ਸਮਕਾਲੀ ਪੰਜਾਬੀ ਆਲੋਚਨਾ

ਸਮਕਾਲੀ ਪੰਜਾਬੀ ਆਲੋਚਨਾ ਸਮਕਾਲੀਨ 'ਚ ਵਿਵਿਧਮੁਖੀ ਧਰਾਵਾ ਦਾ ਦੌਰ ਹੈ, ਜਿਸ 'ਚ ਨਵੀਨ ਸਮੱਸਿਆਵਾਂ ਦੀ ਆਮਦ ਨੇ ਬਹੁ-ਮੁਖੀ ਗਿਆਨ ਪ੍ਰਸਾਰ ਤੇ ਪੰਜਾਬੀ ਆਲੋਚਨਾ ਦੇ ਸਿਧਾਂਤਕ ਤੇ ਵਿਹਾਰਕ ਸਰੂਪ ਨੂੰ ਬਦਲ ਦਿੱਤਾ ਹੈ। ਡਾ. ਦੀਵਾਨ ਸਿੰਘ ਅਨੁਸਾਰ,' ਕਿਸੇ ਸਾਹਿਤਕ ਕਿਰਤ ਜਾਂ ਰਚਨਾ ਦੀ ਠੀਕ ਠੀਕ ਪਰਖ ਕਰਕੇ ਉਸਦੀ ਸਾਹਿਤਕ ਕੀਮਤ ਮਾਲੂਮ ਕਰਨਾ ਸਾਹਿਤ ਆਲੋਚਨਾ ਹੈ।'[1] ਅਜੋਕੀ ਆਲੋਚਨਾ ਦਾ ਇੱਕ ਹੋਰ ਰੁਝਾਨ ਪੰਜਾਬੀ ਸਾਹਿਤ ਦੇ ਵਿਕਸਤ ਹੋ ਰਹੇ ਵਿਭਿੰਨ ਰੂਪਾਕਾਰਾ ਦੀ ਇਸ ਨਵੇਂ ਰੂਪਾਕਰਕ ਹੋਂਦ ਵਿਧੀ ਅਨੁਸਾਰ ਆਲੋਚਨਾ ਸਿਧਾਂਤਾਂ ਦੀ ਤਾਲਸ ਵਿਹਾਰਕ ਆਲੋਚਨਾ ਦੀ ਪ੍ਰਵਿਰਤੀ ਹੈ।

ਅਜੋਕੀ ਪੰਜਾਬੀ ਆਲੋਚਨਾ

ਸੋਧੋ

ਅਜੋਕੀ ਪੰਜਾਬੀ ਆਲੋਚਨਾ ਦਾ ਸਮਕਾਲੀ ਦੌਰ ਇਕਪੱਖੀ ਵਾਦ, ਰੂਪਵਾਦੀ ਰੁਝਾਨਾ ਤੇ ਰਾਜਸੀ ਵਿਚਾਰਧਾਰਾ ਦੀ ਬੇਲੋੜੀ ਦਖ਼ਲ ਅੰਦਾਜੀ ਤੋਂ ਮੁਕਤ ਹੋ ਰਿਹਾ ਹੈ। ਨਵੇਂ ਆਲੋਚਨਾਂ ਸਿਧਾਂਤਾਂ ਨੂੰ ਆਪਣਾ ਕੇ ਵਧੇਰੇ ਪੜਚੋਲੀ ਅਤੇ ਵਿਵੇਕਸ਼ੀਲ ਦ੍ਰਿਸ਼ਟੀ ਰਾਹੀ ਸਾਹਿਤ ਦੀ ਪਰਖ ਦੇ ਨਵੇਂ ਪੈਮਾਨੇ ਉਭਰ ਰਹੇ ਸਨ। ਸਾਹਿਤ ਆਲੋਚਨਾ ਦੇ ਇਸ ਦੌਰ ਵਿੱਚ ਸਿਧਾਂਤ ਤੇ ਵਿਹਾਰ ਦੇ ਸਮਤੋਲ ਨੂੰ ਉਸਾਰਨ ਦੇ ਉਚੇਚੇ ਯਤਨ ਹੋ ਰਹੇ ਹਨ, ਪਰ ਇਸੇ ਦੇ ਸਮਾਨਾਂਤਰ ਅਜੇ ਪੱਛਮੀ ਸਿਧਾਂਤਾਂ ਦੀ ਫੈਸ਼ਨ ਵਾਂਗ ਨਕਲ ਦਾ ਰੁਝਾਨ ਵੀ ਹਾਜ਼ਰ ਹੈ। ਇਸੇ ਰੁਚੀ ਦਾ ਇੱਕ ਪਹਿਲੂ ਇਹ ਵੀ ਹੈ ਕਿ ਵਧੇਰੇ ਪੰਜਾਬੀ ਆਲੋਚਕ ਸੰਸਾਰ ਪ੍ਰਸਿੱਧ ਸੰਸਕ੍ਰਿਤ ਆਲੋਚਨਾ ਪ੍ਰਤੀ ਅਗਿਆਨੀ ਹਨ ਜਾਂ ਬੇਮੁਖ ਹਨ। ਸੰਸਕ੍ਰਿਤ ਭਾਸ਼ਾ ਦਾ ਗਿਆਨ ਨਾ ਹੋਣਾ ਸਭ ਤੋਂ ਵੱਡੀ ਰੁਕਾਵਟ ਹੈ।

