ਸਰਗੁਣ ਮਹਿਤਾ

ਭਾਰਤੀ ਫ਼ਿਲਮ ਅਦਾਕਾਰਾ

ਸਰਗੁਣ ਮਹਿਤਾ (ਸਰਗੁਣ ਮਹਿਤਾ ਦੁਬੇ ਦੇ ਨਾਮ ਨਾਲ ਜਾਣੀ ਜਾਂਦੀ) ਭਾਰਤੀ ਅਭਿਨੇਰਤੀ, ਮਾਡਲ, ਕਮੇਡੀਅਨ, ਡਾਂਸਰ ਅਤੇ ਪੇਸ਼ਕਰਤਾ ਹੈ। ਉਸਨੇ ਭਾਰਤੀ ਟੈਲੀਵਿਜ਼ਨ ਦੀ ਦੁਨੀਆ ਵਿੱਚ ਆਪਣੀ ਪਛਾਣ ਬਣਾਈ ਹੈ। ਉਸਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਆਪਣੇ ਕਾਲਜ ਦੇ ਰੰਗਮੰਚੀ ਪ੍ਰਦਰਸ਼ਨ ਦੁਆਰਾ ਕੀਤੀ ਅਤੇ ਉਸਨੇ ਆਪਣੇ ਟੈਲੀਵਿਜ਼ਨ ਕੈਰੀਅਰ ਦੀ ਸ਼ੁਰੂਆਤ 2009 ਵਿੱਚ ਜ਼ੀ ਟੀਵੀ ਦੇ ਨਾਟਕ ਕਰੋਲ ਬਾਗ ਰਾਹੀਂ ਕੀਤੀ। ਜਿਸਦੇ ਵਿੱਚ ਉਸਨੂੰ ਵਧੀਆ ਸਹਿਯੋਗੀ ਪਾਤਰ ਲਈ ਨਿਊ ਟੈਲੇੰਟ ਅਵਾਰਡ ਪ੍ਰਾਪਤ ਹੋਇਆ। ਕਲਰਸ ਦੇ ਨਾਟਕ ਫੁਲਵਾ ਦੁਆਰਾ ਉਸਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆਇਆ। ਜਿਸਦੇ ਲਈ ਉਸਨੇ ਪ੍ਰਸ਼ੰਸਾ ਹਾਸਿਲ ਕੀਤੀ ਅਤੇ ਉਸਨੂੰ ਇੱਕ ਜਾੰਬਾਜ਼ ਵਿਅਕਤੀਤਵ ਲਈ ਕਲਰਜ਼ ਗੋਲਡਨ ਪੈਟਲ ਅਵਾਰਡ ਵਿੱਚ ਨਾਮਜ਼ਦ ਕੀਤਾ ਗਿਆ। ਮਹਿਤਾ ਨੇ 2009 ਵਿੱਚ ਪ੍ਰਸ਼ੰਸ਼ਾ ਹਾਸਲ ਕੀਤੀ ਪਰ ਅਪਨੋ ਕੇ ਲੀਏ ਗੀਤਾ ਕਾ ਧਰਮ ਯੁਧ ਪ੍ਰਸਿਧੀ ਹਾਸਲ ਕਰਨ ਵਿੱਚ ਸਫ਼ਲ ਨਹੀਂ ਹੋਇਆ। ਮਹਿਤਾ ਨੇ ਬਲਿਕਾ ਵਧੂ ਵਿੱਚ ਗੰਗਾ ਦੇ ਪਾਤਰ ਰਾਹੀਂ ਪ੍ਰਸ਼ੰਸ਼ਾ ਹਾਸਲ ਕੀਤੀ ਅਤੇ ਇੰਡੀਅਨ ਟੈਲੀਵਿਜ਼ਨ ਅਕੇਡਮੀ ਅਵਾਰਡ ਵਿੱਚ ਨਾਮਜਦ ਹੋਈ।

