ਸੰਗਤਾਰ

ਪੰਜਾਬੀ ਕਵੀ

ਸੰਗਤਾਰ ਹੀਰ , (ਜਨਮ 9 ਅਕਤੂਬਰ 1973) ਆਮ ਪ੍ਰਚਲਿਤ ਨਾਮ ਸੰਗਤਾਰ, ਇੱਕ ਪੰਜਾਬੀ ਗਾਇਕ, ਸੰਗੀਤਕਾਰ, ਗੀਤਕਾਰ ਅਤੇ ਕਵੀ ਹੈ। ਉਸ ਨੇ ਕਮਲ ਹੀਰ, ਮਨਮੋਹਨ ਵਾਰਿਸ ਅਤੇ ਦੇਬੀ ਮਖਸੂਸਪੁਰੀ ਵਰਗੇ ਗਾਇਕਾਂ ਲਈ ਗੀਤ ਲਿਖੇ ਹਨ ਅਤੇ ਸੰਗੀਤ ਤਿਆਰ ਕੀਤਾ ਹੈ। ਉਸ ਦੇ ਵੱਡੇ ਭਰਾ ਮਨਮੋਹਨ ਵਾਰਿਸ ਅਤੇ ਛੋਟੇ ਭਰਾ ਕਮਲ ਹੀਰ ਦੋਨੋਂ ਪੰਜਾਬੀ ਪੌਪ/ਫੋਕ ਗਾਇਕ ਹਨ।

ਸੰਗਤਾਰ
ਜਨਮ ਦਾ ਨਾਮਸੰਗਤਾਰ ਸਿੰਘ ਹੀਰ
ਜਨਮ (1973-10-09) 9 ਅਕਤੂਬਰ 1973 (ਉਮਰ 50)
ਹਲੂਵਾਲ ਪੰਜਾਬ ਭਾਰਤ
ਮੂਲਸਰੀ, ਕਨੇਡਾ
ਵੰਨਗੀ(ਆਂ)ਹਿੰਦੁਸਤਾਨੀ ਕਲਾਸੀਕਲ ਮਿਊਜ਼ਿਕ, ਪੰਜਾਬੀ, ਭੰਗੜਾ, ਪੌਪ, ਫ਼ੋਕ
ਕਿੱਤਾਗਾਇਕ, ਸੰਗੀਤਕਾਰ, ਗੀਤਕਾਰ, ਅਤੇ ਕਵੀ
ਸਾਜ਼ਗਿਟਾਰ, ਮਿਊਜ਼ੀਕਲ ਕੀਬੋਰਡ, ਹਰਮੋਨੀਅਮ, ਬੰਸੁਰੀ, ਮੈਨਡੋਲਿਨ, ਤੂੰਬੀ
ਵੈਂਬਸਾਈਟwww.sangtar.com

ਕਾਵਿ ਸੰਗ੍ਰਹਿ ਸੋਧੋ

  • ਢਾਈਆਂ ਨਦੀਆਂ ਦਾ ਪੰਜਾਬ (2011)[1]

