested by anyone.
"Consensus on issue of 'Make Gurmukhi digits default' is that Change digits gadget 'be made default , restricting bot or any other user, from making changes from Gurmukhi digits to Arabic digits, in texts on Punjabi wiki, from Sri Guru Granth Sahib or other heritage texts or texts of astrology(ਜੋਤਸ਼ ਗਿਆਨ).
"ਮੁੱਦਾ ਗੁਰਮੁਖੀ ਅੰਕ ਡਿਫਾਲਟ ਤੇ ਆਮ ਰਾਏ ਹੈ ਕਿ ਅੰਕ ਬਦਲੋ ਗੈਜਟ ਡਿਫਾਲਟ ਬਣਾ ਦਿੱਤਾ ਜਾਵੇ, ਨਾਲ ਹੀ ਪੰਜਾਬੀ ਵਿਕੀ ਸਮੱਗਰੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਹੋਰ ਵਿਰਾਸਤੀ ਲਿਖਤਾਂ ਤੋਂ ਲੀਤੀ ਸਮੱਗਰੀ ਵਿੱਚ ਜਾਂ ਜੋਤਸ਼ ਗਿਆਨ ਬਾਰੇ ਸਮੱਗਰੀ ਵਿੱਚ ਬੋਟ ਜਾਂ ਕਿਸੇ ਹੋਰ ਵਰਤੋਂਕਾਰ ਨੂੰ ਗੁਰਮੁਖੀ ਅੰਕਾਂ ਤੋਂ ਅਰਬੀ ਅੰਕ ਬਦਲਣ ਦੀ ਮਨਾਹੀ ਹੈ। "--Guglani (ਗੱਲ-ਬਾਤ) 10:17, 12 ਜਨਵਰੀ 2016 (UTC)--Guglani (ਗੱਲ-ਬਾਤ) 00:25, 13 ਜਨਵਰੀ 2016 (UTC)
"
ਹਵਾਲੇ
ਸੋਧੋ- The discussion above is closed. Please do not modify it. Subsequent comments should be made on the appropriate discussion page. No further edits should be made to this discussion.
ਆਜ਼ਾਦ ਜਾਂ ਅਜ਼ਾਦ??
ਸੋਧੋ- ਹੇਠ ਦਿੱਤੀ ਚਰਚਾ ਬੰਦ ਕਰ ਦਿੱਤੀ ਗਈ ਹੈ। ਕਿਰਪਾ ਕਰਕੇ ਇਸ ਨੂੰ ਨਾ ਬਦਲੋ। ਕੋਈ ਨਵੀਂ ਟਿੱਪਣੀ ਕਰਨ ਨਵਾਂ ਭਾਗ ਸ਼ੁਰੂ ਕਰੋ। ਇਸ ਚਰਚਾ ਦਾ ਸੰਪਾਦਨ ਨਾ ਕਰੋ।
"ਕਾਫ਼ੀ ਸਮਾਂ ਦੇਣ ਤੋਂ ਬਾਦ ਕੋਈ ਉਲਟ ਸੁਝਾਅ ਨਾ ਆਉਣ ਤੇ ਇਸ ਚਰਚਾ ਦੇ ਸਿੱਟੇ ਵਜੋਂ ਆਮ ਰਾਏ ਜਾਂ ਕਨਸੈਂਸਸ ਹੈ • " ਅਜ਼ਾਦਅਜ਼ਾਦ " ਸ਼ਬਦ ਚੁਣਿਆ ਗਿਆ ਹੈ। ਵਿਕੀ ਸਮੱਗਰੀ ਵਿੱਚ ਤੇ ਇਸ ਦੇ ਲੋਗੋ ਵਿੱਚ ਆਜ਼ਾਦ ਦੀ ਜਗ੍ਹਾਂ, " ਅਜ਼ਾਦ "ਵਰਤਣਾ ਹੀ ਠੀਕ ਹੈ।With no opposite opinion coming for some time as a result of this discussion consensus is • ਅਜ਼ਾਦ word has been selected.In wiki contents and logo in place of ਆਜ਼ਾਦ, use of ਅਜ਼ਾਦ is right choice.Guglani (ਗੱਲ-ਬਾਤ) 01:46, 19 ਜਨਵਰੀ 2016 (UTC)
ਪਿਆਰੇ ਵਿਕੀ ਸਾਥੀਓ ਕੁਝ ਕੁ ਦਿਨ ਪਹਿਲਾਂ @Guglani: ਜੀ ਨੇ ਪ੍ਰਸ਼ਾਸਕਾਂ ਸਾਹਮਣੇ ਆਜ਼ਾਦ ਸ਼ਬਦ ਸੰਬੰਧੀ ਮੁੱਦਾ ਚੁੱਕਿਆ ਸੀ ਪਰ ਉਸਦਾ ਕੋਈ ਉੱਤਰ ਨਾ ਮਿਲਣ ਕਰਕੇ ਮੈਂ ਅੱਜ ਇਹ ਮੁੱਦਾ ਪੂਰੀ ਸਮੁਦਾਇ ਸਾਹਮਣੇ ਪੇਸ਼ ਕਰ ਰਿਹਾ ਹਾਂ। ਹੇਠ ਦਿੱਤੇ ਦੋਹਾਂ ਵਿੱਚੋਂ ਕਿਹੜਾ ਸ਼ਬਦ ਠੀਕ ਹੈ ਇਸ ਸੰਬੰਧੀ ਮਤਦਾਨ ਕਰੋ। ਵਰਤੋਂਕਾਰ ਦੋਹਾਂ ਵਿੱਚੋਂ ਜਿਹੜੇ ਸ਼ਬਦ ਨੂੰ ਸਹੀ ਮੰਨਦੇ ਹਨ ਉਸਦੇ ਹੇਠਾਂ {{ਠੀਕ}} ਦਾ ਹੀ ਪ੍ਰਯੋਗ ਕਰਦੇ ਹੋਏ ਆਪਣੇ ਦਸਤਖ਼ਤ ਕਰਨ। ਧੰਨਵਾਦ। --ਪ੍ਰਚਾਰਕ (ਗੱਲ-ਬਾਤ) 10:14, 8 ਦਸੰਬਰ 2015 (UTC)
ਕੇਵਲ 15 ਦਸੰਬਰ 2015 ਤੱਕ ਹੀ ਮਤਦਾਨ ਚਾਲੂ ਹੈ ਇਸ ਤੋਂ ਬਾਅਦ ਕੋਈ ਵੀ ਮਤ ਗਣਨਾ ਵਿੱਚ ਸ਼ਾਮਿਲ ਨਹੀਂ ਕੀਤਾ ਜਾਵੇਗਾ।
- ਪ੍ਰਚਾਰਕ ਜੀ !ਕੋਈ ਦਲੀਲ ਦੇਣ ਦੀ ਬਜਾਏ ਸਿੱਧਾ ਤੁਸੀਂ ਮਤਦਾਨ ਸ਼ੁਰੂ ਕਰ ਦਿੱਤਾ। ਜਿੱਥੋਂ ਤੱਕ ਅਜ਼ਾਦ ਸ਼ਬਦ ਦਾ ਸੰਬੰਧ ਹੈ ਇਹ ਇੱਕ ਬੋਲੀ ਦੀ ਗਲਤੀ ਹੈ ਕਿਉਂਕਿ ਮਿਆਰੀ ਭਾਸ਼ਾ ਵਿੱਚ ਸ਼ਬਦ ਅਜ਼ਾਦ ਹੀ ਹੈ ਤੁਸੀਂ ਕੋਈ ਵੀ ਮਿਆਰੀ ਸ਼ਬਦ-ਕੋਸ਼ ਦੇਖ ਲਵੋ।ਗਲਤੀ ਕਿੰਨੀ ਵੀ ਪੁਰਾਣੀ ਕਿਸੇ ਨਾਂ ਹੋਵੇ ਜਦੋਂ ਸਾਹਮਣੇ ਸਾਂ ਜਾਂਦੀ ਹੈ ਤਾਂ ਸੁਧਾਰ ਹੋਣਾ ਹੀ ਚਾਹੀਦਾ ਹੈ ਦਿਸ ਲਈ ਦਿਸ ਬਾਰੇ ਸੋਚ ਵਿਚਾਰ ਜਾਂ ਹਰਮਿਨਪਿਆਰਤਾ ਕਿਸ ਦੀ ਹੈ ਦੇਖਣ ਦੀ ਲੋੜ ਨਹੀਂ ਮਿਆਰ ਹੀ ਦੇੱਖਿਆ ਜਾਵੇਗਾ। ਮਿਆਰ ਲਈ ਮੈਂ ਪੰਜਾਬੀ ਯੂਨੀਵਰਸਿਟੀ ਦਾ ਪ੍ਰਕਾਸਤ ਸ਼ਬਦ-ਕੋਸ਼ ਦੀ ਮਿਸਾਲ ਪੇਸ਼ ਕਰਦਾ ਹਾਂ।ਇਸ ਲਈ ਇਸ ਸੰਬੰਧ ਵਿੱਚ ਤੁਰੰਤ ਅਮਲ ਕਰਨ ਦੀ ਲੋੜ ਹੈ ਨਾਂ ਕਿ ਕਿਸੇ ਬਹਿਸ ਵਿੱਚ ਜਾਂ ਮਤਦਾਨ ਵਿੱਚ ਵਿਅਰਥ ਸਮਾਂ ਗੁਆਉਣ ਦੀ।ਮਤਦਾਨ ਹਰ ਤਰਾਂ ਦੇ ਮਸਲੇ ਦਾ ਹੱਲ ਨਹੀਂ।ਜਦੋਂ ਵਾਦ ਵਿਵਾਦ ਜਾਂ ਐਡਿਟ ਵਾਰ ਜਾਂ ਦਵੰਦ ਹੋਵੇ, ਵਿਕੀ ਫੈਸਲੇ ਦਲੀਲ ਦੇ ਵਜ਼ਨ ਨਾਲ ਹੁੰਦੇ ਹਨ ਨਾਂ ਕਿ ਬਹੁਗਿਣਤੀ ਮਤ ਨਾਲ,ਉਦੋਂ ਵੀ ਦਲੀਲਾਂ ਨਾਲ ਬਹਿਸ ਕਰਕੇ ਸਰਬ-ਸੰਮਤੀ ਬਣਾਉਣ ਦੀ ਕੋਸ਼ਸ਼ ਕੀਤੀ ਜਾਂਦੀ ਹੈ।ਮਸਲੇ ਦਾ ਸਪਸ਼ਟ ਹੱਲ ਮਿਆਰ ਦੇ ਪਿੱਛੇ ਚੱਲਣਾ ਹੈ।ਤੁਹਾਨੂੰ ਪਿੰਗ ਤਾਂ ਇਸ ਲਈ ਕੀਤਾ ਸੀ ਕਿ ਤੁਸੀਂ ਲੋਗੋ ਸੁਧਾਰਣ ਵਿੱਚ ਮੁਹਾਰਤ ਹਾਸਲ ਰੱਖਦੇ ਹੋ,ਇਸ ਗਲਤੀ ਵਿੱਚ ਵਿਵਾਦ ਵਾਲੀ ਤਾਂ ਕੋਈ ਗੱਲ ਨਹੀਂ।--Guglani (ਗੱਲ-ਬਾਤ) 13:49, 8 ਦਸੰਬਰ 2015 (UTC)
ਅਜ਼ਾਦ
ਸੋਧੋ- --Guglani (ਗੱਲ-ਬਾਤ) 23:30, 9 ਦਸੰਬਰ 2015 (UTC)
- --ਪ੍ਰਚਾਰਕ (ਗੱਲ-ਬਾਤ) 08:53, 10 ਦਸੰਬਰ 2015 (UTC)
- --Param munde (ਗੱਲ-ਬਾਤ) 17:55, 10 ਦਸੰਬਰ 2015 (UTC)--Param munde (ਗੱਲ-ਬਾਤ) 17:55, 10 ਦਸੰਬਰ 2015 (UTC)
- --Babanwalia (ਗੱਲ-ਬਾਤ) 03:25, 15 ਦਸੰਬਰ 2015 (UTC)
ਆਜ਼ਾਦ
ਸੋਧੋ- ਭਾਵੇਂ ਦੋਨੋਂ ਪ੍ਰਚਲਤ ਰਹਿਣੇ ਹਨ ਪਰ ਆਜ਼ਾਦ ਹੀ ਵਧੇਰੇ ਦਰੁਸਤ ਹੈ। ਮਿਲਦੇ ਜੁਲਦੇ ਸ਼ਬਦ ਇਜਾਦ ਨਾਲੋਂ ਦੂਰੀ ਦੇ ਪੱਖ ਤੋਂ, ਸਪਸ਼ਟਤਾ ਲਈ ਵੀ ਠੀਕ ਰਹੇਗਾ।--Charan Gill (ਗੱਲ-ਬਾਤ) 11:46, 11 ਦਸੰਬਰ 2015 (UTC)
- ਸ਼ਾਇਦ ਪੰਜਾਬੀ ਯੂਨੀਵਰਸਿਟੀ ਦੇ ਕੋਸ਼ ਕੁਝ ਸਮਾਂ ਪਹਿਲਾਂ ਦੇ ਹੋਣਗੇ ਪਰ 2009 ਵਿੱਚ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਬਣਾਏ ਗਏ ਸੋਧਕ ਅਨੁਸਾਰ "ਆਜ਼ਾਦ" ਸਹੀ ਸ਼ਬਦ ਜੋੜ ਹਨ।--Satdeep Gill (ਗੱਲ-ਬਾਤ) 12:05, 12 ਦਸੰਬਰ 2015 (UTC)
- ਪੰਜਾਬ ਦੇ ਅਖ਼ਵਾਰ ਇਸ ਸ਼ਬਦ ਦੀ ਹੀ ਵਰਤੋਂ ਕਰਦੇ ਹਨ।--Nachhattardhammu (ਗੱਲ-ਬਾਤ) 02:05, 14 ਦਸੰਬਰ 2015 (UTC)
- --Gaurav Jhammat (ਗੱਲ-ਬਾਤ) 07:35, 15 ਦਸੰਬਰ 2015 (UTC)
ਟਿੱਪਣੀਆਂ
ਸੋਧੋਇਸ ਸੰਬੰਧੀ ਟਿੱਪਣੀਆਂ ਬਹੁਤ ਜ਼ਰੂਰੀ ਹਨ। ਮੈਂ ਹਾਲੇ ਟਿੱਪਣੀਆਂ ਦੀ ਉਡੀਕ ਕਰਾਂਗਾ ਅਤੇ ਬਾਅਦ ਵਿੱਚ ਹੀ ਵੋਟ ਪਾਵਾਂਗਾ।--Satdeep Gill (ਗੱਲ-ਬਾਤ) 11:11, 8 ਦਸੰਬਰ 2015 (UTC)
- ਮੈਂ @Guglani: ਜੀ ਨਾਲ ਸਹਿਮਤ ਹਾਂ ਕਿ ਸਿੱਧਾ ਮਤਦਾਨ ਕਰਨਾ ਇਸ ਮਸਲੇ ਦਾ ਹੱਲ ਨਹੀਂ ਹੈ। ਇਸ ਉੱਤੇ ਵਿਚਾਰ ਚਰਚਾ ਕਰਨੀ ਜ਼ਰੂਰੀ ਹੈ। ਗੁਗਲਾਨੀ ਜੀ, ਮੈਂ ਇਸ ਗੱਲ ਤੋਂ ਵਾਕਫ਼ ਹਾਂ ਕਿ ਲੋਕਾਂ ਦਾ ਕਹਿਣਾ ਹੈ ਕਿ ਪੰਜਾਬੀ ਵਿੱਚ ਸ਼ਬਦ ਦੇ ਮੂਹਰਲੇ ਦੋ ਵਿਅੰਜਨਾਂ ਨਾਲ ਆ ਦੀ ਮਾਤਰਾ ਹੋਵੇ ਤਾਂ ਪਹਿਲੀ ਮਾਤਰਾ ਲਘੂ ਹੋ ਜਾਂਦੀ ਹੈ। ਜੇਕਰ ਇਸ ਤਰ੍ਹਾਂ ਆਜ਼ਾਦ ਨੂੰ ਅਜ਼ਾਦ ਕੀਤਾ ਗਿਆ ਤਾਂ ਜਾਪਾਨ ਦੀ ਜਗ੍ਹਾ ਜਪਾਨ ਅਤੇ ਆਵਾਜ਼ ਦੀ ਜਗ੍ਹਾ ਅਵਾਜ਼ ਕਰਨਾ ਪਵੇਗਾ। "ਜਾਪਾਨ" ਨੂੰ ਜਾਪਾਨ ਕਹਿਣਾ ਇਸ ਲਈ ਉਚਿਤ ਹੈ ਕਿ "ਜਾਪਾਨੀ ਭਾਸ਼ਾ" ਵਿੱਚ ਲਘੂ ਧੁਨੀਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਅਤੇ "ਆਵਾਜ਼" ਸ਼ਬਦ ਨੂੰ ਵੇਖੀਏ ਤਾਂ ਗੂਗਲ ਉੱਤੇ ਜ਼ਿਆਦਾ ਖੋਜ ਨਤੀਜੇ ਹੋਣ ਦੇ ਨਾਲ-ਨਾਲ ਅਜੀਤਾ ਅਖ਼ਬਾਰ ਦਾ ਨਾਅਰਾ ਵੀ ਹੈ: "ਅਜੀਤ: ਪੰਜਾਬ ਦੀ ਆਵਾਜ਼"।--Satdeep Gill (ਗੱਲ-ਬਾਤ) 14:03, 8 ਦਸੰਬਰ 2015 (UTC)
- @Satdeep Gill:ਜਪਾਨ ਖ਼ਾਸ ਨਾਂ ਹੈ ਉਦਾਹਰਣ ਦੇਣਾ ਠੀਕ ਨਹੀਂ, ਅਜੀਤ ਦੀ ਗੱਲ ਕਰੀਏ, ਪਾਠ ਤੇ ਖ਼ਬਰਾਂ ਦੇ ਮਸੌਦੇ ਵਿੱਚ ਆਵਾਜ਼ ਇੱਕ ਵਾਰ ਵੀ ਨਹੀਂ ਤੇ ਅਵਾਜ਼ ਅਣਗਿਣਤ ਵਾਰ, ਐਡਵਾਂਸ ਸਰਚ ਅਜੀਤ ਦੀ ਡੌਮੇਨ ਵਿੱਚ ਦੇਖ ਲਵੋ। ਟਾਈਟਲ ਪੇਜ ਤੇ ਆਵਾਜ਼ ਸ਼ਬਦ ਅਖਤਿਆਰ ਕੀਤਾ ਹੈ ਤਾਂ ਅਦਾਰੇ ਨੂੰ ਲਿਖ ਕੇ ਪੁਛਿਆ ਜਾ ਸਕਦਾ ਹੈ ਕੀ ਕਾਰਨ ਹੈ,ਗੂਗਲ ਤੇ ਹਮੇਸ਼ਾ ਦੋਨੋਂ ਮਿਲ ਜਾਂਦੇ ਹਨ ਕਿਉਂਕਿ ਆਮ ਲੋਗ ਮਿਆਰੀ ਭਾਸ਼ਾ ਦੇ ਜਾਗਰੂਕ ਨਹੀਂ ਹਨ ਪਰ ਵਿਕੀਪੀਡੀਆ ਮਿਆਰ ਨੂੰ ਹਮੇਸ਼ਾ ਤਰਜੀਹ ਦੇਂਦਾ ਹੈ ਤੁਸੀਂ ਤਾਂ ਵਿਆਕਰਣ ਦਾ ਨਿਯਮ ਵੀ ਦੱਸ ਦਿੱਤਾ ਹੈ, ਇਸ ਲਈ ਦੁਚਿੱਤੀ ਤੋਂ ਜਲਦੀ ਨਿਕਲੋ ਤੇ ਅਮਲ ਕਰਨ ਵੱਲ ਵਧੋ।--Guglani (ਗੱਲ-ਬਾਤ) 00:44, 9 ਦਸੰਬਰ 2015 (UTC)
