ਹਾਰਟ ਆਫ਼ ਏਸ਼ੀਆ ਕਾਨਫਰੰਸ

ਹਾਰਟ ਔਫ ਏਸ਼ੀਆ - ਇਸਤੰਬੋਲ ਅਮਲ ਜਾਂ ਪਰੋਸੈਸ ਦਾ ਸੰਗਠਨ ਖੇਤਰੀ ਮਸਲੇ ਖ਼ਾਸ ਕਰਕੇ ਸੁਰੱਖਿਆ, ਰਾਜਸੀ ਤੇ ਅਰਥਚਾਰੇ ਦੇ ਸਹਿਯੋਗ ਨੂੰ ਅਫ਼ਗ਼ਾਨਿਸਤਾਨ ਤੇ ਉਸ ਦੇ ਆਲੇ ਦੁਆਲੇ ਦੇ ਮੁਲਕਾਂ ਵਿੱਚ ਵਧਾਉਣ ਲਈ ਨਵੰਬਰ ੨੦੧੧ ਵਿੱਚ ਕੀਤਾ ਗਿਆ। ਇਸ ਅਮਲ ਲਈ ਸੰਯੁਕਤ ਰਾਜ ਅਮਰੀਕਾ ਤੇ ਹੋਰ ੨੦ ਮੁਲਕ ਆਪਣਾ ਸਮਰਥਨ ਦੇਂਦੇ ਹਨ।[3]

ਹਾਰਟ ਔਫ ਏਸ਼ੀਆ ਕਾਨਫਰੰਸ
ਸਥਾਪਿਤ2 ਨਵੰ 2011 - ਇਸਤੰਬੋਲ, ਤੁਰਕੀ
ਕਿਸਮਅੰਤਰ ਸਰਕਾਰਾਂ ਸੰਸਥਾ (IGO)
ਮੁੱਖ ਮੰਤਵਅਫਗਾਨਿਸਤਾਨ ਦੀ ਸਲਾਮਤੀ, ਹਿਫ਼ਾਜ਼ਤ ਤੇ ਗੁਆਂਢੀ ਮੁਲਕਾਂ ਦੇ ਖੇਤਰ ਦੀ ਸੁਰੱਖਿਆ ਲਈ ਸਹਿਯੋਗ
ਸਹਿਯੋਗ ਡਾਇਰੈਕਟੋਰੇਟਕਾਬਲ, ਅਫ਼ਗ਼ਾਨਿਸਤਾਨ
ਵਜ਼ਾਰਤੀ ਕਾਨਫਰੰਸਾਂ
ਮੈਂਬਰ ਦੇਸ਼[1]
ਸਮਰਥਕ ਦੇਸ਼[2]
ਵੈੱਬਸਾਈਟwww.heartofasia-istanbulprocess.af

੨੬ ਅਪ੍ਰੈਲ ੨੦੧੩ ਨੂੰ ਅਲਮਾਤੂ, ਕਜਾਖਿਸਤਾਨ ਵਿੱਚ ਹੋਈ ਕਾਨਫਰੰਸ ਵਿੱਚ ਅਫ਼ਗ਼ਾਨਿਸਤਾਨ, ਅਜਰਬਾਈਜਾਨ, ਚੀਨ, ਭਾਰਤ, ਇਰਾਨ, ਕਜਾਖਿਸਤਾਨ, ਕੁਰਗਿਸਤਾਨ, ਪਾਕਿਸਤਾਨ, ਰੂਸ, ਸਾਊਦੀ ਅਰਬ, ਤਜਾਕਿਸਤਾਨ ਤੁਰਕੀ ਤੁਰਕਮੇਨਿਸਤਾਨ, ਐਮੀਰੇਟਸ ਤੇ ਉਜਬੇਕਿਸਤਾਨ ਦੇ ਵਜ਼ੀਰਾਂ ਨੇ ਹਿੱਸਾ ਲਿਆ ਜਿਸ ਵਿੱਚ ਪੱਛਮੀ ਦੇਸ਼ ਤੇ ਅੰਤਰ ਰਾਸ਼ਟਰੀ ਸੰਸਥਾਵਾਂ ਸ਼ਾਮਲ ਹੋਈਆਂ।ਇਸ ਮਿਲ਼ਨੀ ਨੇ " ਮਾਈਗਰੇਸ਼ਨ ਲਈ ਸਿਲਕ ਰੂਟ ਦੀ ਹਿੱਸੇਦਾਰੀ " ਦੇ ਮੁੱਦੇ ਤੇ ਧਿਆਨ ਕੇਂਦਰਿਤ ਕੀਤਾ।[4]. ਕਾਊਂਟਰ ਟੈਰੋਰਿਜਮ ਤੇ ਹੋਰ ਮੁੱਦਿਆਂ ਨਾਲ ਤੁਰਕਮੇਨਿਸਤਾਨ-ਅਫ਼ਗ਼ਾਨਿਸਤਾਨ-ਪਾਕਿਸਤਾਨ-ਭਾਰਤ (ਟੀ ਏ ਪੀ ਆਈ) ਪਾਈਪਲਾਈਨ ਵਰਗੇ ਵਪਾਰ ਪ੍ਰੋਤਸਾਹਨ ਦੇ ਮੁੱਦੇ ਵੀ ਚਰਚਾ ਦਾ ਵਿਸ਼ਾ ਰਹੇ।T[5]

