ਮੈਰੀ ਸਕਡੋਵਸਕਾ ਕਿਉਰੀ, Maria Salomea Skłodowska-Curie (7 ਨਵੰਬਰ 1867 – 4 ਜੁਲਾਈ 1934) ਇੱਕ ਪੋਲਿਸ਼-ਫਰਾਂਸੀਸੀ ਰਸਾਇਣ ਵਿਗਿਆਨੀ ਅਤੇ ਭੌਤਿਕ ਵਿਗਿਆਨੀ ਸੀ। ਉਹ ਆਪਣੇ ਰੇਦਡੀਓਧਰਮਿਤਾ ਦੇ ਖੇਤਰ ਵਿੱਚ ਕੀਤੀ ਖੋਜ ਵਾਸਤੇ ਮਸ਼ਹੂਰ ਹਨ। ਓਹ ਦੋ ਨੋਬਲ ਪੁਰਸਕਾਰ ਜਿੱਤਣ ਵਾਲੀ ਪਹਿਲੀ ਔਰਤ ਸੀ। ਓਹ "ਯੂਨੀਵਰਸਿਟੀ ਆਫ਼ ਪੈਰਿਸ" ਦੀ ਪਹਿਲੀ ਮਹਿਲਾ ਪ੍ਰੋਫੈਸਰ ਸੀ, ਅਤੇ 1995 ਵਿੱਚ ਪੈਰਿਸ ਦੇ ਪੈਨੇਥਿਓਂ ਵਿਖੇ ਦਫਨਾਈ ਜਾਣ ਵਾਲੀ ਪਹਿਲੀ ਤੀਵੀਂ ਸੀ। [1]

ਮੈਰੀ ਕਿਊਰੀ
ਮੈਰੀ ਸਕਲੋਡੋਵਸਕਾ ਕਿਉਰੀ, ਤਕਰੀਬਨ 1920
ਜਨਮਮੈਰੀ ਸਾਲੋਮੀਆ ਸਕਲੋਡੋਵਸਕਾ
(1867-11-07)7 ਨਵੰਬਰ 1867
ਵਾਰਸਾ, ਕਾਂਗਰਸ ਪੋਲੈਂਡ, ਉਦੋਂ ਰੂਸੀ ਸਲਤਨਤ ਦਾ ਹਿੱਸਾ
ਮੌਤ4 ਜੁਲਾਈ 1934(1934-07-04) (ਉਮਰ 66)
Passy, Haute-Savoie, ਫ਼ਰਾਂਸ
ਰਿਹਾਇਸ਼ਪੋਲੈਂਡ, ਫ਼ਰਾਂਸ
ਨਾਗਰਿਕਤਾਪੋਲੈਂਡ (ਜਨਮ ਪੱਖੋਂ)
ਫ਼ਰਾਂਸ (ਵਿਆਹ ਪੱਖੋਂ)
ਖੇਤਰਭੌਤਿਕ ਵਿਗਿਆਨ, ਰਸਾਇਣ ਵਿਗਿਆਨ
ਅਦਾਰੇਯੂਨੀਵਰਸਿਟੀ ਆਫ਼ ਪੈਰਿਸ
ਖੋਜ ਕਾਰਜ ਸਲਾਹਕਾਰGabriel Lippmann
ਖੋਜ ਵਿਦਿਆਰਥੀAndré-Louis Debierne
Óscar Moreno
Marguerite Catherine Perey
ਮਸ਼ਹੂਰ ਕਰਨ ਵਾਲੇ ਖੇਤਰਰੇਦਡੀਓਧਰਮਿਤਾ
ਪੋਲੋਨੀਅਮ
ਰੇਡੀਅਮ
ਅਹਿਮ ਇਨਾਮਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ (1903)
Davy Medal (1903)
Matteucci Medal (1904)
ਰਸਾਇਣ ਵਿਗਿਆਨ ਵਿੱਚ ਨੋਬਲ ਪੁਰਸਕਾਰ (1911)
ਜੀਵਨ ਸਾਥੀਪਿਏਰੇ ਕਿਉਰੀ (1859–1906)
ਦਸਤਖ਼ਤ
ਅਲਮਾ ਮਾਤਰਯੂਨੀਵਰਸਿਟੀ ਆਫ਼ ਪੈਰਿਸ
ESPCI
Notes
ਉਹ ਇੱਕੋ ਇੱਕ ਸ਼ਖਸੀਅਤ ਹੈ ਜਿਸਨੇ ਦੋ ਵਿਗਿਆਨਾਂ ਵਿੱਚ ਨੋਬਲ ਪੁਰਸਕਾਰ ਹਾਸਲ ਕੀਤਾ