- ਸਤਿ ਸ੍ਰੀ ਅਕਾਲ, ਸਭ ਨੂੰ। ਮੈਂ @Guglani: ਜੀ ਨਾਲ਼ ਸਹਿਮਤ ਹਾਂ। ਪਰ @ਪ੍ਰਚਾਰਕ: ਜੀ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਪੰਜਾਬੀ ਸ਼ਬਦਾਂ ਦੀ ਵਰਤੋਂ ਕਰਿਆ ਕਰਨ ਕਿਉਂਕਿ ਕਿਸੇ ਦੇ ਸਿਰਫ਼ ਅਰਬੀ ਨੰਬਰਾਂ ਦੀ ਵਰਤੋਂ ਕਰਨ (ਜੋ ਕਿ, ਮੇਰਾ ਖ਼ਿਆਲ, 98 ਫ਼ੀਸਦੀ ਪੰਜਾਬੀ ਕਰਦੇ ਹੋਣੇ) ਨੂੰ ਇਹ "ਪੰਜਾਬੀ ਦਾ ਘਾਣ" ਆਖ ਕੇ ਸੱਦਦੇ ਹਨ ਪਰ ਖ਼ੁਦ ਪੰਜਾਬੀ ਸ਼ਬਦਾਂ ਨੂੰ ਲਾਂਭੇ ਕਰ "ਪ੍ਰਯੋਗ","ਸਮੁਦਾਇ", "ਗਣਨਾ" ਵਰਗੇ ਭਾਰੇ ਜਿਹੇ ਸ਼ਬਦ ਵਰਤਦੇ ਹਨ। ਕਿੱਥੇ ਹੈ "ਵਰਤੋਂ", "ਭਾਈਚਾਰਾ", "ਗਿਣਤੀ" ? ਅਤੇ ਇੱਕ ਹੋਰ "ਮਤਦਾਨ"। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਪਰ ਇਹਨਾਂ ਉਹ ਲਿਖਤ ਹੀ ਸਾਫ਼ ਕਰ ਦਿੱਤੀ। ਵਿਕੀ ਇਸ ਤਰ੍ਹਾਂ ਨਹੀਂ ਕੰਮ ਕਰਦਾ। ਕਿਸੇ ਨੂੰ ਵੀ ਬੁਰਾ ਲੱਗੇ ਤਾਂ ਮਾਫ਼ੀ ਚਾਹੁੰਦਾ ਹਾਂ।ਮੇਰਾ ਮਕਸਦ ਕਿਸੇ ਦਾ ਦਿਲ ਦੁਖਾਉਣਾ ਬਿਲਕੁਲ ਨਹੀਂ। ਰਹੀ ਗੱਲ ਲੋਗੋ ਦੀ, ਮੈਂ ਹਰ ਮੁਮਕਿਨ ਮਦਦ ਦੇਣ ਲਈ ਤਿਆਰ ਹਾਂ (ਜੇ ਹਾਲੇ ਕੰਮ ਪੂਰਾ ਨਹੀਂ ਹੋਇਆ)। ਜਿਥੋਂ ਤੱਕ "ਆਜ਼ਾਦ" ਜਾਂ "ਅਜ਼ਾਦ" ਅਤੇ ਗੁਰਮੁਖੀ/ਅਰਬੀ ਨੰਬਰਾਂ ਦੀ ਗੱਲ ਹੈ, ਭਾਈਚਾਰਾ ਜਿਸ ਵੀ ਨਤੀਜੇ ਤੇ ਪਹੁੰਚੇ ਮੈਨੂੰ ਮਨਜ਼ੂਰ ਹੈ। ਅਤੇ ਮੈਂਨੂੰ ਕਿਸੇ ਵੀ ਨੰਬਰ ਢਾਂਚੇ ਵਿੱਚ ਕੋਈ ਮੁਸ਼ਕਲ ਨਹੀਂ। ਪਰ ਗੁਗਲਾਨੀ ਜੀ ਅਤੇ ਸਤਦੀਪ ਜੀ ਦੀਆਂ ਦਲੀਲਾਂ ਬਿਲਕੁਲ ਵਿਚਾਰਨਯੋਗ ਹਨ, ਇਸਦਾ ਹੱਲ ਚਰਚਾ ਨਾਲ ਵਧੇਰੇ ਚੰਗਾ ਹੋਵੇਗਾ। ਧੰਨਵਾਦ। --radiomiles talk 17:05, 8 ਦਸੰਬਰ 2015 (UTC)
- @Guglani:, @ਪ੍ਰਚਾਰਕ: ਅਤੇ @Param munde: ਜੀ ਮੈਨੂੰ ਨਹੀਂ ਲਗਦਾ ਕਿ ਵੋਟ ਪਾਉਣਾ ਹਰ ਚੀਜ਼ ਦਾ ਹੱਲ ਹੈ। ਪਹਿਲਾਂ ਇਸ ਬਾਰੇ ਲੋੜੀਂਦੀ ਚਰਚਾ ਕਰਨੀ ਜ਼ਰੂਰੀ ਹੈ। ਇਹ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਪੰਜਾਬੀ ਆਜ਼ਾਦ ਅਤੇ ਅਜ਼ਾਦ ਦੋਵਾਂ ਸ਼ਬਦਾਂ ਦੀ ਵਰਤੋਂ ਹੁੰਦੀ ਹੈ। ਪੰਜਾਬੀ ਯੂਨੀਵਰਸਿਟੀ ਦੀ ਖੋਜ ਦੇ ਪੱਧਰ ਬਾਰੇ ਪਹਿਲਾਂ ਵੀ ਕਈ ਵਾਰ ਚਰਚਾ ਹੋ ਚੁੱਕੀ ਹੈ। ਗੂਗਲ ਨਤੀਜਿਆਂ ਮੁਤਾਬਕ ਆਜ਼ਾਦ ਜਾਂ ਆਜ਼ਾਦੀ ਸ਼ਬਦ ਦੀ ਵਰਤੋਂ ਵਧੇਰੇ ਹੈ। ਮੇਰੇ ਅਨੁਸਾਰ ਆਜ਼ਾਦ ਵਧੇਰੇ ਉਚਿਤ ਹੈ ਅਤੇ ਇਸ ਨੂੰ ਬਦਲਣ ਨਾਲ ਇਸ ਨਾਲ ਸਮੂਚੀ ਲੜੀ ਵਿੱਚ ਦਿੱਕਤ ਆਵੇਗੀ। ਆਪਣੇ ਹਰ ਥੋੜ੍ਹੇ ਸਮੇਂ ਬਾਅਦ ਕੱਲੇ ਕੱਲੇ ਸ਼ਬਦ ਉੱਤੇ ਵੋਟ ਨਹੀਂ ਕਰਵਾ ਸਕਦੇ। ਫਿਰ ਇਹ ਸਾਰੇ ਸ਼ਬਦ ਵੀ ਬਦਲਣੇ ਪੈਣਗੇ:
- ਆਗਾਜ਼ - ਅਗਾਜ਼
- ਆਬਾਦ - ਅਬਾਦ
- ਬਾਜ਼ਾਰ - ਬਜ਼ਾਰ
ਗੱਲ ਇਹ ਹੈ ਕਿ ਪੰਜਾਬੀ ਵਿੱਚ ਬੋਲਣ ਦੇ ਪੱਧਰ ਉੱਤੇ ਇੱਕ "ਅ" ਧੁਨੀ ਲੋਪ ਹੋ ਜਾਂਦੀ ਹੈ ਪਰ ਲਿਖਣ ਵਿੱਚ ਲਿਖਣੀ ਹੀ ਉਚਿਤ ਹੈ। ਉਦਾਹਰਨ ਵਜੋਂ ਅੰਗਰੇਜ਼ੀ ਵਿੱਚ ਸ਼ਬਦ "psychology" ਹੈ, ਇਸ ਵਿੱਚ "p" ਦੀ ਵਰਤੋਂ ਸਿਰਫ਼ ਇਸ ਕਰਕੇ ਹੋ ਰਹੀ ਹੈ ਕਿ ਇਹ ਉਸ ਸ਼ਬਦ ਦੇ ਇਤਿਹਾਸ ਨੂੰ ਦਰਸਾਉਂਦੀ ਹੈ।
ਇਸ ਤਰ੍ਹਾਂ ਦੋਵਾਂ ਵਿੱਚੋਂ ਕਿਸੇ ਇੱਕ ਸ਼ਬਦ ਦੀ ਚੋਣ ਕਰਨਾ ਉਚਿਤ ਨਹੀਂ। ਇੱਕ ਸ਼ਬਦ ਲਿਖਣ ਵਿੱਚ ਜ਼ਿਆਦਾ ਵਰਤਿਆ ਜਾਂਦਾ ਹੈ ਅਤੇ ਦੂਜਾ ਬੋਲਣ ਵਿੱਚ।--Satdeep Gill (ਗੱਲ-ਬਾਤ) 02:13, 11 ਦਸੰਬਰ 2015 (UTC)
ਇਹ ਗੱਲ ਠੀਕ ਹੈ ਕਿ ਵੋਟਿੰਗ ਸ਼ਬਦ-ਜੋੜਾਂ ਦੇ ਮਿਆਰ ਤੈਅ ਕਰਨ ਦਾ ਸਾਧਨ ਨਹੀਂ ਹੋਣਾ ਚਾਹੀਦਾ, ਪਰ ਪੰਜਾਬੀ ਤੇ ਹਿੰਦੀ ਸ਼ਬਦਾਂ ਦਰਮਿਆਨ ਸ਼ਬਦ-ਜੋੜ ਫਰਕ ਨੂੰ ਫੇਰ ਵੀ ਕਾਇਮ ਰੱਖਣਾ ਹੀ ਚਾਹੀਦਾ ਹੈ, ਭਾਵੇਂ ਬੋਲਣ ਵੇਲੇ ਸ਼ਬਦਾਂ ਨੂੰ ਕੁੱਝ ਵੱਖਰਾ ਉੱਚਾਰਣ ਮਿਲਦਾ ਹੋਵੇ --Param munde (ਗੱਲ-ਬਾਤ) 05:25, 11 ਦਸੰਬਰ 2015 (UTC) @Satdeep Gill:
- ਕਿਸੇ ਸ਼ਬਦ ਲਈ ਮਾਹਰਾਂ ਵੱਲੋਂ ਰਚੇ ਕੋਸ਼ਾਂ ਦੀ ਉਗਾਹੀ,ਪ੍ਰਮਾਣਿਕਤਾ ਸਿੰਧ ਕਰਨ ਲਈ, ਕਿਤੇ ਜ਼ਿਆਦਾ ਮਹੱਤਵਪੂਰਨ ਸਰੋਤ ਹੈ ਕਿਸੇ ਹੋਰ ਸਰੋਤ ਦੀ ਉਗਾਹੀ ਨਾਲ਼ੋਂ, ਦਿਸ ਗੱਲ ਵਿੱਚ ਕੋਈ ਦੋ ਰਾਏ ਨਹੀਂ।
- ਪੰਜਾਬੀ ਬੋਲੀ ਲਈ ਪੰਜਾਬੀ ਯੂਨੀਵਰਸਿਟੀ ਤੋਂ ਵੱਧ ਪ੍ਰਮਾਣਿਕ ਯੂਨੀਵਰਸਿਟੀ ਨਹੀਂ, ਦਿਸ ਗੱਲ ਵਿੱਚ ਵੀ ਦੋ ਰਾਏ ਨਹੀਂ। ਯੂਨੀਵਰਸਿਟੀ ਤੋਂ ਛਪੇ ਕੋਸ਼ਾਂ ਵਿੱਚ ਕਿਧਰੇ ਕਿਧਰੇ ਅਪਵਾਦ ਵਜੋਂ ਗਲਤੀ ਹੋ ਸਕਦੀ ਹੈ, ਪਰੰਤੂ ਵਿਕੀਪੀਡੀਆ ਜਾਂ ਗੂਗਲ ਬੋਲੀ ਦੇ ਸ਼ਬਦ ਦੀ ਪ੍ਰਮਾਣਿਕਤਾ ਦਾ ਸਰੋਤ ਨਹੀਂ ਹੋ ਸਕਦਾ ਨਾਂ ਹੀ ਗਲਤ ਸ਼ਬਦ ਦੀ ਵਧੇਰੇ ਵਰਤੋਂ, ਪ੍ਰਮਾਣਿਕਤਾ ਘੱਟ ਜਾਂ ਵੱਧ ਕਰ ਸਕਦੀ ਹੈ।ਇਸ ਲਈ ਬੋਲੀ ਦੇ ਸ਼ਬਦਾਂ ਬਾਰੇ ਵਿਕੀ ਵਿਵਾਦਾਂ ਨੂੰ ਘੱਟੋ ਘੱਟ ਕਰਨ ਲਈ ਪੰਜਾਬੀ ਯੂਨੀਵਰਸਿਟੀ ਦੇ ਕੋਸ਼ਾਂ ਨੂੰ ਪ੍ਰਮਾਣੀਕ ਮੰਨਣ ਤੋਂ ਸੰਕੋਚ ਕਰਨਾ ਘਾਤਕ ਸਿੱਧ ਹੋ ਸਕਦਾ ਹੈ।
- ਰਹੀ ਗੱਲ ਹੋਰ ਸ਼ਬਦਾਂ ਬਜ਼ਾਰ, ਅਬਾਦ ਆਦਿ ਦੇ ਸੁਧਾਰ ਦੀ, ਇੱਕ ਬੋਟ ਦੇ ਅਧਿਕਾਰ ਨਾਲ ਸਭ ਸੰਭਵ ਹੈ ਸੰਕੋਚ ਕਰਨ ਜਾਂ ਖ਼ਤਰੇ ਦੀ ਘੰਟੀ ਵਾਲੀ ਗੱਲ ਨਹੀਂ।ਪਰ ਇੱਥੇ ਐਂਬਲਮ ਜਾਂ ਵਿਕੀ ਦੀ ਛਾਪ ਵਿੱਚ ਵਰਤੇ 'ਅਜ਼ਾਦ' ਸ਼ਬਦ ਦੀ ਗੱਲ ਚਲ ਰਹੀ ਹੈ ਉਸ ਵਿੱਚ ਸੁਧਾਰ ਜੇ ਦੇਰ ਨਾਲ ਹੀ ਨਿਗਾਹ ਵਿੱਚ ਆਇਆ ਹੈ ਤਾਂ ਕਰਨ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ ਬਲਕਿ ਤੁਰੰਤ ਕਰ ਦੇਣਾ ਚਾਹੀਦਾ ਹੈ।
- ਜੇ ਸਤਦੀਪ ਦੀ ਗੂਗਲ ਵਾਲੀ ੱਉਗਾਹੀ ਨੂੰ ਵੀ ਗ਼ੌਰ ਨਾਲ ਵਾਚੀਏ ਤਾਂ ਪ੍ਰਿੰਟ ਮੀਡੀਆ ਛੱਡ ਦਿਓ, ਗੂਗਲ ਵਿੱਚ ਆਜ਼ਾਦ ਦੀ ਵਰਤੋਂ, ਖ਼ਾਸ ਨਾਮ ਚੰਦਰ ਸ਼ੇਖਰ, ਅਬੁਲ ਕਲਾਮ, ਮੌਲਾਨਾ ਅਜ਼ਾਦ, ਨਬੀ ਆਜ਼ਾਦ, ਆਜ਼ਾਦ ਹਿੰਦ ਫੌਜ ਆਦਿ ਛੱਡ ਕੇ ਗਿਣਤੀ ਲਗਭਗ ੧੯੩੩੫੦ ਮੁਕਾਬਲਤਨ ਅਜ਼ਾਦ ੨੮੭੦੦੦ ਰਹਿ ਜਾਂਦੀ ਹੈ। ਕਿਉਂਕਿ ਆਜ਼ਾਦ ਦੀ ਵਰਤੋਂ ਲਗਭਗ ੩੯੬੫੦ ਵਾਰੀ ਖ਼ਾਸ ਨਾਵਾਂ ਵਿੱਚ ਕੀਤੀ ਗਈ ਹੈ।
- ਉਪਰ ਦਿਤੀਆਂ ਵਿਚਾਰਾਂ ਤੇ ਸ਼ਬਦ ਕੋਸ਼ਾਂ ਦੀ ਉਗਾਹੀ ਤੋਂ ਬਾਦ ਵਿਕੀਪੀਡੀਆ ਲੋਗੋ ਵਿੱਚ ਅਜ਼ਾਦ ਸ਼ਬਦ ਵਰਤਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਰਹਿ ਜਾਂਦਾ।--Guglani (ਗੱਲ-ਬਾਤ) 07:49, 11 ਦਸੰਬਰ 2015 (UTC)
- @Guglani: ਜੀ ਯੂਨੀਵਰਿਸਟੀ ਦੇ ਸੋਧਕ ਟੂਲ ਅਨੁਸਾਰ ਅਤੇ ਇਸਦੇ ਨਾਲ ਹੀ ਭਾਈ ਕਾਹਨ ਸਿੰਘ ਦੇ ਮਹਾਨ ਕੋਸ਼ ਵਿੱਚ ਵੀ "ਆਜ਼ਾਦ" ਹੀ ਸਹੀ ਸ਼ਬਦ ਜੋੜ ਹਨ।--Satdeep Gill (ਗੱਲ-ਬਾਤ) 12:07, 12 ਦਸੰਬਰ 2015 (UTC)
- ਪੰਜਾਬੀ ਯੂਨੀਵਰਸਿਟੀ ਕੋਸ਼ਕਾਰੀ ਵਿਭਾਗ ਜੋ ਮਾਣਕ ਅਥਾਰਿਟੀ ਹੈ ਦੀ ਅਧਿਕਾਰਤ ਸਾਈਟ [2] ਤੇ ਦੇਖੋ ਅਜ਼ਾਦ ਹੈ। ਪ੍ਰਕਾਸਤ ਸ਼ਬਦ-ਕੋਸ਼ ਜੋ ਜੋਗਾ ਸਿੰਘ ਆਦਿ ਯੂਨੀਵਰਸਿਟੀ ਦੇ ਕੋਸ਼ਕਾਰੀ ਮਾਹਰਾਂ ਦੁਆਰਾ ਰਚਿਆ ਹੈ ਤੇ ੨੦੧੧ ਵਿੱਚ ਸੋਧਿਆ ਗਿਆ ਹੈ ਤੇ[1] ਵੀ ਅਜ਼ਾਦ ਹੈ ਆਜ਼ਾਦ ਨਹੀਂ।ਤੁਹਾਡਾ ਹਵਾਲਾ ੨੦੦੯ ਨੂੰ ਸੋਧਿਆ ਹੈ ਪੁਰਾਣਾ ਹੈ ਜਿਸ ਵਿੱਚ ਕੋਸ਼ਕਾਰੀ ਮਾਹਰਾਂ ਦਾ ਜ਼ਿਕਰ ਨਹੀਂ ਕੰਪਿਊਟਰ ਮਾਹਰਾਂ ਦਾ ਜ਼ਿਕਰ ਹੈ।ਮੇਰੇ ਕੋਲ ਐਪਲ ਦਾ ਅਧਿਕਾਰਤ ਟਾਈਪਿੰਗ ਪੈਡ ਹੈ ਸੁਸਤ ਵਿੱਚ ਵੀ ਅਜ਼ਾਦ ਹੈ।ਦਿਸ ਲਈ ਮੁੱਖ ਸਫ਼ੇ ਤੇ ਅਜ਼ਾਦ ਹੀ ਹੋਣਾ ਚਾਹੀਦਾ ਹੈ ਜੋ ਵਿਆਕਰਣ ਮੁਤਾਬਕ ਵੀ ਸਹੀ ਹੈ।--Guglani (ਗੱਲ-ਬਾਤ) 00:54, 13 ਦਸੰਬਰ 2015 (UTC)
- @Guglani: ਜੀ ਯੂਨੀਵਰਿਸਟੀ ਦੇ ਸੋਧਕ ਟੂਲ ਅਨੁਸਾਰ ਅਤੇ ਇਸਦੇ ਨਾਲ ਹੀ ਭਾਈ ਕਾਹਨ ਸਿੰਘ ਦੇ ਮਹਾਨ ਕੋਸ਼ ਵਿੱਚ ਵੀ "ਆਜ਼ਾਦ" ਹੀ ਸਹੀ ਸ਼ਬਦ ਜੋੜ ਹਨ।--Satdeep Gill (ਗੱਲ-ਬਾਤ) 12:07, 12 ਦਸੰਬਰ 2015 (UTC)
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000018-QINU`"'</ref>" does not exist.
