ਸਾਜਿਦਾ ਜ਼ੈਦੀ
ਸਾਜਿਦਾ ਜ਼ੈਦੀ (1926 – 11 ਮਾਰਚ 2011) ਇੱਕ ਭਾਰਤੀ ਸਿੱਖਿਆ ਸ਼ਾਸਤਰੀ, ਲੇਖਕ ਅਤੇ ਉਰਦੂ ਭਾਸ਼ਾ ਦੀ ਕਵੀ ਸੀ।ਉਹ ਕਈ ਸਾਲ ਅਲੀਗੜ ਮੁਸਲਿਮ ਯੂਨੀਵਰਸਿਟੀ ਵਿੱਚ ਇੱਕ ਪ੍ਰੋਫੈਸਰ ਅਤੇ 1966 ਵਿੱਚ ਆਪਣੀ ਸੇਵਾ ਮੁਕਤੀ ਤੱਕ ਸਿੱਖਿਆ ਵਿਭਾਗ ਦੀ ਮੁਖੀ ਰਹੀ।[1]
ਸਾਜਿਦਾ ਜ਼ੈਦੀ | |
---|---|
ਤਸਵੀਰ:Sajida Zaidi 1926 2011.jpg | |
ਜਨਮ | 1926 ਪਾਨੀਪਤ, ਭਾਰਤ |
ਮੌਤ | 11 ਮਾਰਚ 2011 (ਉਮਰ 84) ਡੁਬਈ |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਸਿੱਖਿਆ ਸ਼ਾਸਤਰੀ, ਲੇਖਕ, ਅਤੇ ਕਵੀ |
ਸਰਗਰਮੀ ਦੇ ਸਾਲ | 1955–1985 |
ਲਈ ਪ੍ਰਸਿੱਧ | ਉਰਦੂ ਸ਼ਾਇਰੀ |
ਜ਼ਿਕਰਯੋਗ ਕੰਮ | Ju-e-Naghma and Sel-e-Wajid |
ਸਾਜਿਦਾ ਜ਼ੈਦੀ ਵਿਚਾਰ ਅਤੇ ਕੰਮ ਪੱਖੋਂ ਇੱਕ ਨਾਰੀਵਾਦੀ ਸੀ। ਇਸ ਦੀ ਝਲਕ ਉਸ ਦੇ ਨਾਵਲਮੌਜ-ਏ-ਹਵਾ-ਪੈਚਾਨ ਵਿੱਚ ਮਿਲਦੀ ਹੈ ਜਿਸ ਵਿੱਚ ਇੱਕ ਅਸਾਧਾਰਣ ਜਿਨਸੀ ਰਿਸ਼ਤਾ ਲਿਆ ਗਿਆ ਹੈ।[2] ਉਸ ਦਾ ਦਰਸ਼ਨ ਧਾਰਮਿਕਤਾ, ਮਾਰਕਸਵਾਦ, ਇਨਸਾਨੀਅਤ ਅਤੇ ਅੰਤ ਵਿੱਚ ਹੋਂਦਵਾਦ ਦੇ ਪੜਾਅ ਪਾਰ ਕਰਦਾ ਵਿਕਸਿਤ ਹੋਇਆ।[3]
ਜ਼ੈਦੀ ਨੂੰ ਬਹੁਤ ਸਾਰੇ ਵੱਕਾਰੀ ਅਦਾਰਿਆਂ ਨੇ ਸਨਮਾਨਿਤ ਕੀਤਾ। ਉਸ ਨੇ ਦਿੱਲੀ ਉਰਦੂ ਅਕੈਡਮੀ ਤੋਂ ਉਰਦੂ ਭਾਸ਼ਾ ਅਤੇ ਸਾਹਿਤ ਨੂੰ ਆਪਣੇ ਯੋਗਦਾਨ ਲਈ ਬਹਾਦਰ ਸ਼ਾਹ ਜ਼ਫਰ ਪੁਰਸਕਾਰ 2008 ਵਿੱਚ ਅਤੇ ਉਰਦੂ ਅਕੈਡਮੀ ਅਵਾਰਡ 2009 ਵਿੱਚ ਹਾਸਲ ਕੀਤਾ।
ਜੀਵਨੀ
ਸੋਧੋਸਾਜਿਦਾ ਜ਼ੈਦੀ 1926 ਵਿੱਚ ਪਾਨੀਪਤ, ਭਾਰਤ ਵਿੱਚ ਪੈਦਾ ਹੋਈ ਸੀ। ਉਹ ਪੰਜ ਭੈਣਾਂ ਸਨ। ਉਸ ਦੇ ਪਿਤਾ, ਐਸ. ਐਮ. ਮੁਸਤੇਹਸਿਨ ਜ਼ੈਦੀ ਕੈਮਬ੍ਰਿਜ ਯੂਨੀਵਰਸਿਟੀ ਵਿੱਚ ਗਣਿਤ ਦਾ ਅਧਿਆਪਕ ਸੀ ਅਤੇ ਜਦ ਅਜੇ ਉਹ ਅੱਠ ਸਾਲ ਦੀ ਹੀ ਸੀ ਤਾਂ ਉਸ ਦੀ ਮੌਤ ਹੋ ਗਈ। ਉਸ ਨੂੰ ਮਿਰਜ਼ਾ ਗ਼ਾਲਿਬ, ਇਕਬਾਲ, ਅਤੇ ਇੱਕ ਫ਼ਾਰਸੀ ਕਵੀ ਹਾਫ਼ਿਜ਼ ਬਾਰੇ ਆਪਣੇ ਪਿਤਾ ਤੋਂ ਪਤਾ ਲੱਗਾ ਸੀ।