ਉਸਦਾ ਜਨਮ "ਮਾਰਿਆ ਸਲੋਮਿਆ ਸਕਲੋਡੋਵਸਕਾ" ਵਾਰਸਾ (ਪੋਲੈਂਡ) [ਉਸ ਸਮੇਂ ਦਾ "ਕਿੰਗਡਮ ਆਫ਼ ਪੋਲੈਂਡ"] ਵਿਖੇ 7 ਨਵੰਬਰ 1867 ਨੂੰ ਹੋਇਆ। ਉਹ ਵਾਰਸਾ ਵਿਖੇ ਕਲਾਂਦੇਸਤੀਨ ਫਲੋਟਿੰਗ ਯੂਨੀਵਰਸਿਟੀ ਤੋਂ ਪੜ੍ਹੀ ਸੀ ਅਤੇ ਉਸਨੇ ਵਿਗਿਆਨਕ ਟ੍ਰੇਨਿੰਗ ਵਾਰਸਾ ਵਿਖੇ ਹੀ ਸ਼ੁਰੂ ਕੀਤੀ। 1891 ਵਿੱਚ 24 ਸਾਲਾਂ ਉਮਰ ਵਿੱਚ ਉਹ ਆਪਣੀ ਵੱਡੀ ਭੈਣ ਬ੍ਰੋਨਿਸਲਾਵਾ ਨਾਲ ਪੜ੍ਹਨ ਵਾਸਤੇ ਪੈਰਿਸ ਵਿੱਚ ਜਾ ਵਸੀ, ਜਿਥੇ ਉਸਨੇ ਆਪਣੀ ਉੱਚ-ਸਿਖਿਆ ਪ੍ਰਾਪਤ ਕੀਤੀ। ਉਸਨੇ 1903 ਵਿੱਚ ਆਪਣੇ ਪਤੀ ਪਿਏਰੇ ਕਿਉਰੀ ਅਤੇ ਭੌਤਿਕ ਵਿਗਿਆਨ ਹੈਨਰੀ ਬਿਕਰਲ ਨਾਲ ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਸਾਂਝਾ ਕੀਤਾ। ਫੇਰ 1911 ਵਿੱਚ ਉਸਨੇ ਰਸਾਇਣ ਵਿਗਿਆਨ ਵਿੱਚ ਨੋਬਲ ਪੁਰਸਕਾਰ ਜਿਤਿਆ। ਸਕ੍ਲੋਡੋਵਸਕਾ ਕਿਉਰੀ ਨੋਬਲ ਪੁਰਸਕਾਰ ਜਿੱਤਣ ਵਾਲੀ ਪਹਿਲੀ ਔਰਤ ਸੀ, ਅੱਜ ਤੱਕ ਇੱਕਲੌਤੀ ਔਰਤ ਜਿਸਨੇ ਦੋ ਖੇਤਰਾਂ ਵਿੱਚ ਇਹ ਇਨਾਮ ਹਾਸਲ ਕੀਤਾ ਅਤੇ ਇੱਕਲੌਤੀ ਇਨਸਾਨ ਜਿਸਨੇ ਵਿਗਿਆਨ ਦੇ ਦੋ ਵੱਖ ਵੱਖ ਖੇਤਰਾਂ ਵਿੱਚ ਇਹ ਇਨਾਮ ਹਾਸਲ ਕੀਤਾ।