<ref>
tag defined in <references>
has no name attribute.- ਫਿਰ ਇਹ ਵੀ ਤਾਂ ਸੋਚਣ ਵਾਲੀ ਗੱਲ ਹੈ ਕਿ ਇੱਕ ਹੀ ਯੂਨੀਵਰਸਿਟੀ ਦੇ ਪ੍ਰੋਜੈਕਟਾਂ ਵਿੱਚ ਸ਼ਬਦ-ਜੋੜਾਂ ਦੀ ਇਕਸਾਰਤਾ ਨਹੀਂ ਹੈ ਤਾਂ ਹੋਰ ਕੀ ਉਮੀਦ ਕਰ ਸਕਦੇ ਹਾਂ। ਦੇਖੋ ਮੈਂ ਤਾਂ "ਆਜ਼ਾਦ" ਦੇ ਹੱਕ ਵਿੱਚ ਹੀ ਹਾਂ। ਵੈਸੇ ਵੀ ਪੰਜਾਬੀ ਸਿਰਫ਼ ਗੁਰਮੁਖੀ ਵਾਲੀ ਪੰਜਾਬੀ ਨਹੀਂ ਹੈ। ਸ਼ਾਹਮੁਖੀ ਵੀ ਪੰਜਾਬੀ ਹੈ ਅਤੇ ਆਜ਼ਾਦ ਨੂੰ "ਅਜ਼ਾਦ" ਲਿਖਣ ਨਾਲ ਅਸੀਂ ਉਸ ਨਾਲੋਂ ਹੋਰ ਦੂਰ ਹੋ ਜਾਵਾਂਗੇ। ਦੋ ਕੁ ਮਹੀਨੇ ਤੱਕ ਆਪਾਂ ਦੋਵੇਂ ਪੰਜਾਬੀ ਵਿਕੀਪੀਡੀਆਵਾਂ ਦਾ ਸਾਂਝਾ ਐਡੀਟਾਥਾਨ ਪਲੈਨ ਕਰ ਰਹੇ ਹਾਂ। ਉਸ ਵਿੱਚ ਯੂਨੀਵਰਸਿਟੀ ਦੇ ਲਿਪਾਂਤਰਨ ਟੂਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨਾਲ ਪੰਜਾਬੀਆਂ ਨੂੰ ਨੇੜੇ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ।--Satdeep Gill (ਗੱਲ-ਬਾਤ) 03:00, 13 ਦਸੰਬਰ 2015 (UTC)
- ਮੇਰੇ ਖਿਆਲ ਨਾਲ "ਅਜ਼ਾਦ" ਵਰਗੇ ਇੰਨੇ ਸਰਲ ਸ਼ਬਦਾਂ ਉੱਤੇ ਇੰਨੀ ਲੰਬੀ ਬਹਿਸ ਪੰਜਾਬੀ ਭਾਸ਼ਾ ਦੇ ਸ਼ਬਦ ਜੋੜਾਂ ਪ੍ਰਤਿ ਸਾਡੀ ਮਨਮਰਜੀ ਤੇ ਅਗਿਆਨਤਾ ਹੀ ਦਿਖਾਉਂਦੀ ਹੈ| ਸ਼ੁੱਧ ਪੰਜਾਬੀ ਸ਼ਬਦ "ਅਜ਼ਾਦ" ਹੀ ਹੈ| ਬੋਲਿਆ ਵੀ ਅਜ਼ਾਦ ਹੀ ਜਾਂਦਾ ਹੈ, ਇਸਲਈ ਅਜਿਹੇ ਸ਼ਬਦਾਂ ਨੂੰ "ਆਜ਼ਾਦ" ਲਿਖ ਦੇਣਾ ਭਵਾਂ ਅਰਥਾਂ ਦੇ ਪੱਖੋਂ ਕੋਈ ਫਰਕ ਨਹੀਂ ਰੱਖਦਾ, ਪਰ ਮੂਲ ਪੰਜਾਬੀ ਸ਼ਬਦ ਦਾ ਵਿਗਾੜ ਹੀ ਹੈ| --Param munde (ਗੱਲ-ਬਾਤ) 09:21, 13 ਦਸੰਬਰ 2015 (UTC)
- ਜੇ ਕਰ ਮੂਲ ਸ਼ਬਦ ਦੀ ਗੱਲ ਕੀਤੀ ਜਾਵੇ ਤਾਂ ਮੂਲ ਸ਼ਬਦ ਆਜ਼ਾਦੀ ਹੀ ਹੈ। ਸ਼ਾਹਮੁਖੀ ਪੰਜਾਬੀ ਵਿੱਚ ਵੀ ਆਜ਼ਾਦੀ ਹੀ ਹੈ।--Satdeep Gill (ਗੱਲ-ਬਾਤ) 10:44, 13 ਦਸੰਬਰ 2015 (UTC)
- ਆਜ਼ਾਦ ਦੇ ਮੂਲ ਬਾਰੇ ਅਤੇ ਹੋਰਨਾਂ ਬੋਲੀਆਂ ਵਿੱਚ ਇਸਦੇ ਰੂਪ ਬਾਰੇ ਸਪਸ਼ਟਤਾ ਲਈ ਅਗਲਾ ਲਿੰਕ ਦੇਖੋ: [3]--Charan Gill (ਗੱਲ-ਬਾਤ) 00:58, 14 ਦਸੰਬਰ 2015 (UTC)
- @Satdeep Gill and Charan Gill:
- ਆਜ਼ਾਦ ਦੇ ਮੂਲ ਬਾਰੇ ਅਤੇ ਹੋਰਨਾਂ ਬੋਲੀਆਂ ਵਿੱਚ ਇਸਦੇ ਰੂਪ ਬਾਰੇ ਸਪਸ਼ਟਤਾ ਲਈ ਅਗਲਾ ਲਿੰਕ ਦੇਖੋ: [3]--Charan Gill (ਗੱਲ-ਬਾਤ) 00:58, 14 ਦਸੰਬਰ 2015 (UTC)
- ਇਜਾਦ ਤੇ ਅਜ਼ਾਦ ਵਿੱਚ ਕੋਈ ਸਮਾਨਤਾ ਨਹੀਂ ਕਿਉਂਕਿ ਪਹਿਲੀ ਗੱਲ ਸਹੀ ਸ਼ਬਦ ਈਜਾਦ ਹੈ ਇਜਾਦ ਤਾਂ ਕੋਈ ਸ਼ਬਦ ਹੀ ਨਹੀਂ।ਦੋਵਾਂ ਸ਼ਬਦਾਂ ਦੀਆਂ ਧੁਨੀਆਂ ਚਾਹੇ ਇਜਾਦ ਮੰਨੋ ਜਾਂ ਈਜਾਦ ਅਜ਼ਾਦ ਨਾਲ਼ੋਂ ਬਹੁਤ ਸਪਸ਼ਟ ਹਨ ਕਿਉਂਕਿ ੲ ਤੇ ਅ ਬਿਲਕੁਲ ਸਪਸ਼ਟ ਸੑਵਰ ਹਨ। ਬਲਕਿ ਸਤਦੀਪ ਤੇ ਚਰਨ ਗਿੱਲ ਜੀ ਦੇ ਵਿਚਾਰਾਂ ਵਿੱਚ ਨਿੱਜੀ ਨਿਕਟ ਸੰਬੰਧ ਦੀ ਸਮਾਨਤਾ ਹੈ।
- ਵਿਚਾਰਕ ਖ਼ੁਦ ਕਹਿੰਦੇ ਹਨ ਕਿ ਬੋਲਣ ਵਿੱਚ ਅਜ਼ਾਦ ਹੀ ਵਧੇਰੇ ਵਰਤੀਂਦਾ ਹੈ। ਲਹੌਰ ਤੇ ਅੰਮ੍ਰਿਤਸਰ ਦੇ ਦੋਵੇਂ ਪੰਜਾਬੀ ਅਜ਼ਾਦ ਜਾਂ ਅਜ਼ਾਦੀ ਇੱਕੋ ਜਿਹਾ ਬੋਲਦੇ ਹਨ ਮੂਲ ਸ਼ਬਦ ਅਜ਼ਾਦ ਹੀ ਹੋਇਆ ਆਜ਼ਾਦ ਨਹੀਂ ਹੋ ਸਕਦਾ, ਫਿਰ ਲਿਖਣ ਵਿੱਚ ਸ਼ਾਹਮੁਖੀ ਕਿਉਂ ਗ੍ਰਹਿਣ ਕਰੀਏ ਜਦ ਕਿ ਪੰਜਾਬੀ ਵਿੱਚ ਜਿਵੇਂ ਬੋਲੋ ਤਿਵੇਂ ਲਿਖੋ ਦਾ ਦਸਤੂਰ ਹੈ।ਫਿਰ ਹੋਰ ਗੱਲ, ਪਾਕਿਸਤਾਨੀ ੧੦੦% ਬੋਲਣ ਵਿੱਚ ਤਾਂ ਪੰਜਾਬੀ ਨੂੰ ਵਰਤੋਂ ਵਿੱਚ ਲਿਖਦੇ ਹਨ ਲਿਖਣ ਵਿੱਚ ੧% ਪੰਜਾਬੀ ਵੀ ਲਿਖਦੇ ਹੀ ਨਹੀਂ ਸ਼ਾਹਮੁਖੀ ਕੀ ਵਰਤੋਂ ਵਿੱਚ ਲਿਆਉਣੀ ਹੈ। ਇਸ ਲਈ ਸ਼ਾਹਮੁਖੀ ਤੇ ਗੁਰਮੁਖੀ ਮਰਜਰ ਦਾ ਹਊਆ ਦੇ ਕੇ ਗੁਰਮੁਖੀ ਵਿਗਾੜਨਾ ਕਿੰਨਾ ਯੋਗ ਹੋਵੇਗਾ?ਜੇ ਮਰਜਰ ਇਤਨੀ ਜ਼ਰੂਰੀ ਸਮਝਦੇ ਹੋ, ਕਿਉਂ ਨਾਂ ੧% ਪਾਕਿਸਤਾਨੀ ਜੋ ਪੰਜਾਬੀ ਲਿਖਦੇ ਹਨ ਗੁਰਮੁਖੀ ਦੇ ਸ਼ਬਦ ਜੋੜ ਲਿਖਣ ਵਿੱਚ ਅਪਨਾਉਣ।
- ਪੰਜਾਬੀ ਦੇ ਕੋਸ਼ਕਾਰੀ ਵਿਭਾਗ ਦੀ ਉਗਾਹੀ ਪੰਜਾਬੀ ਬੋਲੀ ਬਾਰੇ ਕਿਸੇ ਹੋਰ ਵਿਭਾਗ ਕੰਪਿਊਟਰ ਆਦਿਕ ਨਾਲ਼ੋਂ ਕਈ ਗੁਣਾ ਵਧੀਕ ਭਰੋਸੇ ਯੋਗ ਹੈ ਤੇ ਮਾਣਕ ਹੈ।ਇਸ ਨੂੰ ਨਾਂ ਅਪਣਾ ਕੇ ਤੁਸੀਂ ਵਿਕੀ ਵਿੱਚ ਆਪ-ਹੁਦਰਾਪਣ ਪੈਦਾ ਕਰੋਗੇ ਤੇ ਜੇ ਮੁੱਖ ਸਫ਼ੇ ਵਿੱਚ ਹੀ ਅਜਿਹੀਆਂ ਤਰੁੱਟੀਆਂ ਹੋਣ,ਭਰੋਸੇ ਯੋਗ ਸਰੋਤ ਨਾ ਮੰਨੇ ਜਾਣ, ਤਾਂ ਪੰਜਾਬੀ ਵਿਕੀ ਦੀ ਭਰੋਸੇਯੋਗਤਾ ਘੱਟ ਹੋਵੇਗੀ।ਇਸ ਲਈ ਜਲਦੀ ਸੁਧਾਰ ਕਰਕੇ ਦਿਸ ਤਰੁੱਟੀ ਨੂੰ ਦੂਰ ਕਰੋ।ਹੋਰ ਕੋਸ਼ਕਾਰੀ ਵਿਭਾਗ ਦੀਆਂ ਪੁਸਤਕਾਂ ਵਿੱਚ ਪੰਜਾਬੀ ਮਾਹਰਾਂ, ਜੋਗਾ ਸਿੰਘ ਤੇ ਹੋਰ ਕਈ ਪੰਜਾਬੀ ਪ੍ਰੋਫੈਸਰ ਰੈਂਕ ਦੇ ਸਕਾਲਰਾਂ ਦਾ ਯੋਗਦਾਨ ਹੈ ਜਦਕਿ ਕੰਪਿਊਟਰ ਵਿਭਾਗ ਦੀ ਸਾਈਟ ਦਾ ਪੰਜਾਬੀ ਮਾਹਰ ਐਮ ਫ਼ਿਲ ਦਾ ਵਿਦਿਆਰਥੀ ਦਰਸ਼ਾਇਆ ਗਿਆ ਹੈ।ਇਸ ਲਈ ਲੋਜਿਕ ਅਨੁਸਾਰ ਜੋ ਸਹੀ ਤੱਥ ਹਨ,ਅਪਣਾ ਨਿੱਜੀ ਹਠ ਛੱਡ,ਕੇ ਸਰਬ-ਸੰਮਤੀ ਜੋ ਅਵਾਜ਼ ਵੱਲ ਬਣਦੀ ਹੈ ਨੂੰ ਅਪਣਾਓ।--Guglani (ਗੱਲ-ਬਾਤ)
- ਚਰਨ ਗਿੱਲ ਜੀ ਤੁਸੀਂ ਵਿਕਿਸ਼ਨਰੀ ਸਰੋਤ ਦਿੱਤਾ ਹੋ ਜੋ ਆਪਣੇ ਆਪ ਵਿੱਚ ਭਰੋਸੇਯੋਗ ਨਹੀਂ, ਸਰੋਤ ਵੀ ਫ਼ਾਰਸੀ ਆਦਿ ਭਾਸ਼ਾਵਾਂ ਦਾ ਹੈ, ਫ਼ਾਰਸੀ ਮੂਲ ਦੇ ਬਹੁਤ ਸ਼ਬਦਾਂ ਦਾ ਪੰਜਾਬੀਕਰਣ ਹੋ ਜਾਂਦਾ ਹੈ, ਵਿਆਕਰਣਕ ਨਿਯਮ ਸਤਦੀਪ ਗਿੱਲ ਖ਼ੁਦ ਦਸ ਚੁੱਕੇ ਹਨ।--Guglani (ਗੱਲ-ਬਾਤ) 01:54, 14 ਦਸੰਬਰ 2015 (UTC)
- ਮੂਲ ਫ਼ਾਰਸੀ ਸ਼ਬਦ ਨੂੰ ਸਾਰੀਆਂ ਬੋਲੀਆਂ ਨੇ ਤਤਸਮ ਰੂਪ ਵਿੱਚ ਹੀ ਅਪਣਾਇਆ ਹੈ। ਪੰਜਾਬੀ ਵਿੱਚ ਵੀ ਇੱਕ ਉਚਾਰਨ ਨਹੀਂ ਦੋਵੇਂ ਪ੍ਰਚਲਤ ਹਨ। ਮੇਰੇ ਖਿਆਲ ਵਿੱਚ ਲਿਖਣ ਵਿੱਚ ਇਥੇ ਤਦਭਵ ਨਾਲੋਂ ਤਤਸਮ ਰੂਪ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ।--Charan Gill (ਗੱਲ-ਬਾਤ) 02:56, 14 ਦਸੰਬਰ 2015 (UTC)
- @Guglani: ਜੀ ਨਿੱਜੀ ਨਿਕਟ ਸੰਬੰਧ ਦੀ ਸਮਾਨਤਾ ਦਾ ਇਲਜ਼ਾਮ ਲਾਉਣਾ ਸਹੀ ਨਹੀਂ ਹੈ। ਅਸੀਂ ਦੋਵੇਂ ਖ਼ੁਦ ਪੰਜਾਬੀ ਦੇ ਵਿਦਿਆਰਥੀ ਹਾਂ ਅਤੇ ਵਿਕੀ ਉੱਤੇ ਰਿਸ਼ਤੇਦਾਰਾਂ ਦੇ ਕੰਮ ਕਰਨ ਖ਼ਿਲਾਫ਼ ਕੋਈ ਨਿਯਮ ਨਹੀਂ ਹੈ। ਸ਼ਾਹਮੁਖੀ ਦਾ ਵਿਕੀਪੀਡੀਆ ਦੇਖ ਲਵੋ ਜ਼ਰਾ। ਇਸ ਵੇਲੇ ਦੋ ਪ੍ਰਸ਼ਾਸਕ ਹਨ; ਦਾਨਿਸ਼ ਅਤੇ ਅੱਬਾਸ। ਉਹ ਦੋਵੇਂ ਐਡਿਟਾਥਾਨ ਲਈ ਤਿਆਰ ਹਨ। ਹੁਣ ਲੇਖਾਂ ਦੀ ਸੂਚੀ ਉੱਤੇ ਕੰਮ ਸ਼ੁਰੂ ਕਰਨਾ ਹੈ। ਫ਼ਰਵਰੀ ਤੱਕ ਇਸਦੇ ਸ਼ੁਰੂ ਹੋਣ ਦੀ ਉਮੀਦ ਹੈ।
