1956
(੧੯੫੬ ਤੋਂ ਮੋੜਿਆ ਗਿਆ)
1956 20ਵੀਂ ਸਦੀ ਅਤੇ 1950 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1920 ਦਾ ਦਹਾਕਾ 1930 ਦਾ ਦਹਾਕਾ 1940 ਦਾ ਦਹਾਕਾ – 1950 ਦਾ ਦਹਾਕਾ – 1960 ਦਾ ਦਹਾਕਾ 1970 ਦਾ ਦਹਾਕਾ 1980 ਦਾ ਦਹਾਕਾ |
ਸਾਲ: | 1953 1954 1955 – 1956 – 1957 1958 1959 |
ਘਟਨਾ
ਸੋਧੋ- 21 ਜਨਵਰੀ – ਪ੍ਰਤਾਪ ਸਿੰਘ ਕੈਰੋਂ ਪੰਜਾਬ ਦਾ ਮੁੱਖ ਮੰਤਰੀ ਬਣਿਆ।
- 16 ਫ਼ਰਵਰੀ – ਬਰਤਾਨੀਆ ਨੇ ਸਜ਼ਾ-ਇ-ਮੌਤ ਖ਼ਤਮ ਕੀਤੀ।
- 27 ਫ਼ਰਵਰੀ – ਮਿਸਰ 'ਚ ਔਰਤਾਂ ਨੂੰ ਵੋਟ ਦਾ ਅਧਿਕਾਰ ਪ੍ਰਾਪਤ ਹੋਇਆ।
- 27 ਫ਼ਰਵਰੀ –ਐਲਵਿਸ ਪਾਰਸਲੀ (ਕਿੰਗ) ਨੇ ਆਪਣੀ ਐਲਬਮ 'ਹਾਰਟਬਰੇਕ ਹੋਟਲ' ਜਾਰੀ ਕੀਤੀ।
- 29 ਫ਼ਰਵਰੀ – ਪਾਕਿਸਤਾਨ 'ਇਸਲਾਮਿਕ ਰੀਪਬਲਿਕ' ਬਣਿਆ।
- 4 ਮਈ – ਜਾਪਾਨ ਦੀ ਰਾਜਧਾਨੀ ਟੋਕੀਓ 'ਚ ਪਹਿਲੇ ਜੂਡੋ ਵਰਲਡ ਚੈਂਪੀਅਨਸ਼ਿਪ ਦਾ ਆਯੋਜਨ ਹੋਇਆ।
- 23 ਜੂਨ – ਜਮਾਲ ਅਬਦਲ ਨਾਸਿਰ ਮਿਸਰ ਦਾ ਰਾਸ਼ਟਰਪਤੀ ਬਣਿਆ।
- 30 ਜੁਲਾਈ –ਅਸੀ ਰੱਬ ਵਿੱਚ ਯਕੀਨ ਰਖਦੇ ਹਾਂ ਨੂੰ ਅਮਰੀਕਾ ਨੇ ਕੌਮੀ ਮਾਟੋ (ਨਾਹਰੇ) ਵਜੋਂ ਮਨਜ਼ੂਰ ਕੀਤਾ। ਹੁਣ ਇਹ ਸਾਰੇ ਸਿੱਕਿਆਂ ਅਤੇ ਨੋਟਾਂ ‘ਤੇ ਵੀ ਲਿਖਿਆ ਜਾਂਦਾ ਹੈ।
- 31 ਅਕਤੂਬਰ – ਰੀਅਰ ਐਡਮਿਰਲ ਜੀ.ਜੇ. ਡੁਫ਼ਕ ਦੱਖਣੀ ਧਰੁਵ ਉੱਤੇ ਜਹਾਜ਼ ਉਤਾਰਨ ਤੇ ਉਥੇ ਪੈਰ ਰੱਖਣ ਵਾਲਾ ਪਹਿਲਾ ਆਦਮੀ ਬਣਿਆ|
- 1 ਨਵੰਬਰ – ਪੰਜਾਬ ਤੇ ਪੈਪਸੂ ਇਕੱਠੇ ਹੋਏ।
- 4 ਨਵੰਬਰ – ਰੂਸ ਨੇ ਹੰਗਰੀ ਵਿੱਚ ਆਪਣੇ ਵਿਰੁਧ ਬਗ਼ਾਵਤ ਨੂੰ ਕੁਚਲਣ ਵਾਸਤੇ ਫ਼ੌਜ ਭੇਜ ਦਿਤੀ।
- 14 ਨਵੰਬਰ – ਰੂਸ ਨੇ ਹੰਗਰੀ ਦਾ ਇਨਕਲਾਬ ਫ਼ੌਜਾਂ ਭੇਜ ਕੇ ਦਬਾ ਦਿਤਾ।
- 24 ਨਵੰਬਰ – ਅਕਾਲੀ ਦਲ ਦੇ ਕਾਂਗਰਸ ਵਿੱਚ ਸ਼ਾਮਲ ਕੀਤੇ ਜਾਣ ਦਾ ਮਤਾ ਪਾਸ ਹੋਇਆ।
- 6 ਦਸੰਬਰ – ਡਾ. ਭੀਮ ਰਾਓ ਅੰਬੇਡਕਰਦੀ ਦਿੱਲੀ ਵਿੱਚ ਮੌਤ ਹੋਈ
- 12 ਦਸੰਬਰ – ਫ਼ੋਰਡ ਫ਼ਾਊਂਡੇਸ਼ਨ ਨੇ ਹਸਪਤਾਲਾਂ, ਕਾਲਜਾਂ ਤੇ ਮੈਡੀਕਲ ਸਕੂਲਾਂ ਨੂੰ 50 ਕਰੋੜ ਡਾਲਰ ਦਾ ਦਾਨ ਦਿਤਾ।
- 12 ਦਸੰਬਰ – ਯੂ.ਐਨ.ਓ. ਨੇ ਮਤਾ ਪਾਸ ਕਰ ਕੇ ਰੂਸ ਨੂੰ ਹੰਗਰੀ ਵਿਚੋਂ ਆਪਣੀਆਂ ਫ਼ੌਜਾਂ ਨੂੰ ਇੱਕ ਦਮ ਕੱਢਣ ਵਾਸਤੇ ਕਿਹਾ।
- 18 ਦਸੰਬਰ – ਜਾਪਾਨ ਨੂੰ ਯੂ.ਐਨ.ਓ. ਦਾ ਮੈਂਬਰ ਬਣਾ ਲਿਆ ਗਿਆ।
ਜਨਮ
ਸੋਧੋਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |