ਸਲਮਾਨ ਬੱਟ (ਪੰਜਾਬੀ/Urdu: سلمان بٹ, (ਜਨਮ 7 ਅਕਤੂਬਰ 1984) ਇੱਕ ਪਾਕਿਸਤਾਨੀ ਕ੍ਰਿਕਟ ਖਿਡਾਰੀ ਹੈ, ਜੋ ਕਿ 2011 ਵਿੱਚ ਬ੍ਰਿਟੇਨ ਵਿੱਚ ਹੋਏ ਮੈਚ-ਫਿਕਸਿੰਗ (ਮੈਚ-ਘੁਟਾਲਾ) ਮਾਮਲੇ ਕਾਰਨ ਜੇਲ੍ਹ ਵਿੱਚ ਬੰਦ ਹੈ।

ਸਲਮਾਨ ਬੱਟ
سلمان بٹ
ਨਿੱਜੀ ਜਾਣਕਾਰੀ
ਪੂਰਾ ਨਾਮ
ਸਲਮਾਨ ਬੱਟ
ਜਨਮ (1984-10-07) ਅਕਤੂਬਰ 7, 1984 (ਉਮਰ 40)
ਲਾਹੌਰ, ਪੰਜਾਬ, ਪਾਕਿਸਤਾਨ
ਕੱਦ1.70 m (5 ft 7 in)
ਬੱਲੇਬਾਜ਼ੀ ਅੰਦਾਜ਼ਖੱਬੂ ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ (ਆਫ਼-ਸਪਿਨ)
ਭੂਮਿਕਾਸ਼ੁਰੂਆਤੀ ਬੱਲੇਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 178)3 ਸਤੰਬਰ 2003 ਬਨਾਮ ਬੰਗਲਾਦੇਸ਼
ਪਹਿਲਾ ਓਡੀਆਈ ਮੈਚ (ਟੋਪੀ 150)22 ਸਤੰਬਰ 2004 ਬਨਾਮ ਵੈਸਟ ਇੰਡੀਜ਼
ਓਡੀਆਈ ਕਮੀਜ਼ ਨੰ.1
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2000/01–2004/05ਲਾਹੌਰ ਵਾਈਟਸ
2001/02ਲਾਹੌਰ ਬਲੂ
2000/01–2007/08ਪਾਕਿਸਤਾਨ ਰਾਸ਼ਟਰੀ ਬੈਂਕ ਕ੍ਰਿਕਟ ਟੀਮ
2006/07ਲਾਹੌਰ ਸ਼ਾਲੀਮਾਰ (ਟੀਮ ਨੰ. 8)
2004/05–2006/07ਲਾਹੌਰ ਈਗਲਜ
2008ਕੋਲਕਾਤਾ ਨਾਈਟ ਰਾਈਡਰਜ
2009ਲਾਹੌਰ ਲਾਇਨਜ
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਪਹਿਲਾ ਦਰਜਾ ਕ੍ਰਿਕਟ ਲਿਸਟ ਏ ਕ੍ਰਿਕਟ
ਮੈਚ 33 78 90 149
ਦੌੜਾਂ ਬਣਾਈਆਂ 1,889 2,725 6,232 6,049
ਬੱਲੇਬਾਜ਼ੀ ਔਸਤ 30.46 36.82 41.00 44.47
100/50 3/10 8/14 17/24 19/29
ਸ੍ਰੇਸ਼ਠ ਸਕੋਰ 122 136 290 150*
ਗੇਂਦਾਂ ਪਾਈਆਂ 137 69 938 535
ਵਿਕਟਾਂ 1 0 11 10
ਗੇਂਦਬਾਜ਼ੀ ਔਸਤ 106.00 0 59.36 48.80
ਇੱਕ ਪਾਰੀ ਵਿੱਚ 5 ਵਿਕਟਾਂ 0 0 0 0
ਇੱਕ ਮੈਚ ਵਿੱਚ 10 ਵਿਕਟਾਂ 0 0 0 0
ਸ੍ਰੇਸ਼ਠ ਗੇਂਦਬਾਜ਼ੀ 1/36 0/11 4/82 2/26
ਕੈਚਾਂ/ਸਟੰਪ 12/– 20/– 33/– 39/–
ਸਰੋਤ: Cricinfo, 6 ਫਰਵਰੀ 2011