- ਜੇ ਸ਼ਬਦ "ਆਜ਼ਾਦ" ਨੂੰ ਬੋਲਣ ਦੀ ਗੱਲ ਕਰੀਏ ਜਾਂ ਕਿਸੇ ਵੀ ਹੋਰ ਸ਼ਬਦ ਦੀ ਗੱਲ ਹੀ ਹੋਵੇ ਤਾਂ ਆਮ ਬੁਲਾਰਾ ਤਾਂ ਪੈਰ ਬਿੰਦੀ ਵਾਲੇ ਬਹੁਤੇ ਅੱਖਰਾਂ ਦਾ ਉਚਾਰਨ ਕਰ ਹੀ ਨਹੀਂ ਸਕਦਾ। ਇਹ ਗੰਭੀਰ ਮਸਲਾ ਹੈ ਅਤੇ ਇਸ ਨੂੰ ਹਾਲੇ ਤੱਕ ਕੋਈ ਨਹੀਂ ਨਜਿੱਠ ਸਕਿਆ।
- ਪੰਜਾਬੀ ਵਿਕੀਪੀਡੀਆ ਦੇ ਜ਼ਿਆਦਾ ਮੈਂਬਰ ਇਸ ਵਿਚਾਰ ਚਰਚਾ ਵਿੱਚ ਸ਼ਾਮਲ ਹੋਣ ਤੋਂ ਗੁਰੇਜ਼ ਕਰ ਰਹੇ ਹਨ ਅਤੇ ਇਸ ਹਾਲਤ ਵਿੱਚ ਮੈਨੂੰ ਲਗਦਾ ਹੈ ਕਿ ਇਹ ਚਰਚਾ ਬਿਨਾਂ ਕਿਸੇ ਨਤੀਜੇ ਤੋਂ ਬੰਦ ਕਰ ਦੇਣੀ ਚਾਹੀਦੀ ਹੈ। ਮੇਰੇ ਵਲੋਂ ਵਿਕੀ ਦੇ ਲੋਗੋ ਵਿੱਚ ਹਾਲੇ ਕੋਈ ਤਬਦੀਲੀ ਨਾ ਕਰਨ ਦੀ ਤਜਵੀਜ਼ ਦਿੱਤੀ ਜਾਂਦੀ ਹੈ।--Satdeep Gill (ਗੱਲ-ਬਾਤ) 04:55, 14 ਦਸੰਬਰ 2015 (UTC)
- @Nachhattardhammu, Satdeep Gill, and Charan Gill: ਨਛੱਤਰ ਜੀ, ਸਤਦੀਪ ਨੇ ਅਜੀਤ ਅਖਬਾਰ ਦੀ ਗੱਲ ਕੀਤੀ ਸੀ ਇੱਥੇ ਦੇਖੋ [4] ਅਜੀਤ ਅਖਬਾਰ ਵਿੱਚ ੪੨੯੦੦ ਵਾਰੀ ਅਜ਼ਾਦ ਵਰਤੋਂਕਾਰ ਗਿਆ ਹੈ ਤੇ ਆਜ਼ਾਦ ਮੁੱਖ ਸਫ਼ੇ ਤੇ ਇੱਕ ਨਾਹਰੇ ਅਜੀਤ ਪੰਜਾਬ ਦੀ ਆਵਾਜ਼ ਤੋਂ ਇਲਾਵਾ (ਜੋ ਬਲਾਕ ਬਣਾਉਣ ਵਾਲੇ ਦੀ ਗਲਤੀ ਵੀ ਹੋ ਸਕਦੀ ਹੈ,ਜਾਂ ਹੋਰ ਕੋਈ ਕਾਰਨ ਅਦਾਰਾ ਅਜੀਤ ਹੀ ਪੁੱਛਣ ਤੇ ਦਸ ਸਕਦਾ ਹੈ),ਕਦੇ ਵੀ ਨਹੀਂ,ਇਥੇ ਦੇਖੋ [5] ਕਦੇ ਵੀ ਨਹੀਂ। ਇਹਤੱਥ ਮੈਂ ਪਹਿਲੇ ਦੇ ਚੁੱਕਾ ਹਾਂ ਹੁਣ ਹਵਾਲੇ ਨਾਲ ਦਸ ਰਿਹਾ ਹਾਂ, ਤੁਹਾਡਾ ਸਾਰੇ ਪੰਜਾਬ ਦੇ ਅਖ਼ਬਾਰ ਆਵਾਜ਼ ਸ਼ਬਦ ਵਰਤਦੇ ਹਨ ਬਿਲਕੁਲ ਗਲਤ ਸਿੱਧ ਹੋਇਆ ਹੈ ਇਸ ਲਈ ਨਛੱਤਰ ਜੀ ਸਾਰੀ ਚਰਚਾ ਵਿਸਥਾਰਪੂਰਬਕ ਵਿੱਚ ਪੜ੍ਹ ਕੇ ਤਥਾਂ ਤੇ ਅਧਾਰਤ ਵਿਚਾਰ ਵਿਅਕਤ ਕਰੋ ਜਿਸ ਦੇ ਸਿੱਟੇ ਪੰਜਾਬੀ ਵਿਕੀ ਦੀ ਸਿਹਤ ਲਈ ਦੂਰਗਾਮੀ ਹਨ।ਤੁਹਾਡੇ ਇਸ ਬਿਆਨ ਨੇ ਜਿਸ ਨੂੰ ਪ੍ਰਗਟਾਉਣ ਤੋਂ ਪਹਿਲਾਂ ਤੁਸੀਂ ਆਪ ਵੀ ਘੋਖਿਆ ਨਹੀਂ ਬਲਕਿ ਗਲਤ ਬਿਆਨ ਕੀਤਾ ਹੈ, ਤੁਹਾਡੀ ਭਰੋਸੇਯੋਗਤਾ ਤੇ ਪ੍ਰਸ਼ਨ ਚਿੰਨ੍ਹ ਲਗਾਇਆ ਹੈ।
ਚਰਨ ਗਿੱਲ ਜੀ ! ਸਾਰੀਆਂ ਬੋਲੀਆਂ ਵਿੱਚ ਤਤਸਮ ਸ਼ਬਦ ਵਰਤਣ ਦਾ ਨਿਯਮ ਪੰਜਾਬੀ ਤੇ ਲਾਗੂ ਨਹੀਂ ਹੁੰਦਾ ਸਤਦੀਪ ਗਿੱਲ ਪਰਿਵਰਤਨ ਦਾ ਵਿਆਕਰਣਕ ਨਿਯਮ ਪਹਿਲਾ ਹੀ ਦਸ ਚੁੱਕੇ ਹਨ।ੋਕੀਤੁਸੀ ਇੰਜਣ ਜੋ ਅੰਗਰੇਜ਼ੀ ਮੂਲ ਦਾ ਸ਼ਬਦ ਹੈ ਲਈ ਐਨਜਿਨ ਵਰਤਣਾ ਚਾਹੋਗੇ ਜਾਂ ਅੱਠ ਜੋ ਗਿਣਤੀ ਹੈ ਲਈ ਆਠ? ਸਤਦੀਪ ਜੀ! ਚਰਚਾ ਬੰਦ ਕਰਨ ਦਾ ਸੁਝਾਅ ਇਸ ਲਈ ਦੇ ਰਹੇ ਹੋ ਕਿਉਂਕਿ ਚਰਚਾ ਦਾ ਨਤੀਜਾ ਤੁਹਾਡੇ ਵਿਚਾਰ ਦੇ ਵਿਪਰੀਤ ਜਾ ਰਿਹਾ ਇਸ ਨੂੰ ਤੁਹਾਡੀ ਹਠਕਰਮੀ ਹੀ ਕਿਹਾ ਜਾਵੇਗਾ ਜਿਸ ਨੂੰ ਅੰਗਰੇਜ਼ੀ ਵਿੱਚ bullying ਕਹਿੰਦੇ ਹਨ, ਇੱਕ administrator ਹੋਣ ਦੇ ਨਾਤੇ ਤੁਹਾਨੂੰ bullying ਨਹੀਂ ਕਰਨੀ ਚਾਹੀਦੀ ਬਲਕਿ ਚਰਚਾ ਦੇ ਨਤੀਜੇ ਠੋਸ ਦਲੀਲਾਂ ਦੇ ਅਧਾਰ ਤੇ ਭਰੋਸੇਯੋਗ ਸਰੋਤਾਂ ਦੇ ਅਧਾਰ ਤੇ ਕਰਨ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ।ਇਸ ਨਾਲ ਵਿਕੀ ਦੇ ਵਰਤੋਂਕਾਰਾਂ ਵਿੱਚ ਪ੍ਰਬੰਧਕਾਂ ਅਤੇ ਵਿਕੀਪੀਡੀਆ ਵਿਸ਼ਵਕੋਸ਼ ਦੀ ਭਰੋਸੇਯੋਗਤਾ ਬਣਾਈ ਰੱਖਣ ਵਿੱਚ ਮਦਦ ਮਿਲੇਗੀ।--Guglani (ਗੱਲ-ਬਾਤ) 08:42, 14 ਦਸੰਬਰ 2015 (UTC)--Guglani (ਗੱਲ-ਬਾਤ) 08:49, 14 ਦਸੰਬਰ 2015 (UTC)
- @Guglani: ਜੀ, ਮੈਨੂੰ ਤਾਂ ਚਰਚਾ ਕਿਤੇ ਵੀ ਜਾਉਂਦੀ ਨਹੀਂ ਦਿੱਖ ਰਹੀ ਸੀ ਤਾਂ ਕਿਹਾ ਹੈ। ਜੇ ਕਰ ਵੋਟਾਂ ਦੇ ਹਿਸਾਬ ਨਾਲ ਦੇਖੀਏ ਜੋ ਕਿ ਤੁਸੀਂ ਹੀ ਸ਼ੁਰੂ ਕੀਤੀਆਂ ਹਨ ਤਾਂ ਵੀ ਕੋਈ ਹੱਲ ਨਹੀਂ ਨਜ਼ਰ ਆ ਰਿਹਾ। ਇੱਥੇ ਬੇਬੁਨਿਆਦ ਆਰੋਪ ਲੱਗਾਉਣਾ ਗ਼ਲਤ ਹੈ।--Satdeep Gill (ਗੱਲ-ਬਾਤ) 09:27, 14 ਦਸੰਬਰ 2015 (UTC)
- ਗੁਗਲਾਨੀ ਜੀ, ਮੈਂ ਨਿਯਮ ਦੀ ਨਹੀਂ ਇਸ ਖਾਸ ਸ਼ਬਦ ਨੂੰ ਸਾਰੀਆਂ ਬੋਲੀਆਂ ਵਿੱਚ ਤਤਸਮ ਸ਼ਬਦ ਵਜੋਂ ਵਰਤੇ ਹੋਣ ਦੀ ਗੱਲ ਕੀਤੀ ਹੈ। ਮੇਰਾ ਖਿਆਲ ਜਿਥੇ ਤਤਸਮ ਅਤੇ ਤਦਭਵ ਵਿੱਚ ਮਾਮੂਲੀ ਅੰਤਰ ਹੋਵੇ ਅਤੇ ਦੋਵੇਂ ਰੂਪ ਖੂਬ ਪ੍ਰਚਲਤ ਹੋਣ ਉਥੇ ਤਤਸਮਤਾ ਕਾਇਮ ਰੱਖਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਫਿਰ ਇਸ ਤਤਸਮ ਰੂਪ ਦਾ ਪੰਜਾਬੀ ਉਚਾਰਨ ਦੇ ਦਸ੍ਤੂਰ ਨਾਲ ਕੋਈ ਵਿਰੋਧ ਵੀ ਤਾਂ ਨਹੀਂ।--Charan Gill (ਗੱਲ-ਬਾਤ) 09:56, 14 ਦਸੰਬਰ 2015 (UTC)
- ਚਰਨ ਗਿੱਲ ਜੀ। ਤੁਸੀਂ ਸਾਰੀਆਂ ਬੋਲੀਆਂ ਵਿੱਚ ਆਵਾਜ਼ ਸ਼ਬਦ ਨੂੰ ਤਤਸਮ ਰੂਪ ਵਿੱਚ ਵਰਤੇ ਜਾਣਾ ਇੱਕ ਤੱਥ ਦੇ ਤੌਰ 'ਤੇ ਬਖਾਨਿਆ ਹੈ, ਜਦ ਕਿ ਪੰਜਾਬੀ ਵਿੱਚ ਤਦਭਵ ਰੂਪ ਵਿੱਚ ਵਰਤੇ ਜਾਣ ਦੇ ਅਨੇਕਾਂ ਸਰੋਤ ਉਪਰ ਚਰਚਾ ਵਿੱਚ ਆ ਚੁੱਕੇ ਹਨ ਦਿਸ ਲਈ ਤੁਹਾਡਾ ਤੱਥ ਨਿਰਾਧਾਰ ਹੈ। ਜੇ ਤੁਸੀ ਬਾਕੀ ਬੋਲੀਆ ਵਿੱਚ ਤਤਸਮ ਰੂਪ ਵਰਤੇ ਜਾਣ ਦੀ ਦਲੀਲ ਦੀ ਵਕਾਲਤ ਕਰਦੇ ਹੋ ਤਾਂ ਉੱਤਰ ਹੈ ਹਰ ਬੋਲੀ ਵਿੱਚ ਆਪਣੀ ਵਿਲੱਖਣਤਾ ਹੁੰਦੀ ਹੈ ਪੰਜਾਬੀ ਵਿੱਚ ਜੋ ਸ਼ਬਦ ਪਹਿਲਾਂ ਹੀ ਪ੍ਰਚਲਿਤ ਹਨ ਅਸੀਂ ਉਨ੍ਹਾਂ ਵਿੱਚ ਪ੍ਰਮਾਣੀਕ ਸ਼ਬਦਾਂ ਦੀ ਗੱਲ ਕਰ ਰਹੇ ਹਾਂ ਉਸ ਤੇ ਤੁਹਾਡੀ ਦਲੀਲ ਢੁਕਦੀ ਨਹੀਂ ਅਸੀਂ ਦੂਸਰੀ ਬੋਲੀਆਂ ਵਿੱਚ ਕੀ ਪ੍ਰਚਲਿਤ ਹੈ ਪੰਜਾਬੀ ਤੇ ਸਿੱਧਾ ਥੋਪ ਨਹੀਂ ਸਕਦੇ।--Guglani (ਗੱਲ-ਬਾਤ) 10:16, 14 ਦਸੰਬਰ 2015 (UTC)
- ਗੁਗਲਾਨੀ ਜੀ, ਮੈਂ ਥੋਪਣ ਦੀ ਕੋਈ ਗੱਲ ਨਹੀਂ ਕੀਤੀ ਸਗੋਂ ਆਪਣਾ ਪੱਖ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਦੋਨੋਂ ਸ਼ਬਦ ਪ੍ਰਮਾਣੀਕ ਹਨ, ਮੈਂ ਆਪਣੀ ਤਰਜੀਹ ਦੱਸੀ ਹੈ। ਬਾਕੀ ਫੈਸਲਾ ਪੰਜਾਬੀ ਭਾਈਚਾਰੇ ਨੇ ਕਰਨਾ ਹੋਵੇਗਾ ਅਤੇ ਉਹ ਵੀ ਪੰਜਾਬੀ ਭਾਸ਼ਾ ਮਾਹਿਰਾਂ ਦੀ ਨਾਲ ਵਿਚਾਰ ਵਟਾਂਦਰਾ ਕਰਕੇ।--Charan Gill (ਗੱਲ-ਬਾਤ) 11:05, 14 ਦਸੰਬਰ 2015 (UTC)