ਅਜੋਕੀ ਪੰਜਾਬੀ ਕਾਵਿ ਆਲੋਚਨਾ

ਸੋਧੋ

ਅਜੋਕੀ ਪੰਜਾਬੀ ਕਾਵਿ ਆਲੋਚਨਾ ਦੇ ਖੇਤਰ ਵਿੱਚ ਨਵੇਂ ਉਭਰ ਰਹੇ ਚਿੰਤਕਾਂ ਵਿਚੋਂ ਡਾ. ਗੁਰਬਚਨ, ਡਾ. ਜਸਵਿੰਦਰ ਸਿੰਘ ਤੇ ਡਾ. ਜਗਜੀਤ ਸਿੰਘ ਨਵੇਂ ਦਿਸਹਦੇ ਕਾਇਮ ਕਰ ਰਹੇ ਹਨ। ਡਾ. ਗੁਰਬਚਨ ਸਿੰਘ ਨੇ ਪੁਸਤਕਾ ਸੰਰਚਨਾਵਾਦ ਦੇ ਆਰ ਪਾਰ, ਸਾਹਿਤ ਦੇ ਸਿੰਕਦਰ ਤੇ ਸਹਿਤਨਾਮਾ ਲਿਖ ਕੇ ਭਰਪੂਰ ਸੰਵਾਦ ਛੇੜਿਆ।

ਨਵੀਂ ਪੰਜਾਬੀ ਕਵਿਤਾ

ਸੋਧੋ

ਨਵੀਂ ਪੰਜਾਬੀ ਕਵਿਤਾ ਵਿੱਚ ਡਾ.ਸਤਿੰਦਰ ਸਿੰਘ ਦਾ ਖੋਜ ਕਾਰਜ ਆਧੁਨਿਕ ਸਿਧਾਂਤਾਂ ਦੀ ਪ੍ਰੋਢ ਪਕੜ ਉੱਪਰ ਆਧਾਰਤ ਹੈ। ਡਾ. ਕਰਮਜੀਤ ਸਿੰਘ ਦੁਆਰਾ ਰਚਿਤ ਪੁਸਤਕ ਆਧੁਨਿਕ ਪੰਜਾਬੀ ਕਾਵਿ ਦੇ ਵਿਚਾਰਧਾਰਾਈ ਆਧਾਰ, ਪੰਜਾਬੀ ਕਾਵਿ ਧਾਰਾਵਾ ਦਾ ਤਰਤੀਬਵਾਰ ਅਤੇ ਮਿਆਰੀ ਆਲੋਚਨਾ ਕਾਰਜ ਹੈ।

ਪੰਜਾਬੀ ਨਾਵਲ ਦੀ ਆਲੋਚਨਾ

ਸੋਧੋ

ਪੰਜਾਬੀ ਨਾਵਲ ਦੇ ਖੇਤਰ ਵਿੱਚ ਡਾ. ਜੋਗਿੰਦਰ ਸਿੰਘ ਰਾਹੀ ਨੇ ਨਾਵਲ ਦੀ ਰੂਪਾਕਾਰਕ ਵਿੱਲਖਣਤਾਵਾਂ ਮੁਤਾਬਕ ਗੰਭੀਰ ਆਲੋਚਨਾਤਮਕ ਕਾਰਜ ਕੀਤਾ। ਉਨ੍ਹਾਂ ਦੀਆਂ ਮਹੱਤਵਪੂਰਨ ਪੁਸਤਕਾਂ ਪੰਜਾਬੀ ਨਾਵਲ, ਮਸਲੇ ਗਲਪ ਦੇ ਹਨ। ਨਾਵਲ ਆਲੋਚਨਾ ਦੇ ਖੇਤਰ ਵਿੱਚ ਅਗਲੇਰਾ ਵਰਣਨਯੋਗ ਕਾਰਜ ਡਾ. ਸੁਖਦੇਵ ਸਿੰਘ ਖਾਹਰਾ ਦਾ ਹੈ। ਉਹਨਾਂ ਨੇ ਨਾਵਲ ਦੀ ਅੰਦਰਲੀ ਜੁਗਤ ਤੇ ਸਮਕਾਲੀ ਸੱਭਿਆਚਾਰਕ ਚੇਤਨਾ ਦੇ ਅੰਤਰ-ਦਵੰਦਾਂ ਨੂੰ ਇਤਿਹਾਸਕ ਦਿ੍ਸ਼ਟੀਕੋਣ ਤੋਂ ਪੇੜ ਕੀਤਾ ਹੈ।

ਅਧੁਨਿਕ ਪੰਜਾਬੀ ਕਹਾਣੀ

ਸੋਧੋ

ਆਧੁਨਿਕ ਪੰਜਾਬੀ ਗਲਪ ਤੇ ਵਿਸ਼ੇਸ਼ ਤੌਰ ਤੇ ਕਹਾਣੀ ਦੇ ਖੇਤਰ ਵਿੱਚ ਡਾ. ਧਨਵੰਤ ਕੌਰ ਦਾ ਅਹਿਮ ਯੋਗਦਾਨ ਹੈ।[2] ਉਹਨਾਂ ਦੀਆਂ ਪੁਸਤਕਾਂ ਪੰਜਾਬੀ ਗਲਪ ਵਿੱਚ ਆਧੁਨਿਕ ਸੰਵੇਦਨਾ ਤੇ ਆਧੁਨਿਕ ਪੰਜਾਬੀ ਕਹਾਣੀ ਦਾ ਬਿਰਤਾਂਤ ਸ਼ਾਸਤਰੀ ਅਧਿਐਨ ਹਨ।

ਪੰਜਾਬੀ ਨਾਟਕ

ਸੋਧੋ

ਨਵੇਂ ਨਾਟਕੀ ਸਿਧਾਂਤਾਂ ਅਤੇ ਰੰਗਮੰਚ ਬਾਰੇ ਡਾ. ਸਤੀਸ਼ ਕੁਮਾਰ ਵਰਮਾ ਦਾ ਕੰਮ ਜਿਕਰਯੋਗ ਹੈ। ਉਹਨਾਂ ਦੀਆਂ ਪੁਸਤਕਾਂ ਬਰੈਖ਼ਤ ਤੇ ਪੰਜਾਬੀ ਨਾਟਕ ਅਤੇ ਪੰਜਾਬੀ ਨਾਟ-ਚਿੰਤਨ ਹਨ। ਪੁਸਤਕਾਂ ਨਵੇਂ ਨਾਟ-ਚਿੰਤਨ ਦੀ ਸ਼ੁਰੂਆਤ ਕਰਦੀਆਂ ਹਨ।