ਐਲਬਮਾਂ ਦੀ ਰਚਨਾ ਸੋਧੋ

Year Album
1993 ਗੈਰਾਂ ਨਾਲ ਪੀਂਘਾਂ ਝੂਟਦੀਏ
1994 ਹੱਸਦੀ ਦੇ ਫੁੱਲ ਕਿਰਦੇ 
1995 ਸੋਹਣਿਆਂ ਦੇ ਲਾਰੇ
1996 ਸੱਜਰੇ ਚਲੇ ਮੁੱਕਲਾਵੇ 
1997 ਗਲੀ ਗਲੀ ਵਿੱਚ ਹੋਕੇ
ਚੜਦੀ ਕਲਾ ਵਿੱਚ ਪੰਥ ਖ਼ਾਲਸਾ
1998 ਅਖ਼ੀਆਂ 
ਮਿਤਰਾਂ ਦਾ ਸਾਹ ਰੁੱਕਦਾ
1999 ਬੱਲੇ ਨੀ ਬੱਲੇ
2000 ਕਮਲੀ
ਲਾਰੇ ਤੇਰੇ ਨਹੀਂ ਮੁੱਕਣੇ 
ਹੁਸਨ ਦਾ ਜਾਦੂ
2001 ਦਿਲ ਦੀ ਚੋਰੀ
ਗਜਰੇ ਗੋਰੀ ਦੇ 
2002 ਮਸਤੀ - ਕੈਂਠੇ ਵਾਲਾ 
2003 ਦਿਲ ਵੱਟੇ ਦਿਲ
ਘਰ ਹੁਣ ਕਿਤਨੀ ਕ ਦੂਰ 
ਸ਼ੌਂਕੀ ਮੇਲਾ 2003 - ਸਰੀ ਲਾਈਵ
ਮਸਤੀ 2
2004 ਭੋਟੂ ਸ਼ਾਹ ਜੀ ਵਿਹਲੇ ਨੇ
ਨੱਚੀਏ ਮਜਾਜਣੇ 
ਪੰਜਾਬੀ ਵਿਰਸਾ 2004 - ਵੰਡਰਲੈਂਡ ਲਾਈਵ
2005 ਭੋਟੂ ਸ਼ਾਹ ਜੀ ਫੜੇ ਗਏ
ਪੰਜਾਬੀ ਵਿਰਸਾ 2005 - ਲੰਡਨ ਲਾਈਵ
ਦੁਨੀਆ
2006 ਮਸਤੀ 3
ਤਸਵੀਰ - ਲਾਈਵ
ਪੰਜਾਬੀ ਵਿਰਸਾ 2006 - ਟੋਰਾਂਟੋ ਲਾਈਵ
2007 ਚੰਨ ਜਿਹਾ ਗੱਭਰੂ
ਦਿਲ ਨੱਚਦਾ 
2008 ਮੋਤੀ ਚੁਣ ਕੇ
ਲਾਰੇ ਗਿਣੀਏ
2009 ਪੰਜਾਬੀ ਵਿਰਸਾ - ਵੈਨਕੂਵਰ ਲਾਈਵ
ਜਿੰਦੇ ਨੀ ਜਿੰਦੇ 
2010 ਦਿਲ ਤੇ ਨਾ ਲਾਈਂ 
2011 ਪੰਜਾਬੀ ਵਿਰਸਾ 2011 - ਆਸਟ੍ਰੇਲੀਆ/ਨਿਊਜ਼ੀਲੈਂਡ ਲਾਈਵ

ਲਿਖੇ ਗੀਤ ਸੋਧੋ

  • "ਗਿੱਧੇ ਵਿੱਚ ਨੱਚਦੀ"
  • "ਲੈ ਗਈ ਕਾਲਜਾ"
  • "ਅਖੀਆਂ ਦੇ ਵਣਜ"
  • "ਲਾਰੇ ਲਾ ਕੇ"
  • "ਦੋ ਜੁਗਤਾਂ"
  • "ਰੰਗ ਨਾ ਵਟਾ ਲਈ"
  • "ਠੁਮਕੇ ਤੇ ਠੁਮਕਾ"
  • "ਇੰਡੀਆ ਸਲਾਮਾ ਕਰਦਾ"
  • "ਹਾਥ ਹਾਥ ਮੇਂ"
  • "ਲੱਕ ਪਤਲਾ ਜਿਹਾ"
  • "ਗਾਉਨੇ ਦਾ ਘਰ ਦੂਰ"
  • "ਦੁਨੀਆ ਖੜੀ ਤਮਾਸ਼ਾ ਦੇਖੇ"
  • "ਮਰ ਗਏ ਮਜਾਜਣੇ"
  • "ਵਸਦੇ ਰਹੋ ਪਰਦੇਸੀਓ"
  • "ਸਾਰੇ ਹੀ ਟਰੱਕਾਂ ਵਾਲੇ ਨੇ"
  • "ਮੁੱਲ ਮੋੜਤਾ"
  • "ਨਸ਼ੇੜੀ ਦਿਲ"
  • "ਢੋਲ ਵਜਦਾ ਰਿਹਾ"
  • "ਦਿਲ ਤੇ ਨਾ ਲਾਈਂ"
  • "ਧੀਆਂ, ਰੁੱਖ ਤੇ ਪਾਣੀ"
  • "ਲੋਡ ਚੱਕਨਾ"