- ਸਤਦੀਪ ਜੀ ! ਤੁਹਾਡੀ ਅਖ਼ਬਾਰਾਂ ਵਿੱਚ ਵਰਤੋਂ ਬਾਰੇ ਨਛੱਤਰਧਾਮੂ ਜੀ ਦੇ ਬਿਆਨ ਨਾ- ਭਰੋਸੇਯੋਗ ਸਿੱਧ ਹੋਣ, ਗੂਗਲ ਸਰਚ ਵਿੱਚ ਖ਼ਾਸ ਨਾਂਵ ਵੱਖ ਕਰਕੇ ਟਾਕਰਾ ਕਰਨ ਨਾਲ ਅਵਾਜ਼ ਦੀ ਵਰਤੋਂ ਦੀ ਬਹੁਲਤਾ ਸਿੱਧ ਹੋਣ, ਕੋਸ਼ਕਾਰੀ ਮਾਹਰਾਂ ਦੇ ਭਰੋਸੇ ਯੋਗ ਸਰੋਤਾਂ ਤੇ ਵਿਸ਼ਵਾਸ ਕਰਨ, ਫ਼ਾਰਸੀ ਦੇ ਤਤਸਮ ਨੂੰ ਪੰਜਾਬੀ ਦਾ ਤਤਸਮ ਨਾਂ ਸਿੱਧ ਹੋਣ, ਅਜਿਹੀਆਂ ਅਸਲੀਅਤਾਂ ਦੇ ਸਾਹਮਣੇ ਆਉਣ ਤੋਂ ਬਾਅਦ ਵੀ ਕਹਿਣਾ ਕਿ ਚਰਚਾ ਕਿਸੇ ਨਤੀਜੇ ਵੱਲ ਨਹੀਂ ਜਾ ਰਹੀ ਇਸ ਲਈ ਬੰਦ ਹੋਣੀ ਚਾਹੀਦੀ ਹੈ ਐਸੀ ਸੋਚ ਤੇ ਪ੍ਰਸ਼ਨ ਚਿੰਨ੍ਹ ਨਹੀਂ ਲਗਾਉਂਦੀ ?ਕਿਰਪਾ ਪੂਰਬਕ ਤਥਾਂ ਦਾ ਸਾਹਮਣਾ ਕਰਕੇ ਘੱਟੋ ਘੱਟ ਮੁੱਖ ਸਫ਼ੇ ਤੇ ਤੁਰੰਤ ਬਦਲੀ ਕਰਣ ਬਾਰੇ ਤਾਂ ਸਹਿਮਤੀ ਪ੍ਰਗਟਾਓ।ਚਰਨ ਗਿੱਲ ਜੀ ਤਾਂ ਭਾਸ਼ਾ ਮਾਹਰਾਂ ਨਾਲ ਵਿਚਾਰ ਵਟਾਂਦਰੇ (ਭਾਵ ਉਨ੍ਹਾਂ ਦੇ ਸਰੋਤਾਂ ਤੇ ਵਿਚਾਰ ਲਈ)ਲਗਭਗ ਸਹਿਮਤ ਹਨ, ਤੁਸੀਂ ਵੀ ਭਾਸ਼ਾ ਮਾਹਰ ਸਰੋਤਾਂ ਦੀ ਉਗਾਹੀ ਤੇ ਸਹਿਮਤ ਹੋਵੋ ਤਾਂ ਜੁ ਇਸ ਮੁੱਦੇ ਦਾ ਲੋਜੀਕਲ ਸਿੱਟਾ ਨਿਕਾਲਿਆ ਜਾ ਸਕੇ ਜੋ ਐਂਬਲਮ ਵਿਚੋਂ ਆਜ਼ਾਦ ਹਟਾ ਕੇ ਅਜ਼ਾਦ ਕਰਨ ਵੱਲ ਹੈ।--Guglani (ਗੱਲ-ਬਾਤ) 15:04, 14 ਦਸੰਬਰ 2015 (UTC)
- ਗੁਗਲਾਨੀ ਜੀ ਸਭ ਤੋਂ ਪਹਿਲਾਂ ਇਸ ਨੂੰ ਬਹੁਤ ਹੀ ਵੱਡੀ ਸਮੱਸਿਆ ਵਜੋਂ ਨਾ ਦੇਖਿਆ ਜਾਵੇ।
- ਗੁਗਲਾਨੀ ਜੀ, ਮੈਂ ਥੋਪਣ ਦੀ ਕੋਈ ਗੱਲ ਨਹੀਂ ਕੀਤੀ ਸਗੋਂ ਆਪਣਾ ਪੱਖ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਦੋਨੋਂ ਸ਼ਬਦ ਪ੍ਰਮਾਣੀਕ ਹਨ, ਮੈਂ ਆਪਣੀ ਤਰਜੀਹ ਦੱਸੀ ਹੈ। ਬਾਕੀ ਫੈਸਲਾ ਪੰਜਾਬੀ ਭਾਈਚਾਰੇ ਨੇ ਕਰਨਾ ਹੋਵੇਗਾ ਅਤੇ ਉਹ ਵੀ ਪੰਜਾਬੀ ਭਾਸ਼ਾ ਮਾਹਿਰਾਂ ਦੀ ਨਾਲ ਵਿਚਾਰ ਵਟਾਂਦਰਾ ਕਰਕੇ।--Charan Gill (ਗੱਲ-ਬਾਤ) 11:05, 14 ਦਸੰਬਰ 2015 (UTC)
- ਚਰਨ ਗਿੱਲ ਜੀ। ਤੁਸੀਂ ਸਾਰੀਆਂ ਬੋਲੀਆਂ ਵਿੱਚ ਆਵਾਜ਼ ਸ਼ਬਦ ਨੂੰ ਤਤਸਮ ਰੂਪ ਵਿੱਚ ਵਰਤੇ ਜਾਣਾ ਇੱਕ ਤੱਥ ਦੇ ਤੌਰ 'ਤੇ ਬਖਾਨਿਆ ਹੈ, ਜਦ ਕਿ ਪੰਜਾਬੀ ਵਿੱਚ ਤਦਭਵ ਰੂਪ ਵਿੱਚ ਵਰਤੇ ਜਾਣ ਦੇ ਅਨੇਕਾਂ ਸਰੋਤ ਉਪਰ ਚਰਚਾ ਵਿੱਚ ਆ ਚੁੱਕੇ ਹਨ ਦਿਸ ਲਈ ਤੁਹਾਡਾ ਤੱਥ ਨਿਰਾਧਾਰ ਹੈ। ਜੇ ਤੁਸੀ ਬਾਕੀ ਬੋਲੀਆ ਵਿੱਚ ਤਤਸਮ ਰੂਪ ਵਰਤੇ ਜਾਣ ਦੀ ਦਲੀਲ ਦੀ ਵਕਾਲਤ ਕਰਦੇ ਹੋ ਤਾਂ ਉੱਤਰ ਹੈ ਹਰ ਬੋਲੀ ਵਿੱਚ ਆਪਣੀ ਵਿਲੱਖਣਤਾ ਹੁੰਦੀ ਹੈ ਪੰਜਾਬੀ ਵਿੱਚ ਜੋ ਸ਼ਬਦ ਪਹਿਲਾਂ ਹੀ ਪ੍ਰਚਲਿਤ ਹਨ ਅਸੀਂ ਉਨ੍ਹਾਂ ਵਿੱਚ ਪ੍ਰਮਾਣੀਕ ਸ਼ਬਦਾਂ ਦੀ ਗੱਲ ਕਰ ਰਹੇ ਹਾਂ ਉਸ ਤੇ ਤੁਹਾਡੀ ਦਲੀਲ ਢੁਕਦੀ ਨਹੀਂ ਅਸੀਂ ਦੂਸਰੀ ਬੋਲੀਆਂ ਵਿੱਚ ਕੀ ਪ੍ਰਚਲਿਤ ਹੈ ਪੰਜਾਬੀ ਤੇ ਸਿੱਧਾ ਥੋਪ ਨਹੀਂ ਸਕਦੇ।--Guglani (ਗੱਲ-ਬਾਤ) 10:16, 14 ਦਸੰਬਰ 2015 (UTC)
- ਗੁਗਲਾਨੀ ਜੀ, ਮੈਂ ਨਿਯਮ ਦੀ ਨਹੀਂ ਇਸ ਖਾਸ ਸ਼ਬਦ ਨੂੰ ਸਾਰੀਆਂ ਬੋਲੀਆਂ ਵਿੱਚ ਤਤਸਮ ਸ਼ਬਦ ਵਜੋਂ ਵਰਤੇ ਹੋਣ ਦੀ ਗੱਲ ਕੀਤੀ ਹੈ। ਮੇਰਾ ਖਿਆਲ ਜਿਥੇ ਤਤਸਮ ਅਤੇ ਤਦਭਵ ਵਿੱਚ ਮਾਮੂਲੀ ਅੰਤਰ ਹੋਵੇ ਅਤੇ ਦੋਵੇਂ ਰੂਪ ਖੂਬ ਪ੍ਰਚਲਤ ਹੋਣ ਉਥੇ ਤਤਸਮਤਾ ਕਾਇਮ ਰੱਖਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਫਿਰ ਇਸ ਤਤਸਮ ਰੂਪ ਦਾ ਪੰਜਾਬੀ ਉਚਾਰਨ ਦੇ ਦਸ੍ਤੂਰ ਨਾਲ ਕੋਈ ਵਿਰੋਧ ਵੀ ਤਾਂ ਨਹੀਂ।--Charan Gill (ਗੱਲ-ਬਾਤ) 09:56, 14 ਦਸੰਬਰ 2015 (UTC)
- @Guglani: ਜੀ, ਮੈਨੂੰ ਤਾਂ ਚਰਚਾ ਕਿਤੇ ਵੀ ਜਾਉਂਦੀ ਨਹੀਂ ਦਿੱਖ ਰਹੀ ਸੀ ਤਾਂ ਕਿਹਾ ਹੈ। ਜੇ ਕਰ ਵੋਟਾਂ ਦੇ ਹਿਸਾਬ ਨਾਲ ਦੇਖੀਏ ਜੋ ਕਿ ਤੁਸੀਂ ਹੀ ਸ਼ੁਰੂ ਕੀਤੀਆਂ ਹਨ ਤਾਂ ਵੀ ਕੋਈ ਹੱਲ ਨਹੀਂ ਨਜ਼ਰ ਆ ਰਿਹਾ। ਇੱਥੇ ਬੇਬੁਨਿਆਦ ਆਰੋਪ ਲੱਗਾਉਣਾ ਗ਼ਲਤ ਹੈ।--Satdeep Gill (ਗੱਲ-ਬਾਤ) 09:27, 14 ਦਸੰਬਰ 2015 (UTC)
- ਭਾਈਚਾਰੇ ਵੱਲੋਂ ਇਸ ਬਾਰੇ ਜ਼ਿਆਦਾ ਵਿਚਾਰ ਨਹੀਂ ਦਿੱਤੇ ਗਏ ਹਨ। ਤੁਹਾਡੇ ਦੁਆਰਾ ਸ਼ੁਰੂ ਕੀਤੀ ਵੋਟਿੰਗ ਅਨੁਸਾਰ ਵੀ ਗੱਲ ਦਾ ਕੋਈ ਹੱਲ ਨਹੀਂ ਨਿਕਲਿਆ ਹੈ।
- ਤਤਸਮ ਤਦਭਵ ਦੇ ਪੱਖ ਤੋਂ ਵੇਖਿਆ ਜਾਵੇ ਤਾਂ "ਜ਼" ਪੰਜਾਬੀ ਦੀ ਮੂਲ ਧੁਨੀ ਨਹੀਂ ਹੈ ਅਤੇ ਫਿਰ ਤਾਂ ਆਜ਼ਾਦ ਜਾਂ ਅਜ਼ਾਦ ਦੀ ਜਗ੍ਹਾ ਉੱਤੇ "ਅਜ਼ਾਦ" ਕਰਨਾ ਪਵੇਗਾ। ਪੈਰ ਬਿੰਦੀ ਵਾਲੇ ਅੱਖਰ ਦਰ ਅਸਲ ਠੇਠ ਪੰਜਾਬੀ ਬੁਲਾਰਿਆਂ ਤੋਂ ਉਚਾਰੇ ਨਹੀਂ ਜਾਂਦੇ ਜਿਵੇਂ ਕਿ ਖ਼, ਗ਼, ਜ਼ ਪਰ ਫਿਰ ਵੀ ਇਹਨਾਂ ਨੂੰ ਲਿਖਤ ਵਿੱਚ ਵਰਤਿਆ ਜਾਂਦਾ ਹੈ ਤਾਂਕਿ ਸ਼ਬਦਾਂ ਨੂੰ ਤਤਸਮ ਸ਼ਬਦ ਵਜੋਂ ਸ਼ਬਦ ਨੂੰ ਪੇਸ਼ ਕੀਤਾ ਜਾ ਸਕੇ। ਮੈਂ ਤਾਂ "ਆਜ਼ਾਦ" ਸ਼ਬਦ ਨੂੰ ਵੀ ਇਸ ਲਿਹਾਜ਼ ਨਾਲ ਹੀ ਵੇਖਦਾ ਹਾਂ।
- ਸ਼ਾਹਮੁਖੀ ਨਾਲ ਮੇਲ-ਮਿਲਾਪ ਨੂੰ ਵੀ ਉਹਲੇ ਨਹੀਂ ਕੀਤਾ ਜਾ ਸਕਦਾ।--Satdeep Gill (ਗੱਲ-ਬਾਤ) 15:27, 14 ਦਸੰਬਰ 2015 (UTC)
- ਮੇਰੇ ਖਿਆਲ ਨਾਲ ਜਿੱਥੇ ਅਲੱਗ ਅਲੱਗ ਪਸੰਦ ਮੁਤਾਬਿਕ ਕਿਸੇ ਸ਼ਬਦ ਨੂੰ ਵੱਖਰੇ ਵੱਖਰੇ ਸ਼ਬਦਜੋੜ ਨਾਲ ਲਿਖਣਾ ਪਸੰਦ ਕੀਤਾ ਜਾਂਦਾ ਹੋਵੇ ਤੇ ਕੋਈ ਵੀ ਝੁਕਣ ਨੂੰ ਤਿਆਰ ਨਾ ਹੋਵੇ, ਤਾਂ ਦੋਵੇਂ (ਚਾਹੇ ਤਿੰਨੇ ਜਾਂ ਹੋਰ ਵੀ ਜਿਆਦਾ) ਕਿਸਮਾਂ ਦੇ ਸ਼ਬਦਜੋੜਾਂ ਨੂੰ "ਇਲਾਕੇ ਕਾਰਨ ਬੋਲੀ ਵਿੱਚ ਤਬਦੀਲੀ" ਸਮਝ ਕੇ ਪ੍ਰਵਾਨ ਕਰ ਲੈਣਾ ਬਣਦਾ ਹੈ ਤੇ ਕਿਸੇ ਵੀ ਸ਼ਬਦ ਜੋੜ ਨੂੰ ਹੋਰ ਸ਼ਬਦਜੋੜਾਂ ਨਾਲੋਂ ਵੱਧ ਜਾਂ ਘੱਟ ਸ਼ੁੱਧ ਵਰਗੇ ਮਾਪਦੰਡ ਤੋਂ ਵੀ ਛੁਟਕਾਰਾ ਦੇ ਦੇਣਾ ਚਾਹੀਦਾ ਹੈ| ਪੰਜਾਬੀ ਦੇ ਕਈ ਸ਼ਬਦ ਬਰਾਬਰ ਮਾਤਰਾ ਵਿੱਚ ਹੀ ਅਲੱਗ ਅਲੱਗ ਤਰੀਕਿਆਂ ਨਾਲ ਲਿਖੇ ਜਾਂਦੇ ਹਨ ਜੋ ਸਾਰੇ ਹੀ ਸ਼ੁੱਧ ਹਨ: ਜਿਵੇਂ, ਲਿਜਾਂਦਾ, ਲਿਜਾਉਂਦਾ, ਲਿਆਂਦਾ, ਲਿਆਉਂਦਾ, ਜੀਣਾ, ਜੀਊਣਾ, ਜਿਓਣਾ, ਜੀਵਣਾ, ਪਰ ਇਹਨਾਂ ਦੀ ਜਗਹ ਜੇਕਰ ਕਿਸੇ ਦਿਨ ਲਿਜਾਨਾ, ਲਾਨਾ, ਜੀਨਾ ਸ਼ਬਦ ਵਰਤੇ ਜਾਣ ਲੱਗ ਪਏ ਤਾਂ ਸਮਝ ਲੈਣਾ ਹੁਣ ਪੰਜਾਬੀ ਪੰਜਾਬੀ ਭਾਸ਼ਾ ਭੁੱਲ ਗਏ|--Param munde (ਗੱਲ-ਬਾਤ) 15:41, 14 ਦਸੰਬਰ 2015 (UTC)