ਮੈਟਾ ਆਲੋਚਨਾ

ਸੋਧੋ

ਆਲੋਚਨਾ ਦੀ ਪੁਨਰ ਆਲੋਚਨਾ ਦਾ ਕਾਰਜ ਪੰਜਾਬੀ ਆਲੋਚਨਾ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ ਇਸਨੂੰ ਮੈਟਾ ਆਲੋਚਨਾ ਵੀ ਕਿਹਾ ਜਾਂਦਾ ਹੈ। ਇਸ ਖੇਤਰ ਵਿੱਚ ਡਾ. ਹਰਿਭਜਨ ਸਿੰਘ ਭਾਟੀਆ ਤੇ ਡਾ. ਸੁਰਜੀਤ ਸਿੰਘ ਭੱਟੀ ਦਾ ਵਿਸ਼ੇਸ਼ ਯੋਗਦਾਨ ਹੈ। ਡਾ. ਭੱਟੀ ਦੀਆਂ ਪੁਸਤਕਾਂ ਮਾਰਕਸਵਾਦੀ ਪੰਜਾਬੀ ਅਲੋਚਨਾ ਤੇ ਚਿੰਤਨ-ਚੇਤਨਾ ਹੈ। ਆਧੁਨਿਕ ਪੰਜਾਬੀ ਆਲੋਚਨਾ ਆਪਣੇ ਵਿਕਾਸ ਦੇ ਇਸ ਪੜਾਅ ਤੇ ਪਹੁੰਚ ਗਈ ਹੈ ਇਸ ਅੱਗੇ ਬਹੁਤ ਗੁੰਝਲਦਾਰ ਹੋ ਰਹੇ ਸਮਾਜਕ ਯਥਾਰਥ, ਵਿਸ਼ਵਵਿਆਪੀਕਰਨ ਦੁਆਰਾ ਤੇਜ ਹੋ ਰਹੇ ਬਾਹਰੀ ਪ੍ਰਭਾਵਾ, ਨਵੇਂ ਉੱਤਰ ਆਧੁਨਿਕ ਸਾਹਿਤ ਸਿਧਾਂਤਾਂ ਅਤੇ ਮੂਲੋ ਬਦਲ ਰਹੇ ਸਾਹਿਤ ਦੇ ਸਿਰਜਣਾਤਮਕ ਸਰੋਕਾਰਾਂ ਨੂੰ ਇਕੋ ਇਕਾਗਰ ਇਕਸਾਰ ਅਤੇ ਸਮਰੱਥ ਦ੍ਰਿਸ਼ਟੀ ਆਲੋਚਨਾਤਮਕ ਕਾਰਜ ਨੂੰ ਸਿਰਜਣਾਤਮਕ ਸਾਹਿਤ ਨਾਲ ਸਿਰਜਣਸ਼ੀਲ ਉਚੇਰੇ ਸੰਬੰਧਾਂ ਵਿੱਚ ਵਿਚਰਨ ਦੀ ਲੋੜ ਹੈ।

ਪਰਵਾਸੀ ਪੰਜਾਬੀ ਸਾਹਿਤ

ਸੋਧੋ

ਸਮਕਾਲੀ ਆਲੋਚਨਾ ਵਿੱਚ ਪਰਵਾਸੀ ਪੰਜਾਬੀ ਸਾਹਿਤ ਬਾਰੇ ਨਵੇਂ ਸਿਧਾਂਤਕ ਸਭਿਆਚਾਰਕ ਪਰਿਪੇਖ ਵਿੱਚ ਆਲੋਚਨਾ ਕਾਰਜ ਸਨਮੁਖ ਆਇਆ ਹੈ। ਡਾ. ਸ.ਪ. ਸਿੰਘ ਨੇ ਪਰਵਾਸੀ ਪੰਜਾਬ ਤੇ ਆਲੋਚਨਾ ਸੰਬੰਧੀ ਮਹੱਤਵਪੂਰਨ ਅਤੇ ਮੋਹਰੀ ਕਾਰਜ ਕੀਤਾ ਹੈ। ਡਾ.ਹਰਚੰਦ ਸਿੰਘ ਬੇਦੀ ਨੇ ਪਰਵਾਸੀ ਗਲਪ ਦਾ ਗੰਭੀਰ ਅਧਿਐਨ ਪੇਸ਼ ਕੀਤਾ ਹੈ। ਉਸ ਦੀਆਂ ਮੁੱਖ ਆਲੋਚਨਾ ਪੁਸਤਕਾਂ ʻਪਾਠ ਤੇ ਪ੍ਰਸੰਗʼ, ਪਰਵਾਸੀ ਪੰਜਾਬੀ ਕਹਾਣੀ, ਬਰਤਾਨਵੀ ਪੰਜਾਬੀ ਹਨ।

ਹਵਾਲਾ

ਸੋਧੋ
  1. ਸਮਕਾਲੀ ਪੰਜਾਬੀ ਸਾਹਿਤ,ਦੀਵਾਨ ਸਿੰਘ ਰੂਹੀ ਪ੍ਰਕਾਸ਼ਨ ਅੰਮ੍ਰਿਤਸਰ,ਪੰਨਾ ਨੰ.198
  2. ਪੰਜਾਬੀ ਸਾਹਿਤ ਦਾ ਇਤਿਹਾਸ (ਆਧੁਨਿਕ ਕਾਲ 1901-1995),ਡਾ.ਜਸਵਿੰਦਰ ਸਿੰਘ, ਡਾ.ਮਾਨ ਸਿੰਘ ਢੀਡਸਾ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ ਨੰ.175,178