ਹੱਸੂ
ਹੱਸੂ ਹਰਿਆਣਾ, ਭਾਰਤ ਵਿੱਚ ਸਿਰਸਾ ਜ਼ਿਲ੍ਹੇ ਦੀ ਕਾਲਾਂਵਾਲੀ ਤਹਿਸੀਲ ਵਿੱਚ ਸਥਿਤ ਇੱਕ ਪਿੰਡ ਹੈ। ਇਹ ਜ਼ਿਲ੍ਹਾ ਹੈੱਡਕੁਆਰਟਰ ਸਿਰਸਾ ਤੋਂ 50 ਕਿਲੋਮੀਟਰ ਦੂਰ ਸਥਿਤ ਹੈ। ਇਹ ਪਿੰਡ ਪੰਜਾਬ ਦੀ ਹੱਦ ਉੱਤੇ ਹੈ ਜਿਸ ਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਹੈ।[1] ਇਸ ਪਿੰਡ ਦੀ ਵੱਡੀ ਗਿਣਤੀ ਅਬਾਦੀ ਦੀ ਬੋਲ-ਚਾਲ ਦੀ ਭਾਸ਼ਾ ਪੰਜਾਬੀ ਹੈ।
ਆਬਾਦੀ ਅਤੇ ਰਕਬਾ
ਸੋਧੋਪਿੰਡ ਦਾ ਕੁੱਲ ਭੂਗੋਲਿਕ ਖੇਤਰਫਲ 1063 ਹੈਕਟੇਅਰ ਹੈ। ਸਾਲ 2011 ਦੀ ਮਰਦਮਸ਼ੁਮਾਰੀ ਮੁਤਾਬਕ ਹੱਸੂ ਦੀ ਕੁੱਲ ਆਬਾਦੀ 1,375 ਲੋਕਾਂ ਦੀ ਹੈ, ਜਿਸ ਵਿੱਚੋਂ ਮਰਦਾਂ ਦੀ ਆਬਾਦੀ 744 ਹੈ ਜਦੋਂ ਕਿ ਔਰਤਾਂ ਦੀ ਆਬਾਦੀ 631 ਹੈ। ਹੱਸੂ ਪਿੰਡ ਦੀ ਸਾਖਰਤਾ ਦਰ 53.16% ਹੈ ਜਿਸ ਵਿੱਚੋਂ 61.42% ਮਰਦ ਅਤੇ 43.42% ਔਰਤਾਂ ਸਾਖਰ ਹਨ। ਹੱਸੂ ਪਿੰਡ ਵਿੱਚ ਕਰੀਬ 250 ਘਰ ਹਨ।[1]
ਪ੍ਰਸ਼ਾਸਨ
ਸੋਧੋਹੱਸੂ ਪਿੰਡ ਡੱਬਵਾਲੀ ਵਿਧਾਨ ਸਭਾ ਹਲਕੇ ਅਤੇ ਸਿਰਸਾ ਲੋਕ ਸਭਾ ਹਲਕੇ ਅਧੀਨ ਆਉਂਦਾ ਹੈ। ਕਾਲਾਂਵਾਲੀ ਸਾਰੀਆਂ ਵੱਡੀਆਂ ਆਰਥਿਕ ਗਤੀਵਿਧੀਆਂ ਲਈ ਹੱਸੂ ਪਿੰਡ ਦਾ ਸਭ ਤੋਂ ਨਜ਼ਦੀਕੀ ਸ਼ਹਿਰ ਹੈ।[1]
ਨੇੜਲੇ ਪਿੰਡ
ਸੋਧੋਹੱਸੂ ਦੇ ਆਸੇ ਪਾਸੇ ਅਸੀਰ, ਨਰੰਗ, ਪਿਪਲੀ, ਮਾਖਾ, ਪਾਨਾ, ਖੋਖਰ, ਹੱਸੂ, ਦੇਸੂ ਮਲਕਾਣਾ, ਜਗਮਾਲਵਾਲੀ, ਕਾਲਾਂਵਾਲੀ ਪਿੰਡ ਅਤੇ ਕਾਲਾਂਵਾਲੀ ਮੰਡੀ ਹਨ।
ਹਵਾਲੇ
ਸੋਧੋ- ↑ 1.0 1.1 1.2 "Hassu Village in Dabwali (Sirsa) Haryana | villageinfo.in". villageinfo.in. Retrieved 2023-04-10.