ਉਸਨੇ ਰੇਡਿਓਧਰਮਿਤਾ ਦੇ ਆਪਣੇ ਸਿਧਾਂਤ ਦਿੱਤੇ ਅਤੇ ਦੋ ਧਾਤਾਂ ਦੀ ਖੋਜ ਕੀਤੀ- ਪੋਲੋਨੀਅਮ ਅਤੇ ਰੇਡੀਅਮ। ਉਸਨੇ ਪੈਰਿਸ ਅਤੇ ਵਾਰਸਾ ਵਿਖੇ ਕਿਉਰੀ ਇੰਸਟੀਟਿਊਟ ਦੀ ਨੀਂਹ ਰਖੀ।

ਇੱਕ ਵਫਾਦਾਰ ਫ੍ਰਾਂਸੀਸੀ ਵਾਸੀ ਹੋਣ ਦੇ ਬਾਵਜੂਦ ਉਸਨੇ ਆਪਣੀ ਪੋਲਿਸ਼ ਸ਼ਖਸੀਅਤ ਨਹੀਂ ਗਵਾਈ। ਉਸਨੇ ਆਪਣੀ ਦੋਵਾਂ ਧੀਆਂ ਨੂੰ ਪੋਲਿਸ਼ ਭਾਸ਼ਾ ਸਿਖਾਈ ਅਤੇ ਉਹਨਾਂ ਨੂੰ ਪੋਲੈਂਡ ਵੀ ਲੈਕੇ ਗਈ। ਉਸਨੇ ਆਪਣੇ ਦੁਆਰਾ ਖੋਜੇ ਗਏ ਪਹਿਲੇ ਧਾਤ ਦਾ ਨਾਂ ਅਜਾਦ ਪੋਲੈਂਡ ਦੇ ਨਾਂ ਉੱਤੇ ਰਖਿਆ। ਉਸਨੇ 1934 ਵਿੱਚ ਆਪਣੇ ਜੱਦੀ ਸ਼ਹਿਡੀ ਕਾਰਨ ਉਸਦੀ ਮੌਤ ਹੋ ਗਈ।

ਜੀਵਨੀਸੋਧੋ

ਬਚਪਨਸੋਧੋ

ਮਾਰਿਆ ਸਕ੍ਲੋਡੋਵਸਕਾ ਦਾ ਜਨਮ ਓਸ ਸਮੇਂ ਦੇ ਰੂਸ ਦੇ ਵੰਡੇ ਪੋਲੈਂਡ ਵਿਖੇ 7 ਨਵੰਬਰ, 1867 ਨੂੰ ਪ੍ਰਸਿੱਧ ਅਧਿਆਪਕ ਬ੍ਰੋਨੀਸਲਾਵਾ ਅਤੇ ਵਲਾਡੀਸਲਾਵ ਸਕ੍ਲੋਡੋਵਸਕੀ ਦੇ ਘਰ ਹੋਇਆ, ਓਹ ਪੰਜਵੀਂ ਤੇ ਸਭ ਤੋਂ ਛੋਟੀ ਸੰਤਾਨ ਸੀ। ਮਾਰਿਆ ਦੇ ਭੈਣ ਭਰਾ ਸਨ ਜੋਫਿਆ (ਜਨਮ 1862), ਜੋਫੇਜ਼ (1863), ਬ੍ਰੋਨਿਸ੍ਲਾਵਾ (1865) ਅਤੇ ਹੇਲੇਨਾ (1866) ਸਨ।

ਮਾਰਿਆ ਦਾ ਦਾਦਾ ਜੋਜ਼ੇਫ ਸਕ੍ਲੋਡੋਵਸਕੀ ਲੁਬਲਿਨ ਵਿਖੇ ਇੱਕ ਪ੍ਰਸਿੱਧ ਮਾਸਟਰ ਸੀ। ਉਸਦੇ ਪਿਤਾ ਗਣਿਤ ਅਤੇ ਵਿਗਿਆਨ ਦਾ ਅਧਿਆਪਕ ਸੀ। ਉਸਦੀ ਮਾਂ ਦੀ ਮੌਤ ਤਪਦਿਕ (ਟੀ.ਬੀ) ਕਾਰਨ ਹੋਈ ਜਦੋਂ ਮਾਰਿਆ ਸਿਰਫ਼ 12 ਵਰ੍ਹਿਆਂ ਦੀ ਸੀ।

ਮਾਰਿਆ ਦੇ ਪਿਤਾ ਨਾਸਤਕ ਸਨ ਪਰ ਉਸਦੀ ਮਾਂ ਈਸਾਈ ਸੀ। ਆਪਣੀ ਭੈਣਾਂ ਤੇ ਮਾਂ ਦੀ ਮੌਤ ਤੋਂ ਬਾਅਦ ਉਸਦਾ ਈਸਾਈ ਧਰਮ ਤੋਂ ਵਿਸ਼ਵਾਸ ਉੱਠ ਗਇਆ ਅਤੇ ਓਹ ਨਾਸਤਕ ਬਣ ਗਈ।

10 ਸਾਲਾਂ ਦੀ ਉਮਰ ਵਿੱਚ ਉਸਨੇ ਬੋਰਡਿੰਗ ਸਕੂਲ ਵਿੱਚ ਦਾਖਲਾ ਲਿੱਤਾ। ਜਲਦ ਹੀ ਉਸਦੇ ਪਰਿਵਾਰ ਦੀ ਸੰਪਤੀ ਗੁਆਚ ਗਈ ਅਤੇ ਓਹ ਗਰੀਬ ਹੋ ਗਏ। ਫੇਰ ਉਸਨੇ ਫ੍ਰਾਂਸ ਜਾਣ ਦਾ ਫੈਂਸਲਾ ਕੀਤਾ ਤਾਂ ਜੋ ਉਹ ਉਚੇਰੀ ਸਿਖਿਆ ਪ੍ਰਾਪਤ ਕਰ ਸਕੇ।

ਪਿਏਰੇ ਕਿਉਰੀਸੋਧੋ

1893 ਵਿੱਚ ਉਸਨੂੰ ਭੌਤਿਕ ਵਿਗਿਆਨ ਦੀ ਡਿਗਰੀ ਮਿਲੀ ਅਤੇ ਉਸਨੇ ਲਿੱਪਮੈਨ ਦੀ ਲੈਬ ਵਿੱਚ ਆਪਣਾ ਕੰਮ ਸ਼ੁਰੂ ਕੀਤਾ। ਇਸੇ ਦੌਰਾਨ ਉਸਨੇ ਆਪਣੀ ਗਣਿਤ ਦੀ ਪੜ੍ਹਾਈ ਜਾਰੀ ਰਖੀ ਜਿਸ ਸਦਕਾ ਉਸਨੂੰ 1894 ਵਿੱਚ ਗਣਿਤ ਦੀ ਡਿਗਰੀ ਵੀ ਮਿਲੀ।

ਉਸੇ ਸਾਲ ਪਿਏਰੇ ਕਿਉਰੀ ਉਸਦੀ ਜਿੰਦਗੀ ਵਿੱਚ ਆਇਆ। ਓਹ ਉਸ ਸਮੇਂ ਭੌਤਿਕ ਤੇ ਰਸਾਇਣ ਵਿਗਿਆਨ ਦਾ ਪ੍ਰੋਫੇਸਰ ਸੀ। ਸਕ੍ਲੋਡੋਵਸਕਾ ਨੇ ਉਸ ਸਮੇਂ ਸਟੀਲ ਦੀ ਚੁੰਬਕੀ ਸ਼ਕਤੀ ਬਾਰੇ ਖੋਜ ਕਰ ਰਹੀ ਸੀ, ਜੋ ਉਹਨਾਂ ਦੋਵਾਂ ਦਾ ਸਾਂਝੀ ਦਿਲਚਸਪੀ ਸੀ।