ਬੈਨ (ਰੋਕ) ਲੱਗਣ ਤੋਂ ਪਹਿਲਾਂ ਸਲਮਾਨ ਬੱਟ ਟੈਸਟ ਕ੍ਰਿਕਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਦਾ ਖੱਬੇ ਹੱਥ ਦਾ ਬੱਲੇਬਾਜ਼ ਸੀ ਅਤੇ ਸ਼ੁਰੂਆਤੀ ਬੱਲੇਬਾਜ਼ (ਓਪਨਰ) ਸੀ। ਸਲਮਾਨ ਬੱਟ ਨੇ ਆਪਣੇ ਟੈਸਟ ਕ੍ਰਿਕਟ ਖੇਡ-ਜੀਵਨ ਦੀ ਸ਼ੁਰੂਆਤ 3 ਸਤੰਬਰ 2007 ਨੂੰ ਬੰਗਲਾਦੇਸ਼ ਕ੍ਰਿਕਟ ਟੀਮ ਖਿਲਾਫ਼ ਸੀਰੀਜ਼ ਦੇ ਤੀਸਰੇ ਟੈਸਟ ਮੈਚ ਦੌਰਾਨ ਕੀਤੀ ਸੀ ਅਤੇ ਇਸ ਤੋਂ ਇੱਕ ਸਾਲ ਬਾਅਦ ਉਸ ਨੇ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਮੈਚ 22 ਸਤੰਬਰ 2004 ਨੂੰ ਵੈਸਟ ਇੰਡੀਜ਼ ਕ੍ਰਿਕਟ ਟੀਮ ਖਿਲਾਫ਼ ਖੇਡਿਆ ਸੀ। ਉਸਨੂੰ ਪਾਕਿਸਤਾਨ ਟੈਸਟ ਕ੍ਰਿਕਟ ਦਲ ਦਾ 16 ਜੁਲਾਈ 2010 ਨੂੰ ਕਪਤਾਨ ਵੀ ਥਾਪਿਆ ਗਿਆ ਸੀ।

29 ਅਗਸਤ 2010 ਨੂੰ ਉਸ ਉੱਪਰ ਸਪਾਟ-ਫਿਕਸਿੰਗ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਅਤੇ 31 ਅਗਸਤ ਨੂੰ ਉਸਨੂੰ ਕਪਤਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਤੇ ਓਡੀਆਈ ਦਲ ਵਿੱਚ ਵੀ ਉਸਨੂੰ ਨਹੀਂ ਚੁਣਿਆ ਗਿਆ ਸੀ। 5 ਫਰਵਰੀ 2011 ਨੂੰ ਸਲਮਾਨ ਬੱਟ 'ਤੇ 10 ਸਾਲਾ ਬੈਨ (ਰੋਕ) ਲਗਾ ਦਿੱਤਾ ਗਿਆ, ਜਿਸ ਵਿੱਚੋਂ 5 ਸਾਲ ਉਸਨੂੰ ਸਸਪੈਂਡ ਕਰਾਰ ਦਿੱਤਾ ਗਿਆ ਹੈ।[1] ਨਵੰਬਰ 2011 ਨੂੰ ਬੱਟ ਨੂੰ ਫਿਕਸਿੰਗ ਦੇ ਮਾਮਲੇ ਤਹਿਤ 30 ਮਹੀਨਿਆਂ ਲਈ ਮੋਹੰਮਦ ਆਮਿਰ ਅਤੇ ਮੋਹੰਮਦ ਅਸਿਫ਼ ਨਾਲ ਜੇਲ੍ਹ ਭੇਜ ਦਿੱਤਾ ਗਿਆ।[2] 21 ਜੂਨ 2012 ਨੂੰ ਸਲਮਾਨ ਬੱਟ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਸੀ।

ਅਗਸਤ 2015 ਨੂੰ ਅੰਤਰਰਾਸ਼ਟਰੀ ਕ੍ਰਿਕਟ ਸਭਾ ਨੇ ਸਲਮਾਨ ਬੱਟ ਅਤੇ ਉਸਦੇ ਸਾਥੀਆਂ ਮੋਹੰਮਦ ਆਮਿਰ ਅਤੇ ਮੋਹੰਮਦ ਅਸਿਫ਼ ਨੂੰ ਇਹ ਕਹਿ ਦਿੱਤਾ ਸੀ ਕਿ ਉਹ 2 ਸਤੰਬਰ 2015 ਤੋਂ ਕ੍ਰਿਕਟ ਖੇਡ ਸਕਦੇ ਹਨ।[3][4]