ਸਰਗੁਣ ਮਹਿਤਾ
ਸਰਗੁਣ ਮਹਿਤਾ
ਮਹਿਤਾ 17ਵੇਂ ਹੀਰਾ ਮਾਨੀਕ ਅਵਾਰਡ ਪ੍ਰੋਗਰਾਮ ਤੇ
ਜਨਮ (1988-09-06) 6 ਸਤੰਬਰ 1988 (ਉਮਰ 32)
ਚੰਡੀਗੜ੍ਹ, ਪੰਜਾਬ, ਭਾਰਤ
ਹੋਰ ਨਾਂਮਸਰਗੁਣ ਮਹਿਤਾ ਦੁਬੇ
ਅਲਮਾ ਮਾਤਰਕਰੋੜੀ ਮੱਲ ਕਾਲਜ
ਪੇਸ਼ਾਅਭਿਨੇਤਰੀ, ਮਾਡਲ, ਪੇਸ਼ਕਰਤਾ, ਕਮੇਡੀਅਨ, ਡਾਂਸਰ
ਸਰਗਰਮੀ ਦੇ ਸਾਲ2009–ਵਰਤਮਾਨ
ਪ੍ਰਸਿੱਧੀ 12/24 ਕਰੋਲ ਬਾਗ ਵਿੱਚ ਨੀਤੂ
ਫੁਲਵਾਵਿੱਚ ਫੁਲਵਾ
ਬਲਿਕਾ ਵਧੂ ਵਿੱਚ ਗੰਗਾ
ਸਾਥੀਰਵੀ ਦੁਬੇ (7 ਦਸੰਬਰ 2013)

ਜਨਮ ਅਤੇ ਬਚਪਨਸੋਧੋ

ਚੰਡੀਗੜ੍ਹ ਤੋਂ ਦਿੱਲੀ ਬੀ.ਕਾਮ. ਆਨਰਜ਼ ਕਰਨ ਗਈ ਸਰਗੁਣ ਨੂੰ ਦਿੱਲੀ ਯੂਨੀਵਰਸਿਟੀ ਦੇ ਕਰੋੜੀਮੱਲ ਕਾਲਜ ਦੇ ਮਾਹੌਲ ਨੇ ਰੰਗਮੰਚ ਨਾਲ ਜੋੜ ਦਿੱਤਾ। ਸਰਗੁਣ ਨੇ ਇੱਥੇ ਤਿੰਨ ਸਾਲ ਥੀਏਟਰ ਕੀਤਾ। ਥੀਏਟਰ ਦੇ ਉਸ ਦੇ ਇੱਕ ਸੀਨੀਅਰ ਸੁਧੀਰ ਸ਼ਰਮਾ ਨੇ ਜਦੋਂ ਆਪਣੇ ਸੀਰੀਅਲ ‘ਬਾਰਾਂ ਬਟਾ ਚੌਵੀ ਕਰੋਲ ਬਾਗ’ ਲਈ ਆਡੀਸ਼ਨ ਲਏ ਤਾਂ ਸਰਗੁਣ ਦੀ ਚੋਣ ਹੋਈ। ਇਸ ਸੀਰੀਅਲ ਤੋਂ ਉਸ ਦੇ ਕਰੀਅਰ ਦੀ ਸ਼ੁਰੂਆਤ ਹੋਈ। ਨਾਮਵਰ ਟੀਵੀ ਚੈਨਲਾਂ ਦੇ ਚਰਚਿਤ ਸੀਰੀਅਲ ‘ਗੀਤਾ’ ਅਤੇ ‘ਫੁਲਵਾ’ ਵਿੱਚ ਉਸ ਨੇ ਅਹਿਮ ਕਿਰਦਾਰ ਨਿਭਾਏ। ਰਿਆਲਿਟੀ ਸ਼ੋਅ ‘ਨੱਚ ਬੱਲੀਏ’ ਅਤੇ ‘ਕਾਮੇਡੀ ਨਾਈਟ ਦਾ ਆਜੂਬਾ’ ਨੇ ਉਸ ਨੂੰ ਇਸ ਖੇਤਰ ਵਿੱਚ ਪਛਾਣ ਦਿੱਤੀ। ‘ਕਾਮੇਡੀ ਨਾਈਟ ਦਾ ਆਜੂਬਾ’ ਵਿੱਚ ਉਸ ਨੇ ਕਪਿਲ ਸ਼ਰਮਾ ਨਾਲ ਸੈਲਬ੍ਰਿਟੀ ਪਾਰਟਨਰ ਵਜੋਂ ਕਈ ਐਪੀਸੋਡ ਕੀਤੇ।