[4] ਉਸ ਦਾ ਦਾਦਾ, ਜੀ.ਕੇ. ਸਾਕੁਲੇਨ, ਇੱਕ ਪ੍ਰਸਿੱਧ ਸਮਾਜਿਕ ਸੁਧਾਰਕ ਸੀ; ਜਦਕਿ ਉਸ ਦਾ ਨਾਨਾ, ਮੌਲਾਨਾ ਖਵਾਜ਼ਾ ਅਲਤਾਫ ਹੁਸੈਨ ਹਾਲੀ, ਇੱਕ ਉਰਦੂ ਕਵੀ ਸੀ।[5] ਉਸ ਦੀ ਛੋਟੀ ਭੈਣ, ਜ਼ਾਹਿਦਾ ਜ਼ੈਦੀ, ਜਿਸਦੀ ਉਸ ਤੋਂ ਦੋ ਮਹੀਨੇ ਪ[ਹਿਲਾਂ ਮੌਤ ਹੋ ਗਈ, ਵੀ ਇੱਕ ਚੰਗੀ-ਜਾਣੀ ਪਛਾਣੀ ਕਵੀ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਅਲੀਗੜ੍ਹ) ਵਿੱਚ ਅੰਗਰੇਜ਼ੀ ਸਾਹਿਤ ਦੀ ਪ੍ਰੋਫੈਸਰ ਸੀ। ਉਹਨਾਂ ਦੋਹਾਂ ਨੂੰ ਸਾਹਿਤਕ ਭਾਈਚਾਰੇ ਵਿੱਚ "ਜ਼ੈਦੀ ਭੈਣਾਂ" ਦੇ ਤੌਰ ਤੇ ਜਾਣਿਆ ਜਾਂਦਾ ਹੈ। ਇੱਕ ਰੂੜ੍ਹੀਵਾਦੀ ਮੁਸਲਿਮ ਸਮਾਜ ਤੋਂ ਹੋਣ ਦੇ ਬਾਵਜੂਦ ਜਦ ਉਹ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਸਨ ਅਤੇ ਉਹ ਸਾਈਕਲ ਚੜ੍ਹ ਕੇ ਆਪਣੀ ਕਲਾਸ ਲਾਉਣ ਜਾਂਦੀਆਂ ਤਾਂ ਉਸ ਨੇ ਅਤੇ ਉਸ ਦੀ ਭੈਣ ਨੇ ਬੁਰਕਾ ਪਾਉਣਾ ਛੱਡ ਦਿੱਤਾ। ਉਸ ਨੂੰ ਉਸ ਦੀ ਵੱਡੀ ਭੈਣ, ਸਬਿਰਾ ਜ਼ੈਦੀ ਨੇ ਵੀ ਪ੍ਰਭਾਵਿਤ ਕੀਤਾ ।
ਹਵਾਲੇ
ਸੋਧੋ- ↑ "Sajida Zaidi, celebrated Urdu writer, passes away at 84". Indian Express. 11 March 2011. Retrieved 5 April 2016.
- ↑ Indian Literature. Sahitya Akademi. 2002.
- ↑ Susie J. Tharu; Ke Lalita (1993). Women Writing in India: The twentieth century. Feminist Press at CUNY. pp. 251–52. ISBN 978-1-55861-029-3.
- ↑ "zahida zaidi1930-2011". rekhta.org. Retrieved 5 April 2016.
- ↑
{{cite journal}}
: Empty citation (help)