- ਜੇ ਮਾਹਰਾਂ ਵੱਲੋਂ ਦਿੱਤੇ ਸਰੋਤ, ਪ੍ਰਿੰਟ ਮੀਡੀਆ (ਅਜੀਤ ਅਖਬਾਰ ਦੀ ਉਗਾਹੀ ਤੁਸੀਂ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ ਜਾ ਕੇ ਅਨੇਕਾਂ ਪੁਸਤਕਾਂ ਦੇਖ ਸਕਦੇ ਹੋ) ਮੌਜੂਦ ਹੋਣ ਦੇ ਬਾਵਜੂਦ, ਬੋਲੀ ਸੰਬੰਧੀ ਫ਼ੈਸਲੇ ਵਿਕੀਪੀਡੀਆ ਦੇ ਨਿਗੂਣੀ ਗਿਣਤੀ ਵਿੱਚ ਮੌਜੂਦ ਸਰਗਰਮ ਵਰਤੋਂਕਾਰਾਂ ਨੂੰ ਸਮੁੱਚੇ ਭਾਈਚਾਰਾ ਸਮਝ ਕੇ, ਉਨ੍ਹਾਂ ਵਿੱਚ ਵੀ ਅਜਿਹਾ ਵਰਤੋਂਕਾਰ ਜਿਸ ਦਾ ਅਧਾਰ ਬਿਆਨ ਹੀ ਗਲਤ ਸਿੱਧ ਹੋ ਜਾਵੇ ਤਾਂ (ਮੇਰੇ ਵਿਚਾਰ ਵਿੱਚ ਅਜਿਹੀ ਹਾਲਤ ਵਿੱਚ ਨਛੱਤਰ ਧਾਮੂ ਜੀ ਦਾ ਮਤ ਰੱਦ ਕਰਨਾ ਬਣਦਾ ਹੈ), ਜਦਕਿ ਵਿਕੀ ਵਿੱਚ ਚਰਚਾ ਦੌਰਾਨ ਮਤਦਾਨ ਤਾਂ ਕਰਾਇਆ ਜਾਂਦਾ ਹੈ, ਉਸ ਦਾ ਮੰਤਵ ਵਿਚਾਰਾਂ ਵਿੱਚ ਸਪਸ਼ਟੀਕਰਨ ਤੇ ਆਮ ਰਾਏ ਕਾਇਮ ਕਰਨਾ ਹੁੰਦਾ ਹੈ ਪਰੰਤੂ ਫੈਸਲਾ ਨਿਰਪੱਖਤਾ ਨਾਲ ਭਰੋਸੇਯੋਗ ਸਰੋਤਾਂ ਦੇ ਅਧਾਰ ਤੇ ਲਿਆ ਜਾਂਦਾ ਹੈ ਨਾ ਕਿ ਮਤ ਗਣਨਾ ਨਾਲ,ਸਤਦੀਪ ਜੀ ਤੁਹਾਡੀ ਨਿਰਪੱਖਤਾ ਨਾਲ ਮੁੱਦਿਆਂ ਦਾ ਫੈਸਲਾ ਕਰਨ ਦੀ ਯੋਗਤਾ ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ। ਇਸ ਤਰਾਂ ਨਿੱਜੀ ਵਿਚਾਰ ਨੂੰ ਤਰਜੀਹ ਦੇਣ ਨਾਲ ਵਿਕੀ ਦੀ ਭਰੋਸੇਯੋਗਤਾ ਘਟੇਗੀ ਨਹੀਂ ਤਾਂ ਹੋਰ ਕੀਹ ਹੋਵੇਗਾ।ਪੈਰ ਬਿੰਦੀ ਦੇ ਅੱਖਰਾਂ ਬਾਰੇ ਵਿਚਾਰਾਂ ਦਾ ਮੁੱਦੇ ਨੂੰ ਸਪਸ਼ਟ ਕਰਨ ਵੱਲ ਕੋਈ ਯੋਗਦਾਨ ਨਹੀਂ, ਇਹ ਇੱਕ ਵੱਖਰਾ ਮੁੱਦਾ ਹੈ।ਵੱਖ ਵੱਖ ਉਪ-ਭਾਸ਼ਾਵਾਂ, ਦੁਆਬੀ, ਮਲਵਈ ਆਦਿ ਮੌਜੂਦ ਹੋਣ ਦੇ ਬਾਵਜੂਦ,ਲਹੌਰ ਅੰਮ੍ਰਿਤਸਰ ਦੀ ਮਾਝੀ ਬੋਲੀ ਨੂੰ ਮਿਆਰੀ ਉਚਾਰਣ ਤੇ ਲਿਖਤੀ ਭਾਸ਼ਾ ਮੰਨਿਆ ਜਾਂਦਾ ਹੈ। ਕਿਸੇ ਵੀ ਗ੍ਰੰਥ ਨੂੰ ਮਿਆਰ ਪਿੱਛੇ ਚੱਲਣਾ ਉਸ ਦੀ ਪ੍ਰਮਾਣੀਕਤਾ ਤੇ ਭਰੋਸੇਯੋਗਤਾ ਕਾਇਮ ਰੱਖਣ ਲਈ ਬਹੁਤ ਮਹੱਤਵਪੂਰਨ ਹੈ, ਫਿਰ ਤੁਹਾਨੂੰਇਹ ਮੁੱਦਾ ਮਹੱਤਵਪੂਰਨ ਕਿਉਂ ਨਹੀਂ ਲਗਦਾ। ਕਿਸੇ ਦੂਰ ਸਮੇਂ ਵਿੱਚ ਜੇ ਪੰਜਾਬੀ ਵਿਕੀ ਦੇ ਗ੍ਰੰਥ ਪੀਡੀਐਫ ਬਣਾ ਕੇ ਸਕੂਲਾਂ ਵਿੱਚ ਉਪਲਬਧ ਕਰਵਾਉਣਾ ਚਾਹੋ ਤਾਂ ਕੀ ਮਿਆਰੀ ਭਾਸ਼ਾ ਤੋਂ ਵਿਹੂਣਾ ਗ੍ਰੰਥ ਕਿਸੇ ਸੰਸਥਾ ਤੋਂ ਮਨਜ਼ੂਰ ਕਰਵਾ ਸਕਦੇਹੋ? (ਅੰਗਰੇਜ਼ੀ ਵਿਕੀ ਵਿੱਚ ਪਹਿਲਾਂ ਹੀ ਕੀਤਾ ਜਾਣ ਲੱਗ ਪਿਆ ਹੈ)। ਪਾਕਿਸਤਾਨ ਦੇ ੧% ਤੋਂ ਘੱਟ ਵੱਸੋ ਵੱਲੋਂ ਲਿਖੀ ਜਾਂਦੀ ਭਾਸ਼ਾ ਨੂੰ ਮਿਆਰ ਮੰਨ ਕੇ ਆਪਣੀ ਭਾਸ਼ਾ ਬਦਲਣੀ ਨੂੰ ਕੌਣ ਸੂਝਵਾਨ ਨੀਤੀ ਕਹੇਗਾ?ਨਾਲੇ ਉਰਦੂ ਦੇ ਸਰੋਤ ਤਾਂ ਮਿਲ ਜਾਣਗੇ, ਸ਼ਾਹਮੁਖੀ ਦੇ ਅਜ਼ਾਦ ਸ਼ਬਦ ਲਿਖਣ ਦੇ ਕਿੰਨੇ ਸਰੋਤ ਹਨ?ਇਸ ਲਈ ਇੰਨੀ ਚਰਚਾ ਤੇ ਭਰੋਸੇਯੋਗ ਸਰੋਤਾਂ ਦੇ ਬਾਵਜੂਦ ਜੇ ਚਰਚਾ ਦਾ ਨਤੀਜਾ ਸਪਸ਼ਟ ਨਹੀਂ ਹੋਵੇਗਾ, ਜੇ ਪੰਜਾਬੀ ਵਿਕੀਪੀਡੀਆ ਨੇ ਭੰਬਲ਼ਭੂਸੇ ਵਧਾਉਣੇ ਹਨ,ਭਾਸ਼ਾ ਨੂੰ ਭੁੱਲਣਾ ਹੀ ਹੈ ਤਾਂ ਅਜਿਹੇ ਵਿਸ਼ਵਕੋਸ਼ ਦੀ ਕੀ ਲੋੜ ਹੈ, ਪੰਜਾਬੀ ਨੂੰ ਭੁਲਾਉਣ ਤੇ ਆਪਣੀਆਂ ਭਾਸ਼ਾਵਾਂ ਵਿੱਚ ਜਜ਼ਬ ਕਰਣ ਲਈ ਪਹਿਲਾਂ ਹੀ ਹੋਰ ਬੜੀਆਂ ਸੰਸਥਾਵਾਂ ਸਿਰਤੋੜ ਯਤਨ ਕਰ ਰਹੀਆਂ ਹਨ ਕੀ ਉਨ੍ਹਾਂ ਨਾਲ ਨਜਿੱਠਣਾ ਸਾਡੇ ਸਾਰਿਆਂ ਦਾ ਫਰਜ਼ ਨਹੀਂ?--Guglani (ਗੱਲ-ਬਾਤ) 01:39, 15 ਦਸੰਬਰ 2015 (UTC)
- ਗੁਗਲਾਨੀ ਜੀ, ਤੁਹਾਡਾ ਇਹ ਕਹਿਣਾ ਹੈ ਕਿ "ਆਜ਼ਾਦ" ਦੇ ਸ਼ਬਦ-ਜੋੜਾਂ ਨਾਲ ਇਸ ਗ੍ਰੰਥ ਦਾ ਮਿਆਰ ਨੀਵਾਂ ਹੁੰਦਾ ਹੈ ਅਤੇ ਮੇਰਾ ਕਹਿਣਾ ਹੈ ਕਿ ਇਹ ਉੱਚਾ ਹੁੰਦਾ ਹੈ। ਗੂਗਲ ਵਿੱਚ ਆਜ਼ਾਦ ਸ਼ਬਦ ਭਰਨ ਦੇ ਨਾਲ ਤਾਂ ਖ਼ਾਸ ਨਾਂ ਆ ਸਕਦੇ ਹਨ। ਤੁਸੀਂ "ਆਜ਼ਾਦੀ" ਅਤੇ "ਅਜ਼ਾਦੀ" ਸ਼ਬਦ ਗੂਗਲ ਵਿੱਚ ਭਰ ਕੇ ਵੇਖੋ। ਅੱਧੋ-ਅੱਧ ਦਾ ਫ਼ਰਕ ਹੈ। ਜੱਗਬਾਣੀ, ਟ੍ਰਿਬਿਊਨ ਦੁਆਰਾ ਵੀ ਇਸ ਦੀ ਕਾਫ਼ੀ ਵਰਤੋਂ ਕੀਤੀ ਗਈ ਹੈ। ਧਿਆਨ ਨਾਲ ਵੇਖੀਏ ਤਾਂ ਮਿਆਰ ਤਾਂ ਕਿਤੇ ਵੀ ਨਹੀਂ ਹੈ। ਨਾ ਹੀ ਯੂਨੀਵਰਸਿਟੀਆਂ ਦੇ ਵੱਖ-ਵੱਖ ਪ੍ਰੋਜੈਕਟਾਂ ਵਿੱਚ, ਨਾ ਹੀ ਅਖ਼ਬਾਰਾਂ ਵਿੱਚ।--Satdeep Gill (ਗੱਲ-ਬਾਤ) 02:12, 15 ਦਸੰਬਰ 2015 (UTC)
- ਮੇਰੇ ਖਿਆਲ ਨਾਲ ਜਿੱਥੇ ਅਲੱਗ ਅਲੱਗ ਪਸੰਦ ਮੁਤਾਬਿਕ ਕਿਸੇ ਸ਼ਬਦ ਨੂੰ ਵੱਖਰੇ ਵੱਖਰੇ ਸ਼ਬਦਜੋੜ ਨਾਲ ਲਿਖਣਾ ਪਸੰਦ ਕੀਤਾ ਜਾਂਦਾ ਹੋਵੇ ਤੇ ਕੋਈ ਵੀ ਝੁਕਣ ਨੂੰ ਤਿਆਰ ਨਾ ਹੋਵੇ, ਤਾਂ ਦੋਵੇਂ (ਚਾਹੇ ਤਿੰਨੇ ਜਾਂ ਹੋਰ ਵੀ ਜਿਆਦਾ) ਕਿਸਮਾਂ ਦੇ ਸ਼ਬਦਜੋੜਾਂ ਨੂੰ "ਇਲਾਕੇ ਕਾਰਨ ਬੋਲੀ ਵਿੱਚ ਤਬਦੀਲੀ" ਸਮਝ ਕੇ ਪ੍ਰਵਾਨ ਕਰ ਲੈਣਾ ਬਣਦਾ ਹੈ ਤੇ ਕਿਸੇ ਵੀ ਸ਼ਬਦ ਜੋੜ ਨੂੰ ਹੋਰ ਸ਼ਬਦਜੋੜਾਂ ਨਾਲੋਂ ਵੱਧ ਜਾਂ ਘੱਟ ਸ਼ੁੱਧ ਵਰਗੇ ਮਾਪਦੰਡ ਤੋਂ ਵੀ ਛੁਟਕਾਰਾ ਦੇ ਦੇਣਾ ਚਾਹੀਦਾ ਹੈ| ਪੰਜਾਬੀ ਦੇ ਕਈ ਸ਼ਬਦ ਬਰਾਬਰ ਮਾਤਰਾ ਵਿੱਚ ਹੀ ਅਲੱਗ ਅਲੱਗ ਤਰੀਕਿਆਂ ਨਾਲ ਲਿਖੇ ਜਾਂਦੇ ਹਨ ਜੋ ਸਾਰੇ ਹੀ ਸ਼ੁੱਧ ਹਨ: ਜਿਵੇਂ, ਲਿਜਾਂਦਾ, ਲਿਜਾਉਂਦਾ, ਲਿਆਂਦਾ, ਲਿਆਉਂਦਾ, ਜੀਣਾ, ਜੀਊਣਾ, ਜਿਓਣਾ, ਜੀਵਣਾ, ਪਰ ਇਹਨਾਂ ਦੀ ਜਗਹ ਜੇਕਰ ਕਿਸੇ ਦਿਨ ਲਿਜਾਨਾ, ਲਾਨਾ, ਜੀਨਾ ਸ਼ਬਦ ਵਰਤੇ ਜਾਣ ਲੱਗ ਪਏ ਤਾਂ ਸਮਝ ਲੈਣਾ ਹੁਣ ਪੰਜਾਬੀ ਪੰਜਾਬੀ ਭਾਸ਼ਾ ਭੁੱਲ ਗਏ|--Param munde (ਗੱਲ-ਬਾਤ) 15:41, 14 ਦਸੰਬਰ 2015 (UTC)
ਮੇਰੇ ਮੁਤਾਬਕ ਮਿਆਰ ਅਜ਼ਾਦ ਨੂੰ ਹੀ ਹੋਣਾ ਚਾਹੀਦਾ ਹੈ
- ਕਿਉਂ ਜੋ ਯੂਨੀਵਰਸਿਟੀਆਂ ਦੇ "ਵਿਦਵਾਨਾਂ" ਤੋਂ ਬਹੁਤਾ ਪੰਜਾਬ, ਪੇਂਡੂ ਭਾਵੇਂ ਸ਼ਹਿਰੀ, ਲਹਿੰਦਾ ਭਾਵੇਂ ਚੜ੍ਹਦਾ, ਅਜ਼ਾਦ ਹੀ ਬੋਲਦਾ ਹੈ। ਬਾਜ਼ਾਰ ਵੀ ਉਰਦੂ ਏਲੀਟ (ਉੱਚ-ਤਬਕੇ) ਦੀ ਮਲਕੀਅਤ ਹੈ, ਕਿਸੇ ਵੀ ਬਜ਼ਾਰ ਵਿੱਚ ਤਾਂ ਆਮ ਲੋਕ "ਬਜ਼ਾਰ" ਹੀ ਬੋਲਦੇ ਹਨ।
- ਪੰਜਾਬੀ ਦੀ ਲਿਪੀ phonetic (ਅਵਾਜ਼ਮਈ) ਹੈ, ਸੋ ਅੰਗਰੇਜ਼ੀ "psychology" ਜਾਂ ਹੋਰ ਚੁੱਪ-ਅੱਖਰਾਂ ਨਾਲ ਤੋਲਣਾ ਅਧਾਰਹੀਣ ਤਰਕ ਹੈ। ਗੁਰਮੁਖੀ ਜਿਵੇਂ ਬੋਲੋ ਤਿਵੇਂ ਲਿਖੋ ਦਾ ਅਸੂਲ ਮੰਨ ਕੇ ਲਿਖੀ ਜਾਂਦੀ ਹੈ (ਸਿਵਾਏ ਕੁਝ ਧਰਮੀ ਸ਼ਬਦਾਂ "ਸ੍ਰੀ", "ਸਤਿ" ਦੇ)
- ਸ਼ਾਹਮੁਖੀ ਵਿਕੀ ਨਾਲ ਨੇੜਤਾ ਦਾ ਵਾਸਤਾ ਪਾਉਣਾ ਹਾਸੋਹੀਣਾ ਹੈ!! ਤਿਆਰ ਹੋ ਇਹਨਾਂ ਤਬਦੀਲੀਆਂ ਵਾਸਤੇ??: ਹੈ/ਐ, ਹਨ/ਨੇਂ, ਧਰਮ/ਮੱਤ, ਪੂਰਬ/ਚੜ੍ਹਦਾ, ਪੱਛਮ/ਲਹਿੰਦਾ, ਪੁਨਰ/ਮੁੜ, ਸੰਯੁਕਤ ਰਾਸ਼ਟਰ/ਇੱਕਜੁੱਟ ਕੌਮਾਂ, ਉੱਤਰ-"ਫਲਾਣਾ"ਵਾਦ/ਮਗਰਲੀ-"ਫਲਾਣਾ"ਪ੍ਰਸਤੀ?? ਇਹ ਤਾਂ ਸਿਰਫ਼ ਕੁਝ ਮਿਸਾਲਾਂ ਹਨ ਪਰ ਸ਼ਾਹਮੁਖੀ ਅਤੇ ਗੁਰਮੁਖੀ ਵਿਕੀ ਉਦੋਂ ਤੱਕ ਨੇੜੇ ਨਹੀਂ ਹੋ ਸਕਦੇ ਜਦੋਂ ਤੱਕ ਏਸ ਵਿਕੀ ਉੱਤੇ ਪੰਜਾਬੀ ਜਾਂ ਪੰਜਾਬੀਆਂ ਨੂੰ ਸਮਝ ਆਉਂਦੇ "ਹੋਂਦ, ਰੀਤ, ਇਜ਼ਹਾਰਵਾਦ, ਇਲਾਜ, ਨੌਜਵਾਨ" ਵਰਗੇ ਸ਼ਬਦਾਂ ਨੂੰ ਅਣਡਿੱਠਾ ਕਰ ਕੇ ਸੰਸਕ੍ਰਿਤ/ਹਿੰਦੀ ਦੇ "ਅਸਤਿਤਵ, ਪਰੰਪਰਾ, ਅਭਿਵਿਅੰਜਨਾਵਾਦ, ਚਿਕਿਤਸਾ, ਯੁਵਕ" ਵਰਗੇ ਭਾਰੀ ਸ਼ਬਦਾਂ ਨੂੰ ਤਰਜੀਹ ਦਿੱਤੀ ਜਾਵੇਗੀ:/
- ਅਫ਼ਸੋਸ ਦੀ ਗੱਲ ਇਹ ਹੈ ਕਿ ਪੰਜਾਬੀ ਯੂਨੀ ਦੇ ਪ੍ਰੌਜੈਕਟ ਜਮ੍ਹਾਂ ਹੀ ਮਿਆਰੋਂ ਡਿੱਗ ਚੁੱਕੇ ਹਨ। ਇਹਨਾਂ ਦੇ ਪੰਜਾਬੀਪੀਡੀਆ ਵਿੱਚ ਸ਼ਰੇਆਮ ਪੰਜਾਬੀ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਨਾਂਵ ਨੂੰ "ਸੰਗਿਆ" ਛੱਡੋ ਸਗੋਂ "ਸੰਗ੍ਯਾ" ਲਿਖਿਆ ਜਾ ਰਿਹਾ ਹੈ। ਕੀ ਏਸ ਮਿਆਰ ਦੀ ਪੰਜਾਬੀ ਯੂਨੀ ਤੋਂ ਆਸ ਕੀਤੀ ਜਾ ਸਕਦੀ ਸੀ?