ਖੇਡ-ਜੀਵਨ

ਸੋਧੋ

ਸ਼ੁਰੂਆਤੀ ਖੇਡ-ਜੀਵਨ

ਸੋਧੋ

ਸਲਮਾਨ ਬੱਟ ਨੇ ਸ਼ੁਰੂ ਵਿੱਚ ਅੰਡਰ-17 ਤੋਂ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਸੀ ਅਤੇ ਫਿਰ ਉਹ ਅੰਡਰ-19 ਅਤੇ ਫਿਰ ਅਗਲੇ ਦੌਰ ਵਿੱਚ ਖੇਡ ਜਾਰੀ ਰੱਖਦਾ ਰਿਹਾ। ਫਿਰ 2000 ਵਿੱਚ ਉਸਨੂੰ 15 ਸਾਲ ਦੀ ਉਮਰ ਵਿੱਚ ਲਾਹੌਰ ਵਾਈਟਸ ਲਈ ਕ੍ਰਿਕਟ ਖੇਡਣ ਦਾ ਮੌਕਾ ਮਿਲ ਗਿਆ। ਉਸਦੇ ਪ੍ਰਦਰਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ, ਉਸ ਦੀ ਚੋਣ ਪਾਕਿਸਤਾਨ-ਏ ਕ੍ਰਿਕਟ ਟੀਮ ਲਈ ਇੰਗਲੈਂਡ ਖਿਲਾਫ਼ ਖੇਡਣ ਲਈ ਕੀਤੀ ਗਈ। ਪਰੰਤੂ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਪੈਰ ਧਰਨ ਤੋਂ ਬਾਅਦ ਉਹ ਜਿਆਦਾ ਜੌਹਰ ਨਾ ਵਿਖਾ ਸਕਿਆ ਅਤੇ ਉਸਨੂੰ ਕਈ ਵਾਰ ਟੀਮ ਦੀ ਚੋਣ ਸਮੇਂ ਨਜ਼ਰਅੰਦਾਜ ਕੀਤਾ ਜਾਂਦਾ ਰਿਹਾ। ਫਿਰ ਹੌਲੀ-ਹੌਲੀ ਉਸ ਦੇ ਪ੍ਰਦਰਸ਼ਨ ਵਿੱਚ ਸੁਧਾਰ ਹੁੰਦਾ ਗਿਆ।[5]

ਕਪਤਾਨ ਵਜੋਂ ਚੁਣਿਆ ਜਾਣਾ

ਸੋਧੋ

17 ਜੁਲਾਈ 2010 ਨੂੰ ਪਾਕਿਸਤਾਨ ਕ੍ਰਿਕਟ ਬੋਰਡ ਨੇ ਸਲਮਾਨ ਬੱਟ ਨੂੰ ਪਾਕਿਸਤਾਨ ਟੈਸਟ ਕ੍ਰਿਕਟ ਦਲ ਦਾ ਕਪਤਾਨ ਬਣਾ ਦਿੱਤਾ, ਕਿਉਂਕਿ ਉਸ ਸਮੇਂ ਦੇ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਸ਼ਾਹਿਦ ਨੇ ਇਹ ਐਲਾਨ ਆਸਟਰੇਲੀਆਈ ਕ੍ਰਿਕਟ ਟੀਮ ਤੋਂ ਟੈਸਟ ਮੈਚ ਹਾਰ ਜਾਣ ਤੋਂ ਬਾਅਦ ਕੀਤਾ ਸੀ।[6] ਸਲਮਾਨ ਬੱਟ ਪਾਕਿਸਤਾਨ ਕ੍ਰਿਕਟ ਟੀਮ ਦਾ ਬਣਨ ਵਾਲਾ 28ਵਾਂ ਕਪਤਾਨ ਸੀ ਅਤੇ ਜਨਵਰੀ 2009 ਤੋਂ ਬਾਅਦ ਪੰਜਵਾਂ ਕਪਤਾਨ ਸੀ।

23 ਜੁਲਾਈ 2010 ਨੂੰ ਪਾਕਿਸਤਾਨ ਕ੍ਰਿਕਟ ਟੀਮ ਨੇ ਸਲਮਾਨ ਬੱਟ ਦੀ ਕਪਤਾਨੀ ਹੇਠ ਆਸਟਰੇਲੀਆਈ ਟੀਮ ਨੂੰ ਹਰਾ ਦਿੱਤਾ ਸੀ।

ਹਵਾਲੇ

ਸੋਧੋ
  1. "Match-fixer pockets £150k as he rigs England Test at Lord's". News of the World. Retrieved 2 ਅਕਤੂਬਰ 2010.
  2. "Pakistan cricketers guilty of betting sca". BBC News. 1 ਨਵੰਬਰ 2011. Retrieved 1 November 2011.
  3. Amir, Asif, Butt free to play all cricket from September 2
  4. "ICC confirms sanctions against Asif and Butt will expire on 1 ਸਤੰਬਰ 2015". Archived from the original on 2015-09-24. Retrieved 2016-11-22. {{cite web}}: Unknown parameter |dead-url= ignored (|url-status= suggested) (help)
  5. "Salman Butt: Opening the Future of Success". Cricketfundas.com. Archived from the original on 2012-06-09. Retrieved 4 ਨਵੰਬਰ 2011. {{cite web}}: Unknown parameter |dead-url= ignored (|url-status= suggested) (help)
  6. Osman Samiuddin. "Salman Butt named captain for rest of England tour". ESPNcricinfo. Retrieved 17 ਜੁਲਾਈ 2010.

ਬਾਹਰੀ ਕੜੀਆਂ

ਸੋਧੋ