ਪੰਜਾਬੀ ਫਿਲਮਾਂਸੋਧੋ

ਚੰਡੀਗੜ੍ਹ ਦੀ ਜੰਮਪਲ ਹੋਣ ਦੇ ਬਾਵਜੂਦ ਇਸ ਨੇ ਕਦੇ ਪੰਜਾਬੀ ਫ਼ਿਲਮਾਂ ’ਚ ਕੰਮ ਕਰਨ ਬਾਰੇ ਨਹੀਂ ਸੋਚਿਆ ਸੀ। ਇਹ ਮੁੰਬਈ ’ਚ ਸਰਗਰਮ ਸੀ ਤੇ ਉੱਥੇ ਹੀ ਰਹਿਣਾ ਚਾਹੁੰਦੀ ਸੀ। ਅੰਗਰੇਜ਼ ਦੇ ਲੇਖਕ ਅੰਬਰਦੀਪ ਸਿੰਘ ਨੂੰ ਇਹ ਪਹਿਲਾਂ ਤੋਂ ਜਾਣਦੀ ਸੀ। ਉਹ ਦੋਵੇਂ ‘ਕਾਮੇਡੀ ਨਾਈਟ ਦੇ ਆਜੂਬੇ’ ਦਾ ਹਿੱਸਾ ਰਹੇ ਹਨ। ਅੰਬਰ ਨੇ ਹੀ ਉਸ ਨੂੰ ਇਸ ਫ਼ਿਲਮ ਦੀ ਕਹਾਣੀ ਸੁਣਾਈ ਅਤੇ ਇਸ ਵਿੱਚ ਕੰਮ ਕਰਨ ਲਈ ਕਿਹਾ ਸੀ। ਆਖਰ ਇਸ ਨੇ ਫ਼ਿਲਮ ਲਈ ਹਾਮੀ ਭਰੀ ਤੇ ਜ਼ਿੰਦਗੀ ਦਾ ਇਹ ਫ਼ੈਸਲਾ ਉਸ ਨੂੰ ਨਵੇਂ ਮੁਕਾਮ ’ਤੇ ਲੈ ਗਿਆ। ਇਸ ਫ਼ਿਲਮ ਵਿੱਚ ਅਮਰਿੰਦਰ ਗਿੱਲ ਨਾਲ ਸਰਗੁਣ ਇਕੱਲੀ ਹੀਰੋਇਨ ਨਹੀਂ ਸੀ, ਬਲਕਿ ਬਾਲੀਵੁੱਡ ਅਦਾਕਾਰਾ ਅਦਿਤੀ ਸ਼ਰਮਾ ਵੀ ਇਸ ਦਾ ਅਹਿਮ ਹਿੱਸਾ ਸੀ ਪਰ ਸਗਰੁਣ ਵੱਲੋਂ ਨਿਭਾਇਆ ਧੰਨ ਕੌਰ ਦਾ ਕਿਰਦਾਰ ਇਸ ਕਦਰ ਮਕਬੂਲ ਹੋਇਆ ਕਿ ਇਹ ਫ਼ਿਲਮ ਅਮਰਿੰਦਰ-ਸਰਗੁਣ ਦੀ ਜੋੜੀ ਦੀ ਫ਼ਿਲਮ ਬਣ ਗਈ। ਅੰਗਰੇਜ਼ ਤੋਂ ਬਾਅਦ ਇਸ ਜੋੜੀ ਨੂੰ ਲਵ ਪੰਜਾਬ ਵਿੱਚ ਵੀ ਲਿਆਂਦਾ ਗਿਆ।

ਫਿਲਮੋਗ੍ਰਾਫ਼ੀਸੋਧੋ

ਸਾਲ ਫਿਲਮ ਰੋਲ ਨੋਟਸ
2015 ਅੰਗਰੇਜ਼ ਧੰਨ ਕੌਰ ਸਰਬੋਤਮ ਅਦਾਕਾਰਾ ਲਈ ਪੀਟੀਸੀ ਪੰਜਾਬੀ ਫਿਲਮ ਪੁਰਸਕਾਰ
2016 ਲਵ ਪੰਜਾਬ ਜੈਸਿਕਾ ਬਰਾੜ ਸਰਬੋਤਮ ਅਦਾਕਾਰਾ ਲਈ ਫਿਲਮਫੇਅਰ ਪੁਰਸਕਾਰ
2017 ਜਿੰਦੂਆ ਸੱਗੀ
2017 ਲਾਹੌਰੀਏ ਅਮੀਰਾਂ ਸਰਬੋਤਮ ਅਦਾਕਾਰਾ ਲਈ ਫਿਲਮਫੇਅਰ ਪੁਰਸਕਾਰ
2018 ਕਿਸਮਤ (ਫਿਲਮ) ਬਾਣੀ ਸਰਬੋਤਮ ਅਦਾਕਾਰਾ ਲਈ ਪੀਟੀਸੀ ਫਿਲਮ ਪੁਰਸਕਾਰ
2019 ਕਾਲਾ ਸ਼ਾਹ ਕਾਲਾ (ਫਿਲਮ) ਪੰਮੀ
2019 ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਰੀਤ
2019 ਸੁਰਖੀ ਬਿੰਦੀ ਗੁਰਨਾਮ ਭੁੱਲਰ ਨਾਲ
2019 ਝੱਲੇ

ਹਵਾਲੇਸੋਧੋ

ਬਾਹਰੀ ਕੜੀਆਂਸੋਧੋ