24 ਨਵੰਬਰ
<< | ਨਵੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | |||||
3 | 4 | 5 | 6 | 7 | 8 | 9 |
10 | 11 | 12 | 13 | 14 | 15 | 16 |
17 | 18 | 19 | 20 | 21 | 22 | 23 |
24 | 25 | 26 | 27 | 28 | 29 | 30 |
2024 |
24 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 328ਵਾਂ (ਲੀਪ ਸਾਲ ਵਿੱਚ 329ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 37 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 10 ਮੱਘਰ ਬਣਦਾ ਹੈ।
ਵਾਕਿਆ
ਸੋਧੋ- 1598 – ਮੁਗਲ ਸਲਤਨਤ ਦੇ ਬਾਦਸਾਹ ਅਕਬਰ ਗੋਇੰਦਵਾਲ ਸਾਹਿਬ ਵਿੱਚ ਗੁਰੂ ਅਰਜਨ ਦੇਵ ਨੂੰ ਮਿਲਣ ਆਇਆ।
- 1845 – ਮੁਦਕੀ ਦੀ ਲੜਾਈ ਲਾਲ ਸਿੰਘ ਤੇ ਤੇਜਾ ਸਿੰਘ ਨੇ ਫ਼ੌਜਾਂ ਨੂੰ ਕੂਚ ਕਰਨ ਦਾ ਹੁਕਮ ਦਿਤਾ।
- 1859 – ਚਾਰਲਸ ਡਾਰਵਿਨ ਨੇ ਕਿਤਾਬ ਓਰਿਜਿਨ ਆਫ਼ ਸਪੀਸਿਜ਼ ਬਾਈ ਮੀਨਜ਼ ਆਫ਼ ਨੈਚੂਰਲ ਸਿਲੈਕਸ਼ਨ ਛਾਪੀ। ਇਸ ਦੀਆਂ ਸਾਰੀਆਂ 1250 ਕਾਪੀਆਂ ਪਹਿਲੇ ਦਿਨ ਹੀ ਵਿਕ ਗਈਆਂ।
- 1874 – ਜੌਸਫ਼ ਗਲਿਡਨ ਨੇ ਕੰਡਿਆਂ ਵਾਲੀ ਤਾਰ ਪੇਟੈਂਟ ਕਰਵਾਈ।
- 1939 – ਚੈਕੋਸਲਵਾਕੀਆ ਵਿੱਚ ਗੇਸਟਾਪੋ (ਨਾਜ਼ੀ ਫ਼ੋਰਸ) ਨੇ 120 ਸਟੂਡੈਂਟਸ ਨੂੰ ਬਗ਼ਾਵਤ ਦੀ ਸਾਜ਼ਸ਼ ਬਣਾਉਣ ਦੇ ਨਾਂ 'ਤੇ ਸਜ਼ਾ-ਏ-ਮੌਤ ਦੇ ਦਿਤੀ।
- 1956 – ਅਕਾਲੀ ਦਲ ਦੇ ਕਾਂਗਰਸ ਵਿੱਚ ਸ਼ਾਮਲ ਕੀਤੇ ਜਾਣ ਦਾ ਮਤਾ ਪਾਸ ਹੋਇਆ।
- 1963 – ਜੇ ਐੱਫ਼ ਕੈਨੇਡੀ ਨੂੰ ਕਤਲ ਕਰਨ ਦੇ ਦੋਸ਼ੀ ਲੀ ਹਾਰਵੇ ਓਸਵਾਲਡ ਨੂੰ ਇੱਕ ਨਾਈਟ ਕਲੱਬ ਦੇ ਮਾਲਕ ਜੈਕ ਰੂਬੀ ਨੇ ਡਾਲਾਸ ਪੁਲਿਸ ਡਿਪਾਰਟਮੈਂਟ ਦੀ ਗੈਰਾਜ ਵਿੱਚ ਗੋਲੀ ਮਾਰ ਕੇ ਖ਼ਤਮ ਕਰ ਦਿਤਾ।
- 1969 – ਸੰਤ ਫਤਿਹ ਸਿੰਘ ਵਲੋਂ ਮਰਨ ਵਰਤ ਅਤੇ ਸੜ ਮਰਨ ਦਾ ਐਲਾਨ।
- 1969 – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ।
- 1995 – ਆਇਰਲੈਂਡ ਵਿੱਚ ਤਲਾਕ ਦੇ ਹੱਕ ਸਬੰਧੀ ਵੋਟਾਂ ਪਾਈਆਂ ਗਈਆਂ।
- 1995 – ਫ਼ਰੀਦਕੋਟ ਜ਼ਿਲ੍ਹੇ ਤੋਂ ਕੱਟ ਕੇ ਮੋਗਾ ਜ਼ਿਲ੍ਹਾ ਪੰਜਾਬ ਸੂਬੇ ਦਾ 17 ਵਾਂ ਜ਼ਿਲ੍ਹਾ ਬਣਾਇਆ ਗਿਆ।
ਜਨਮ
ਸੋਧੋ- 1632 – ਯਹੂਦੀ ਮੂਲ ਦੇ ਡਚ ਦਾਰਸ਼ਨਕ ਸਪੀਨੋਜ਼ਾ ਦਾ ਜਨਮ।
- 1872 – ਕਪੂਰਥਲਾ ਰਿਆਸਤ ਦਾ ਅੰਤਿਮ ਮਹਾਰਾਜਾ ਜਗਤਜੀਤ ਸਿੰਘ ਦਾ ਜਨਮ।
- 1881 – ਵੰਡ ਤੋਂ ਪਹਿਲੇ ਪੰਜਾਬ ਦਾ ਆਗੂ ਤੇ ਯੂਨੀਨਿਸਟ ਪਾਰਟੀ ਦਾ ਮੋਢੀ ਛੋਟੂ ਰਾਮ ਦਾ ਜਨਮ।
- 1930 – ਭਾਰਤ ਦਾ ਹਿੰਦੀ, ਉਰਦੂ ਅਤੇ ਪੰਜਾਬੀ ਲੇਖਕ ਜਗਦੀਸ਼ ਚੰਦਰ ਦਾ ਜਨਮ।
- 1943 – ਭਾਰਤੀ ਅਰਥਸ਼ਾਸਤਰੀ ਮੋਨਟੇਕ ਸਿੰਘ ਆਹਲੂਵਾਲੀਆ ਦਾ ਜਨਮ।
- 1944 – ਹਿੰਦੀ ਫਿਲਮਾਂ ਦਾ ਐਕਟਰ ਅਤੇ ਨਿਰਦੇਸ਼ ਅਮੋਲ ਪਾਲੇਕਰ ਦਾ ਜਨਮ।
- 1953 – ਭਾਰਤੀ ਲੇਖਕ ਅਤੇ ਸਿਆਸਤਦਾਨ ਯਾਰਲਾਗੱਡਾ ਲਕਸ਼ਮੀ ਪ੍ਰਸ਼ਾਦ ਦਾ ਜਨਮ।
- 1952 – ਪਾਕਿਸਤਾਨ ਦਾ ਉਰਦੂ ਕਵੀ, ਸਿਵਲ ਅਧਿਕਾਰੀ ਪਰਵੀਨ ਸ਼ਾਕਿਰ ਦਾ ਜਨਮ।
- 1961 – ਭਾਰਤ ਦੀ ਅੰਗਰੇਜ਼ੀ ਦੀ ਲੇਖਿਕਾ ਅਤੇ ਸਮਾਜਸੇਵੀ ਅਰੁੰਧਤੀ ਰਾਏ ਦਾ ਜਨਮ।
- 1982 – ਭਾਰਤੀ ਕ੍ਰਿਕਟ ਖਿਡਾਰੀ ਅਮਿਤ ਮਿਸ਼ਰਾ ਦਾ ਜਨਮ।
ਦਿਹਾਂਤ
ਸੋਧੋ- 1938 – ਸਿੱਖ ਵਿਦਿਵਾਨ ਕਾਨ੍ਹ ਸਿੰਘ ਨਾਭਾ ਦਾ ਦਿਹਾਂਤ।
- 1992 – ਭਾਰਤੀ ਸਿਆਸਤਦਾਨ ਐਨ.ਕੇ ਕ੍ਰਿਸ਼ਨਨ ਦਾ ਦਿਹਾਂਤ।
- 2003 – ਭਾਰਤੀ ਪਾਰਸ਼ਵ ਗਾਇਕਾ ਅਤੇ ਹਾਸ ਰਸ ਐਕਟਰੈਸ ਟੁਨ ਟੁਨ ਦਾ ਦਿਹਾਂਤ।