ਨਵੇਂ ਧਾਤਸੋਧੋ

ਮੈਰੀ ਨੇ ਦੋ ਨਵੇਂ ਧਾਤਾਂ ਦੀ ਖੋਜ ਕੀਤੀ- ਪੋਲੋਨਿਅਮ ਅਤੇ ਰੇਡੀਅਮ। ਦੋਵੇਂ ਧਾਤ ਰੇਡਿਓਐਕਟਿਵ ਹਨ। ਉਸਨੇ ਆਪਣੇ ਦੁਆਰਾ ਖੋਜੇ ਗਏ ਪਹਿਲੇ ਧਾਤ ਦਾ ਨਾਂ ਅਜਾਦ ਪੋਲੈਂਡ ਦੇ ਨਾਂ ਉੱਤੇ ਰਖਿਆ।

ਨੋਬਲ ਇਨਾਮਸੋਧੋ

ਉਸਨੇ 1903 ਵਿੱਚ ਆਪਣੇ ਪਤੀ ਪਿਏਰੇ ਕਿਉਰੀ ਅਤੇ ਭੌਤਿਕ ਵਿਗਿਆਨ ਹੈਨਰੀ ਬਿਕਰਲ ਨਾਲ ਭੌਤਿਕ ਵਿਗਿਆਨ ਵਿੱਚ ਨੋਬਲ ਇਨਾਮ ਸਾਂਝਾ ਕੀਤਾ। ਫੇਰ 1911 ਵਿੱਚ ਉਸਨੇ ਰਸਾਇਣ ਵਿਗਿਆਨ ਵਿੱਚ ਨੋਬਲ ਇਨਾਮ ਜਿੱਤਿਆ ਸਕ੍ਲੋਡੋਵਸਕਾ ਕਿਉਰੀ ਨੋਬਲ ਇਨਾਮ ਜਿੱਤਣ ਵਾਲੀ ਪਹਿਲੀ ਔਰਤ ਸੀ, ਅੱਜ ਤੱਕ ਇੱਕਲੌਤੀ ਔਰਤ ਜਿਸਨੇ ਦੋ ਖੇਤਰਾਂ ਵਿੱਚ ਇਹ ਇਨਾਮ ਹਾਸਲ ਕੀਤਾ ਅਤੇ ਇੱਕਲੌਤੀ ਇਨਸਾਨ ਜਿਸਨੇ ਵਿਗਿਆਨ ਦੇ ਦੋ ਵੱਖਰੇ ਖੇਤਰਾਂ ਵਿੱਚ ਇਹ ਇਨਾਮ ਹਾਸਲ ਕੀਤਾ।

ਹੋਰ ਪੁਰਸਕਾਰਸੋਧੋ

2011 ਨੂੰ ਮੈਰੀ ਕਿਉਰੀ ਦੇ ਰਾਸਾਇਣ ਵਿਗਿਆਨ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਦੀ 100ਵੀਂ ਵਰੇਗੰਢ ਤੇ ਐਸ ਸਾਲ ਨੂੰ ਅੰਤਰਰਾਸ਼ਟਰੀ ਰਾਸਾਇਣ ਵਿਗਿਆਨ ਵਰੇ (International Year of Chemistry) ਵਜੋਂ ਮਨਾਇਆ ਗਾਇਆ।

ਸੰਬੰਧਤ ਕਿਤਾਬਾਂਸੋਧੋ

ਬਾਹਰੀ ਲਿੰਕਸੋਧੋ

ਹਵਾਲੇਸੋਧੋ