4ਥੀ ਵਜ਼ਾਰਤੀ ਕਾਨਫਰੰਸ ਸੋਧੋ

੪ਥੀ ਹਾਰਟ ਆਫ ਏਸ਼ੀਆ ਕਾਨਫਰੰਸ ੩੧ ਅਕਤੂਬਰ ੨੦੧੪ ਨੂੰ ਬੀਜਿੰਗ ਚੀਨ ਵਿੱਚ ਹੋਈ।ਇਸ ਦਾ ਮੁੱਖ ਮੰਤਵ ਅਫ਼ਗ਼ਾਨਿਸਤਾਨ ਤੇ ਉਸ ਦੇ ਗਵਾਂਢੀ ਦੇਸ਼ਾਂ ਵਿੱਚ ਸ਼ਾਂਤੀ ਤੇ ਮਿਲਵਰਤਨ ਨੂੰ ਉਤਸਾਹਿਤ ਕਰਨਾ ਸੀ।[6][7]

6ਵੀਂ ਵਜ਼ਾਰਤੀ ਕਾਨਫਰੰਸ ਸੋਧੋ

ਆਣ ਵਾਲੀ ਹਾਰਟ ਆਫ ਏਸ਼ੀਆ ਸਮਿਟ ਅੰਮ੍ਰਿਤਸਰ, ਪੰਜਾਬ,ਭਾਰਤ ਵਿੱਚ ੩-੪ ਦਸੰਬਰ ੨੦੧੬ ਨੂੰ ਹੋਣੀ ਮਿੱਥੀ ਗਈ ਹੈ। ਇਸ ਵਿੱਚ ੪੦ ਮੁਲਕਾਂ ਦੇ ਪਰਤੀਨਿਧਾਂ ਨੇ ਹਿੱਸਾ ਲੈਣਾ ਹੈ ਜਿਸ ਵਿੱਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਤਾਰਕ ਅਜ਼ੀਜ਼ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਲ ਹਨ।[8][8] [9][9]

ਹਵਾਲੇ ਸੋਧੋ

  1. "The Official Site". Archived from the original on 3 ਜਨਵਰੀ 2016. Retrieved 9 December 2015. {{cite web}}: Unknown parameter |dead-url= ignored (|url-status= suggested) (help) Archived 3 January 2016[Date mismatch] at the Wayback Machine.
  2. Official Site http://www.heartofasia-istanbulprocess.af/home/supporting-countries/title=The Official Site. Retrieved 9 December 2015. {{cite web}}: Check |url= value (help); Missing or empty |title= (help)[permanent dead link]
  3. "U.S. Support for the Istanbul Process". US Department of State.
  4. "Istanbul Ministerial Declaration on "A Silk Routes Partnership for Migration"". INTERNATIONAL CENTRE FOR MIGRATION POLICY DEVELOPMENT. Archived from the original on 2013-06-18. Retrieved 2016-11-29. {{cite web}}: Unknown parameter |dead-url= ignored (|url-status= suggested) (help)
  5. "Istanbul Process Ministerial: Results and Prospects for the Future". Carnegie Endowment for International Peace.
  6. "International conference on Afghanistan in Beijing highlights China's growing role in region". Associated Press. Retrieved 24 April 2015.
  7. Breslin, Shaun. "Beijing is becoming a US deputy in Afghanistan". China Spectator. Archived from the original on 17 ਅਪ੍ਰੈਲ 2015. Retrieved 24 April 2015. {{cite web}}: Check date values in: |archive-date= (help); Unknown parameter |dead-url= ignored (|url-status= suggested) (help)
  8. 8.0 8.1 "ਪੁਰਾਲੇਖ ਕੀਤੀ ਕਾਪੀ". Archived from the original on 2016-10-24. Retrieved 2016-11-29. {{cite web}}: Unknown parameter |dead-url= ignored (|url-status= suggested) (help)
  9. 9.0 9.1 "ਪੁਰਾਲੇਖ ਕੀਤੀ ਕਾਪੀ". Archived from the original on 2017-01-07. Retrieved 2016-11-29. {{cite web}}: Unknown parameter |dead-url= ignored (|url-status= suggested) (help)