ਵਾਧੂ ਦੇ ਕੰਨੇ, ਲਾਂਵਾਂ ਲਾਉਣੀਆਂ ਸਿਰਫ਼ ਪੰਜਾਬੀਆਂ ਦੀ ਹੀਣ-ਭਾਵਨਾ (inferiority complex) ਵਿਖਾਉਂਦਾ ਹੈ ਜੋ ਕਿਸੇ ਨਾ ਕਿਸੇ ਤਰੀਕੇ ਪੰਜਾਬੀ ਨੂੰ ਉਰਦੂ-ਹਿੰਦੀ ਵਰਗਾ ਕਰਨਾ ਚਾਹੁੰਦੇ ਹਨ!! ਤਾਂ ਹੀ ਤਾਂ ਹੁਣ offer, Colgate ਵਰਗੇ ਸ਼ਬਦਾਂ ਨੂੰ ਆਫ਼ਰ/ਕਾਲਗੇਟ ਜਾਂ ਔਫ਼ਰ/ਕੌਲਗੇਟ ਦੀ ਬਜਾਏ "ਆੱਫ਼ਰ/ਕਾੱਲਗੇਟ" ਲਿਖਣਾ ਚਾਹੁੰਦੇ ਨੇਂ। ਇਹ ਸਿਰਫ਼ ਵੋਖੋ-ਵੇਖੀ ਹਿੰਦੀ ਦੀ ਨਕਲ ਕਰਨ ਤੋਂ ਛੁੱਟ ਕੁਝ ਨਹੀਂ ਹੈ।--Babanwalia (ਗੱਲ-ਬਾਤ) 03:55, 15 ਦਸੰਬਰ 2015 (UTC)
- ਮੈਂ ਵੀ ਇਹੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੇ ਕੋਸ਼ ਨੂੰ ਮਿਆਰੀ ਨਹੀਂ ਕਿਹਾ ਜਾ ਸਕਦਾ। ਜੇ ਬੋਲਣ ਦੇ ਅਨੁਸਾਰ ਲਿਖਣ ਦੀ ਗੱਲ ਹੈ ਫਿਰ "ਅਜ਼ਾਦੀ" ਲਿਖਣਾ ਪਵੇਗਾ।--Satdeep Gill (ਗੱਲ-ਬਾਤ) 04:06, 15 ਦਸੰਬਰ 2015 (UTC)
- ਤੁਸੀਂ ਜਾਣ-ਬੁੱਝ ਕੇ ਸਭ ਤੋਂ ਕੁਢੰਗਾ ਉਚਾਰਨ ਦੱਸ ਰਹੇ ਹੋ! ਜੇ ਪਿੰਡਾਂ ਵਿੱਚ ਬੋਲੀ ਜਾਂਦੀ ਪੰਜਾਬੀ ਵਾਂਗ ਲਿਖਣਾ ਸੁਝਾਉਂਦੇ ਹੋ ਤਾਂ ਕੈਨੇਡਾ ਨੂੰ ਕਨੇਡਾ ਅਤੇ ਅਮਰੀਕਾ ਨੂੰ ਮਰੀਕਾ ਜਾਂ ਮੋਬਾਈਲ ਨੂੰ ਮਗਲੈਲ ਲਿਖੋ! --Babanwalia (ਗੱਲ-ਬਾਤ) 04:15, 15 ਦਸੰਬਰ 2015 (UTC)
- ਇਹਨਾਂ ਸ਼ਬਦਾਂ ਬਾਰੇ ਕੀ ਖਿਆਲ ਹੈ;
- ਮੈਂ ਵੀ ਇਹੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੇ ਕੋਸ਼ ਨੂੰ ਮਿਆਰੀ ਨਹੀਂ ਕਿਹਾ ਜਾ ਸਕਦਾ। ਜੇ ਬੋਲਣ ਦੇ ਅਨੁਸਾਰ ਲਿਖਣ ਦੀ ਗੱਲ ਹੈ ਫਿਰ "ਅਜ਼ਾਦੀ" ਲਿਖਣਾ ਪਵੇਗਾ।--Satdeep Gill (ਗੱਲ-ਬਾਤ) 04:06, 15 ਦਸੰਬਰ 2015 (UTC)
- ਅਰਾਮ - ਆਰਾਮ
- ਗਰਾਮ - ਗਾਰਾਮ
- ਪ੍ਰਣਾਮ - ਪ੍ਰਾਣਾਮ
- ਜਨਾਬ - ਜਾਨਾਬ
- ਚਨਾਬ - ਚਾਨਾਬ
- ਖਰਾਬ - ਖਾਰਾਬ
- ਸਲਾਬ - ਸਾਲਾਬ
- ਬਵਾਲ - ਬਾਵਾਲ
- ਅਸਾਰ - ਆਸਾਰ
- ਅਕਾਰ - ਆਕਾਰ
- ਅਸਾਮ - ਆਸਾਮ
- ਅੱਛਾਈ - ਆੱਛਾਈ
- ਕਲਾਮ - ਕਾਲਾਮ
- ਬਨਾਮ - ਬਾਨਾਮ
?????????--Param munde (ਗੱਲ-ਬਾਤ) 04:11, 15 ਦਸੰਬਰ 2015 (UTC)
- ਪਰਮ ਜੀ ਦੁਆਰਾ ਦਿੱਤੇ ਇਹਨਾਂ ਸਾਰੇ ਸ਼ਬਦਾਂ 'ਚੋਂ ਮੈਂ ਤਾਂ ਖੱਬੇ ਹੱਥ ਲਿਖੇ ਸ਼ਬਦਾਂ ਦੇ ਹੱਕ ਵਿੱਚ ਹਾਂ ਅਰਥਾਤ ਫਾਲਤੂ ਕੰਨਿਆਂ ਤੋਂ ਬਗੈਰ ਸ਼ਬਦ ਹੀ ਵਰਤੇ ਜਾਂਦੇ ਹਨ। --ਪ੍ਰਚਾਰਕ (ਗੱਲ-ਬਾਤ) 04:34, 15 ਦਸੰਬਰ 2015 (UTC)
- ਲਓ ਜੀ, ਆਹ ਚਰਚਾ ਦੀ ਰੌਸ਼ਨੀ ਵਿੱਚ ਮੈਂ ਤਾਂ ਹੁਣ ਕੀ ਬੋਲਾਂ। ਗੱਲਾਂ ਸਭ ਹੌਲ਼ੀ-ਹੌਲ਼ੀ ਓਥੇ ਹੀ ਆ ਗਈਆਂ ਜੋ ਮੈਂ ਮੁੱਦਤ ਪਹਿਲਾਂ ਕਹਿ ਚੁੱਕਿਆਂ (ਲਾ "ਕਾਪੀਰਾਈਟ ਸਮੱਗਰੀ ਦੇ ਅਪਲੋਡ" ਤੋਂ "ਪੰਜਾਬੀ ਯੂਨੀ. ਅਤੇ ਅਖ਼ਬਾਰਾਂ ਦੇ ਪੱਤਰਕਾਰਾਂ ਦੀ 'ਨਵੀਂ' ਪੰਜਾਬੀ" ਤੱਕ)। ਖ਼ੈਰ, ਮੇਰਾ ਤਾਂ ਇਹੀ ਮੰਨਣਾ ਹੈ ਕਿ ਜੇ ਸ਼ਬਦ ਪੰਜਾਬੀ ਵਿੱਚ ਮੌਜੂਦ ਹੈ ਤਾਂ ਓਹਦੀ ਥਾਂ ਗ਼ੈਰ-ਪੰਜਾਬੀ ਕਿਉਂ ਵਰਤੋ (ਇਹ ਗੱਲ ਮੈਂ 'ਜਨਰਲੀ' ਕਹੀ ਹੈ)। ਕਈ ਵਾਰੀ ਤਾਂ ਬਜ਼ੁਰਗਾਂ ਤੋਂ ਸਰਸਰੀ ਕੋਈ ਭੁੱਲਿਆ-ਵਿਸਰਿਆ ਠੇਠ ਸ਼ਬਦ ਸੁਣ ਕੇ ਚਾਨਣ ਜਿਹਾ ਹੋ ਜਾਂਦੈ। ਉਦੋਂ ਲਗਦੈ ਬਈ ਅਸੀਂ ਕਾਫ਼ੀ "ਪੜ੍ਹ-ਲਿਖ" ਗਏ। ਪਰ ਅਖ਼ਬਾਰ "ਆਦਿ" ਪੜ੍ਹੇ ਤੋਂ ਤਸੱਲੀ ਜਿਹੀ ਹੋ ਜਾਂਦੀ ਐ ਬਈ ਕੋਈ ਗੱਲ ਨਹੀਂ ਆਪਣੇ ਤੋਂ ਵੀ ਕਿਤੇ ਵੱਧ "ਪੜ੍ਹੇ-ਲਿਖੇ" ਫਿਰਦੇ ਨੇ।--radiomiles talk 14:39, 15 ਦਸੰਬਰ 2015 (UTC)
- ਪਹਿਲੀ ਗੱਲ ਚਰਚਾ ਨੂੰ ਦੂਸਰੇ ਸ਼ਬਦਾਂ ਤੇ ਲਾਗੂ ਕਰਨ ਤੋਂ ਪਹਿਲਾਂ ਅਜ਼ਾਦ ਅਵਾਜ਼ ਨੂੰ ਨਿਪਟਾ ਲਈਏ।ਮੰਨਿਆ ਗੂਗਲ ਵਿੱਚ ਵਰਤੋਂ ਦੋਵਾਂ ਦੀ ਹੈ।
- ਲਓ ਜੀ, ਆਹ ਚਰਚਾ ਦੀ ਰੌਸ਼ਨੀ ਵਿੱਚ ਮੈਂ ਤਾਂ ਹੁਣ ਕੀ ਬੋਲਾਂ। ਗੱਲਾਂ ਸਭ ਹੌਲ਼ੀ-ਹੌਲ਼ੀ ਓਥੇ ਹੀ ਆ ਗਈਆਂ ਜੋ ਮੈਂ ਮੁੱਦਤ ਪਹਿਲਾਂ ਕਹਿ ਚੁੱਕਿਆਂ (ਲਾ "ਕਾਪੀਰਾਈਟ ਸਮੱਗਰੀ ਦੇ ਅਪਲੋਡ" ਤੋਂ "ਪੰਜਾਬੀ ਯੂਨੀ. ਅਤੇ ਅਖ਼ਬਾਰਾਂ ਦੇ ਪੱਤਰਕਾਰਾਂ ਦੀ 'ਨਵੀਂ' ਪੰਜਾਬੀ" ਤੱਕ)। ਖ਼ੈਰ, ਮੇਰਾ ਤਾਂ ਇਹੀ ਮੰਨਣਾ ਹੈ ਕਿ ਜੇ ਸ਼ਬਦ ਪੰਜਾਬੀ ਵਿੱਚ ਮੌਜੂਦ ਹੈ ਤਾਂ ਓਹਦੀ ਥਾਂ ਗ਼ੈਰ-ਪੰਜਾਬੀ ਕਿਉਂ ਵਰਤੋ (ਇਹ ਗੱਲ ਮੈਂ 'ਜਨਰਲੀ' ਕਹੀ ਹੈ)। ਕਈ ਵਾਰੀ ਤਾਂ ਬਜ਼ੁਰਗਾਂ ਤੋਂ ਸਰਸਰੀ ਕੋਈ ਭੁੱਲਿਆ-ਵਿਸਰਿਆ ਠੇਠ ਸ਼ਬਦ ਸੁਣ ਕੇ ਚਾਨਣ ਜਿਹਾ ਹੋ ਜਾਂਦੈ। ਉਦੋਂ ਲਗਦੈ ਬਈ ਅਸੀਂ ਕਾਫ਼ੀ "ਪੜ੍ਹ-ਲਿਖ" ਗਏ। ਪਰ ਅਖ਼ਬਾਰ "ਆਦਿ" ਪੜ੍ਹੇ ਤੋਂ ਤਸੱਲੀ ਜਿਹੀ ਹੋ ਜਾਂਦੀ ਐ ਬਈ ਕੋਈ ਗੱਲ ਨਹੀਂ ਆਪਣੇ ਤੋਂ ਵੀ ਕਿਤੇ ਵੱਧ "ਪੜ੍ਹੇ-ਲਿਖੇ" ਫਿਰਦੇ ਨੇ।--radiomiles talk 14:39, 15 ਦਸੰਬਰ 2015 (UTC)
ਪਰ ਇਸ ਸੰਬੰਧੀ ਡਾ. ਹਰਕੀਰਤ ਸਿੰਘ ਸਾਬਕਾ ਪ੍ਰੋ ਲਿੰਗੂਇਸਟਿਕਸ, ਜਵਾਹਰ ਲਾਲ ਨੈਹਰੂ ਯੂਨੀ ਦਿੱਲੀ ਦੇ ਸੰਪਾਦਨ ਦੁਆਰਾ ਰਚਿਤ ਗ੍ਰੰਥ ਪੰਜਾਬੀ ਸ਼ਬਦ ਰੂਪ ਤੇ ਸ਼ਬਦ ਜੋੜ ਕੋਸ਼ [1] ਦੇ ਪੰਨਾ ' ਦ 'ਤੇ ਪੰਜਾਬੀ ਸ਼ਬਦ ਜੋੜਾ ਦੇ ਚੋਣਵੇਂ ਨਿਯਮ ਨੰ ੧੪ ਦਾ ਸਾਰ ਤਸਵੀਰ ਵਿੱਚ ਦਿੱਤਾ ਹੈ, ਜਿਸ ਅਨੁਸਾਰ ਅਜ਼ਾਦ, ਅਵਾਜ਼ ਸ਼ਬਦ ਜੋੜ ਹੀ ਠੀਕ ਮੰਨੇ ਗਏ ਹਨ।ਲੰਮੇਰੇ ਸ਼ਬਦਾਂ ਦੇ ਪਹਿਲੇ ਦੋ ਉਚਾਰਖੰਡਾਂ ਦੇ ਦੇ ਦੋਵੇਂ ਸਵਰ ਦੀਰਘ ਨਹੀਂ ਰਹਿੰਦੇ। ਲਮੇਰੇ ਭਾਵ ਤਿੰਨ ਅੱਖਰਾਂ ਤੇ ਇਸ ਤੋਂ ਵਧੀਕ ਵਾਲੇ, ਉਚਾਰ ਖੰਡ ਭਾਵ ਅਜ਼ਾ, ਅਵਾ ਆਦਿ।
ਡਾ. ਜੋਗਾ ਸਿੰਘ ਸੰਪਾਦਕ ਸਕੂਲ ਪੱਧਰ ਸ਼ਬਦ ਕੋਸ਼ ਵਿੱਚ ਵੀ ਦੋਵੇਂ ਤਰਾਂ ਦੇ ਸ਼ਬਦ ਜੋੜ ਲੈ ਕੇ, ਭੇਜੋ redirect, ਅਵਾਜ਼ ਤੇ ਅਜ਼ਾਦ ਵੱਲ ਹੈ।ਭਾਵ ਸਾਫ਼ ਹੈ ਜਦੋਂ ਦੋ ਸ਼ਬਦ ਜੋੜਾ ਵਿਚੋਂ ਦਿਕ ਚੁਨਣਾ ਹੈ ਇਸ਼ਾਰਾ ਅਵਾਜ਼ ਜਾਂ ਅਜ਼ਾਦ ਵੱਲ ਹੈ।ਇਸ ਤਰਾਂ ਅਣਗਿਣਤ ਉਦਾਹਰਨਾਂ ਪ੍ਰਿੰਟ ਮੀਡੀਆ ਦੀਆਂ ਹਨ ਜਿਨ੍ਹਾਂ ਡਾ. ਹਰਕੀਰਤ ਸਿੰਘ ਨਿਯਮਾਵਲੀ ਤੇ ਅਧਾਰਤ ਸ਼ਬਦ ਜੋੜ ਚੁਣੇ ਹਨ। ਇਸ ਲਈ ਵਿਕੀ ਨੂੰ ਆਪਣੀ ਸਾਖ ਬਣਾਉਣ ਲਈ ਲੋਗੋ ਵਿੱਚ ਅਜ਼ਾਦ ਸ਼ਬਦ ਜੋੜ ਹੀ ਚੁਣਨੇ ਚਾਹੀਦੇ ਹਨ।ਗੂਗਲ ਵਿੱਚ ਵਰਤੋਂ ਬਾਰੇ ਮੈਂ ਪਹਿਲਾਂ ਹੀ ਦਸ ਚੁੱਕਾ ਹਾਂ।ਇਤਨੀਆਂ ਂਰੋਸੇ ਯੋਗ ਲਿਟਰੇਚਰ ਦੀਆਂ ਦਿੱਤੇ ਭਰੋਸੇਯੋਗ ਉਗਾਹੀਆਂ ਤੋਂ ਬਾਦ ਲੋਗੋ ਵਿੱਚ ਅਜ਼ਾਦ ਲਿਖਣਾ ਹੀ ਦਰੁਸਤ ਹੈ ਅਪਣਾ ਕੇ ਚਰਚਾ ਖਤਮ ਕਰੀਏ।--Guglani (ਗੱਲ-ਬਾਤ) 11:35, 24 ਦਸੰਬਰ 2015 (UTC)
- ਕੁਝ ਅਪਵਾਦਾਂ ਨੂੰ ਕਬੂਲਦੇ ਹੋਏ ਦੋ ਸਵਰ ਵਾਲਾ ਨਿਯਮ ਮੰਨਿਆ ਜਾ ਸਕਦਾ ਹੈ। ਵੈਸੇ ਲਿਖਤ ਦੇ ਵਿੱਚ ਹੀ ਲੇਖਕ ਨੇ "ਆਧਾਰ" ਸ਼ਬਦ ਵਰਤਿਆ ਹੈ ਨਾ ਕਿ "ਅਧਾਰ"। ਪਰ ਫਿਰ ਸ਼ਾਇਦ ਪੈਰ ਬਿੰਦੀਆਂ ਵੀ ਹਟਾਉਣੀਆਂ ਹੀ ਪੈਣਗੀਆਂ। "ਅਜ਼ਾਦ" ਹੀ ਸਹੀ ਹੋਵੇਗਾ ਫਿਰ। ਮੂਲ ਬੁਲਾਰੇ ਦੇ ਉਚਾਰਨ ਦੇ ਨੇੜੇ ਹੈ। ਵੈਸੇ ਵੀ "ਜ਼" ਧੁਨੀ ਸ਼ਬਦਾਂ ਦੇ ਅੰਤਰ ਵਿੱਚ ਫਰਕ ਬਹੁਤ ਘੱਟ ਥਾਵਾਂ ਉੱਤੇ ਪਾਉਂਦੀ ਹੈ। ਇਸ ਤੋਂ ਵੀ ਜ਼ਿਆਦਾ ਫਾਲਤੂ ਹੈ "ਫ਼"।--Satdeep Gill (ਗੱਲ-ਬਾਤ) 01:12, 28 ਦਸੰਬਰ 2015 (UTC)
- ਆਧਾਰ ਸ਼ਬਦ ਨੂੰ ਹਵਾਲੇ ਵਿੱਚ ਪਹਿਲਾਂ ਹੀ ਅਪਵਾਦ ਵਿੱਚ ਲਿਆ ਹੋਇਆ ਹੈ, ਸਤਦੀਪ ਜੀ ਹਵਾਲਾ ਧਿਆਨ ਨਾਲ ਦੇਖੋ! ਇਹ ਚਰਚਾ ਲੋਗੋ ਵਿੱਚ ਅਵਾਜ਼ ਸ਼ਬਦ ਲਈ ਹੈ ਸੰਬੰਧਿਤ ਧਿਰਾਂ ਵਿੱਚ ਸਹਿਮਤੀ ਅਵਾਜ਼ ਤੇ ਬਣ ਚੁੱਕੀ ਹੈ ਜੋ ਤੁਹਾਡੀ ਸਹਿਮਤੀ ਨਾਲ ਤੇ ਮਹੱਤਵਪੂਰਨ ਹਵਾਲਿਆਂ ਕਰਕੇ ਸਾਹਮਣੇ ਆਈ ਹੈ, ਇਸ ਲਈ ਕਿਰਪਾ ਪੂਰਬਕ ਲੋਗੋ ਵਿੱਚ ਬਦਲਾਅ ਅਵਾਜ਼ਅਮਲ ਵਿੱਚ ਲਿਆਓ, ਪੈਰ ਬਿੰਦੀ ਦੀ ਨਵੀਂ ਚਰਚਾ ਛੇੜ ਕੇ ਇਸ ਨੂੰ ਵਿਸ਼ੇ ਤੋਂ ਹੱਟ ਕੇ ਧੁੰਦਲਾ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।--Guglani (ਗੱਲ-ਬਾਤ) 13:01, 31 ਦਸੰਬਰ 2015 (UTC)
- ਸਤਦੀਪ ਜੀ ਮੇਰੇ ਖ਼ਿਆਲ 'ਚ ਤੁਸੀਂ ਪੰਜਾਬੀ ਦੇ "ਫੁੱਲ" (ਜਿਵੇਂ ਗੁਲਾਬ) ਅਤੇ ਅੰਗਰੇਜ਼ੀ ਦੇ "full" ਦੇ ਉਚਾਰਨ ਵਿਚਲਾ ਫ਼ਰਕ ਨਹੀਂ ਜਾਣਦੇ ਕਿਉਂਕਿ ਜੇਕਰ ਜਾਣਦੇ ਹੁੰਦੇ ਤਾਂ "ਫ਼" ਨੂੰ ਫ਼ਾਲਤੂ ਨਾ ਆਖਦੇ। ਖ਼ੈਰ, ਇਹ ਫ਼ਿਲਹਾਲ, ਜਿਵੇਂ ਗੁਗਲਾਨੀ ਜੀ ਨੇ ਕਿਹੈ, ਵਿਸ਼ੇ ਤੋਂ ਪਰ੍ਹੇ ਐ ਸੋ ਵਿਸ਼ੇ ਤੇ ਹੋਈ ਚਰਚਾ ਦੀ ਰੌਸ਼ਨੀ ਵਿੱਚ ਢੁਕਵੇਂ ਕਦਮ ਚੁੱਕੇ ਜਾਣੇ ਚਾਹੀਦੇ ਨੇ। --radiomiles talk 14:57, 31 ਦਸੰਬਰ 2015 (UTC)