ਲਿਖਤ ਨਮੂਨਾ ਸੋਧੋ

1. ਜਿਹਨੇ ਖੇਡ ਕੇ ਗਲ਼ੀ ਵਿੱਚ ਵੇਖਿਆ ਨਾ ਜਿਹਦੇ ਤਨ ਨੂੰ ਮਿੱਟੀ ਨਾ ਕਦੇ ਲੱਗੀ ਹੱਥ ਫੜੀ ਨਾ ਕਦੇ ਗੁਲੇਲ ਹੋਵੇ ਰੇੜ੍ਹੀ ਹੋਵੇ ਨਾ ਮਿੱਟੀ ਦੀ ਬਣੀ ਗੱਡੀ ਰਗੜੀ ਅੰਬ ਦੀ ਕਦੇ ਨਾ ਗੁਠੀ ਹੋਵੇ ਨੜਾ ਚੀਰ ਨਾ ਬੀਨ ਬਣਾ ਛੱਡੀ ਮੁੰਜ ਬਗੜ ਸਰੁਹਾੜ ਕੀ ਖੜ ਕਾਹੀ ਤੂੜੀ ਤੂੜ ਕੇ ਵੇਖੀ ਨਾ ਹੋਏ ਲੱਦੀ

ਠੋਹਲੇ ਅਤੇ ਭੜੋਲੇ ਨੇ ਕੀ ਹੁੰਦੇ ਚਾਟੀ ਚੱਪਣੀ ਗਾਗਰ ਤੇ ਘੜਾ ਕੀ ਏ ਭਾਬੀ ਸੱਸ ਤੇ ਨਣਦ ਦੀ ਕੀ ਟੱਕਰ ਅਜੇ ਕੌਣ ਕੁਆਰਾ ਤੇ ਛੜਾ ਕੀ ਏ ਸੱਥ ਕੀ ਤੇ ਕੀ ਪੰਚਾਇਤ ਹੁੰਦੀ ਬੁੱਢਾ ਪਿੱਪਲ਼ ਤੇ ਪਿੰਡ ਦਾ ਥੜ੍ਹਾ ਕੀ ਏ ਏਕੜ ਖੇਤ ਘੁਮਾ ਤੇ ਕੀ ਪੈਲ਼ੀ ਮਰਲਾ ਕਰਮ ਕਨਾਲ਼ ‘ਚੋਂ ਬੜਾ ਕੀ ਏ

ਅਰਲ਼ੀ ਹਲ਼ਸ ਪੰਜਾਲ਼ੀ ਤੇ ਜੁੰਗਲ਼ੇ ਨੂੰ ਭੁੱਲ਼ੀ ਜਾਂਦੇ ਨੇ ਲੋਕ ਬੇਲੋੜ ਕਹਿ ਕੇ ਦੇਸੀ ਆਖਦੇ ਨੇ ਅਸਲੀ ਚੀਜ਼ ਤਾਂਈਂ ਬਦਲੀ ਜਾਂਦੇ ਨੇ ਵਕਤ ਦਾ ਮੋੜ ਕਹਿ ਕੇ ਉਂਞ ਠੀਕ ਵੀ ਏ ਵਕਤ ਦੇ ਨਾਲ਼ ਤੁਰਨਾ ਪਰ ਭੁੱਲ ਨਾ ਜਾਇਓ ਜ਼ੁਬਾਨ ਆਪਣੀ ਨਹੀਂ ਤਾਂ ਮਾਰੇਗੀ ਸ਼ਰਮ ਜਦ ਬੱਚਿਆਂ ਨੇ ਜੱਫੀ ਪਾਈ ਸਫੈਦੇ ਨੂੰ ਬੋਹੜ ਕਹਿਕੇ ...

ਹਵਾਲੇ ਸੋਧੋ