- ਗੁਗਲਾਨੀ ਜੀ ਅਤੇ ਰੇਡੀਓ ਜੀ ਇਸ ਬਾਰੇ ਇਹ ਮੇਰੇ ਨਿੱਜੀ ਵਿਚਾਰ ਨਹੀਂ ਸਗੋਂ ਤੁਹਾਡੇ ਦੁਆਰਾ ਦਿੱਤੇ ਗਏ ਹਵਾਲੇ ਜੋਗਾ ਸਿੰਘ ਜੀ ਦੇ ਵਿਚਾਰ ਹਨ। ਮੈਨੂੰ ਲਗਦਾ ਇਸ ਵਿੱਚ ਵੀ ਕੁਝ ਸਮੱਸਿਆਵਾਂ ਹਨ ਪਰ ਮਿਆਰੀਕਰਨ ਦਾ ਮਸਲਾ ਪੰਜਾਬੀ ਵਿੱਚ ਪਹਿਲਾਂ ਤੋਂ ਹੀ ਹੈ। ਦੂਜੀ ਗੱਲ ਜੀ ਮੇਰੇ ਕੋਲ ਕੋਈ ਪਾਵਰ ਨਹੀਂ ਹੈ ਕਿ ਮੇਰੇ ਸਿਰਫ਼ ਆਪਣੇ ਤੌਰ ਉੱਤੇ ਫ਼ੈਸਲਾ ਲੈ ਸਕਾਂ। ਆਜ਼ਾਦ ਬਾਰੇ ਜੋਗਾ ਸਿੰਘ ਜੀ ਦਾ ਕਹਿਣਾ ਹੈ ਕਿ ਅਸੀਂ ਬੋਲਣ ਵਿੱਚ "ਅਜ਼ਾਦ" ਹੀ ਬੋਲਦੇ ਹਾਂ ਸੋ ਉਸ ਤਰ੍ਹਾਂ ਹੀ ਲਿਖਣਾ ਚਾਹੀਦਾ ਹੈ।--Satdeep Gill (ਗੱਲ-ਬਾਤ) 18:11, 31 ਦਸੰਬਰ 2015 (UTC)
- ਸਤਦੀਪ ਜੀ ਮੇਰੇ ਖ਼ਿਆਲ 'ਚ ਤੁਸੀਂ ਪੰਜਾਬੀ ਦੇ "ਫੁੱਲ" (ਜਿਵੇਂ ਗੁਲਾਬ) ਅਤੇ ਅੰਗਰੇਜ਼ੀ ਦੇ "full" ਦੇ ਉਚਾਰਨ ਵਿਚਲਾ ਫ਼ਰਕ ਨਹੀਂ ਜਾਣਦੇ ਕਿਉਂਕਿ ਜੇਕਰ ਜਾਣਦੇ ਹੁੰਦੇ ਤਾਂ "ਫ਼" ਨੂੰ ਫ਼ਾਲਤੂ ਨਾ ਆਖਦੇ। ਖ਼ੈਰ, ਇਹ ਫ਼ਿਲਹਾਲ, ਜਿਵੇਂ ਗੁਗਲਾਨੀ ਜੀ ਨੇ ਕਿਹੈ, ਵਿਸ਼ੇ ਤੋਂ ਪਰ੍ਹੇ ਐ ਸੋ ਵਿਸ਼ੇ ਤੇ ਹੋਈ ਚਰਚਾ ਦੀ ਰੌਸ਼ਨੀ ਵਿੱਚ ਢੁਕਵੇਂ ਕਦਮ ਚੁੱਕੇ ਜਾਣੇ ਚਾਹੀਦੇ ਨੇ। --radiomiles talk 14:57, 31 ਦਸੰਬਰ 2015 (UTC)
- ਆਧਾਰ ਸ਼ਬਦ ਨੂੰ ਹਵਾਲੇ ਵਿੱਚ ਪਹਿਲਾਂ ਹੀ ਅਪਵਾਦ ਵਿੱਚ ਲਿਆ ਹੋਇਆ ਹੈ, ਸਤਦੀਪ ਜੀ ਹਵਾਲਾ ਧਿਆਨ ਨਾਲ ਦੇਖੋ! ਇਹ ਚਰਚਾ ਲੋਗੋ ਵਿੱਚ ਅਵਾਜ਼ ਸ਼ਬਦ ਲਈ ਹੈ ਸੰਬੰਧਿਤ ਧਿਰਾਂ ਵਿੱਚ ਸਹਿਮਤੀ ਅਵਾਜ਼ ਤੇ ਬਣ ਚੁੱਕੀ ਹੈ ਜੋ ਤੁਹਾਡੀ ਸਹਿਮਤੀ ਨਾਲ ਤੇ ਮਹੱਤਵਪੂਰਨ ਹਵਾਲਿਆਂ ਕਰਕੇ ਸਾਹਮਣੇ ਆਈ ਹੈ, ਇਸ ਲਈ ਕਿਰਪਾ ਪੂਰਬਕ ਲੋਗੋ ਵਿੱਚ ਬਦਲਾਅ ਅਵਾਜ਼ਅਮਲ ਵਿੱਚ ਲਿਆਓ, ਪੈਰ ਬਿੰਦੀ ਦੀ ਨਵੀਂ ਚਰਚਾ ਛੇੜ ਕੇ ਇਸ ਨੂੰ ਵਿਸ਼ੇ ਤੋਂ ਹੱਟ ਕੇ ਧੁੰਦਲਾ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।--Guglani (ਗੱਲ-ਬਾਤ) 13:01, 31 ਦਸੰਬਰ 2015 (UTC)
- ਕੁਝ ਅਪਵਾਦਾਂ ਨੂੰ ਕਬੂਲਦੇ ਹੋਏ ਦੋ ਸਵਰ ਵਾਲਾ ਨਿਯਮ ਮੰਨਿਆ ਜਾ ਸਕਦਾ ਹੈ। ਵੈਸੇ ਲਿਖਤ ਦੇ ਵਿੱਚ ਹੀ ਲੇਖਕ ਨੇ "ਆਧਾਰ" ਸ਼ਬਦ ਵਰਤਿਆ ਹੈ ਨਾ ਕਿ "ਅਧਾਰ"। ਪਰ ਫਿਰ ਸ਼ਾਇਦ ਪੈਰ ਬਿੰਦੀਆਂ ਵੀ ਹਟਾਉਣੀਆਂ ਹੀ ਪੈਣਗੀਆਂ। "ਅਜ਼ਾਦ" ਹੀ ਸਹੀ ਹੋਵੇਗਾ ਫਿਰ। ਮੂਲ ਬੁਲਾਰੇ ਦੇ ਉਚਾਰਨ ਦੇ ਨੇੜੇ ਹੈ। ਵੈਸੇ ਵੀ "ਜ਼" ਧੁਨੀ ਸ਼ਬਦਾਂ ਦੇ ਅੰਤਰ ਵਿੱਚ ਫਰਕ ਬਹੁਤ ਘੱਟ ਥਾਵਾਂ ਉੱਤੇ ਪਾਉਂਦੀ ਹੈ। ਇਸ ਤੋਂ ਵੀ ਜ਼ਿਆਦਾ ਫਾਲਤੂ ਹੈ "ਫ਼"।--Satdeep Gill (ਗੱਲ-ਬਾਤ) 01:12, 28 ਦਸੰਬਰ 2015 (UTC)
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001D-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001E-QINU`"'</ref>" does not exist.
<ref>
tag defined in <references>
has no name attribute.ਸੰਭਾਵੀ ਚੋਣ
ਸੋਧੋਉੱਪਰ ਦਿੱਤੇ ਹਵਾਲਿਆਂ ਨੂੰ ਦੇਖਦੇ ਹੋਏ ਮੇਰੇ ਮੁਤਾਬਕ ਇਸ ਸਮੇਂ "ਅਜ਼ਾਦ" ਸ਼ਬਦ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ। ਜੇਕਰ ਤੁਸੀਂ ਇਸਦੇ ਉਲਟ ਵਿਚਾਰ ਰੱਖਦੇ ਹੋ ਤਾਂ ਨੀਚੇ ਆਪਣੇ ਵਿਚਾਰ ਦੱਸ ਸਕਦੇ ਹੋ।--Satdeep Gill (ਗੱਲ-ਬਾਤ) 15:33, 1 ਜਨਵਰੀ 2016 (UTC)
ਟਿੱਪਣੀਆਂ
ਸੋਧੋਹੋਰ ਸ਼ਬਦ
ਸੋਧੋਆਜ਼ਾਦ ਦੀ ਜਗ੍ਹਾ ਲੋਗੋ ਵਿੱਚ ਕੋਈ ਹੋਰ ਸ਼ਬਦ ਵੀ ਵਰਤਿਆ ਜਾ ਸਕਦਾ ਹੈ। ਤੁਸੀਂ ਆਪਣੇ ਸੁਝਾਅ ਦੇ ਸਕਦੇ ਹੋ।--Satdeep Gill (ਗੱਲ-ਬਾਤ) 04:32, 15 ਦਸੰਬਰ 2015 (UTC)
ਚਲੋ ਫੇਰ ਅਜ਼ਾਦ ਸ਼ਬਦ ਵਰਤ ਲਵੋ।--ਪ੍ਰਚਾਰਕ (ਗੱਲ-ਬਾਤ) 04:39, 15 ਦਸੰਬਰ 2015 (UTC)
- ਮੁਕਤ --ਪ੍ਰਚਾਰਕ (ਗੱਲ-ਬਾਤ) 04:39, 15 ਦਸੰਬਰ 2015 (UTC) (ਇਹ ਤਾਂ ਸਿਰਫ਼ ਵਿਕਲਪ ਹੀ ਹੈ ਤਰਜੀਹ ਤਾਂ ਅਜ਼ਾਦ ਸ਼ਬਦ ਦੀ ਹੀ ਹੈ ਮੇਰੇ ਵੀਰ)
- ਸੁਤੰਤਰ --Gaurav Jhammat (ਗੱਲ-ਬਾਤ) 07:38, 15 ਦਸੰਬਰ 2015 (UTC) (ਜੇ ਕੋਈ ਹੋਰ ਸ਼ਬਦ ਦੇਣ ਦਾ ਵਿਕਲਪ ਹੈ ਤਾਂ ਸੁਤੰਤਰ ਪਰ ਆਜ਼ਾਦ ਸ਼ਬਦ ਵਧੇਰੇ ਠੀਕ ਹੈ।)
- "free" ਲਈ ਸ਼ਬਦ "ਅਜ਼ਾਦ" ਹੀ ਸਭ ਤੋਂ ਵਧੀਆ ਹੈ।
ਮੈਂ "encyclopedia" ਲਈ ਸੁਝਾਅ ਦੇਣਾ ਚਾਹੁੰਦਾ ਹਾਂ। "ਵਿਸ਼ਵਕੋਸ਼" ਜਾਂ "ਗਿਆਨਕੋਸ਼" ਢੁੱਕਵੇਂ ਨਹੀਂ ਜਾਪਦੇ। ਇਸਦਾ ਉਲਥਾ/ਤਰਜਮਾ "ਮਹਾਨਕੋਸ਼" ਜ਼ਿਆਦਾ ਢੁੱਕਵਾਂ ਹੋਵੇਗਾ ਅਤੇ ਨਾਲ਼ ਹੀ ਪੰਜਾਬੀ ਦੀ ਉਸ ਮਹਾਨ ਡਿਕਸ਼ਨਰੀ ਦਾ ਮਾਣ ਵੀ। ਸਮੁੱਚੇ ਭਾਈਚਾਰੇ ਦੀ ਥੋੜੀ ਜਿਹੀ ਤਵੱਜੋ ਇਸ ਪਾਸੇ ਵੀ ਚਾਹੁੰਦਾ ਹਾਂ। ਧੰਨਵਾਦ। --radiomiles talk 12:52, 15 ਦਸੰਬਰ 2015 (UTC)
- The discussion above is closed. Please do not modify it. Subsequent comments should be made on the appropriate discussion page. No further edits should be made to this discussion.
Additional namespace Portal (ਫਾਟਕ)
ਸੋਧੋWe need additional namespace Portal as pages with Portal namespace are counted as Wikipedia articles as of now.
ਇਸ ਵੇਲੇ ਫਾਟਕ ਵਾਲੇ ਸਫ਼ੇ ਵਿਕੀਪੀਡੀਆ ਦੇ ਮੁੱਖ ਸਫ਼ਿਆਂ ਵਿੱਚ ਗਿਣੇ ਜਾ ਰਹੇ ਹਨ। ਇਸ ਲਈ ਨਵਾਂ ਨਾਮਸਥਾਨ ਫਾਟਕ ਚਾਹੀਦਾ ਹੈ। --Satdeep Gill (ਗੱਲ-ਬਾਤ) 11:34, 9 ਦਸੰਬਰ 2015 (UTC)
ਸਮਰਥਨ
ਸੋਧੋ- --Satdeep Gill (ਗੱਲ-ਬਾਤ) 11:34, 9 ਦਸੰਬਰ 2015 (UTC)
- --Charan Gill (ਗੱਲ-ਬਾਤ) 11:36, 9 ਦਸੰਬਰ 2015 (UTC)
- --Baljeet Bilaspur (ਗੱਲ-ਬਾਤ) 11:40, 9 ਦਸੰਬਰ 2015 (UTC)
- --Gurbakhshish chand (ਗੱਲ-ਬਾਤ) 11:41, 9 ਦਸੰਬਰ 2015 (UTC)
- --ਪ੍ਰਚਾਰਕ (ਗੱਲ-ਬਾਤ) 12:46, 9 ਦਸੰਬਰ 2015 (UTC)
- --radiomiles talk 15:30, 9 ਦਸੰਬਰ 2015 (UTC)
- --Gaurav Jhammat (ਗੱਲ-ਬਾਤ) 18:33, 9 ਦਸੰਬਰ 2015 (UTC)
- --Nachhattardhammu (ਗੱਲ-ਬਾਤ) 01:56, 14 ਦਸੰਬਰ 2015 (UTC)
- --Jaswant.Jass904 (ਗੱਲ-ਬਾਤ) 15:55, 21 ਦਸੰਬਰ 2015 (UTC)
ਵਿਰੋਧ
ਸੋਧੋਟਿੱਪਣੀਆਂ
ਸੋਧੋNew Wikipedia Library Accounts Available Now (December 2015)
ਸੋਧੋHello Wikimedians!
The Wikipedia Library is announcing signups today for, free, full-access accounts to published research as part of our Publisher Donation Program. You can sign up for new accounts and research materials from:
- Gale - multidisciplinary periodicals, newspapers, and reference sources - 10 accounts
- Brill - academic e-books and journals in English, Dutch, and other languages - 25 accounts
- Finnish Literature Society (in Finnish)
- Magiran (in Farsi) - scientific journal articles - 100 articles
- Civilica (in Farsi) - Iranian journal articles, seminars, and conferences - 50 accounts
Many other partnerships with accounts available are listed on our partners page, including EBSCO, DeGruyter, and Newspaperarchive.com. Do better research and help expand the use of high quality references across Wikipedia projects: sign up today!
--The Wikipedia Library Team 01:01, 11 December 2015 (UTC)
- Help us a start Wikipedia Library in your language! Email us at wikipedialibrary@wikimedia.org
- This message was delivered via the Global Mass Message tool to The Wikipedia Library Global Delivery List.
ਜਨਵਰੀ 2016 ਦੇ ਈਵੈਂਟ
ਸੋਧੋਜਨਵਰੀ 2016 ਵਿੱਚ ਪੰਜਾਬੀ ਵਿਕੀਮੀਡੀਅਨਜ਼ ਵੱਲੋਂ ਕੁਝ ਈਵੈਂਟ ਕੀਤੇ ਜਾਣਗੇ। ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਕਿ ਕੀ ਹੋਣਾ ਚਾਹੀਦਾ ਅਤੇ ਕੀ ਨਹੀਂ ? 15 ਜਨਵਰੀ ਨੂੰ ਵਿਕੀਪੀਡੀਆ ਦਾ 15ਵਾਂ ਜਨਮ ਦਿਨ ਹੈ। ਕੋਟਕਪੂਰੇ ਵਿਖੇ ਇੱਕ ਵਰਕਸ਼ਾਪ ਦਾ ਸੱਦਾ ਆਇਆ ਹੋਇਆ ਹੈ।
ਹੋਰ ਜਾਣਕਾਰੀ ਲਈ ਇਹ ਲਿੰਕ ਦੇਖ ਸਕਦੇ ਹੋ।--Satdeep Gill (ਗੱਲ-ਬਾਤ) 17:51, 15 ਦਸੰਬਰ 2015 (UTC)